ਰੇਲ ਮੰਤਰਾਲਾ
2021 ਦੇ ਦੌਰਾਨ “ਮਿਸ਼ਨ ਜੀਵਨ ਰੱਖਿਆ” ਦੇ ਤਹਿਤ ਆਰਪੀਐੱਫ ਕਰਮੀਆਂ ਨੇ 601 ਲੋਕਾਂ ਦੀ ਜ਼ਿੰਦਗੀ ਬਚਾਈ
522 ਆਕਸੀਜਨ ਵਿਸ਼ੇਸ਼ ਟ੍ਰੇਨਾਂ ਨੂੰ ਸੁਰੱਖਿਆ ਦਿੱਤੀ ਗਈ
ਮਨੁੱਖੀ ਤਸਕਰਾਂ ਤੋਂ 630 ਲੋਕਾਂ ਨੂੰ ਬਚਾਇਆ ਗਿਆ
“ਅਪਰੇਸ਼ਨ ਅਮਾਨਤ” ਦੇ ਤਹਿਤ 12,377 ਯਾਤਰੀਆਂ ਨਾਲ ਸੰਬੰਧਿਤ 23 ਕਰੋੜ ਤੋਂ ਵੱਧ ਦੇ ਰਹਿ ਗਏ ਸਮਾਨ ਨੂੰ ਵਾਪਸ ਕੀਤਾ ਗਿਆ
ਦਲਾਲਾਂ ਦੇ ਖਿਲਾਫ ਕਾਰਵਾਈ, 4100 ਤੋਂ ਅਧਿਕ ਮਾਮਲੇ ਦਰਜ ਕੀਤੇ ਗਏ 4600 ਤੋਂ ਅਧਿਕ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ, 2.8 ਕਰੋੜ ਰੁਪਏ ਦੇ ਰੇਲਵੇ ਟਿਕਟ ਜ਼ਬਤ ਕੀਤੇ ਗਏ
ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ 2.44 “ਮੇਰੀ ਸਹੇਲੀ” ਦਲਾਂ ਨੂੰ ਤੈਨਾਤੀ ਕੀਤੀ ਗਈ
प्रविष्टि तिथि:
06 JAN 2022 1:42PM by PIB Chandigarh
ਰੇਲਵੇ ਸੁਰੱਖਿਆ ਬਲ (ਆਰਪੀਐੱਫ) ਨੂੰ ਰੇਲਵੇ ਸੰਪੱਤੀ, ਯਾਤਰੀ ਖੇਤਰ ਅਤੇ ਯਾਤਰੀਆਂ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਸੌਂਪੀ ਗਈ ਹੈ। ਆਰਪੀਐੱਫ ਯਾਤਰੀਆਂ ਨੂੰ ਸੁਰੱਖਿਅਤ ਅਤੇ ਅਰਾਮਦਾਇਕ ਯਾਤਰਾ ਅਨੁਭਵ ਪ੍ਰਦਾਨ ਕਰਨ ਦੇ ਲਈ ਚੌਬੀਸੋਂ ਘੰਟੇ ਕੰਮ ਕਰ ਰਹੀ ਹੈ। ਇਹ ਆਪਣੇ ਗਾਹਕਾਂ ਨੂੰ ਸੁਰੱਖਿਅਤ ਮਾਲ ਪਰਿਵਹਨ ਸੇਵਾ ਪ੍ਰਦਾਨ ਕਰਨ ਵਿੱਚ ਭਾਰਤੀ ਰੇਲਵੇ ਦੀ ਸਹਾਇਤਾ ਕਰਦੀ ਹੈ। ਆਰਪੀਐੱਫ ਨੇ ਰੇਲਵੇ ਸੰਪੱਤੀ ਦੇ ਖਿਲਾਫ ਅਪਰਾਧ ਦਾ ਪਤਾ ਲਗਾਉਣ ਦੇ ਲਈ ਉਪਾਅ ਕਰਨ ਦੇ ਨਾਲ-ਨਾਲ ਰੋਕਥਾਮ ਉਪਾਵਾਂ ਦੇ ਜ਼ਰੀਏ ਪੂਰੇ ਦੇਸ਼ ਵਿੱਚ ਸਥਿਤ ਰੇਲਵੇ ਦੀ ਵਿਸ਼ਾਲ ਸੰਪੱਤੀ ਦੀ ਸੁਰੱਖਿਆ ਦੀ ਜ਼ਿੰਮੇਦਾਰੀ ਨੂੰ ਵੀ ਨਿਭਾਇਆ ਹੈ। ਇਹ ਆਂਤਰਿਕ ਸੁਰੱਖਿਆ, ਕਾਨੂੰਨ ਤੇ ਵਿਵਸਥਾ ਸੰਭਾਲ ਅਤੇ ਰਾਸ਼ਟਰੀ ਤੇ ਰਾਜ ਚੋਣਾਂ ਦੇ ਦੌਰਾਨ ਬੰਦੋਬਸਤ ਪ੍ਰਦਾਨ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਕੇ ਰਾਸ਼ਟਰੀ ਸੁਰੱਖਿਆ ਪ੍ਰਣਾਲੀ ਵਿੱਚ ਇੱਕ ਮਹੱਤਵਪੂਰਨ ਹਿਤਧਾਰਕ ਬਣ ਗਈ ਹੈ। ਸਾਲ 2021 ਦੇ ਦੌਰਾਨ ਆਰਪੀਐੱਫ ਦੀ ਉਪਲੱਬਧੀਆਂ ਦਾ ਸੰਖਿਆਪਤ ਵੇਰਵਾ ਨਿਮਨਲਿਖਿਤ ਹੈ-
ਮਹਾਮਾਰੀ ਦੇ ਦੌਰਾਨ ਕੋਵਿਡ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਕੀਤੀ ਗਈ ਕਾਰਵਾਈ-
- ਆਰਪੀਐੱਫ ਨੇ 522 ਆਕਸੀਜਨ ਵਿਸ਼ੇਸ਼ ਟ੍ਰੇਨਾਂ ਨੂੰ ਸ਼ੁਰੂਆਤੀ ਸਟੇਸ਼ਨ ਤੋਂ ਮੰਜ਼ਿਲ ਤੱਕ ਸੁਰੱਖਿਆ ਪ੍ਰਦਾਨ ਕੀਤੀ
- ਪ੍ਰਮੁੱਖ ਸਟੇਸ਼ਨਾਂ ‘ਤੇ ਕੋਵਿਡ ਸਹਾਇਤਾ ਬੂਥਾਂ ਨੂੰ ਸੰਚਾਲਿਤ ਕੀਤਾ ਗਿਆ, ਜਿਨ੍ਹਾਂ ਨੇ ਕਈ ਸਰੋਤਾਂ ਤੋਂ ਸਤਿਆਪਿਤ ਜਾਣਕਾਰੀ ਪ੍ਰਾਪਤ ਕੀਤੀ ਅਤੇ ਲੋੜਵੰਦਾਂ ਨੂੰ ਤਤਕਾਲ ਸਹਾਇਤ ਪ੍ਰਦਾਨ ਕਰਨ ਦੇ ਇਲਾਵਾ ਉਨ੍ਹਾਂ ਨੂੰ ਕੋਵਿਡ ਸੰਸਾਧਨਾਂ ਦੀ ਉਪਲੱਬਧਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
- ਪ੍ਰੋਟੋਕੋਲ ਦੇ ਅਨੁਰੂਪ ਕੋਵਿਡ ਉਚਿਤ ਵਿਵਹਾਰ ਦੇ ਅਨੁਪਾਲਨ ਯਾਨੀ ਮਾਸਕ ਪਹਿਣਨਾ, ਸੈਨੀਟਾਈਜ਼ਰ ਉਪਯੋਗ ਕਰਨਾ ਅਤੇ ਸ਼ਰੀਰਕ ਦੂਰੀ ਬਣਾਈ ਰੱਖਣ ਨੂੰ ਸੁਨਿਸ਼ਚਿਤ ਕੀਤਾ ਗਿਆ।
- 2021 ਦੇ ਦੌਰਾਨ 26 ਆਰਪੀਐੱਫ ਕਰਮੀਆਂ ਨੇ ਕੰਮ ਦੇ ਦੌਰਾਨ ਕੋਵਿਡ ਸੰਕ੍ਰਮਿਤ ਹੋਣ ਦੇ ਚਲਦੇ ਆਪਣੀ ਜ਼ਿੰਦਗੀ ਕੁਰਬਾਨ ਕਰ ਦਿੱਤੀ।
ਸਾਲ 2021 ਦੇ ਦੌਰਾਨ ਆਰਪੀਐੱਫ ਕਰਮੀਆਂ ਨੇ ਆਪਣੀ ਸੁਰੱਖਿਆ ਦੀ ਚਿੰਤਾ ਕੀਤੇ ਬਿਨਾ ਆਪਣੀ ਡਿਊਟੀ ਦੀ ਸੀਮਾ ਤੋਂ ਕਿਤੇ ਅੱਗੇ ਜਾ ਕੇ 601 ਵਿਅਕਤੀਆਂ ਦੀ ਜ਼ਿੰਦਗੀ ਨੂੰ ਬਚਾਇਆ। ਐੱਨਸੀਆਰ (ਉੱਤਰ ਪ੍ਰਦੇਸ਼) ਨੇ ਭਰਵਾਰੀ ਰੇਲਵੇ ਸਟੇਸ਼ਨ ‘ਤੇ 2 ਮਾਰਚ, 2021 ਨੂੰ ਹੈਡ ਕੋਂਸਟੇਬਲ ਸ਼੍ਰੀ ਗਿਆਨ ਚੰਦ ਨੇ ਬੇਮਿਸਾਲ ਸਾਹਸ ਦਿਖਾਉਂਦੇ ਹੋਏ ਆਤਮਹੱਤਿਆ ਦੀ ਕੋਸ਼ਿਸ਼ ਕਰਨ ਵਾਲੀ ਇੱਕ ਮਹਿਲਾ ਨੂੰ ਬਚਾਉਂਦੇ ਹੋਏ ਆਪਣਾ ਜੀਵਨ ਬਲਿਦਾਨ ਕਰ ਦਿੱਤਾ। ਆਰਪੀਐੱਫ “ਮਿਸ਼ਨ ਜੀਵਨ ਸੁਰੱਖਿਆ” ਦੇ ਤਹਿਤ ਮਿਸ਼ਨ ਮੋਡ ਵਿੱਚ ਲੋਕਾਂ ਦੀ ਜ਼ਿੰਦਗੀ ਨੂੰ ਬਚਾ ਰਹੀ ਹੈ। ਇਸ ਮਿਸ਼ਨ ਦੇ ਤਹਿਤ ਪਿਛਲੇ ਚਾਰ ਵਰ੍ਹਿਆਂ ਵਿੱਚ ਆਰਪੀਐੱਫ ਦੇ ਜਵਾਨਾਂ ਨੇ ਰੇਲਵੇ ਸਟੇਸ਼ਨਾਂ ‘ਤੇ ਚਲਦੀ ਟ੍ਰੇਨਾਂ ਦੇ ਪਹੀਆਂ ਦੀ ਚਪੇਟ ਵਿੱਚ ਆਉਣ ਤੋਂ 1,650 ਲੋਕਾਂ ਦੀ ਜ਼ਿੰਦਗੀ ਬਚਾਈ ਹੈ। ਬੀਤੇ 4 ਵਰ੍ਹਿਆਂ ਵਿੱਚ ਜੀਵਨ ਬਚਾਉਣ ਵਿੱਚ ਆਰਪੀਐੱਫ ਕਰਮੀਆਂ ਦੇ ਪ੍ਰਯਤਨਾਂ ਨੂੰ ਮਾਨਤਾ ਦੇਣ ਦੇ ਲਈ ਭਾਰਤ ਦੇ ਮਾਣਯੋਗ ਰਾਸ਼ਟਰਪਤੀ ਨੇ ਆਰਪੀਐੱਫ ਕਰਮੀਆਂ ਨੂੰ 9 ਜੀਵਨ ਰੱਖਿਆ ਮੈਡਲ ਅਤੇ ਇੱਕ ਵੀਰਤਾ ਮੈਡਲ ਨਾਲ ਸਨਮਾਨਤ ਕੀਤਾ ਹੈ।
ਲੰਬੀ ਦੂਰੀ ਦੀਆਂ ਟ੍ਰੇਨਾਂ ਵਿੱਚ ਵਿਸ਼ੇਸ਼ ਤੌਰ ‘ਤੇ ਇਕੱਲੀ ਯਾਤਰਾ ਕਰਨ ਵਾਲੀ ਜਾਂ ਅਪਰਾਧ ਦੀ ਦ੍ਰਿਸ਼ਟੀ ਨਾਲ ਕਮਜ਼ੋਰ ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਇੱਕ ਪਹਿਲ “ਮੇਰੀ ਸਹੇਲੀ” ਸ਼ੁਰੂ ਕੀਤੀ ਗਈ ਸੀ। ਆਰਪੀਐੱਫ ਨੇ ਇਸ ਉਦੇਸ਼ ਦੇ ਲਈ ਪੂਰੇ ਭਾਰਤ ਦੇ ਪ੍ਰਮੁੱਖ ਰੇਲਵੇ ਸਟੇਸ਼ਨਾਂ ‘ਤੇ 244 “ਮੇਰੀ ਸਹੇਲੀ” ਦਲਾਂ ਦੀ ਤੈਨਾਤੀ ਕੀਤੀ ਹੈ। ਆਰਪੀਐੱਫ ਇਨ੍ਹਾਂ ਮਹਿਲਾ ਯਾਤਰੀਆਂ ਤੋਂ ਉਨ੍ਹਾਂ ਦੀ ਯਾਤਰਾ ਦੇ ਅੰਤ ਵਿੱਚ ਪ੍ਰਤੀਕਿਰਿਆ ਪ੍ਰਾਪਤ ਕਰਦੀ ਹੈ, ਜਿਸ ਨਾਲ ਇਸ ਪਹਿਲ ਦੀ ਪ੍ਰਭਾਵਸ਼ਾਲੀ ਦਾ ਆਕਲਨ ਕੀਤਾ ਜਾ ਸਕੇ ਤੇ ਇਸ ਨੂੰ ਹੋਰ ਅਧਿਕ ਬਿਹਤਰ ਬਣਾਇਆ ਜਾ ਸਕੇ। ਇਸ ਦੇ ਇਲਾਵਾ ਮਹਿਲਾ ਯਾਤਰੀਆਂ ਦੀ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਹੋਰ ਨਿਵਾਰਕ ਉਪਾਵਾਂ ਨੂੰ ਵੀ ਲਾਗੂ ਕੀਤਾ ਜਾ ਰਿਹਾ ਹੈ। ਇਨ੍ਹਾਂ ਵਿੱਚ ਟ੍ਰੇਨ ਐਸਕੌਟਿੰਗ, 840 ਸਟੇਸ਼ਨ ਤੇ ਲਗਭਗ 4000 ਕੋਚਾਂ ਵਿੱਚ ਸੀਸੀਟੀਵੀ ਪ੍ਰਣਾਲੀ, ਮਹਿਲਾ ਵਿਸ਼ੇਸ਼ ਉਪਨਗਰੀ ਟ੍ਰੇਨਾਂ ਵਿੱਚ ਮਹਿਲਾਵਾਂ ਨੂੰ ਸੁਰੱਖਿਆ ਪ੍ਰਦਾਨ ਕਰਨਾ ਅਤੇ ਮਹਿਲਾ ਕੋਚ ਵਿੱਚ ਅਣਅਧਿਕਾਰਤ ਯਾਤਰੀਆਂ ਦੇ ਖਿਲਾਫ ਨਿਯਮਿਤ ਅਭਿਯਾਨ ਸੰਚਾਲਿਤ ਕਰਨਾ ਸ਼ਾਮਲ ਹੈ।
ਆਰਪੀਐੱਫ ਰੇਲ ਟਰਾਂਸਪੋਰਟ ਦੇ ਜ਼ਰੀਏ ਮਾਨਵ ਤਸਕਰੀ ਦੇ ਮਾਮਲਿਆਂ ਵਿੱਚ ਤਤਕਾਲ ਉਠਾਉਂਦੀ ਹੈ ਅਤੇ ਇਸ ਅਪਰਾਧ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਂਦੀ ਹੈ। ਸਾਲ 2021 ਦੇ ਦੌਰਾਨ ਆਰਪੀਐੱਫ ਨੇ 630 ਵਿਅਕਤੀਆਂ ਨੂੰ ਮਾਨਵ ਤਸਕਰਾਂ ਦੇ ਚੰਗੁਲ ਤੋਂ ਛੁਡਾਇਆ। ਇਸ ਵਿੱਚ 54 ਮਹਿਲਾਵਾਂ, 94 ਨਾਬਾਲਗ ਲੜਕੀਆਂ, 81 ਪੁਰਸ਼ ਅਤੇ 401 ਨਾਬਾਲਗ ਲੜਕੇ ਸ਼ਾਮਲ ਹਨ।
ਆਰਪੀਐੱਫ ਨੇ ਕਈ ਵਜ੍ਹਾਂ ਤੋਂ ਆਪਣੇ ਪਰਿਵਾਰ ਤੋਂ ਵਿਛੜੇ ਹੋਏ ਬੱਚਿਆਂ ਨੂੰ ਫਿਰ ਤੋਂ ਮਿਲਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਇਸ ਦੇ ਇਲਾਵਾ ਭਾਰਤੀ ਰੇਲਵੇ ਦੇ ਸੰਪਰਕ ਵਿੱਚ ਆਏ ਦੇਖਭਾਲ ਅਤੇ ਸੁਰੱਖਿਆ ਦੀ ਜ਼ਰੂਰਤ ਵਾਲੇ 11,900 ਤੋਂ ਅਧਿਕ ਬੱਚਿਆਂ ਨੂੰ ਬਚਾਇਆ ਹੈ। ਪੂਰੇ ਦੇਸ਼ ਵਿੱਚ 132 ਚਾਈਲਡ ਹੈਲਪ ਡੇਸੈਕ ਕੰਮ ਕਰ ਰਹੇ ਹਨ, ਜਿੱਥੇ ਆਰਪੀਐੱਫ ਬੱਚਿਆਂ ਦੇ ਬਚਾਅ ਦੇ ਲਈ ਨੋਮੀਨੇਟਿਡ ਐੱਨਜੀਓ ਦੇ ਨਾਲ ਕੰਮ ਕਰਦੀ ਹੈ।
- ਯਾਤਰੀਆਂ ਦੇ ਖਿਲਾਫ ਅਪਰਾਧ ਵਿੱਚ ਸ਼ਾਮਲ ਅਪਰਾਧੀ ਦੇ ਖਿਲਾਫ ਕਾਰਵਾਈ-
ਪੁਲਿਸ ਦੇ ਮਾਧਿਅਮ ਨਾਲ ਕਾਨੂੰਨ ਅਤੇ ਵਿਵਸਥਾ ਨੂੰ ਬਣਾਏ ਰੱਖਣ ਦੀ ਜ਼ਿੰਮੇਦਾਰੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਕੀਤੀ ਹੈ, ਜਿਸ ਨੂੰ ਟ੍ਰੇਨਾਂ ਵਿੱਚ ਉਹ ਜੀਆਰਪੀ/ਜ਼ਿਲ੍ਹਾ ਪੁਲਿਸ ਦੇ ਜ਼ਰੀਏ ਪੂਰਾ ਕਰਦੇ ਹਨ। ਆਰਪੀਐੱਫ ਰੇਲਵੇ ਯਾਤਰੀਆਂ ਦੇ ਖਿਲਾਫ ਅਪਰਾਧ ਦੀ ਰੋਕਥਾਮ/ਪਹਿਚਾਣ ਵਿੱਚ ਪੁਲਿਸ ਦੇ ਪ੍ਰਯਤਨਾਂ ਵਿੱਚ ਸਹਾਇਤਾ ਕਰਦੀ ਹੈ। ਸਾਲ 2021 ਦੇ ਦੌਰਾਨ ਆਰਪੀਐੱਫ ਨੇ ਯਾਤਰੀਆਂ ਦੇ ਖਿਲਾਫ ਅਪਰਾਧ ਵਿੱਚ ਸ਼ਾਮਲ 3,000 ਤੋਂ ਅਧਿਕ ਅਪਰਾਧੀਆਂ ਨੂੰ ਗ੍ਰਿਫਤਾਰ ਕਰ ਸੰਬੰਧਿਤ ਜੀਆਰਪੀ/ਪੁਲਿਸ ਨੂੰ ਸੌਂਪਣ ਦਾ ਕੰਮ ਕੀਤਾ ਹੈ।
- ਰੇਲਵੇ ਸੰਪੱਤੀ ਦੀ ਸੰਭਾਲ ਅਤੇ ਸੁਰੱਖਿਆ-
ਰੇਲਵੇ ਸੰਪੱਤੀ ਦੀ ਸੁਰੱਖਿਆ ਅਤੇ ਇਸ ਨਾਲ ਜੁੜੇ ਅਪਰਾਧ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਨ ਦੇ ਆਪਣੇ ਆਦੇਸ਼ ਦੇ ਅਨੁਸਾਰ, ਆਰਪੀਐੱਫ ਨੇ ਸਾਲ 2021 ਵਿੱਚ 5.83 ਕਰੋੜ ਰੁਪਏ ਦੀ ਚੋਰੀ ਕੀਤੀ ਗਈ ਰੇਲਵੇ ਸੰਪੱਤੀ ਦੀ ਵਸੂਲੀ ਦੇ ਨਾਲ ਇਸ ਤਰ੍ਹਾਂ ਦੇ ਅਪਰਾਧ ਵਿੱਚ ਸ਼ਾਮਲ 8,744 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਕੋਵਿਡ ਮਹਾਮਾਰੀ ਦੇ ਦੌਰਾਨ ਯਾਤਰੀ ਟ੍ਰੇਨਾਂ ਦੇ ਸੀਮਤ ਪਰਿਚਾਲਨ ਨੂੰ ਬਹਾਲ ਕੀਤਾ ਗਿਆ ਸੀ ਅਤੇ ਕੋਵਿਡ ਪ੍ਰੋਟੋਕੋਲ ਨੂੰ ਲਾਗੂ ਕਰਨ ਦੇ ਸੰਬੰਧ ਵਿੱਚ ਭੀੜ ਨੂੰ ਕੰਟਰੋਲ ਵਿੱਚ ਰੱਖਣ ਦੇ ਲਈ ਟ੍ਰੇਨਾਂ ਵਿੱਚ ਰਿਜ਼ਰਵ ਬਰਥ/ਸੀਟ ਵਾਲੇ ਯਾਤਰੀਆਂ ਨੂੰ ਹੀ ਯਾਤਰਾ ਕਰਨ ਦੀ ਅਨੁਮਤੀ ਸੀ। ਇਸ ਦੇ ਚਲਦੇ ਦਲਾਲਾਂ ਨੂੰ ਅਵੈਧ ਤੌਰ ‘ਤੇ ਪ੍ਰੀਮੀਅਮ ਦਰਾਂ ‘ਤੇ ਰਿਜ਼ਰਵ ਟਿਕਟਾਂ ਦੀ ਖਰੀਦ ਅਤੇ ਵਿਕਰੀ ਦਾ ਕਾਰੋਬਾਰ ਕਰਨ ਦਾ ਇੱਕ ਸੁਨਹਿਰਾ ਅਵਸਰ ਮਿਲਿਆ। ਇਸ ਅਪਰਾਧ ‘ਤੇ ਲਗਾਮ ਲਗਾਉਣ ਦੇ ਲਈ ਆਰਪੀਐੱਫ ਨੇ ਤੇਜ਼ੀ ਨਾਲ ਕਾਰਵਾਈ ਕੀਤੀ ਅਤੇ ਪੂਰੇ ਸਾਲ ਇਸ ਤਰ੍ਹਾਂ ਦੇ ਅਪਰਾਧ ਦੇ ਖਿਲਾਫ ਨਿਰੰਤਰ ਅਭਿਯਾਨ ਚਲਾਇਆ ਅਤੇ 4,600 ਤੋਂ ਅਧਿਕ ਅਪਰਾਧੀਆਂ ਦੀ ਗ੍ਰਿਫਤਾਰੀ ਦੇ ਨਾਲ 4,100 ਤੋਂ ਅਧਿਕ ਮਾਮਲੇ ਦਰਜ ਕੀਤੇ। ਇਨ੍ਹਾਂ ਦਲਾਲਾਂ ਦੇ ਕੋਲੋਂ 2.8 ਕਰੋੜ ਰੁਪਏ ਦੀ ਅਵੈਧ ਤੌਰ ‘ਤੇ ਭਵਿੱਖ ਦੀ ਯਾਤਰਾ ਟਿਕਟਾਂ ਨੂੰ ਵੀ ਜ਼ਬਤ ਕੀਤਾ ਗਿਆ।
ਨਸ਼ੀਲੇ ਪਦਾਰਥਾਂ ਦੇ ਖਿਲ਼ਾਫ ਕਾਰਵਾਈ-
2019 ਵਿੱਚ ਐੱਨਡੀਪੀਐੱਸ ਐਕਟ ਦੇ ਤਹਿਤ ਅਧਿਕਾਰ ਮਿਲਣ ਦੇ ਬਾਅਦ ਆਰਪੀਐੱਫ ਨੇ ਸਾਲ 2021 ਦੇ ਦੌਰਾਨ 620 ਡ੍ਰਗ ਪੇਡਲਰ (ਨਸ਼ੀਲੇ ਪਦਾਰਥਾਂ ਦੇ ਵਪਾਰ ਵਿੱਚ ਸ਼ਾਮਲ ਵਿਅਕਤੀ) ਦੀ ਗਿਰਫਤਾਰੀ ਦੇ ਨਾਲ ਰੇਲਵੇ ਦੇ ਜ਼ਰੀਏ ਢੋਏ ਜਾ ਰਹੇ 15.7 ਕਰੋੜ ਰੁਪਏ ਤੋਂ ਵੱਧ ਮੁੱਲ ਦੇ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਵਿੱਚ ਸਫਲਤਾ ਪ੍ਰਾਪਤ ਕੀਤੀ।
ਜੰਗਲੀ ਜੀਵ ਤਸਕਰਾਂ ਦੇ ਖਿਲਾਫ ਕਾਰਵਾਈ-
ਜੰਗਲੀ ਜੀਵ ਤਸਕਰਾਂ ਦੇ ਅੰਗਾਂ ਦੀ ਤਸਕਰੀ ਪ੍ਰਕਿਰਤੀ ਦੇ ਖਿਲਾਫ ਅਪਰਾਧ ਹੈ। ਆਰਪੀਐੱਫ ਇਸ ਮੁੱਦੇ ‘ਤੇ ਸਰਗਰਮ ਹੈ ਅਤੇ ਜੰਗਲੀ ਜੀਵਾਂ ਦੇ ਅਵੇਧ ਵਪਾਰ ਵਿੱਚ ਸ਼ਾਮਲ ਤਸਕਰਾਂ ਦੇ ਖਿਲਾਫ ਕੜੀ ਕਾਰਵਾਈ ਕੀਤੀ ਹੈ। ਸਾਲ 2021 ਦੇ ਦੌਰਾਨ ਆਰਪੀਐੱਫ ਨੇ ਚੰਦਨ ਦੀ ਲਕੜੀ ਅਤੇ ਪਸ਼ੁ ਤੇ ਵਨਸਪਤੀਆਂ ਦੇ ਨਾਲ-ਨਾਲ ਕਈ ਪ੍ਰਤੀਬੰਧਿਤ ਜੰਗਲੀ ਜੀਵ ਯਾਨੀ ਪੰਛੀ, ਸੱਪ, ਕੱਛੂ, ਮੋਰ, ਰੈਪਟਾਈਲ ਅਤੇ ਉਨ੍ਹਾਂ ਦੇ ਪ੍ਰੋਸੈਸਡ ਉਤਪਾਦਾਂ ਨੂੰ ਬਰਾਮਦ ਕੀਤਾ ਹੈ।
ਸੀਨੀਅਰ ਨਾਗਰਿਕਾਂ, ਮਹਿਲਾਵਾਂ ਅਤੇ ਦਿਵਿਯਾਂਗਜਨਾਂ ਦੇ ਲਈ ਯਾਤਰਾ ਨੂੰ ਅਰਾਮਦਾਇਕ ਬਣਾਉਣਾ-
ਆਰਪੀਐੱਫ ਨਿਰੰਤਰ ਸਹਾਇਤਾ ਦੀ ਜ਼ਰੂਰਤ ਵਾਲੇ ਵਿਅਕਤੀਆਂ, ਵਿਸ਼ੇਸ਼ ਤੌਰ ‘ਤੇ ਸੀਨੀਅਰ ਨਾਗਰਿਕਾਂ, ਬਿਮਾਰ ਲੋਕਾਂ, ਗਰਭਵਤੀ ਮਹਿਲਾਵਾਂ, ਦਿਵਿਯਾਂਗਜਨਾਂ ਅਤੇ ਮਹਿਲਾ ਯਾਤਰੀਆਂ ਨੂੰ ਮਨੁੱਖੀ ਸੋਚ ਦੇ ਨਾਲ ਸਹਾਇਤਾ ਪ੍ਰਦਾਨ ਕਰ ਰਹੀ ਹੈ। ਉਨ੍ਹਾਂ ਦੀ ਸੁਰੱਖਿਅਤ ਯਾਤਰਾ ਸੁਨਿਸ਼ਚਿਤ ਕਰਨ ਦੇ ਲਈ ਆਰਪੀਐੱਫ ਨੇ ਸਾਲ 2021 ਦੇ ਦੌਰਾਨ ਮਹਿਲਾਵਾਂ ਦੇ ਲਈ ਰਿਜ਼ਰਵ ਕੋਚਾਂ ਵਿੱਚ ਅਣਅਧਿਕਾਰਤ ਤੌਰ ‘ਤੇ ਯਾਤਰਾ ਕਰਨ ਵਾਲੇ 25,000 ਤੋਂ ਵਧ ਵਿਅਕਤੀਆਂ ਅਤੇ ਦਿਵਿਯਾਂਗਜਨਾਂ ਦੇ ਲਈ ਰਿਜ਼ਰਵ ਕੋਚਾਂ ਤੋਂ 9,307 ਵਿਅਕਤੀਆਂ ਨੂੰ ਪਕੜਿਆ ਹੈ।
ਆਪਾਤਕਾਲੀਨ ਪ੍ਰਤਿਕਿਰਿਆ-
ਟੋਲ ਫ੍ਰੀ ਹੈਲਪਲਾਈਨ ਨੰਬਰ 139 (24X7) ਅਤੇ ਟਵਿਟਰ ‘ਤੇ ਸੰਕਟ ਵਿੱਚ ਫਸੇ ਯਾਤਰੀਆਂ ਦੀ 80 ਹਜ਼ਾਰ ਤੋਂ ਅਧਿਕ ਸੁਰੱਖਿਆ ਸੰਬੰਧਿਤ ਕਾਲ/ਸ਼ਿਕਾਇਤਾਂ ‘ਤੇ ਤਤਕਾਲ ਕਾਰਵਾਈ ਕੀਤੀ ਗਈ ਅਤੇ ਉਨ੍ਹਾਂ ਦਾ ਸਮਾਧਾਨ ਕੀਤਾ ਗਿਆ।
ਯਾਤਰੀਆਂ ਨੂੰ ਉਨ੍ਹਾਂ ਦਾ ਛੁਟਿਆ ਹੋਇਆ ਸਮਾਨ ਵਾਪਸ ਕਰਨਾ-
ਸਾਲ 2021 ਦੇ ਦੌਰਾਨ ਆਰਪੀਐੱਫ ਨੇ 12,377 ਯਾਤਰੀਆਂ ਨਾਲ ਸੰਬੰਧਿਤ 23 ਕਰੋੜ ਰੁਪਏ ਤੋਂ ਅਧਿਕ ਮੁੱਲ ਦੇ ਛੁਟੇ ਹੋਏ ਸਮਾਨ ਨੂੰ ਸਤਿਆਪਨ ਦੇ ਬਾਅਦ ਉਨ੍ਹਾਂ ਨੂੰ ਵਾਪਸ ਕਰ ਦਿੱਤਾ। ਆਰਪੀਐੱਫ ‘ਅਪਰੇਸ਼ਨ ਅਮਾਨਤ’ ਦੇ ਤਹਿਤ ਯਾਤਰੀਆਂ ਨੂੰ ਇਹ ਸੇਵਾ ਪ੍ਰਦਾਨ ਕਰ ਰਹੀ ਹੈ।
***
ਆਰਕੇਜੇ/ਐੱਮ
(रिलीज़ आईडी: 1788413)
आगंतुक पटल : 272