ਬਿਜਲੀ ਮੰਤਰਾਲਾ
ਬਿਜਲੀ ਮੰਤਰਾਲੇ ਦੇ ਅਧੀਨ ਕੇਂਦਰੀ ਜਨਤਕ ਖੇਤਰ ਉੱਦਮਾਂ ਨੇ ਦਸੰਬਰ ਮਹੀਨੇ ਤੱਕ 40395.34 ਕਰੋੜ ਰੁਪਏ ਦਾ ਪੂੰਜੀਗਤ ਖਰਚ ਕੀਤਾ
ਇਹ ਪੂੰਜੀਗਤ ਖਰਚ ਵਿੱਤੀ ਸਾਲ 2020-21 ਦੇ ਪੂੰਜੀਗਤ ਖਰਚ ਤੋਂ 47% ਅਧਿਕ
ਕੇਂਦਰੀ ਜਨਤਕ ਖੇਤਰ ਉੱਦਮਾਂ ਨੇ ਸਾਮੂਹਿਕ ਰੂਪ ਨਾਲ ਵਿੱਤੀ ਸਾਲ 2021-22 ਦੇ ਪੂੰਜੀਗਤ ਖਰਚ ਟੀਚੇ ਦਾ 80% ਪੂਰਾ ਕੀਤਾ
Posted On:
06 JAN 2022 10:06AM by PIB Chandigarh
ਬਿਜਲੀ ਮੰਤਰਾਲੇ ਦੇ ਅਧੀਨ ਕੇਂਦਰੀ ਜਨਤਕ ਖੇਤਰ ਉੱਦਮਾਂ (ਸੀਪੀਐੱਸਈ) ਨੇ ਦਸੰਬਰ ਮਹੀਨੇ ਤੱਕ 40395.34 ਕਰੋੜ ਰੁਪਏ ਦਾ ਪੂੰਜੀਗਤ ਖਰਚ ਕੀਤਾ ਹੈ। ਇਹ ਪੂੰਜੀਗਤ ਖਰਚ ਵਿੱਤੀ ਸਾਲ 2020-21 ਦੇ ਇਸੇ ਮਿਆਦ ਵਿੱਚ ਹੋਏ ਪੂੰਜੀਗਤ ਖਰਚ ਤੋਂ 47% ਅਧਿਕ ਹੈ।
ਇਸ ਤਰ੍ਹਾਂ, ਮੰਤਰਾਲੇ ਦਾ ਪੂੰਜੀਗਤ ਖਰਚ ਪ੍ਰਦਰਸ਼ਨ ਪਿਛਲੇ ਸਾਲ ਦੀ ਤੁਲਨਾ ਵਿੱਚ ਕਾਫੀ ਬਿਹਤਰ ਹੈ।
ਜ਼ਿਕਰਯੋਗ ਹੈ ਕਿ ਸੀਪੀਐੱਸਈ ਨੇ ਵਿੱਤ ਸਾਲ 2021-22 ਦੇ ਪੂੰਜੀਗਤ ਖਰਚ ਦਾ ਟੀਚਾ, ਯਾਨੀ 50,690.52 ਕਰੋੜ ਰੁਪਏ ਦਾ 80% ਪੂਰਾ ਕਰ ਲਿਆ ਹੈ।
ਬਿਜਲੀ ਮੰਤਰਾਲੇ ਦੇ ਅਧੀਨ ਸੀਪੀਐੱਸਈ ਵਿੱਚ ਸਰਵਸ਼੍ਰੇਠ ਪ੍ਰਦਰਸ਼ਨ ਕਰਨ ਵਾਲੀਆਂ ਕੰਪਨੀਆਂ ਵਿੱਚ ਪਾਵਰਗ੍ਰਿਡ (90.6%), ਐੱਸਜੇਵੀਐੱਨ (90.19%) ਐੱਨਟੀਪੀਸੀ (86.5%) ਅਤੇ ਟੀਐੱਚਡੀਸੀ (85.38%) ਸ਼ਾਮਿਲ ਹਨ।
ਬਿਜਲੀ ਮੰਤਰਾਲੇ ਨੇ ਸਾਡੇ ਬਿਜਲੀ ਖੇਤਰ ਦੀ ਪ੍ਰੋਜੈਕਟਾਂ ਲਈ ਪੂੰਜੀਗਤ ਖਰਚ ਵਿੱਚ ਤੇਜ਼ੀ ਲਿਆਉਣ ‘ਤੇ ਜ਼ੋਰ ਦਿੱਤਾ ਹੈ। ਪ੍ਰੋਜੈਕਟਾਂ ਦੇ ਨਿਰਵਿਘਨ ਲਾਗੂਕਰਨ ਸੰਬੰਧੀ ਮੁੱਦਿਆਂ ਦੇ ਸਮਾਧਾਨ ਲਈ ਨਿਯਮਿਤ ਰੂਪ ਤੋਂ ਨਿਗਰਾਨੀ ਅਤੇ ਸਮੀਖਿਆ ਕੀਤੀ ਜਾਂਦੀ ਹੈ।
************
ਐੱਮਵੀ/ਆਈਜੀ
(Release ID: 1788069)
Visitor Counter : 146