ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਪ੍ਰਚਲਿਤ ਮੌਜੂਦਾ ਖਤਰੇ ਅਤੇ ਸੁਰੱਖਿਆ ਚੁਣੌਤੀਆਂ ਦੀ ਸਮੀਖਿਆ ਦੇ ਲਈ ਉੱਚ ਪੱਧਰੀ ਸੁਰੱਖਿਆ ਮੀਟਿੰਗ ਕੀਤੀ
ਗ੍ਰਹਿ ਮੰਤਰੀ ਨੇ ਆਤੰਕਵਾਦ ਦੇ ਖਤਰੇ ਅਤੇ ਗਲੋਬਲ ਟੈਰਰ ਗਰੁਪਸ, ਟੈਰਰ ਫੰਡਿੰਗ, ਨਾਰਕੋ-ਟੈਰਰਿਜ਼ਮ, ਸੰਗਠਿਤ ਅਪਰਾਧ ਅਤੇ ਆਤੰਕਵਾਦੀਆਂ ਦੇ ਵਿੱਚ ਗਠਜੋੜ, ਸਾਈਬਰ ਸਪੇਸ ਦਾ ਦੁਰਉਪਯੋਗ ਅਤੇ ਵਿਦੇਸ਼ੀ ਆਤੰਕਵਾਦੀ ਲੜਾਕਿਆਂ ਦੀਆਂ ਗਤੀਵਿਧੀਆਂ ‘ਤੇ ਚਾਨਣਾ ਪਾਉਂਦੇ ਹੋਏ, ਕੇਂਦਰ ਅਤੇ ਰਾਜ ਦੀ ਸੁਰੱਖਿਆ ਏਜੰਸੀਆਂ ਦੇ ਵਿੱਚ ਬਿਹਤਰ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ
Posted On:
03 JAN 2022 8:04PM by PIB Chandigarh
ਕੇਂਦਰੀ ਗ੍ਰਹਿ ਮੰਤਰੀ, ਸ਼੍ਰੀ ਅਮਿਤ ਸ਼ਾਹ ਨੇ ਦੇਸ਼ ਵਿੱਚ ਪ੍ਰਚਲਿਤ ਮੌਜੂਦਾ ਖਤਰੇ ਅਤੇ ਸੁਰੱਖਿਆ ਚੁਣੌਤੀਆਂ ਦੀ ਸਮੀਖਿਆ ਦੇ ਲਈ ਸੋਮਵਾਰ ਨੂੰ ਨਵੀਂ ਦਿੱਲੀ ਵਿੱਚ ਇੱਕ ਉੱਚ ਪੱਧਰੀ ਸੁਰੱਖਿਆ ਮੀਟਿੰਗ ਕੀਤੀ। ਮੀਟਿੰਗ ਵਿੱਚ ਪ੍ਰਮੁੱਖ ਤੌਰ ‘ਤੇ ਕੇਂਦਰੀ ਇੰਟੈਲੀਜੈਂਸ ਏਜੰਸੀਆਂ, ਸੀਏਪੀਐੱਫ, ਹਥਿਆਰਬੰਦ ਬਲਾਂ ਦੇ ਇੰਟੈਲੀਜੈਂਸ ਵਿੰਗ, ਮਾਲੀਆ ਅਤੇ ਵਿੱਤੀ ਇੰਟੈਲੀਜੈਂਸ ਏਜੰਸੀਆਂ ਦੇ ਪ੍ਰਮੁੱਖਾਂ ਨੇ ਹਿੱਸਾ ਲਿਆ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੁਲਿਸ ਡਾਇਰੈਕਟਰ ਜਨਰਲ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਨਾਲ ਇਸ ਬੈਠਕ ਵਿੱਚ ਸ਼ਾਮਲ ਹੋਏ।
ਕੇਂਦਰੀ ਗ੍ਰਹਿ ਮੰਤਰੀ ਨੇ ਆਤੰਕਵਾਦ ਦੇ ਖਤਰੇ ਅਤੇ ਗਲੋਬਲ ਟੈਰਰ ਗਰੁਪਸ, ਟੈਰਰ ਫੰਡਿੰਗ, ਨਾਰਕੋ-ਟੈਰਰਿਜ਼ਮ, ਸੰਗਠਿਤ ਅਪਰਾਧ ਅਤੇ ਆਤੰਕਵਾਦੀਆਂ ਦੇ ਵਿੱਚ ਗਠਜੋੜ, ਸਾਈਬਰ ਸਪੇਸ ਦਾ ਦੁਰਉਪਯੋਗ ਅਤੇ ਵਿਦੇਸ਼ੀ ਆਤੰਕਵਾਦੀ ਲੜਾਕਿਆਂ ਦੀਆਂ ਗਤੀਵਿਧੀਆਂ ‘ਤੇ ਚਾਨਣਾ ਪਾਉਂਦੇ ਹੋਏ, ਕੇਂਦਰ ਅਤੇ ਰਾਜ ਦੀ ਸੁਰੱਖਿਆ ਏਜੰਸੀਆਂ ਦੇ ਵਿੱਚ ਬਿਹਤਰ ਤਾਲਮੇਲ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਤਾਕਿ ਇਹ ਸੁਰੱਖਿਆ ਏਜੰਸੀਆਂ ਦੇ ਸਮੇਂ ਦੇ ਨਾਲ ਬਦਲਦੇ ਆਤੰਕਵਾਦ ਦੇ ਸਰੂਪ ਅਤੇ ਸੁਰੱਖਿਆ ਚੁਣੌਤੀਆਂ ਦਾ ਬਿਹਤਰ ਅਤੇ ਪ੍ਰਭਾਵਸ਼ਾਲੀ ਤਰੀਕੇ ਨਾਲ ਸਾਹਮਣਾ ਕਰ ਪਾਉਣ।
*****
ਐੱਨਡਬਲਿਊ/ਏਵਾਈ/ਆਰਆਰ
(Release ID: 1787521)
Visitor Counter : 181