ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਸਲਾਨਾ ਸਮੀਖਿਆ 2021: ਦੂਰਸੰਚਾਰ ਵਿਭਾਗ


ਗ੍ਰਾਮੀਣ ਖੇਤਰਾਂ ਵਿੱਚ ਟੈਲੀ-ਡੈਨਸਿਟੀ ਮਾਰਚ 2014 ਦੇ 44% ਤੋਂ ਵਧ ਕੇ ਸਤੰਬਰ 2021 ਵਿੱਚ 59% ਹੋ ਗਿਆ
ਬ੍ਰੌਡਬੈਂਡ ਕਨੈਕਸ਼ਨ ਮਾਰਚ 2014 ਦੇ 6.1 ਕਰੋੜ ਤੋਂ ਵਧ ਕੇ ਜੂਨ 2021 ਵਿੱਚ 79 ਕਰੋੜ ਹੋ ਗਿਆ, 1200% ਦਾ ਵਾਧਾ

2002-2014 ਦੀ ਤੁਲਨਾ ਵਿੱਚ 2014-2021 ਦੇ ਵਿੱਚ ਦੂਰਸੰਚਾਰ ਖੇਤਰ ਵਿੱਚ ਫੌਰੇਨ ਡਾਇਰੈਕਟ ਇਨਵੈਸਟਮੈਂਟ (ਐੱਫਡੀਆਈ) ਵਿੱਚ 150 ਪ੍ਰਤੀਸ਼ਤ ਦਾ ਵਾਧਾ ਹੋਇਆ
ਸਰਕਾਰ ਨੇ ਦੂਰਸੰਚਾਰ ਖੇਤਰ ਵਿੱਚ ਸੰਰਚਨਾਤਮਕ ਅਤੇ ਪ੍ਰਕਿਰਿਆ ਨਾਲ ਜੁੜੇ ਸੁਧਾਰਾਂ ਨੂੰ ਪ੍ਰਵਾਨਗੀ ਦਿੱਤੀ
ਭਾਰਤ ਨੈੱਟ: ਇਸ ਵਰ੍ਹੇ 17,000 ਤੋਂ ਵੱਧ ਗ੍ਰਾਮ ਪੰਚਾਇਤਾਂ ਸੇਵਾ ਦੇ ਲਈ ਤਿਆਰ

ਭਾਰਤ ਨੈੱਟ: 1 ਨਵੰਬਰ 2021 ਤੱਕ 5,52,514 ਕਿਲੋਮੀਟਰ ਔਪਟਿਕਲ ਫਾਈਬਰ ਕੇਬਲ (ਓਐੱਫਸੀ) ਵਿਛਾਈ ਗਈ ਜਿਸ ਨਾਲ ਲਗਭਗ 1.8 ਲੱਖ ਗ੍ਰਾਮ ਪੰਚਾਇਤਾਂ ਜੁੜੀਆਂ
ਪੀਐੱਮ-ਵਾਣੀ ਯੋਜਨਾ: 7 ਜਨਵਰੀ 2021 ਤੋਂ 23 ਨਵੰਬਰ 2021 ਤੱਕ ਦੂਰਸੰਚਾਰ ਵਿਭਾਗ ਦੁਆਰਾ 125 ਪਬਲਿਕ ਡੇਟਾ ਔਫਿਸ ਐਗ੍ਰੀਗੇਟਰਸ (ਪੀਡੀਓਏ) ਅਤੇ 63 ਐਪ ਪ੍ਰਦਾਤਾਵਾਂ ਨੂੰ ਰਜਿਸਟਰਡ ਕੀਤਾ ਗਿਆ ਹੈ
ਪੀਐੱਮ-ਵਾਣੀ .ਯੋਜਨਾ: 50,000 ਤੋਂ ਵੱਧ ਐਕਸੈੱਸ ਪੋਇੰਟਸ ਸਥਾਪਿਤ ਕੀਤੇ ਗਏ ਹਨ
ਨੈਟਵਰਕ ਰੈਡੀਨੈੱਸ ਇੰਡੈਕਸ- 2021 ਵਿੱਚ ਭਾਰਤ ਦੀ 21 ਸਥਾਨ ਦੀ ਛਲਾਂਗ, 2020 ਵਿੱਚ 88ਵੇਂ ਸਥਾਨ ਤੋਂ 2021 ਵਿੱਚ 67ਵੇਂ ਸਥਾਨ ‘ਤੇ ਪਹੁੰਚਿਆ
ਦੂਰਸੰਚਾਰ ਵਿਭਾਗ ਦੁਆਰਾ ਵਿੱਤ ਪੋਸ਼ਤ ਸਵਦੇਸ਼ੀ 5G ਟੈਸਟ ਬੈੱਡ ਪ੍ਰੋਜੈਕ

Posted On: 27 DEC 2021 12:37PM by PIB Chandigarh

A.  2021 ਵਿੱਚ ਭਾਰਤੀ ਦੂਰਸੰਚਾਰ ਦਾ ਪਰਿਦ੍ਰਿਸ਼

ਟੈਲੀਫੋਨ ਸਬਸਕ੍ਰਿਪਸ਼ਨ ਵਿੱਚ ਵਾਧਾ:

·       ਕੁੱਲ ਟੈਲੀਫੋਨ ਕਨੈਕਸ਼ਨ ਸਤੰਬਰ 2021 ਵਿੱਚ ਵਧ ਕੇ 118.9 ਕਰੋੜ ਹੋ ਗਏ, ਜੋ ਮਾਰਚ ਵਿੱਚ 93 ਕਰੋੜ ਸੀ, ਇਸ ਮਿਆਦ ਦੇ ਦੌਰਾਨ 28% ਦਾ ਵਾਧਾ ਹੋਇਆ। ਸਤੰਬਰ 2021 ਵਿੱਚ ਮੋਬਾਈਲ ਕਨੈਕਸ਼ਨ ਦੀ ਸੰਖਿਆ 1165.97 ਕਰੋੜ ਤੱਕ ਪਹੁੰਚ ਗਈ। ਮਾਰਚ 2014 ਵਿੱਚ ਦੂਰਸੰਚਾਰ-ਘਣਤਵ 75.23 ਪ੍ਰਤੀਸ਼ਤ ਸੀ, ਜੋ ਸਤੰਬਰ 2021 ਵਿੱਚ 86.89  ਪ੍ਰਤੀਸ਼ਤ ਤੱਕ ਪਹੁੰਚ ਗਿਆ ਹੈ।

·       ਸ਼ਹਿਰਾਂ ਵਿੱਚ ਟੈਲੀਫੋਨ ਕਨੈਕਸ਼ਨ ਸਤੰਬਰ 2021 ਵਿੱਚ ਵਧ ਕੇ 66 ਕਰੋੜ ਹੋ ਗਏ, ਜੋ ਮਾਰਚ 2014 ਵਿੱਚ 55 ਕਰੋੜ ਸਨ, ਯਾਨੀ 20 ਪ੍ਰਤੀਸ਼ਤ ਦਾ ਵਾਧਾ, ਜਦਕਿ ਗ੍ਰਾਮੀਣ ਖੇਤਰਾਂ ਵਿੱਚ ਟੈਲੀਫੋਨ ਕਨੈਕਸ਼ਨ ਵਿੱਚ ਵਾਧਾ 40 ਪ੍ਰਤੀਸ਼ਤ ਸੀ, ਜੋ ਸ਼ਹਿਰਾਂ ਵਿੱਚ ਦਰਜ ਹੋਏ ਵਾਧੇ ਦਰ ਦਾ ਦੁੱਗਣਾ ਹੈ, ਗ੍ਰਾਮੀਣ ਖੇਤਰਾਂ ਵਿੱਚ ਟੈਲੀਫੋਨ ਕਨੈਕਸ਼ਨ ਮਾਰਚ 2014 ਦੇ 38 ਕਰੋੜ ਤੋਂ ਵਧ ਕੇ ਸਤੰਬਰ 2021 ਵਿੱਚ 53 ਕਰੋੜ ਹੋ ਗਏ ਹਨ। ਗ੍ਰਾਮੀਣ ਟੇਲੀ ਫੋਨ-ਘਣਤਵ ਮਾਰਚ 2014 ਵਿੱਚ 44% ਤੋਂ ਵਧ ਕੇ ਸਤੰਬਰ 2021 ਵਿੱਚ 59% ਹੋ ਗਿਆ। 

 ਇੰਟਰਨੈੱਟ ਅਤੇ ਬ੍ਰੌਡਬੈਂਡ ਦੀ ਪਹੁੰਚ ਵਿੱਚ ਛਲਾਂਗ:

·      ਇੰਟਰਨੈੱਟ ਕਨੈਕਸ਼ਨ ਦੀ ਸੰਖਿਆ ਮਾਰਚ 2014 ਦੇ 25.15 ਕਰੋੜ ਤੋਂ ਵਧ ਕੇ ਜੂਨ 2021 ਵਿੱਚ 83.37 ਕਰੋੜ ਹੋ ਗਈ, ਜੋ ਕਿ 231 ਪ੍ਰਤੀਸ਼ਤ ਦਾ ਵਾਧਾ ਹੈ।

·      ਬ੍ਰੌਡਬੈਂਡ ਕਨੈਕਸ਼ਨ ਮਾਰਚ 2014 ਦੇ 6.1 ਕਰੋੜ ਤੋਂ ਵਧ ਕੇ ਜੂਨ 2021 ਵਿੱਚ 79 ਕਰੋੜ ਹੋ ਗਿਆ, ਜੋ ਲਗਭਗ 1200 ਪ੍ਰਤੀਸ਼ਤ ਵਧਿਆ ਹੈ।

·      ਹਰੇਕ ਗਾਹਕ ਦੇ ਲਈ ਪ੍ਰਤੀ ਜੀਬੀ ਵਾਇਰਲੈਸ ਡੇਟਾ ਔਸਤ ਮਾਲੀਆ ਪ੍ਰਾਪਤੀ ਦਸੰਬਰ 2014 ਵਿੱਚ 268.97 ਰੁਪਏ ਤੋਂ ਘਟ ਕੇ ਜੂਨ 2021 ਵਿੱਚ 9.8 ਰੁਪਏ ‘ਤੇ ਆ ਗਿਆ, ਯਾਨੀ 96% ਤੋਂ ਵੱਧ ਦੀ ਕਮੀ।

·      ਪ੍ਰਤੀ ਵਾਇਰਲੈੱਸ ਡੇਟਾ ਉਪਭੋਗਤਾ ਦੀ ਔਸਤ ਮਾਸਕ ਡੇਟਾ ਖਪਤ ਜੂਨ 2021 ਵਿੱਚ 22605 ਪ੍ਰਤੀਸ਼ਤ ਵਧਾ ਕੇ 14 ਜੀਬੀ ਹੋ ਗਈ, ਜੋ ਮਾਰਚ 2014 ਵਿੱਚ 61.66 ਐੱਮਬੀ ਸੀ।

ਬੀਟੀਐੱਸ ਅਤੇ ਟਾਵਰਾਂ ਵਿੱਚ ਵਾਧਾ:

·      ਮੋਬਾਈਲ ਬੇਸ ਟ੍ਰਾਂਸੀਵਰ ਸਟੇਸ਼ਨਾਂ (ਬੀਟੀਐੱਸ) ਦੀ ਸੰਖਿਆ 2014 ਵਿੱਚ 8 ਲੱਖ ਤੋਂ ਵਧ ਕੇ 2021 ਵਿੱਚ 23 ਲੱਖ ਹੋ ਗਈ, ਜੋ ਕਿ 187 ਪ੍ਰਤੀਸ਼ਤ ਦਾ ਵਾਧਾ ਹੈ।

·      ਮੋਬਾਈਲ ਟਾਵਰਾਂ ਦੀ ਸੰਖਿਆ 2014 ਦੇ 4 ਲੱਖ ਤੋਂ ਵਧ ਕੇ 2021 ਵਿੱਚ 6.6 ਲੱਖ ਹੋ ਗਈ, ਇਸ ਵਿੱਚ 65% ਦਾ ਵਾਧਾ ਹੋਇਆ।

ਐੱਫਡੀਆਈ ਵਿੱਚ ਵਾਧਾ:

·      ਦੂਰਸੰਚਾਰ ਖੇਤਰ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) 2002 ਤੋਂ 2014 ਦੇ ਵਿੱਚ ਦੇ 62,386 ਕਰੋੜ ਰੁਪਏ ਤੋਂ ਵਧ ਕੇ 2014-2021 ਦੇ ਦੌਰਾਨ 1,55,353 ਕਰੋੜ ਰੁਪਏ ‘ਤੇ ਪਹੁੰਚ ਗਿਆ, ਯਾਨੀ 2002-2014 ਤੋਂ 2014-2021 ਦੇ ਵਿੱਚ 150 ਪ੍ਰਤੀਸ਼ਤ ਦਾ ਵਾਧਾ।

 (B)  ਦੂਰਸੰਚਾਰ ਸੁਧਾਰ

(i) 15.9.2021 ਨੂੰ ਐਲਾਨੇ ਦੂਰਸੰਚਾਰ ਸੁਧਾਰ:

ਦੂਰਸੰਚਾਰ ਉਦਯੋਗ ਦੇ ਸਾਹਮਣੇ ਆਰਥਿਕ ਸਮੱਸਿਆਵਾਂ ਅਤੇ ਨਕਦੀ, ਤਰਕਸੰਗਤ ਸ਼ੁਲਕ, ਸਮਾਯੋਜਿਤ ਸਕਲ ਮਾਲੀਆ (ਏਜੀਆਰ) ਅਤੇ ਸਪੈਕਟ੍ਰਮ ਮੁੱਲ ਨਿਰਧਾਰਣ ਜਿਹੇ ਮੁੱਦਿਆਂ ‘ਤੇ ਚੁਣੌਤੀਆਂ ਨੂੰ ਦੇਖਦੇ ਹੋਏ, ਸਰਕਾਰ ਨੇ ਦੂਰਸੰਚਾਰ ਖੇਤਰ ਵਿੱਚ ਕਈ ਸੰਰਚਨਾਤਮਕ ਅਤੇ ਪ੍ਰਕਿਰਿਆ ਨਾਲ ਜੁੜੇ ਸੁਧਾਰਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ।

 (a) ਸੰਰਚਨਾਤਮਕ ਸੁਧਾਰ

1. ਤਰਕਸੰਗਤ ਏਜੀਆਰ: ਦੂਰਸੰਚਾਰ ਤੋਂ ਅਲੱਗ ਆਮਦਨ ਨੂੰ ਭਾਵੀ ਅਧਾਰ ‘ਤੇ ਏਜੀਆਰ ਦੀ ਪਰਿਭਾਸ਼ਾ ਤੋਂ ਬਾਹਰ ਰੱਖਿਆ ਜਾਵੇਗਾ।

2. ਬੈਂਕ ਗਾਰੰਟੀ (ਬੀਜੀ) ਤਰਕਸੰਗਤ ਬਣੀਲਾਇਸੈਂਸ ਸ਼ੁਲਕ (ਐੱਲਐੱਫ) ਅਤੇ ਹੋਰ ਬਰਾਬਰ ਸ਼ੁਲਕ ਦੇ ਪ੍ਰਤੀ ਬੀਜੀ ਜ਼ਰੂਰਤਾਂ (80 ਪ੍ਰਤੀਸ਼ਤ) ਵਿੱਚ ਭਾਰੀ ਕਮੀ। ਦੇਸ਼ ਵਿੱਚ ਵਿਭਿੰਨ ਲਾਇਸੈਂਸ ਪ੍ਰਾਪਤ ਸੇਵਾ ਖੇਤਰਾਂ (ਐੱਲਐੱਸਏ) ਵਿੱਚ ਇੱਕ ਤੋਂ ਅਧਿਕ ਜੀਬੀ ਦੀ ਕੋਈ ਜ਼ਰੂਰਤ ਨਹੀਂ। ਇਸ ਦੀ ਜਗ੍ਹਾਂ, ਇੱਕ ਬੀਜੀ ਲੋੜੀਂਦਾ ਹੋਵੇਗਾ।

3. ਤਰਕਸੰਗਤ ਹੋਈਆਂ ਵਿਆਜ਼ ਦਰਾਂ/ਦੰਡ ਹਟਾਇਆ ਗਿਆ1 ਅਕਤੂਬਰ, 2021 ਤੋਂ, ਲਾਇਸੈਂਸ ਸ਼ੁਲਕ (ਐੱਲਐੱਫ)/ਸਪੈਕਟ੍ਰਮ ਉਪਯੋਗ ਸ਼ੁਲਕ (ਐੱਸਯੂਸੀ) ਦੇ ਭੁਗਤਾਨ ਵਿੱਚ ਦੇਰੀ ‘ਤੇ ਐੱਸਬੀਆਈ ਦੇ ਐੱਮਸੀਐੱਲਆਰ ‘ਤੇ 4 ਪ੍ਰਤੀਸ਼ਤ ਅਤਿਰਿਕਤ ਦੀ ਥਾਂ ‘ਤੇ ਐੱਮਸੀਐੱਲਆਰ ‘ਤੇ 2 ਪ੍ਰਤੀਸ਼ਤ ਅਤਿਰਿਕਤ ਵਿਆਜ਼ ਲਗੇਗਾ, ਵਿਆਜ਼ ਮਹੀਨੇ ਦੇ ਬਜਾਏ ਸਲਾਨਾ ਸੰਯੋਜਿਤ ਹੋਵੇਗਾਜੁਰਮਾਨੇ ‘ਤੇ ਜੁਰਮਾਨਾ ਅਤੇ ਵਿਆਜ਼ ਹਟਾਇਆ ਗਿਆ।

4. ਹੁਣ ਤੋਂ ਆਯੋਜਿਤ ਹੋਣ ਵਾਲੀ ਨੀਲਾਮੀ ਦੇ ਲਈ, ਕਿਸ਼ਤ ਭੁਗਤਾਨ ਪ੍ਰਾਪਤ ਕਰਨ ਵਿੱਚ ਕਿਸੇ ਬੀਜੀ ਦੀ ਜ਼ਰੂਰਤ ਨਹੀਂ ਹੋਵੇਗੀ। ਉਦਯੋਗ ਹੁਣ ਪਰਿਪਕਵ ਹੋ ਗਏ ਹਨ ਅਤੇ ਪਹਿਲਾਂ ਚਲ ਰਹੀ ਬੀਜੀ ਪ੍ਰਥਾ ਦੀ ਹੁਣ ਜ਼ਰੂਰਤ ਨਹੀਂ ਹੈ।

5. ਸਪੈਕਟ੍ਰਮ ਦੀ ਮਿਆਦਭਵਿੱਖ ਦੀ ਨਿਲਾਮੀ ਵਿੱਚ ਸਪੈਕਟ੍ਰਮ ਦੀ ਮਿਆਦ 20 ਤੋਂ ਵਧਾ ਕੇ 30 ਸਾਲ ਕਰ ਦਿੱਤੀ ਗਈ।

6. ਭਵਿੱਖ ਦੀ ਨੀਲਾਮੀ ਵਿੱਚ ਹਾਸਲ ਕੀਤੇ ਗਏ ਸਪੈਕਟ੍ਰਮ ਵਿੱਚ 10 ਸਾਲ ਬਾਅਦ ਸਪੈਕਟ੍ਰਮ ਨੂੰ ਸਰੇਂਡਰ ਕਰਨ ਦੀ ਅਨੁਮਤੀ ਹੋਵੇਗੀ।

7. ਭਵਿੱਕ ਦੀ ਸਪੈਕਟ੍ਰਮ ਨੀਲਾਮੀ ਵਿੱਚ ਪ੍ਰਾਪਤ ਸਪੈਕਟ੍ਰਮ ਦੇ ਲਈ ਕੋਈ ਸਪੈਕਟ੍ਰਮ ਉਪਯੋਗ ਸ਼ੁਲਕ (ਐੱਸਯੂਸੀ) ਨਹੀਂ।

8. ਸਪੈਕਟ੍ਰਮ ਸ਼ੇਅਰਿੰਗ ਨੂੰ ਪ੍ਰੋਤਸਾਹਨ-ਸਪੈਕਟ੍ਰਮ ਸ਼ੇਅਰਿੰਗ ਦੇ ਲਈ 0.5% ਦਾ ਅਤਿਰਿਕਤ ਐੱਸਯੂਸੀ ਹਟਾਇਆ ਗਿਆ।

9. ਨਿਵੇਸ਼ ਨੂੰ ਪ੍ਰੋਤਸਾਹਿਤ ਕਰਨ ਦੇ ਲਈ, ਦੂਰਸੰਚਾਰ ਖੇਤਰ ਵਿੱਚ ਸਵੈਚਾਲਿਤ ਮਾਰਗ ਤੋਂ 100 ਪ੍ਰਤੀਸ਼ਤ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫਡੀਆਈ) ਦੀ ਅਨੁਮਤੀ ਹੈ। ਸੁਰੱਖਿਆ ਨਾਲ ਜੁੜੇ ਸਾਰੇ ਉਪਾਅ ਲਾਗੂ ਹੋਣਗੇ।

 

 (b)  ਪ੍ਰਕਿਰਿਆਤਮਕ ਸੁਦਾਰ

10. ਨੀਲਾਮੀ ਕਲੈਂਡਰ ਨਿਰਧਾਰਿਤ-ਸਪੈਕਟ੍ਰਮ ਨੀਲਾਮੀ ਤਾਲਮੇਲ ਹਰੇਕ ਵਿੱਤੀ ਵਰ੍ਹੇ ਦੀ ਅੰਤਿਮ ਤਿਮਾਹੀ ਵਿੱਚ ਆਯੋਜਿਤ ਕੀਤੀ ਜਾਂਦੀ ਹੈ।

11. ਕਾਰੋਬਾਰ ਵਿੱਚ ਸੁਗਮਤਾ ਨੂੰ ਹੁਲਾਰਾ-ਵਾਇਰਲੈੱਸ ਉਪਕਰਣਾਂ ਦੇ ਲਈ 1953 ਦੇ ਸੀਮਾ ਸ਼ੁਲਕ ਅਧਿਸੂਚਨਾ ਦੇ ਤਹਿਤ ਲਾਇਸੈਂਸ ਦੀ ਬੋਝਲ ਜ਼ਰੂਰਤ ਨੂੰ ਹਟਾ ਦਿੱਤਾ ਗਿਆ। ਇਸ ਨੂੰ ਸਵੈ-ਐਲਾਨ ਦੇ ਨਾਲ ਬਦਲਿਆ ਗਿਆ।

12. ਆਪਣੇ ਗਾਹਕਾਂ ਨੂੰ ਜਾਣੋ (ਕੇਵਾਈਸੀ) ਸੁਧਾਰਸਵੈ-ਕੇਵਾਈਸੀ (ਐਪ ਅਧਾਰਿਤ) ਦੀ ਅਨੁਮਤੀ। ਈ-ਕੇਵਾਈਸੀ ਦਰ ਸੰਸ਼ੋਧਿਤ ਟੈਕਸ ਸਿਰਫ ਇੱਕ ਰੁਪਏ ਦੀ ਗਈ। ਪ੍ਰੀਪੇਡ ਤੋਂ ਪੋਸਟ-ਪੇਡ ਜਾਂ ਪੋਸਟਪੇਡ ਤੋਂ ਪ੍ਰੀਪੇਡ ਟਰਾਂਸਫਰ ਦੇ ਲਈ ਨਵੇਂ ਕੇਵਾਈਸੀ ਦੀ ਜ਼ਰੂਰਤ ਨਹੀਂ ਹੋਵੇਗੀ।

 

13. ਪੇਪਰ ਕਸਟਮਰ ਐਗਜ਼ੀਵਿਸ਼ਨ ਫੌਰਮ (ਸੀਏਐੱਫ) ਨੂੰ ਡੇਟਾ ਦੇ ਡਿਜੀਟਲ ਸਟੋਰ ਨਾਲ ਬਦਲ ਦਿੱਤਾ ਜਾਵੇਗਾ। ਟੀਐੱਸਪੀ ਦੇ ਵਿਭਿੰਨ ਗੋਦਾਮਾਂ ਵਿੱਚ ਪਏ ਲਗਭਗ 300-400 ਕਰੋੜ ਪੇਪਰ ਸੀਏਐੱਫ ਦੀ ਜ਼ਰੂਰਤ ਨਹੀਂ ਹੋਵੇਗੀ। ਸੀਏਐੱਫ ਦੇ ਵੇਅਰਹਾਉਸ ਔਡਿਟ ਦੀ ਜ਼ਰੂਰਤ ਨਹੀਂ ਹੋਵੇਗੀ।

14. ਦੂਰਸੰਚਾਰ ਟਾਵਰਾਂ ਦੇ ਲਈ ਰੇਡੀਓ ਫ੍ਰੀਕਵੈਂਸੀ ਵੰਡਣ ‘ਤੇ ਸਥਾਨਕ ਸਲਾਹਕਾਰ ਕਮੇਟੀ (ਐੱਸਏਸੀਐੱਫਏ) ਮੰਜ਼ੂਰੀ ਵਿੱਚ ਢਿੱਲ ਦਿੱਤੀ ਗਈ। ਦੂਰਸੰਚਾਰ ਵਿਭਾਗ ਸਵੈ-ਐਲਾਨ ਦੇ ਅਧਾਰ ‘ਤੇ ਪੋਰਟਲ ‘ਤੇ ਅੰਕੜੇ ਸਵੀਕਾਰ ਕਰੇਗਾ। ਹੋਰ ਏਜੰਸੀਆਂ ਦੇ ਪੋਰਟਲ (ਜਿਵੇਂ ਸਿਵਿਲ ਐਵੀਏਸ਼ਨ) ਨੂੰ ਡੀਓਟੀ ਪੋਰਟਲ ਨਾਲ ਜੋੜਿਆ ਜਾਵੇਗਾ।

 

 (C) ਦੂਰਸੰਚਾਰ ਸੇਵਾ ਪ੍ਰਦਾਤਾਵਾਂ ਦੀ ਨਕਦੀ ਜ਼ਰੂਰਤਾਂ ਦਾ ਸਮਾਧਾਨ

ਸਰਕਾਰ ਨੇ ਸਾਰੇ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀ) ਦੇ ਲਈ ਨਿਮਨਲਿਖਿਤ ਨੂੰ ਪ੍ਰਵਾਨਗੀ ਦਿੱਤੀ:

15. ਏਜੀਆਰ ‘ਤੇ ਫੈਸਲੇ ਦੇ ਬਾਅਦ ਸਾਹਮਣੇ ਆਉਣ ਵਾਲੀ ਦੇਯ ਰਕਮ ਦੇ ਸਲਾਨਾ ਭੁਗਤਾਨ ਵਿੱਚ ਚਾਰ ਸਾਲ ਤੱਕ ਦਾ ਮੋਰਾਟੋਰੀਅਮ/ਵਿਲੰਬਨ, ਹਾਲਾਕਿ, ਦੇਯ ਦੇ ਸ਼ੁੱਧ ਵਰਤਮਾਨ ਮੁੱਲ (ਐੱਨਪੀਵੀ) ਨੂੰ ਸੁਰੱਖਿਅਤ ਕਰਕੇ ਰਕਮ ਨੂੰ ਸੁਰੱਖਿਅਤ ਰੱਖਿਆ ਜਾ ਰਿਹਾ ਹੈ।

16. ਪਿਛਲੀ ਨੀਲਾਮੀਆਂ (2021 ਦੀ ਨੀਲਾਮੀ ਨੂੰ ਛੱਡ ਕੇ) ਵਿੱਚ ਖਰੀਦੇ ਗਏ ਸਪੈਕਟ੍ਰਮ ਦੇ ਦੇਯ ਭੁਗਤਾਨ ‘ਤੇ ਸੰਬੰਧਿਤ ਨੀਲਾਮੀਆਂ ਵਿੱਚ ਨਿਰਧਾਰਿਤ ਵਿਆਜ਼ ਦਰ ‘ਤੇ ਸੁਰੱਖਿਅਤ ਐੱਨਪੀਵੀ ਦੇ ਨਾਲ ਚਾਰ ਸਾਲ ਤੱਕ ਦੇ ਲਈ ਮੋਰਾਟੋਰੀਅਮ/ਵਿਲੰਬਨ।

17. ਟੀਐੱਸਪੀ ਨੂੰ ਭੁਗਤਾਨ ਨੂੰ ਵਿਲੰਬਿਤ ਕਰਨ ਦੀ ਵਜ੍ਹਾ ਲਗਣ ਵਾਲੇ ਵਿਆਜ਼ ਰਕਮ ਦਾ ਭੁਗਤਾਨ ਇਕਵਿਟੀ ਦੇ ਮਾਧਿਅਮ ਨਾਲ ਕਰਨ ਦਾ ਵਿਕਲਪ।

18. ਸਰਕਾਰ ਦੇ ਕੋਲ ਵਿਕਲਪ ਹੈ ਕਿ ਉਹ ਮੋਰਾਟੋਰੀਅਮ/ਵਿਲੰਬਨ ਮਿਆਦ ਦੇ ਅੰਤ ਵਿੱਚ ਵਿਲੰਬਿਤ ਰਕਮ ਨਾਲ ਸੰਬੰਧਿਤ ਦੇਅ ਰਕਮ ਦਾ ਭੁਗਤਾਨ ਇਕਵਿਟੀ ਦੇ ਮਾਧਿਅਮ ਨਾਲ ਭੁਗਤਾਨ ਵਿੱਚ ਤਬਦੀਲ ਕਰ ਸਕਦੀ ਹੈ।

 

C.  ਪ੍ਰੋਜੈਕਟਾਂ ਅਤੇ ਪਹਿਲ

(i) ਭਾਰਤਨੈੱਟ ਦੇ ਮਾਧਿਅਮ ਨਾਲ ਪਿੰਡਾਂ ਵਿੱਚ ਸੇਵਾਵਾਂ ਦੀ ਵੰਡ – 2021 ਵਿੱਚ ਪ੍ਰਗਤੀ:

·      ਦੇਸ਼ ਵਿੱਚ ਸਾਰੀਆਂ ਗ੍ਰਾਮ ਪੰਚਾਇਤਾਂ (ਲਗਭਗ 2.6 ਲੱਖ ਗ੍ਰਾਮ ਪੰਚਾਇਤਾਂ) ਨੂੰ ਬ੍ਰੌਡਬੈਂਡ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ ਫਲੈਗਸ਼ਿਪ ਭਾਰਤਨੈੱਟ ਪ੍ਰੋਜੈਕਟ ਨੂੰ ਪੜਾਅਵਾਰ ਤਰੀਕੇ ਨਾਲ ਲਾਗੂ ਕੀਤਾ ਜਾ ਰਿਹਾ ਹੈ। ਪਹਿਲਾ ਪੜਾਅ ਦਸੰਬਰ 2017 ਵਿੱਚ ਪੂਰਾ ਹੋ ਗਿਆ ਹੈ ਜਿਸ ਵਿੱਚ 1 ਲੱਖ ਤੋਂ ਅਧਿਕ ਗ੍ਰਾਮ ਪੰਚਾਇਤਾਂ ਨੂੰ ਸ਼ਾਮਲ ਕਰ ਲਿਆ ਗਿਆ ਹੈ।

·      2021 (01.1.2021 ਤੋਂ 31.10.2021) ਵਿੱਚ, ਕੁੱਲ 17,232 ਗ੍ਰਾਮ ਪੰਚਾਇਤਾਂ ਨੂੰ ਸੇਵਾ ਦੇ ਲਈ ਤਿਆਰ ਕੀਤਾ ਗਿਆ ਹੈ, ਜਿਨ੍ਹਾਂ ਵਿੱਚੋਂ 16,344 ਜੀਪੀ ਔਪਟਿਕਲ ਫਾਈਬਰ ਕੇਬਲ ਦੇ ਜ਼ਰੀਏ ਅਤੇ 888 ਜੀਪੀ ਸੈਟੇਲਾਈਟ ਮੀਡੀਆ ਦੇ ਜ਼ਰੀਏ ਜੋੜੇ ਗਏ ਹਨ।

·      01.11.2021 ਦੀ ਸਥਿਤੀ ਦੇ ਅਨੁਸਾਰ, ਭਾਰਤਨੈੱਟ ਪੜਾਅ-ਦ੍ਵਿਤੀ ਦੇ ਤਹਿਤ ਜੋੜੀ ਜਾਣ ਵਾਲੀ ਬਾਕੀ ਗ੍ਰਾਮ ਪੰਚਾਇਤਾਂ ਵਿੱਚੋਂ ਕੁੱਲ 1,79,247 ਗ੍ਰਾਮ ਪੰਚਾਇਤਾਂ ਨੂੰ 5,52,514 ਕਿਲੋਮੀਟਰ ਔਪਟਿਕਲ ਫਾਈਬਰ ਕੇਬਲ (ਓਐੱਫਸੀ) ਵਿਛਾ ਕੇ ਜੋੜੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 161,870 ਗ੍ਰਾਮ ਪੰਚਾਇਤ ਸੇਵਾ ਦੇ ਲਈ ਤਿਆਰ ਹੈ।

 

·      ਇਸ ਦੇ ਇਲਾਵਾ, 4218 ਗ੍ਰਾਮ ਪੰਚਾਇਤਾਂ ਨੂੰ ਉਪਗ੍ਰਹਿ ਦੇ ਮਾਧਿਅਮ ਨਾਲ ਜੋੜਿਆ ਗਿਆ ਹੈ ਜਿਸ ਨਾਲ ਕੁੱਲ ਸੇਵਾ ਦੇ ਲਈ ਤਾਰ ਜੀਪੀ ਦੀ ਸੰਖਿਆ 1,66,088 ਹੋ ਗਈ ਹੈ।

·      ਮਾਣਯੋਗ ਪ੍ਰਧਾਨ ਮੰਤਰੀ ਦੁਆਰਾ 15 ਅਗਸਤ 2020 ਨੂੰ ਕੀਤੀ ਗਏ ਐਲਾਨ ਦੇ ਅਨੁਸਾਰ ਭਾਰਤਨੈੱਟ ਦਾ ਦਾਇਰਾ ਹੁਣ ਦੇਸ਼ ਦੇ ਸਾਰੇ ਪਿੰਡਾਂ ਤੱਕ ਵਧਾ ਦਿੱਤਾ ਗਿਆ ਹੈ।

·      30.06.2021 ਨੂੰ, ਸਰਕਾਰ ਨੇ ਦੇਸ਼ ਦੇ 16 ਰਾਜਾਂ ਵਿੱਚ ਲਗਭਗ 3.61 ਲੱਖ ਪਿੰਡਾਂ (1.37 ਲੱਖ ਗ੍ਰਾਮ ਪੰਚਾਇਤਾਂ ਸਮੇਤ) ਨੂੰ ਸ਼ਾਮਲ ਕਰਦੇ ਹੋਏ ਜਨਤਕ-ਨਿਜੀ ਭਾਗੀਦਾਰੀ (ਪੀਪੀਪੀ) ਮਾਡਲ ਦੇ ਮਾਧਿਅਮ ਨਾਲ ਭਾਰਤਨੈੱਟ ਦੇ ਲਾਗੂਕਰਨ ਦੇ ਲਈ ਇੱਕ ਸੰਸ਼ੋਧਿਤ ਰਣਨੀਤੀ ਨੂੰ ਪ੍ਰਵਾਨਗੀ ਦਿੱਤੀ।

 

 (ii) ਐੱਲਬਡਲਿਊਈ ਪ੍ਰਭਾਵਿਤ ਹਿੱਸਿਆਂ ਵਿੱਚ ਮੋਬਾਈਲ ਟਾਵਰ ਦੀ ਸਥਾਪਨਾ: ਲੈਫਟ ਵਿੰਗ ਉਗ੍ਰਵਾਦ (ਐੱਲਡਬਲਿਊਈ) ਪ੍ਰਭਾਵਿਤ ਖੇਤਰਾਂ ਵਿੱਚ ਮੋਬਾਈਲ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ, ਸਰਕਾਰ ਨੇ ਇਸ ਪ੍ਰੋਜੈਕਟ ਦੇ ਪਹਿਲੇ ਪੜਾਅ ਦੇ ਤਹਿਤ 2343 ਥਾਵਾਂ ‘ਤੇ ਮੋਬਾਈਲ ਟਾਵਰ ਸਥਾਪਿਤ ਕੀਤੇ ਹਨ ਅਤੇ ਇਹ ਟਾਵਰ ਮੋਬਾਈਲ ਸੇਵਾਵਾਂ ਪ੍ਰਦਾਨ ਕਰ ਰਹੇ ਹਨ। ਇਸ ਪ੍ਰੋਜੈਕਟ ਦੇ ਦੂਸਰੇ ਪੜਾਅ ਦੇ ਤਹਿਤ, ਸਰਕਾਰ ਨੇ 4ਜੀ ਮੋਬਾਈਲ ਸੇਵਾਵਾਂ ਪ੍ਰਦਾਨ ਕਰਨ ਦੇ ਲਈ 2542 ਟਾਵਰਾਂ ਦੀ ਸਥਾਪਨਾ ਨੂੰ ਪ੍ਰਵਾਨਗੀ ਦਿੱਤੀ ਹੈ ਅਤੇ ਇਸ ਪ੍ਰੋਜੈਕਟ ‘ਤੇ ਕਾਰਜ ਜਾਰੀ ਹੈ।

 (iiiਮੋਬਾਈਲ ਸੇਵਾਵਾਂ ਤੋਂ ਦੂਰ 354 ਪਿੰਡਾਂ ਵਿੱਚੋਂ 210 ਪਿੰਡਾਂ ਨੂੰ ਕਨੈਕਟੀਵਿਟੀ ਮਿਲੀਜੰਮੂ-ਕਸ਼ਮੀਰ, ਲੱਦਾਖ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼, ਬਿਹਾਰ, ਰਾਜਸਥਾਨ, ਗੁਜਰਾਤ, ਉੱਤਰਾਖੰਡ, ਕਰਨਾਟਕ ਅਤੇ ਪੱਛਮ ਬੰਗਾਲ ਦੇ ਸੀਮਾਵਰਤੀ ਖੇਤਰਾਂ ਦੇ ਪਿੰਡਾਂ ਵਿੱਚ ਕਨੈਕਟੀਵਿਟੀ ਪ੍ਰਦਾਨ ਕਰਨ ਦੇ ਲਈ, ਸਰਕਾਰ ਨੇ 354 ਪਿੰਡਾਂ ਨੂੰ ਜੋੜਣ ਦੀ ਯੋਜਨਾ ਬਣਾਈ ਹੈ। ਅਕਤੂਬਰ 2021 ਤੱਕ, ਲਗਭਗ 210 ਪਿੰਡਾਂ ਨੂੰ ਮੋਬਾਈਲ ਸੇਵਾਵਾਂ ਨਾਲ ਕਵਰ ਕਰ ਲਿਆ ਗਿਆ ਹੈ।

 

 (iv) ਆਕਾਂਖੀ ਜ਼ਿਲ੍ਹਾ ਯੋਜਨਾ ਦੇ ਤਹਿਤ ਸੇਵਾ ਦਾਇਰੇ ਤੋਂ ਬਾਹਰ 502 ਪਿੰਡਾਂ ਵਿੱਚ 4ਜੀ ਅਧਾਰਿਤ ਮੋਬਾਈਲ ਸੇਵਾ: ਉੱਤਰ ਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਜਿਹੇ ਚਾਰ ਰਾਜਾਂ ਦੇ ਆਕਾਂਖੀ ਜ਼ਿਲ੍ਹਿਆਂ ਵਿੱਚ ਦੂਰਸੰਚਾਰ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਦੇ ਲਈ, ਸਰਕਾਰ ਨੇ ਸੇਵਾਵਾਂ ਦੇ ਦਾਇਰੇ ਤੋਂ ਬਾਹਰ 502 ਪਿੰਡਾਂ ਵਿੱਚ 4 ਜੀ ਅਧਾਰਿਤ ਮੋਬਾਈਲ ਸੇਵਾ ਪ੍ਰਦਾਨ ਕਰਨ ਦੀ ਸਹਿਮਤੀ ਦਿੱਤੀ ਹੈ ਅਤੇ ਪ੍ਰੋਜੈਕਟ ਲਾਗੂਕਰਨ ਦੇ ਅਧੀਨ ਹਨ।

ਨਵੰਬਰ 2021 ਵਿੱਚ ਸਰਕਾਰ ਨੇ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਮਹਾਰਾਸ਼ਟਰ ਅਤੇ ਓਡੀਸ਼ਾ ਜਿਹੇ 5 ਰਾਜਾਂ ਦੇ ਆਕਾਂਖੀ ਜ਼ਿਲ੍ਹਿਆਂ ਵਿੱਚ ਦੂਰਸੰਚਾਰ ਦੇ ਦਾਇਰੇ ਤੋਂ ਬਾਹਰ 7287 ਪਿੰਡਾਂ ਵਿੱਚ 4ਜੀ ਅਧਾਰਿਤ ਮੋਬਾਈਲ ਸੇਵਾ ਪ੍ਰਦਾਨ ਕਰਨ ਦੀ ਸਹਿਮਤੀ ਦਿੱਤੀ ਹੈ।

 

 (V) ਉੱਤਰ-ਪੂਰਬੀ ਖੇਤਰ ਦੇ ਲਈ ਵਿਸਤ੍ਰਿਤ ਦੂਰਸੰਚਾਰ ਵਿਕਾਸ ਯੋਜਨਾ (ਸੀਟੀਡੀਪੀ) ਦੇ ਤਹਿਤ 1,358 ਟਾਵਰ ਸਥਾਪਿਤਸਰਕਾਰ ਨੇ ਉੱਤਰ-ਪੂਰਬ ਖੇਤਰ ਵਿੱਚ ਅਸਾਮ, ਮਣੀਪੁਰ, ਮਿਜ਼ੋਰਮ, ਨਾਗਾਲੈਂਡ, ਤ੍ਰਿਪੁਰਾ, ਮੇਘਾਲਯ, ਸਿਕੱਮ ਅਤੇ ਅਰੁਣਾਚਲ ਪ੍ਰਦੇਸ਼ ਵਿੱਚ ਸੇਵਾ ਦਾਇਰੇ ਤੋਂ ਬਾਹਰ ਪਿੰਡਾਂ ਅਤੇ ਰਾਸ਼ਟਰੀ ਰਾਜਮਾਰਗਾਂ ਦੇ ਨਾਲ ਲਗਦੇ ਖੇਤਰਾਂ ਵਿੱਚ ਮੋਬਾਈਲ ਕਨੈਕਟੀਵਿਟੀ ਪ੍ਰਦਾਨ ਕਰਨ ਦੀ ਯੋਜਨਾ ਤਿਆਰ ਕੀਤੀ ਹੈ। ਪ੍ਰੋਜੈਕਟਾਂ ‘ਤੇ ਕੰਮ ਜਾਰੀ ਹੈ ਅਤੇ ਅਕਤੂਬਰ 2021 ਤੱਕ, 1246 ਪਿੰਡਾਂ ਅਤੇ 283 ਰਾਸ਼ਟਰੀ ਰਾਜਮਾਰਗ ਸਥਲਾਂ ਨੂੰ ਸੰਚਾਰ ਦਾਇਰੇ ਵਿੱਚ ਲਿਆਂਦੇ ਹੋਏ ਕੁੱਲ 1,358 ਟਾਵਰ ਸਥਾਪਿਤ ਕੀਤੇ ਗਏ ਹਨ।

 (vi) ਦ੍ਵੀਪਾਂ ਦੇ ਲਈ ਵਿਸਤ੍ਰਿਤ ਦੂਰਸੰਚਾਰ ਵਿਕਾਸ ਯੋਜਨਾ ਦੇ ਤਹਿਤ ਸਬਮਰੀਨ ਔਪਟੀਕਲ ਫਾਈਬਰ ਦੇ ਜ਼ੋਰ ਨਾਲ ਕਨੈਕਟੀਵਿਟੀ:

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਚੇਨੱਈ ਅਤੇ ਅੰਡੇਮਾਨ ਤੇ ਨਿਕੋਬਾਰ ਦ੍ਵੀਪ ਸਮੂਹ ਦੇ ਵਿੱਚ ਸਮੁੰਦਰ ਦੇ ਅੰਦਰ ਵਿਛੀ 2,313 ਕਿਲੋਮੀਟਰ ਦੇ ਔਪਟੀਕਲ ਫਾਈਬਰ ਅਧਾਰਿਤ ਦੂਰਸੰਚਾਰ ਕਨੈਕਟੀਵਿਟੀ ਦਾ ਉਦਘਾਟਨ ਅਗਸਤ 2020 ਵਿੱਚ ਕੀਤਾ ਗਿਆ ਸੀ।

ਲਕਸ਼ਦ੍ਵੀਪਸਰਕਾਰ ਨੇ ਕੋਚੀ ਅਤੇ ਲਕਸ਼ਦ੍ਵੀਪ ਦ੍ਵੀਪ ਸਮੂਹ ਦੇ ਵਿੱਚ ਸਮੁੰਦਰ ਦੇ ਅੰਦਰ ਲਗਭਗ 1891 ਕਿਲੋਮੀਟਰ ਕੇਬਲ ਵਿਛਾ ਕੇ ਸਬਮਰੀਨ ਔਪਟੀਕਲ ਫਾਈਬਰ ਕੇਬਲ ਕਨੈਕਟੀਵਿਟੀ ਦੇ ਪ੍ਰਾਵਧਾਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪ੍ਰੋਜੈਕਟ ‘ਤੇ ਕਾਰਜ ਜਾਰੀ ਹੇ ਅਤੇ ਮਈ 2023 ਤੱਕ ਇਸ ਨੂੰ ਲਾਗੂ ਕਰਨ ਦਾ ਟੀਚਾ ਰੱਖਿਆ ਗਿਆ ਹੈ

 

 (vii) ਲਕਸ਼ਦ੍ਵੀਪ ਦੇ ਲਈ ਉਪਗ੍ਰਹਿ-ਅਧਾਰਿਤ ਬ੍ਰੌਡਬੈਂਡ ਕਨੈਕਟੀਵਿਟੀ ਦੀ ਸ਼ੁਰੂਆਤਸੰਚਾਰ ਰਾਜ ਮੰਤਰੀ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਲਕਸ਼ਦ੍ਵੀਪ ਦੇ ਪ੍ਰਸ਼ਾਸਕ ਨੇ 14.08.2021 ਨੂੰ ਬ੍ਰੌਡਬੈਂਡ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਲਕਸ਼ਦ੍ਵੀਪ ਦੇ ਲਈ ਉੱਚ ਸਮਰੱਥਾ ਵਾਲੀ ਉਪਗ੍ਰਹਿ-ਅਧਾਰਿਤ ਕਨੈਕਟੀਵਿਟੀ ਦੀ ਸ਼ੁਰੂਆਤ ਕੀਤੀ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਸੈਟੇਲਾਈਟ ਪ੍ਰੋਜੈਕਟ ਦੇ ਤਹਿਤ, ਲਕਸ਼ਦ੍ਵੀਪ ਦ੍ਵੀਪ ਸਮੂਹ ਦੇ ਲਈ ਬੈਂਡਵਿਡਥ ਨੂੰ 318 ਐੱਮਬੀਪੀਐੱਸ ਤੋਂ ਵਧਾ ਕੇ 1.71 ਜੀਬੀਪੀਐੱਸ ਕਰ ਦਿੱਤਾ ਗਿਆ ਹੈ। ਅਗਾਥੀ, ਐਂਡ੍ਰੋਥੀ, ਮਿਨੀਕਾਯ ਅਤੇ ਕਾਵਾਰੱਤੀ ਦ੍ਵੀਪ ਸਮੂਹ ਦੇ ਲਈ, ਬੈਂਡਵਿਡਥ ਨੂੰ 200 ਐੱਮਬੀਪੀਐੱਸ ਤੱਕ ਵਧਾਇਆ ਗਿਆ ਹੈ, ਜਦਕਿ ਅਮਿਨੀ, ਚੇਤਲਾਟ, ਕਲਪੇਨੀ, ਕਦਮਥ, ਕਿਲਟਨ ਅਤੇ ਬਿਤ੍ਰਾ ਦ੍ਵੀਪ ਸਮੂਹ ਦੇ ਲਈ ਬੈਂਡਵਿਡਥ ਨੂੰ 100 ਐੱਮਬੀਪੀਐੱਸ ਵਧਾਇਆ ਗਿਆ ਹੈ।

 (viii) ਪੀਐੱਮ-ਵਾਣੀ ਦੇ ਤਹਿਤ 50000 ਐਕਸੈੱਸ ਪੋਇੰਟ ਸਥਾਪਿਤਸਰਕਾਰ ਨੇ 09.12.2020 ਨੂੰ ਪ੍ਰਧਾਨ ਮੰਤਰੀ ਵਾਈ-ਫਾਈ ਐਕਸੈੱਸ ਨੈਟਵਰਕ ਇੰਟਰਫੇਸ (ਪੀਐੱਮ-ਵਾਣੀ) ਦੇ ਢਾਂਚੇ ਦੇ ਤਹਿਤ ਜਨਤਕ ਵਾਈ-ਫਾਈ ਨੈਟਵਰਕ ਦੇ ਮਾਧਿਅਮ ਤੋਂ ਬ੍ਰੌਡਬੈਂਡ ਦੇ ਪ੍ਰਸਾਰ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ। ਇਹ ਉਮੀਦ ਕੀਤੀ ਜਾਂਦੀ ਹੈ ਕਿ ਜਨਤਕ ਵਾਈ-ਫਾਈ ਬ੍ਰੌਡਬੈਂਡ ਦੇ ਨਾਲ, ਉਪਯੋਗਕਰਤਾ ਦਾ ਅਨੁਭਵ ਅਤੇ ਬ੍ਰੌਡਬੈਂਡ ਸੇਵਾ ਦੀ ਗੁਣਵੱਤਾ ਵਿੱਚ ਜ਼ਿਕਰਯੋਗ ਸੁਧਾਰ ਹੋਵੇਗਾ। ਇੱਥੋਂ ਵਾ ਉਨ੍ਹਾਂ ਗ੍ਰਾਮੀਣ ਖੇਤਰਾਂ ਵਿੱਚ ਵਿਸ਼ੇਸ਼ ਤੌਰ ‘ਤੇ ਉਪਯੋਗੀ ਜਿੱਥੇ ਭਾਰਤਨੈੱਟ ਦੇ ਤਹਿਤ ਜਨਤਕ ਵਾਈ-ਫੀ ਹੌਟਸਪੌਟ ਵੀ ਬਣਾਏ ਜਾ ਰਹੇ ਹਨ। ਜਨਤਕ ਵਾਈ-ਫਾਈ ਹੌਟਸਪੌਟ ਦੇ ਪ੍ਰਸਾਰ ਨਾਲ ਛੋਟੇ ਅਤੇ ਸੁਖਮ ਉੱਦਮੀਆਂ ਦੇ ਲਈ ਰੋਜ਼ਗਾਰ ਵਿੱਚ ਵਾਧਾ ਹੋਵੇਗਾ ਅਤੇ ਉਨ੍ਹਾਂ ਨੂੰ ਆਮਦਨ ਦਾ ਇੱਕ ਹੋਰ ਸਰੋਤ ਮਿਲੇਗਾ।

ਪੀਐੱਮ-ਵਾਣੀ ਫ੍ਰੇਮਵਰਕ ਦੇ ਤਹਿਤ, 07.01.2021 ਨੂੰ ਪੀਡੀਓਏ ਅਤੇ ਐਪ ਪ੍ਰਦਾਤਾਵਾਂ ਦਾ ਔਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਹੋਇਆ ਹੈ। 23.11.2021 ਤੱਕ, ਡੀਓਟੀ ਦੁਆਰਾ ਕੁੱਲ 125 ਪੀਡੀਓਏ ਅਤੇ 63 ਐਪ ਪ੍ਰਦਾਤਾ ਰਜਿਸਟਰਡ ਕੀਤੇ ਗਏ ਹਨ ਅਤੇ ਪੀਐੱਮ-ਵਾਣੀ ਦੇ ਤਹਿਤ 50000 ਤੋਂ ਵੱਧ ਐਕਸੈੱਸ ਪੋਇੰਟ ਸਥਾਪਿਤ ਕੀਤੇ ਗਏ ਹਨ।

 (ix) ਹੋਰ ਸੇਵਾ ਪ੍ਰਦਾਤਾਵਾਂ (ਓਐੱਸਪੀ) ਦੇ ਲਈ ਨਵੇਂ ਦਿਸ਼ਾ-ਨਿਰਦੇਸ਼: ਵਿਭਾਗ ਨੇ ਓਐੱਸਪੀ ਦੇ ਰਜਿਸਟ੍ਰੇਸ਼ਨ ਦੇ ਲਈ ਨਿਯਮਾਂ ਅਤੇ ਸ਼ਰਤਾਂ ਨੂੰ ਹੋਰ ਸਰਲ ਅਤੇ ਉਦਾਰ ਬਣਾਉਣ ਦੇ ਲਈ 05.11.2020 ਨੂੰ ਓਐੱਸਪੀ ਦੇ ਲਈ ਨਵੇਂ ਦਿਸ਼ਾ-ਨਿਰਦੇਸ਼ ਅਤੇ ਫਿਰ 23.06.2021 ਨੂੰ ਓਐੱਸਪੀ ਦੇ ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਓਐੱਸਪੀ ਦੇ ਲਈ ਨਵੇਂ ਦਿਸ਼ਾ-ਨਿਰਦੇਸ਼ ਭਾਰਤੀ ਆਈਟੀ/ਆਈਟੀਈਐੱਸ ਉਦਯੋਗ ਨੂੰ ਆਲਮੀ ਬਜ਼ਾਰ ਵਿੱਚ ਹੋਰ ਅਧਿਕ ਪ੍ਰਤਿਯੋਗਤਾ ਬਣਾ ਦੇਣਗੇ ਅਤੇ ਉਦਯੋਗ ਨੂੰ ਹੋਰ ਹੁਲਾਰਾ ਦੇਣਗੇ। ਨਵੇਂ ਦਿਸ਼ਾ-ਨਿਰੇਦਸ਼ਾਂ ਦੇ ਤਹਿਤ,

 (i) ਓਐੱਸਪੀ ਤੋਂ ਕਿਸੇ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਜਾਂ ਬੈਂਕ ਗਾਰੰਟੀ ਦੀ ਜ਼ਰੂਰਤ ਨਹੀਂ ਹੈ,

(ii) ਭਾਰਤ ਵਿੱਚ ਕਿਤੋਂ ਵੀ ਕੰਮ (ਡਬਲਿਊਐੱਫਐੱਚ) ਕਰਨ ਦੀ ਅਨੁਮਤੀ ਹੈ

(iii) ਘਰੇਲੂ ਓਐੱਸਪੀ ਅਤੇ ਅੰਤਰਰਾਸ਼ਟਰੀ ਓਐੱਸਪੀ ਦੇ ਵਿੱਚ ਬੁਨਿਆਦੀ ਢਾਂਚੇ ਨੂੰ ਸਾਂਝਾ ਕਰਨ ਦੀ ਅਨੁਮਤੀ ਹੈ ਆਦਿ।

 (xਸਪੈਕਟ੍ਰਮ ਦੇ ਉਪਯੋਗ ਦੇ ਲਈ ਔਨਲਾਈਨ ਲਾਇਸੈਂਸ: ਪ੍ਰਯੋਗਾਂ, ਪ੍ਰਦਰਸ਼ਨਾਂ ਅਤੇ ਟੈਸਟਿੰਗ ਜ਼ਰੂਰਤਾਂ ਦੇ ਲਈ ਸਪੈਕਟ੍ਰਮ ਦੇ ਉਪਯੋਗ ਦੇ ਲਈ ਔਨਲਾਈਨ ਲਾਇਸੈਂਸਿੰਗ ਦੀ ਸੁਵਿਧਾ ਦੇ ਲਈ ਇਹ ਪਹਿਲ 29.06.2021 ਨੂੰ ਸ਼ੁਰੂ ਕੀਤੀ ਗਈ ਹੈ। ਡੀਓਟੀ ਦੇ ਮੌਜੂਦਾ ਸਰਲ ਸੰਚਾਰ ਪੋਰਟਲ ਦਾ ਦਾਇਰਾ, ਜਿਸ ‘ਤੇ ਐਕਸੈੱਸ ਸੇਵਾਵਾਂ, ਇੰਟਰਨੈੱਟ ਸੇਵਾਵਾਂ ਅਤੇ ਹੋਰ ਲਾਇਸੈਂਸਾਂ ਦੇ ਲਈ ਐਪਲੀਕੇਸ਼ਨਾਂ ਪ੍ਰਾਪਤ ਹੋ ਰਹੀਆਂ ਹਨ, ਨੂੰ ਇਸ ਦੇ ਅਨੁਸਾਰ ਨਵੀਂ ਪਹਿਲ ਨੂੰ ਸ਼ਾਮਲ ਕਰਨ ਅਤੇ ਅਨੁਮੋਦਨ ਪ੍ਰਕਿਰਿਆ ਨੂੰ ਫੇਸਲੈੱਸ, ਪਾਰਦਰਸ਼ੀ ਅਤੇ ਸਮਾਂਬੱਧ ਬਣਾਉਣ ਦੇ ਲਈ ਵਿਸਤਾਰਿਤ ਕੀਤਾ ਗਿਆ ਹੈ।

 (xiਏਕੀਕ੍ਰਿਤ ਲਾਇਸੈਂਸ ਅਤੇ ਕਮਰਸ਼ੀਅਲ ਵੀਸੈਟ ਸੀਯੂਜੀ ਲਾਇਸੈਂਸ ਦਾ ਉਦਾਰੀਕਰਣ

ਏਕੀਕ੍ਰਿਤ ਲਾਇਸੈਂਸ ਅਤੇ ਕਮਰਸ਼ੀਅਲ ਵੀਸੈਟ ਸੀਯੂਜੀ ਲਾਇਸੈਂਸ ਵਿਵਸਥਾ ਨੂੰ ਨਿਮਨਲਿਖਿਤ ਅਨੁਮਤੀ ਦੇ ਕੇ ਉਦਾਰ ਬਣਾਇਆ ਗਿਆ ਹੈ:

i.               ਸੈਲੁਲਰ ਮੋਬਾਈਲ ਸੇਵਾਵਾਂ ਅਤੇ ਵਾਈ-ਫਾਈ ਹੌਟਸਪੌਟ ਦੇ ਲਈ ਐਕਸੈੱਸ ਸੇਵਾ ਪ੍ਰਦਾਤਾਵਾਂ ਨੂੰ ਵੀਸੈਟ ਦਾ ਉਪਯੋਗ ਕਰਕੇ ਉਪਗ੍ਰਹਿ ਦੇ ਮਾਧਿਅਮ ਨਾਲ ਬੈਕਹੌਲ ਕਨੈਕਟੀਵਿਟੀ।

ii.             ਵਣਜਕ ਵੀਸੈਟ ਸੀਯੂਜੀ ਸੇਵਾ ਅਤੇ ਬੀਐੱਲਡੀ ਸੇਵਾ ਦੋਵਾਂ ਦੇ ਲਈ ਵੀਸੈਟ ਹੱਬ ਦੀ ਸਾਂਝੇਦਾਰੀ

iii.            ਕਿਸੇ ਵੀ ਸੇਵਾ ਅਨੁਮਤੀ ਦੇ ਤਹਿਤ ਇੱਕ ਹੀ ਲਾਇਸੈਂਸ ਵਿੱਚ ਹੋਰ ਜ਼ਿਆਦਾਤਰ ਸੇਵਾਵਾਂ ਪ੍ਰਦਾਨ ਕਰਨ ਦੇ ਲਈ ਐਕਟਿਵ ਅਤੇ ਪੈਸਿਵ ਇਨਫ੍ਰਾਸਟ੍ਰਕਚਰ ਨੂੰ ਸਾਂਝਾ ਕਰਨਾ।

iv.           ਸੈਟੇਲਾਈਟ ਬੈਂਡਵਿਡਥ ਸੀਕਰ ਦੇ ਨਾਲ ਸੈਟੇਲਾਈਟ ਪ੍ਰੋਵਾਈਡਰ ਦੇ ਦੁਆਰਾ ਪ੍ਰਬੰਧਿਤ ਅਤੇ ਸੰਚਾਲਿਤ ਐੱਚਟੀਐੱਸ ਉਪਗ੍ਰਹਾਂ ਦੇ ਲਈ ਗੇਟਵੇ ਹੱਬ ਨੂੰ ਸਾਂਝਾ ਕਰਨਾ।

  D. ਉਭਰਦੀ ਟੈਕਨੋਲੋਜੀਆਂ ਦਾ ਉਪਯੋਗ

 (i) ਹਾਈ ਥ੍ਰੂਪੁਟ ਸੈਟੇਲਾਈਟ (ਐੱਚਟੀਐੱਸ)ਐੱਚਟੀਐੱਸ ਵਿੱਚ ਪਾਰੰਪਰਿਕ ਉਪਗ੍ਰਹਾਂ ਦੀ ਤੁਲਨਾ ਵਿੱਚ ਜ਼ਿਕਰਯੋਗ ਤੌਰ ‘ਤੇ ਤੇਜ਼ ਗਤੀ ਦੇ ਨਾਲ ਡੇਟਾ ਭੇਜਣ ਦੀ ਸਮਰੱਥਾ ਹੈ। ਆਉਣ ਵਾਲੇ ਸਮੇਂ ਵਿੱਚ ਐੱਚਟੀਐੱਸ ਦਾ ਇਸਤੇਮਾਲ ਕਨੈਕਟੀਵਿਟੀ ਤੋਂ ਬਾਹਰ ਜਾਂ ਘੱਟ ਸਮਰੱਥਾ ਦੇ ਨਾਲ ਕਨੈਕਟਿਡ ਖੇਤਰਾਂ ਨੂੰ ਪੂਰੀ ਸਮਰੱਥਾ ਅਤੇ ਕਨੈਕਟੀਵਿਟੀ ਪ੍ਰਦਾਨ ਕਰਨ ਵਿੱਚ ਸਹਾਇਕ ਹੋਵੇਗੀ। ਵਿਭਾਗ ਨੇ 2309.2021 ਅਤੇ 27.09.2021 ਨੂੰ ਅਧਿਸੂਚਨਾ ਜਾਰੀ ਕੀਤੀ ਹੈ ਜੋ ਐੱਚਟੀਐੱਸ ਗੇਟਵੇ ਹੱਬ ਨੂੰ ਸਾਂਝਾ ਕਰਨ ਦੇ ਲਈ ਰੂਪ-ਰੇਕਾ ਨੂੰ ਸਮਰੱਥ ਬਣਾਵੇਗਾ। ਵਿਭਿੰਨ ਪ੍ਰਕਾਰ ਦੇ ਕੰਮ ਕਰ ਰਹੇ ਉਪਗ੍ਰਹਿ-ਅਧਾਰਿਤ ਦੂਰਸੰਚਾਰ ਨੈਟਵਰਕ ਦੇ ਲਈ ਡੇਟਾ ਸਪੀਡ ‘ਤੇ ਪਤੀਬੰਧਾਂ ਨੂੰ ਹਟਾ ਦਿੱਤਾ ਗਿਆ ਹੈ, ਜਿਸ ਨਾਲ ਤੇਜ਼ ਥ੍ਰੂਪੁਟ ਨੈਟਵਰਕ ਨੂੰ ਇਸਤੇਮਾਲ ਵਿੱਚ ਲਿਆਇਆ ਜਾ ਸਕੇ। ਇਸ ਖੇਤਰ ਵਿੱਚ ਟੈਕਨੋਲੋਜੀ ਦੀ ਪ੍ਰਗਤੀ ਦੇ ਅਨੁਰੂਪ ਪ੍ਰਾਸੰਗਿਕ ਮਾਨਕ ਨੂੰ ਸੰਸ਼ੋਧਿਤ ਕੀਤਾ ਗਿਆ ਹੈ ਅਤੇ ਇਹ ਸਰਕਾਰ ਦੀ ਬ੍ਰੌਡਬੈਂਡ ਪ੍ਰਸਾਰ ਦੀ ਪਹਿਲ ਨੂੰ ਸਾਕਾਰ ਕਰਨ ਵਿੱਚ ਮਦਦ ਕਰੇਗਾ।

 (ii) ਲੋਅ ਅਰਥ ਓਰਬਿਟ (ਐੱਲਈਓ) ਉਪਗ੍ਰਹ ਇੱਕ ਉਭਰਦੀ ਹੋਈ ਉਪਗ੍ਰਹ ਤਕਨੀਕ ਹੈ ਜੋ ਸੰਚਾਰ ਵਿੱਚ ਵਿਲੰਬ ਦੇ ਘੱਟ ਹੋਣ ਦੀ ਵਜ੍ਹਾ ਨਾਲ ਤੇਜ਼ੀ ਦੇ ਨਾਲ ਜ਼ਿਆਦਾ ਤੋਂ ਜ਼ਿਆਦਾ ਅੰਕੜੇ ਭੇਜਣ ਦੀ ਸਮਰੱਥਾ ਪ੍ਰਦਾਨ ਕਰਦੀ ਹੈ। ਅਜਿਹੀ ਨਵੀਂ ਟੈਕਨੋਲੋਜੀ ਦੇ ਉਪਗ੍ਰਹਿ ਅਨੁਮਾਨਤ ਬੈਂਡਵਿਡਥ ਦੀ ਉਪਲੱਬਧਤਾ ਦੇ ਪੂਰਕ ਹੋ ਸਕਦੇ ਹਨ ਜਿਨ੍ਹਾਂ ਦੇ ਉਪਯੋਗ ਦੁਰਗਮ ਇਲਾਕਿਆਂ ਅਤੇ ਦੂਰ-ਦੁਰਾਡੇ ਦੇ ਖੇਤਰਾਂ ਵਿੱਚ ਵਾਇਸ ਕਮਿਊਨੀਕੇਸ਼ਨ ਦੇ ਨਾਲ ਬ੍ਰੌਡਬੈਂਡ ਸੇਵਾਵਾਂ ਪ੍ਰਦਾਨ ਕਰਨ ਅਤੇ ਇਨ੍ਹਾਂ ਖੇਤਰਾਂ ਵਿੱਚ ਡਿਜੀਟਲ ਸਮਾਵੇਸ਼ਨ ਅਤੇ ਡਿਜੀਟਲ ਸਸ਼ਕਤੀਕਰਣ ਨੂੰ ਦੂਸਰੇ ਖੇਤਰਾਂ ਦੇ ਬਰਾਬਰ ਲਿਆਉਣ ਦੀ ਸਰਕਾਰ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਦੇ ਲਈ ਕੀਤਾ ਜਾ ਸਕਦਾ ਹੈ। 

 (iii) ਦੂਰਸੰਚਾਰ ਉਪਕਰਣ ਦੀ ਲਾਜ਼ਮੀ ਟੈਸਟਿੰਗ ਅਤੇ ਪ੍ਰਮਾਣਨਇਸ ਵਿਭਾਗ ਨਾਲ ਸੰਬੰਧ ਇੱਕ ਦਫਤਰ ਦੂਰਸੰਚਾਰ ਇੰਜੀਨੀਅਰਿੰਗ ਕੇਂਦਰ (ਟੀਈਸੀ), ਨੇ ਭਰੋਸੇਯੋਗ ਦੂਰਸੰਚਾਰ ਪੋਰਟਲ ‘ਤੇ ਭਰੋਸੇਯੋਗ ਸਰੋਤਾਂ ਦੇ ਨਿਰਧਾਰਣ ਦੇ ਲਈ ਉਤਪਾਦਾਂ ਦਾ ਮੁਲਾਂਕਣ ਪੂਰਾ ਕੀਤਾ ਹੈ। ਇਹ ਦੂਰਸੰਚਾਰ ਉਪਕਰਣ ਦੀ ਖਰੀਦ ਦੇ ਲਈ ਰਾਸ਼ਟਰੀ ਸੁਰੱਖਿਆ ਨਿਰਦੇਸ਼ ਦੇ ਤਹਿਤ ਨਿਯਮਾਂ ਦੇ ਅਨੁਸਾਰ ਹੈ।

 E. ਆਲਮੀ ਸੂਚਕਾਂਕ ਵਿੱਚ ਭਾਰਤ ਦੀ ਰੈਂਕਿੰਗ: 

i.               ਭਾਰਤ ਨੈਟਵਰਕ ਰੈਡੀਨੈੱਸ ਇੰਡੈਕਸ 2021 (2-12-2021 ਨੂੰ ਜਾਰੀ) ਵਿੱਚ 21ਵੇਂ ਸਥਾਨ ਤੋਂ ਵਧ ਕੇ 67ਵੇਂ ਸਥਾਨ ‘ਤੇ ਪਹੁੰਚ ਗਿਆਇੱਕ ਵੱਡੇ ਸੁਧਾਰ ਵਿੱਚ ਭਾਰਤ ਨੇ 21ਵੇਂ ਸਥਾਨ ਦੀ ਛਲਾਂਗ ਲਗਾਈ, 2020 ਵਿੱਚ 88 ਤੋਂ 2021 ਵਿੱਚ ਨੈਟਵਰਕ ਰੈਡੀਨੈੱਸ ਇੰਡੈਕਸ ਵਿੱਚ 67ਵੇਂ ਸਥਾਨ ‘ਤੇ ਪਹੁੰਚ ਗਿਆ। (ਐੱਨਆਰਆਈ) ਜਿਸ ਨੂੰ 2002 ਵਿੱਚ ਵਰਲਡ ਇਕੋਨੌਮਿਕ ਫੋਰਮ ਦੁਆਰਾ ਵਿਕਸਿਤ ਕੀਤਾ ਗਿਆ ਸੀ ਅਤੇ ਹੁਣ ਮੈਸਰਸ ਪੋਰਟੁਲੰਸ ਇੰਸਟੀਟਿਊਟ, ਵਾਸ਼ਿੰਗਟਨ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਹੈ ਭਾਰਤ ਨਿਮਨ ਮੱਧ ਆਮਦਨ ਵਾਲੇ ਦੇਸ਼ਾਂ ਵਿੱਚ ਤੀਸਰੇ ਅਤੇ ਏਸ਼ੀਆ ਅਤੇ ਪ੍ਰਸ਼ਾਂਤ ਦੇਸ਼ਾਂ ਵਿੱਚ 12ਵੇਂ ਸਥਾਨ ‘ਤੇ ਹੈ। ਮੁਲਾਂਕਣ ਕੀਤੇ ਜਾ ਰਹੇ ਦੇਸ਼ਾਂ ਦੀ ਸੰਖਿਆ 130 ਹੈ।

 02.12-2021 ਨੂੰ ਜਾਰੀ ਰਿਪੋਰਟ ਤੋਂ ਪਤਾ ਚਲਦਾ ਹੈ ਕਿ ਭਾਰਤ ਨੇ ਨਾ ਸਿਰਫ ਆਪਣੀ ਰੈਂਕਿੰਗ ਵਿੱਚ ਸੁਧਾਰ ਕੀਤਾ ਬਲਕਿ 2020 ਵਿੱਚ ਐੱਨਆਰਆਈ ਸਕੋਰ ਨੂੰ 41.57 ਵਿੱਚ ਸੁਧਾਰ ਕਰਕੇ 2021 ਵਿੱਚ 49.74 ਯਾਨੀ 20ਦਾ ਸੁਧਾਰ।

ਰਿਪੋਰਟ ਵਿੱਚ ਕਿਹਾ ਗਿਆ ਹੈ, ਭਾਰਤ ਇਸ ਖੇਤਰ ਦੀ ਇੱਕ ਹੋਰ ਮਜ਼ਬੂਤ ਅਰਥਵਿਵਸਥਾ ਹੈ ਅਤੇ ਇਸ ਨੇ 21 ਸਥਾਨਾਂ ਦੀ ਛਲਾਂਗ ਲਗਾ ਕੇ ਐੱਨਆਰਆਈ 2021 ਵਿੱਚ ਸਭ ਤੋਂ ਜ਼ਿਕਰਯੋਗ ਸੁਧਾਰ ਕੀਤਾ ਹੈ। ਐੱਨਆਰਆਈ ਢਾਂਚੇ ਵਿੱਚ ਅਧਿਕ ਪ੍ਰਾਸੰਗਿਕ ਸੰਕੇਤਕਾਂ ਦੀ ਸ਼ੁਰੂਆਤ ਦੇ ਇਲਾਵਾ ਦੇਸ਼ਵਿਆਪੀ ਬਿਹਤਰ ਪ੍ਰਦਰਸ਼ਨ ਦੇ ਨਤੀਜੇ ਸਦਕਾ ਆਕ੍ਰਾਤਮਕ ਵਾਧਾ ਪ੍ਰਾਪਤ ਹੋਇਆ। ਭਾਰਤ ਨੇ ਜ਼ਿਆਦਾਤਰ ਵਰਗਾਂ ਅਤੇ ਉਪ-ਵਰਗਾਂ ਵਿੱਚ ਮਹੱਤਵਪੂਰਨ ਪ੍ਰਗਤੀ ਪ੍ਰਦਰਸ਼ਿਤ ਕੀਤੀ, ਟੈਕਨੋਲੋਜੀ ਵਰਗ (49ਵਾਂ) ਸਭ ਤੋਂ ਬੇਹਤਰ ਆਯਾਮ ਹੈ। 

    ii.         ਭਾਰਤ ਆਈਟੀਯੂ ਦੇ ਆਲਮੀ ਸਾਈਬਰ ਸੁਰੱਖਿਆ ਸੂਚਕਾਂਕ (ਜੀਸੀਆਈ) 2020 (29.06.2021 ਨੂੰ ਜਾਰੀ) ਦੇ ਸਿਖਰਲੇ 10 ਵਿੱਚ ਸ਼ਾਮਲ ਹੈਡੀਓਟੀ ਨੇ ਸਾਈਬਰ ਸੁਰੱਖਿਆ ਦੇ ਸੰਬੰਧਿਤ ਹਿਤਧਾਰਕਾਂ (ਜਿਵੇਂ ਐੱਮਈਆਈਟੀਵਾਈ, ਐੱਨਐੱਸਸੀਐੱਸ, ਐੱਮਏਐੱਚਏ ਆਦਿ) ਦੇ ਸਲਾਹ-ਮਸ਼ਵਰੇ ਨਾਲ ਇਸ ਮਾਮਲੇ ‘ਤੇ ਆਈਟੀਯੂ ਨੂੰ ਇੱਕ ਵਿਸਤ੍ਰਿਤ ਅਤੇ ਵਿਆਪਕ ਪ੍ਰਤੀਕਿਰਿਆ ਪੇਸ਼ ਕੀਤੀ ਸੀ। ਨਤੀਜਨ, ਭਾਰਤ ਆਈਟੀਯੂ ਦੁਆਰਾ ਸ਼ੁਰੂ ਕੀਤੇ ਗਏ ਆਲਮੀ ਸਾਈਬਰ ਸੁਰੱਖਿਆ ਸੂਚਕਾਂਕ (ਜੀਸੀਆਈ) 2020 ਵਿੱਚ 37 ਸਥਾਨ ਦੀ ਛਲਾਂਗ ਲਗਾ ਕੇ 10ਵੇਂ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਏਸ਼ੀਆ-ਪ੍ਰਸ਼ਾਂਤ ਦੇਸ਼ਾਂ ਵਿੱਚ ਚੌਥਾ ਹੈ ਅਤੇ ਆਈਟੀਯੂ ਦੀ ਆਲਮੀ ਸਾਈਬਰ ਸੁਰੱਖਿਆ ਸੂਚਕਾਂਕ (ਜੀਸੀਆਈ) 2020 ਰੈਂਕਿੰਗ ਦੇਸ਼ ਦੀ ਸਫਲਤਾ ਅਤੇ ਸਾਈਬਰ ਸੁਰੱਖਿਆ ਦੇ ਪ੍ਰਤੀ ਪ੍ਰਤੀਬੱਧਤਾ ਨੂੰ ਪ੍ਰਦਰਸ਼ਿਤ ਕਰਦੀ ਹੈ।

ਨੀਤੀ ਰਿਸਰਚ, ਇਨੋਵੇਸ਼ਨ ਅਤੇ ਟਰੇਨਿੰਗ ਦੇ ਲਈ ਰਾਸ਼ਟਰੀ ਦੂਰਸੰਚਾਰ ਸੰਸਥਾਨ (ਐੱਨਟੀਆਈਪੀਆਰਆਈਟੀ) ਨੇ 17.05.2021 ਨੂੰ ਰਾਸ਼ਟਰੀ ਸੁਰੱਖਿਆ ‘ਤੇ ਇੱਕ ਕੋਰਸ ਸ਼ੁਰੂ ਕੀਤਾ ਜੋ ਸ਼ੁਰੂਆਤ ਵਿੱਚ ਡੀਓਟੀ ਅਧਿਕਾਰੀਆਂ ਦੇ ਲਈ ਹੈ ਅਤੇ ਬਾਅਦ ਵਿੱਚ ਹੋਰ ਸਰਕਾਰੀ ਵਿਭਾਗਾਂ ਦੇ ਨਾਲ-ਨਾਲ ਨਿਜੀ ਖੇਤਰ ਦੇ ਅਧਿਕਾਰੀਆਂ ਦੇ ਲਈ ਇਸ ਦਾ ਵਿਸਤਾਰ ਕੀਤਾ ਜਾਵੇਗਾ।

F. ਭਵਿੱਖ ਦੇ ਲਈ ਯੋਜਨਾ

ਆਲਮੀ ਪ੍ਰਤੀਯੋਗਤਾ ਬਜ਼ਾਰ ਵਿੱਚ ਅੱਗੇ ਵਧਣ ਅਤੇ ਆਈਪੀਆਰ ਦੇ ਨਾਲ ਗਲੋਬਲ ਸਪਲਾਈ ਚੇਨ ਵਿੱਚ ਵੈਲਿਊ ਐਡੀਸ਼ਨ ਕਰਨ ਦੇ ਲਈ ਟੈਕਨੋਲੋਜੀ ਦੇ ਸਵਾਮਿਤਵ ਨੂੰ ਜ਼ਰੂਰੀ ਮੰਨਿਆ ਜਾਂਦਾ ਹੈ। ਟੈਕਨੋਲੋਜੀ ਕੰਟਰੋਲ ਦੇਸ਼ ਵਿੱਚ ਵੱਡੇ ਗ੍ਰਾਮੀਣ ਖੇਤਰਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਡਿਜੀਟਲ ਸੇਵਾਵਾਂ ਦੇ ਵਿੱਚ ਅੰਤਰ ਨੂੰ ਪਟਣ ਦੇ ਲਈ ਲਾਗਤ ਪ੍ਰਭਾਵੀ ਸੰਚਾਰ ਨੈਟਵਰਕ ਉਤਪਾਦਾਂ ਅਤੇ ਉਪਕਰਣਾਂ ਦੇ ਵਿਕਾਸ ਅਤੇ ਉਤਪਾਦਨ ਦੀ ਸੁਵਿਧਾ ਵੀ ਦਿੰਦਾ ਹੈ।

ਆਤਮਨਿਰਭਰ ਭਾਰਤ ਪਹਿਲ ਦੂਰਸੰਚਾਰ ਖੇਤਰ ਵਿੱਚ ਵਰਤਮਾਨ ਅਤੇ ਭਵਿੱਖ ਦੀ ਟੈਕਨੋਲੋਜੀ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਇੱਕ ਵੱਡਾ ਪ੍ਰੋਤਸਾਹਨ ਪ੍ਰਦਾਨ ਕਰਦੀ ਹੈ। 5ਜੀ, ਆਗਾਮੀ 6ਜੀ, ਕਵਾਂਟਮ ਕਮਿਊਨੀਕੇਸ਼ੰਸ ਆਦਿ ਦੇ ਨਾਲ ਅਗਲੀ ਪੀੜ੍ਹੀ ਦੀ ਸੰਚਾਰ ਟੈਕਨੋਲੋਜੀਆਂ ਵਿੱਚ ਨਿਮਨਲਿਖਿਤ ਪਹਿਲ ਚਲਾਈ ਜਾ ਰਹੀ ਹੈ।

      i.         5ਜੀ ਟੈਸਟ ਬੈੱਡਡੀਓਟੀ ਦੁਆਰਾ ਵਿੱਤ ਪੋਸ਼ਿਤ ਸਵਦੇਸ਼ੀ 5ਜੀ ਬੈੱਡ ਪ੍ਰੋਜੈਕਟ ਆਪਣੇ ਅੰਤਿਮ ਪੜਾਅ ਵਿੱਚ ਪਹੁੰਚ ਗਿਆ ਹੈ। ਅੱਠ ਲਾਗੂਕਰਨ ਏਜੰਸੀਆਂ ਜਿਵੇ ਆਈਆਈਟੀ ਬੰਬੇ, ਆਈਆਈਟੀ ਦਿੱਲੀ, ਆਈਆਈਟੀ ਹੈਦਰਾਬਾਦ, ਆਈਆਈਟੀ ਮਦ੍ਰਾਸ, ਆਈਆਈਟੀ ਕਾਨਪੁਰ, ਆਈਆਈਐੱਸਸੀ ਬੰਗਲੋਰ, ਸਮੀਰ ਅਤੇ ਸੀਈਡਬਲਿਊ ਆਈਟੀ 36 ਮਹੀਨਿਆਂ ਦੀ ਮਿਆਦ ਨਾਲ ਕੰਮ ਕਰ ਰਹੀ ਹੈ। 224 ਕਰੋੜ ਰੁਪਏ ਦੀ ਲਾਗਤ ਵਾਲੀ ਇਸ ਪ੍ਰੋਜੈਕਟ ਦੇ 31 ਦਸੰਬਰ 2021 ਤੱਕ ਪੂਰਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ 5ਜੀ ਉਤਪਾਦਾਂ/ਸੇਵਾਵਾਂ/ਉਪਯੋਗ ਦੇ ਮਾਮਲਿਆਂ ਨੂੰ ਵਿਕਸਿਤ ਕਰਨ ਵਾਲੇ 5ਜੀ ਹਿਤਧਾਰਕਾਂ ਜਿਹੇ ਸਵਦੇਸ਼ੀ ਸਟਾਰਟ-ਅੱਪ, ਐੱਸਐੱਮਈ, ਅਕਾਦਮਿਕ ਸੰਸਥਾਨ ਅਤੇ ਉਦਯੋਗ ਦੇ ਦੁਆਰਾ 5ਜੀ ਉਪਯੋਗਕਰਤਾ ਉਪਕਰਣਾਂ (ਯੂਈ) ਅਤੇ ਨੈਟਵਰਕ ਉਪਕਰਣਾਂ ਦੇ ਐਂਡ-ਟੂ-ਐਂਡ ਟੈਸਟਿੰਗ ਦਾ ਮਾਰਗ ਪ੍ਰਸ਼ਸਤ ਹੋਵੇਗਾ। ਸਵਦੇਸ਼ੀ 5ਜੀ ਟੈਸਟ ਬੈੱਡ ਦੂਰਸੰਚਾਰ ਖੇਤਰ ਵਿੱਚ ਸ਼ੁਰੂ ਕੀਤੀ ਗਈ ਇੱਕ ਦੂਰਦਰਸ਼ੀ ਟੈਕਨੋਲੋਜੀ ਵਿਕਾਸ ਪ੍ਰੋਜੈਕਟ, ਦੇਸ਼ ਵਿੱਚ 6ਜੀ ਟੈਕਨੋਲੋਜੀ ਪਰਿਦ੍ਰਿਸ਼ ਦੇ ਵਿਕਾਸ ਦੇ ਲਈ ਨੀਂਹ ਸਥਾਪਿਤ ਕਰਨ ਦੇ ਇਲਾਵਾ, 5ਜੀ ਟੈਕਨੋਲੋਜੀ ਪ੍ਰਣਾਲੀ ਦੇ ਘਟਕਾਂ, ਕ੍ਰੌਸ-ਸੈਕਟ੍ਰਲ ਉਪਯੋਗ ਮਾਮਲਿਆਂ ਦੇ ਵਿਕਾਸ, ਟੈਸਟਿੰਗ ਅਤੇ ਪ੍ਰਸਾਰ ਨੂੰ ਸਮਰੱਥ ਬਣਾਵੇਗੀ।

    ii.         ਟ੍ਰਾਈ ਨੂੰ 5ਜੀ ਸੇਵਾਵਾਂ ਦਾ ਸੰਦਰਭ ਹਵਾਲਾ ਅਤੇ ਰੋਲਆਉਟ: ਸਤੰਬਰ, 2021 ਵਿੱਚ, ਟ੍ਰਾਈ ਨੂੰ ਇੱਕ ਸੰਦਰਭ ਹਵਾਲਾ ਭੇਜਿਆ ਗਿਆ ਹੈ, ਜਿਸ ਵਿੱਚ ਉਦਯੋਗ (ਉਦਯੋਗ 4.0) ਦੇ ਲਈ ਕੈਪਟਿਵ 5ਜੀ ਅਨੁਪ੍ਰਯੋਗਾਂ ਦੀ ਸਪੈਕਟ੍ਰਮ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਅੰਤਰਰਾਸ਼ਟਰੀ ਮੋਬਾਈਲ ਦੂਰਸੰਚਾਰ (ਆਈਐੱਮਟੀ)/5ਜੀ ਵਿੱਚ ਪਛਾਣੇ ਗਏ ਸਪੈਕਟ੍ਰਮ ਵਿੱਚ 5ਜੀ ਜਨਤਕ ਅਤੇ ਨਿਜੀ 5ਜੀ ਨੈਟਵਰਕ ਦੇ ਲਈ 526-698 ਮੈਗਾਹਰਟਜ਼, 700 ਮੈਗਾਹਰਟਜ਼, 900 ਮੈਗਾਹਰਟਜ਼, 1800 ਮੈਗਾਹਰਟਜ਼, 2100 ਮੈਗਾਹਰਟਜ਼, 2300 ਮੈਗਾਹਰਟਜ਼, 2500 ਮੈਗਾਹਰਟਜ਼, 3300-3670 ਮੈਗਾਹਰਟਜ਼ ਅਤੇ 24.25-28.5 ਗੀਗਾਹਰਟਜ਼ ਬੈਂਡ ਵਿੱਚ ਨਿਲਾਮੀ ਦੇ ਲਈ ਰਿਜ਼ਰਮ ਮੁੱਲ, ਬੈਂਡ ਯੋਜਨਾ, ਬਲਾਕ ਆਕਾਰ, ਨਿਲਾਮੀ ਕੀਤੇ ਜਾਣ ਵਾਲੇ ਸਪੈਕਟ੍ਰਮ ਦੀ ਮਾਤਰਾ ਅਤੇ ਸ਼ਰਤਾਂ ਦੇ ਸੰਬੰਧ ਵਿੱਚ ਸਿਫਾਰਸ਼ਾਂ ਮੰਗੀਆਂ ਗਈਆਂ ਹਨ। ਟੀਐੱਸਪੀ ਨੂੰ ਫ੍ਰੀਕਵੈਂਸੀ ਦੀ ਪ੍ਰਕਿਰਿਆ ਜਲਦੀ ਤੋਂ ਜਲਦੀ ਸ਼ੁਰੂ ਕੀਤੀ ਜਾਵੇਗੀ।

5ਜੀ ਸੇਵਾਵਾਂ ਦੀ ਸ਼ੁਰੂਆਤ ਦੇ ਲਈ ਦੂਰਸੰਚਾਰ ਸੇਵਾ ਪ੍ਰਦਾਤਾਵਾਂ (ਟੀਐੱਸਪੀ)- ਮੈਸਰਸ ਭਾਰਤੀ ਏਅਰਟੈਲ, ਮੈਸਰਸ ਰਿਲਾਇੰਸ ਜਿਓ ਅਤੇ ਮੈਸਰਸ ਵੋਡਾਫੋਨ ਆਈਡੀਆ- ਨੇ ਗੁਰੂਗ੍ਰਾਮ, ਬੰਗਲੋਰ, ਕੋਲਕਾਤਾ, ਮੁੰਬਈ, ਚੰਡੀਗੜ੍ਹ, ਦਿੱਲੀ, ਜਾਮਨਗਰ, ਅਹਿਮਦਾਬਾਦ, ਚੇਨੱਈ, ਹੈਦਰਾਬਾਦ, ਲਖਨਊ, ਪੁਣੇ, ਗਾਂਧੀ ਨਗਰ ਸ਼ਹਿਰ ਵਿੱਚ 5ਜੀ ਟੈਸਟਿੰਗ ਸਥਲ ਸਥਾਪਿਤ ਕੀਤੇ ਹਨ। ਇਹ ਮੈਟ੍ਰੋ ਅਤੇ ਵੱਡੇ ਸ਼ਹਿਰ ਅਗਲੇ ਸਾਲ ਤੋਂ ਦੇਸ਼ ਵਿੱਚ 5ਜੀ ਸੇਵਾਵਾਂ ਸ਼ੁਰੂ ਕਰਨ ਵਾਲੇ ਪਹਿਲੇ ਸਥਾਨ ਹੋਣਗੇ।

iii. 6ਜੀ ਟੈਕਨੋਲੋਜੀ ਇਨੋਵੇਸ਼ਨ ਗਰੁੱਪ (ਟੀਆਈਜੀ)ਡੀਓਟੀ ਦੁਆਰਾ ਇੱਕ 6ਜੀ ਟੈਕਨੋਲੋਜੀ ਇਨੋਵੇਸ਼ਨ ਗਰੁੱਪ (ਟੀਆਈਜੀ) ਦਾ ਗਠਨ ਸਮਰੱਥਾ ਵਿਵਰਣ, ਮਾਨਕ ਤੈਅ ਕਰਨ ਵਾਲੇ ਅੰਤਰਰਾਸ਼ਟਰੀ ਨਿਕਾਵਾਂ ਵਿੱਚ ਮਾਨਕਾਂ ਦੇ ਵਿਕਾਸ ਵਿੱਚ ਭਾਗੀਦਾਰੀ ਵਧਾਉਣ ਦੇ ਜ਼ਰੀਏ 6ਜੀ ਟੈਕਨੋਲੋਜੀ ਇਕੋਸਿਸਟਮ ਦੇ ਵਿਕਾਸ ਵਿੱਚ ਸਹਿ-ਨਿਰਮਾਣ ਅਤੇ ਹਿੱਸਾ ਲੈਣ ਦੇ ਉਦੇਸ਼ ਨਾਲ ਕੀਤਾ ਗਿਆ ਹੈ। ਇਹ 6ਜੀ ਅਵਸਰ ਦਾ ਫਾਇਦਾ ਉਠਾਉਣ ਦੇ ਲਈ ਭਾਰਤ ਦੇ ਮੈਨੂਫੈਕਚਰਿੰਗ ਅਤੇ ਸਰਵਿਸ ਇਕੋਸਿਸਟਮ ਨੂੰ ਤਿਆਰ ਕਰਨ ਵਿੱਚ ਜ਼ਰੂਰੀ ਹੋਵੇਗਾ। 6ਜੀ ਟੀਆਈਜੀ ਵਿੱਚ ਸਰਕਾਰ, ਅਕਾਦਮਿਕ ਸੰਸਥਾਨ, ਉਦਯੋਗ ਸੰਘਾਂ ਅਤੇ ਟੀਐੱਸਡੀਐੱਸਆਈ (ਟੈਲੀਕੌਮ ਸਟੈਂਡਰਟ ਡਿਵੈਲਪਮੈਂਟ ਸੋਸਾਇਟੀ ਆਵ੍ ਇੰਡੀਆ) ਦੇ ਮੈਂਬਰ ਸ਼ਾਮਲ ਹਨ।

25.11.2020 ਨੂੰ ਆਪਣੀ ਪਹਿਲੀ ਮੀਟਿੰਗ ਵਿੱਚ, ਟੀਆਈਜੀ ਮੈਂਬਰਾਂ ਨੇ ਗਲੋਬਲ ਵੈਲਿਊ ਚੇਨ ਵਿੱਚ ਭਾਰਤ ਦੇ ਯੋਗਦਾਨ ਨੂੰ ਵਧਾਉਣ ਦੇ ਲਈ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਵਿੱਚ ਭਵਿੱਖ ਦੀ ਟੈਕਨੋਲੋਜੀ ਜ਼ਰੂਰਤਾਂ ਨੂੰ ਸਾਹਮਣੇ ਰੱਖਿਆ। ਪਹਿਲੂਆਂ ਜਿਵੇਂ ਗਲੋਬਲ 6ਜੀ ਗਤੀਵਿਧੀਆਂ ਦੀ ਮੈਪਿੰਗਭਾਰਤ ਦੀ ਸਮਰੱਥਾਵਾਂ ਅਤੇ ਸੰਭਾਵਿਤ ਮਾਨਕੀਕਰਣ ਤੋਂ ਪਹਿਲਾਂ ਦੀਆਂ ਗਤੀਵਿਧੀਆਂ; ਮਿਸ਼ਨ 6ਜੀ ਪ੍ਰੋਗਰਾਮ2030 ਅਤੇ ਉਸ ਦੇ ਬਾਅਦ ਦੇ ਲਈ ਆਈਐੱਮਟੀ ‘ਤੇ ਰਿਸਰਚ ਦੇ ਵਿਚਾਰਨੈਟਵਰਕ, ਉਪਕਰਣ, ਸਪੈਕਟ੍ਰਮ, ਬਹੁ-ਵਿਸ਼ਕ ਨਵੀਨ ਸਮਾਧਾਨ ਦੇ ਸੰਬੰਧ ਵਿੱਚ ਸਿਫਾਰਸ਼ਾਂ ਦੇਣ ਦੇ ਲਈ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ।

  iv.         ਕਵਾਂਟਮ ਕਮਿਊਨੀਕੇਸ਼ੰਸ (ਕਿਊਸੀ): ਡੀਓਟੀ ਦੀ ਆਰ ਐਂਡ ਡੀ ਸ਼ਾਖਾ, ਸੀ-ਡੌਟ, ਵਰਤਮਾਨ ਵਿੱਚ ਕਵਾਂਟਮ ਸੰਚਾਰ ਪ੍ਰਣਾਲੀਆਂ ‘ਤੇ ਕੰਮ ਕਰ ਰਹੀ ਹੈ। ਕਵਾਂਟਮ ਟੈਕਨੋਲੋਜੀਆਂ ਅਤੇ ਅਨੁਪ੍ਰਯੋਗਾਂ ‘ਤੇ ਰਾਸ਼ਟਰੀ ਮਿਸ਼ਨ ਦੇ ਤਹਿਤ, ਈਟੀਜੀ (ਅਧਿਕਾਰ ਪ੍ਰਾਪਤ ਟੈਕਨੋਲੋਜੀ ਸਮੂਹ) ਨੇ ਸੀ-ਡੌਟ ਦੀ ਪਹਿਚਾਣ ਕਵਾਂਟਮ ਸੰਚਾਰ ਦੇ ਲਈ ਪ੍ਰਮੁੱਖ ਏਜੰਸੀ ਦੇ ਰੂਪ ਵਿੱਚ ਕੀਤੀ ਹੈ, ਜੋ ਰਾਸ਼ਟਰੀ ਮਿਸ਼ਨ ਦੇ ਚਾਰ ਘਟਕਾਂ ਵਿੱਚੋਂ ਇੱਕ ਹੈ। ਟੀਐੱਸਡੀਐੱਸਆਈ ਨੇ ਹਾਲ ਹੀ ਵਿੱਚ ਇੱਕ ਅਧਿਐਨ ਨੂੰ ਪ੍ਰਵਾਨਗੀ ਦਿੱਤੀ ਹੈ ਜੋ ਵਿਭਿੰਨ ਓਦਯੋਗਿਕ ਖੇਤਰਾਂ ਵਿੱਚ 5ਜੀ ਨੈਟਵਰਕ ਵਿੱਚ ਪੋਸਟ-ਕਵਾਂਟਮ-ਕ੍ਰਿਫਟੋਗ੍ਰਾਫੀ ਦੀ ਜ਼ਰੂਰਤ ਨੂੰ ਸਮਝੇਗੀ ਅਤੇ ਪੋਸਟ-ਕਵਾਂਟਮ-ਕ੍ਰਿਫਟੋਗ੍ਰਾਫੀ ਅਧਾਰਿਤ ਸੁਰੱਖਿਆ ਦੀ ਤਰਫ ਜਾਣ ਦੀ ਰਾਹ ਵਿਕਸਿਤ ਕਰਨ ਦੇ ਲਈ ਵਿਭਿੰਨ ਪ੍ਰਸਤਾਵਾਂ ਨੂੰ ਵਿਕਸਿਤ ਕਰੇਗੀ।

*****

 

ਆਰਕੇਜੇ/ਐੱਮ



(Release ID: 1787519) Visitor Counter : 214