ਸੰਘ ਲੋਕ ਸੇਵਾ ਕਮਿਸ਼ਨ (ਯੂਪੀਐੱਸਸੀ)
ਕੰਬਾਈਨਡ ਮੈਡੀਕਲ ਸਰਵਿਸਿਜ਼ ਪ੍ਰੀਖਿਆ, 2021 ਦਾ ਨਤੀਜਾ
Posted On:
03 JAN 2022 4:11PM by PIB Chandigarh
ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੁਆਰਾ 21 ਨਵੰਬਰ, 2021 ਨੂੰ ਕਰਵਾਈ ਗਈ ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ, 2021 ਦੇ ਨਤੀਜੇ ਦੇ ਅਧਾਰ 'ਤੇ, ਹੇਠਾਂ ਦਿੱਤੇ ਰੋਲ ਨੰਬਰਾਂ ਵਾਲੇ ਉਮੀਦਵਾਰਾਂ ਨੇ ਇੰਟਰਵਿਊ/ਪਰਸਨੈਲਿਟੀ ਟੈਸਟ ਲਈ ਯੋਗਤਾ ਪੂਰੀ ਕੀਤੀ ਹੈ:-
2. ਇਨ੍ਹਾਂ ਉਮੀਦਵਾਰਾਂ ਦੀ ਉਮੀਦਵਾਰੀ ਅਸਥਾਈ ਹੈ ਜੋ ਉਨ੍ਹਾਂ ਦੀ ਪ੍ਰੀਖਿਆ ਦੇ ਨੋਟਿਸ ਵਿੱਚ ਦਰਸਾਏ ਅਨੁਸਾਰ ਹਰ ਪੱਖੋਂ ਯੋਗ ਪਾਏ ਜਾਣ ਦੇ ਅਧੀਨ ਹੈ। ਉਮੀਦਵਾਰਾਂ ਨੂੰ ਇੰਟਰਵਿਊ/ਪਰਸਨੈਲਿਟੀ ਟੈਸਟ ਦੇ ਸਮੇਂ ਉਮਰ/ਉਮਰ ਵਿੱਚ ਛੋਟ/ਜਨਮ ਮਿਤੀ, ਵਿਦਿਅਕ ਯੋਗਤਾ, ਕਮਿਊਨਿਟੀ ਰਿਜ਼ਰਵੇਸ਼ਨ, ਬੈਂਚਮਾਰਕ ਦਿੱਵਯਾਂਗਤਾ (ਜੇ ਲਾਗੂ ਹੋਵੇ) ਆਦਿ ਨਾਲ ਸਬੰਧਿਤ ਆਪਣੇ ਦਾਅਵਿਆਂ ਦੇ ਸਮਰਥਨ ਵਿੱਚ ਅਸਲ ਸਰਟੀਫਿਕੇਟ ਪੇਸ਼ ਕਰਨ ਦੀ ਲੋੜ ਹੋਵੇਗੀ। ਇਸ ਲਈ, ਉਨ੍ਹਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸਰਟੀਫਿਕੇਟ ਤਿਆਰ ਰੱਖਣ ਅਤੇ ਪਰਸਨੈਲਿਟੀ ਟੈਸਟ ਲਈ ਹਾਜ਼ਰ ਹੋਣ ਤੋਂ ਪਹਿਲਾਂ ਕਮਿਸ਼ਨ ਦੀ ਵੈਬਸਾਈਟ 'ਤੇ ਉਪਲੱਬਧ ਮਹੱਤਵਪੂਰਨ ਹਦਾਇਤਾਂ ਦੇ ਅਨੁਸਾਰ ਸਰਟੀਫਿਕੇਟਾਂ ਦੀ ਜ਼ਰੂਰਤ ਦੀ ਪਹਿਲਾਂ ਤੋਂ ਜਾਂਚ ਕਰ ਲੈਣ।
3. ਭਾਰਤ ਦੇ ਈ-ਗਜ਼ਟ ਵਿੱਚ 7 ਜੁਲਾਈ, 2021 ਨੂੰ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੁਆਰਾ ਅਧਿਸੂਚਿਤ ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ, 2021 ਦੇ ਨਿਯਮਾਂ ਦੇ ਅਨੁਸਾਰ, ਇਨ੍ਹਾਂ ਸਾਰੇ ਉਮੀਦਵਾਰਾਂ ਨੂੰ ਵੇਰਵੇ ਸਹਿਤ ਅਰਜ਼ੀ ਫਾਰਮ (ਡੀਏਐੱਫ) ਔਨਲਾਈਨ ਭਰਨ ਦੀ ਲੋੜ ਹੈ, ਜੋ ਕਿ ਕਮਿਸ਼ਨ ਦੀ ਵੈੱਬਸਾਈਟ ਯਾਨੀ http://www.upsconline.nic.in 'ਤੇ 04/01/2022 ਤੋਂ 18/01/2022 ਸ਼ਾਮ 06:00 ਵਜੇ ਤੱਕ ਉਪਲਬਧ ਕਰਵਾਇਆ ਜਾਵੇਗਾ। ਡੀਏਐੱਫ ਨੂੰ ਭਰਨ ਅਤੇ ਕਮਿਸ਼ਨ ਨੂੰ ਔਨਲਾਈਨ ਜਮ੍ਹਾਂ ਕਰਾਉਣ ਬਾਰੇ ਮਹੱਤਵਪੂਰਨ ਹਦਾਇਤਾਂ ਵੀ ਵੈੱਬਸਾਈਟ 'ਤੇ ਉਪਲੱਬਧ ਕਰਵਾਈਆਂ ਜਾਣਗੀਆਂ। ਜਿਨ੍ਹਾਂ ਉਮੀਦਵਾਰਾਂ ਨੂੰ ਸਫ਼ਲ ਘੋਸ਼ਿਤ ਕੀਤਾ ਗਿਆ ਹੈ, ਉਨ੍ਹਾਂ ਨੂੰ ਔਨਲਾਈਨ ਡੀਏਐੱਫ ਭਰਨ ਤੋਂ ਪਹਿਲਾਂ ਕਮਿਸ਼ਨ ਦੀ ਵੈੱਬਸਾਈਟ ਦੇ ਸੰਬੰਧਿਤ ਪੰਨੇ 'ਤੇ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਹੋਵੇਗਾ ਅਤੇ ਉਨ੍ਹਾਂ ਦੀ ਯੋਗਤਾ, ਰਿਜ਼ਰਵੇਸ਼ਨ ਆਦਿ ਦੇ ਦਾਅਵੇ ਦੇ ਸਮਰਥਨ ਵਿੱਚ ਸੰਬੰਧਿਤ ਸਰਟੀਫਿਕੇਟਾਂ/ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਨੂੰ ਅਪਲੋਡ ਕਰਨ ਦੇ ਨਾਲ ਉਸੇ ਨੂੰ ਔਨਲਾਈਨ ਜਮ੍ਹਾਂ ਕਰਾਉਣਾ ਹੋਵੇਗਾ। ਇਸ ਦੇ ਨਾਲ ਹੀ, ਯੋਗ ਉਮੀਦਵਾਰਾਂ ਨੂੰ ਭਾਰਤ ਦੇ ਈ-ਗਜ਼ਟ, ਮਿਤੀ 07.07.2021 ਵਿੱਚ ਪ੍ਰਕਾਸ਼ਿਤ ਕੰਬਾਈਨਡ ਮੈਡੀਕਲ ਸਰਵਿਸਿਜ਼ ਪ੍ਰੀਖਿਆ, 2021 ਦੇ ਨਿਯਮ ਦੇਖਣ ਦੀ ਸਲਾਹ ਦਿੱਤੀ ਜਾਂਦੀ ਹੈ।
4. ਇੰਟਰਵਿਊ ਦੇ ਸਮੇਂ ਪੇਸ਼ ਕੀਤੇ ਜਾਣ ਵਾਲੇ ਸਰਟੀਫਿਕੇਟਾਂ ਦੇ ਸਬੰਧ ਵਿੱਚ ਕੰਬਾਈਨਡ ਮੈਡੀਕਲ ਸਰਵਿਸਿਜ਼ ਪ੍ਰੀਖਿਆ, 2021 ਦੇ ਡੀਏਐੱਫ ਨੂੰ ਭਰਨ ਲਈ ਹਦਾਇਤਾਂ ਅਤੇ ਨਿਯਮਾਂ ਨੂੰ ਧਿਆਨ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ। ਉਮੀਦਵਾਰ ਆਪਣੀ ਉਮਰ, ਜਨਮ ਮਿਤੀ, ਵਿਦਿਅਕ ਯੋਗਤਾ, ਕਮਿਊਨਿਟੀ (ਐੱਸਸੀ/ਐੱਸਟੀ/ਓਬੀਸੀ/ਈਡਬਲਯੂਐੱਸ) ਅਤੇ ਦਿੱਵਯਾਂਗਤਾ ਦੇ ਸਰਟੀਫਿਕੇਟ (ਪੀਡਬਲਯੂਬੀਡੀ ਉਮੀਦਵਾਰਾਂ ਦੇ ਮਾਮਲੇ ਵਿੱਚ) ਦੇ ਸਮਰਥਨ ਵਿੱਚ ਲੋੜੀਂਦੇ ਸਬੂਤ ਪੇਸ਼ ਨਾ ਕਰਨ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹੋਣਗੇ। ਜੇਕਰ ਇਨ੍ਹਾਂ ਵਿੱਚੋਂ ਕੋਈ ਵੀ ਯੋਗ ਉਮੀਦਵਾਰ ਸੰਯੁਕਤ ਮੈਡੀਕਲ ਸੇਵਾਵਾਂ ਪ੍ਰੀਖਿਆ, 2021 ਲਈ ਆਪਣੀ ਉਮੀਦਵਾਰੀ ਦੇ ਸਮਰਥਨ ਵਿੱਚ ਕੋਈ ਵੀ ਜਾਂ ਸਾਰੇ ਲੋੜੀਂਦੇ ਅਸਲ ਦਸਤਾਵੇਜ਼ ਲਿਆਉਣ ਵਿੱਚ ਅਸਫ਼ਲ ਰਹਿੰਦਾ ਹੈ, ਤਾਂ ਉਸਨੂੰ ਪੀਟੀ ਬੋਰਡ ਦੇ ਸਾਹਮਣੇ ਆਪਣੇ ਆਪ ਨੂੰ ਪੇਸ਼ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ ਅਤੇ ਕੋਈ ਵੀ ਯਾਤਰਾ ਭੱਤਾ ਨਹੀਂ ਦਿੱਤਾ ਜਾਵੇਗਾ।
5. ਪਰਸਨੈਲਿਟੀ ਟੈਸਟ ਲਈ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਦੀ ਇੰਟਰਵਿਊ/ਪਰਸਨੈਲਿਟੀ ਟੈਸਟ ਦੀ ਸਮਾਂ-ਸਾਰਣੀ ਨੂੰ ਕਮਿਸ਼ਨ ਦੀ ਵੈੱਬਸਾਈਟ 'ਤੇ ਨਿਯਤ ਸਮੇਂ ਵਿੱਚ ਅੱਪਲੋਡ ਕੀਤਾ ਜਾਵੇਗਾ। ਹਾਲਾਂਕਿ, ਇੰਟਰਵਿਊ ਦੀ ਸਹੀ ਤਾਰੀਕ ਦੀ ਸੂਚਨਾ ਉਮੀਦਵਾਰਾਂ ਨੂੰ ਈ-ਸੰਮਨ ਪੱਤਰ ਦੁਆਰਾ ਦਿੱਤੀ ਜਾਵੇਗੀ। ਉਮੀਦਵਾਰਾਂ ਨੂੰ ਇਸ ਸੰਬੰਧ ਵਿੱਚ ਅੱਪਡੇਟ ਲਈ ਕਮਿਸ਼ਨ ਦੀ ਵੈੱਬਸਾਈਟ (https://www.upsc.gov.in) 'ਤੇ ਜਾਣ ਦੀ ਬੇਨਤੀ ਕੀਤੀ ਜਾਂਦੀ ਹੈ।
6. ਉਮੀਦਵਾਰਾਂ ਨੂੰ ਸੂਚਿਤ ਪਰਸਨੈਲਿਟੀ ਟੈਸਟ ਦੀ ਮਿਤੀ ਅਤੇ ਸਮੇਂ ਵਿੱਚ ਤਬਦੀਲੀ ਲਈ ਕਿਸੇ ਵੀ ਬੇਨਤੀ ਨੂੰ ਆਮਤੌਰ 'ਤੇ ਕਿਸੇ ਵੀ ਸਥਿਤੀ ਵਿੱਚ ਸਵੀਕਾਰ ਨਹੀਂ ਕੀਤਾ ਜਾਵੇਗਾ।
7. ਉਮੀਦਵਾਰਾਂ ਦੀ ਮਾਰਕਸ-ਸ਼ੀਟ, ਜਿਨ੍ਹਾਂ ਨੇ ਯੋਗਤਾ ਪੂਰੀ ਨਹੀਂ ਕੀਤੀ ਹੈ, ਨੂੰ ਅੰਤਿਮ ਨਤੀਜੇ ਦੇ ਪ੍ਰਕਾਸ਼ਨ ਤੋਂ ਬਾਅਦ (ਪਰਸਨੈਲਿਟੀ ਟੈਸਟ ਕਰਵਾਉਣ ਤੋਂ ਬਾਅਦ) ਕਮਿਸ਼ਨ ਦੀ ਵੈੱਬਸਾਈਟ 'ਤੇ ਅੱਪਲੋਡ ਕੀਤਾ ਜਾਵੇਗਾ ਅਤੇ 30 ਦਿਨਾਂ ਦੀ ਮਿਆਦ ਲਈ ਵੈੱਬਸਾਈਟ 'ਤੇ ਉਪਲੱਬਧ ਰਹੇਗਾ।
8. ਉਮੀਦਵਾਰ ਆਪਣੇ ਰੋਲ ਨੰਬਰ ਅਤੇ ਜਨਮ ਮਿਤੀ ਨੂੰ ਦਰਜ ਕਰਨ ਤੋਂ ਬਾਅਦ ਮਾਰਕਸ-ਸ਼ੀਟਾਂ ਤੱਕ ਪਹੁੰਚ ਕਰ ਸਕਦੇ ਹਨ। ਹਾਲਾਂਕਿ, ਮਾਰਕਸ-ਸ਼ੀਟਾਂ ਦੀਆਂ ਪ੍ਰਿੰਟਿਡ/ਹਾਰਡ ਕਾਪੀਆਂ, ਯੂਨੀਅਨ ਪਬਲਿਕ ਸਰਵਿਸ ਕਮਿਸ਼ਨ (ਯੂਪੀਐੱਸਸੀ) ਦੁਆਰਾ ਉਮੀਦਵਾਰਾਂ ਨੂੰ ਉਨ੍ਹਾਂ ਦੇ ਆਪਣੇ ਪਤੇ ਵਾਲੇ ਡਾਕ ਟਿਕਟਾਂ ਲਗੇ ਲਿਫ਼ਾਫ਼ੇ ਦੇ ਨਾਲ ਖ਼ਾਸ ਬੇਨਤੀ ਦੇ ਅਧਾਰ 'ਤੇ ਜਾਰੀ ਕੀਤੀਆਂ ਜਾਣਗੀਆਂ। ਅੰਕ ਪੱਤਰਾਂ (ਮਾਰਕਸ-ਸ਼ੀਟਾਂ) ਦੀਆਂ ਪ੍ਰਿੰਟਿਡ/ਹਾਰਡ ਕਾਪੀਆਂ ਪ੍ਰਾਪਤ ਕਰਨ ਦੇ ਚਾਹਵਾਨ ਉਮੀਦਵਾਰ ਕਮਿਸ਼ਨ ਦੀ ਵੈੱਬਸਾਈਟ 'ਤੇ ਅੰਕਾਂ ਦੇ ਪ੍ਰਦਰਸ਼ਿਤ ਹੋਣ ਤੋਂ ਤੀਹ ਦਿਨਾਂ ਦੇ ਅੰਦਰ ਬੇਨਤੀ ਕਰਨ, ਇਸ ਤੋਂ ਬਾਅਦ ਅਜਿਹੀਆਂ ਬੇਨਤੀਆਂ 'ਤੇ ਵਿਚਾਰ ਨਹੀਂ ਕੀਤਾ ਜਾਵੇਗਾ।
9. ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਦੇ ਕੈਂਪਸ ਵਿੱਚ ਇੱਕ ਸੁਵਿਧਾ ਕਾਊਂਟਰ ਉਪਲੱਬਧ ਹੈ। ਉਮੀਦਵਾਰ ਇਸ ਕਾਊਂਟਰ ਤੋਂ ਸਵੇਰੇ 10.00 ਵਜੇ ਤੋਂ ਸ਼ਾਮ 5.00 ਵਜੇ ਤੱਕ ਕੰਮਕਾਜੀ ਦਿਨਾਂ 'ਤੇ ਆਪਣੀ ਪ੍ਰੀਖਿਆ/ਨਤੀਜੇ ਬਾਰੇ ਕੋਈ ਵੀ ਜਾਣਕਾਰੀ/ਸਪਸ਼ਟੀਕਰਨ ਵਿਅਕਤੀਗਤ ਤੌਰ 'ਤੇ ਜਾਂ ਟੈਲੀਫ਼ੋਨ ਨੰਬਰ (011)-23385271/23381125/23098543 'ਤੇ ਪ੍ਰਾਪਤ ਕਰ ਸਕਦੇ ਹਨ।
ਨਤੀਜੇ ਲਈ ਇੱਥੇ ਕਲਿੱਕ ਕਰੋ:
Click here for result:
***********
ਐੱਸਐੱਨਸੀ/ਆਰਆਰ
(Release ID: 1787393)
Visitor Counter : 184