ਜਹਾਜ਼ਰਾਨੀ ਮੰਤਰਾਲਾ
ਕੇਂਦਰੀ ਸ਼ਿਪਿੰਗ ਮੰਤਰੀ ਨੇ ਕਿਹਾ ਕਿ ਹਲਦੀ ਜੇਟੀ (ਜੈੱਟੀ) ਜਲਦੀ ਸ਼ੁਰੂ ਹੋ ਜਾਵੇਗੀ; ਹਲਦੀਆ ਤੋਂ ਪਾਂਡੂ ਤੱਕ ਦੇ ਪ੍ਰਾਚੀਨ ਜਲਮਾਰਗ ਨੰ ਦੁਬਾਰਾ ਚਾਲੂ ਕਰਨ ਦੇ ਲਈ ਇਸ ਅੰਦਰੂਨੀ ਬੰਦਰਗਾਹ ਦਾ ਠੇਕਾ ਦੇ ਦਿੱਤਾ ਗਿਆ ਹੈ।
Posted On:
03 JAN 2022 9:07AM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਅਤੇ ਆਯੁਸ਼ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਐਲਾਨ ਕੀਤਾ ਹੈ ਕਿ ਹਲਦੀਆ ਅੰਦਰੂਨੀ ਜਲਮਾਰਗ ਬੰਦਰਗਾਹ ਦੇ ਲਈ ਠੇਕਾ ਦਿੱਤਾ ਜਾ ਚੁੱਕਿਆ ਹੈ, ਅਤੇ ਜੇਟੀ ਜਲਦੀ ਸ਼ੁਰੂ ਹੋ ਜਾਵੇਗੀ। ਇਸ ਰਸਤੇ ਰਾਹੀਂ ਆਯਾਤ-ਨਿਰਯਾਤ ਅਤੇ ਅੰਦਰੂਨੀ ਮਾਲ ਦਾ ਟ੍ਰਾਂਸਫਰ ਗੁਵਾਹਟੀ ਦੇ ਪਾਂਡੂ ਬੰਦਰਗਾਹ ਦੇ ਲਈ ਚਾਲੂ ਹੋ ਜਾਵੇਗਾ। ਇਸ ਤਰ੍ਹਾਂ ਰਾਸ਼ਟਰੀ ਜਲਮਾਰਗ-2 ਦੇ ਜ਼ਰੀਏ ਉੱਤਰ ਪੂਰਬੀ ਖੇਤਰ ਕੋਲਕਾਤਾ ਨਾਲ ਜੁੜ ਜਾਵੇਗਾ। ਇਸ ਦੀ ਸ਼ੁਰੂਆਤ ਹੋ ਜਾਣ ਨਾਲ ‘ਚਿਕੇਨ-ਨੇਕ’ (ਸਿਲੀਗੁੜੀ ਕੌਰੀਡੋਰ) ਦਾ ਵਿਕਲਪ ਤਿਆਰ ਹੋ ਜਾਵੇਗ, ਜਿਸ ਦੇ ਜ਼ਰੀਏ ਉੱਤਰ ਪੂਰਬੀ ਖੇਤਰ ਤੋਂ ਦੇਸ਼ ਦੇ ਹੋਰ ਰਾਜਾਂ ਅਤੇ ਵਿਦੇਸ਼ਾਂ ਦੇ ਲਈ ਮਾਲ ਦਾ ਭੇਜਣਾ-ਲਿਆਉਣਾ ਸਸਤਾ ਅਤੇ ਅਸਾਨ ਹੋ ਜਾਵੇਗਾ।
ਸ਼੍ਰੀ ਸੋਨੋਵਾਲ ਨੇ ਕੋਲਕਾਤਾ ਅਤੇ ਹਲਦੀਆ ਬੰਦਰਗਾਹ ਦੇ ਗੋਦੀ ਅਤੇ ਜਹਾਜ਼ਰਾਨੀ ਉਦਯੋਗ ਦੇ ਕਈ ਹਿਤਧਾਰਕਾਂ ਦੇ ਨਾਲ ਗੱਲਬਾਤ ਕੀਤੀ। ਜਨਤਕ ਖੇਤਰ ਦੀਆਂ ਪ੍ਰਮੁੱਖ ਤੇਲ ਕੰਪਨੀਆਂ, ਟਾਟਾ ਸਟੀਲ ਅਤੇ ਸੇਲ ਵਰਗੀਆਂ ਸਟੀਲ ਕੰਪਨੀਆਂ, ਬੰਦਰਗਾਹ ਸੰਚਾਲਕਾਂ, ਜਹਾਜ਼ਰਾਨੀ ਕੰਪਨੀਆਂ, ਮਾਲਵਾਹਕ ਪੋਰਟਾਂ ਦੇ ਸੰਚਾਲਕਾਂ, ਸੀਮਾ ਸ਼ੁਲਕ ਕਲੀਅਰਿੰਗ ਏਜੰਟਾਂ ਅਤੇ ਸ਼ਿਯਾਮਾ ਪ੍ਰਸਾਦ ਮੁਖਰਜੀ ਬੰਦਰਗਾਹ ਦੀ ਜਮੀਨ ਦਾ ਇਸਤੇਮਾਲ ਕਰਨ ਵਾਲਿਆਂ ਨੇ ਬੈਠਕ ਵਿੱਚ ਹਿੱਸਾ ਲਿਆ। ਸ਼੍ਰੀ ਸੋਨੋਵਾਲ ਨੇ ਸਭ ਨੂੰ ਤਾਕੀਦ ਕੀਤੀ ਹੈ ਕਿ ਕੋਲਕਾਤਾ ਬੰਦਰਗਾਹ ਦੇ ਰਸਤੇ ਰਾਸ਼ਟਰੀ ਜਲਮਾਰਗ-1 ਅਤੇ ਰਾਸ਼ਟਰੀ ਜਲਮਾਰਗ-2 ਦੇ ਸਮੁੰਦਰੀ ਅਤੇ ਨਦੀ ਮਾਰਗ ਦੇ ਸੰਗਮ ਦਾ ਇਸਤੇਮਾਲ ਕਰਨ ਦੇ ਇਸ ਅਨੌਖੇ ਅਵਸਰ ਵਿੱਚ ਸਾਂਝੀਦਾਰ ਬਣਨ।
ਸ਼੍ਰੀ ਸੋਨੋਵਾਲ ਨੇ ਇਹ ਵੀ ਦੱਸਿਆ ਹੈ ਕਿ ਰਾਸ਼ਟਰੀ ਜਲਮਾਰਗ ਇੱਕ ਹੋਰ ਦੋ ਦੇ ਰੱਖ-ਰਖਾਅ ਦੇ ਲਈ ਠੇਕਾ ਦਿੱਤਾ ਜਾ ਚੁੱਕਿਆ ਹੈ, ਜਿਸ ਦੇ ਤਹਿਤ ਪਾਣੀ ਦੀ ਗਹਿਰਾਈ ਕਾਇਮ ਰੱਖੀ ਜਾਵੇਗੀ ਉਨ੍ਹਾਂ ਨੇ ਇਹ ਵੀ ਕਿਹਾ ਕਿ ਬੈਂਕਾਂ ਨੂੰ ਗਾਰੰਟੀ ਦੇਣ ‘ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ, ਜਿਸ ਨਾਲ ਮਾਲਵਾਹਕ ਪੋਰਟਾਂ ਨੂੰ ਅਸਾਨ ਅਤ ਸਰਲ ਨਿਯਮਾਂ ਦੇ ਤਹਿਤ ਬੈਂਕਾਂ ਤੋਂ ਧਨਰਾਸ਼ੀ ਮਿਲ ਸਕੇ, ਤਾਕਿ ਉਹ ਸੈਕਟਰ ਵੀ ਵਿਕਾਸ ਕਰ ਸਕਣ। ਹਿਤਧਾਰਕਾਂ ਨੂੰ ਭਰੋਸਾ ਦਿੱਤਾ ਕਿ ਉਹ ਇਸ ਅਵਸਰ ਦਾ ਉਪਯੋਗ ਕਰਨ ਦੇ ਲਈ ਅੱਗੇ ਆਉਣਗੇ ਅਤੇ ਇਸ ਮਿਸ਼ਨ ਨੂੰ ਸਫਲ ਬਣਾਉਣਗੇ। ਹਿਤਧਾਰਕਾਂ ਦੇ ਸੰਮੇਲਨ ਵਿੱਚ 40 ਤੋਂ ਅਧਿਕ ਪ੍ਰਮੁੱਖ ਕਾਰਤਾਧਾਰਤਾਂ ਸ਼ਾਮਿਲ ਹੋਏ।
***
ਐਮਜੇਪੀਐੱਸ/ਐੱਮਐੱਸ
(Release ID: 1787219)
Visitor Counter : 164