ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਕੋਵਿਡ-19: ਮਿੱਥ ਬਨਾਮ ਤੱਥ
ਉਹ ਮੀਡੀਆ ਰਿਪੋਰਟਾਂ ਗੁਮਰਾਹਕੁੰਨ ਹਨ, ਜੋ ਭਾਰਤ ਦੇ ਟੀਕਾਕਰਣ ਦੇ ਟੀਚਿਆਂ ਤੋਂ ਖੁੰਝਣ ਦਾਅਵਾ ਕਰਦੀਆਂ ਹਨ
ਭਾਰਤ ਦਾ ਰਾਸ਼ਟਰੀ ਕੋਵਿਡ-19 ਟੀਕਾਕਰਣ ਪ੍ਰੋਗਰਾਮ ਦੁਨੀਆ ਦੇ ਸਭ ਤੋਂ ਸਫਲ ਅਤੇ ਸਭ ਤੋਂ ਵੱਡੇ ਟੀਕਾਕਰਣ ਪ੍ਰੋਗਰਾਮਾਂ ਵਿੱਚੋਂ ਇੱਕ ਹੈ
Posted On:
02 JAN 2022 3:26PM by PIB Chandigarh
ਹਾਲ ਹੀ ਵਿੱਚ ਇੱਕ ਨਾਮਵਰ ਅੰਤਰਰਾਸ਼ਟਰੀ ਸਮਾਚਾਰ ਏਜੰਸੀ ਦੁਆਰਾ ਪ੍ਰਕਾਸ਼ਿਤ ਇੱਕ ਲੇਖ ਵਿੱਚ, ਇਹ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਆਪਣੇ ਟੀਕਾਕਰਣ ਟੀਚੇ ਤੋਂ ਖੁੰਝ ਗਿਆ ਹੈ। ਇਹ ਗੁਮਰਾਹਕੁੰਨ ਹੈ ਅਤੇ ਪੂਰੀ ਤਸਵੀਰ ਨੂੰ ਨਹੀਂ ਦਰਸਾਉਂਦਾ ਹੈ।
ਵਿਸ਼ਵਵਿਆਪੀ ਮਹਾਮਾਰੀ ਕੋਵਿਡ -19 ਦੇ ਵਿਰੁੱਧ ਲੜਾਈ ਵਿੱਚ, ਭਾਰਤ ਦਾ ਰਾਸ਼ਟਰੀ ਕੋਵਿਡ-19 ਟੀਕਾਕਰਣ ਪ੍ਰੋਗਰਾਮ ਟੀਕਾਕਰਣ ਲਈ ਮਹੱਤਵਪੂਰਨ ਤੌਰ 'ਤੇ ਘੱਟ ਆਬਾਦੀ ਅਧਾਰ ਵਾਲੇ ਬਹੁਤ ਸਾਰੇ ਵਿਕਸਿਤ ਪੱਛਮੀ ਦੇਸ਼ਾਂ ਦੇ ਮੁਕਾਬਲੇ ਸਭ ਤੋਂ ਸਫਲ ਅਤੇ ਸਭ ਤੋਂ ਵੱਡੇ ਟੀਕਾਕਰਣ ਪ੍ਰੋਗਰਾਮਾਂ ਵਿੱਚੋਂ ਇੱਕ ਰਿਹਾ ਹੈ।
16 ਜਨਵਰੀ, 2021 ਨੂੰ ਰਾਸ਼ਟਰੀ ਕੋਵਿਡ ਟੀਕਾਕਰਣ ਮੁਹਿੰਮ ਦੀ ਸ਼ੁਰੂਆਤ ਤੋਂ ਲੈ ਕੇ ਭਾਰਤ ਨੇ ਆਪਣੇ ਪਾਤਰ ਨਾਗਰਿਕਾਂ ਨੂੰ ਪਹਿਲੀ ਖੁਰਾਕ ਤਹਿਤ 90% ਅਤੇ ਦੂਜੀ ਖੁਰਾਕ ਤਹਿਤ 65% ਤੋਂ ਵੱਧ ਟੀਕੇ ਲਗਾਏ ਹਨ। ਇਸ ਮੁਹਿੰਮ ਵਿੱਚ, ਭਾਰਤ ਨੇ ਦੁਨੀਆ ਵਿੱਚ ਕਈ ਬੇਮਿਸਾਲ ਮੀਲ ਪੱਥਰ ਸਥਾਪਿਤ ਕੀਤੇ ਹਨ, ਜਿਸ ਵਿੱਚ 9 ਮਹੀਨਿਆਂ ਤੋਂ ਘੱਟ ਸਮੇਂ ਵਿੱਚ 100 ਕਰੋੜ ਤੋਂ ਵੱਧ ਖੁਰਾਕਾਂ ਦਾ ਪ੍ਰਬੰਧਨ ਕਰਨਾ, ਇੱਕ ਦਿਨ ਵਿੱਚ 2.51 ਕਰੋੜ ਖੁਰਾਕਾਂ ਦਾ ਪ੍ਰਬੰਧਨ ਕਰਨਾ ਅਤੇ ਕਈ ਮੌਕਿਆਂ 'ਤੇ ਪ੍ਰਤੀ ਦਿਨ 1 ਕਰੋੜ ਖੁਰਾਕਾਂ ਦਾ ਪ੍ਰਬੰਧਨ ਸ਼ਾਮਲ ਹੈ।
ਹੋਰ ਵਿਕਸਿਤ ਦੇਸ਼ਾਂ ਦੀ ਤੁਲਨਾ ਵਿੱਚ, ਭਾਰਤ ਨੇ ਆਪਣੇ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 93.7 ਕਰੋੜ (ਆਰਜੀਆਈ ਅਨੁਸਾਰ) ਪਾਤਰ ਬਾਲਗ਼ ਨਾਗਰਿਕਾਂ ਨੂੰ ਕੋਵਿਡ ਟੀਕਾਕਰਣ ਦਾ ਪ੍ਰਬੰਧ ਕਰਨ ਵਿੱਚ ਇੱਕ ਬਿਹਤਰ ਕੰਮ ਕੀਤਾ ਹੈ।
ਉਨ੍ਹਾਂ ਦੇ ਟੀਕਾਕਰਣ 'ਤੇ ਵਿਕਸਿਤ ਦੇਸ਼ਾਂ ਨਾਲ ਇੱਕ ਤੁਲਨਾ ਹੇਠਾਂ ਦਿੱਤੀ ਗਈ ਹੈ:
ਦੇਸ਼
|
ਪਹਿਲੀ ਖੁਰਾਕ
|
ਦੂਜੀ ਖੁਰਾਕ
|
ਅਮਰੀਕਾ
|
73.2%
|
61.5%
|
ਯੂਕੇ
|
75.9%
|
69.5%
|
ਫਰਾਂਸ
|
78.3%
|
73.2%
|
ਸਪੇਨ
|
84.7%
|
81%
|
ਭਾਰਤ
|
90%
|
65%
|
ਪਾਤਰ ਆਬਾਦੀ ਲਈ ਪਹਿਲੀ ਖੁਰਾਕ ਕਵਰੇਜ ਦੇ ਮਾਮਲੇ ਵਿੱਚ, ਯੂਐੱਸਏ ਨੇ ਸਿਰਫ਼ 73.2% ਆਬਾਦੀ ਨੂੰ ਕਵਰ ਕੀਤਾ ਹੈ, ਯੂਕੇ ਨੇ ਆਪਣੀ ਆਬਾਦੀ ਦੇ 75.9% ਨੂੰ ਕਵਰ ਕੀਤਾ ਹੈ, ਫਰਾਂਸ ਨੇ ਆਪਣੀ 78.3% ਆਬਾਦੀ ਨੂੰ ਕਵਰ ਕੀਤਾ ਹੈ ਅਤੇ ਸਪੇਨ ਨੇ ਆਪਣੀ ਆਬਾਦੀ ਦੇ 84.7% ਨੂੰ ਕਵਰ ਕੀਤਾ ਹੈ। ਭਾਰਤ ਪਹਿਲਾਂ ਹੀ ਕੋਵਿਡ-19 ਵਿਰੁੱਧ ਵੈਕਸੀਨ ਦੀ ਪਹਿਲੀ ਖੁਰਾਕ ਨਾਲ 90% ਪਾਤਰ ਆਬਾਦੀ ਨੂੰ ਕਵਰ ਕਰ ਚੁੱਕਾ ਹੈ।
ਇਸੇ ਤਰ੍ਹਾਂ, ਵੈਕਸੀਨ ਦੀ ਦੂਜੀ ਖੁਰਾਕ ਲਈ ਯੂਐੱਸਏ ਨੇ ਆਪਣੀ ਆਬਾਦੀ ਦਾ ਸਿਰਫ਼ 61.5% ਕਵਰ ਕੀਤਾ ਹੈ, ਯੂਕੇ ਨੇ ਆਪਣੀ 69.5% ਆਬਾਦੀ ਨੂੰ ਕਵਰ ਕੀਤਾ ਹੈ, ਫਰਾਂਸ ਨੇ ਆਪਣੀ ਆਬਾਦੀ ਦਾ 73.2% ਕਵਰ ਕੀਤਾ ਹੈ ਅਤੇ ਸਪੇਨ ਨੇ ਆਪਣੀ ਆਬਾਦੀ ਦਾ 81% ਕਵਰ ਕੀਤਾ ਹੈ। ਜਦੋਂ ਕਿ ਭਾਰਤ ਨੇ ਕੋਵਿਡ-19 ਦੇ ਵਿਰੁੱਧ ਵੈਕਸੀਨ ਦੀ ਦੂਜੀ ਖੁਰਾਕ ਨਾਲ 65% ਤੋਂ ਵੱਧ ਪਾਤਰ ਆਬਾਦੀ ਨੂੰ ਕਵਰ ਕੀਤਾ ਹੈ।
ਇਸ ਤੋਂ ਇਲਾਵਾ, ਭਾਰਤ ਵਿੱਚ 11 ਤੋਂ ਵੱਧ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਪਹਿਲਾਂ ਹੀ ਟੀਕਾਕਰਣ ਦੀ ਪਹਿਲੀ ਖੁਰਾਕ ਦਾ 100% ਟੀਚਾ ਪ੍ਰਾਪਤ ਕਰ ਲਿਆ ਹੈ, ਜਦ ਕਿ 3 ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਪਹਿਲਾਂ ਹੀ ਕੋਵਿਡ-19 ਦੇ ਵਿਰੁੱਧ 100% ਮੁਕੰਮਲ ਟੀਕਾਕਰਣ (ਪਹਿਲੀ ਅਤੇ ਦੂਜੀ ਖੁਰਾਕ ਦੋਵੇਂ) ਦਾ ਟੀਚਾ ਪ੍ਰਾਪਤ ਕਰ ਚੁੱਕੇ ਹਨ। ਬਹੁਤ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਜਲਦੀ ਹੀ 100% ਟੀਕਾਕਰਣ ਪ੍ਰਾਪਤ ਕਰਨ ਦੀ ਉਮੀਦ ਹੈ।
ਇੱਕ ਦੇਸ਼-ਵਿਆਪੀ ਕੋਵਿਡ-19 ਟੀਕਾਕਰਣ ਮੁਹਿੰਮ 'ਹਰ ਘਰ ਦਸਤਕ ਮੁਹਿੰਮ' 3 ਨਵੰਬਰ, 2021 ਤੋਂ ਲਾਗੂ ਕੀਤੀ ਗਈ ਸੀ, ਜਿਸ ਵਿੱਚ ਲਾਮਬੰਦੀ, ਜਾਗਰੂਕਤਾ, ਟੀਕਾਕਰਣ ਮੁਹਿੰਮ ਸ਼ਾਮਲ ਹੈ, ਜਿਸ ਵਿੱਚ ਘਰ-ਘਰ ਜਾ ਕੇ ਸਾਰੇ ਖੁੰਝ ਗਏ ਅਤੇ ਛੱਡੇ ਗਏ ਪਾਤਰ ਲਾਭਾਰਥੀਆਂ ਤੱਕ ਪਹੁੰਚ ਕੀਤੀ ਗਈ ਹੈ। ਇਸ ਦੇ ਨਤੀਜੇ ਵਜੋਂ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਪਹਿਲੀ ਖੁਰਾਕ ਦੀ ਕਵਰੇਜ ਵਿੱਚ 11.6% ਦਾ ਵਾਧਾ ਹੋਇਆ ਹੈ, ਜਦ ਕਿ ਦੂਜੀ ਖੁਰਾਕ ਦੀ ਕਵਰੇਜ ਉਸੇ ਮਿਆਦ ਵਿੱਚ 28.9% ਵਧੀ ਹੈ।
ਦਸੰਬਰ, 2021 ਵਿੱਚ ਕੋਵਿਡ-19 ਦੇ ਕੇਸਾਂ ਦੇ ਵਿਸ਼ਵਵਿਆਪੀ ਵਾਧੇ ਨੂੰ ਧਿਆਨ ਵਿੱਚ ਰੱਖਦੇ ਹੋਏ, ਓਮੀਕ੍ਰੋਨ ਵੈਰੀਐਂਟ ਦੀ ਖੋਜ ਜਿਸ ਨੂੰ ਵੈਰੀਐਂਟ ਆਵ੍ ਕੰਸਰਨ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਹੈ, ਵਿਗਿਆਨਕ ਸਬੂਤਾਂ, ਆਲਮੀ ਬਿਹਤਰੀਨ ਪਿਰਤਾਂ ਅਤੇ "ਟੀਕਾਕਰਣ 'ਤੇ ਰਾਸ਼ਟਰੀ ਤਕਨੀਕੀ ਸਲਾਹਕਾਰ ਸਮੂਹ (ਐੱਨਟੀਏਜੀਆਈ)" ਦੇ "ਕੋਵਿਡ -19 ਕਾਰਜਸ਼ੀਲ ਸਮੂਹ" ਦੇ ਨਾਲ-ਨਾਲ ਐੱਨਟੀਏਜੀਆਈ ਦੀ "ਸਥਾਈ ਤਕਨੀਕੀ ਵਿਗਿਆਨਕ ਕਮੇਟੀ (ਐੱਸਟੀਐੱਸਸੀ)" ਦੇ ਇਨਪੁੱਟਸ/ਸੁਝਾਵਾਂ ਅਨੁਸਾਰ 3 ਜਨਵਰੀ 2022 ਤੋਂ 15-18 ਸਾਲ ਦੀ ਉਮਰ ਦੇ ਕਿਸ਼ੋਰਾਂ ਦੇ ਕੋਵਿਡ-19 ਟੀਕਾਕਰਣ ਦੀ ਵਿਗਿਆਨਕ ਤਰਜੀਹ ਅਤੇ ਕਵਰੇਜ ਨੂੰ ਹੋਰ ਸੁਧਾਰਨ ਦਾ ਫੈਸਲਾ ਕੀਤਾ ਗਿਆ ਹੈ।
ਕੋਵਿਡ-19 ਵਿਰੁੱਧ ਭਾਰਤ ਦੀ ਲੜਾਈ ਨੂੰ ਹੋਰ ਮਜ਼ਬੂਤ ਕਰਦੇ ਹੋਏ, ਕੇਂਦਰੀ ਡਰੱਗ ਮਿਆਰ ਨਿਯੰਤਰਣ ਸੰਗਠਨ, ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ ਨੇ ਦਸੰਬਰ, 2021 ਵਿੱਚ ਦੋ ਵਾਧੂ ਵੈਕਸੀਨਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਵਿੱਚ ਐਮਰਜੈਂਸੀ ਸਥਿਤੀ ਵਿੱਚ ਸੀਮਤ ਵਰਤੋਂ ਲਈ ਬਾਇਓਲੌਜੀਕਲ-ਈ ਦਾ ਕੋਰਬੇਵੈਕਸ ਅਤੇ ਐੱਸਆਈਆਈ ਦਾ ਕੋਵੋਵੈਕਸ ਟੀਕਾ ਸ਼ਾਮਲ ਹਨ। ਇਸ ਨਾਲ ਭਾਰਤ ਵਿੱਚ ਐਮਰਜੈਂਸੀ ਸਥਿਤੀ ਵਿੱਚ ਸੀਮਤ ਵਰਤੋਂ ਲਈ ਦਿੱਤੇ ਗਏ ਟੀਕਿਆਂ ਦੀ ਗਿਣਤੀ 8 ਹੋ ਗਈ ਹੈ।
********
ਐੱਮਵੀ/ਏਐੱਲ
(Release ID: 1786977)
Visitor Counter : 188