ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਦੇ ਨਵੇਂ ਈ-ਫਾਈਲਿੰਗ ਪੋਰਟਲ 'ਤੇ 31 ਦਸੰਬਰ 2021 ਤੱਕ 5.89 ਕਰੋੜ ਇਨਕਮ ਟੈਕਸ ਰਿਟਰਨਾਂ ਦਾਖ਼ਲ ਕੀਤੀਆਂ ਗਈਆਂ
Posted On:
01 JAN 2022 2:40PM by PIB Chandigarh
ਇਨਕਮ ਟੈਕਸ ਵਿਭਾਗ ਦੇ ਨਵੇਂ ਈ-ਫਾਈਲਿੰਗ ਪੋਰਟਲ 'ਤੇ ਵਧਾਈ ਗਈ ਆਖਰੀ ਮਿਤੀ 31 ਦਸੰਬਰ, 2021 ਤੱਕ 5.89 ਕਰੋੜ ਇਨਕਮ ਟੈਕਸ ਰਿਟਰਨਾਂ (ਆਈਟੀਆਰ) ਦਾਖ਼ਲ ਕੀਤੀਆਂ ਗਈਆਂ। 31 ਦਸੰਬਰ, 2021 ਤੱਕ 46.11 ਲੱਖ ਤੋਂ ਵੱਧ ਆਈਟੀਆਰ ਦਾਖ਼ਲ ਕੀਤੀਆਂ ਗਈਆਂ ਸਨ। ਪੋਰਟਲ 'ਤੇ ਸਹਿਜ ਅਨੁਭਵ ਨੂੰ ਯਕੀਨੀ ਬਣਾ ਕੇ ਟੈਕਸਪੇਅਰਸ ਦੀ ਸਹਾਇਤਾ ਲਈ ਹੈਲਪਡੈਸਕ ਦੁਆਰਾ 16,850 ਫੋਨ ਕਾਲਾਂ ਅਤੇ ਟੈਕਸਪੇਅਰਸ ਦੀਆਂ 1,467 ਚੈਟ ਦਾ ਜਵਾਬ ਦਿੱਤਾ ਗਿਆ। ਇਸ ਤੋਂ ਇਲਾਵਾ, ਵਿਭਾਗ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ 'ਤੇ ਸਹਾਇਤਾ ਲਈ ਟੈਕਸਪੇਅਰਸ ਅਤੇ ਪੇਸ਼ੇਵਰਾਂ ਨਾਲ ਸਰਗਰਮੀ ਨਾਲ ਸੰਚਾਰ ਕਰ ਰਿਹਾ ਹੈ ਅਤੇ ਉਨ੍ਹਾਂ ਨਾਲ ਲੋੜੀਂਦਾ ਸਹਿਯੋਗ ਕਰਦਾ ਰਿਹਾ ਹੈ। ਇਕੱਲੇ 31 ਦਸੰਬਰ, 2021 ਨੂੰ ਟੈਕਸਪੇਅਰਸ ਅਤੇ ਪੇਸ਼ੇਵਰਾਂ ਦੇ 230 ਤੋਂ ਵੱਧ ਟਵੀਟਸ ਦਾ ਜਵਾਬ ਦਿੱਤਾ ਗਿਆ।
ਮੁੱਲਾਂਕਣ ਸਾਲ 2021-22 ਲਈ, 31 ਦਸੰਬਰ ਤੱਕ ਦਾਖਲ ਕੁੱਲ 5.89 ਕਰੋੜ ਆਈਟੀਆਰ ਵਿੱਚੋਂ, 49.6% ਆਈਟੀਆਰ1 (2.92 ਕਰੋੜ), 9.3% ਆਈਟੀਆਰ 2 (54.8 ਲੱਖ), 12.1% ਆਈਟੀਆਰ 3 (71.05 ਲੱਖ), 27.2% ਆਈਟੀਆਰ4 (1.60 ਕਰੋੜ), 1.3% ਆਈਟੀਆਰ 5 (7.66 ਲੱਖ), ਆਈਟੀਆਰ 6 (2.58 ਲੱਖ) ਅਤੇ ਆਈਟੀਆਰ 7 (0.67 ਲੱਖ) ਹਨ। ਇਨ੍ਹਾਂ ਵਿੱਚੋਂ, 45.7% ਤੋਂ ਵੱਧ ਆਈਟੀਆਰ ਪੋਰਟਲ 'ਤੇ ਔਨਲਾਈਨ ਆਈਟੀਆਰ ਫਾਰਮ ਦੀ ਵਰਤੋਂ ਕਰਕੇ ਦਾਖਲ ਕੀਤੀਆਂ ਗਈਆਂ ਹਨ ਅਤੇ ਬਾਕੀ ਨੂੰ ਔਫਲਾਈਨ ਸੌਫਟਵੇਅਰ ਸੁਵਿਧਾਵਾਂ ਤੋਂ ਤਿਆਰ ਆਈਟੀਆਰ ਦੀ ਵਰਤੋਂ ਕਰਕੇ ਅੱਪਲੋਡ ਕੀਤਾ ਗਿਆ ਹੈ।
ਇਸ ਦੇ ਮੁਕਾਬਲੇ, 10 ਜਨਵਰੀ, 2021 (ਮੁੱਲਾਂਕਣ ਸਾਲ 2020-21 ਲਈ ਆਈਟੀਆਰ ਲਈ ਵਧਾਈ ਗਈ ਆਖਰੀ ਮਿਤੀ) ਤੱਕ ਦਾਖਲ ਕੀਤੀਆਂ ਆਈਟੀਆਰ ਦੀ ਕੁੱਲ ਸੰਖਿਆ 5.95 ਕਰੋੜ ਸੀ। ਆਖਰੀ ਦਿਨ ਯਾਨੀ 10 ਜਨਵਰੀ, 2021 ਨੂੰ 31.05 ਲੱਖ ਆਈਟੀਆਰ ਦਾਖਲ ਕੀਤੀਆਂ ਗਈਆਂ ਸਨ, ਜਦਕਿ ਇਸ ਸਾਲ ਆਖਰੀ ਦਿਨ 46.11 ਲੱਖ ਤੋਂ ਵੱਧ ਆਈਟੀਆਰ ਦਾਖਲ ਕੀਤੀਆਂ ਗਈਆਂ।
ਇਨਕਮ ਟੈਕਸ ਵਿਭਾਗ ਟੈਕਸਪੇਅਰਸ, ਟੈਕਸ ਪ੍ਰੈਕਟੀਸ਼ਨਰਾਂ, ਟੈਕਸ ਪੇਸ਼ੇਵਰਾਂ ਅਤੇ ਹੋਰਾਂ ਦੇ ਵਡਮੁੱਲੇ ਯੋਗਦਾਨ ਨੂੰ ਸਵੀਕਾਰ ਕਰਦਾ ਹੈ, ਜਿਨ੍ਹਾਂ ਨੇ ਇਸ ਨੂੰ ਸੰਭਵ ਬਣਾਇਆ ਹੈ। ਅਸੀਂ ਸਾਰਿਆਂ ਲਈ ਇੱਕ ਨਿਰਵਿਘਨ ਅਤੇ ਇਕਸਾਰ ਟੈਕਸਪੇਅਰ ਸੇਵਾ ਅਨੁਭਵ ਨੂੰ ਯਕੀਨੀ ਬਣਾਉਣ ਲਈ ਅਣਥੱਕ ਕੰਮ ਕਰਨ ਦੇ ਆਪਣੇ ਸੰਕਲਪ ਨੂੰ ਦੁਹਰਾਉਂਦੇ ਹਾਂ।
********
ਆਰਐੱਮ/ਕੇਐੱਮਐੱਨ
(Release ID: 1786877)
Visitor Counter : 167