ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 143.15 ਕਰੋੜ ਦੇ ਪਾਰ ਪਹੁੰਚਿਆ
ਪਿਛਲੇ 24 ਘੰਟਿਆਂ ਦੇ ਦੌਰਾਨ 64 ਲੱਖ ਤੋਂ ਅਧਿਕ ਕੋਵਿਡ ਟੀਕੇ ਲਗਾਏ ਗਏ
ਮੌਜੂਦਾ ਰਿਕਵਰੀ ਦਰ 98.40% ਹੈ; ਜੋ ਮਾਰਚ 2020 ਦੇ ਬਾਅਦ ਸਭ ਤੋਂ ਅਧਿਕ ਹੈ
ਪਿਛਲੇ 24 ਘੰਟਿਆਂ ਦੇ ਦੌਰਾਨ 9,195 ਨਵੇਂ ਕੇਸ ਸਾਹਮਣੇ ਆਏ
ਦੇਸ਼ ਵਿੱਚ ਐਕਟਿਵ ਕੇਸਾਂ ਦੀ ਕੁੱਲ ਸੰਖਿਆ ਵਰਤਮਾਨ ਵਿੱਚ 77,002 ਹੈ
ਸਪਤਾਹਿਕ ਪਾਜ਼ਿਟਿਵਿਟੀ ਦਰ (0. 68%) ਪਿਛਲੇ 45 ਦਿਨਾਂ ਤੋਂ 1% ਤੋਂ ਨੀਚੇ ਬਣੀ ਹੋਈ ਹੈ
Posted On:
29 DEC 2021 9:50AM by PIB Chandigarh
ਪਿਛਲੇ 24 ਘੰਟਿਆਂ ਦੇ ਦੌਰਾਨ 64,61,321 ਕੋਵਿਡ ਰੋਧੀ ਟੀਕੇ ਲਗਾਉਣ ਦੇ ਨਾਲ ਹੀ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ ਵਧ ਕੇ 143.15 ਕਰੋੜ (1,43,15,35,641) ਤੋਂ ਅਧਿਕ ਹੋ ਗਈ। ਇਹ ਉਪਲਬਧੀ 1,52,69,126 ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤੀ ਗਈ ਹੈ।
ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,87,197
|
ਦੂਸਰੀ ਖੁਰਾਕ
|
96,94,283
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,85,217
|
ਦੂਸਰੀ ਖੁਰਾਕ
|
1,68,62,710
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
49,64,04,904
|
ਦੂਸਰੀ ਖੁਰਾਕ
|
32,31,01,947
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
19,38,12,980
|
ਦੂਸਰੀ ਖੁਰਾਕ
|
14,80,52,758
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
12,09,96,702
|
ਦੂਸਰੀ ਖੁਰਾਕ
|
9,38,36,943
|
ਕੁੱਲ
|
1,43,15,35,641
|
ਪਿਛਲੇ 24 ਘੰਟਿਆਂ ਵਿੱਟ 7,347 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਹੋਇਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,42,51,292 ਹੈ।
ਇਸ ਦੇ ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.40%,ਹੋ ਗਈ ਹੈ, ਜੋ ਮਾਰਚ 2020 ਦੇ ਬਾਅਦ ਸਭ ਤੋਂ ਅਧਿਕ ਹੈ।
ਪਿਛਲੇ 62 ਦਿਨਾਂ ਤੋਂ ਲਗਾਤਾਰ 15 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸਾਂ ਦਾ ਪਤਾ ਚਲਿਆ ਹੈ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੰਯੁਕਤ ਅਤੇ ਲਗਾਤਾਰ ਪ੍ਰਯਤਨਾਂ ਦਾ ਨਤੀਜਾ ਹੈ।
ਪਿਛਲੇ 24 ਘੰਟਿਆਂ ਦੇ ਦੌਰਾਨ 9,195 ਨਵੇਂ ਕੇਸ ਸਾਹਮਣੇ ਆਏ।
ਦੇਸ਼ ਵਿੱਚ ਐਕਟਿਵ ਕੇਸਾਂ ਦੀ ਮੌਜੂਦਾ ਸੰਖਿਆ 77,002 ਹੈ। ਐਕਟਿਵ ਕੇਸ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦੇ ਕੇਵਲ 0.22% ਹਨ, ਜੋ ਮਾਰਚ 2020 ਦੇ ਬਾਅਦ ਸਭ ਤੋਂ ਘਟ ਹਨ।
ਦੇਸ਼ ਵਿੱਚ ਕੋਵਿਡ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ। ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 11,67,612 ਟੈਸਟ ਕੀਤੇ ਗਏ। ਦੇਸ਼ ਵਿੱਚ ਹੁਣ ਤੱਕ 67.52 ਕਰੋੜ ਤੋਂ ਅਧਿਕ (67,52,46,143) ਟੈਸਟ ਕੀਤੇ ਗਏ ਹਨ।
ਦੇਸ਼ ਵਿੱਚ ਟੈਸਟ ਸਮਰੱਥਾ ਵਧਾਈ ਗਈ ਹੈ ਅਤੇ ਸਪਤਾਹਿਕ ਪਾਜ਼ਿਟਿਵਿਟੀ ਦਰ ਹੁਣ 0.68% ਹੈ, ਜੋ ਪਿਛਲੇ 45 ਦਿਨਾਂ ਤੋਂ 1% ਤੋਂ ਘੱਟ ਬਣੀ ਹੋਈ ਹੈ। ਰੋਜ਼ਾਨਾ ਐਕਟਿਵ ਦਰ 0.79% ਹੈ, ਜੋ ਪਿਛਲੇ 86 ਦਿਨਾਂ ਤੋਂ 2% ਤੋਂ ਘੱਟ ਅਤੇ 121 ਦਿਨਾਂ ਤੋਂ ਲਗਾਤਾਰ 3% ਤੋਂ ਘੱਟ ਬਣੀ ਹੋਈ ਹੈ।
****
ਐੱਮਵੀ/ਏਐੱਲ
(Release ID: 1786084)
Visitor Counter : 160