ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਮਨ ਕੀ ਬਾਤ ਦੀ 84ਵੀਂ ਕੜੀ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (26.12.2021)

Posted On: 26 DEC 2021 11:24AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ! ਨਮਸਕਾਰ। ਇਸ ਵੇਲੇ ਤੁਸੀਂ 2021 ਦੀ ਵਿਦਾਈ ਅਤੇ 2022 ਦੇ ਸਵਾਗਤ ਦੀ ਤਿਆਰੀ ਵਿੱਚ ਜੁਟੇ ਹੀ ਹੋਵੋਗੇ। ਨਵੇਂ ਸਾਲ ਤੇ ਹਰ ਵਿਅਕਤੀਹਰ ਸੰਸਥਾ ਆਉਣ ਵਾਲੇ ਸਾਲ ਵਿੱਚ ਕੁਝ ਹੋਰ ਬਿਹਤਰ ਕਰਨਬਿਹਤਰ ਬਣਨ ਦੇ ਸੰਕਲਪ ਲੈਂਦਾ ਹੈ। ਪਿਛਲੇ 7 ਸਾਲਾਂ ਤੋਂ ਸਾਡੀ ਇਹ ਮਨ ਕੀ ਬਾਤ’ ਵੀ ਵਿਅਕਤੀ ਦੀਆਂਸਮਾਜ ਦੀਆਂਦੇਸ਼ ਦੀਆਂ ਚੰਗਿਆਈਆਂ ਨੂੰ ਉਜਾਗਰ ਕਰਕੇਹੋਰ ਚੰਗਾ ਕਰਨ ਅਤੇ ਚੰਗਾ ਬਣਨ ਦੀ ਪ੍ਰੇਰਣਾ ਦਿੰਦੀ ਆਈ ਹੈ। ਇਨ੍ਹਾਂ 7 ਸਾਲਾਂ ਵਿੱਚ ਮਨ ਕੀ ਬਾਤ’ ਕਰਦਿਆਂ ਹੋਇਆਂ ਮੈਂ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਵੀ ਚਰਚਾ ਕਰ ਸਕਦਾ ਸੀ। ਤੁਹਾਨੂੰ ਵੀ ਚੰਗਾ ਲਗਦਾਤੁਸੀਂ ਵੀ ਸ਼ਲਾਘਾ ਕੀਤੀ ਹੁੰਦੀਲੇਕਿਨ ਇਹ ਮੇਰਾ ਦਹਾਕਿਆਂ ਦਾ ਤਜ਼ਰਬਾ ਹੈ ਕਿ ਮੀਡੀਆ ਦੀ ਚਮਕ-ਦਮਕ ਤੋਂ ਦੂਰਅਖ਼ਬਾਰਾਂ ਦੀਆਂ ਸੁਰਖੀਆਂ ਤੋਂ ਦੂਰ ਕੋਟਿ-ਕੋਟਿ ਲੋਕ ਹਨਜੋ ਬਹੁਤ ਕੁਝ ਚੰਗਾ ਕਰ ਰਹੇ ਹਨ। ਉਹ ਦੇਸ਼ ਦੇ ਆਉਣ ਵਾਲੇ ਕੱਲ੍ਹ ਦੇ ਲਈਆਪਣਾ ਅੱਜ ਖ਼ਪਾ ਰਹੇ ਹਨ। ਉਹ ਦੇਸ਼ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਣੇ ਯਤਨਾਂ ਤੇਅੱਜ ਜੀਅ-ਜਾਨ ਨਾਲ ਜੁਟੇ ਰਹਿੰਦੇ ਹਨ। ਅਜਿਹੇ ਲੋਕਾਂ ਦੀ ਗੱਲ ਬਹੁਤ ਸਕੂਨ ਦਿੰਦੀ ਹੈਡੂੰਘੀ ਪ੍ਰੇਰਣਾ ਦਿੰਦੀ ਹੈ। ਮੇਰੇ ਲਈ ਮਨ ਕੀ ਬਾਤ’ ਹਮੇਸ਼ਾ ਤੋਂ ਅਜਿਹੇ ਹੀ ਲੋਕਾਂ ਦੇ ਯਤਨਾਂ ਨਾਲ ਭਰਿਆ ਹੋਇਆਖਿੜਿਆ ਹੋਇਆਸਜਿਆ ਹੋਇਆ ਇੱਕ ਸੁੰਦਰ ਬਾਗ਼ ਰਿਹਾ ਹੈ ਅਤੇ ਮਨ ਕੀ ਬਾਤ’ ਵਿੱਚ ਤਾਂ ਹਰ ਮਹੀਨੇ ਮੇਰਾ ਜ਼ੋਰ ਹੀ ਇਸ ਗੱਲ ਤੇ ਹੁੰਦਾ ਹੈਇਸ ਬਾਗ਼ ਦੀ ਕਿਹੜੀ ਪੱਤੀ ਤੁਹਾਡੇ ਦਰਮਿਆਨ ਲੈ ਕੇ ਆਵਾਂ। ਮੈਨੂੰ ਖੁਸ਼ੀ ਹੈ ਕਿ ਸਾਡੀ ਅਨਮੋਲ ਧਰਤੀ ਦੇ ਪੁੰਨ ਕਾਰਜਾਂ ਦਾ ਲਗਾਤਾਰ ਪ੍ਰਵਾਹ ਨਿਰੰਤਰ ਵਹਿੰਦਾ ਰਹਿੰਦਾ ਹੈ ਅਤੇ ਅੱਜ ਜਦੋਂ ਦੇਸ਼ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ ਤਾਂ ਇਹ ਜੋ ਜਨ ਸ਼ਕਤੀ ਹੈਜਨ-ਜਨ ਦੀ ਸ਼ਕਤੀ ਹੈ ਉਸ ਦਾ ਵਰਨਣਉਸ ਦੇ ਯਤਨਉਸ ਦੀ ਮਿਹਨਤ ਭਾਰਤ ਦੇ ਅਤੇ ਮਨੁੱਖਤਾ ਦੇ ਰੋਸ਼ਨ ਭਵਿੱਖ ਦੇ ਲਈ ਇੱਕ ਤਰ੍ਹਾਂ ਨਾਲ ਇਹ ਗਰੰਟੀ ਦਿੰਦਾ ਹੈ।

ਸਾਥੀਓਜਨ ਸ਼ਕਤੀ ਦੀ ਵੀ ਤਾਕਤ ਹੈਸਭ ਦੀ ਕੋਸ਼ਿਸ਼ ਨਾਲ ਹੀ ਭਾਰਤ 100 ਸਾਲਾਂ ਵਿੱਚ ਆਈ ਸਭ ਤੋਂ ਵੱਡੀ ਮਹਾਮਾਰੀ ਨਾਲ ਲੜ ਸਕਿਆ। ਅਸੀਂ ਹਰ ਮੁਸ਼ਕਿਲ ਸਮੇਂ ਵਿੱਚ ਇੱਕ-ਦੂਸਰੇ ਦੇ ਨਾਲਇੱਕ ਪਰਿਵਾਰ ਦੀ ਤਰ੍ਹਾਂ ਖੜ੍ਹੇ ਰਹੇ। ਆਪਣੇ ਮੁਹੱਲੇ ਜਾਂ ਸ਼ਹਿਰ ਵਿੱਚ ਕਿਸੇ ਦੀ ਮਦਦ ਕਰਨੀ ਹੋਵੇਜਿਸ ਤੋਂ ਜੋ ਹੋ ਸਕਿਆਉਸ ਤੋਂ ਜ਼ਿਆਦਾ ਕਰਨ ਦੀ ਕੋਸ਼ਿਸ਼ ਕੀਤੀ। ਅੱਜ ਵਿਸ਼ਵ ਵਿੱਚ Vaccination ਦੇ ਜੋ ਅੰਕੜੇ ਹਨਉਨ੍ਹਾਂ ਦੀ ਤੁਲਨਾ ਭਾਰਤ ਨਾਲ ਕਰੀਏ ਤਾਂ ਲਗਦਾ ਹੈ ਕਿ ਦੇਸ਼ ਨੇ ਕਿੰਨਾ ਅਨੋਖਾ ਕੰਮ ਕੀਤਾ ਹੈਕਿੰਨਾ ਵੱਡਾ ਟੀਚਾ ਹਾਸਲ ਕੀਤਾ ਹੈ। Vaccine ਦੀ 140 ਕਰੋੜ dose ਦੇ ਪੜਾਅ ਨੂੰ ਪਾਰ ਕਰਨਾ ਹਰ ਇੱਕ ਭਾਰਤਵਾਸੀ ਦੀ ਆਪਣੀ ਪ੍ਰਾਪਤੀ ਹੈ। ਇਹ ਹਰ ਇੱਕ ਭਾਰਤੀ ਦਾਵਿਵਸਥਾ ਤੇ ਭਰੋਸਾ ਦਿਖਾਉਂਦਾ ਹੈਵਿਗਿਆਨ ਤੇ ਭਰੋਸਾ ਦਿਖਾਉਂਦਾ ਹੈ ਅਤੇ ਸਮਾਜ ਦੇ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੇ ਸਾਡੀ ਭਾਰਤੀਆਂ ਦੀ ਇੱਛਾ ਸ਼ਕਤੀ ਦਾ ਸਬੂਤ ਵੀ ਹੈ। ਲੇਕਿਨ ਸਾਥੀਓਅਸੀਂ ਇਹ ਵੀ ਧਿਆਨ ਰੱਖਣਾ ਹੈ ਕਿ ਕੋਰੋਨਾ ਦਾ ਇੱਕ ਨਵਾਂ variant ਦਸਤਕ ਦੇ ਚੁੱਕਾ ਹੈ। ਪਿਛਲੇ 2 ਸਾਲਾਂ ਦਾ ਸਾਡਾ ਤਜ਼ਰਬਾ ਹੈ ਕਿ ਇਸ ਵੈਸ਼ਵਿਕ ਮਹਾਮਾਰੀ ਨੂੰ ਹਰਾਉਣ ਦੇ ਲਈ ਇੱਕ ਨਾਗਰਿਕ ਦੇ ਤੌਰ ਤੇ ਸਾਡੀ ਖ਼ੁਦ ਦੀ ਕੋਸ਼ਿਸ਼ ਵੀ ਬਹੁਤ ਮਹੱਤਵਪੂਰਨ ਹੈ। ਇਹ ਜੋ ਨਵਾਂ Omicron variant ਆਇਆ ਹੈਉਸ ਦਾ ਅਧਿਐਨ ਸਾਡੇ ਵਿਗਿਆਨਿਕ ਲਗਾਤਾਰ ਕਰ ਰਹੇ ਹਨ। ਹਰ ਰੋਜ਼ ਨਵਾਂ data ਉਨ੍ਹਾਂ ਨੂੰ ਮਿਲ ਰਿਹਾ ਹੈਉਨ੍ਹਾਂ ਦੇ ਸੁਝਾਵਾਂ ਤੇ ਕੰਮ ਹੋ ਰਿਹਾ ਹੈ। ਅਜਿਹੇ ਹਾਲਾਤ ਵਿੱਚ ਖ਼ੁਦ ਦੀ ਜਾਗਰੂਕਤਾਖ਼ੁਦ ਦਾ ਅਨੁਸ਼ਾਸਨ ਕੋਰੋਨਾ ਦੇ ਇਸ variant ਦੇ ਖ਼ਿਲਾਫ਼ ਦੇਸ਼ ਦੀ ਬਹੁਤ ਵੱਡੀ ਤਾਕਤ ਹੈ। ਸਾਡੀ ਸਮੂਹਿਕ ਸ਼ਕਤੀ ਹੀ ਕੋਰੋਨਾ ਨੂੰ ਹਰਾਏਗੀ। ਇਸੇ ਜ਼ਿੰਮੇਵਾਰੀ ਦੇ ਅਹਿਸਾਸ ਨਾਲ ਅਸੀਂ 2022 ਵਿੱਚ ਪ੍ਰਵੇਸ਼ ਕਰਨਾ ਹੈ।

ਮੇਰੇ ਪਿਆਰੇ ਦੇਸ਼ਵਾਸੀਓਮਹਾਭਾਰਤ ਦੇ ਯੁਧ ਦੇ ਸਮੇਂ ਭਗਵਾਨ ਸ੍ਰੀ ਕ੍ਰਿਸ਼ਨ ਨੇ ਅਰਜੁਨ ਨੂੰ ਕਿਹਾ ਸੀ - ਨਭ: ਸਪਰਸ਼ੰ ਦੀਪਤਮ’ ਯਾਨੀ ਮਾਣ ਦੇ ਨਾਲ ਅਕਾਸ਼ ਨੂੰ ਛੂਹਣਾ। ਇਹ ਭਾਰਤੀ ਵਾਯੂ ਸੈਨਾ ਦਾ ਆਦਰਸ਼ ਵਾਕ ਵੀ ਹੈ। ਮਾਂ ਭਾਰਤੀ ਦੀ ਸੇਵਾ ਵਿੱਚ ਲੱਗੇ ਅਨੇਕਾਂ ਜੀਵਨ ਅਕਾਸ਼ ਦੀਆਂ ਇਨ੍ਹਾਂ ਬੁਲੰਦੀਆਂ ਨੂੰ ਰੋਜ਼ ਮਾਣ ਨਾਲ ਛੂੰਹਦੇ ਹਨਸਾਨੂੰ ਬਹੁਤ ਕੁਝ ਸਿਖਾਉਂਦੇ ਹਨ। ਅਜਿਹਾ ਹੀ ਜੀਵਨ ਰਿਹਾ ਗਰੁੱਪ ਕੈਪਟਨ ਵਰੁਣ ਸਿੰਘ ਦਾ। ਵਰੁਣ ਸਿੰਘ ਉਸ ਹੈਲੀਕੌਪਟਰ ਨੂੰ ਉਡਾ ਰਹੇ ਸਨ ਜੋ ਇਸ ਮਹੀਨੇ ਤਮਿਲ ਨਾਡੂ ਵਿੱਚ ਹਾਦਸੇ ਦਾ ਸ਼ਿਕਾਰ ਹੋ ਗਿਆ। ਉਸ ਹਾਦਸੇ ਵਿੱਚ ਅਸੀਂ ਦੇਸ਼ ਦੇ ਪਹਿਲੇ ਸੀਡੀਐੱਸ ਜਰਨਲ ਬਿਪਨ ਰਾਵਤ ਅਤੇ ਉਨ੍ਹਾਂ ਦੀ ਪਤਨੀ ਸਮੇਤ ਕਈ ਵੀਰਾਂ ਨੂੰ ਗਵਾ ਦਿੱਤਾ। ਵਰੁਣ ਸਿੰਘ ਵੀ ਮੌਤ ਨਾਲ ਕਈ ਦਿਨਾਂ ਤੱਕ ਜਾਂਬਾਜ਼ੀ ਨਾਲ ਲੜੇਲੇਕਿਨ ਫਿਰ ਉਹ ਵੀ ਸਾਨੂੰ ਛੱਡ ਕੇ ਚਲੇ ਗਏ। ਵਰੁਣ ਜਦੋਂ ਹਸਪਤਾਲ ਵਿੱਚ ਸਨਉਸ ਸਮੇਂ ਮੈਂ social media ’ਤੇ ਕੁਝ ਅਜਿਹਾ ਵੇਖਿਆ ਜੋ ਮੇਰੇ ਦਿਲ ਨੂੰ ਛੂਹ ਗਿਆ। ਇਸ ਸਾਲ ਅਗਸਤ ਵਿੱਚ ਹੀ ਉਨ੍ਹਾਂ ਨੂੰ ਸ਼ੌਰਯ ਚੱਕਰ ਦਿੱਤਾ ਗਿਆ ਸੀ। ਇਸ ਸਨਮਾਨ ਤੋਂ ਬਾਅਦ ਉਨ੍ਹਾਂ ਨੇ ਆਪਣੇ ਸਕੂਲ ਦੇ ਪਿ੍ਰੰਸੀਪਲ ਨੂੰ ਇੱਕ ਚਿੱਠੀ ਲਿਖੀ ਸੀ। ਉਸ ਚਿੱਠੀ ਨੂੰ ਪੜ੍ਹ ਕੇ ਮੇਰੇ ਮਨ ਵਿੱਚ ਪਹਿਲਾ ਵਿਚਾਰ ਇਹੀ ਆਇਆ ਕਿ ਸਫ਼ਲਤਾ ਦੇ ਸ਼ਿਖ਼ਰ ਤੇ ਪਹੁੰਚ ਕੇ ਵੀ ਉਹ ਜੜ੍ਹਾਂ ਨੂੰ ਸਿੰਜਣਾ ਨਹੀਂ ਭੁੱਲੇ। ਦੂਸਰਾ - ਕਿ ਜਦੋਂ ਉਨ੍ਹਾਂ ਦੇ ਕੋਲ celebrate ਕਰਨ ਦਾ ਸਮਾਂ ਸੀ ਤਾਂ ਉਨ੍ਹਾਂ ਨੇ ਆਉਣ ਵਾਲੀਆਂ ਪੀੜ੍ਹੀਆਂ ਲਈ ਚਿੰਤਾ ਕੀਤੀ। ਉਹ ਚਾਹੁੰਦੇ ਸਨ ਕਿ ਜਿਸ ਸਕੂਲ ਵਿੱਚ ਉਹ ਪੜ੍ਹੇਉੱਥੋਂ ਦੇ ਵਿਦਿਆਰਥੀਆਂ ਦੀ ਜ਼ਿੰਦਗੀ ਵੀ ਇੱਕ celebration ਬਣੇ। ਆਪਣੇ ਪੱਤਰ ਵਿੱਚ ਵਰੁਣ ਸਿੰਘ ਜੀ ਨੇ ਆਪਣੀ ਬਹਾਦਰੀ ਦਾ ਬਖ਼ਾਨ ਨਹੀਂ ਕੀਤਾਬਲਕਿ ਆਪਣੀਆਂ ਅਸਫ਼ਲਤਾਵਾਂ ਦੀ ਗੱਲ ਕੀਤੀ। ਕਿਵੇਂ ਉਨ੍ਹਾਂ ਨੇ ਆਪਣੀਆਂ ਕਮੀਆਂ ਨੂੰ ਕਾਬਲੀਅਤ ਚ ਬਦਲਿਆਇਸ ਦੀ ਗੱਲ ਕੀਤੀ। ਇਸ ਪੱਤਰ ਵਿੱਚ ਉਨ੍ਹਾਂ ਨੇ ਇੱਕ ਜਗ੍ਹਾ ਲਿਖਿਆ ਹੈ ‘‘Mediocre ਹੋਣਾ ਮਾੜੀ ਗੱਲ ਨਹੀਂ। ਸਕੂਲ ਵਿੱਚ ਹਰ ਕੋਈ ਅੱਵਲ ਨਹੀਂ ਹੋ ਸਕਦਾ ਤੇ ਨਾ ਹੀ ਹਰ ਕੋਈ 90 ਪ੍ਰਤੀਸ਼ਤ ਤੋਂ ਵੱਧ ਸਕੋਰ ਕਰ ਸਕਦਾ ਹੈ। ਜੇਕਰ ਤੁਸੀਂ ਕਰ ਲੈਂਦੇ ਹੋ ਤਾਂ ਇਹ ਬਹੁਤ ਵੱਡੀ ਉਪਲਬਧੀ ਹੈ ਅਤੇ ਇਸ ਦੀ ਪ੍ਰਸ਼ੰਸਾ ਹੋਣੀ ਚਾਹੀਦੀ ਹੈ ਪਰ ਜੇ ਤੁਸੀਂ ਨਹੀਂ ਕਰ ਸਕੇ ਤਾਂ ਇਹ ਨਾ ਸਮਝੋ ਕਿ ਤੁਸੀਂ mediocre ਰਹਿ ਗਏ ਹੋ। ਤੁਸੀਂਹੋ ਸਕਦੈ ਕਿ ਸਕੂਲ ਵਿੱਚ mediocre ਹੋਵੋਪਰ ਇਹ ਕਿਸੇ ਵੀ ਤਰ੍ਹਾਂ ਨਾਲ ਜ਼ਿੰਦਗੀ ਦਾ ਪੈਮਾਨਾ ਨਹੀਂ ਹੈ। ਆਪਣੇ ਅੰਦਰ ਦੀ ਆਵਾਜ਼ ਸੁਣੋਕਲਾਸੰਗੀਤਗ੍ਰਾਫਿਕ ਡਿਜ਼ਾਈਨਸਾਹਿਤ ਆਦਿ ਜਿਸ ਵੀ ਖੇਤਰ ਚ ਕੰਮ ਕਰੋਗੇ ਤਾਂ ਸਮਰਪਣ ਨਾਲ ਕਰੋ। ਆਪਣੀ ਬਿਹਤਰੀਨ ਕੋਸ਼ਿਸ਼ ਕਰੋ। ਗਲਤ ਵਿਚਾਰ ਮਨ ਚ ਨਾ ਆਉਣ ਦਿਓ ਕਿ ਤੁਸੀਂ ਪੂਰੀ ਕੋਸ਼ਿਸ਼ ਨਹੀਂ ਕੀਤੀ।  (It is ok to be mediocre. Not everyone will excel at school and not everyone will be able to score in the 90s. If you do, it is an amazing achievement and must be applauded. However, if you don’t, do not think that you are meant to be mediocre. You may be mediocre in school but it is by no means a measure of things to come in life. Find your calling; it could be art, music, graphic design, literature, etc. Whatever you work towards, be dedicated, do your best. Never go to badbedbed thinking, I could have put-in more efforts.)

ਸਾਥੀਓਔਸਤ ਤੋਂ ਅਸਧਾਰਣ ਬਣਨ ਦਾ ਉਨ੍ਹਾਂ ਨੇ ਜੋ ਮੰਤਰ ਦਿੱਤਾ ਹੈਉਹ ਵੀ ਓਨਾ ਹੀ ਮਹੱਤਵਪੂਰਨ ਹੈ। ਇਸੇ ਪੱਤਰ ਵਿੱਚ ਵਰੁਣ ਸਿੰਘ ਨੇ ਲਿਖਿਆ ਹੈ –

‘‘ਉਮੀਦ ਕਦੇ ਨਾ ਛੱਡੋਇਹ ਕਦੇ ਨਾ ਸੋਚੋ ਕਿ ਜੋ ਤੁਸੀਂ ਬਣਨਾ ਚਾਹੁੰਦੇ ਹੋਉਸ ਵਿੱਚ ਤੁਸੀਂ ਚੰਗੇ ਨਹੀਂ ਹੋਵੋਗੇ। ਸਭ ਕੁਝ ਅਸਾਨੀ ਨਾਲ ਨਹੀਂ ਮਿਲਦਾਇਸ ਵਿੱਚ ਸਮਾਂ ਲਗਦੈ ਤੇ ਬੇਅਰਾਮੀ ਵੀ ਹੁੰਦੀ ਹੈ। ਮੈਂ ਵੀ mediocre ਸੀ ਤੇ ਅੱਜ ਮੈਂ ਆਪਣੇ ਕਰੀਅਰ ਚ ਬਹੁਤ ਮੁਸ਼ਕਿਲ ਮੁਕਾਮ ਹਾਸਲ ਕੀਤਾ ਹੈ। ਇਹ ਨਾ ਸੋਚੋ ਕਿ 12ਵੀਂ ਦੀ ਬੋਰਡ ਦੀ ਪਰੀਖਿਆ ਇਹ ਨਿਰਧਾਰਿਤ ਕਰੇਗੀ ਕਿ ਤੁਸੀਂ ਜ਼ਿੰਦਗੀ ਚ ਕੀ ਕੁਝ ਹਾਸਲ ਕਰਨ ਦੇ ਕਾਬਿਲ ਹੋ। ਖ਼ੁਦ ਤੇ ਭਰੋਸਾ ਰੱਖੋ ਤੇ ਆਪਣੇ ਟੀਚੇ ਨੂੰ ਹਾਸਲ ਕਰਨ ਲਈ ਯਤਨ ਕਰੋ।’’

(“Never lose hope. Never think that you cannot be good at what you want to be. It will not come easy, it will take sacrifice of time and comfort. I was mediocre, and today, I have reached difficult milestones in my career. Do not think that 12th board marks decide what you are capable of achieving in life. Believe in yourself and work towards it.”)

ਵਰੁਣ ਨੇ ਲਿਖਿਆ ਸੀ ਕਿ ਜੇਕਰ ਉਹ ਇੱਕ ਵੀ student ਨੂੰ ਪ੍ਰੇਰਣਾ ਦੇ ਸਕਣ ਤਾਂ ਇਹ ਵੀ ਬਹੁਤ ਹੋਵੇਗਾਲੇਕਿਨ ਅੱਜ ਮੈਂ ਕਹਿਣਾ ਚਾਹਾਂਗਾ - ਉਨ੍ਹਾਂ ਨੇ ਪੂਰੇ ਦੇਸ਼ ਨੂੰ ਪ੍ਰੇਰਿਤ ਕੀਤਾ ਹੈ। ਉਨ੍ਹਾਂ ਦਾ letter ਭਾਵੇਂ ਸਿਰਫ਼ students ਨਾਲ ਗੱਲ ਕਰਦਾ ਹੋਵੇਲੇਕਿਨ ਉਨ੍ਹਾਂ ਨੇ ਸਾਡੇ ਪੂਰੇ ਸਮਾਜ ਨੂੰ ਸੁਨੇਹਾ ਦਿੱਤਾ ਹੈ।

ਸਾਥੀਓਹਰ ਸਾਲ ਮੈਂ ਅਜਿਹੇ ਹੀ ਵਿਸ਼ਿਆਂ ਤੇ ਵਿਦਿਆਰਥੀਆਂ ਦੇ ਨਾਲ ਇਮਤਿਹਾਨ ਬਾਰੇ ਚਰਚਾ ਕਰਦਾ ਹਾਂ। ਇਸ ਸਾਲ ਵੀ exams ਤੋਂ ਪਹਿਲਾਂ ਮੈਂ students ਦੇ ਨਾਲ ਚਰਚਾ ਕਰਨ ਦੀ planning ਕਰ ਰਿਹਾ ਹਾਂ। ਇਸ ਪ੍ਰੋਗਰਾਮ ਦੇ ਲਈ 2 ਦਿਨਾਂ ਬਾਅਦ 28 ਦਸੰਬਰ ਤੋਂ MyGov.in ’ਤੇ registration ਵੀ ਸ਼ੁਰੂ ਹੋਣ ਵਾਲੀ ਹੈ। ਇਹ registration 28 ਦਸੰਬਰ ਤੋਂ 20 ਜਨਵਰੀ ਤੱਕ ਚਲੇਗੀ। ਇਸ ਦੇ ਲਈ ਕਲਾਸ 9 ਤੋਂ 12 ਤੱਕ ਦੇ students, teachers ਅਤੇ parents ਦੇ ਲਈ online competition ਵੀ ਆਯੋਜਿਤ ਹੋਵੇਗਾ। ਮੈਂ ਚਾਹਾਂਗਾ ਕਿ ਤੁਸੀਂ ਸਾਰੇ ਇਸ ਵਿੱਚ ਜ਼ਰੂਰ ਹਿੱਸਾ ਲਓ। ਤੁਹਾਡੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲੇਗਾ ਤਾਂ ਅਸੀਂ ਸਾਰੇ ਮਿਲ ਕੇ ਇਮਤਿਹਾਨ, career ਸਫ਼ਲਤਾ ਅਤੇ ਵਿਦਿਆਰਥੀ ਜੀਵਨ ਨਾਲ ਜੁੜੇ ਅਨੇਕਾਂ ਪਹਿਲੂਆਂ ਤੇ ਮੰਥਨ ਕਰਾਂਗੇ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਮੈਂ ਤੁਹਾਨੂੰ ਕੁਝ ਸੁਣਾਉਣ ਜਾ ਰਿਹਾ ਹਾਂ ਜੋ ਸਰਹੱਦ ਤੋਂ ਪਾਰ ਕਿਤੋਂ ਬਹੁਤ ਦੂਰੋਂ ਆਈ ਹੈ। ਇਹ ਤੁਹਾਨੂੰ ਆਨੰਦਿਤ ਵੀ ਕਰੇਗੀ ਅਤੇ ਹੈਰਾਨ ਵੀ ਕਰ ਦੇਵੇਗੀ।   

Vocal #(Vande Matram)

ਵੰਦੇ ਮਾਤਰਮ। ਵੰਦੇ ਮਾਤਰਮ

ਸੁਜਲਾਂ ਸੁਫਲਾਂ ਮਲਯਜਸ਼ੀਤਲਾਮ

ਸ਼ਸਯਸ਼ਾਮਲਾਂ ਮਾਤਰਮ। ਵੰਦੇ ਮਾਤਰਮ

ਸ਼ੁਭਜਯੋਤਸਨਾਪੁਲਕਿਤਯਾਮਿਨੀਂ

ਫੁੱਲਕੁਸੁਮਿਤਦਰੁਮਦਲਸ਼ੋਭਿਨੀਂ

ਸੁਹਾਸਿਨੀਂ ਸੁਮਧੁਰ ਭਾਸ਼ਿਣੀਂ

ਸੁਖਦਾਂ ਵਰਦਾਂ ਮਾਤਰਾਮ ॥1

ਵੰਦੇ ਮਾਤਰਮ। ਵੰਦੇ ਮਾਤਰਮ।

(वन्दे मातरम्  वन्दे मातरम्

सुजलां सुफलां मलयजशीतलाम्

शस्यशामलां मातरम् । वन्दे मातरम्

शुभ्रज्योत्स्नापुलकितयामिनीं

फुल्लकुसुमितद्रुमदलशोभिनीं

सुहासिनीं सुमधुर भाषिणीं

सुखदां वरदां मातरम् ।। १ ।।

वन्दे मातरम् । वन्दे मातरम् )

ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਹਾਨੂੰ ਇਹ ਸੁਣ ਕੇ ਬਹੁਤ ਚੰਗਾ ਲਗਿਆ ਹੋਵੇਗਾਮਾਣ ਮਹਿਸੂਸ ਹੋਇਆ ਹੋਵੇਗਾ। ਵੰਦੇ ਮਾਤਰਮ ਵਿੱਚ ਜੋ ਭਾਵ ਸ਼ਾਮਲ ਹੈਉਹ ਸਾਨੂੰ ਫ਼ਖ਼ਰ ਅਤੇ ਜੋਸ਼ ਨਾਲ ਭਰ ਦਿੰਦਾ ਹੈ।

ਸਾਥੀਓਤੁਸੀਂ ਅੱਜ ਜ਼ਰੂਰ ਸੋਚ ਰਹੇ ਹੋਵੋਗੇ ਕਿ ਆਖ਼ਿਰ ਇਹ ਖੂਬਸੂਰਤ video ਕਿੱਥੋਂ ਦਾ ਹੈਕਿਸ ਦੇਸ਼ ਤੋਂ ਆਇਆ ਹੈ। ਇਸ ਦਾ ਜਵਾਬ ਤੁਹਾਡੀ ਹੈਰਾਨੀ ਹੋਰ ਵਧਾ ਦੇਵੇਗਾ। ਵੰਦੇ ਮਾਤਰਮ ਪੇਸ਼ ਕਰਨ ਵਾਲੇ ਇਹ students Greece ਦੇ ਹਨ। ਉੱਥੇ ਉਹ ਇਲਿਆ ਦੇ ਹਾਈ ਸਕੂਲ ਵਿੱਚ ਪੜ੍ਹਾਈ ਕਰਦੇ ਹਨਉਨ੍ਹਾਂ ਨੇ ਜਿਸ ਖੂਬਸੂਰਤੀ ਦੇ ਭਾਵ ਨਾਲ ਵੰਦੇ ਮਾਤਰਮ ਗਾਇਆ ਹੈਉਹ ਅਨੋਖਾ ਅਤੇ ਸ਼ਲਾਘਾਯੋਗ ਹੈ। ਅਜਿਹੇ ਹੀ ਯਤਨ ਦੋ ਦੇਸ਼ਾਂ ਦੇ ਲੋਕਾਂ ਨੂੰ ਹੋਰ ਨੇੜੇ ਲਿਆਉਂਦੇ ਹਨ। ਮੈਂ Greece ਦੇ ਇਨ੍ਹਾਂ ਵਿਦਿਆਰਥੀ-ਵਿਦਿਆਰਥਣਾਂ ਦਾ ਅਤੇ ਉਨ੍ਹਾਂ ਦੇ Teachers ਦਾ ਸਵਾਗਤ ਕਰਦਾ ਹਾਂ। ਆਜ਼ਾਦੀ ਦੇ ਅੰਮ੍ਰਿਤ ਮਹੋਤਸਵ ਦੇ ਦੌਰਾਨ ਕੀਤੀ ਗਈ ਉਨ੍ਹਾਂ ਦੀ ਕੋਸ਼ਿਸ਼ ਦੀ ਸ਼ਲਾਘਾ ਕਰਦਾ ਹਾਂ।

ਸਾਥੀਓਮੈਂ ਲਖਨਊ ਦੇ ਰਹਿਣ ਵਾਲੇ ਨਿਲੇਸ਼ ਜੀ ਦੀ ਇੱਕ post ਦੀ ਵੀ ਚਰਚਾ ਕਰਨਾ ਚਾਹਾਂਗਾਨਿਲੇਸ਼ ਜੀ ਨੇ ਲਖਨਊ ਵਿੱਚ ਹੋਏ ਇੱਕ ਅਨੋਖੇ Drone Show ਦੀ ਬਹੁਤ ਪ੍ਰਸ਼ੰਸਾ ਕੀਤੀ ਹੈਇਹ Drone Show ਲਖਨਊ ਦੇ Residency ਖੇਤਰ ਵਿੱਚ ਆਯੋਜਿਤ ਕੀਤਾ ਗਿਆ ਸੀ। 1857 ਦੇ ਪਹਿਲੇ ਸੁਤੰਤਰਤਾ ਸੰਗ੍ਰਾਮ ਦੀ ਗਵਾਹੀ Residency ਦੀਆਂ ਦੀਵਾਰਾਂ ਤੇ ਅੱਜ ਵੀ ਨਜ਼ਰ ਆਉਂਦੀ ਹੈ। Residency ਵਿੱਚ ਹੋਏ Drone Show ਵਿੱਚ ਭਾਰਤੀ ਸੁਤੰਤਰਤਾ ਸੰਗ੍ਰਾਮ ਦੇ ਵੱਖ-ਵੱਖ ਪੱਖਾਂ ਨੂੰ ਉਜਾਗਰ ਕੀਤਾ ਗਿਆ। ਭਾਵੇਂ ਚੋਰੀ-ਚੋਰਾ’ ਅੰਦੋਲਨ ਹੋਵੇਕਾਕੋਰੀ ਰੇਲ ਗੱਡੀ ਦੀ ਘਟਨਾ ਹੋਵੇਜਾਂ ਫਿਰ ਨੇਤਾ ਜੀ ਸੁਭਾਸ਼ ਦੇ ਅਨੋਖੇ ਹੌਸਲੇ ਅਤੇ ਬਹਾਦਰੀ ਦੀਇਸ Drone Show ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਤੁਸੀਂ ਵੀ ਇਸੇ ਤਰ੍ਹਾਂ ਆਪਣੇ ਸ਼ਹਿਰਾਂ ਦੇਪਿੰਡਾਂ ਦੇ ਆਜ਼ਾਦੀ ਦੇ ਅੰਦੋਲਨ ਨਾਲ ਜੁੜੇ ਅਨੋਖੇ ਪੱਖਾਂ ਨੂੰ ਲੋਕਾਂ ਦੇ ਸਾਹਮਣੇ ਲਿਆ ਸਕਦੇ ਹੋ। ਇਸ ਵਿੱਚ Technology ਦੀ ਖੂਬ ਮਦਦ ਲੈ ਸਕਦੇ ਹੋ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਾਨੂੰ ਆਜ਼ਾਦੀ ਦੀ ਜੰਗ ਦੀਆਂ ਯਾਦਾਂ ਨੂੰ ਜਿਊਣ ਦਾ ਮੌਕਾ ਦਿੰਦਾ ਹੈਉਸ ਨੂੰ ਮਹਿਸੂਸ ਕਰਨ ਦਾ ਮੌਕਾ ਦਿੰਦਾ ਹੈ। ਇਹ ਦੇਸ਼ ਦੇ ਲਈ ਨਵੇਂ ਸੰਕਲਪ ਲੈਣ ਦਾਕੁਝ ਕਰ ਗੁਜ਼ਰਨ ਦੀ ਇੱਛਾ ਸ਼ਕਤੀ ਦਿਖਾਉਣ ਦਾ ਪ੍ਰੇਰਕ ਉਤਸਵ ਹੈਪ੍ਰੇਰਕ ਮੌਕਾ ਹੈ। ਆਓਸੁਤੰਤਰਤਾ ਸੰਗ੍ਰਾਮ ਦੀਆਂ ਮਹਾਨ ਸ਼ਖਸੀਅਤਾਂ ਤੋਂ ਪ੍ਰੇਰਿਤ ਹੁੰਦੇ ਰਹੀਏਦੇਸ਼ ਦੇ ਲਈ ਆਪਣੇ ਯਤਨ ਹੋਰ ਮਜ਼ਬੂਤ ਕਰਦੇ ਰਹੀਏ।

ਮੇਰੇ ਪਿਆਰੇ ਦੇਸ਼ਵਾਸੀਓਸਾਡਾ ਭਾਰਤ ਕਈ ਅਨੇਕਾਂ ਅਸਾਧਾਰਣ ਪ੍ਰਤਿਭਾਸ਼ਾਲੀ ਸ਼ਖਸੀਅਤਾਂ ਨਾਲ ਸੰਪਨ ਹੈਜਿਨ੍ਹਾਂ ਦਾ ਕੰਮ ਦੂਸਰਿਆਂ ਨੂੰ ਕੁਝ ਕਰਨ ਦੇ ਲਈ ਪ੍ਰੇਰਿਤ ਕਰਦਾ ਹੈ। ਅਜਿਹੇ ਹੀ ਵਿਅਕਤੀ ਹਨ ਤੇਲੰਗਾਨਾ ਦੇ ਡਾ. ਕੁਰੇਲਾ ਵਿਠਲਾਚਾਰੀਆ ਜੀਉਨ੍ਹਾਂ ਦੀ ਉਮਰ 84 ਸਾਲ ਹੈ। ਵਿਠਲਾਚਾਰੀਆ ਜੀ ਇਸ ਦੀ ਮਿਸਾਲ ਹਨ ਕਿ ਜਦੋਂ ਗੱਲ ਆਪਣੇ ਸੁਪਨੇ ਪੂਰੇ ਕਰਨ ਦੀ ਹੋਵੇ ਤਾਂ ਉਮਰ ਕੋਈ ਮਾਇਨੇ ਨਹੀਂ ਰੱਖਦੀ। ਸਾਥੀਓਵਿਠਲਾਚਾਰੀਆ ਜੀ ਦੀ ਬਚਪਨ ਤੋਂ ਇੱਕ ਇੱਛਾ ਸੀ ਕਿ ਉਹ ਇੱਕ ਵੱਡੀ ਸਾਰੀ Library ਖੋਲ੍ਹਣਦੇਸ਼ ਉਸ ਵੇਲੇ ਗੁਲਾਮ ਸੀਕੁਝ ਹਾਲਾਤ ਅਜਿਹੇ ਸਨ ਕਿ ਬਚਪਨ ਦਾ ਉਹ ਸੁਪਨਾ ਉਦੋਂ ਸੁਪਨਾ ਹੀ ਰਹਿ ਗਿਆ। ਸਮੇਂ ਦੇ ਨਾਲ ਵਿਠਲਾਚਾਰੀਆ ਜੀ Lecturer ਬਣੇਤੇਲੁਗੂ ਭਾਸ਼ਾ ਦਾ ਡੂੰਘਾ ਅਧਿਐਨ ਕੀਤਾ ਅਤੇ ਉਸੇ ਵਿੱਚ ਹੀ ਕਈ ਸਾਰੀਆਂ ਰਚਨਾਵਾਂ ਦੀ ਰਚਨਾ ਵੀ ਕੀਤੀ। 6-7 ਸਾਲ ਪਹਿਲਾਂ ਉਹ ਇੱਕ ਵਾਰ ਫਿਰ ਆਪਣਾ ਸੁਪਨਾ ਪੂਰਾ ਕਰਨ ਵਿੱਚ ਜੁਟੇ। ਉਨ੍ਹਾਂ ਨੇ ਖ਼ੁਦ ਦੀਆਂ ਕਿਤਾਬਾਂ ਤੋਂ Library ਦੀ ਸ਼ੁਰੂਆਤ ਕੀਤੀਆਪਣੇ ਜੀਵਨ ਭਰ ਦੀ ਕਮਾਈ ਇਸ ਵਿੱਚ ਲਗਾ ਦਿੱਤੀ। ਹੌਲ਼ੀ-ਹੌਲ਼ੀ ਲੋਕ ਇਸ ਨਾਲ ਜੁੜਦੇ ਚਲੇ ਗਏ ਅਤੇ ਯੋਗਦਾਨ ਕਰਦੇ ਗਏ। ਯਦਾਦਰੀ-ਭੁਵਨਾਗਿਰੀ ਜ਼ਿਲ੍ਹੇ ਦੇ ਰਮਨਾਪੇਟ ਮੰਡਲ ਦੀ ਇਸ Library ਵਿੱਚ ਲਗਭਗ 2 ਲੱਖ ਪੁਸਤਕਾਂ ਹਨ। ਵਿਠਲਾਚਾਰੀਆ ਜੀ ਕਹਿੰਦੇ ਹਨ ਕਿ ਪੜ੍ਹਾਈ ਨੂੰ ਲੈ ਕੇ ਉਨ੍ਹਾਂ ਨੂੰ ਜਿਨ੍ਹਾਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆਉਹ ਕਿਸੇ ਹੋਰ ਨੂੰ ਨਾ ਕਰਨਾ ਪਵੇ। ਉਨ੍ਹਾਂ ਨੂੰ ਅੱਜ ਇਹ ਵੇਖ ਕੇ ਬਹੁਤ ਚੰਗਾ ਲਗਦਾ ਹੈ ਕਿ ਵੱਡੀ ਗਿਣਤੀ ਵਿੱਚ Students ਨੂੰ ਇਸ ਦਾ ਲਾਭ ਮਿਲ ਰਿਹਾ ਹੈ। ਉਨ੍ਹਾਂ ਦੇ ਯਤਨਾਂ ਤੋਂ ਪ੍ਰੇਰਿਤ ਹੋ ਕੇ ਕਈ ਦੂਸਰੇ ਪਿੰਡਾਂ ਦੇ ਲੋਕ ਵੀ Library ਬਣਾਉਣ ਵਿੱਚ ਜੁਟੇ ਹਨ।  

ਸਾਥੀਓਕਿਤਾਬਾਂ ਸਿਰਫ਼ ਗਿਆਨ ਹੀ ਨਹੀਂ ਦਿੰਦੀਆਂਬਲਕਿ ਸ਼ਖਸੀਅਤ ਵੀ ਸਵਾਰਦੀਆਂ ਹਨਜੀਵਨ ਨੂੰ ਵੀ ਘੜਦੀਆਂ ਹਨ। ਕਿਤਾਬਾਂ ਪੜ੍ਹਨ ਦਾ ਸ਼ੌਕ ਇੱਕ ਅਨੋਖੀ ਸੰਤੁਸ਼ਟੀ ਦਿੰਦਾ ਹੈ। ਅੱਜ-ਕੱਲ੍ਹ ਮੈਂ ਵੇਖਦਾ ਹਾਂ ਕਿ ਲੋਕ ਇਹ ਬਹੁਤ ਮਾਣ ਨਾਲ ਦੱਸਦੇ ਹਨ ਕਿ ਇਸ ਸਾਲ ਮੈਂ ਇੰਨੀਆਂ ਕਿਤਾਬਾਂ ਪੜ੍ਹੀਆਂ। ਹੁਣ ਅੱਗੇ ਮੈਂ ਇਹ ਕਿਤਾਬਾਂ ਹੋਰ ਪੜ੍ਹਨੀਆਂ ਹਨ। ਇਹ ਇੱਕ ਚੰਗਾ Trend ਹੈਜਿਸ ਨੂੰ ਹੋਰ ਵਧਾਉਣਾ ਚਾਹੀਦਾ ਹੈ। ਮੈਂ ਵੀ ਮਨ ਕੀ ਬਾਤ’ ਦੇ ਸਰੋਤਿਆਂ ਨੂੰ ਕਹਾਂਗਾ ਕਿ ਤੁਸੀਂ ਇਸ ਸਾਲ ਦੀਆਂ ਆਪਣੀਆਂ ਉਨ੍ਹਾਂ 5 ਕਿਤਾਬਾਂ ਦੇ ਬਾਰੇ ਦੱਸੋ ਜੋ ਤੁਹਾਡੀਆਂ ਮਨਪਸੰਦ ਰਹੀਆਂ ਹਨ। ਇਸ ਤਰ੍ਹਾਂ ਨਾਲ ਤੁਸੀਂ 2022 ਵਿੱਚ ਦੂਸਰੇ ਪਾਠਕਾਂ ਦੀ ਚੰਗੀਆਂ ਕਿਤਾਬਾਂ ਚੁਣਨ ਵਿੱਚ ਵੀ ਮਦਦ ਕਰ ਸਕੋਗੇ। ਅਜਿਹੇ ਸਮੇਂ ਵਿੱਚ ਜਦੋਂ ਸਾਡਾ  Screen Time ਵਧ ਰਿਹਾ ਹੈ, Book Reading ਜ਼ਿਆਦਾ ਤੋਂ ਜ਼ਿਆਦਾ Popular ਬਣੇ। ਇਸ ਦੇ ਲਈ ਵੀ ਸਾਨੂੰ ਮਿਲ ਕੇ ਕੋਸ਼ਿਸ਼ ਕਰਨੀ ਹੋਵੇਗੀ।

ਮੇਰੇ ਪਿਆਰੇ ਦੇਸ਼ਵਾਸੀਓਹੁਣੇ ਜਿਹੇ ਹੀ ਮੇਰਾ ਧਿਆਨ ਇੱਕ ਦਿਲਚਸਪ ਕੋਸ਼ਿਸ਼ ਵੱਲ ਗਿਆ ਹੈਇਹ ਕੋਸ਼ਿਸ਼ ਸਾਡੇ ਪ੍ਰਾਚੀਨ ਗ੍ਰੰਥਾਂ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਭਾਰਤ ਹੀ ਨਹੀਂਬਲਕਿ ਦੁਨੀਆ ਭਰ ਵਿੱਚ ਹਰਮਨਪਿਆਰਾ ਬਣਾਉਂਦੀ ਹੈ। ਪੂਨੇ ਵਿੱਚ Bhandarkar Oriental Research Institute ਨਾਮ ਦਾ ਇੱਕ Centre ਹੈ। ਇਸ ਸੰਸਥਾਨ ਨੇ ਦੂਸਰੇ ਦੇਸ਼ਾਂ ਦੇ ਲੋਕਾਂ ਨੂੰ ਮਹਾਭਾਰਤ ਦੇ ਮਹੱਤਵ ਨਾਲ ਜਾਣੂ ਕਰਵਾਉਣ ਦੇ ਲਈ Online Course ਸ਼ੁਰੂ ਕੀਤਾ ਹੈ। ਤੁਸੀਂ ਜਾਣ ਕੇ ਹੈਰਾਨ ਰਹਿ ਜਾਓ ਕਿ ਇਹ Course ਭਾਵੇਂ ਹੁਣੇ ਸ਼ੁਰੂ ਕੀਤਾ ਗਿਆ ਹੈਲੇਕਿਨ ਇਸ ਵਿੱਚ ਜੋ Content ਪੜ੍ਹਾਇਆ ਜਾਂਦਾ ਹੈਉਸ ਨੂੰ ਤਿਆਰ ਕਰਨ ਦੀ ਸ਼ੁਰੂਆਤ 100 ਸਾਲ ਤੋਂ ਵੀ ਪਹਿਲਾਂ ਹੋਈ ਸੀ। ਜਦੋਂ Institute ਨੇ ਇਸ ਨਾਲ ਜੁੜਿਆ Course ਸ਼ੁਰੂ ਕੀਤਾ ਤਾਂ ਉਸ ਨੂੰ ਜ਼ਬਰਦਸਤ Response ਮਿਲਿਆਮੈਂ ਇਸ ਸ਼ਾਨਦਾਰ ਪਹਿਲ ਦੀ ਚਰਚਾ ਇਸ ਲਈ ਕਰ ਰਿਹਾ ਤਾਕਿ ਲੋਕਾਂ ਨੂੰ ਪਤਾ ਲਗੇ ਕਿ ਸਾਡੀ ਰਵਾਇਤ ਦੇ ਵਿਭਿੰਨ ਪੱਖਾਂ ਨੂੰ ਕਿਸ ਤਰ੍ਹਾਂ Modern ਤਰੀਕੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਸੱਤ ਸਮੁੰਦਰ ਪਾਰ ਬੈਠੇ ਲੋਕਾਂ ਨੂੰ ਇਸ ਦਾ ਲਾਭ ਕਿਵੇਂ ਪਹੁੰਚੇਇਸ ਦੇ ਲਈ ਵੀ Innovative ਤਰੀਕੇ ਅਪਣਾਏ ਜਾ ਰਹੇ ਹਨ।

ਸਾਥੀਓਅੱਜ ਦੁਨੀਆ ਭਰ ਵਿੱਚ ਭਾਰਤੀ ਸੰਸਕ੍ਰਿਤੀ ਦੇ ਬਾਰੇ ਜਾਨਣ ਨੂੰ ਲੈ ਕੇ ਦਿਲਚਸਪੀ ਵਧ ਰਹੀ ਹੈ। ਵੱਖ-ਵੱਖ ਦੇਸ਼ਾਂ ਦੇ ਲੋਕ ਨਾ ਸਿਰਫ਼ ਸਾਡੀ ਸੰਸਕ੍ਰਿਤੀ ਦੇ ਬਾਰੇ ਜਾਨਣ ਦੇ ਲਈ ਉਤਸੁਕ ਹਨਬਲਕਿ ਉਸ ਨੂੰ ਵਧਾਉਣ ਵਿੱਚ ਵੀ ਸਹਾਇਤਾ ਕਰ ਰਹੇ ਹਨ। ਅਜਿਹੇ ਹੀ ਇੱਕ ਵਿਅਕਤੀ ਹਨ ਸਰਬੀਅਨ ਸਕਾਲਰ ਡਾ. ਮੋਮਿਰ ਨਿਕਿਚ (Serbian Scholar Dr. Momir Nikich)। ਉਨ੍ਹਾਂ ਨੇ ਇੱਕ Bilingual Sanskrit-Serbian ਡਿਕਸ਼ਨਰੀ ਤਿਆਰ ਕੀਤੀ ਹੈਇਸ ਡਿਕਸ਼ਨਰੀ ਵਿੱਚ ਸ਼ਾਮਲ ਕੀਤੇ ਗਏ ਸੰਸਕ੍ਰਿਤ ਦੇ 70 ਹਜ਼ਾਰ ਤੋਂ ਜ਼ਿਆਦਾ ਸ਼ਬਦਾਂ ਦਾ ਸਰਬੀਅਨ ਭਾਸ਼ਾ ਵਿੱਚ ਅਨੁਵਾਦ ਕੀਤਾ ਗਿਆ ਹੈ। ਤੁਹਾਨੂੰ ਇਹ ਜਾਣ ਕੇ ਹੋਰ ਵੀ ਚੰਗਾ ਲਗੇਗਾ ਕਿ ਡਾ. ਨਿਕਿਚ ਨੇ 70 ਸਾਲ ਦੀ ਉਮਰ ਵਿੱਚ ਸੰਸਕ੍ਰਿਤ ਭਾਸ਼ਾ ਸਿੱਖੀ ਹੈ। ਉਹ ਦੱਸਦੇ ਹਨ ਕਿ ਇਸ ਦੀ ਪ੍ਰੇਰਣਾ ਉਨ੍ਹਾਂ ਨੂੰ ਮਹਾਤਮਾ ਗਾਂਧੀ ਦੇ ਲੇਖਾਂ ਨੂੰ ਪੜ੍ਹ ਕੇ ਮਿਲੀ। ਇਸੇ ਤਰ੍ਹਾਂ ਦਾ ਉਦਾਹਰਣ ਮੰਗੋਲੀਆ ਦੇ 93 ਸਾਲ ਦੇ ਪ੍ਰੋ. ਜੇ. ਗੇਂਦੇਧਰਮ ਦਾ ਵੀ ਹੈ। ਪਿਛਲੇ 4 ਦਹਾਕਿਆਂ ਵਿੱਚ ਉਨ੍ਹਾਂ ਨੇ ਭਾਰਤ ਦੇ ਲਗਭਗ 40 ਪ੍ਰਾਚੀਨ ਗ੍ਰੰਥਾਂਮਹਾਕਾਵਾਂ ਅਤੇ ਰਚਨਾਵਾਂ ਦਾ ਮੰਗੋਲੀਅਨ ਭਾਸ਼ਾ ਵਿੱਚ ਅਨੁਵਾਦ ਕੀਤਾ ਹੈ। ਆਪਣੇ ਦੇਸ਼ ਵਿੱਚ ਵੀ ਇਸ ਤਰ੍ਹਾਂ ਦੇ ਜਜ਼ਬੇ ਨਾਲ ਬਹੁਤ ਸਾਰੇ ਲੋਕ ਕੰਮ ਕਰ ਰਹੇ ਹਨ। ਮੈਨੂੰ ਗੋਆ ਦੇ ਸਾਗਰ ਮੁਲੇ ਜੀ ਦੇ ਯਤਨਾਂ ਦੇ ਬਾਰੇ ਵਿੱਚ ਵੀ ਜਾਨਣ ਨੂੰ ਮਿਲਿਆ ਹੈ ਜੋ ਸੈਂਕੜੇ ਸਾਲ ਪੁਰਾਣੀ ਕਾਵੀ’ ਚਿੱਤਰਕਲਾ ਨੂੰ ਲੁਪਤ ਹੋਣ ਤੋਂ ਬਚਾਉਣ ਵਿੱਚ ਜੁਟੇ ਹਨ। ਕਾਵੀ ਚਿੱਤਰਕਲਾ ਨੇ ਭਾਰਤ ਦੇ ਪ੍ਰਾਚੀਨ ਇਤਿਹਾਸ ਨੂੰ ਆਪਣੇ ਆਪ ਵਿੱਚ ਸਮੇਟਿਆ ਹੋਇਆ ਹੈ। ਦਰਅਸਲ ਕਾਵਿ ਦਾ ਅਰਥ ਹੁੰਦਾ ਹੈ ਲਾਲ ਮਿੱਟੀ। ਪ੍ਰਾਚੀਨ ਕਾਲ ਵਿੱਚ ਇਸ ਕਲਾ ਚ ਲਾਲ ਮਿੱਟੀ ਦੀ ਵਰਤੋਂ ਕੀਤੀ ਜਾਂਦੀ ਸੀ। ਗੋਆ ਵਿੱਚ ਪੁਰਤਗਾਲੀ ਸ਼ਾਸਨ ਦੇ ਦੌਰਾਨ ਉੱਥੋਂ ਪ੍ਰਸਥਾਨ ਕਰਨ ਵਾਲੇ ਲੋਕਾਂ ਨੇ ਦੂਸਰੇ ਰਾਜਾਂ ਦੇ ਲੋਕਾਂ ਨੂੰ ਵੀ ਇਸ ਅਨੋਖੀ ਚਿੱਤਰਕਲਾ ਨਾਲ ਜਾਣੂ ਕਰਵਾਇਆ। ਸਮੇਂ ਦੇ ਨਾਲ ਇਹ ਚਿੱਤਰਕਲਾ ਲੁਪਤ ਹੁੰਦੀ ਜਾ ਰਹੀ ਸੀ। ਲੇਕਿਨ ਸਾਗਰ ਮੁਲੇ ਜੀ ਨੇ ਇਸ ਕਲਾ ਵਿੱਚ ਨਵੀਂ ਜਾਨ ਫੂਕ  ਦਿੱਤੀ ਹੈ। ਉਨ੍ਹਾਂ ਦੀ ਇਸ ਕੋਸ਼ਿਸ਼ ਨੂੰ ਭਰਪੂਰ ਸ਼ਲਾਘਾ ਵੀ ਮਿਲ ਰਹੀ ਹੈ। ਸਾਥੀਓਇੱਕ ਛੋਟੀ ਜਿਹੀ ਕੋਸ਼ਿਸ਼ਇਹ ਛੋਟਾ ਕਦਮ ਵੀ ਸਾਡੀਆਂ ਸਮ੍ਰਿੱਧ ਕਲਾਵਾਂ ਨੂੰ ਸੰਭਾਲਣ ਵਿੱਚ ਬਹੁਤ ਵੱਡਾ ਯੋਗਦਾਨ ਦੇ ਸਕਦਾ ਹੈ। ਜੇਕਰ ਸਾਡੇ ਦੇਸ਼ ਦੇ ਲੋਕ ਠਾਣ ਲੈਣ ਤਾਂ ਦੇਸ਼ ਭਰ ਵਿੱਚ ਸਾਡੀਆਂ ਪ੍ਰਾਚੀਨ ਕਲਾਵਾਂ ਨੂੰ ਸਜਾਉਣਸੰਵਾਰਨ ਅਤੇ ਬਚਾਉਣ ਦਾ ਜਜ਼ਬਾ ਇੱਕ ਜਨ ਅੰਦੋਲਨ ਦਾ ਰੂਪ ਲੈ ਸਕਦਾ ਹੈ। ਮੈਂ ਇੱਥੇ ਕੁਝ ਹੀ ਯਤਨਾਂ ਦੇ ਬਾਰੇ ਚ ਗੱਲ ਕੀਤੀ ਹੈ। ਦੇਸ਼ ਭਰ ਵਿੱਚ ਇਸ ਤਰ੍ਹਾਂ ਦੇ ਅਨੇਕਾਂ ਯਤਨ ਹੋ ਰਹੇ ਹਨ। ਤੁਸੀਂ ਉਨ੍ਹਾਂ ਦੀ ਜਾਣਕਾਰੀ   Namo App ਦੇ ਜ਼ਰੀਏ ਮੇਰੇ ਤੱਕ ਜ਼ਰੂਰ ਪਹੁੰਚਾਓ।

ਮੇਰੇ ਪਿਆਰੇ ਦੇਸ਼ਵਾਸੀਓਅਰੁਣਾਚਲ ਪ੍ਰਦੇਸ਼ ਦੇ ਲੋਕਾਂ ਨੇ ਸਾਲ ਭਰ ਤੋਂ ਇੱਕ ਅਨੋਖੀ ਮੁਹਿੰਮ ਚਲਾਈ ਹੋਈ ਹੈ ਅਤੇ ਉਸ ਨੂੰ ਨਾਮ ਦਿੱਤਾ ਹੈ ਅਰੁਣਾਚਲ ਪ੍ਰਦੇਸ਼ ਏਅਰਗੰਨ ਸਰੰਡਰ ਅਭਿਯਾਨ’ ਇਸ ਮੁਹਿੰਮ ਵਿੱਚ ਲੋਕ ਆਪਣੀ ਇੱਛਾ ਨਾਲ ਆਪਣੀ ਏਅਰਗੰਨ ਸਰੰਡਰ ਕਰ ਰਹੇ ਹਨ - ਜਾਣਦੇ ਹੋ ਕਿਉਂ ਤਾਕਿ ਅਰੁਣਾਚਲ ਪ੍ਰਦੇਸ਼ ਵਿੱਚ ਪੰਛੀਆਂ ਦਾ ਅੰਨ੍ਹੇਵਾਹ ਸ਼ਿਕਾਰ ਰੁਕ ਸਕੇ। ਸਾਥੀਓਅਰੁਣਾਚਲ ਪ੍ਰਦੇਸ਼ ਪੰਛੀਆਂ ਦੀਆਂ 500 ਤੋਂ ਵੀ ਜ਼ਿਆਦਾ ਪ੍ਰਜਾਤੀਆਂ ਦਾ ਘਰ ਹੈਇਨ੍ਹਾਂ ਵਿੱਚ ਕੁਝ ਅਜਿਹੀਆਂ ਦੇਸੀ ਪ੍ਰਜਾਤੀਆਂ ਵੀ ਸ਼ਾਮਲ ਹਨ ਜੋ ਦੁਨੀਆ ਵਿੱਚ ਕਿਤੇ ਹੋਰ ਨਹੀਂ ਮਿਲਦੀਆਂਲੇਕਿਨ ਹੌਲ਼ੀ-ਹੌਲ਼ੀ ਹੁਣ ਜੰਗਲਾਂ ਵਿੱਚ ਪੰਛੀਆਂ ਦੀ ਗਿਣਤੀ ਚ ਕਮੀ ਆਉਣ ਲਗੀ ਹੈਇਸ ਨੂੰ ਸੁਧਾਰਣ ਦੇ ਲਈ ਹੀ ਹੁਣ ਇਹ ਏਅਰਗੰਨ ਸਰੰਡਰ ਮੁਹਿੰਮ’ ਚਲ ਰਹੀ ਹੈ। ਪਿਛਲੇ ਕੁਝ ਮਹੀਨਿਆਂ ਵਿੱਚ ਪਹਾੜ ਤੋਂ ਮੈਦਾਨੀ ਇਲਾਕਿਆਂ ਤੱਕ ਇੱਕ Community ਤੋਂ ਲੈ ਕੇ ਦੂਜੀ Community ਤੱਕ ਰਾਜ ਵਿੱਚ ਹਰ ਪਾਸੇ ਲੋਕਾਂ ਨੇ ਇਸ ਨੂੰ ਖੁੱਲ੍ਹੇ ਦਿਲ ਨਾਲ ਅਪਣਾਇਆ ਹੈ। ਅਰੁਣਾਚਲ ਦੇ ਲੋਕ ਆਪਣੀ ਮਰਜ਼ੀ ਨਾਲ ਹੁਣ ਤੱਕ 1600 ਤੋਂ ਜ਼ਿਆਦਾ ਏਅਰਗੰਨ ਸਰੰਡਰ ਕਰ ਚੁੱਕੇ ਹਨ। ਮੈਂ ਅਰੁਣਾਚਲ ਦੇ ਲੋਕਾਂ ਦੀ ਇਸ ਦੇ ਲਈ ਸ਼ਲਾਘਾ ਕਰਦਾ ਹਾਂਉਨ੍ਹਾਂ ਦਾ ਸਵਾਗਤ ਕਰਦਾ ਹਾਂ।

ਮੇਰੇ ਪਿਆਰੇ ਦੇਸ਼ਵਾਸੀਓਤੁਹਾਡੇ ਸਾਰਿਆਂ ਵੱਲੋਂ 2022 ਨਾਲ ਜੁੜੇ ਬਹੁਤ ਸਾਰੇ ਸੰਦੇਸ਼ ਅਤੇ ਸੁਝਾਅ ਆਏ ਹਨਇੱਕ ਵਿਸ਼ਾ ਹਰ ਵਾਰੀ ਵਾਂਗ ਜ਼ਿਆਦਾਤਰ ਲੋਕਾਂ ਦੇ ਸੁਨੇਹਿਆਂ ਵਿੱਚ ਹੈ। ਇਹ ਹੈ ਸਵੱਛਤਾ ਅਤੇ ਸਵੱਛ ਭਾਰਤ ਦਾ। ਸਵੱਛਤਾ ਦਾ ਇਹ ਸੰਕਲਪ ਅਨੁਸ਼ਾਸਨ ਨਾਲਜਾਗਰੂਕਤਾ ਨਾਲ ਅਤੇ ਸਮਰਪਣ ਨਾਲ ਹੀ ਪੂਰਾ ਹੋਵੇਗਾ। ਅਸੀਂ ਐੱਨਸੀਸੀ ਕੈਡਿਟਸ  (NCC Cadets) ਵੱਲੋਂ ਸ਼ੁਰੂ ਕੀਤੀ ਗਈ ਪੁਨੀਤ ਸਾਗਰ ਮੁਹਿੰਮ ਵਿੱਚ ਵੀ ਇਸ ਦੀ ਝਲਕ ਵੇਖ ਸਕਦੇ ਹਾਂ। ਇਸ ਮੁਹਿੰਮ ਵਿੱਚ 30 ਹਜ਼ਾਰ ਤੋਂ ਜ਼ਿਆਦਾ NCC cadets ਸ਼ਾਮਲ ਹੋਏ। ਐੱਨਸੀਸੀ ਦੇ ਇਨ੍ਹਾਂ ਕੈਡਿਟਸ ਨੇ beaches ’ਤੇ ਸਫਾਈ ਕੀਤੀਉੱਥੋਂ ਪਲਾਸਟਿਕ ਕਚਰਾ ਹਟਾ ਕੇ ਉਸ ਨੂੰ recycling ਦੇ ਲਈ ਇਕੱਠਾ ਕੀਤਾ। ਸਾਡੇ beaches, ਸਾਡੇ ਪਹਾੜ ਇਹ ਸਾਡੇ ਘੁੰਮਣ ਲਾਇਕ ਤਾਂ ਹੀ ਹੁੰਦੇ ਹਨਜਦੋਂ ਉੱਥੇ ਸਾਫ-ਸਫਾਈ ਹੋਵੇ। ਬਹੁਤ ਸਾਰੇ ਲੋਕ ਕਿਸੇ ਜਗ੍ਹਾ ਜਾਣ ਦਾ ਸੁਪਨਾ ਜ਼ਿੰਦਗੀ ਭਰ ਦੇਖਦੇ ਹਨਲੇਕਿਨ ਜਦੋਂ ਉੱਥੇ ਜਾਂਦੇ ਹਨ ਤਾਂ ਜਾਣੇ-ਅਣਜਾਣੇ ਕਚਰਾ ਵੀ ਫੈਲਾਅ ਆਉਂਦੇ ਹਨ। ਇਹ ਹਰ ਦੇਸ਼ਵਾਸੀ ਦੀ ਜ਼ਿੰਮੇਵਾਰੀ ਹੈ ਕਿ ਜੋ ਜਗ੍ਹਾ ਸਾਨੂੰ ਇੰਨੀ ਖੁਸ਼ੀ ਦਿੰਦੀ ਹੈਅਸੀਂ ਉਸ ਨੂੰ ਗੰਦਾ ਨਾ ਕਰੀਏ।

ਸਾਥੀਓਮੈਨੂੰ saafwater (ਸਾਫਵਾਟਰ) ਦੇ start-up ਬਾਰੇ ਪਤਾ ਲਗਿਆ ਹੈ। ਜਿਸ ਨੂੰ ਕੁਝ ਨੌਜਵਾਨਾਂ ਨੇ ਸ਼ੁਰੂ ਕੀਤਾ ਹੈ। ਇਹ Artificial Intelligence ਅਤੇ internet of things ਦੀ ਮਦਦ ਨਾਲ ਲੋਕਾਂ ਨੂੰ ਉਨ੍ਹਾਂ ਦੇ ਇਲਾਕੇ ਵਿੱਚ ਪਾਣੀ ਦੀ ਸ਼ੁੱਧਤਾ ਅਤੇ quality ਨਾਲ ਜੁੜੀ ਜਾਣਕਾਰੀ ਦੇਵੇਗਾ। ਇਹ ਸਵੱਛਤਾ ਦਾ ਹੀ ਤਾਂ ਇੱਕ ਅਗਲਾ ਪੜਾਅ ਹੈ। ਲੋਕਾਂ ਦੇ ਸਵੱਛ ਅਤੇ ਤੰਦਰੁਸਤ ਭਵਿੱਖ ਦੇ ਲਈ ਇਸ start-up ਦੀ ਅਹਿਮੀਅਤ ਨੂੰ ਵੇਖਦੇ ਹੋਏ ਇਸ ਨੂੰ ਇੱਕ Global Award ਵੀ ਮਿਲਿਆ ਹੈ।

ਸਾਥੀਓ, ‘ਏਕ ਕਦਮ ਸਵੱਛਤਾ ਕੀ ਔਰ’ ਇਸ ਯਤਨ ਵਿੱਚ ਸੰਸਥਾਵਾਂ ਹੋਣ ਜਾਂ ਸਰਕਾਰ ਸਾਰਿਆਂ ਦੀ ਮਹੱਤਵਪੂਰਨ ਭੂਮਿਕਾ ਹੈ। ਤੁਸੀਂ ਸਾਰੇ ਜਾਣਦੇ ਹੋ ਕਿ ਪਹਿਲਾਂ ਸਰਕਾਰੀ ਦਫ਼ਤਰਾਂ ਵਿੱਚ ਪੁਰਾਣੀਆਂ ਫਾਈਲਾਂ ਅਤੇ ਕਾਗਜ਼ਾਂ ਦਾ ਕਿੰਨਾ ਢੇਰ ਹੁੰਦਾ ਸੀ। ਜਦੋਂ ਤੋਂ ਸਰਕਾਰ ਨੇ ਪੁਰਾਣੇ ਤੌਰ-ਤਰੀਕਿਆਂ ਨੂੰ ਬਦਲਣਾ ਸ਼ੁਰੂ ਕੀਤਾ ਹੈਇਹ ਫਾਈਲਾਂ ਅਤੇ ਕਾਗਜ਼ ਦੇ ਢੇਰ Digitize ਹੋ ਕੇ computer ਦੇ folder ਸਮਾਉਂਦੇ ਜਾ ਰਹੇ ਹਨਜਿੰਨਾ ਪੁਰਾਣਾ ਤੇ pending material ਹੈਉਸ ਨੂੰ ਹਟਾਉਣ ਦੇ ਲਈ ਮੰਤਰਾਲਿਆਂ ਅਤੇ ਵਿਭਾਗਾਂ ਵਿੱਚ ਵਿਸ਼ੇਸ਼ ਮੁਹਿੰਮ ਚਲਾਈ ਜਾ ਰਹੀ ਹੈਇਸ ਮੁਹਿੰਮ ਨਾਲ ਕੁਝ ਬੜੀਆਂ ਹੀ interesting ਚੀਜ਼ਾਂ ਹੋਈਆਂ ਹਨ। Department of Post ਵਿੱਚ ਜਦੋਂ ਇਹ ਸਫਾਈ ਮੁਹਿੰਮ ਚੱਲੀ ਤਾਂ ਉੱਥੋਂ ਦਾ junkyard ਪੂਰੀ ਤਰ੍ਹਾਂ ਖਾਲੀ ਹੋ ਗਿਆ। ਹੁਣ ਇਸ junkyard ਨੂੰ  courtyard ਅਤੇ cafeteria ਵਿੱਚ ਬਦਲ ਦਿੱਤਾ ਗਿਆ ਹੈ। ਇੱਕ ਹੋਰ junkyard two wheelers ਦੇ ਲਈ parking space ਬਣਾ ਦਿੱਤਾ ਗਿਆ ਹੈ। ਇਸੇ ਤਰ੍ਹਾਂ ਵਾਤਾਵਰਣ ਮੰਤਰਾਲੇ ਨੇ ਆਪਣੇ ਖਾਲੀ ਹੋਏ junkyard ਨੂੰ wellness centre ਵਿੱਚ ਦਿੱਤਾ। ਸ਼ਹਿਰੀ ਕਾਰਜ ਮੰਤਰਾਲੇ ਨੇ ਤਾਂ ਇੱਕ ਸਵੱਛ ATM ਵੀ ਲਾਇਆ ਹੈਇਸ ਦਾ ਮਨੋਰਥ ਹੈ ਕਿ ਲੋਕ ਕਚਰਾ ਦੇਣ ਅਤੇ ਬਦਲੇ ਵਿੱਚ cash ਲੈ ਕੇ ਜਾਣ, Civil Aviation Ministry ਦੇ ਵਿਭਾਗਾਂ ਨੇ ਦਰੱਖ਼ਤਾਂ ਤੋਂ ਡਿੱਗਣ ਵਾਲੀਆਂ ਸੁੱਕੀਆਂ ਪੱਤੀਆਂ ਅਤੇ ਜੈਵਿਕ ਕਚਰੇ ਨਾਲ ਜੈਵਿਕ compost ਖਾਦ ਬਣਾਉਣਾ ਸ਼ੁਰੂ ਕੀਤਾ ਹੈ। ਇਹ ਵਿਭਾਗ waste paper ਨਾਲ stationery ਵੀ ਬਣਾਉਣ ਦਾ ਕੰਮ ਕਰ ਰਿਹਾ ਹੈ। ਸਾਡੇ ਸਰਕਾਰੀ ਵਿਭਾਗ ਵੀ ਸਵੱਛਤਾ ਵਰਗੇ ਵਿਸ਼ੇ ਬਾਰੇ ਇੰਨੇ innovative ਹੋ ਸਕਦੇ ਹਨ। ਕੁਝ ਸਾਲ ਪਹਿਲਾਂ ਤੱਕ ਇਸ ਦਾ ਭਰੋਸਾ ਵੀ ਨਹੀਂ ਹੁੰਦਾ ਸੀਲੇਕਿਨ ਅੱਜ ਇਹ ਵਿਵਸਥਾ ਦਾ ਹਿੱਸਾ ਬਣਦਾ ਜਾ ਰਿਹਾ ਹੈ। ਇਹ ਤਾਂ ਦੇਸ਼ ਦੀ ਨਵੀਂ ਸੋਚ ਹੈਜਿਸ ਦੀ ਅਗਵਾਈ ਸਾਰੇ ਦੇਸ਼ਵਾਸੀ ਮਿਲ ਕੇ ਕਰ ਰਹੇ ਹਨ।

ਮੇਰੇ ਪਿਆਰੇ ਦੇਸ਼ਵਾਸੀਓ, ‘ਮਨ ਕੀ ਬਾਤ’ ਵਿੱਚ ਇਸ ਵਾਰ ਵੀ ਅਸੀਂ ਢੇਰ ਸਾਰੇ ਵਿਸ਼ਿਆਂ ਤੇ ਗੱਲ ਕੀਤੀ। ਹਰ ਵਾਰ ਦੀ ਤਰ੍ਹਾਂ ਇੱਕ ਮਹੀਨੇ ਬਾਅਦ ਅਸੀਂ ਫਿਰ ਮਿਲਾਂਗੇਲੇਕਿਨ 2022 ਵਿੱਚ। ਹਰ ਨਵੀਂ ਸ਼ੁਰੂਆਤ ਆਪਣੀ ਸਮਰੱਥਾ ਨੂੰ ਪਛਾਨਣ ਦਾ ਵੀ ਮੌਕਾ ਲਿਆਉਂਦੀ ਹੈਜਿਨ੍ਹਾਂ ਟੀਚਿਆਂ ਦੀ ਪਹਿਲਾਂ ਅਸੀਂ ਕਲਪਨਾ ਵੀ ਨਹੀਂ ਕਰਦੇ ਸੀ। ਅੱਜ ਦੇਸ਼ ਉਨ੍ਹਾਂ ਦੇ ਲਈ ਕੋਸ਼ਿਸ਼ ਕਰ ਰਿਹਾ ਹੈ। ਸਾਡੇ ਇੱਥੇ ਕਿਹਾ ਗਿਆ ਹੈ :-

ਕਸ਼ਣਸ਼: ਕਣਸ਼ਸ਼ਚੈਵਵਿਦਯਾਮ ਅਰਥ ਚ ਸਾਧਯੇਤ।

ਕਸ਼ਣੇ ਨਸ਼ਟੇ ਕੁਤੋ ਵਿਦਯਾਕਣੇ ਨਸ਼ਟੇ ਕੁਤੋ ਧਨਮ॥

(क्षणश: कणशश्चैव, विद्याम् अर्थं च साधयेत्।

क्षणे नष्टे कुतो विद्या, कणे नष्टे कुतो धनम्।।)

ਯਾਨੀ ਜਦੋਂ ਅਸੀਂ ਵਿੱਦਿਆ ਕਮਾਉਣੀ ਹੋਵੇਕੁਝ ਨਵਾਂ ਸਿੱਖਣਾ ਹੋਵੇਕਰਨਾ ਹੋਵੇ ਤਾਂ ਸਾਨੂੰ ਹਰ ਇੱਕ ਪਲ ਦੀ ਵਰਤੋਂ ਕਰਨੀ ਚਾਹੀਦੀ ਹੈ ਅਤੇ ਜਦੋਂ ਅਸੀਂ ਧਨ ਕਮਾਉਣਾ ਹੋਵੇਯਾਨੀ ਤਰੱਕੀ ਕਰਨੀ ਹੋਵੇ ਤਾਂ ਹਰ ਇੱਕ ਕੰਨ ਦੀ ਯਾਨੀ ਹਰ ਸਾਧਨ ਦੀ ਉਚਿਤ ਵਰਤੋਂ ਕਰਨੀ ਚਾਹੀਦੀ ਹੈਕਿਉਂਕਿ ਪਲ ਦੇ ਨਸ਼ਟ ਹੋਣ ਨਾਲ ਵਿੱਦਿਆ ਅਤੇ ਗਿਆਨ ਚਲਾ ਜਾਂਦਾ ਹੈ ਅਤੇ ਕੰਨ ਦੇ ਨਸ਼ਟ ਹੋਣ ਨਾਲ ਧੰਨ ਅਤੇ ਤਰੱਕੀ ਦੇ ਰਸਤੇ ਬੰਦ ਹੋ ਜਾਂਦੇ ਹਨ। ਇਹ ਗੱਲ ਸਾਡੇ ਸਾਰੇ ਦੇਸ਼ਵਾਸੀਆਂ ਦੇ ਲਈ ਪ੍ਰੇਰਣਾ ਹੈ। ਅਸੀਂ ਕਿੰਨਾ ਕੁਝ ਸਿੱਖਣਾ ਹੈਨਵੇਂ-ਨਵੇਂ innovations ਕਰਨੇ ਹਨਨਵੇਂ-ਨਵੇਂ ਟੀਚੇ ਹਾਸਲ ਕਰਨੇ ਹਨਇਸ ਲਈ ਸਾਨੂੰ ਇੱਕ ਪਲ ਵੀ ਗਵਾਏ ਬਿਨਾ ਜੁਟਣਾ ਹੋਵੇਗਾ। ਅਸੀਂ ਦੇਸ਼ ਨੂੰ ਵਿਕਾਸ ਦੀ ਨਵੀਂ ਉਚਾਈ ਤੇ ਲੈ ਕੇ ਜਾਣਾ ਹੈ। ਇਸ ਲਈ ਸਾਨੂੰ ਆਪਣੇ ਹਰ ਸਾਧਨ ਦੀ ਪੂਰੀ ਵਰਤੋਂ ਕਰਨੀ ਹੋਵੇਗੀ। ਇਹ ਇੱਕ ਤਰ੍ਹਾਂ ਨਾਲ ਆਤਮਨਿਰਭਰ ਭਾਰਤ ਦਾ ਵੀ ਮੰਤਰ ਹੈਕਿਉਂਕਿ ਜਦੋਂ ਆਪਣੇ ਸਾਧਨਾਂ ਦੀ ਸਹੀ ਵਰਤੋਂ ਕਰਾਂਗੇਉਨ੍ਹਾਂ ਨੂੰ ਜ਼ਾਇਆ ਨਹੀਂ ਹੋਣ ਦਿਆਂਗੇ ਤਾਂ ਹੀ ਤਾਂ ਅਸੀਂ local ਦੀ ਤਾਕਤ ਪਹਿਚਾਣਾਂਗੇ ਤਾਂ ਹੀ ਤਾਂ ਦੇਸ਼ ਆਤਮਨਿਰਭਰ ਹੋਵੇਗਾ। ਇਸ ਲਈ ਆਓ ਅਸੀਂ ਆਪਣਾ ਸੰਕਲਪ ਦੁਹਰਾਈਏ ਕਿ ਵੱਡਾ ਸੋਚਾਂਗੇਵੱਡੇ ਸੁਪਨੇ ਵੇਖਾਂਗੇ ਅਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਜੀਅ-ਜਾਨ ਲਗਾ ਦੇਵਾਂਗੇ ਅਤੇ ਸਾਡੇ ਸੁਪਨੇ ਸਿਰਫ਼ ਸਾਡੇ ਤੱਕ ਹੀ ਸੀਮਿਤ ਨਹੀਂ ਹੋਣਗੇ। ਸਾਡੇ ਸੁਪਨੇ ਅਜਿਹੇ ਹੋਣਗੇਜਿਨ੍ਹਾਂ ਨਾਲ ਸਾਡੇ ਸਮਾਜ ਅਤੇ ਦੇਸ਼ ਦਾ ਵਿਕਾਸ ਜੁੜਿਆ ਹੋਵੇ। ਸਾਡੀ ਤਰੱਕੀ ਨਾਲ ਦੇਸ਼ ਦੀ ਤਰੱਕੀ ਦੇ ਰਸਤੇ ਖੁੱਲ੍ਹਣ ਅਤੇ ਇਸ ਦੇ ਲਈ ਸਾਨੂੰ ਅੱਜ ਹੀ ਜੁਟਣਾ ਹੋਵੇਗਾ। ਬਿਨਾ ਇੱਕ ਪਲ ਗਵਾਏਬਿਨਾ ਇੱਕ ਕੰਨ ਗਵਾਏ। ਮੈਨੂੰ ਪੂਰਾ ਭਰੋਸਾ ਹੈ ਕਿ ਇਸੇ ਸੰਕਲਪ ਦੇ ਨਾਲ ਆਉਣ ਵਾਲੇ ਸਾਲ ਵਿੱਚ ਦੇਸ਼ ਅੱਗੇ ਵਧੇਗਾ ਅਤੇ 2022 ਇੱਕ ਨਵੇਂ ਭਾਰਤ ਦੇ ਨਿਰਮਾਣ ਦਾ ਸੁਨਹਿਰੀ ਸਫ਼ਾ ਬਣੇਗਾ। ਇਸੇ ਵਿਸ਼ਵਾਸ ਦੇ ਨਾਲ ਤੁਹਾਨੂੰ ਸਾਰਿਆਂ ਨੂੰ 2022 ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ।

ਬਹੁਤ-ਬਹੁਤ ਧੰਨਵਾਦ।

 

 

 **********

ਡੀਐੱਸ/ਵੀਜੇ/ਆਰਐੱਸਬੀ/ਵੀਕੇ



(Release ID: 1785263) Visitor Counter : 274