ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
ਸ਼੍ਰੀ ਪ੍ਰਸ਼ੋਤਮ ਰੁਪਾਲਾ ਨੇ ਉਸ ਆਈਵੀਐੱਫ ਕੇਂਦਰ ਦਾ ਦੌਰਾ ਕੀਤਾ, ਜਿੱਥੇ ਆਈਵੀਐੱਫ ਤਕਨੀਕ ਨਾਲ ਪਹਿਲੀ ਵਾਰ ਬੰਨੀ ਮੱਝ ਦੇ ਬੱਚੇ ਨੇ ਜਨਮ ਲਿਆ
ਸ਼੍ਰੀ ਰੁਪਾਲਾ ਨੇ ਆਈਵੀਐੱਫ ਟੈਕਨੋਲੋਜੀ ਦੇ ਜ਼ਰੀਏ ਗਾਂ–ਮੱਝ ਦੇ ਬੱਚਿਆਂ ਨੂੰ ਜਨਮ ਦੇਣ ਦੇ ਤਰੀਕੇ ਅਤੇ ਉਸ ਨਾਲ ਆਮਦਨ ਦੀ ਭਰਪੂਰ ਸੰਭਾਵਨਾਵਾਂ ’ਤੇ ਚਰਚਾ ਕੀਤੀ
प्रविष्टि तिथि:
24 DEC 2021 1:09PM by PIB Chandigarh
ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪ੍ਰਸ਼ੋਤਮ ਰੁਪਾਲਾ ਨੇ ਅੱਜ ਪੂਨੇ ਦੇ ਜੇਕੇ ਟਰੱਸਟ ਬੋਵਾਜੇਨਿਕਸ ਦਾ ਦੌਰਾ ਕੀਤਾ। ਇਸ ਆਈਵੀਐੱਫ ਕੇਂਦਰ ਵਿੱਚ ਦੇਸ਼ ਵਿੱਚ ਪਹਿਲੀ ਵਾਰ ਆਈਵੀਐੱਫ ਤਕਨੀਕ ਨਾਲ ਬੰਨੀ ਮੱਝ ਦੇ ਬੱਚੇ ਨੂੰ ਜਨਮ ਦਿੱਤਾ ਗਿਆ ਹੈ।

ਇਸ ਮੌਕੇ ’ਤੇ ਸ਼੍ਰੀ ਰੁਪਾਲਾ ਨੇ ਕਿਹਾ, “ਮੈਨੂੰ ਉਹ ਸਾਹਮਣੇ ਦ੍ਰਿਸ਼ ਦੇਖਣ ਦਾ ਅਹਿਸਾਸ ਪ੍ਰਾਪਤ ਕਰਨ ਦਾ ਮੌਕਾਮਿਲਿਆ ਸੀ, ਜਦੋਂ ਡਾ. ਵਿਜੈਯਪਤ ਸਿੰਘਾਨੀਆ ਸੈਂਟਰ ਆਵ੍ ਐਕਸੀਲੈਂਸ ਆਵ੍ ਅਸਿਸਟਿਡ ਰਿਪ੍ਰੋਡਕਟਿਵ ਟੈਕਨੋਲੋਜੀਜ਼ ਇਨ ਲਾਈਵਸਟਾਕ ਵਿੱਚ ਸਾਹੀਵਾਲ ਨਸਲ ਦੀ ਗਾਂ ਤੋਂ ਅੰਡਾਣੂ ਕੱਢੇ ਗਏ ਸੀ।
ਸ਼੍ਰੀ ਰੁਪਾਲਾ ਨੇ ਸਲਾਂਘਾਂ ਕੀਤੀ ਅਤੇ ਕਿਹਾ,“ਮੈਨੂੰ ‘ਸਬਧੀ’ ਅਤੇ ‘ਗੌਰੀ’ ਸਾਹੀਵਾਲ ਗਾਵਾਂ ਨੂੰ ਮਿਲਣ ਦਾ ਮੌਕਾ ਮਿਲਿਆ ਸੀ, ਜਿਨ੍ਹਾਂ ਨੇ 100 ਅਤੇ 125 ਬੱਛਿਆਂ ਨੂੰ ਜਨਮ ਦਿੱਤਾ ਸੀ। ਹਰੇਕ ਬੱਛੇ ਨੂੰ ਇੱਕ ਲੱਖ ਰੁਪਏ ਵਿੱਚ ਵੇਚਿਆ ਗਿਆ। ਇਸ ਤਰ੍ਹਾਂ, ਮੈਨੂੰ ਦੱਸਿਆ ਗਿਆ ਕਿ ਇਨ੍ਹਾਂ ਦੋਵੇਂ ਗਾਵਾਂ ਨੇ ਜੇਕੇ ਬੋਵਾਜੇਨਿਕਸ ਨੂੰ ਇੱਕ ਸਾਲ ਵਿੱਚ ਲਗਭਗ ਇੱਕ ਕਰੋੜ ਰੁਪਏ ਦੀ ਆਮਦਨ ਕਰਵਾ ਦਿੱਤੀ ਹੈ।

ਉਨ੍ਹਾਂ ਨੇ ਆਈਵੀਐੱਫ ਟੈਕਨੋਲੋਜੀ ਦੇ ਜ਼ਰੀਏ ਗਾਂ-ਮੱਝ ਦੇ ਬੱਚਿਆਂ ਨੂੰ ਜਨਮ ਦੇਣ ਦੇ ਤਰੀਕੇ ਅਤੇ ਉਸ ਨਾਲ ਹੋਣ ਵਾਲੀ ਆਮਦਨ ਦੀਆਂ ਭਰਪੂਰ ਸੰਭਾਵਨਾਵਾਂ ਨੂੰ ਚਿੰਨ੍ਹਤ ਕੀਤਾ।
ਜੇਕੇ ਬੋਵਾਜੇਨਿਕਸ, ਜੇਕੇ ਟਰੱਸਟ ਦੀ ਪਹਿਲ ਹੈ। ਟਰੱਸਟ ਨੇ ਨਸਲੀ ਰੂਪ ਨਾਲ ਉੱਨਤ ਗਾਂਵਾਂ ਅਤੇ ਮੱਝਾਂ ਦੀ ਗਿਣਤੀ ਵਧਾਉਣ ਦੇ ਲਈ ਆਈਵੀਐੱਫ ਅਤੇ ਈਟੀ ਟੈਕਨੋਲੋਜੀ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਲਈ ਸਵਦੇਸ਼ੀ ਨਸਲ ਦੀਆਂ ਗਾਂਵਾਂ ਅਤੇ ਮੱਝਾਂ ਨੂੰ ਚੁਣਨ ਵੱਲ ਧਿਆਨ ਦਿੱਤਾ ਜਾਂਦਾ ਹੈ।
*****
ਐੱਮਵੀ/ ਐੱਮਜੀ
(रिलीज़ आईडी: 1785125)
आगंतुक पटल : 259