ਉਪ ਰਾਸ਼ਟਰਪਤੀ ਸਕੱਤਰੇਤ
azadi ka amrit mahotsav

ਉਪ ਰਾਸ਼ਟਰਪਤੀ ਨੇ ਕ੍ਰਿਸਮਸ ’ਤੇ ਦੇਸ਼ਵਾਸੀਆਂ ਨੂੰ ਵਧਾਈਆਂ ਦਿੱਤੀਆਂ

Posted On: 24 DEC 2021 3:29PM by PIB Chandigarh

ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਕ੍ਰਿਸਮਸ ਦੀ ਪੂਰਵ-ਸੰਧਿਆ ’ਤੇ ਦੇਸ਼ਵਾਸੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਦੇ ਸੰਦੇਸ਼ ਦਾ ਪੂਰਾ ਮੂਲ-ਪਾਠ ਨਿਮਨਲਿਖਿਤ ਹੈ:-

 “ਪ੍ਰਭੂ ਈਸਾ ਮਸੀਹ ਦੇ ਜਨਮ ਉਤਸਵ, ਕ੍ਰਿਸਮਸ ਦੇ ਸ਼ੁਭ ਅਵਸਰ ’ਤੇ ਮੈਂ ਸਭ ਭਾਰਤਵਾਸੀਆਂ ਨੂੰ ਆਪਣੀਆਂ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਕ੍ਰਿਸਮਸ ਦਾ ਤਿਉਹਾਰ ਪ੍ਰੇਮ, ਦਇਆ ਅਤੇ ਖਿਮਾ ਦੀਆਂ ਕਦਰਾਂ-ਕੀਮਤਾਂ ਦੇ ਪ੍ਰਤੀ ਸਾਡੀ ਆਸਥਾ ਦੀ ਫਿਰ ਤੋਂ ਪੁਸ਼ਟੀ ਕਰਦਾ ਹੈ। ਪ੍ਰਭੂ ਈਸਾ ਮਸੀਹ ਦੇ ਜਨਮ ਉਤਸਵ ਦੇ ਅਵਸਰ ’ਤੇ ਆਓ ਅਸੀਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਆਪਣੇ ਜੀਵਨ ਵਿੱਚ ਅਪਣਾਈਏ ਜਿਨ੍ਹਾਂ ਦੇ ਉਹ ਪ੍ਰਤੀਕ ਸਨ।ਆਓ, ਅਸੀਂ ਘੱਟ ਭਾਗਸ਼ਾਲੀ ਲੋਕਾਂ ਦੇ ਪ੍ਰਤੀ ਹੋਰ ਅਧਿਕ ਦਿਆਲੂ ਬਣਈਏ ਅਤੇ ਸ਼ਾਂਤੀ, ਸਹਿਣਸ਼ੀਲਤਾ ਅਤੇ ਸਦਭਾਵਨਾ ਦੀ ਅਧਾਰਸ਼ਿਲਾ’ਤੇ ਇੱਕ ਬਿਹਤਰ ਵਿਸ਼ਵ ਦੇ ਨਿਰਮਾਣ ਦੇ ਲਈ ਆਪਣੇ ਸਰਬਉੱਤਮ ਪ੍ਰਯਤਨ ਕਰੀਏ।

ਮੈਂ ਕਾਮਨਾ ਕਰਦਾ ਹਾਂ ਕਿ ਕ੍ਰਿਸਮਸ ਦਾ ਇਹ ਤਿਉਹਾਰ ਸਾਡੇ ਜੀਵਨ ਵਿੱਚ ਅਸੀਮ ਖੁਸ਼ੀਆਂ ਲਿਆਵੇ।”

 

****

ਐੱਮਐੱਸ/ਆਰਕੇ/ਡੀਪੀ


(Release ID: 1784978)