ਜਲ ਸ਼ਕਤੀ ਮੰਤਰਾਲਾ

ਜਲ ਜੀਵਨ ਮਿਸ਼ਨ ਤਹਿਤ ਉੱਤਰਾਖੰਡ ਵਿੱਚ ਪੇਯਜਲ ਸਪਲਾਈ ਲਈ 164.03 ਕਰੋੜ ਰੁਪਏ ਦੀਆਂ ਸਕੀਮਾਂ ਨੂੰ ਪ੍ਰਵਾਨਗੀ ਮਿਲੀ


5 ਜ਼ਿਲ੍ਹਿਆਂ ਨੂੰ ਕਵਰ ਕਰਨ ਵਾਲੀਆਂ ਯੋਜਨਾਵਾਂ ਨਾਲ 140 ਪਿੰਡਾਂ ਦੇ 48 ਹਜ਼ਾਰ ਲੋਕਾਂ ਨੂੰ ਲਾਭ ਮਿਲੇਗਾ

ਹੁਣ ਉੱਤਰਾਖੰਡ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਟੂਟੀ ਨਾਲ ਜਲ ਸਪਲਾਈ ਹੋਵੇਗਾ

Posted On: 24 DEC 2021 12:56PM by PIB Chandigarh

 ਉੱਤਰਾਖੰਡ ਦੁਆਰਾ 23 ਦਸੰਬਰ, 2021 ਨੂੰ ਹੋਈ ਰਾਜ-ਪੱਧਰੀ ਯੋਜਨਾ ਪ੍ਰਵਾਨਗੀ ਕਮੇਟੀ (ਐੱਸਐੱਲਐੱਸਐੱਸਸੀ) ਦੀ ਮੀਟਿੰਗ ਵਿੱਚ ਜਲ ਜੀਵਨ ਮਿਸ਼ਨ ਤਹਿਤ ਪੀਣ ਵਾਲੇ ਪਾਣੀ ਦੀ ਸਪਲਾਈ ਦੀਆਂ ਯੋਜਨਾਵਾਂ ਲਈ 164.03 ਕਰੋੜ ਰੁਪਏ ਮਨਜ਼ੂਰ ਕੀਤੇ ਗਏ। ਮਨਜ਼ੂਰ ਕੀਤੀਆਂ ਗਈਆਂ ਅੱਠ ਜਲ ਸਪਲਾਈ ਸਕੀਮਾਂ ਵਿੱਚੋਂ, ਸਾਰੀਆਂ ਮਲਟੀ-ਵਿਲੇਜ ਸਕੀਮਾਂ ਹਨ। ਇਸ ਨਾਲ 9,200 ਤੋਂ ਵੱਧ ਗ੍ਰਾਮੀਣ ਘਰਾਂ ਨੂੰ ਟੂਟੀ ਦੇ ਪਾਣੀ ਦਾ ਕਨੈਕਸ਼ਨ ਮੁਹੱਈਆ ਹੋਵੇਗਾ।

 

 ਇਨ੍ਹਾਂ ਅੱਠ ਯੋਜਨਾਵਾਂ ਨਾਲ ਅਲਮੋੜਾ, ਬਾਗੇਸ਼ਵਰ, ਦੇਹਰਾਦੂਨ, ਨੈਨੀਤਾਲ ਅਤੇ ਉੱਤਰਕਾਸ਼ੀ ਜ਼ਿਲ੍ਹਿਆਂ ਦੇ 140 ਪਿੰਡਾਂ ਨੂੰ ਲਾਭ ਮਿਲੇਗਾ। ਅਲਮੋੜਾ ਜ਼ਿਲ੍ਹੇ ਵਿੱਚ ਮਾਸੀ, ਮੰਗੂਰਖਲ ਅਤੇ ਝਿਮਰ ਬਹੁ-ਪਿੰਡ ਟੂਟੀ ਜਲ ਸਪਲਾਈ ਸਕੀਮਾਂ ਨਾਲ 68 ਪਿੰਡਾਂ ਵਿੱਚ ਰਹਿਣ ਵਾਲੇ ਤਕਰੀਬਨ 20 ਹਜ਼ਾਰ ਲੋਕਾਂ ਨੂੰ ਲਾਭ ਮਿਲੇਗਾ। ਬਾਗੇਸ਼ਵਰ ਜ਼ਿਲ੍ਹੇ ਵਿੱਚ ਸ਼ਾਮਾ ਅਤੇ ਬੈਦਮਾਝੇਰਾ ਬਹੁ-ਪਿੰਡ (ਮਲਟੀ-ਵਿਲੇਜ) ਟੂਟੀ ਜਲ ਸਪਲਾਈ ਸਕੀਮਾਂ ਨਾਲ 38 ਪਿੰਡਾਂ ਵਿੱਚ ਰਹਿਣ ਵਾਲੇ ਤਕਰੀਬਨ 18 ਹਜ਼ਾਰ ਲੋਕਾਂ ਨੂੰ ਲਾਭ ਮਿਲੇਗਾ। ਬਸਗਾਓਂ ਲੋਸ਼ਗਯਾਨੀ ਬਹੁ-ਪਿੰਡ ਟੂਟੀ ਵਾਟਰ ਸਪਲਾਈ ਸਕੀਮ ਨੈਨੀਤਾਲ ਜ਼ਿਲ੍ਹੇ ਦੇ 9 ਪਿੰਡਾਂ ਵਿੱਚ ਰਹਿਣ ਵਾਲੇ 3 ਹਜ਼ਾਰ ਤੋਂ ਵੱਧ ਲੋਕਾਂ ਨੂੰ ਸਵੱਛ ਪਾਣੀ ਮੁਹੱਈਆ ਕਰਵਾਏਗੀ। ਇਸੇ ਤਰ੍ਹਾਂ ਉੱਤਰਕਾਸ਼ੀ ਵਿੱਚ ਕੰਡਾਰੀ ਬਹੁ-ਪਿੰਡ ਯੋਜਨਾ ਅਤੇ ਦੇਹਰਾਦੂਨ ਵਿੱਚ ਮੋਤੀਧਰ ਪਨਿਆਲਾ ਯੋਜਨਾ ਦਾ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ 25 ਪਿੰਡਾਂ ਵਿੱਚ ਰਹਿਣ ਵਾਲੇ 7 ਹਜ਼ਾਰ ਤੋਂ ਵੱਧ ਲੋਕਾਂ ਨੂੰ ਲਾਭ ਮਿਲੇਗਾ।

 

 ਇਨ੍ਹਾਂ ਸਾਰੇ ਪਿੰਡਾਂ ਨੂੰ ਗਰਮੀਆਂ ਦੇ ਮਹੀਨਿਆਂ ਦੌਰਾਨ ਪੇਅਜਲ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਮੀਦ ਕੀਤੀ ਜਾਂਦੀ ਹੈ ਕਿ ਦਸੰਬਰ, 2022 ਤੱਕ ਜਦੋਂ ਇਹ ਸਕੀਮਾਂ ਮੁਕੰਮਲ ਹੋ ਜਾਣਗੀਆਂ, ਤਾਂ ਇਨ੍ਹਾਂ 140 ਪਿੰਡਾਂ ਵਿੱਚ ਰਹਿਣ ਵਾਲੇ 48 ਹਜ਼ਾਰ ਤੋਂ ਵੱਧ ਲੋਕਾਂ ਨੂੰ ਅਗਲੇ 30-40 ਵਰ੍ਹਿਆਂ ਲਈ ਨਿਯਮਤ ਤੌਰ 'ਤੇ ਸਵੱਛ ਪਾਣੀ ਦੀ ਸਪਲਾਈ ਮਿਲੇਗੀ।

 

 ਪਿਛਲੇ ਦੋ ਮਹੀਨਿਆਂ ਵਿੱਚ ਐੱਸਐੱਲਐੱਸਐੱਸਸੀ ਦੁਆਰਾ ਉੱਤਰਾਖੰਡ ਦੇ 11 ਜ਼ਿਲ੍ਹਿਆਂ ਵਿੱਚ ਫੈਲੇ 846 ਪਿੰਡਾਂ ਵਿੱਚ 58.5 ਹਜ਼ਾਰ ਘਰਾਂ ਲਈ 714 ਕਰੋੜ ਰੁਪਏ ਦੀ ਲਾਗਤ ਵਾਲੀਆਂ ਪੀਣ ਵਾਲੇ ਪਾਣੀ ਦੀ ਸਪਲਾਈ ਦੀਆਂ ਸਕੀਮਾਂ ਮਨਜ਼ੂਰ ਕੀਤੀਆਂ ਗਈਆਂ ਹਨ, ਜਿਸ ਨਾਲ 3 ਲੱਖ ਤੋਂ ਵੱਧ ਲੋਕਾਂ ਨੂੰ ਲਾਭ ਪਹੁੰਚੇਗਾ। ਇਸ ਨਾਲ ਮਹਿਲਾਵਾਂ ਅਤੇ ਬੱਚਿਆਂ ਨੂੰ ਦਰਪੇਸ਼ ਕਠਿਨਾਈਆਂ ਨੂੰ ਕਾਫੀ ਹੱਦ ਤੱਕ ਘਟਾਇਆ ਜਾ ਸਕੇਗਾ ਜੋ ਦੂਰ-ਦੁਰਾਡੇ ਦੇ ਪਾਣੀ ਦੇ ਸਰੋਤਾਂ ਤੋਂ ਪਾਣੀ ਲਿਆਉਣ ਲਈ ਹਰ ਰੋਜ਼ ਕਈ ਘੰਟੇ ਬਿਤਾਉਂਦੇ ਹਨ।

 

 15 ਅਗਸਤ 2019 ਨੂੰ, ਜਲ ਜੀਵਨ ਮਿਸ਼ਨ ਦੀ ਸ਼ੁਰੂਆਤ ਦੇ ਸਮੇਂ, ਸਿਰਫ਼ 1.30 ਲੱਖ (8.58%) ਗ੍ਰਾਮੀਣ ਘਰਾਂ ਵਿੱਚ ਟੂਟੀ ਜ਼ਰੀਏ ਪਾਣੀ ਦੀ ਸਪਲਾਈ ਉਪਲੱਬਦ ਸੀ।  28 ਮਹੀਨਿਆਂ ਵਿੱਚ, ਕੋਵਿਡ-19 ਮਹਾਮਾਰੀ ਅਤੇ ਲੌਕਡਾਊਨ ਵਿਘਨ ਦੇ ਬਾਵਜੂਦ, ਰਾਜ ਨੇ 6.22 ਲੱਖ (41.02%) ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਹਨ। ਇਸ ਤਰ੍ਹਾਂ, ਅੱਜ ਤੱਕ, ਰਾਜ ਦੇ ਕੁੱਲ 15.18 ਲੱਖ ਗ੍ਰਾਮੀਣ ਪਰਿਵਾਰਾਂ ਵਿੱਚੋਂ, 7.53 ਲੱਖ (49.60%) ਆਪਣੇ ਘਰਾਂ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਪ੍ਰਾਪਤ ਕਰ ਰਹੇ ਹਨ। ਰਾਜ ਦੀ 2021-22 ਵਿੱਚ 2.64 ਲੱਖ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕਰਨ ਦੀ ਯੋਜਨਾ ਹੈ। ਉੱਤਰਾਖੰਡ ਸਰਕਾਰ ਨੇ ਦਸੰਬਰ, 2022 ਤੱਕ ਸਾਰੇ ਗ੍ਰਾਮੀਣ ਘਰਾਂ ਨੂੰ ਸਵੱਛ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਦਾ ਟੀਚਾ ਨਿਰਧਾਰਿਤ ਕੀਤਾ ਹੈ।

 

 ਜਲ ਜੀਵਨ ਮਿਸ਼ਨ (ਜੇਜੇਐੱਮ) ਦੇ ਤਹਿਤ, ਗ੍ਰਾਮੀਣ ਘਰਾਂ ਨੂੰ ਟੂਟੀ ਦੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨ ਲਈ ਯੋਜਨਾਵਾਂ 'ਤੇ ਵਿਚਾਰ ਕਰਨ ਅਤੇ ਮਨਜ਼ੂਰੀ ਦੇਣ ਲਈ ਰਾਜ ਪੱਧਰੀ ਯੋਜਨਾ ਮਨਜ਼ੂਰੀ ਕਮੇਟੀ (ਐੱਸਐੱਲਐੱਸਐੱਸਸੀ) ਦੇ ਗਠਨ ਦਾ ਪ੍ਰਬੰਧ ਹੈ। ਐੱਸਐੱਲਐੱਸਐੱਸਸੀ ਜਲ ਸਪਲਾਈ ਸਕੀਮਾਂ/ਪ੍ਰੋਜੈਕਟਾਂ 'ਤੇ ਵਿਚਾਰ ਕਰਨ ਲਈ ਇੱਕ ਰਾਜ ਪੱਧਰੀ ਕਮੇਟੀ ਦੇ ਤੌਰ 'ਤੇ ਕੰਮ ਕਰਦੀ ਹੈ, ਅਤੇ ਭਾਰਤ ਸਰਕਾਰ ਦੇ ਰਾਸ਼ਟਰੀ ਜਲ ਜੀਵਨ ਮਿਸ਼ਨ (ਐੱਨਜੇਜੇਐੱਮ) ਦਾ ਇੱਕ ਨਾਮਜ਼ਦ ਮੈਂਬਰ ਇਸ ਕਮੇਟੀ ਦਾ ਮੈਂਬਰ ਹੁੰਦਾ ਹੈ।

 

 ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਹਰ ਘਰ ਵਿੱਚ ਟੂਟੀ ਦੇ ਸਵੱਛ ਜਲ ਨੂੰ ਯਕੀਨੀ ਬਣਾਉਣ ਅਤੇ ਮਹਿਲਾਵਾਂ ਅਤੇ ਲੜਕੀਆਂ ਨੂੰ ਦੂਰੋਂ ਪਾਣੀ ਲਿਆਉਣ ਦੀ ਕਠਿਨਾਈ ਤੋਂ ਮੁਕਤ ਕਰਨ ਦੇ ਵਿਜ਼ਨ ਨੂੰ ਅਮਲੀ ਰੂਪ ਦੇਣ ਲਈ, ਮਿਸ਼ਨ ਨੇ2021-22 ਦੌਰਾਨ ਉੱਤਰਾਖੰਡ ਨੂੰ 360.95 ਕਰੋੜ ਰੁਪਏ ਦੀ ਗ੍ਰਾਂਟ-ਇਨ-ਏਡ ਜਾਰੀ ਕੀਤੀ ਹੈ। ਇਸ ਸਾਲ, ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ 1,443.80 ਕਰੋੜ ਰੁਪਏ ਵੰਡੇ ਜੋ ਕਿ ਪਿਛਲੇ ਵਰ੍ਹੇ ਦੀ ਵੰਡ ਨਾਲੋਂ ਚਾਰ ਗੁਣਾ ਵੱਧ ਹਨ। ਕੇਂਦਰੀ ਜਲ ਸ਼ਕਤੀ ਮੰਤਰੀ ਨੇ ਚਾਰ ਗੁਣਾ ਵਾਧੇ ਨੂੰ ਮਨਜ਼ੂਰੀ ਦਿੰਦੇ ਹੋਏ ਦਸੰਬਰ, 2022 ਤੱਕ ਹਰ ਗ੍ਰਾਮੀਣ ਘਰ ਵਿੱਚ ਟੂਟੀ ਦੇ ਪਾਣੀ ਦੀ ਸਪਲਾਈ ਦਾ ਪ੍ਰਬੰਧ ਕਰਨ ਲਈ ਰਾਜ ਨੂੰ ਪੂਰੀ ਸਹਾਇਤਾ ਦੇਣ ਦਾ ਭਰੋਸਾ ਦਿੱਤਾ।

 

 ਮੀਟਿੰਗ ਵਿੱਚ ਐੱਨਜੇਜੇਐੱਮ ਟੀਮ ਨੇ ਪ੍ਰਭਾਵੀ ਸਮੂਦਾਇਕ ਯੋਗਦਾਨ ਦੀ ਲੋੜ 'ਤੇ ਜ਼ੋਰ ਦਿੱਤਾ ਅਤੇ ਰਾਜ ਨੂੰ ਜਲ ਸਪਲਾਈ ਸਕੀਮਾਂ ਵਿੱਚ ਕਨਵਰਜੈਂਸ ਦੁਆਰਾ ਗਰੇ ਵਾਟਰ ਮੈਨੇਜਮੈਂਟ ਵਿਵਸਥਾ ਨੂੰ ਸ਼ਾਮਲ ਕਰਨ ਦੀ ਸਲਾਹ ਦਿੱਤੀ ਕਿਉਂਕਿ ਇਹ ਜਲ ਜੀਵਨ ਮਿਸ਼ਨ ਦਾ ਇੱਕ ਬਹੁਤ ਮਹੱਤਵਪੂਰਨ ਹਿੱਸਾ ਹੈ।

 

 ਦੇਸ਼ ਵਿੱਚ ਸਕੂਲਾਂ, ਆਸ਼ਰਮਸ਼ਾਲਾਵਾਂ ਅਤੇ ਆਂਗਣਵਾੜੀ ਕੇਂਦਰਾਂ ਵਿੱਚ ਬੱਚਿਆਂ ਲਈ ਟੂਟੀ ਦਾ ਸੁਰੱਖਿਅਤ ਪਾਣੀ ਯਕੀਨੀ ਬਣਾਉਣ ਲਈ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 100 ਦਿਨਾਂ ਦੀ ਮੁਹਿੰਮ ਦੀ ਘੋਸ਼ਣਾ ਕੀਤੀ ਸੀ, ਜਿਸਦੀ ਸ਼ੁਰੂਆਤ ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਦੁਆਰਾ 2 ਅਕਤੂਬਰ 2020 ਨੂੰ ਕੀਤੀ ਗਈ ਸੀ। ਲਰਨਿੰਗ ਸੈਂਟਰਾਂ ਵਿੱਚ ਦਿੱਤੇ ਟੂਟੀ ਦੇ ਪਾਣੀ ਦੀ ਵਰਤੋਂ ਬੱਚਿਆਂ ਅਤੇ ਅਧਿਆਪਕਾਂ ਦੁਆਰਾ ਪੀਣ, ਮਿਡ-ਡੇ-ਮੀਲ ਪਕਾਉਣ, ਹੱਥ ਧੋਣ ਅਤੇ ਪਖਾਨੇ ਲਈ ਕੀਤੀ ਜਾਂਦੀ ਹੈ। ਉੱਤਰਾਖੰਡ ਦੇ ਸਾਰੇ ਸਕੂਲਾਂ ਅਤੇ ਆਂਗਣਵਾੜੀ ਕੇਂਦਰਾਂ ਨੂੰ ਉਨ੍ਹਾਂ ਦੇ ਅਹਾਤੇ ਵਿੱਚ ਟੂਟੀ ਵਾਲੇ ਪਾਣੀ ਦੀ ਸਪਲਾਈ ਮੁਹੱਈਆ ਕਰਾਈ ਗਈ ਹੈ।

 

 'ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਅਤੇ ਸਬਕਾ ਪ੍ਰਯਾਸ' ਦੇ ਨਾਲ ਕੰਮ ਕਰਦੇ ਹੋਏ, ਜਲ ਜੀਵਨ ਮਿਸ਼ਨ ਦਾ ਉਦੇਸ਼ 'ਕੋਈ ਵੀ ਪਿੱਛੇ ਨਹੀਂ ਛੱਡਿਆ' (‘no one is left out’) ਹੈ ਅਤੇ ਇਸਦਾ ਉਦੇਸ਼ ਸਾਰਿਆਂ ਲਈ ਪੀਣ ਯੋਗ ਟੂਟੀ ਦੇ ਪਾਣੀ ਦੀ ਸਪਲਾਈ ਤੱਕ ਪਹੁੰਚ ਹੈ।  2019 ਵਿੱਚ ਮਿਸ਼ਨ ਦੀ ਸ਼ੁਰੂਆਤ ਵਿੱਚ, ਦੇਸ਼ ਵਿੱਚ ਕੁੱਲ 19.20 ਕਰੋੜ ਗ੍ਰਾਮੀਣ ਪਰਿਵਾਰਾਂ ਵਿੱਚੋਂ, ਸਿਰਫ਼ 3.23 ਕਰੋੜ (17%) ਪਾਸ ਟੂਟੀ ਜ਼ਰੀਏ ਪਾਣੀ ਦੀ ਸਪਲਾਈ ਸੀ। ਪਿਛਲੇ 28 ਮਹੀਨਿਆਂ ਦੌਰਾਨ, ਕੋਵਿਡ-19 ਮਹਾਮਾਰੀ ਅਤੇ ਲੌਕਡਾਊਨ ਦੇ ਵਿਘਨ ਦੇ ਬਾਵਜੂਦ, ਜਲ ਜੀਵਨ ਮਿਸ਼ਨ ਨੂੰ ਤੇਜ਼ੀ ਨਾਲ ਲਾਗੂ ਕੀਤਾ ਗਿਆ ਹੈ ਅਤੇ ਅੱਜ 5. 45 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਟੂਟੀ ਦੇ ਪਾਣੀ ਦੇ ਕਨੈਕਸ਼ਨ ਪ੍ਰਦਾਨ ਕੀਤੇ ਗਏ ਹਨ। ਵਰਤਮਾਨ ਵਿੱਚ, ਦੇਸ਼ ਭਰ ਵਿੱਚ 8.69 ਕਰੋੜ (45.20%) ਗ੍ਰਾਮੀਣ ਪਰਿਵਾਰਾਂ ਪਾਸ ਟੂਟੀ ਵਾਲੇ ਪਾਣੀ ਦੀ ਸਪਲਾਈ ਹੈ। ਗੋਆ, ਤੇਲੰਗਾਨਾ, ਹਰਿਆਣਾ ਅਤੇ ਅੰਡੇਮਾਨ ਅਤੇ ਨਿਕੋਬਾਰ ਦ੍ਵੀਪ ਸਮੂਹ ਅਤੇ ਪੁਡੂਚੇਰੀ, ਦਾਦਰ ਅਤੇ ਨਾਗਰ ਹਵੇਲੀ (D&NH) ਅਤੇ ਦਮਨ ਅਤੇ ਦੀਵ (D&D) ਰਾਜਾਂ ਨੇ ਗ੍ਰਾਮੀਣ ਖੇਤਰਾਂ ਵਿੱਚ 100% ਘਰੇਲੂ ਟੂਟੀ ਕਨੈਕਸ਼ਨ ਨੂੰ ਯਕੀਨੀ ਬਣਾਇਆ ਹੈ। ਵਰਤਮਾਨ ਵਿੱਚ, 83 ਜ਼ਿਲ੍ਹਿਆਂ ਅਤੇ 1.28 ਲੱਖ ਤੋਂ ਵੱਧ ਪਿੰਡਾਂ ਵਿੱਚ ਹਰ ਘਰ ਟੂਟੀ ਜ਼ਰੀਏ ਜਲ ਸਪਲਾਈ ਪ੍ਰਾਪਤ ਕਰ ਰਿਹਾ ਹੈ।

***********

 ਬੀਵਾਈ/ਏਐੱਸ



(Release ID: 1784920) Visitor Counter : 175


Read this release in: English , Urdu , Hindi , Tamil , Telugu