ਬਿਜਲੀ ਮੰਤਰਾਲਾ

ਗ੍ਰਾਮੀਣ ਬਿਜਲੀਕਰਨ ਨਿਗਮ ਲਿਮਿਟਿਡ (ਆਰਈਸੀ) ਨੇ ਬਿਜਲੀ ਖੇਤਰ ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੇ ਵਿੱਤਪੋਸ਼ਣ ਦੇ ਲਈ ਕੇਐੱਫਡਬਲਿਊ ਵਿਕਾਸ ਬੈਂਕ ਦੇ ਨਾਲ ਸਮਝੌਤੇ ‘ਤੇ ਦਸਤਖ਼ਤ ਕੀਤੇ

Posted On: 23 DEC 2021 2:38PM by PIB Chandigarh

ਗ੍ਰਾਮੀਣ ਬਿਜਲੀਕਰਨ ਨਿਗਮ ਲਿਮਿਟਿਡ (ਆਰਈਸੀ) ਨੇ ਆਰਥਿਕ ਮਾਮਲਿਆਂ ਨੇ ਵਿਭਾਗ, ਵਿੱਤ ਮੰਤਰਾਲਾ, ਭਾਰਤ ਸਰਕਾਰ ਦੇ ਅਨੁਮੋਦਨ ਦੇ ਅਨੁਸਾਰ ਭਾਰਤ-ਜਰਮਨ ਦੁਵੱਲੇ ਭਾਗੀਦਾਰੀ ਦੇ ਤਹਿਤ 169.5 ਮਿਲੀਅਨ ਅਮਰੀਕੀ ਡਾਲਰ ਦੇ ਓਡੀਏ ਲੋਨ ਦਾ ਲਾਭ ਉਠਾਉਣ ਦੇ ਲਈ ਕੇਐੱਫਡਬਲਿਊ ਵਿਕਾਸ ਬੈਂਕ ਦੇ ਨਾਲ ਇੱਕ ਸਮਝੌਤਾ ਕੀਤਾ ਹੈ। ਓਡੀਏ ਲੋਨ ਦੀ ਆਮਦਨ ਦਾ ਪ੍ਰਤੀਯੋਗੀ ਵਿਆਜ ਦਰਾਂ ‘ਤੇ ਇਨੋਵੇਟਿਵ ਸੋਲਰ ਪੀਵੀ ਟੈਕਨੋਲੋਜੀ ਅਧਾਰਿਤ ਬਿਜਲੀ ਉਤਪਾਦਨ ਪ੍ਰੋਜੈਕਟਾਂ ਦੇ ਅੰਸ਼ਕ ਵਿੱਤਪੋਸ਼ਣ ਦੇ ਲਈ ਉਪਯੋਗ ਕੀਤਾ ਜਾਵੇਗਾ। ਇਹ ਬਿਜਲੀ ਖੇਤਰ ਦੇ ਪ੍ਰੋਜੈਕਟਾਂ ਦੇ ਵਿੱਤਪੋਸ਼ਣ ਦੇ ਲਈ ਆਰਈਸੀ ਲਿਮਿਟਿਡ ਅਤੇ ਕੇਐੱਫਡਬਲਿਊ ਦੇ ਵਿੱਚ ਟਰਾਂਸਫਰ ਪੰਜਵੀਂ ਕ੍ਰੈਡਿਟ ਲਾਈਨ ਅਤੇ ਨਵਿਆਉਣਯੋਗ ਊਰਜਾ ਪ੍ਰੋਜੈਕਟਾਂ ਦੇ ਵਿੱਤਪੋਸ਼ਣ ਦੇ ਲਈ ਤੀਸਰੀ ਕ੍ਰੈਡਿਟ ਲਾਈਨ ਹੈ।

 

 

ਆਰਈਸੀ ਬਜ਼ਾਰ ਦੀਆਂ ਜ਼ਰੂਰਤਾਂ ਦੇ ਨਾਲ ਤਾਲਮੇਲ ਕਰਨ ਦੇ ਲਈ ਆਪਣੀਆਂ ਨੀਤੀਆਂ ਨੂੰ ਲਗਾਤਾਰ ਮੁੜ ਆਕਾਰ ਦੇ ਰਹੀ ਹੈ ਅਤੇ ਅਜਿਹੇ ਵਿੱਤੀ ਸਮਾਧਾਨਾਂ ਅਤੇ ਤੰਤਰ ਨੂੰ ਵਿਕਸਿਤ ਕਰ ਰਹੀਆਂ ਹਨ ਜੋ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਨਿੱਜੀ ਅਤੇ ਜਨਤਕ ਨਿਵੇਸ਼ ਦੋਵਾਂ ਨੂੰ ਸਰਲ ਬਣਾਉਣ ਦੇ ਪ੍ਰਭਾਵੀ ਪੈਮਾਨੇ ‘ਤੇ ਤਰੀਕਿਆਂ ਦਾ ਸਿਰਜਣ ਕਰ ਸਕਣ। ਇਸ ਦੇ ਪ੍ਰਮਾਣ ਵਿੱਚ ਆਰਈਸੀ ਨਿਗਮ ਵਿੱਤਪੋਸ਼ਿਤ ਕੀਤੇ ਜਾ ਰਹੇ ਸਾਰੇ ਖੇਤਰਾਂ ਵਿੱਚ ਨਵਿਆਉਣ ਊਰਜਾ ਖੇਤਰ ਦੇ ਲਈ ਨਿਊਨਤਮ ਵਿਆਜ ਦਰਾਂ ਦਾ ਪ੍ਰਸਤਾਵ ਕਰਦਾ ਹੈ।

                                                                               

***

 

ਐੱਮਵੀ/ਆਈਜੀ(Release ID: 1784682) Visitor Counter : 144