ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਕੋਵਿਡ - 19 ਟੀਕਾਕਰਣ ਦੀ ਕੁੱਲ ਕਵਰੇਜ 137.67 ਕਰੋੜ ਦੇ ਪਾਰ


ਪਿਛਲੇ 24 ਘੰਟਿਆਂ ਵਿੱਚ 15 ਲੱਖ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ
ਮੌਜੂਦਾ ਰਿਕਵਰੀ ਦਰ ਇਸ ਸਮੇਂ 98.39% ਹੈ, ਜੋ ਮਾਰਚ 2020 ਤੋਂ ਆਪਣੇ ਉੱਚਤਮ ਪੱਧਰ ‘ਤੇ ਹੈ

ਪਿਛਲੇ 24 ਘੰਟਿਆਂ ਵਿੱਚ 6,563 ਨਵੇਂ ਕੇਸ ਦਰਜ
ਭਾਰਤ ਦਾ ਐਕਟਿਵ ਕੇਸਲੋਡ ਇਸ ਸਮੇਂ 82,267 ਹੈ ਜੋ ਕਿ 572 ਦਿਨਾਂ ਵਿੱਚ ਸਭ ਤੋਂ ਘੱਟ ਹੈ

ਸਪਤਾਹਿਕ ਪਾਜ਼ਿਟਿਵਿਟੀ ਦਰ (0.60) ਪਿਛਲੇ 36 ਦਿਨਾਂ ਤੋਂ 1% ਤੋਂ ਘੱਟ ‘ਤੇ ਕਾਇਮ

Posted On: 20 DEC 2021 9:47AM by PIB Chandigarh

ਪਿਛਲੇ 24 ਘੰਟਿਆਂ ਦੇ ਦੌਰਾਨ ਟੀਕੇ ਦੀਆਂ 15,82,079 ਖੁਰਾਕਾਂ ਲਗਾਉਣ ਦੇ ਨਾਲ ਅੱਜ ਸੱਤ ਵਜੇ ਸਵੇਰ ਤੱਕ ਦੀਆਂ ਆਰਜ਼ੀ ਰਿਪੋਰਟਾਂ ਦੇ ਅਨੁਸਾਰ ਦੇਸ਼ ਦਾ ਕੋਵਿਡ-19 ਟੀਕਾਕਰਣ ਕਵਰੇਜ 1137.67 ਕਰੋੜ  (1,37,67,20,359) ਦੇ ਪਾਰ ਪਹੁੰਚ ਗਈ।  ਇਸ ਨੂੰ 1,44,91,123 ਸੈਸ਼ਨਾਂ  ਦੇ ਜ਼ਰੀਏ ਪੂਰਾ ਕੀਤਾ ਗਿਆ । 

ਅੱਜ ਸਵੇਰ ਸੱਤ ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ  ਦੇ ਅਨੁਸਾਰ ਪੂਰਾ ਬਿਓਰਾ ਇਸ ਪ੍ਰਕਾਰ ਹੈ: 

 

 

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,86,261

ਦੂਸਰੀ ਖੁਰਾਕ

96,45,996

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,83,973

ਦੂਸਰੀ ਖੁਰਾਕ

1,67,72,043

 

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

48,68,79,459

ਦੂਸਰੀ ਖੁਰਾਕ

29,37,59,017

 

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

19,15,95,978

ਦੂਸਰੀ ਖੁਰਾਕ

14,00,66,251

 

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,97,15,150

ਦੂਸਰੀ ਖੁਰਾਕ

8,95,16,231

ਕੁੱਲ

1,37,67,20,359

 

ਪਿਛਲੇ 24 ਘੰਟਿਆਂ ਵਿੱਚ 8,077 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ  ( ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ),  ਜੋ ਇਸ ਸਮੇਂ 3,41,87,017 ਹੈ । 

ਨਤੀਜੇ ਵਜੋਂ, ਭਾਰਤ ਦੀ ਰਿਕਵਰੀ ਦਰ ਇਸ ਸਮੇਂ 98.39% ਹੈ ,  ਜੋ ਮਾਰਚ 2020 ਤੋਂ ਆਪਣੇ ਉੱਚਤਮ ਪੱਧਰ ‘ਤੇ ਹੈ। 

 

https://ci4.googleusercontent.com/proxy/3LqgXvRpoV0hrxWokWNNlShUUmszaHtU_ED6tcowWa-ja-9CvwVe8aLQ1ZzElIZ2DpcW5BMSGYCy_qdJO72vuixDKLSls8SzbtPxSze9GlXq3SDSbaD_-WsJNw=s0-d-e1-ft#https://static.pib.gov.in/WriteReadData/userfiles/image/image0019YEV.jpg

ਪਿਛਲੇ 53 ਦਿਨਾਂ ਤੋਂ 15 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸ ਆਉਣ ਦਾ ਰੁਝਾਨ ਲਗਾਤਾਰ ਬਣਿਆ ਹੋਇਆ ਹੈ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਿਲੇ-ਜੁਲੇ ਅਤੇ ਨਿਰੰਤਰ ਪ੍ਰਯਤਨਾਂ ਦਾ ਨਤੀਜਾ ਹੈ। 

ਪਿਛਲੇ 24 ਘੰਟਿਆਂ ਵਿੱਚ ਕੁੱਲ 6,563 ਨਵੇਂ ਕੇਸ ਦਰਜ ਕੀਤੇ ਗਏ।

 

https://ci6.googleusercontent.com/proxy/Q3ZBNsE0NrlM06zlA3-C3oDNniNCS3JwA-7fsdJyWV7IRwtvT3gbYBomzcEcvS8_1vaRUAqo0Jt8XQJeAUc5eHuzIuOJ4LJijGl6rAW2bfQr6Aj8wxPSN4y4Ag=s0-d-e1-ft#https://static.pib.gov.in/WriteReadData/userfiles/image/image002J7L3.jpg

ਇਸ ਸਮੇਂ ਐਕਟਿਵ ਕੇਸਲੋਡ 82,267 ਹੈ। ਇਹ 572 ਦਿਨਾਂ ਵਿੱਚ ਸਭ ਤੋਂ ਘੱਟ ਹੈ। ਐਕਟਿਵ ਕੇਸ ਇਸ ਸਮੇਂ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.24% ਹੈ ,  ਜੋ ਮਾਰਚ 2020 ਤੋਂ ਆਪਣੇ ਨਿਊਨਤਮ ਪੱਧਰ ‘ਤੇ ਹਨ। 

https://ci4.googleusercontent.com/proxy/de27Rce-DHnzZS7qKWi9lsKswpIn8S7WrU0BeC8jPYGjWsysE8nzVgel8VNMWT9TuPnfaYdqRwLhjwimXH6bI63kiE_F-b0W_VZIkNYbs2GlyET06QJylWqNJA=s0-d-e1-ft#https://static.pib.gov.in/WriteReadData/userfiles/image/image003NA6V.jpg

ਦੇਸ਼ ਵਿੱਚ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ,  ਜਿਸ ਦੇ ਸਿਲਸਿਲੇ ਵਿੱਚ ਦੇਸ਼ ਵਿੱਚ ਪਿਛਲੇ 24 ਘੰਟਿਆਂ  ਦੇ ਦੌਰਾਨ ਕੁੱਲ 8,77,055 ਟੈਸਟ ਕੀਤੇ ਗਏ।  ਸਮੁੱਚੇ ਤੌਰ ’ਤੇ ਭਾਰਤ ਵਿੱਚ ਹੁਣ ਤੱਕ 66.51 ਕਰੋੜ ਤੋਂ ਅਧਿਕ  (66,51,12,580)  ਟੈਸਟ ਕੀਤੇ ਗਏ ਹਨ। 

 

ਇੱਕ ਤਰਫ਼ ਦੇਸ਼ਭਰ ਵਿੱਚ ਟੈਸਟ ਸਮਰੱਥਾ ਵਧਾਈ ਗਈ ,  ਤਾਂ ਦੂਜੇ ਪਾਸੇ ਸਪਤਾਹਿਕ ਪਾਜ਼ਿਟਿਵਿਟੀ ਦਰ ਇਸ ਸਮੇਂ 0.60% ਹੈ, ਜੋ ਪਿਛਲੇ 36 ਦਿਨਾਂ ਤੋਂ 1% ਤੋਂ ਹੇਠਾਂ ਕਾਇਮ ਹੈ ।  ਰੋਜ਼ਾਨਾ ਪਾਜ਼ਿਟਿਵਿਟੀ ਦਰ 0.75% ਦਰਜ ਕੀਤੀ ਗਈ ਹੈ ।  ਉਹ ਵੀ ਪਿਛਲੇ 77 ਦਿਨਾਂ ਤੋਂ 2% ਤੋਂ ਹੇਠਾਂ ਅਤੇ ਲਗਾਤਾਰ 112 ਦਿਨਾਂ ਤੋਂ 3% ਤੋਂ ਘੱਟ ‘ਤੇ ਬਣੀ ਹੋਈ ਹੈ।

 

https://ci6.googleusercontent.com/proxy/oo__gGbHOmFd7iAUVGPGx2NIn-ymCL2gEbic9MT0v0HRjN2NytWOSZ6skMvHOcOemtdnCLG3Dgib7b1OCK8DxtLeFE_iX20eGJzQPnn8f8IKn5AA5y3461ZRHw=s0-d-e1-ft#https://static.pib.gov.in/WriteReadData/userfiles/image/image004QC4J.jpg

 

****

ਐੱਮਵੀ/ਏਐੱਲ



(Release ID: 1783548) Visitor Counter : 171