ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਲ ਇੰਡੀਆ ਮੇਅਰਸ ਕਾਨਫਰੰਸ ਦਾ ਉਦਘਾਟਨ ਕੀਤਾ


ਕਈ ਉਪਾਵਾਂ ਨੂੰ ਸੂਚੀਬੱਧ ਕੀਤਾ ਜੋ ਮੇਅਰ ਆਪਣੇ ਸ਼ਹਿਰਾਂ ਨੂੰ ਪੁਨਰ ਸੁਰਜੀਤ ਕਰਨ ਲਈ ਕਰ ਸਕਦੇ ਹਨ

"ਆਧੁਨਿਕੀਕਰਣ ਦੇ ਇਸ ਯੁੱਗ ਵਿੱਚ ਸਾਡੇ ਸ਼ਹਿਰਾਂ ਦੀ ਪੁਰਾਤਨਤਾ ਵੀ ਉਨੀ ਹੀ ਮਹੱਤਵਪੂਰਨ ਹੈ"

“ਸਾਡੀਆਂ ਕੋਸ਼ਿਸ਼ਾਂ ਆਪਣੇ ਸ਼ਹਿਰਾਂ ਨੂੰ ਸਵੱਛ ਰੱਖਣ ਦੇ ਨਾਲ-ਨਾਲ ਸੁਅਸਥ ਰੱਖਣ ਲਈ ਹੋਣੀਆਂ ਚਾਹੀਦੀਆਂ ਹਨ”

”ਨਦੀਆਂ ਨੂੰ ਸ਼ਹਿਰੀ ਜੀਵਨ ਦੇ ਕੇਂਦਰ ਵਿੱਚ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਇਹ ਤੁਹਾਡੇ ਸ਼ਹਿਰਾਂ ਵਿੱਚ ਇੱਕ ਨਵਾਂ ਜੀਵਨ ਲਿਆਏਗਾ"

"ਸਾਡੇ ਸ਼ਹਿਰ ਸਾਡੀ ਅਰਥਵਿਵਸਥਾ ਦਾ ਵਾਹਕ ਬਲ ਹਨ। ਸਾਨੂੰ ਸ਼ਹਿਰ ਨੂੰ ਇੱਕ ਜੀਵੰਤ ਅਰਥਵਿਵਸਥਾ ਦਾ ਕੇਂਦਰ ਬਣਾਉਣਾ ਚਾਹੀਦਾ ਹੈ"

"ਸਾਡੇ ਵਿਕਾਸ ਮਾਡਲ ਵਿੱਚ ਐੱਮਐੱਸਐੱਮਈ (MSMEs) ਨੂੰ ਕਿਵੇਂ ਮਜ਼ਬੂਤ ਕਰਨਾ ਹੈ ਇਸ 'ਤੇ ਵਿਚਾਰ ਕਰਨ ਦੀ ਜ਼ਰੂਰਤ ਹੈ"

"ਮਹਾਮਾਰੀ ਨੇ ਸਟ੍ਰੀਟ ਵੈਂਡਰਸ ਦੀ ਮਹੱਤਤਾ ਦਰਸਾਈ ਹੈ। ਉਹ ਸਾਡੀ ਯਾਤਰਾ ਦਾ ਹਿੱਸਾ ਹਨ। ਅਸੀਂ ਉਨ੍ਹਾਂ ਨੂੰ ਪਿੱਛੇ ਨਹੀਂ ਛੱਡ ਸਕਦੇ”

“ਮੈਂ ਕਾਸ਼ੀ ਲਈ ਤੁਹਾਡੇ ਸੁਝਾਵਾਂ ਲਈ ਧੰਨਵਾਦੀ ਹੋਵਾਂਗਾ ਅਤੇ ਮੈਂ ਤੁਹਾਡਾ ਪਹਿਲਾ ਵਿਦਿਆਰਥੀ ਹੋਵਾਂਗਾ”

“ਸਰਦਾਰ ਪਟੇਲ ਅਹਿਮਦਾਬਾਦ ਦੇ ਮੇਅਰ ਸਨ ਅਤੇ ਦੇਸ਼ ਅੱਜ ਵੀ ਉਨ੍ਹਾਂ ਨੂੰ ਯਾਦ ਕਰਦਾ ਹੈ”

Posted On: 17 DEC 2021 12:55PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸ ਜ਼ਰੀਏ ਆਲ ਇੰਡੀਆ ਮੇਅਰਸ ਕਾਨਫਰੰਸ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਆਨਾਥ ਅਤੇ ਕੇਂਦਰੀ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ ਮੌਜੂਦ ਸਨ।

ਸਭਾ ਨੂੰ ਸੰਬੋਧਨ ਕਰਦੇ ਹੋਏਪ੍ਰਧਾਨ ਮੰਤਰੀ ਨੇ ਪ੍ਰਾਚੀਨ ਸ਼ਹਿਰ ਵਾਰਾਣਸੀ ਵਿੱਚ ਹਾਲ ਹੀ ਦੇ ਘਟਨਾਕ੍ਰਮ ਦਾ ਜ਼ਿਕਰ ਕੀਤਾ। ਉਨ੍ਹਾਂ ਆਪਣੇ ਬਿਆਨ ਨੂੰ ਯਾਦ ਕੀਤਾ ਕਿ ਕਾਸ਼ੀ ਦਾ ਵਿਕਾਸ ਪੂਰੇ ਦੇਸ਼ ਲਈ ਰੋਡਮੈਪ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਦੇਸ਼ ਦੇ ਜ਼ਿਆਦਾਤਰ ਸ਼ਹਿਰ ਪਰੰਪਰਾਗਤ ਸ਼ਹਿਰ ਹਨਜੋ ਪਰੰਪਰਾਗਤ ਤਰੀਕੇ ਨਾਲ ਵਿਕਸਿਤ ਹੋਏ ਹਨ। ਆਧੁਨਿਕੀਕਰਣ ਦੇ ਇਸ ਦੌਰ ਵਿੱਚ ਇਨ੍ਹਾਂ ਸ਼ਹਿਰਾਂ ਦੀ ਪੁਰਾਤਨਤਾ ਵੀ ਉਤਨੀ ਹੀ ਮਹੱਤਵਪੂਰਨ ਹੈ। ਉਨ੍ਹਾਂ ਟਿੱਪਣੀ ਕੀਤੀ ਕਿ ਇਹ ਸ਼ਹਿਰ ਸਾਨੂੰ ਵਿਰਾਸਤ ਅਤੇ ਸਥਾਨਕ ਕੌਸ਼ਲ ਨੂੰ ਸੰਭਾਲਣ ਦਾ ਤਰੀਕਾ ਸਿਖਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਮੌਜੂਦਾ ਢਾਂਚਿਆਂ ਨੂੰ ਨਸ਼ਟ ਕਰਨਾ ਕੋਈ ਤਰੀਕਾ ਨਹੀਂ ਹੈਬਲਕਿ ਪੁਨਰ-ਸੁਰਜੀਤੀ ਅਤੇ ਸੰਭਾਲ 'ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ। ਇਹ ਆਧੁਨਿਕ ਸਮੇਂ ਦੀਆਂ ਜ਼ਰੂਰਤਾਂ ਅਨੁਸਾਰ ਕੀਤਾ ਜਾਣਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਸਵੱਛਤਾ ਲਈ ਸ਼ਹਿਰਾਂ ਦਰਮਿਆਨ ਸੁਅਸਥ ਮੁਕਾਬਲੇ ਦਾ ਸੱਦਾ ਦਿੱਤਾ ਅਤੇ ਹੈਰਾਨੀ ਪ੍ਰਗਟ ਕੀਤੀ ਕਿ ਕੀ ਉਨ੍ਹਾਂ ਸ਼ਹਿਰਾਂ ਨੂੰ ਮਾਨਤਾ ਦੇਣ ਲਈ ਨਵੀਆਂ ਸ਼੍ਰੇਣੀਆਂ ਬਣਾਈਆਂ ਜਾ ਸਕਦੀਆਂ ਹਨ ਜੋ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਦੇ ਨਾਲ-ਨਾਲ ਸਵੱਛਤਾ ਪ੍ਰਾਪਤ ਕਰਨ ਲਈ ਸਭ ਤੋਂ ਵਧੀਆ ਪ੍ਰਯਤਨ ਕਰ ਰਹੇ ਹਨ। ਉਨ੍ਹਾਂ ਸਵੱਛਤਾ ਦੇ ਨਾਲ-ਨਾਲ ਸ਼ਹਿਰਾਂ ਦੇ ਸੁੰਦਰੀਕਰਣ 'ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਮੇਅਰਾਂ ਨੂੰ ਕਿਹਾ ਕਿ ਉਹ ਇਸ ਸਬੰਧੀ ਆਪਣੇ ਸ਼ਹਿਰਾਂ ਦੇ ਵਾਰਡਾਂ ਦਰਮਿਆਨ ਸੁਅਸਥ ਮੁਕਾਬਲੇ ਦੀ ਭਾਵਨਾ ਪੈਦਾ ਕਰਨ।

ਉਨ੍ਹਾਂ ਨੇ ਮੇਅਰਾਂ ਨੂੰ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵਨਾਲ ਸਬੰਧਿਤ ਪ੍ਰੋਗਰਾਮ ਚਲਾਉਣ ਲਈ ਵੀ ਕਿਹਾਜਿਵੇਂ ਕਿ ਸੁਤੰਤਰਤਾ ਸੰਗ੍ਰਾਮ ਵਿਸ਼ੇ 'ਤੇ ਅਧਾਰਿਤ 'ਰੰਗੋਲੀਮੁਕਾਬਲੇਆਜ਼ਾਦੀ ਸੰਗ੍ਰਾਮ 'ਤੇ ਗੀਤ ਮੁਕਾਬਲੇ ਅਤੇ ਲੋਰੀ ਮੁਕਾਬਲੇਜਿਨ੍ਹਾਂ ਬਾਰੇ ਪ੍ਰਧਾਨ ਮੰਤਰੀ ਆਪਣੇ ਭਾਸ਼ਣਾਂ ਅਤੇ ਮਨ ਕੀ ਬਾਤ ਪ੍ਰੋਗਰਾਮਾਂ ਵਿੱਚ ਜ਼ੋਰ ਦਿੰਦੇ ਰਹੇ ਹਨ। ਪ੍ਰਧਾਨ ਮੰਤਰੀ ਨੇ ਇਹ ਵੀ ਸੁਝਾਅ ਦਿੱਤਾ ਕਿ ਮੇਅਰਾਂ ਨੂੰ ਸ਼ਹਿਰਾਂ ਦੇ ਜਨਮ ਦਿਨ ਬਾਰੇ ਪਤਾ ਲਗਾ ਕੇ ਮਨਾਇਆ ਜਾਣਾ ਚਾਹੀਦਾ ਹੈ। ਨਦੀਆਂ ਵਾਲੇ ਸ਼ਹਿਰਾਂ ਨੂੰ ਰਿਵਰ ਫੈਸਟੀਵਲ (ਨਦੀ ਉਤਸਵ) ਮਨਾਉਣਾ ਚਾਹੀਦਾ ਹੈ।ਉਨ੍ਹਾਂ ਦਰਿਆਵਾਂ ਦੀ ਮਹਿਮਾ ਨੂੰ ਫੈਲਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ ਤਾਕਿ ਲੋਕ ਇਨ੍ਹਾਂ 'ਤੇ ਮਾਣ ਕਰਨ ਅਤੇ ਉਨ੍ਹਾਂ ਨੂੰ ਸਵੱਛ ਰੱਖਣ। ਪ੍ਰਧਾਨ ਮੰਤਰੀ ਨੇ ਕਿਹਾ “ਨਦੀਆਂ ਨੂੰ ਸ਼ਹਿਰ ਦੇ ਜੀਵਨ ਦੇ ਕੇਂਦਰ ਵਿੱਚ ਵਾਪਸ ਲਿਆਂਦਾ ਜਾਣਾ ਚਾਹੀਦਾ ਹੈ। ਇਹ ਤੁਹਾਡੇ ਸ਼ਹਿਰਾਂ ਵਿੱਚ ਇੱਕ ਨਵੀਂ ਜ਼ਿੰਦਗੀ ਲਿਆਏਗਾ।”  ਉਨ੍ਹਾਂ ਮੇਅਰਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੇ ਖ਼ਾਤਮੇ ਲਈ ਮੁਹਿੰਮ ਨੂੰ ਪੁਨਰ ਸੁਰਜੀਤ ਕਰਨ ਲਈ ਕਿਹਾ।  ਉਨ੍ਹਾਂ ਮੇਅਰਾਂ ਨੂੰ ਕਿਹਾ ਕਿ ਉਹ ਕਚਰੇ ਤੋਂ ਦੌਲਤ ਪੈਦਾ ਕਰਨ ਦੇ ਤਰੀਕੇ ਲੱਭਣ। ਉਨ੍ਹਾਂ ਕਿਹਾ, “ਸਾਡਾ ਸ਼ਹਿਰ ਵੀ ਸਵੱਛ ਅਤੇ ਸੁਅਸਥ ਹੋਣਾ ਚਾਹੀਦਾ ਹੈਇਹ ਸਾਡੀ ਕੋਸ਼ਿਸ਼ ਹੋਣੀ ਚਾਹੀਦੀ ਹੈ।

ਉਨ੍ਹਾਂ ਮੇਅਰਾਂ ਨੂੰ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਸ਼ਹਿਰਾਂ ਦੀਆਂ ਸਟਰੀਟ ਲਾਈਟਾਂ ਅਤੇ ਘਰਾਂ ਵਿੱਚ ਐੱਲਈਡੀ ਬਲਬ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾਵੇ। ਉਨ੍ਹਾਂ ਇਸ ਨੂੰ ਮਿਸ਼ਨ ਮੋਡ ਵਿੱਚ ਲੈਣ ਲਈ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਹਮੇਸ਼ਾ ਮੌਜੂਦਾ ਸਕੀਮਾਂ ਨੂੰ ਨਵੀਂ ਵਰਤੋਂ ਲਈ ਵਰਤਣ ਅਤੇ ਅੱਗੇ ਲਿਜਾਣ ਬਾਰੇ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਮੇਅਰਾਂ ਨੂੰ ਸ਼ਹਿਰ ਦੀਆਂ ਐੱਨਸੀਸੀ ਯੂਨਿਟਾਂ ਨਾਲ ਸੰਪਰਕ ਕਰਨ ਅਤੇ ਸ਼ਹਿਰਾਂ ਦੀਆਂ ਮੂਰਤੀਆਂ ਨੂੰ ਸਾਫ਼ ਕਰਨ ਲਈ ਗਰੁੱਪ ਬਣਾਉਣ ਅਤੇ ‘ਆਜ਼ਾਦੀ ਕਾ ਅੰਮ੍ਰਿਤ ਮਹੋਤਸਵ’ ਦੀ ਭਾਵਨਾ ਨਾਲ ਸ਼ਖ਼ਸੀਅਤਾਂ ਬਾਰੇ ਭਾਸ਼ਣਾਂ ਦੇ ਸਮਾਗਮ ਆਯੋਜਿਤ ਕਰਨ ਲਈ ਕਿਹਾ। ਇਸੇ ਤਰ੍ਹਾਂਮੇਅਰ ਆਪਣੇ ਸ਼ਹਿਰ ਵਿੱਚ ਇੱਕ ਸਥਾਨ ਦੀ ਪਹਿਚਾਣ ਕਰ ਸਕਦੇ ਹਨ ਅਤੇ ਪੀਪੀਪੀ ਮੋਡ ਦੁਆਰਾ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਨਾਲ ਇੱਕ ਸਮਾਰਕ ਬਣਾ ਸਕਦੇ ਹਨ।  ‘ਇੱਕ ਜ਼ਿਲ੍ਹਾ ਇੱਕ ਉਤਪਾਦ’ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏਪ੍ਰਧਾਨ ਮੰਤਰੀ ਨੇ ਮੇਅਰਾਂ ਨੂੰ ਕਿਹਾ ਕਿ ਉਹ ਸ਼ਹਿਰ ਵਿੱਚ ਕਿਸੇ ਵਿਲੱਖਣ ਉਤਪਾਦ ਜਾਂ ਸਥਾਨ ਦੁਆਰਾ ਪ੍ਰਚਾਰਿਤ ਆਪਣੇ ਸ਼ਹਿਰਾਂ ਦੀ ਇੱਕ ਵਿਲੱਖਣ ਪਹਿਚਾਣ ਲਈ ਜ਼ੋਰ ਦੇਣ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸ਼ਹਿਰੀ ਜੀਵਨ ਦੇ ਵਿਭਿੰਨ ਪਹਿਲੂਆਂ ਦੇ ਸਬੰਧ ਵਿੱਚ ਲੋਕ ਪੱਖੀ ਸੋਚ ਵਿਕਸਿਤ ਕਰਨ ਲਈ ਵੀ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਪਬਲਿਕ ਟਰਾਂਸਪੋਰਟ ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਮੇਅਰਾਂ ਨੂੰ ਕਿਹਾ ਕਿ ਉਹ ਇਹ ਦੇਖਣ ਕਿ ਉਨ੍ਹਾਂ ਦੇ ਸ਼ਹਿਰ ਦੀ ਹਰ ਸੁਵਿਧਾ ਸੁਗਮਯ ਭਾਰਤ ਅਭਿਯਾਨ- ਪਹੁੰਚਯੋਗ ਭਾਰਤ ਮੁਹਿੰਮ ਦੇ ਤਹਿਤ ਦਿਵਯਾਂਗ ਪੱਖੀ ਹੋਵੇ।

ਉਨ੍ਹਾਂ ਕਿਹਾ ਕਿ “ਸਾਡੇ ਸ਼ਹਿਰ ਸਾਡੀ ਅਰਥਵਿਵਸਥਾ ਦੀ ਸੰਚਾਲਕ ਸ਼ਕਤੀ ਹਨ। ਸਾਨੂੰ ਸ਼ਹਿਰ ਨੂੰ ਇੱਕ ਜੀਵੰਤ ਅਰਥਵਿਵਸਥਾ ਦਾ ਕੇਂਦਰ ਬਣਾਉਣਾ ਚਾਹੀਦਾ ਹੈ।" ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਇੱਕ ਸੰਪੂਰਨ ਪ੍ਰਣਾਲੀ ਬਣਾਉਣ ਲਈ ਕਿਹਾ ਜਿੱਥੇ ਸਾਰੀਆਂ ਸੁਵਿਧਾਵਾਂ ਮਿਲ ਕੇ ਵਿਕਸਿਤ ਹੋਣ ਤਾਂ ਜੋ ਇੱਕ ਈਕੋਸਿਸਟਮ ਬਣਾਇਆ ਜਾ ਸਕੇ ਜੋ ਆਰਥਿਕ ਗਤੀਵਿਧੀਆਂ ਨੂੰ ਸੱਦਾ ਦਿੰਦਾ ਹੈ ਅਤੇ ਉਤਸ਼ਾਹਿਤ ਕਰਦਾ ਹੈ।

ਪ੍ਰਧਾਨ ਮੰਤਰੀ ਨੇ ਸਾਡੇ ਵਿਕਾਸ ਮਾਡਲ ਵਿੱਚ ਸੂਖਮਲਘੂ ਅਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈਜ਼) ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਨੂੰ ਦੁਹਰਾਇਆ। ਪ੍ਰਧਾਨ ਮੰਤਰੀ ਨੇ ਕਿਹਾ ਸਟ੍ਰੀਟ ਵਿਕਰੇਤਾ ਸਾਡੀ ਆਪਣੀ ਯਾਤਰਾ ਦਾ ਹਿੱਸਾ ਹਨਅਸੀਂ ਹਰ ਪਲ ਉਨ੍ਹਾਂ ਦੀਆਂ ਕਠਿਨਾਈਆਂ ‘ਤੇ ਨਜ਼ਰ ਰਖਾਂਗੇ। ਉਨ੍ਹਾਂ ਲਈ ਅਸੀਂ ਪ੍ਰਧਾਨ ਮੰਤਰੀ ਸਵਨਿਧੀ ਯੋਜਨਾ ਲੈ ਕੇ ਆਏ ਹਾਂ। ਇਹ ਯੋਜਨਾ ਬਹੁਤ ਵਧੀਆ ਹੈ। ਆਪਣੇ ਸ਼ਹਿਰ ਵਿੱਚ ਉਹਨਾਂ ਦੀ ਇੱਕ ਸੂਚੀ ਬਣਾਓ ਅਤੇ ਉਨ੍ਹਾਂ ਨੂੰ ਮੋਬਾਈਲ ਫੋਨ ਜ਼ਰੀਏ ਲੈਣ-ਦੇਣ ਕਰਨਾ ਸਿਖਾਓ। ਇਹ ਬਹੁਤ ਬਿਹਤਰ ਸ਼ਰਤਾਂ 'ਤੇ ਬੈਂਕ ਵਿੱਤ ਦੀ ਸੁਵਿਧਾ ਦੇਵੇਗਾ।"  ਉਨ੍ਹਾਂ ਕਿਹਾ ਕਿ ਮਹਾਮਾਰੀ ਦੌਰਾਨ ਇਨ੍ਹਾਂ ਦੀ ਮਹੱਤਤਾ ਬਹੁਤ ਸਪਸ਼ਟ ਤੌਰ 'ਤੇ ਸਾਹਮਣੇ ਆਈ ਹੈ।

ਪ੍ਰਧਾਨ ਮੰਤਰੀ ਨੇ ਕਾਸ਼ੀ ਦੇ ਵਿਕਾਸ ਲਈ ਮੇਅਰਾਂ ਨੂੰ ਆਪਣੇ ਤਜ਼ਰਬਿਆਂ ਤੋਂ ਸੁਝਾਅ ਦੇਣ ਦੀ ਤਾਕੀਦ ਨਾਲ ਸਮਾਪਤੀ ਕੀਤੀ।  "ਮੈਂ ਤੁਹਾਡੇ ਸੁਝਾਵਾਂ ਲਈ ਧੰਨਵਾਦੀ ਹੋਵਾਂਗਾ ਅਤੇ ਮੈਂ ਤੁਹਾਡਾ ਪਹਿਲਾ ਵਿਦਿਆਰਥੀ ਹੋਵਾਂਗਾ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਦਾਰ ਪਟੇਲ ਅਹਿਮਦਾਬਾਦ ਦੇ ਮੇਅਰ ਸਨ ਅਤੇ ਦੇਸ਼ ਅੱਜ ਵੀ ਉਨ੍ਹਾਂ ਨੂੰ ਯਾਦ ਕਰਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ “ਮੇਅਰ ਦਾ ਅਹੁਦਾ ਇੱਕ ਸਾਰਥਕ ਰਾਜਨੀਤਕ ਕਰੀਅਰ ਲਈ ਇੱਕ ਅਜਿਹਾ ਸ਼ੁਰੂਆਤੀ ਕਦਮ ਹੋ ਸਕਦਾ ਹੈ ਜਿੱਥੇ ਤੁਸੀਂ ਇਸ ਦੇਸ਼ ਦੇ ਲੋਕਾਂ ਦੀ ਸੇਵਾ ਕਰ ਸਕਦੇ ਹੋ।

 **********

ਡੀਐੱਸ/ਏਕੇ


(Release ID: 1782782) Visitor Counter : 155