ਯੁਵਾ ਮਾਮਲੇ ਤੇ ਖੇਡ ਮੰਤਰਾਲਾ
ਮਿਸ਼ਨ ਓਲੰਪਿਕ ਸੈੱਲ ਨੇ ਏਸ਼ੀਆਈ ਖੇਡਾਂ ਦੀ ਤਿਆਰੀ ਲਈ ਵਿਦੇਸ਼ਾਂ ਵਿੱਚ ਟ੍ਰੇਨਿੰਗ ਲਈ ਸੇਲਰਜ਼ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦਿੱਤੀ
Posted On:
14 DEC 2021 2:36PM by PIB Chandigarh
ਮੁੱਖ ਆਕਰਸ਼ਣ
• ਚਾਰ ਓਲੰਪੀਅਨ ਸੇਲਰਜ਼ ਦੇ ਪ੍ਰਸਤਾਵਾਂ ਦੀ ਲਾਗਤ 2.75 ਕਰੋੜ ਰੁਪਏ ਤੋਂ ਵੱਧ ਹੈ
• ਮੈਂਬਰਾਂ ਨੇ ਨਵੰਬਰ ਵਿੱਚ ਆਇਰਲੈਂਡ, ਸਕੌਟਲੈਂਡ ਅਤੇ ਵੇਲਜ਼ ਵਿੱਚ ਆਯੋਜਿਤ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਵਾਲੇ ਬੈਡਮਿੰਟਨ ਖਿਡਾਰੀਆਂ ਦੇ ਵਿਕਾਸ ਸਮੂਹ ਨੂੰ ਦਿੱਤੇ ਗਏ ਸਮਰਥਨ ਨੂੰ ਪ੍ਰਵਾਨਗੀ ਦਿੱਤੀ।
ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਦੇ ਹਾਲ ਹੀ ਵਿੱਚ ਪੁਨਰਗਠਿਤ ਮਿਸ਼ਨ ਓਲੰਪਿਕ ਸੈੱਲ ਨੇ ਅੱਜ ਚੀਨ ਦੇ ਹਾਂਗਜ਼ੂ ਵਿੱਚ ਅਗਲੇ ਵਰ੍ਹੇ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ ਚਾਰ ਸੇਲਰਜ਼ ਨੂੰ ਟ੍ਰੇਨਿੰਗ ਦੇਣ ਅਤੇ ਵਿਦੇਸ਼ਾਂ ਵਿੱਚ ਮੁਕਾਬਲਾ ਕਰਨ ਦੇ ਪ੍ਰਸਤਾਵਾਂ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਚਾਰ ਓਲੰਪੀਅਨ ਸੇਲਰਜ਼ ਦੇ ਪ੍ਰਸਤਾਵਾਂ 'ਤੇ 2.75 ਕਰੋੜ ਰੁਪਏ ਤੋਂ ਵੱਧ ਦਾ ਖ਼ਰਚਾ ਹੋਵੇਗਾ।
49ਈਆਰ (ਦੋ ਹੱਥਾਂ ਵਾਲੀ ਸਕਿੱਫ ਟਾਈਪ ਹਾਈ ਪਰਫੌਰਮੈਂਸ ਸੇਲਿੰਗ ਡਿੰਗੀ) ਦੇ ਸੇਲਰਜ਼ ਵਰੁਣ ਠੱਕਰ ਅਤੇ ਕੇ ਸੀ ਗਣਪਤੀ (1.34 ਕਰੋੜ ਰੁਪਏ), ਲੇਜ਼ਰ ਰੇਡੀਅਲ ਸਪੈਸ਼ਲਿਸਟ ਨੇਥਰਾ ਕੁਮਾਨਨ (90.58 ਲੱਖ ਰੁਪਏ) ਅਤੇ ਲੇਜ਼ਰ ਸਟੈਂਡਰਡ ਏਸ ਵਿਸ਼ਨੂੰ ਸਰਵਨਨ (51.08 ਲੱਖ ਰੁਪਏ), ਏਸ਼ੀਅਨ ਖੇਡਾਂ ਤੱਕ, ਇਨ੍ਹਾਂ ਫੰਡਾਂ ਦੀ ਵਰਤੋਂ ਯਾਤਰਾ, ਭੋਜਨ ਅਤੇ ਰਿਹਾਇਸ਼, ਕੋਚ ਪ੍ਰਵੇਸ਼ ਫੀਸ, ਕੋਚ ਦੀ ਤਨਖਾਹ ਅਤੇ ਕਿਸ਼ਤੀ ਦੇ ਕਿਰਾਏ ਲਈ ਕਰਨਗੇ।
ਐੱਮਓਸੀ ਨੇ ਕਈ ਪ੍ਰਸਤਾਵਾਂ ਦੀ ਪੁਸ਼ਟੀ ਵੀ ਕੀਤੀ ਜਿਨ੍ਹਾਂ ਨੂੰ ਐਮਰਜੈਂਸੀ ਦੇ ਅਧਾਰ 'ਤੇ ਮਨਜ਼ੂਰੀ ਦਿੱਤੀ ਗਈ ਸੀ। ਇਨ੍ਹਾਂ ਵਿੱਚ ਓਲੰਪਿਕ ਖੇਡਾਂ ਦੇ ਜੈਵਲਿਨ ਥਰੋਅ ਸੋਨ ਤਗਮਾ ਵਿਜੇਤਾ ਨੀਰਜ ਚੋਪੜਾ ਦੇ ਚੂਲਾ ਵਿਸਟਾ, ਸੰਯੁਕਤ ਰਾਜ ਅਮਰੀਕਾ ਵਿੱਚ ਆਪਣੀ ਔਫ-ਸੀਜ਼ਨ ਟ੍ਰੇਨਿੰਗ ਦਾ ਪ੍ਰਸਤਾਵ, ਮਹਿਲਾ ਬੈਡਮਿੰਟਨ ਵਿਸ਼ਵ ਚੈਂਪੀਅਨ ਪੀ ਵੀ ਸਿੰਧੂ ਵੱਲੋਂ ਸਪੇਨ ਵਿੱਚ ਬੀਡਬਲਿਊਐੱਫ਼ ਵਿਸ਼ਵ ਚੈਂਪੀਅਨਸ਼ਿਪ ਵਿੱਚ ਆਪਣੇ ਫਿਟਨੈਸ ਟ੍ਰੇਨਰ ਦੀਆਂ ਸੇਵਾਵਾਂ ਨੂੰ ਸ਼ਾਮਲ ਕਰਨ ਲਈ ਸਹਾਇਤਾ ਦਾ ਪ੍ਰਸਤਾਵ ਸ਼ਾਮਲ ਹੈ।
ਮੈਂਬਰਾਂ ਨੇ ਨਵੰਬਰ ਅਤੇ ਇਸ ਮਹੀਨੇ ਵਿੱਚ ਆਇਰਲੈਂਡ, ਸਕੌਟਲੈਂਡ ਅਤੇ ਵੇਲਜ਼ ਵਿੱਚ ਹੋਏ ਟੂਰਨਾਮੈਂਟਾਂ ਵਿੱਚ ਹਿੱਸਾ ਲੈਣ ਵਾਲੇ ਬੈਡਮਿੰਟਨ ਖਿਡਾਰੀਆਂ ਦੇ ਵਿਕਾਸ ਸਮੂਹ ਨੂੰ ਦਿੱਤੇ ਗਏ ਸਮਰਥਨ ਨੂੰ ਮਨਜ਼ੂਰੀ ਦਿੱਤੀ। ਸ਼ਿਖਾ ਗੌਤਮ, ਅਸ਼ਵਨੀ ਭੱਟ, ਪ੍ਰਿਯਾਂਸ਼ੂ, ਵਿਸ਼ਨੂੰਵਰਧਨ, ਕ੍ਰਿਸ਼ਨਾ ਪ੍ਰਸਾਦ, ਈਸ਼ਾਨ, ਸਾਈਪ੍ਰਤੀਕ, ਪੀ ਗਾਇਤਰੀ, ਟ੍ਰੀਸਾ, ਤਨੀਸ਼ਾ, ਰੁਤੂਪਰਣਾ ਅਤੇ ਸਾਮਿਯਾ ਫਾਰੂਕੀ ਲਈ ਐਕਸਪੋਜਰ ਟ੍ਰਿਪ ਦਾ ਖ਼ਰਚਾ ਤਕਰੀਬਨ 45 ਲੱਖ ਰੁਪਏ ਸੀ।
ਇਸ ਤੋਂ ਇਲਾਵਾ, ਐੱਮਓਸੀ ਨੇ ਅਭਿਨਵ ਸਾਠੇ ਨੂੰ ਭਾਰਤੀ ਪੁਰਸ਼ ਹਾਕੀ ਟੀਮ ਦੇ ਫਿਜ਼ੀਓਥੈਰੇਪਿਸਟ ਦੇ ਤੌਰ 'ਤੇ ਮਨਜ਼ੂਰੀ ਦੇ ਦਿੱਤੀ ਹੈ ਜਦੋਂ ਤੱਕ ਉਸ ਦੀ ਫੀਸ ਦਾ ਫੰਡ ਏਸੀਟੀਸੀ ਦੁਆਰਾ ਨਹੀਂ ਦਿੱਤਾ ਜਾਂਦਾ, ਬੈਡਮਿੰਟਨ ਖਿਡਾਰੀ ਅਦਿਤੀ ਭੱਟ ਲਈ ਐਸਟੋਨੀਆ, ਸਵੀਡਨ ਅਤੇ ਯੂਕਰੇਨ ਵਿੱਚ ਤਿੰਨ ਟੂਰਨਾਮੈਂਟਾਂ ਲਈ 4.90 ਲੱਖ ਰੁਪਏ ਅਤੇ ਲਕਸ਼ਯ ਸੇਨ ਲਈ ਸਪੇਨ ਵਿੱਚ ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ ਲਈ ਆਪਣੇ ਕੋਚ ਅਤੇ ਫਿਜ਼ੀਓਥੈਰੇਪਿਸਟ ਲਈ 3 ਲੱਖ ਰੁਪਏ; ਅਤੇ ਸਕੀਟ ਸ਼ੂਟਰ ਗੁਰਜੋਤ ਸਿੰਘ ਦੀ ਬੇਨਤੀ 'ਤੇ ਗੋਲਾ ਬਾਰੂਦ ਅਤੇ ਕਲੇ ਟਾਰਗਿਟਸ (ਫਲਾਇੰਗ ਟਾਰਗੇਟ) ਲਈ 2.23 ਲੱਖ ਰੁਪਏ ਦੀ ਮਨਜ਼ੂਰੀ ਦਿੱਤੀ ਗਈ।
**********
ਐੱਨਬੀ/ਓਏ
(Release ID: 1781624)
Visitor Counter : 176