ਜਹਾਜ਼ਰਾਨੀ ਮੰਤਰਾਲਾ
azadi ka amrit mahotsav

ਕੇਂਦਰੀ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਗੋਆ ਸਥਿਤ ਮੋਰਮੁਗਾਓ ਬੰਦਰਗਾਹ ‘ਤੇ ਨਦੀ ਕ੍ਰੂਜ਼ ਸੇਵਾ ਦੀ ਸ਼ੁਰੂਆਤ ਕੀਤੀ

Posted On: 11 DEC 2021 5:39PM by PIB Chandigarh

ਕੇਂਦਰੀ ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰੀ ਸ਼੍ਰੀ ਸਰਬਾਨੰਦ ਸੋਨੋਵਾਲ ਨੇ ਅੱਜ ਗੋਆ ਸਥਿਤ ਮੋਰਮੁਗਾਓ ਬੰਦਰਗਾਹ ‘ਤੇ ਨਦੀ ਕ੍ਰੂਜ਼ ਸੇਵਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਨੇ ਟੂਰਿਸਟਾਂ ਨੂੰ ਗੋਆ ਦਾ ਸੱਭਿਆਚਾਰ ਅਤੇ ਇਤਿਹਾਸ ਦਾ ਭਰਪੂਰ ਅਨੁਭਵ ਦਿਵਾਉਣ ਦੇ ਲਈ ਐੱਫਆਰਪੀ ਡਬਲ ਨੈੱਕ ਨੌਕਾਵਾਂ ਦੇ ਨਾਲ ਸਾਰੇ ਪ੍ਰਸਤਾਵਿਤ ਮਾਰਗਾਂ ‘ਤੇ ਜਲਦੀ ਸੇਵਾ ਸ਼ੁਰੂ ਕਰਨ ਦਾ ਐਲਾਨ ਵੀ ਕੀਤਾ। ਇਹ ਇੱਕ ਆਮ ਉਪਯੋਗਕਰਤਾ ਦੀ ਸੁਵਿਧਾ ਹੋਵੇਗੀ ਅਤੇ ਕੋਈ ਵੀ ਉੱਦਮੀ ਬੰਦਰਗਾਹ ਵਿੱਚ ਉਪਲੱਬਧ ਇਸ ਬਰਥਿੰਗ ਦੀ ਸੁਵਿਧਾ ਨਾਲ ਇੱਕ ਨਵੀਂ ਅਤੇ ਸਮਾਨ ਸੇਵਾ ਸ਼ੁਰੂ ਕਰ ਸਕਦਾ ਹੈ। ਗੋਆ ਵਿੱਚ ਇਹ ਨਦੀ ਅਤੇ ਦ੍ਵੀਪ ਵਿੱਚ ਕ੍ਰੂਜ਼ ਸੇਵਾ ਵਿੱਚ ਨਵੇਂ ਉੱਦਮਾਂ ਦਾ ਪਤਾ ਲਗਾਉਣ ਦਾ ਇੱਕ ਮੌਕਾ ਹੈ, ਜਿਸ ਦਾ ਹੁਣ ਤੱਕ ਪ੍ਰਯੋਗ ਨਹੀਂ ਹੋਇਆ ਹੈ। ਇਹ ਗੋਆ ਵਿੱਚ ਇਸ ਤਰ੍ਹਾਂ ਦੇ ਅਣਛੁਏ ਉੱਦਮ ਦਾ ਅਨੁਭਵ ਕਰਨ ਦਾ ਇੱਕ ਅਨੌਖਾ ਅਵਸਰ ਹੋਵੇਗਾ।

ਸ਼੍ਰੀ ਸੋਨੋਵਾਲ ਨੇ ਕ੍ਰੂਜ਼ ਟਰਮਿਨਲ ਬਰਥ ਸਮੇਤ ਬੰਦਰਗਾਹ ਦੇ ਪਰਿਚਾਲਨ ਖੇਤਰਾਂ ਦਾ ਵੀ ਦੌਰਾ ਕੀਤਾ ਜਿੱਥੇ ਅੰਤਰਰਾਸ਼ਟਰੀ ਅਤੇ ਘਰੇਲੂ ਟਰਮਿਨਲ ਸਥਾਪਿਤ ਅਤੇ ਸਾਉਥ ਵੈਸਟ ਪੋਰਟ ਲਿਮਿਟਿਡ (ਐੱਸਡਬਲਿਊਪੀਐੱਲ) ਅਤੇ ਅਦਾਨੀ ਮੋਰਮੁਗਾਓ ਪੋਰਟ ਟ੍ਰਸਟ ਪ੍ਰਾਈਵੇਟ ਦੁਆਰਾ ਪੀਪੀਪੀ ਟਰਮਿਨਲ ਦਾ ਸੰਚਾਲਨ ਕਰਨ ਦਾ ਪ੍ਰਸਤਾਵ ਹੈ। ਉਹ ਇਸ ਦੇ ਸੰਚਾਲਨ ਦਾ ਨਿਰੀਖਣ ਕਰਨ ਗਏ ਸਨ।

ਸ਼੍ਰੀ ਸੋਨੋਵਾਲ ਨੇ ਹਿਤਧਾਰਾਕਾਂ ਅਤੇ ਸਥਾਨਕ ਪਦਅਧਿਕਾਰੀਆਂ ਦੇ ਨਾਲ ਇੱਕ ਬੈਠਕ ਵੀ ਕੀਤੀ। ਇਸ ਨਾਲ ਉਨ੍ਹਾਂ ਨੂੰ ਮੰਤਰੀ ਦੇ ਨਾਲ ਮਿਲਣ, ਗੱਲਬਾਤ ਕਰਨ ਅਤੇ ਭਾਰਤ ਦੇ ਪ੍ਰਗਤੀਸ਼ੀਲ ਸਮੁੰਦਰੀ ਖੇਤਰ ‘ਤੇ ਆਪਣਾ ਨਜ਼ਰੀਆ ਸਾਂਝਾ ਕਰਨ ਦਾ ਅਵਸਰ ਮਿਲਿਆ। ਇਸ ਦੇ ਨਾਲ ਹੀ ਪ੍ਰਭਾਵੀ ਤਰੀਕੇ ਨਾਲ ਤੱਟੀ ਆਵਾਜਾਈ ਵਿੱਚ ਸੁਧਾਰ ਲਿਆਉਣ ਅਤੇ ਸਮੁੱਚੇ ਵਿਕਾਸ ਵਿੱਚ ਸਮੁੰਦਰੀ ਖੇਤਰ ਦੀਆਂ ਨੀਤੀਆਂ ਦਾ ਯੋਗਦਾਨ ‘ਤੇ ਵਿਚਾਰ-ਵਟਾਂਦਰਾ ਕਰਨ ਦਾ ਵੀ ਇੱਕ ਅਵਸਰ ਪ੍ਰਾਪਤ ਹੋਇਆ। ਸ਼੍ਰੀ ਸੋਨੋਵਾਲ ਨੇ ਐੱਮਪੀਟੀ ਦੇ ਵਿਕਾਸ ਦੇ ਲਈ ਉਨ੍ਹਾਂ ਦੇ ਮੁੱਦਿਆਂ ਅਤੇ ਸੁਝਾਵਾਂ ਨੂੰ ਸੁਨਣ ਦੇ ਲਈ ਬੰਦਰਗਾਹ ਵਿੱਚ ਕੰਮ ਕਰ ਰਹੇ ਸੰਘਾਂ ਦੇ ਨਾਲ ਵੀ ਚਰਚਾ ਕੀਤੀ।

ਸੇਵਾ ਉਦਯੋਗ ਹੋਣ ਦੇ ਚਲਦੇ ਬੰਦਰਗਾਹ ਐਗਜ਼ਿਮ ਯਾਨੀ ਆਯਾਤ-ਨਿਰਯਾਤ ਦੇ ਨਾਲ-ਨਾਲ ਅਤੇ ਘਰੇਲੂ ਖੇਤਰਾਂ ਨੂੰ ਵੀ ਸੁਵਿਧਾਵਾਂ ਪ੍ਰਦਾਨ ਕਰ ਰਿਹਾ ਹੈ। ਮੋਰਮੁਗਾਓ ਬੰਦਰਗਾਹ ਲਾਸਾਨੀ ਬੰਦਰਗਾਹ ਹੋਣ ਦੇ ਕਾਰਨ ਇਸ ਵਿੱਚ ਮਲਟੀਮੌਡਲ ਕਨੈਕਟੀਵਿਟੀ, ਉਤਕ੍ਰਿਸ਼ਟ ਕਾਰਗਾਂ ਸੰਚਾਲਨ ਸੁਵਿਧਾਵਾਂ, ਉੱਚ ਉਤਪਾਦਕਤਾ ਸੁਵਿਵਸਥਿਤ ਪ੍ਰਸ਼ਾਸਨ ਅਤੇ ਸਮਰਪਿਤ ਕਾਰਜਬਲ ਹੈ। ਇਨ੍ਹਾਂ ਸਭ ਦੇ ਚਲਦੇ ਇਹ ਬੰਦਰਗਾਹ ਭਾਰਤੀ ਉਪਮਹਾਂਦ੍ਵੀਪ ਦੇ ਸਭ ਤੋਂ ਸਮਰੱਥ ਬੰਦਰਗਾਹਾਂ ਵਿੱਚ ਸ਼ਾਮਲ ਹੈ।

ਸ਼੍ਰੀ ਸੋਨੋਵਾਲ ਗੋਆ ਦੇ ਆਪਣੇ ਇੱਕ ਦੌਰੇ ਦੌਰਾਨ ਵਪਾਰ ਅਤੇ ਉਦਯੋਗ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਰਾਸ਼ਟਰ ਦੇ ਆਰਥਿਕ ਵਿਕਾਸ ਵਿੱਚ ਯੋਗਦਾਨ ਦੇਣ ਦੇ ਲਈ ਐੱਮਪੀਟੀ ਦੀ ਸਮਰੱਥਾ ਨੂੰ ਵਧਾਉਣ ਨੂੰ ਲੈ ਕੇ ਵਿਚਾਰ-ਵਟਾਂਦਰਾ ਕਰਨਗੇ। ਜੇਕਰ ਸੰਪਰਕ ਦੇ ਸਾਰੇ ਮਾਧਿਅਮ ਭਾਵੇਂ ਜਲਮਾਰਗ ਹੋਣ, ਵਾਯੂਮਾਰਗ ਹੋਣ ਜਾਂ ਰੇਲਵੇ ਇਨ੍ਹਾਂ ਨੂੰ ਇਕੱਠੇ ਲਿਆਂਦਾ ਜਾਵੇਗਾ ਤਾਂ ਵਪਾਰ ਦੇ ਉਦੇਸ਼ ਨਾਲ ਜਾਂ ਉਚਿਤ ਸਮੇਂ ਦੇ ਅੰਦਰ ਲੋਕਾਂ ਨੂੰ ਸੁਵਿਧਾ ਪ੍ਰਦਾਨ ਕਰਨ ਦੇ ਲਿਹਾਜ ਨਾਲ ਇਨ੍ਹਾਂ ਦੀ ਸੰਯੁਕਤ ਭੂਮਿਕਾ ਹੋਵੇਗੀ ਜਿਸ ਨਾਲ ਨਿਸ਼ਚਿਤ ਤੌਰ ‘ਤੇ ਰਾਜ ਦੀ ਅਰਥ ਵਿਵਸਥਾ ਨੂੰ ਮਜ਼ਬੂਤੀ ਮਿਲੇਗੀ।

ਪੋਰਟ, ਸ਼ਿਪਿੰਗ ਅਤੇ ਜਲਮਾਰਗ ਮੰਤਰਾਲੇ ਦੀ ਸਾਗਰਮਾਲਾ ਯੋਜਨਾ ਦੇ ਤਹਿਤ ਗੋਆ ਰਾਜ ਵਿੱਚ ਨਿਮਨਲਿਖਿਤ ਕਾਰਜ ਚਲ ਰਹੇ ਹਨ:

 

 (1) 73.04 ਕਰੋੜ ਰੁਪਏ ਦੀ ਲਾਗਤ ਤੋਂ ਦੁਰਭਟ, ਕੋਰਤਲੀਮ-ਰਾਸੈਮ, ਓਲਡ ਗੋਆ-ਦਿਵਰ, ਸਨਵੋਰਦਮ, ਰਿਬੰਦਰ, ਅਲਦੋਨਾ ਬਨਸਤੇਰੀਮ, ਪਿਲਗਾਓ, ਸ਼ਿਰੋਡਾ ਵਿੱਚ 9 ਕੰਕ੍ਰੀਟ ਜੇੱਟੀ ਦਾ ਨਿਰਮਾਣ।

(2) 9.6 ਕਰੋੜ ਰੁਪਏ ਦੀ ਲਾਗਤ ਨਾਲ 4 ਫਲੋਟਿੰਗ ਜੇਟੀ (ਪੋਰਟਸ ਜੇੱਟੀ ਦੇ ਕੈਪਟਨ, ਓਲਡ ਗੋਆ ਜੇੱਟੀ, ਫੇਰੀ ਪੋਇੰਟ ਜੇੱਟੀ, ਚਾਪੋਰਾ ਜੇੱਟੀ) ਦਾ ਨਿਰਮਾਣ।

 

ਸਾਗਰਮਾਲਾ ਵਿੱਤ ਪੋਸ਼ਣ ਦਾ ਜ਼ੋਰ ਮੁੱਖ ਤੌਰ ‘ਤੇ ਅੰਦਰੂਨੀ ਇਲਾਕਿਆਂ ਦੇ ਲਈ ਜਲਮਾਰਗ ਸੰਪਰਕ ਵਿੱਚ ਸੁਧਾਰ ਅਤੇ ਮੁੱਖ ਸੜਕਾਂ ਵਿੱਚ ਅੰਤਿਮ ਕੋਨੇ ਦਾ ਸੰਪਰਕ ਮੁਹੱਈਆ ਕਰਵਾਉਣ ਨੂੰ ਲੈ ਕੇ ਹੈ ਤਾਕਿ ਯਾਤਰੀ ਅਤੇ ਕਾਰਗੋ ਦੀ ਮੂਵਮੈਂਟ ਬਹੁਤ ਹੱਦ ਤੱਕ ਜਲਮਾਰਗਾਂ ਦੇ ਮਾਧਿਅਮ ਨਾਲ ਹੋਵੇ ਅਤੇ ਸੜਕ ਮਾਰਗ ‘ਤੇ ਪਰਿਵਹਨ ਦਾ ਭਾਰ ਘੱਟ ਕੀਤਾ ਜਾ ਸਕੇ। ਇਸ ਨਾਲ ਪ੍ਰਦੂਸ਼ਣ ਹੋਵੇਗਾ। ਸਾਗਰਮਾਲਾ ਵਿੱਤਪੋਸ਼ਣ ਦਾ ਮਕਸਦ ਗੋਆ ਵਿੱਚ ਆਧੁਨਿਕ ਰੋਪਵੇ ਵਿਕਸਿਤ ਕਰਨਾ ਵੀ ਹੈ, ਜਿਸ ਦੇ ਲਈ ਵਿਵਹਾਰਤਾ ਅਧਿਐਨ ਪ੍ਰਗਤੀ ਵਿੱਚ ਹੈ।

 

ਮੋਰਮੁਗਾਓ 32 ਸਾਲ ਪੁਰਾਣੀ ਬੰਦਰਗਾਹ ਹੈ। ਹਾਲ ਦੇ ਵਰ੍ਹਿਆਂ ਦੇ ਦੌਰਾਨ ਇਸ ਦਾ ਵਿਸਤਾਰ ਹੋਇਆ ਹੈ ਅਤੇ ਇਹ ਵਪਾਰ ਦੀ ਵਧਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੇ ਹੋਏ ਰਾਸ਼ਟਰ ਦੀ ਸੇਵਾ ਕਰ ਰਿਹਾ ਹੈ।

 

***

ਐੱਮਜੇਪੀਐੱਸ/ਐੱਮਐੱਸ/ਜੇਕੇ


(Release ID: 1780877) Visitor Counter : 163