ਸੈਰ ਸਪਾਟਾ ਮੰਤਰਾਲਾ
ਸ਼੍ਰੀ ਐੱਮ ਵੈਂਕਈਆ ਨਾਇਡੂ ਕੱਲ੍ਹ ਹੈਦਰਾਬਾਦ ਵਿੱਚ 'ਏਕ ਭਾਰਤ ਸ਼੍ਰੇਸ਼ਠ ਭਾਰਤ' ਬਾਰੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ
ਪ੍ਰਦਰਸ਼ਨੀ ਵਿੱਚ ਹਰਿਆਣਾ ਅਤੇ ਤੇਲੰਗਾਨਾ ਯੁਗਲ ਰਾਜਾਂ ਦੇ ਕਲਾ ਰੂਪਾਂ, ਪਕਵਾਨਾਂ, ਤਿਉਹਾਰਾਂ, ਸਮਾਰਕਾਂ, ਟੂਰਿਸਟ ਸਥਾਨਾਂ ਆਦਿ ਦੇ ਵਿਭਿੰਨ ਦਿਲਚਸਪ ਪਹਿਲੂਆਂ ਨੂੰ ਉਜਾਗਰ ਕੀਤਾ ਜਾਏਗਾ
Posted On:
11 DEC 2021 12:17PM by PIB Chandigarh
ਭਾਰਤ ਦੇ ਉਪ ਰਾਸ਼ਟਰਪਤੀ ਸ਼੍ਰੀ ਐੱਮ ਵੈਂਕਈਆ ਨਾਇਡੂ ਕੱਲ੍ਹ ਹੈਦਰਾਬਾਦ ਸ਼ਹਿਰ ਵਿੱਚ ‘ਏਕ ਭਾਰਤ ਸ਼੍ਰੇਸ਼ਠ ਭਾਰਤ’ (ਈਬੀਐੱਸਬੀ) ਉੱਤੇ ਇੱਕ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ। ਪ੍ਰਦਰਸ਼ਨੀ ਦਾ ਆਯੋਜਨ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਰੀਜਨਲ ਆਊਟਰੀਚ ਬਿਊਰੋ (ਆਰਓਬੀ) ਦੁਆਰਾ ਕੀਤਾ ਜਾਵੇਗਾ। ਇਹ ਪ੍ਰਦਰਸ਼ਨੀ ਹਰਿਆਣਾ ਅਤੇ ਤੇਲੰਗਾਨਾ ਦੇ ਯੁਗਲ ਰਾਜਾਂ (paired states) ਦੇ ਕਲਾ ਰੂਪਾਂ, ਪਕਵਾਨਾਂ, ਤਿਉਹਾਰਾਂ, ਸਮਾਰਕਾਂ, ਟੂਰਿਸਟ ਸਥਾਨਾਂ ਆਦਿ ਦੇ ਵਿਭਿੰਨ ਦਿਲਚਸਪ ਪਹਿਲੂਆਂ ਨੂੰ ਉਜਾਗਰ ਕਰੇਗੀ। ਇਹ ਪ੍ਰਦਰਸ਼ਨੀ 12 ਤੋਂ 14 ਦਸੰਬਰ, 2021 ਤੱਕ ਪੋਟੀ ਸ਼੍ਰੀਰਾਮੁਲੁ ਤੇਲੁਗੂ ਯੂਨੀਵਰਸਿਟੀ ਕੈਂਪਸ, ਨਾਮਪੱਲੀ, ਹੈਦਰਾਬਾਦ ਵਿੱਚ ਦਰਸ਼ਕਾਂ ਦੁਆਰਾ ਦੇਖੇ ਜਾਣ ਲਈ ਖੁੱਲ੍ਹੀ ਰਹੇਗੀ।
ਏਕ ਭਾਰਤ ਸ਼੍ਰੇਸ਼ਠ ਭਾਰਤ ਪ੍ਰੋਗਰਾਮ ਰਾਸ਼ਟਰੀ ਏਕਤਾ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਅਤੇ ਸਾਡੇ ਦੇਸ਼ ਦੇ ਲੋਕਾਂ ਦਰਮਿਆਨ ਭਾਵਨਾਤਮਕ ਬੰਧਨ ਦੇ ਤਾਣੇ-ਬਾਣੇ ਨੂੰ ਮਜ਼ਬੂਤ ਕਰਨ ਲਈ ਸਰਕਾਰ ਦੁਆਰਾ ਇੱਕ ਵਿਲੱਖਣ ਪਹਿਲ ਹੈ। ਏਕ ਭਾਰਤ ਸ਼੍ਰੇਸ਼ਠ ਭਾਰਤ (ਈਬੀਐੱਸਬੀ) ਪ੍ਰੋਗਰਾਮ ਦੀ ਸ਼ੁਰੂਆਤ ਪ੍ਰਧਾਨ ਮੰਤਰੀ ਦੁਆਰਾ 31 ਅਕਤੂਬਰ, 2015 ਨੂੰ ਸਰਦਾਰ ਵੱਲਭ ਭਾਈ ਪਟੇਲ ਦੀ 140ਵੀਂ ਜਯੰਤੀ ਦੇ ਮੌਕੇ 'ਤੇ ਕੀਤੀ ਗਈ ਸੀ, ਜਿਨ੍ਹਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਦੇ ਏਕੀਕਰਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ।
ਏਕ ਭਾਰਤ ਸ਼੍ਰੇਸ਼ਠ ਭਾਰਤ ਦਾ ਇਹ ਉਦੇਸ਼ ਰਾਜ/ਯੂਟੀ ਪੇਅਰਿੰਗ ਦੇ ਸੰਕਲਪ ਦੁਆਰਾ ਪ੍ਰਾਪਤ ਕੀਤਾ ਜਾਣਾ ਹੈ। ਦੇਸ਼ ਦੇ ਹਰ ਰਾਜ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਇੱਕ ਅਰਸੇ ਲਈ ਦੂਸਰੇ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਨਾਲ ਜੋੜਿਆ ਜਾਵੇਗਾ, ਜਿਸ ਦੌਰਾਨ ਉਹ ਭਾਸ਼ਾ, ਸਾਹਿਤ, ਪਕਵਾਨ, ਤਿਉਹਾਰਾਂ, ਸੱਭਿਆਚਾਰਕ ਸਮਾਗਮਾਂ, ਟੂਰਿਜ਼ਮ ਆਦਿ ਦੇ ਖੇਤਰਾਂ ਵਿੱਚ ਇੱਕ ਦੂਸਰੇ ਨਾਲ ਇੱਕ ਢਾਂਚਾਗਤ ਸ਼ਮੂਲੀਅਤ ਕਰਨਗੇ। ਇਸ ਅਨੁਸਾਰ, ਮੌਜੂਦਾ ਯੋਜਨਾ ਵਿੱਚ, ਤੇਲੰਗਾਨਾ ਰਾਜ ਨੂੰ ਹਰਿਆਣਾ ਨਾਲ ਜੋੜਿਆ ਗਿਆ ਹੈ। ਦੋਹਾਂ ਰਾਜਾਂ ਦੁਆਰਾ ਉੱਪਰ ਦੱਸੇ ਗਏ ਵਿਭਿੰਨ ਖੇਤਰਾਂ ਵਿੱਚ ਕਈ ਗਤੀਵਿਧੀਆਂ ਕੀਤੀਆਂ ਜਾਣਗੀਆਂ ਜਿਵੇਂ ਕਿ ਦੋਹਾਂ ਭਾਸ਼ਾਵਾਂ ਵਿੱਚ ਮੁੱਖ ਸ਼ਬਦਾਂ ਨੂੰ ਸਿੱਖਣਾ, ਯੁਗਲ ਰਾਜਾਂ ਦੇ ਲੋਕ ਨਾਚਾਂ ਦਾ ਪ੍ਰਦਰਸ਼ਨ ਕਰਨਾ, ਦੂਸਰੇ ਰਾਜ ਦੇ ਪਕਵਾਨਾਂ ਨੂੰ ਪਕਾਉਣਾ, ਟੂਰਿਜ਼ਮ ਪ੍ਰੋਤਸਾਹਨ ਗਤੀਵਿਧੀਆਂ ਆਦਿ।
**********
ਐੱਨਬੀ/ਓਏ
(Release ID: 1780562)
Visitor Counter : 166