ਬਿਜਲੀ ਮੰਤਰਾਲਾ
azadi ka amrit mahotsav

ਬਿਜਲੀ ਮੰਤਰੀ ਨੇ ਬੈਟਰੀ ਸਟੋਰੇਜ ਦੇ ਲਈ ਪੀਐੱਲਆਈ ਯੋਜਨਾ ‘ਤੇ ਅੰਤਰ-ਮੰਤਰਾਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ


ਬਿਜਲੀ ਮੰਤਰੀ ਨੇ ਵਿਦੇਸ਼ ਵਿੱਚ ਲਿਥੀਅਮ ਖਾਣਾਂ ਨੂੰ ਅਰਜਿਤ ਕਰਨ ਦੀ ਰਣਨੀਤੀ ਦੀ ਸਮੀਖਿਆ ਕੀਤੀ

Posted On: 09 DEC 2021 11:14AM by PIB Chandigarh

ਬਿਜਲੀ ਤੇ ਨਵੀਂ ਅਤੇ ਨਵਿਆਉਣਯੋਗ ਊਰਜਾ ਮੰਤਰੀ ਸ਼੍ਰੀ ਆਰ ਕੇ ਸਿੰਘ ਨੇ ਐਡਵਾਂਸ ਕੈਮਿਸਟਰੀ ਸੈੱਲ ਬੈਟਰੀ ਸਟੋਰੇਜ ਤੇ ਵਿਦੇਸ਼ ਵਿੱਚ ਲਿਥੀਅਮ ਖਾਣਾਂ ਨੂੰ ਹਾਸਲ ਕਰਨ ਦੀ ਰਣਨੀਤੀ ਦੀ ਸਮੀਖਿਆ ਕਰਨ ਦੇ ਲਈ ਕੱਲ੍ਹ ਸ਼ਾਮ ਨੂੰ ਅੰਤਰ-ਮੰਤਰਾਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ। ਖਾਣ ਮੰਤਰਾਲੇ, ਕੋਲਾ ਮੰਤਰਾਲੇ, ਭਾਰੀ ਉਦਯੋਗ ਮੰਤਰਾਲੇ, ਵਿਦੇਸ਼ ਮੰਤਰਾਲੇ, ਨੀਤੀ ਆਯੋਗ ਦੇ ਗਵਰਨਰ ਅਤੇ ਬਿਜਲੀ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਬੈਠਕ ਵਿੱਚ ਮੌਜੂਦ ਸਨ

 

ਸ਼੍ਰੀ ਆਰ ਕੇ ਸਿੰਘ ਨੇ ਭਾਰੀ ਉਦਯੋਗ ਮੰਤਰਾਲੇ ਦੁਆਰਾ ਪੀਐੱਲਆਈ ਯੋਜਨਾ ‘ਤੇ ਬੋਲੀਆਂ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਪੀਐੱਲਆਈ ਬੋਲੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦਾ ਨਿਰਦੇਸ਼ ਦਿੱਤਾ। ਉਨ੍ਹਾਂ ਨੇ ਵਿਸ਼ਵ ਵਿੱਚ ਲਿਥੀਅਮ ਭੰਡਾਰਾਂ ਦੀ ਉਪਲੱਬਧੀ ‘ਤੇ ਵੀ ਚਰਚਾ ਕੀਤੀ। ਸ਼੍ਰੀ ਸਿੰਘ ਨੇ ਉਨ੍ਹਾਂ ਸੰਭਾਵਿਤ ਸੰਸਥਾਨਾਂ ਦੀ ਸਮੀਖਿਆ ਕੀਤੀ, ਜਿੱਥੇ ਭਾਰਤ ਲਿਥੀਅਮ ਖਾਣਾਂ ਦੀ ਪੜਤਾਲ ਕਰ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਵਿਭਿੰਨ ਦੇਸ਼ਾਂ ਵਿੱਚ ਖਾਣਾਂ ਨੂੰ ਹਾਸਲ ਕਰਨ ਦੀ ਪ੍ਰਕਿਰਿਆ ਅਤੇ ਪ੍ਰਣਾਲੀ ਵੱਖ-ਵੱਖ ਹੈ ਤੇ ਸਾਨੂੰ ਉਸ ਦੇ ਅਨੁਸਾਰ ਆਪਣੀ ਤਿਆਰੀ ਕਰਨੀ ਚਾਹੀਦੀ ਹੈ।

 

ਸ਼੍ਰੀ ਸਿੰਘ ਨੇ ਕਿਹਾ ਊਰਜਾ ਜ਼ਰੂਰਤਾਂ ਦੇ ਮੱਦੇਨਜ਼ਰ ਭਾਰਤ ਇੱਕ ਵਿਸ਼ਾਲ ਦੇਸ਼ ਹੈ ਅਤੇ ਇਸ ਲਈ ਬੈਟਰੀ ਸਟੋਰੇਜ ਸੰਬੰਧੀ ਸਾਡੀ ਜ਼ਰੂਰਤ ਵੀ ਵੱਡੀ ਹੈ। ਇੱਕ ਅਨੁਮਾਨ ਦੇ ਮੁਤਾਬਕ ਸਾਡੇ 500 ਗੀਗਾਵਾਟ ਦੀ ਅਤਿਰਿਕਤ ਨਵਿਆਉਣਯੋਗ ਊਰਜਾ ਸਮਰੱਥਾ ਨੂੰ ਸਹਾਰਾ ਦੇਣ ਦੇ ਲਈ ਸਾਲ 2030 ਤੱਕ ਇਸ ਦੀ ਜ਼ਰੂਰਤ 120 ਜੀਡਬਲਿਊਐੱਚ ਹੋ ਜਾਵੇਗੀ। ਸਾਡੇ ਨਵਿਆਉਣਯੋਗ ਊਰਜਾ ਟੀਚਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਭਵਿੱਖ ਦੀਆਂ ਸੰਭਾਵਨਾਵਾਂ ਅਤੇ ਦੀਰਘਕਾਲਿਕ ਯੋਜਨਾ ‘ਤੇ ਵੀ ਚਰਚਾ ਕੀਤੀ।

***

ਐੱਮਵੀ/ਆਈਜੀ


(Release ID: 1780164) Visitor Counter : 207