ਬਿਜਲੀ ਮੰਤਰਾਲਾ

ਬੀਈਈ ਨੇ ‘ਘਰੇਲੂ ਊਰਜਾ ਔਡਿਟ ’ਤੇ ਸਰਟੀਫਿਕੇਸ਼ਨ ਕੋਰਸ’ ਪਹਿਲ ਨੂੰ ਸ਼ੁਰੂ ਕੀਤਾ


ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾਇਆ ਜਾ ਰਿਹਾ ਹੈ
ਆਖਿਰ ਵਿੱਚ ਇਹ ਪਹਿਲ ਉਪਭੋਗਤਾਵਾਂ ਦੇ ਊਰਜਾ ਖਰਚਿਆਂ ਅਤੇ ਕਾਰਬਨ ਫੁੱਟਪ੍ਰਿੰਟ ਵਿੱਚ ਕਮੀ ਲਿਆਵੇਗੀ

Posted On: 09 DEC 2021 12:06PM by PIB Chandigarh

ਐਨਰਜੀ ਐਵਿਸ਼ਿਅਨਸੀ ਬਿਊਰੋ (ਬੀਈਈ) ਨੇ “ਆਜ਼ਾਦੀ ਦਾ ਅੰਮ੍ਰਿਤ ਮਹੋਤਸਵ” ਦੇ ਤਹਿਤ ਪ੍ਰਤਿਸ਼ਠਿਤ ਹਫ਼ਤੇ ਦੇ ਰੂਪ ਵਿੱਚ “ਰਾਸ਼ਟਰੀ ਊਰਜਾ ਸੁਰੱਖਿਆ ਸਪਤਾਹ: 8-14 ਦਸੰਬਰ 2021” ਦੇ ਦੌਰਾਨ 8 ਦਸੰਬਰ, 2021 ਨੂੰ ਵਰਚੁਅਲ ਮਾਧਿਅਮ ਰਾਹੀਂ “ਘਰੇਲੂ ਊਰਜਾ ਔਡਿਟ (ਐੱਚਈਏ) ’ਤੇ ਸਰਟੀਫਿਕੇਸ਼ ਕੋਰਸ” ਸ਼ੁਰੂ ਕੀਤਾ।

ਘਰੇਲੂ ਊਰਜਾ ਔਡਿਟ (ਐੱਚਈਏ) ਇੱਕ ਘਰ ਵਿੱਚ ਵੱਖ-ਵੱਖ ਊਰਜਾ-ਖਪਤ ਵਸਤਾਂ ਅਤੇ ਉਪਕਰਣਾਂ  ਦੀ ਊਰਜਾ ਵਰਤੋਂ ਦੇ ਉਚਿਤ ਅਕਾਉਂਟਿੰਗ, ਪਰਿਮਾਣੀਕਰਣ, ਸਤਿਆਪਨ, ਨਿਗਰਾਨੀ ਅਤੇ ਵਿਸ਼ਲੇਸ਼ਣ ਨੂੰ ਸਮਰੱਥ ਬਣਾਉਂਦਾ ਹੈ। ਇਸ ਦੇ ਇਲਾਵਾ ਇਹ ਊਰਜਾ ਖਪਤ ਨੂੰ ਘੱਟ ਕਰਨ ਲਈ ਲਾਗਤ-ਲਾਭ ਵਿਸ਼ਲੇਸ਼ਣ ਅਤੇ ਕਾਰਜ ਯੋਜਨਾ ਦੇ ਨਾਲ ਊਰਜਾ ਯੋਗਤਾ ਵਿੱਚ ਸੁਧਾਰ ਲਈ ਸੰਗਤ ਸਮਾਧਾਨ ਅਤੇ ਸਿਫ਼ਾਰਿਸ਼ਾਂ ਦੀ ਇੱਕ ਤਕਨੀਕੀ ਰਿਪੋਰਟ ਪੇਸ਼ ਕਰਦਾ ਹੈ। ਇਸ ਨਾਲ ਅੰਤ ਵਿੱਚ ਉਪਭੋਗਤਾ ਦੇ ਊਰਜਾ ਖਰਚਿਆਂ ਅਤੇ ਕਾਰਬਨ ਫੁਟਪ੍ਰਿੰਟ ਵਿੱਚ ਕਮੀ ਆਵੇਗੀ।

ਇਹ ਸਰਟੀਫਿਕੇਸ਼ਨ ਪ੍ਰੋਗਰਾਮ ਇੰਜੀਨਿਅਰਿੰਗ / ਡਿਪਲੋਮਾ ਕਾਲਜਾਂ ਦੇ ਵਿਦਿਆਰਥੀਆਂ ਦੇ ਵਿੱਚ ਊਰਜਾ ਔਡਿਟ,  ਊਰਜਾ ਯੋਗਤਾ ਅਤੇ ਸੁਰੱਖਿਆ ਦੇ ਮਹੱਤਵ ਅਤੇ ਲਾਭਾਂ ਦੇ ਬਾਰੇ ਵਿੱਚ ਜਾਗਰੂਕਤਾ ਪੈਦਾ ਕਰੇਗਾ। ਇਸ ਦੇ ਇਲਾਵਾ ਇਸ ਤੋਂ ਊਰਜਾ ਯੋਗਤਾ  ਦੇ ਖੇਤਰ ਵਿੱਚ ਨੌਜਵਾਨਾਂ ਲਈ ਰੋਜ਼ਗਾਰ ਦੇ ਮੌਕੇ, ਜਲਵਾਯੂ ਤਬਦੀਲੀ ਸ਼ਮਨ ਅਤੇ ਸਥਿਰਤਾ ਵਿੱਚ ਵਾਧਾ ਹੋਵੇਗਾ।

ਇਹ ਪ੍ਰਮਾਣਨ ਸਮਰੱਥ ਕਰੇਗਾ :

·         ਉਪਭੋਗਤਾਵਾਂ ਦੀਆਂ ਜ਼ਰੂਰਤਾਂ ਦੇ ਅਧਾਰ ’ਤੇ ਘਰੇਲੂ ਊਰਜਾ ਔਡਿਟ ਕਰਨ ਲਈ ਪੇਸ਼ੇਵਰਾਂ ਦੇ ਇੱਕ ਪੂਲ ਦਾ ਨਿਰਮਾਣ;

·         ਸੰਬੰਧਿਤ ਐੱਸਡੀਏ ਪ੍ਰਮਾਣਿਤ ਘਰੇਲੂ ਊਰਜਾ ਔਡਿਟਰਾਂ ਨਾਲ ਉਪਭੋਗਤਾਵਾਂ ਦੇ ਘਰੇਲੂ ਊਰਜਾ ਲੇਖਾ ਪਰੀਖਣ ;

  • ਊਰਜਾ ਦਾ ਲੇਖਾ ਪਰੀਖਣ, ਊਰਜਾ ਸਮਰੱਥਾ ਅਤੇ ਸੁਰੱਖਿਆ ਦੇ ਮਹੱਤਵ ਅਤੇ ਲਾਭਾਂ ਬਾਰੇ ਇੰਜੀਨਿਅਰਿੰਗ/ਡਿਪਲੋਮਾ/ਆਈਟੀਆਈ ਦੇ ਵਿਦਿਆਰਥੀਆਂ, ਊਰਜਾ ਪੇਸ਼ੇਵਰਾਂ ਅਤੇ ਉਦਯੋਗ ਸਾਂਝੇਦਾਰਾਂ ਵਿੱਚ ਸੂਚਨਾ ਦਾ ਪ੍ਰਚਾਰ-ਪ੍ਰਸਾਰ ਅਤੇ ਜਾਗਰੂਕਤਾ ਵਧਾਉਣਾ।

ਇਸ ਪਹਿਲ ਲਈ ਕੇਰਲ ਸਥਿਤ ਊਰਜਾ ਪ੍ਰਬੰਧਨ ਕੇਂਦਰ ਦੀ ਮੇਂਟਰ ਐੱਸਡੀਏ ਦੇ ਰੂਪ ਵਿੱਚ ਚੋਣ ਕੀਤੀ ਗਈ ਹੈ। ਹੋਰ 11 ਰਾਜਾਂ ਵੱਲੋਂ ਨਾਮਜ਼ਦ ਏਜੰਸੀਆਂ (ਐੱਸਡੀਏ) ਨੇ ਆਪਣੇ ਰਾਜਾਂ ਵਿੱਚ ਸਬੰਧਤ ਹਿਤਧਾਰਕਾਂ ਲਈ ਐੱਚਈਏ ’ਤੇ ਪ੍ਰਮਾਣਨ ਪਾਠਕ੍ਰਮ ਨੂੰ ਸੰਚਾਲਿਤ ਕਰਨ ਦੀ ਇੱਛਾ ਵਿਅਕਤ ਕੀਤੀ ਹੈ। ਇਨਾਂ ਰਾਜਾਂ ਵਿੱਚ ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਦਮਨ ਅਤੇ ਦੀਵ, ਗੁਜਰਾਤ, ਹਰਿਆਣਾ, ਕਰਨਾਟਕ, ਮੱਧ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ, ਸਿੱਕਿਮ ਅਤੇ ਤੇਲੰਗਾਨਾ ਸ਼ਾਮਲ ਹਨ। ਐੱਸਡੀਏ ਪ੍ਰਮਾਣਨ ਕੋਰਸ ਦੇ ਸਫ਼ਲ ਸਮਾਪਨ ਪਾਸ ਹੋਣ ਵਾਲੇ ਵਿਦਿਆਰਥੀਆਂ/ਕਰਮਚਾਰੀਆਂ ਨੂੰ ਪ੍ਰਮਾਣ ਪੱਤਰ ਪ੍ਰਦਾਨ ਕਰੇਗੀ ।

ਐਨਰਜੀ ਐਫਿਸ਼ਿਅਨਸੀ ਬਿਊਰੋ ਦੇ ਸਕੱਤਰ ਸ਼੍ਰੀ ਆਰ ਕੇ ਰਾਏ ਅਤੇ ਊਰਜਾ ਯੋਗਤਾ ਬਿਊਰੋ ਦੇ ਸੰਯੁਕਤ ਡਾਇਰੈਕਟਰ ਸ਼੍ਰੀ ਅਭਿਸ਼ੇਕ ਸ਼ਰਮਾ ਨੇ ਸੁਆਗਤ ਭਾਸ਼ਣ ਦਿੱਤਾ। ਨਾਲ ਹੀ, ਇਸ ਪ੍ਰੋਗਰਾਮ ਦਾ ਸਾਰ ਵੀ ਪ੍ਰਸਤੁਤ ਕੀਤਾ। ਇਸ ਦੇ ਬਾਅਦ ਐਨਰਜੀ ਐਫਿਸ਼ਿਅਨਸੀ ਬਿਊਰੋ ਦੇ ਮਹਾਨਿਦੇਸ਼ਕ ਸ਼੍ਰੀ ਅਭੈ ਬੱਕਰੇ ਨੇ ਉਦਘਾਟਨ ਭਾਸ਼ਣ ਦਿੱਤਾ।

ਕੇਰਲ ਸਥਿਤ ਊਰਜਾ ਪ੍ਰਬੰਧਨ ਕੇਂਦਰ ਦੇ ਡਾਇਰੈਕਟਰ ਡਾ. ਆਰ. ਹਰਿਕੁਮਾਰ ਨੇ “ਘਰੇਲੂ ਊਰਜਾ ਔਡਿਟ ’ਤੇ ਸਰਟੀਫਿਕੇਸ਼ਨ ਕੋਰਸ  ਲਈ ਜਾਂਚ-ਪੜਤਾਲ ਅਤੇ ਅੱਗੇ ਦੇ ਰਸਤੇ’’ ’ਤੇ ਇੱਕ ਪ੍ਰਸਤੁਤੀ ਦਿੱਤੀ। ਇਸ ਸਮਾਰੋਹ ਵਿੱਚ ਪੂਰੇ ਦੇਸ਼ ਦੇ ਵੱਖ-ਵੱਖ ਇੰਜੀਨਿਅਰਿੰਗ / ਡਿਪਲੋਮਾ ਕਾਲਜਾਂ ਦੇ ਕੁਲਪਤੀ, ਚੇਅਰਪਰਸਨ, ਪ੍ਰਬੰਧ ਨਿਦੇਸ਼ਕ,  ਅਧਿਆਪਕ ਅਤੇ ਵਿਦਿਆਰਥੀਆਂ ਅਤੇ ਸਾਰੇ ਰਾਜਾਂ ਦੀਆਂ ਨਾਮਜ਼ਦ ਏਜੇਂਸੀਆਂ (ਐੱਸਡੀਏ) ਦੇ ਅਧਿਕਾਰੀਆਂ ਨੇ ਵੀ ਹਿੱਸਾ ਲਿਆ। ਇਸ ਵੈਬਿਨਾਰ ਵਿੱਚ ਦੇਸ਼ਭਰ ਦੇ 50 ਕਾਲਜਾਂ / ਸੰਸਥਾਨਾਂ ਦੇ 300 ਤੋਂ ਅਧਿਕ ਵਿਦਿਆਰਥੀਆਂ ਨੇ ਹਿੱਸਾ ਲਿਆ।

 

 

 

*****

ਐੱਮਵੀ/ਆਈਜੀ



(Release ID: 1780161) Visitor Counter : 137