ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ: 75 ਲੱਖ ਪੋਸਟਕਾਰਡ ਵਾਲਾ ਅਭਿਯਾਨ


ਭਾਰਤੀ ਡਾਕ ਦੁਆਰਾ 01 ਦਸੰਬਰ ਤੋਂ ਲੈ ਕੇ 20 ਦਸੰਬਰ 2021 ਤੱਕ ‘75 ਲੱਖ ਪੋਸਟ ਕਾਰਡ ਅਭਿਯਾਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ
ਇਸ ਅਭਿਯਾਨ ਦਾ ਆਯੋਜਨ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਮਾਰੋਹ ਦੇ ਤਹਿਤ ਕੀਤਾ ਜਾ ਰਿਹਾ ਹੈ
ਸਾਰੇ ਸਕੂਲਾਂ (ਸੀਬੀਐੱਸਈ ਅਤੇ ਰਾਜ ਸਿੱਖਿਆ ਬੋਰਡ) ਦੀ ਜਮਾਤ 4 ਤੋਂ ਲੈ ਕੇ 12ਵੀਂ ਦੇ ਵਿਦਿਆਰਥੀ ਨੂੰ ਪੱਤਰ ਲਿਖਣਗੇ
17 ਜਨਵਰੀ, 2022 ਨੂੰ ਆਯੋਜਿਤ ਹੋਣ ਵਾਲੀ ਅੰਤਿਮ ਮੁਕਾਬਲੇ ਵਿੱਚ ਰਾਸ਼ਟਰੀ ਪੱਧਰ ਦੀ ਭਾਗੀਦਾਰੀ ਦੇ ਲਈ ਅਖਿਲ ਭਾਰਤੀ ਪੱਧਰ ‘ਤੇ ਸਰਵਸ਼੍ਰੇਸ਼ਠ ਵਿਚਾਰ ਰੱਖਣ ਵਾਲੇ 75 ਪੋਸਟ ਕਾਰਡਾਂ ਦੀ ਚੋਣ ਕੀਤੀ ਜਾਵੇਗੀ

Posted On: 08 DEC 2021 6:03PM by PIB Chandigarh

ਦੇਸ਼ ਆਪਣੀ ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾ ਰਿਹਾ ਹੈ। ਇਸ ਵਰ੍ਹੇਗੰਢ ਦੇ ਜਸ਼ਨ ਦੇ ਤਹਿਤ ਭਾਰਤ ਸਰਕਾਰ ਦੁਆਰਾ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਲਈ ਕਈ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਨਾਲ ਸਾਡੇ ਦੇਸ਼ ਦੇ ਯੁਵਾਵਾਂ ਅਤੇ ਬਜ਼ੁਰਗਾਂ ਨੂੰ ਭਾਰਤ ਦੇ ਲੋਕਾਂ, ਸੱਭਿਆਚਾਰ ਅਤੇ ਉਪਲੱਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਜਾਣਕਾਰੀ ਪ੍ਰਾਪਤ ਕਰਨ ਦਾ ਸੁਨਹਿਰੀ ਅਵਸਰ ਮਿਲ ਸਕੇ। ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਭਾਰਤ ਦੇ ਸੁਤੰਤਰਤਾ ਅੰਦੋਲਨ ਅਤੇ ਸੁਤੰਤਰਤਾ ਸੈਨਾਨੀਆਂ ਦੇ ਲਈ ਇੱਕ ਸੱਚੀ ਸ਼ਰਧਾਂਜਲੀ ਵੀ ਹੈ।

ਸਕੂਲੀ ਸਿੱਖਿਆ ਤੇ ਸਾਖਰਤਾ ਵਿਭਾਗ, ਸਿੱਖਿਆ ਮੰਤਰਾਲੇ ਦੇ ਨਾਲ-ਨਾਲ ਡਾਕ ਵਿਭਾਗ (ਡੀਓਪੀ) ਦੁਆਰਾ ਮਿੱਤੀ 01 ਦਸੰਬਰ ਤੋਂ ਲੈ ਕੇ 20 ਦਸੰਬਰ, 2021 ਤੱਕ ’75 ਲੱਖ ਪੋਸਟ ਕਾਰਡ ਅਭਿਯਾਨ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਅਭਿਯਾਨ ਸੀਬੀਐੱਸਈ ਨਾਲ ਸੰਬੰਧ ਸਾਰੇ ਸਕੂਲਾਂ ਦੇ ਨਾਲ-ਨਾਲ ਵਿਭਿੰਨ ਰਾਜ ਸਿੱਖਿਆ ਬੋਰਡਾਂ ਦੀ ਜਮਾਤ 4 ਤੋਂ ਜਮਾਤ 12ਵੀਂ ਦੇ ਸਾਰੇ ਵਿਦਿਆਰਥੀਆਂ ਦੇ ਲਈ ਖੁਲ੍ਹਿਆ ਹੋਇਆ ਹੈ, ਜਿਸ ਵਿੱਚ ਭਾਰਤ ਵਿੱਚ ਸਥਾਪਿਤ ਸਾਰੇ ਕੇਂਦਰ ਸ਼ਾਸਿਤ ਪ੍ਰਦੇਸ਼ ਅਤੇ ਵਿਦੇਸ਼ ਵੀ ਸ਼ਾਮਲ ਹਨ।

ਇਸ ਪੋਸਟ ਕਾਰਡ ਨੂੰ 50 ਪੈਸੇ ਦੀ ਨਾਮਾਤਰ ਕੀਮਤ ‘ਤੇ ਖਰੀਦਿਆ ਜਾ ਸਕਦਾ ਹੈ ਅਤੇ ਸਕੂਲੀ ਵਿਦਿਆਰਥੀਆਂ ਦੇ ਲਈ ਪੋਸਟ ਕਾਰਡ ਦੀ ਵਿਵਸਥਾ ਕਰਨ ਦੇ ਲਈ ਸਕੂਲਾਂ ਦੁਆਰਾ ਸਥਾਨਕ ਡਾਕ ਅਧਿਕਾਰੀਆਂ ਨਾਲ ਤਾਲਮੇਲ ਸਥਾਪਿਤ ਕੀਤਾ ਜਾ ਰਿਹਾ ਹੈ। ਡਾਕ ਵਿਭਾਗ (ਡੀਓਪੀ) ਹਰੇਕ ਪੋਸਟ ਕਾਰਡ ‘ਤੇ ਆਪਣੇ ਰਬਰ-ਸਟੈਂਪ ਵਾਲਾ ਪਤਾ ਲਿਖ ਰਿਹਾ ਹੈ ਅਤੇ ਨਵੀਂ ਦਿੱਲੀ-110011 ਦੇ ਸਾਉਥ ਬਲੌਕ ਵਿੱਚ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਉਸ ਨੂੰ ਭੇਜ ਰਿਹਾ ਹੈ। ਹਰੇਕ ਸਕੂਲ ਦੁਆਰਾ ਸਰਵਸ਼੍ਰੇਸ਼ਠ ਵਿਚਾਰ ਰੱਖਣ ਵਾਲੇ 10 ਪੋਸਟ ਕਾਰਡਾਂ ਦੀ ਸੂਚੀ ਤਿਆਰ ਕੀਤੀ ਜਾਵੇਗੀ ਅਤੇ ਇਸ ਨੂੰ ਸੀਬੀਐੱਸਈ ਨਾਲ ਸੰਬੰਧਿਤ ਸਕੂਲਾਂ ਦੁਆਰਾ ਸੀਬੀਐੱਸਈ ਪੋਰਟਲ ‘ਤੇ ਅਤੇ ਹੋਰ ਸਕੂਲਾਂ ਦੁਆਰਾ ਮਾਈਗੋਵ ਪੋਰਟਲ ‘ਤੇ ਅੱਪਲੋਡ ਕੀਤਾ ਜਾਵੇਗਾ। 17 ਜਨਵਰੀ, 2022 ਨੂੰ ਆਯੋਜਿਤ ਹੋਣ ਵਾਲੀ ਅੰਤਿਮ ਮੁਕਾਬਲਾ ਵਿੱਚ ਰਾਸ਼ਟਰੀ ਪੱਧਰ ਦੀ ਭਾਗੀਦਾਰੀ ਦੇ ਲਈ ਅਖਿਲ ਭਾਰਤੀ ਪੱਧਰ ‘ਤੇ ਸਰਵਸ਼੍ਰੇਸ਼ਠ ਵਿਚਾਰ ਰੱਖਣ ਵਾਲੇ 75 ਪੋਸਟ ਕਾਰਡਾਂ ਦੀ ਚੋਣ ਸੀਬੀਐੱਸਈ ਹੈੱਡਕੁਆਰਟਰ ਦੁਆਰਾ ਕੀਤੀ ਜਾਵੇਗੀ। 

ਇਸ ਅਭਿਯਾਨ ਦੇ ਦੌਰਾਨ ਅੱਜ ਦੀ ਤਰੀਕ ਵਿੱਚ ਪੂਰੇ ਭਾਰਤ ਵਿੱਚ ਡਾਕਘਰਾਂ ਦੁਆਰਾ 50 ਲੱਖ ਤੋਂ ਜ਼ਿਆਦਾ ਪੋਸਟ ਕਾਰਡਾਂ ਦੀ ਵਿਕ੍ਰੀ ਕੀਤੀ ਜਾ ਚੁੱਕੀ ਹੈ। ਇਸ ਦੇ ਇਲਾਵਾ ਡਾਕ ਵਿਭਾਗ ਦੇ ਨੋਡਲ ਅਧਿਕਾਰੀਆਂ ਨੇ 70,000 ਤੋਂ ਜ਼ਿਆਦਾ ਸਕੂਲਾਂ ਨਾਲ ਸੰਪਰਕ ਕੀਤਾ ਗਿਆ ਹੈ ਅਤੇ 7,000 ਸਕੂਲਾਂ ਤੋਂ 4.5 ਲੱਖ ਤੋਂ ਜ਼ਿਆਦਾ ਵਿਦਿਆਰਥੀ ਪਹਿਲਾਂ ਤੋਂ ਹੀ ਆਪਣੀ ਭਾਗੀਦਾਰੀ ਸੁਨਿਸ਼ਚਿਤ ਕਰਨ ਦੇ ਲਈ ਪੋਸਟ ਕਾਰਡ ਲਿਖ ਚੁੱਕੇ ਹਨ।

*************

ਆਰਕੇਜੇ/ਐੱਮ



(Release ID: 1779814) Visitor Counter : 146