ਰਾਸ਼ਟਰਪਤੀ ਸਕੱਤਰੇਤ

ਭਾਰਤ ਦੇ ਰਾਸ਼ਟਰਪਤੀ ਨੇ ਭਾਰਤੀ ਜਲਸੈਨਾ ਦੇ 22ਵੇਂ ਮਿਜ਼ਾਈਲ ਵੈਸਲ ਸੁਕੈਡਰਨ ਨੂੰ ਸਟੈਂਡਰਡ ਪ੍ਰਦਾਨ ਕੀਤਾ

Posted On: 08 DEC 2021 1:42PM by PIB Chandigarh

ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੇ ਅੱਜ  ( 8 ਦਸੰਬਰ ,  2021 )  ਮਹਾਰਾਸ਼ਟਰ  ਦੇ ਮੁੰਬਈ ਵਿੱਚ ਭਾਰਤੀ ਜਲਸੈਨਾ  ਦੇ 22ਵੇਂ ਮਿਜ਼ਾਈਲ ਵੈਸਲ ਸੁਕੈਡਰਨ ਨੂੰ ਰਾਸ਼ਟਰਪਤੀ ਦਾ ਸਟੈਂਡਰਡ ਪ੍ਰਦਾਨ ਕੀਤਾ।

 

ਇਸ ਮੌਕੇ ਤੇ ਰਾਸ਼ਟਰਪਤੀ ਨੇ 22ਵੇਂ ਮਿਜ਼ਾਈਲ ਵੈਸਲ ਸੁਕੈਡਰਨ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਨਾਵਿਕਾਂ ਨੂੰ ਇਹ ਉਪਲਬਧੀ ਪ੍ਰਾਪਤ ਕਰਨ ਦੇ ਲਈ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਸੁਕੈਡਰਨ ਨੂੰ ਸਟੈਂਡਰਡ ਪ੍ਰਦਾਨ ਕਰਨਾ ਸਾਡੇ ਦੇਸ਼ ਦੇ ਲਈ ਇਸ ਸੁਕੈਡਰਨ ਦੇ ਸਾਬਕਾ ਅਤੇ ਮੌਜੂਦਾ ਅਧਿਕਾਰੀਆਂ ਤੇ ਨਾਵਿਕਾਂ ਦੀ ਅਸਾਧਾਰਣ ਸੇਵਾ ਦਾ ਪ੍ਰਮਾਣ ਹੈ ।

ਰਾਸ਼ਟਰਪਤੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਸ ਸੁਕੈਡਰਨ ਦੇ ਜਹਾਜ਼ਾਂ ਨੂੰ ਕਈ ਅਪਰੇਸ਼ਨਾਂ ਵਿੱਚ ਸ਼ਾਮਲ ਕੀਤਾ ਗਿਆ ਹੈ।  ਉਹ ਮਿਸ਼ਨ ਅਧਾਰਿਤ ਤੈਨਾਤੀ ਦੇ ਜ਼ਰੀਏ ਸਾਡੀਆਂ ਸਮੁੰਦਰੀ ਸੀਮਾਵਾਂ ਦੀ ਸੁਰੱਖਿਆ ਕਰ ਰਹੇ ਹਨ। ਉਹ ਓਮਾਨ ਦੀ ਖਾੜੀ ਅਤੇ ਫਾਰਸ ਦੀ ਖਾੜੀ ਵਿੱਚ ਕੂਟਨੀਤਕ ਮਿਸ਼ਨ ਅਤੇ ਸਮੁੰਦਰੀ ਡਕੈਤੀ - ਵਿਰੋਧੀ ਅਪਰੇਸ਼ਨਾਂ ਦਾ ਵੀ ਸੰਚਾਲਨ ਕਰ ਰਹੇ ਹਨ ।

 

ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਭਾਰਤ ਇੱਕ ਸਮੁੰਦਰੀ ਰਾਸ਼ਟਰ ਹੈ ।  ਸਾਡੀ ਵਿਦੇਸ਼ ਨੀਤੀ ਨੂੰ ਅੱਗੇ ਵਧਾਉਣ ਅਤੇ ਸਾਡੇ ਰਾਸ਼ਟਰੀ ਹਿਤਾਂ ਅਤੇ ਕਮਰਸ਼ੀਅਲ ਆਕਾਂਖਿਆਵਾਂ ਦੀ ਰੱਖਿਆ ਕਰਨ ਵਿੱਚ ਭਾਰਤੀ ਜਲਸੈਨਾ ਦੀ ਇੱਕ ਬਹੁਤ ਵੱਡੀ ਭੂਮਿਕਾ ਹੈ। ਇਹ ਇੱਕ ਬਹੁਤ ਸੰਤੁਸ਼ਟੀ ਦੀ ਗੱਲ ਹੈ ਕਿ ਭਾਰਤੀ ਜਲਸੈਨਾ ਸੰਕਲਪ ਅਤੇ ਦ੍ਰਿੜ੍ਹਤਾ ਦੇ ਨਾਲ ਸਾਡੇ ਵਿਆਪਕ ਸਮੁੰਦਰੀ ਹਿਤਾਂ ਦੀ ਸਫਲਤਾਪੂਰਵਕ ਰੱਖਿਆ ਕਰ ਰਹੀ ਹੈ ।  ਉਨ੍ਹਾਂ ਨੇ ਕਿਹਾ ਕਿ ਆਲਮੀ ਸਮੁੰਦਰੀ ਵਪਾਰ ਦਾ ਇੱਕ ਵੱਡਾ ਹਿੱਸਾ ਹਿੰਦ ਮਹਾਸਾਗਰ  ਦੇ ਖੇਤਰ ਤੋਂ ਹੋ ਕੇ ਗੁਜਰਦਾ ਹੈ । ਇਸ ਨੂੰ ਦੇਖਦੇ ਹੋਏ ਨਾ ਕੇਵਲ ਸਾਡੇ ਲਈ ਬਲਕਿ ਪੂਰੇ ਆਲਮੀ ਸਮੁਦਾਇ ਲਈ ਵੀ ਇਸ ਖੇਤਰ ਵਿੱਚ ਸ਼ਾਂਤੀ ਅਤੇ ਸਥਿਰਤਾ ਬਣਾਈ ਰੱਖਣਾ ਸਭ ਤੋਂ ਅਧਿਕ ਮਹੱਤਵਪੂਰਨ ਹੈ । ਰਾਸ਼ਟਰਪਤੀ ਨੇ ਅੱਗੇ ਕਿਹਾ ਕਿ ਸਾਡੇ ਸਮੁੰਦਰੀ ਗੁਆਂਢੀ ਦੇਸ਼ ਅੱਜ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਜਲਸੈਨਾਵਾਂ ਵਿੱਚੋਂ ਇੱਕ ਭਾਰਤੀ ਜਲਸੈਨਾ ਨੂੰ ਹਿੰਦ ਮਹਾਸਾਗਰ ਖੇਤਰ ਵਿੱਚ ਇੱਕ ਪਸੰਦੀਦਾ ਸੁਰੱਖਿਆ ਭਾਗੀਦਾਰ  ਦੇ ਰੂਪ ਵਿੱਚ ਦੇਖਦੇ ਹਨ ।

ਰਾਸ਼ਟਰਪਤੀ ਨੇ ਕਿਹਾ ਕਿ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਉੱਭਰਦੀਆਂ ਭੂ-ਰਾਜਨੀਤਕ ਚੁਣੌਤੀਆਂ ਭਾਰਤ ਦੀ ਇੱਕ ਮਹੱਤਵਪੂਰਨ ਭੂਮਿਕਾ ਤੈਅ ਕਰਦੀਆਂ ਹਨ ।  ਉਨ੍ਹਾਂ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਇਸ ਖੇਤਰ ਦੀਆਂ ਮੋਹਰੀ ਜਲਸੈਨਾਵਾਂ ਵਿੱਚੋਂ ਇੱਕ ਦੇ ਰੂਪ ਵਿੱਚ ਭਾਰਤੀ ਜਲਸੈਨਾ ਨੇ ਸਾਰੀਆਂ ਖੇਤਰੀ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਅਤੇ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਭਾਗੀਦਾਰਾਂ  ਦੇ ਨਾਲ ਸਾਡੇ ਸਬੰਧਾਂ ਨੂੰ ਅੱਗੇ ਵਧਾਉਣ ਦੇ ਲਈ ਮਹੱਤਵਪੂਰਨ ਪ੍ਰਯਤਨ ਕੀਤੇ ਹਨ ।

 ਰਾਸ਼ਟਰਪਤੀ ਦੇ ਸੰਬੋਧਨ ਨੂੰ ਪੜ੍ਹਨ ਦੇ ਲਈ ਇੱਥੇ ਕਲਿੱਕ ਕਰੋ 

*********

ਡੀਐੱਸ/ਏਕੇਜੇ/ਏਕੇ



(Release ID: 1779517) Visitor Counter : 114