ਵਿੱਤ ਮੰਤਰਾਲਾ
ਇਨਕਮ ਟੈਕਸ ਵਿਭਾਗ ਦਾ ਤਮਿਲ ਨਾਡੂ ਵਿੱਚ ਤਲਾਸ਼ੀ ਅਭਿਯਾਨ
प्रविष्टि तिथि:
07 DEC 2021 12:56PM by PIB Chandigarh
ਇਨਕਮ ਟੈਕਸ ਵਿਭਾਗ ਨੇ ਇੱਕ ਦਸੰਬਰ, 2021 ਨੂੰ ਤਮਿਲ ਨਾਡੂ ਦੇ ਦੋ ਵਾਪਰਕ ਸਮੂਹਾਂ ਨੇ ਇੱਥੇ ਤਲਾਸ਼ੀ ਦੀ ਕਾਰਵਾਈ ਕੀਤੀ। ਇਹ ਦੋਵੇਂ ਸਮੂਹ ਆਭੂਸ਼ਣਾਂ ਦੀ ਖੁਦਰਾ ਵਿਕ੍ਰੀ, ਕਪੜਾ ਅਤੇ ਘਰੇਲੂ ਉਪਕਰਣਾਂ ਦਾ ਵਪਾਰ ਕਰਦੇ ਹਨ। ਇਨ੍ਹਾਂ ਦੀ ਚੇਨੱਈ, ਕੋਯੰਬਤੂਰ, ਮਦੁਰੈ ਅਤੇ ਤਿਰੂਨੇਲਵੇਲੀ ਵਿੱਚ ਲੋਕਪ੍ਰਿਯ ਸਟੋਰਾਂ ਦੀ ਚੇਨ ਹੈ। ਕਾਰਵਾਈ ਦੇ ਦੌਰਾਨ ਕੁੱਲ ਮਿਲਾ ਕੇ 37 ਪਰਿਸਰਾਂ ਦੀ ਤਲਾਸ਼ੀ ਕੀਤੀ ਗਈ।
ਪਹਿਲੇ ਸਮੂਹ ਦੇ ਮਾਮਲੇ ਵਿੱਚ ਤਲਾਸ਼ੀ ਦੇ ਦੌਰਾਨ ਕਾਗਜ਼ਾਤ ਅਤੇ ਹੋਰ ਇਤਰਾਜ਼ਯੋਗ ਦਸਤਾਵੇਜ਼ ਬਾਰਮਦ ਕੀਤੇ ਗਏ ਤੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਤਲਾਸ਼ੀ ਵਿੱਚ ਪਤਾ ਚੱਲਿਆ ਕਿ ਸਮੂਹ ਬਹੁਤ ਹੁਸ਼ਿਆਰੀ ਨਾਲ ਬਹੀ-ਖਾਤਿਆਂ ਵਿੱਚ ਹੇਰ-ਫੇਰ ਕਰਦਾ ਹੈ। ਕਈ ਵਰ੍ਹਿਆਂ ਦੇ ਦੌਰਾਨ ਇੱਕ ਹਜ਼ਾਰ ਕਰੋੜ ਰੁਪਏ ਤੋਂ ਵੱਧ ਦੀ ਵਿਕ੍ਰੀ ਦਾ ਹਿਸਾਬ-ਕਿਤਾਬ ਦਬਾ ਲਿਆ ਗਿਆ ਹੈ। ਇਸ ਦੇ ਇਲਾਵਾ ਇਹ ਵੀ ਪਤਾ ਲੱਗਿਆ ਹੈ ਕਿ ਸਮੂਹ ਨੇ ਪਿਛਲੇ ਪੰਜ ਵਰ੍ਹਿਆਂ ਦੇ ਦੌਰਾਨ ਕਪੜੇ ਅਤੇ ਆਭੂਸ਼ਣਾਂ ਦੀ ਲਗਭਗ 150 ਕਰੋੜ ਰੁਪਏ ਦੀ ਨਕਦ ਖਰੀਦ ਕੀਤੀ ਹੈ, ਜਿਸ ਦਾ ਕੋਈ ਹਿਸਾਬ ਨਹੀਂ ਹੈ।
ਦੂਸਰੇ ਸਮੂਹ ਦੇ ਮਾਮਲੇ ਵਿੱਚ ਤਲਾਸ਼ੀ ਦੇ ਦੌਰਾਨ ਇਤਰਾਜ਼ਯੋਗ ਦਸਤਾਵੇਜ਼ ਬਰਾਮਦ ਹੋਏ ਅਤੇ ਉਨ੍ਹਾਂ ਨੂੰ ਜ਼ਬਤ ਕਰ ਲਿਆ ਗਿਆ। ਇਨ੍ਹਾਂ ਕਾਗਜ਼ਾਤ ਤੋਂ ਪਤਾ ਚਲਦਾ ਹੈ ਕਿ ਕੁਝ ਲੋਕਾਂ ਤੋਂ ਸਮੂਹ ਨੇ ਜਾਲੀ ਰਸੀਦਾਂ ਹਾਸਲ ਕੀਤੀਆਂ ਹਨ, ਜੋ 80 ਕਰੋੜ ਰੁਪਏ ਦੀਆਂ ਹਨ। ਇਸ ਤਰ੍ਹਾਂ ਟੈਕਸ ਯੋਗ ਇਨਕਮ ਨੂੰ ਛੁਪਾ ਲਿਆ ਗਿਆ। ਸੋਨੇ ਦੀ ਅਣ-ਐਲਾਨੀ ਖਰੀਦ ਦੇ ਸਬੂਤ ਵੀ ਜਮ੍ਹਾਂ ਕੀਤੇ ਗਏ ਹਨ। ਇਸ ਦੇ ਇਲਾਵਾ, ਸਮੂਹ ਬਾਰੇ ਇਹ ਵੀ ਪਤਾ ਚੱਲਿਆ ਹੈ ਕਿ ਆਭੂਸ਼ਣ ਬਣਾਉਣ ਦੀ ਲਾਗਤ ਨੂੰ ਵਧਾ-ਚੜ੍ਹਾ ਕੇ ਦਿਖਾਇਆ ਗਿਆ ਹੈ। ਨਾਲ ਹੀ, ਅਣ-ਐਲਾਨੇ ਕਿਰਾਏ ਦੀਆਂ ਰਸੀਦਾਂ ਵੀ ਮਿਲੀਆਂ ਹਨ। ਸੱਤ ਕਰੋੜ ਰਪੁਏ ਦਾ ਸਕ੍ਰੈਪ ਵੇਚਣ ਬਾਰੇ ਵੀ ਪਤਾ ਚਲਦਾ ਹੈ, ਜਿਸ ਦਾ ਕਿਤੇ ਕੋਈ ਹਿਸਾਬ ਨਹੀਂ ਹੈ।
ਦੋਵਾਂ ਸਮੂਹਾਂ ਦੀ ਤਲਾਸ਼ੀ ਵਿੱਚ 10 ਕਰੋੜ ਰੁਪਏ ਦੀ ਨਕਦੀ ਅਤੇ 6 ਕਰੋੜ ਰੁਪਏ ਦੇ ਆਭੂਸ਼ਣ ਤੇ ਹੋਰ ਕੀਮਤੀ ਧਾਤੂ ਪਕੜੇ ਗਏ।
ਜਾਂਚ ਹਾਲੇ ਚਲ ਰਹੀ ਹੈ।
****
ਆਰਐੱਮ/ਕੇਐੱਮਐੱਨ
(रिलीज़ आईडी: 1779294)
आगंतुक पटल : 138