ਨੀਤੀ ਆਯੋਗ
ਨੀਤੀ ਆਯੋਗ ਅਤੇ ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ (ਸੀਐੱਸਈ) ਨੇ 'ਵੇਸਟ-ਵਾਈਜ਼ ਸਿਟੀਜ਼' - ਮਿਊਂਸਿਪਲ ਠੋਸ ਕਚਰਾ ਪ੍ਰਬੰਧਨ ਵਿੱਚ ਸ਼੍ਰੇਸ਼ਠ ਪ੍ਰਥਾਵਾਂ ਦਾ ਸੰਗ੍ਰਹਿ ਰਿਲੀਜ਼ ਕੀਤਾ
ਨੀਤੀ ਆਯੋਗ ਦੇ ਵਾਈਸ ਚੇਅਰਪਰਸਨ ਡਾ. ਰਾਜੀਵ ਕੁਮਾਰ, ਸ੍ਰੀ ਅਮਿਤਾਭ ਕਾਂਤ, ਵਿਸ਼ੇਸ਼ ਸਕੱਤਰ, ਡਾ. ਕੇ ਰਾਜੇਸ਼ਵਰ ਰਾਓ ਅਤੇ ਡਾਇਰੈਕਟਰ ਜਨਰਲ, ਸੈਂਟਰ ਫਾਰ ਸਾਇੰਸ ਐਂਡ ਇਨਵਾਇਰਨਮੈਂਟ, ਸੁਸ਼੍ਰੀ ਸੁਨੀਤਾ ਨਰਾਇਣ ਨੇ ਸਾਂਝੇ ਤੌਰ 'ਤੇ ਇਹ ਰਿਪੋਰਟ ਜਾਰੀ ਕੀਤੀ
ਲੱਦਾਖ ਦੇ ਲੇਹ ਤੋਂ ਕੇਰਲ ਦੇ ਅਲਾਪੁਝਾ ਤੱਕ, ਮੱਧ ਪ੍ਰਦੇਸ਼ ਦੇ ਇੰਦੌਰ ਤੋਂ ਲੈ ਕੇ ਓਡੀਸ਼ਾ ਦੇ ਢੇਨਕਨਾਲ ਤੱਕ ਅਤੇ ਸਿੱਕਮ ਦੇ ਗੰਗਟੋਕ ਤੋਂ ਗੁਜਰਾਤ ਦੇ ਸੂਰਤ ਤੱਕ - 15 ਰਾਜਾਂ ਦੇ 28 ਸ਼ਹਿਰਾਂ ਵਿੱਚ ਸ਼੍ਰੇਸ਼ਠ ਪ੍ਰਥਾਵਾਂ ਦੀ ਦਸਤਾਵੇਜ਼ੀ ਰਿਪੋਰਟ
Posted On:
07 DEC 2021 12:18PM by PIB Chandigarh
ਵੇਸਟ-ਵਾਈਜ਼ ਸਿਟੀਜ਼: ਮਿਉਂਸਿਪਲ ਸੋਲਿਡ ਵੇਸਟ ਪ੍ਰਬੰਧਨ ਵਿੱਚ ਸਰਵੋਤਮ ਪ੍ਰਥਾਵਾਂ – ਭਾਰਤੀ ਸ਼ਹਿਰ ਆਪਣੇ ਠੋਸ ਰਹਿੰਦ-ਖੂੰਹਦ ਦਾ ਪ੍ਰਬੰਧਨ ਕਿਵੇਂ ਕਰ ਰਹੇ ਹਨ, ਬਾਰੇ ਇੱਕ ਵਿਆਪਕ ਗਿਆਨ ਭੰਡਾਰ – ਇਹ ਰਿਪੋਰਟ 6 ਦਸੰਬਰ ਨੂੰ ਨੀਤੀ ਆਯੋਗ ਦੇ ਉਪ ਚੇਅਰਪਰਸਨ ਰਾਜੀਵ ਕੁਮਾਰ, ਸੀਈਓ ਅਮਿਤਾਭ ਕਾਂਤ ਅਤੇ ਵਿਸ਼ੇਸ਼ ਸਕੱਤਰ ਕੇ ਰਾਜੇਸ਼ਵਰ ਰਾਓ ਦੁਆਰਾ ਸੈਂਟਰ ਫ਼ਾਰ ਸਾਇੰਸ ਐਂਡ ਐਨਵਾਇਰਮੈਂਟ (ਸੀਐੱਸਈ) ਦੀ ਡਾਇਰੈਕਟਰ ਜਨਰਲ, ਸੁਨੀਤਾ ਨਰਾਇਣ ਨਾਲ ਮਿਲ ਕੇ ਰਿਲੀਜ਼ ਕੀਤੀ।
ਭਾਰਤ ਦੇ ਠੋਸ ਕਚਰਾ ਪ੍ਰਬੰਧਨ ਖੇਤਰ ਵਿੱਚ ਪਿਛਲੇ ਕੁਝ ਵਰ੍ਹਿਆਂ ਵਿੱਚ ਬੇਮਿਸਾਲ ਵਾਧਾ ਹੋਇਆ ਹੈ। ਸਵੱਛ ਭਾਰਤ ਮਿਸ਼ਨ ਫੇਜ਼ 2 ਦੀ ਸ਼ੁਰੂਆਤ ਸਵੱਛ ਭਾਰਤ ਦੇ ਪ੍ਰਯਤਨਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਗਈ ਹੈ। “ਵੇਸਟ-ਵਾਈਜ਼ ਸਿਟੀਜ਼: ਮਿਉਂਸਪਲ ਸੋਲਿਡ ਵੇਸਟ ਮੈਨੇਜਮੈਂਟ ਵਿੱਚ ਸ਼੍ਰੇਸ਼ਠ ਪ੍ਰਥਾਵਾਂ” ਸਿਰਲੇਖ ਵਾਲੀ ਰਿਪੋਰਟ, ਭਾਰਤ ਦੇ 15 ਰਾਜਾਂ ਦੇ 28 ਸ਼ਹਿਰਾਂ ਤੋਂ ਸ਼੍ਰੇਸ਼ਠ ਪ੍ਰਥਾਵਾਂ ਨੂੰ ਦਸਤਾਵੇਜ਼ੀ ਰੂਪ ਦਿੰਦੀ ਹੈ। ਨਵੀਂ ਰਿਪੋਰਟ ਨੀਤੀ ਆਯੋਗ ਅਤੇ ਸੀਐੱਸਈ ਦੁਆਰਾ ਸਾਂਝੇ ਤੌਰ 'ਤੇ ਕਰਵਾਏ ਗਏ ਦੇਸ਼-ਵਿਆਪੀ ਅਧਿਐਨ ਅਤੇ ਸਰਵੇਖਣ ਦਾ ਨਤੀਜਾ ਹੈ। ਰਿਪੋਜ਼ਿਟਰੀ ਪੰਜ ਮਹੀਨਿਆਂ ਦੀ ਵਿਆਪਕ ਔਨ-ਗਰਾਊਂਡ ਸਮੂਹਿਕ ਖੋਜ ਦਾ ਨਤੀਜਾ ਹੈ ਜੋ ਕਿ ਜੁਲਾਈ 2021 ਵਿੱਚ ਸ਼ੁਰੂ ਕੀਤੀ ਗਈ ਸੀ। ਮਿਉਂਸਪਲ ਠੋਸ ਕਚਰਾ ਪ੍ਰਬੰਧਨ ਦੇ ਸਮੁੱਚੇ ਵਿਸਤਾਰ ਨੂੰ 10 ਵਿਭਿੰਨ ਪਹਿਲੂਆਂ ਦੇ ਇੱਕ ਕਰਾਸ-ਸੈਕਸ਼ਨ ਤੋਂ ਦੇਖਿਆ ਗਿਆ ਹੈ ਜੋ ਇੱਕ ਟਿਕਾਊ ਵੈਲਯੂ ਚੇਨ ਦੀ ਵਿਆਖਿਆ ਕਰਦਾ ਹੈ। ਇਹ ਥੀਮੈਟਿਕ ਪਹਿਲੂ ਸੋਰਸ ਸੈਗਰੀਗੇਸ਼ਨ, ਮਟੀਰੀਅਲ ਰਿਕਵਰੀ ਅਤੇ ਟੈਕਨੋਲੋਜੀਕਲ ਇਨੋਵੇਸ਼ਨਾਂ ਤੋਂ ਲੈ ਕੇ ਵਿਭਿੰਨ ਕਿਸਮਾਂ ਦੇ ਰਹਿੰਦ-ਖੂੰਹਦ ਅਤੇ ਪ੍ਰਣਾਲੀਆਂ ਜਿਵੇਂ ਕਿ ਬਾਇਓਡੀਗ੍ਰੇਡੇਬਲ, ਪਲਾਸਟਿਕ, ਈ-ਵੇਸਟ, ਸੀਐਂਡਡੀ ਵੇਸਟ ਅਤੇ ਲੈਂਡਫਿਲਜ਼ ਦੇ ਪ੍ਰਬੰਧਨ ਤੱਕ ਹਨ।
ਡਾ. ਰਾਜੀਵ ਕੁਮਾਰ, ਵਾਈਸ-ਚੇਅਰਪਰਸਨ, ਨੀਤੀ ਆਯੋਗ ਨੇ ਕਿਹਾ, “ਭਾਰਤੀ ਵਿਕਾਸ ਦੇ ਭਵਿੱਖ ਨੂੰ ਦੇਖਦੇ ਹੋਏ ਜਿੱਥੇ ਸ਼ਹਿਰੀਕਰਣ ਮਹੱਤਵਪੂਰਨ ਹੋਣ ਜਾ ਰਿਹਾ ਹੈ ਅਤੇ ਸ਼ਹਿਰ ਆਰਥਿਕ ਵਿਕਾਸ ਦੀ ਪ੍ਰੇਰਣਾ ਸ਼ਕਤੀ ਹੋਣਗੇ, ਸ਼ਹਿਰਾਂ ਵਿੱਚ ਦਕਸ਼ ਕਚਰਾ ਪ੍ਰਬੰਧਨ ਪ੍ਰਣਾਲੀਆਂ ਨੂੰ ਲਾਗੂ ਕਰਨਾ ਬਹੁਤ ਮਹੱਤਵਪੂਰਨ ਹੈ।” ਉਨ੍ਹਾਂ ਅੱਗੇ ਜ਼ੋਰ ਦਿੱਤਾ “ਸਵੱਛਤਾ ਲਈ ਜਨ ਅੰਦੋਲਨ ਬਹੁਤ ਜ਼ਰੂਰੀ ਹੈ, ਜਿੱਥੇ ਹਰ ਕੋਈ ਸ਼ਾਮਲ ਹੁੰਦਾ ਹੈ ਅਤੇ ਸਰੋਤ ਤੋਂ ਹੀ ਕਚਰਾ ਵੱਖ ਕਰਨ (ਸੋਰਸ ਸੈਗਰੀਗੇਸ਼ਨ) ਅਤੇ ਸਮੁੱਚੇ ਕਚਰਾ ਪ੍ਰਬੰਧਨ ਕਾਰਜਾਂ ਦੀ ਮਹੱਤਤਾ ਨੂੰ ਸਮਝਦਾ ਹੈ।” ਉਨ੍ਹਾਂ ਅੱਗੇ ਕਿਹਾ, "ਵਿਹਾਰਕ ਤਬਦੀਲੀ ਲਈ ਵਿਆਪਕ ਜਨ ਸੰਚਾਰ ਦੇ ਨਾਲ, ਹਰ ਸ਼ਹਿਰ ਇੰਦੌਰ ਬਣਨ ਦੀ ਇੱਛਾ ਕਰ ਸਕਦਾ ਹੈ ਅਤੇ ਕਰਨੀ ਵੀ ਚਾਹੀਦੀ ਹੈ। ਇਹ ਵੀ ਮਹੱਤਵਪੂਰਨ ਹੈ ਕਿ ਇਨ੍ਹਾਂ ਸਰਵੋਤਮ ਪ੍ਰਥਾਵਾਂ ਦਾ ਟੀਅਰ 2 ਅਤੇ ਟੀਅਰ 3 ਸ਼ਹਿਰਾਂ ਦੁਆਰਾ ਹਵਾਲਾ ਲਿਆ ਜਾਵੇ ਅਨੁਕੂਲਿਤ ਕੀਤਾ ਜਾਵੇ। ਉਨ੍ਹਾਂ ਇਹ ਵੀ ਉਜਾਗਰ ਕੀਤਾ ਕਿ "ਕਚਰੇ ਨੂੰ ਉੱਚਤਮ ਊਰਜਾ ਵਿੱਚ ਬਦਲਣ ਲਈ ਫਰੰਟੀਅਰ ਟੈਕਨੋਲੋਜੀਆਂ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।" ਉਨ੍ਹਾਂ ਅੱਗੇ ਕਿਹਾ, "ਜ਼ੀਰੋ ਵੇਸਟ ਸ਼ਹਿਰਾਂ ਦੇ ਟੀਚੇ ਨੂੰ ਪ੍ਰਾਪਤ ਕਰਨ ਦੀ ਕੁੰਜੀ ਵਿਸ਼ੇਸ਼ ਤੌਰ 'ਤੇ ਨਗਰਪਾਲਿਕਾਵਾਂ ਅਤੇ ਹੋਰ ਯੂਐੱਲਬੀਜ਼ (ULBs) ਵਿੱਚ ਸ਼ਾਸਨ ਸਮਰੱਥਾਵਾਂ ਨੂੰ ਮਜ਼ਬੂਤ ਕਰਨਾ ਹੈ।"
ਸ਼੍ਰੀ ਅਮਿਤਾਭ ਕਾਂਤ, ਸੀਈਓ, ਨੀਤੀ ਆਯੋਗ, ਨੇ ਕਿਹਾ ਕਿ ਠੋਸ ਕਚਰੇ ਦਾ ਦਕਸ਼ ਪ੍ਰਬੰਧਨ ਇਸਦੀ ਤੇਜ਼ੀ ਨਾਲ ਸ਼ਹਿਰੀਕਰਣ ਦੀ ਕਹਾਣੀ ਵਿੱਚ ਭਾਰਤ ਦੀ ਮੁੱਖ ਚੁਣੌਤੀ ਹੋਵੇਗੀ। ਉਨ੍ਹਾਂ ਲੋੜੀਂਦੇ ਨਿਯਮਾਂ ਅਤੇ ਵਿਨਿਯਮਾਂ ਦੇ ਨਾਲ ਵਪਾਰਕ ਪ੍ਰਥਾਵਾਂ ਵਜੋਂ ਕਚਰਾ ਪ੍ਰਬੰਧਨ ਵਿੱਚ ਸਰੋਤ ਤੋਂ ਹੀ ਕਚਰੇ ਨੂੰ ਵੱਖ-ਵੱਖ ਕਰਨ ਅਤੇ ਸਰਕੂਲਰਿਟੀ ਨੂੰ ਉਤਸ਼ਾਹਿਤ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਅੱਗੇ ਕਿਹਾ ਕਿ ਇੱਕ ਸਰਕੂਲਰ ਅਰਥਵਿਵਸਥਾ ਵਿੱਚ ਸੁਚਾਰੂ ਤਬਦੀਲੀ ਲਈ ਸ਼ਹਿਰਾਂ ਨੂੰ ਇਸ ਖੇਤਰ ਵਿੱਚ ਤਬਦੀਲੀ ਦਾ ਏਜੰਟ ਬਣਨ ਦੀ ਲੋੜ ਹੈ।
ਡਾ. ਕੇ ਰਾਜੇਸ਼ਵਰ ਰਾਓ, ਨੀਤੀ ਆਯੋਗ ਦੇ ਵਿਸ਼ੇਸ਼ ਸਕੱਤਰ ਨੇ ਕਿਹਾ ਕਿ ਇਹ ਪੁਸਤਕ ਦੇਸ਼ ਭਰ ਦੇ 28 ਸ਼ਹਿਰਾਂ ਦੀਆਂ ਸਫ਼ਲਤਾ ਦੀਆਂ ਕਹਾਣੀਆਂ ਨੂੰ ਸੰਕਲਿਤ ਕਰਨ ਵਾਲਾ ਇੱਕ ਗਿਆਨ ਭੰਡਾਰ ਹੈ ਜਿਨ੍ਹਾਂ ਨੇ ਕਚਰਾ ਪ੍ਰਬੰਧਨ ਦੇ ਵਿਭਿੰਨ ਖੇਤਰਾਂ ਵਿੱਚ ਸ਼ਾਨਦਾਰ ਪ੍ਰਗਤੀ ਕੀਤੀ ਹੈ। ਉਨ੍ਹਾਂ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਦੇਸ਼ ਭਰ ਦੀਆਂ ਸ਼ਹਿਰੀ ਸਥਾਨਕ ਸੰਸਥਾਵਾਂ ਪਾਸ ਗਿਆਨ ਸੰਸਾਧਨਾਂ ਤੱਕ ਪਹੁੰਚ ਹੋਣੀ ਚਾਹੀਦੀ ਹੈ ਜੋ ਕਚਰਾ ਪ੍ਰਬੰਧਨ ਸਰਵਿਸ ਚੇਨ ਦੇ ਵਿਭਿੰਨ ਹਿੱਸਿਆਂ ਲਈ ਰਣਨੀਤੀਆਂ ਪੇਸ਼ ਕਰਦੇ ਹਨ। ਉਨ੍ਹਾਂ ਸਰਵੋਤਮ ਪ੍ਰਥਾਵਾਂ ਤੋਂ ਮਹੱਤਵਪੂਰਨ ਸਿੱਖਿਆ ਨੂੰ ਉਜਾਗਰ ਕੀਤਾ, ਜਿਸ ਵਿੱਚ ਵਿਵਹਾਰ ਵਿੱਚ ਤਬਦੀਲੀ ਸੰਚਾਰ, ਕਚਰੇ ਦੇ ਸਰੋਤ ਨੂੰ ਵੱਖ ਕਰਨਾ, ਸਰਕੂਲਰ ਅਰਥਵਿਵਸਥਾ ਦੇ ਇਨੋਵੇਟਿਵ ਮਾਡਲ, ਐਡਵਾਂਸ ਡੇਟਾ ਪ੍ਰਬੰਧਨ ਅਤੇ ਕਚਰੇ ਦੇ ਢੋਆ-ਢੁਆਈ ਵਾਲੇ ਵਾਹਨਾਂ ਦੀ ਜੀਆਈਐੱਸ ਟਰੈਕਿੰਗ ਆਦਿ ਵਰਗੀਆਂ ਟੈਕਨੋਲੋਜੀਆਂ ਸ਼ਾਮਲ ਹਨ।
ਸੁਨੀਤਾ ਨਾਰਾਇਣ, ਜਿਨ੍ਹਾਂ ਨੇ ਰਾਜੇਸ਼ਵਰ ਰਾਓ ਦੇ ਨਾਲ ਖੋਜ ਦਾ ਨਿਰਦੇਸ਼ਨ ਕੀਤਾ, ਨੇ ਕਿਹਾ: “ਸਵੱਛ ਭਾਰਤ ਮਿਸ਼ਨ (ਐੱਸਬੀਐੱਮ) 2.0, ਜੋ ਕਿ 1 ਸਤੰਬਰ, 2021 ਨੂੰ ਸ਼ੁਰੂ ਕੀਤਾ ਗਿਆ ਸੀ, ਹੁਣ ਸ਼ਹਿਰਾਂ ਵਿੱਚ ਠੋਸ ਰਹਿੰਦ-ਖੂੰਹਦ ਪ੍ਰਬੰਧਨ ਲਈ ਇੱਕ ਸਪੱਸ਼ਟ ਰਣਨੀਤੀ 'ਤੇ ਅਧਾਰਿਤ ਹੈ - ਇੱਕ ਰਣਨੀਤੀ ਜੋ ਸੋਰਸ ਸੈਗਰੀਗੇਸ਼ਨ, ਮਟੀਰੀਅਲ ਰੀਪ੍ਰੋਸੈਸਿੰਗ, ਅਤੇ ਜ਼ੀਰੋ-ਲੈਂਡਫਿਲਜ਼ 'ਤੇ ਕੇਂਦਰਿਤ ਹੈ। ਇਸ ਤਬਦੀਲੀ ਨੂੰ ਪਹਿਚਾਣਨ ਅਤੇ ਪ੍ਰਸਾਰਿਤ ਕਰਨ ਦੀ ਜ਼ਰੂਰਤ ਹੈ ਤਾਂ ਜੋ ਕਚਰਾ ਗੰਦਗੀ ਵਿੱਚ ਵਾਧਾ ਨਾ ਕਰੇ ਅਤੇ ਪਬਲਿਕ ਹੈਲਥ ਲਈ ਖ਼ਤਰਾ ਨਾ ਬਣੇ। ਰਹਿੰਦ-ਖੂੰਹਦ ਨੂੰ ਸੋਧਣ, ਮੁੜ-ਵਰਤਣ ਅਤੇ ਅੱਪ-ਸਾਈਕਲ ਕਰਨ ਲਈ ਇੱਕ ਸਰੋਤ ਬਣਨਾ ਚਾਹੀਦਾ ਹੈ।
ਇਹ ਸੰਗ੍ਰਹਿ ਸ਼ਹਿਰਾਂ ਦੇ ਵਿਕਾਸ ਲਈ ਨਵੇਂ ਵਿਚਾਰ ਪ੍ਰਾਪਤ ਕਰਨ, ਰਣਨੀਤੀਆਂ, ਸੰਸਥਾਗਤ ਪ੍ਰਬੰਧਾਂ, ਟੈਕਨੋਲੋਜੀਆਂ ਅਤੇ ਲਾਗੂਕਰਨ ਦੀਆਂ ਰੂਪ-ਰੇਖਾਵਾਂ ਬਾਰੇ ਸਿੱਖਣ ਦਾ ਇੱਕ ਸਰੋਤ ਹੈ ਜਿਸ ਨੇ ਕੁਝ ਸ਼ਹਿਰਾਂ ਲਈ ਵਧੀਆ ਪ੍ਰਦਰਸ਼ਨ ਕਰਨ ਵਾਲੇ ਵਜੋਂ ਉਭਰਨਾ ਸੰਭਵ ਬਣਾਇਆ ਹੈ। ਇਹ ਸ਼ਹਿਰ ਐਕਸਪੋਜ਼ਰ ਵਿਜ਼ਿਟਾਂ ਜ਼ਰੀਏ ਸਿੱਖਣ ਦੀਆਂ ਪ੍ਰਯੋਗਸ਼ਾਲਾਵਾਂ ਹੋ ਸਕਦੇ ਹਨ ਅਤੇ ਲੋਕਾਂ ਤੱਕ ਪਹੁੰਚਣ ਲਈ ਸਬੂਤਾਂ ਨੂੰ ਇੱਕ ਢੁਕਵੇਂ ਪਲੈਟਫਾਰਮ ਅਤੇ ਪੈਮਾਨੇ 'ਤੇ ਪ੍ਰਦਰਸ਼ਿਤ ਕਰਨ ਦੀ ਲੋੜ ਹੈ।
ਨੀਤੀ ਆਯੋਗ ਅਤੇ ਸੀਐੱਸਈ ਇਸ ਸਿੱਖਿਆ ਨੂੰ ਦੇਸ਼ ਭਰ ਦੇ ਸ਼ਹਿਰਾਂ ਵਿੱਚ ਫੈਲਾਉਣ ਲਈ ਸਾਂਝੇ ਤੌਰ 'ਤੇ ਵਰਕਸ਼ਾਪਾਂ ਦੀ ਮੇਜ਼ਬਾਨੀ ਕਰਨਗੇ।
ਪੂਰੀ ਰਿਪੋਰਟ ਇੱਥੇ ਡਾਊਨਲੋਡ ਕਰੋ: https://www.niti.gov.in/sites/default/files/2021-12/Waste-Wise-Cities.pdf
***********
ਡੀਐੱਸ/ਏਕੇਜੇ
(Release ID: 1779292)
Visitor Counter : 162