ਮਹਿਲਾ ਤੇ ਬਾਲ ਵਿਕਾਸ ਮੰਤਰਾਲਾ
ਐੱਨਸੀਡਬਲਿਊ ਨੇ ਰਾਜਨੀਤੀ ਵਿੱਚ ਮਹਿਲਾਵਾਂ ਦੇ ਲਈ ਅਖਿਲ ਭਾਰਤੀ ਸਮਰੱਥਾ ਨਿਰਮਾਣ ਪ੍ਰੋਗਰਾਮ ‘ਸ਼ੀ ਇਜ਼ ਏ ਚੇਂਜਮੇਕਰ’ ਸ਼ੁਰੂ ਕੀਤਾ
Posted On:
07 DEC 2021 2:36PM by PIB Chandigarh
ਜ਼ਮੀਨੀ ਪੱਧਰ ਦੀ ਮਹਿਲਾ ਰਾਜਨੀਤਿਕ ਨੇਤਾਵਾਂ ਦੀ ਅਗਵਾਈ ਕੌਸ਼ਲ ਵਿੱਚ ਸੁਧਾਰ ਕਰਨ ਦ ਲਈ, ਰਾਸ਼ਟਰੀ ਮਹਿਲਾ, ਆਯੋਗ (ਐੱਨਸੀਡਬਲਿਊ) ਨੇ ਅੱਜ ਗ੍ਰਾਮ ਪੰਚਾਇਤਾਂ ਤੋਂ ਲੈ ਕੇ ਸੰਸਦ ਮੈਂਬਰਾਂ ਅਤੇ ਰਾਸ਼ਟਰੀ/ਰਾਜ ਰਾਜਨੀਤਿਕ ਦਲਾਂ ਦੇ ਪਦਅਧਿਕਾਰੀਆਂ ਅਤੇ ਰਾਜਨੀਤਿਕ ਕਾਰਜਕਰਤਾਵਾਂ ਸਮੇਤ ਸਾਰੇ ਪੱਧਰਾਂ ‘ਤੇ ਮਹਿਲਾ ਪ੍ਰਤੀਨਿਧੀਆਂ ਦੇ ਲਈ ਇੱਕ ਅਖਿਲ ਭਾਰਤੀ ਸਮਰੱਥਾ ਨਿਰਮਾਣ ਪ੍ਰੋਗਰਾਮ ‘ਸ਼ੀ ਇਜ਼ ਏ ਚੇਂਜਮੇਕਰ’ ਸ਼ੁਰੂ ਕੀਤਾ। ਸਮਰੱਥਾ ਨਿਰਮਾਣ ਪ੍ਰੋਗਰਾਮ ਖੇਤਰਵਾਰ ਟਰੇਨਿੰਗ ਸੰਸਥਾਨਾਂ ਦੇ ਸਹਿਯੋਗ ਨਾਲ ਕੀਤਾ ਜਾਵੇਗਾ, ਜਿਸ ਦਾ ਉਦੇਸ਼ ਮਹਿਲਾ ਰਾਜਨੀਤਿਕ ਨੇਤਾਵਾਂ ਦੀ ਸਮਰੱਥਾ ਨਿਰਮਾਣ ਕਰਨਾ ਅਤੇ ਉਨ੍ਹਾਂ ਦੇ ਲਈ ਫੈਸਲੇ ਲੈਣ ਅਤੇ ਸੰਵਾਦ ਸੰਬੰਧੀ ਕੌਸ਼ਲ, ਜਿਸ ਵਿੱਚ ਭਾਸ਼ਣ, ਲੇਖਨ ਆਦਿ ਸ਼ਾਮਲ ਹੈ, ਵਿੱਚ ਸੁਧਾਰ ਕਰਨਾ ਹੈ।
ਰੰਭਾਊ ਮਹਾਲਗੀ ਪ੍ਰਬੋਧਿਨੀ, ਠਾਣੇ, ਮਹਾਰਾਸ਼ਟਰ ਦੇ ਸਹਿਯੋਗ ਨਾਲ ਅੱਜ ‘ਸ਼ੀ ਇਜ਼ ਏ ਚੇਂਜਮੇਕਰ’ ਲੜੀ ਦੇ ਅਧੀਨ ਟਰੇਨਿੰਗ ਪ੍ਰੋਗਰਾਮਾਂ ਦਾ ਅਧਿਕਾਰਿਕ ਸ਼ੁਰੂਆਤ ਕੀਤੀ ਗਈ। ਪ੍ਰੋਗਰਾਮ ਦੀ ਸ਼ੁਰੂਆਤ ਰਾਸ਼ਟਰੀ ਮਹਿਲਾ ਆਯੋਗ ਦੀ ਚੇਅਰਪਰਸਨ ਸੁਸ਼੍ਰੀ ਰੇਖਾ ਸ਼ਰਮਾ ਨੇ ਕੀਤਾ। ਨਗਰ ਨਿਗਮ ਵਿੱਚ ਮਹਿਲਾਵਾਂ ਦੇ ਲਈ ਤਿੰਨ ਦਿਨਾ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ 7 ਤੋਂ 9 ਦਸੰਬਰ ਤੱਕ ਕੀਤਾ ਜਾਵੇਗਾ। ਪ੍ਰੋਗਰਾਮ ਦੀ ਸ਼ੁਰੂਆਤ ਵਿੱਚ, ਸੁਸ਼੍ਰੀ ਸ਼ਰਮਾ ਨੇ ਕਿਹਾ ਕਿ ਰਾਜਨੀਤੀ ਵਿੱਚ ਮਹਿਲਾਵਾਂ ਦੀ ਭਾਗੀਦਾਰੀ ਵਧਾਉਣਾ ਸਮੇਂ ਦੀ ਜ਼ਰੂਰਤ ਹੈ ਅਤੇ ਆਯੋਗ ਉਨ੍ਹਾਂ ਨੂੰ ਸੰਸਦ ਪਹੁੰਚਾਉਣ ਦੀ ਯਾਤਰਾ ਵਿੱਚ ਉਨ੍ਹਾਂ ਦੀ ਮਦਦ ਕਰਨ ਦੇ ਲਈ ਪ੍ਰਤੀਬੱਧ ਹੈ। ਸਾਡਾ ਮੰਨਣਾ ਹੈ ਕਿ ਇਸ ਪ੍ਰੋਗਰਾਮ ਨਾਲ ਹਰ ਉਸ ਮਹਿਲਾ ਨੂੰ ਫਾਇਦਾ ਹੋਵੇਗਾ ਜੋ ਰਾਜਨੀਤੀ ਵਿੱਚ ਆਪਣੀ ਪਹਿਚਾਣ ਬਣਾਉਣਾ ਚਾਹੁੰਦੀ ਹੈ ਅਤੇ ਉਸ ਨੂੰ ਰਾਜਨੀਤੀ ਵਿੱਚ ਆਪਣਾ ਸਹੀ ਸਥਾਨ ਦਿਲਵਾਉਣ ਵਿੱਚ ਮਦਦ ਕਰੇਗੀ। ਸੁਸ਼੍ਰੀ ਸ਼ਰਮਾ ਨੇ ਕਿਹਾ, ਮੈਨੂੰ ਉਮੀਦ ਹੈ ਕਿ ‘ਸ਼ੀ ਇਜ਼ ਏ ਚੇਂਜਮੇਕਰ’ ਪ੍ਰੋਜੈਕਟ ਉਨ੍ਹਾਂ ਮਹਿਲਾਵਾਂ ਦੇ ਜੀਵਨ ਵਿੱਚ ਇੱਕ ਨਵੀਂ ਸ਼ੁਰੂਆਤ ਦਾ ਪ੍ਰਤੀਕ ਹੋਵੇਗੀ ਜੋ ਸਮਾਜ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਦੇ ਲਈ ਦ੍ਰਿੜ੍ਹ ਹੈ।”
******
ਬੀਵਾਈ/ਏਐੱਸ
(Release ID: 1779058)
Visitor Counter : 214