ਬਿਜਲੀ ਮੰਤਰਾਲਾ
ਬੀਈਈ ਨੇ 31ਵੇਂ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ ਅਤੇ ਪਹਿਲੇ ਰਾਸ਼ਟਰੀ ਊਰਜਾ ਕੁਸ਼ਲਤਾ ਇਨੋਵੇਸ਼ਨ ਪੁਰਸਕਾਰਾਂ ਦਾ ਐਲਾਨ ਕੀਤਾ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਤਹਿਤ ਰਾਸ਼ਟਰੀ ਊਰਜਾ ਸੰਭਾਲ ਦਿਵਸ ‘ਤੇ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ
ਰਾਸ਼ਟਰ ਦੀ ਘੱਟ ਕਾਰਬਨ ਫੁਟਪ੍ਰਿੰਟ ਰਣਨੀਤੀ ਵਿੱਚ ਯੋਗਦਾਨ ਕਰਨ ਵਾਲੇ ਗਤੀਸ਼ੀਲ ਪ੍ਰਯਤਨ ਅਤੇ ਰਿਸਰਚਰਾਂ ਨੂੰ ਸਨਮਾਨਤ ਕੀਤਾ ਜਾਵੇਗਾ
ਇਸ ਵਿੱਚ ਵਿਆਪਕ ਹਿੱਸੇਦਾਰੀ ਦੇ ਲਈ ਵਿਭਿੰਨ ਖੇਤਰਾਂ ਤੋਂ 400 ਤੋਂ ਵੱਧ ਬਿਨੈਕਾਰਾਂ ਨੇ ਹਿੱਸਾ ਲਿਆ
Posted On:
04 DEC 2021 1:38PM by PIB Chandigarh
ਬਿਜਲੀ ਮੰਤਰਾਲੇ ਦੇ ਮਾਰਗਦਰਸ਼ਨ ਵਿੱਚ ਊਰਜਾ ਕੁਸ਼ਲਤਾ ਬਿਓਰੋ (ਬੀਈਈ) ਹਰ ਸਾਲ 14 ਦਸੰਬਰ ਨੂੰ ਮਨਾਏ ਜਾਣ ਵਾਲੇ ਰਾਸ਼ਟਰੀ ਊਰਜਾ ਸੰਭਾਲ ਦਿਵਸ ‘ਤੇ ਉਦਯੋਗਿਕ ਇਕਾਈਆਂ, ਸੰਸਥਾਨਾਂ ਤੇ ਪ੍ਰਤਿਸ਼ਠਾਨਾਂ ਨੂੰ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ (ਐੱਨਈਸੀਏ) ਨਾਲ ਸਨਮਾਨਤ ਕਰਕੇ ਊਰਜਾ ਖਪਤ ਨੂੰ ਘੱਟ ਕਰਨ ਵਿੱਚ ਉਨ੍ਹਾਂ ਦੇ ਪ੍ਰਯਤਨਾਂ ਨੂੰ ਮਾਨਤਾ ਦਿੰਦਾ ਹੈ ਅਤੇ ਪ੍ਰੋਤਸਾਹਿਤ ਕਰਦਾ ਹੈ। ਉੱਥੇ ਹੀ, ਇਸ ਸਾਲ ਸੰਸਥਾਨ ਦੇ ਵੱਲੋਂ ਇੱਕ ਨਵੇਂ ਪੁਰਸਕਾਰ- ਰਾਸ਼ਟਰੀ ਊਰਜਾ ਕੁਸ਼ਲਤਾ ਇਨੋਵੇਸ਼ਨ ਪੁਰਸਕਾਰ (ਐੱਨਈਈਆਈਏ) ਨੂੰ ਵੀ ਸ਼ੁਰੂ ਕੀਤਾ ਗਿਆ ਹੈ।
ਇਸ ਸਾਲ “ਆਜ਼ਾਦੀ ਕਾ ਅੰਮ੍ਰਿਤ ਮਹੋਤਸਵ” ਦੇ ਤਹਿਤ ਐੱਨਈਸੀਏ ਅਤੇ ਐੱਨਈਈਆਈਏ ਪੁਰਸਕਾਰ ਸਮਾਰੋਹ ਆਯੋਜਿਤ ਕੀਤੇ ਜਾ ਰਹੇ ਹਨ। 14 ਦਸੰਬਰ, 2021 ਨੂੰ ਰਾਸ਼ਟਰੀ ਊਰਜਾ ਸੰਭਾਲ ਦਿਵਸ ਦੇ ਅਵਸਰ ‘ਤੇ ਉੱਚ-ਪੱਧਰੀ ਪਤਵੰਤੇ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ ਅਤੇ ਰਾਸ਼ਟਰੀ ਊਰਜਾ ਕੁਸ਼ਲਤਾ ਇਨੋਵੇਸ਼ਨ ਪੁਰਸਕਾਰ ਜੇਤੂਆਂ ਨੂੰ ਸਨਮਾਨਤ ਕਰਨਗੇ।
ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ ਭਾਰਤੀ ਅਰਥਵਿਵਸਥਾ ਦੇ ਵਿਭਿੰਨ ਖੇਤਰਾਂ ਦੀਆਂ ਊਰਜਾ-ਪ੍ਰਧਾਨ ਇਕਾਈਆਂ ਨੂੰ ਵਿਸ਼ਿਸ਼ਟ ਊਰਜਾ ਖਪਤ ਨੂੰ ਘੱਟ ਕਰਨ ਵਿੱਚ ਉਨ੍ਹਾਂ ਦੀਆਂ ਅਸਧਾਰਣ ਉਪਲਬਧੀਆਂ ਦੇ ਲਈ ਪ੍ਰਦਾਨ ਕੀਤੇ ਜਾਂਦੇ ਹਨ। ਐੱਨਈਸੀਏ (2021) ਦੇ ਲਈ ਉਦਯੋਗ, ਪਰਿਵਹਨ, ਭਵਨ, ਸੰਸਥਾਨ ਅਤੇ ਉਪਕਰਣ ਸ਼੍ਰੇਣੀ ਤੋਂ ਔਨਲਾਈਨ ਅਰਜੀਆਂ ਮੰਗੀਆਂ ਗਈਆਂ ਸਨ। ਇਨ੍ਹਾਂ ਸਭ ਨੂੰ ਅੱਗੇ 30 ਖੇਤਰਾਂ ਵਿੱਚ ਵੰਡਿਆ ਗਿਆ। ਅਰਜੀ ਦੀ ਸਮੇਂ ਸੀਮਾ ਖਤਮ ਹੋਣ ਤੱਕ ਕੁੱਲ 408 ਬਿਨੈਕਾਰਾਂ ਨੇ ਐੱਨਈਸੀਏ-2021 ਦੇ ਲਈ ਹਿੱਸਾ ਲਿਆ। ਬਿਜਲੀ ਮੰਤਰਾਲੇ ਦੇ ਸਕੱਤਰ ਦੀ ਪ੍ਰਧਾਨਗੀ ਵਿੱਚ ਪੁਰਸਕਾਰ ਕਮੇਟੀ ਨੇ ਉਨ੍ਹਾਂ ਪੁਰਸਕਾਰ ਜੇਤੂਆਂ ਦੀ ਸੂਚੀ ਨੂੰ ਅੰਤਿਮ ਰੂਪ ਦਿੱਤਾ ਹੈ, ਜਿਨ੍ਹਾਂ ਨੂੰ 14 ਦਸੰਬਰ, 2021 ਨੂੰ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ।
ਇਸ ਸਾਲ ਬਿਜਲੀ ਮੰਤਰਾਲੇ ਨੇ ਰਾਸ਼ਟਰੀ ਊਰਜਾ ਸੰਭਾਲ ਪੁਰਸਕਾਰ (ਐੱਨਈਸੀਏ) ਦੇ ਇਲਾਵਾ ਰਾਸ਼ਟਰੀ ਊਰਜਾ ਕੁਸ਼ਲਤਾ ਇਨੋਵੇਸ਼ਨ ਪੁਰਸਕਾਰ (ਐੱਨਈਈਆਈਏ) ਦੀ ਵੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਦਾ ਉਦੇਸ਼ “ਇਨੋਵੇਸ਼ਨ ਊਰਜਾ ਕੁਸ਼ਲਤਾ ਟੈਕਨੋਲੋਜੀ” ਨੂੰ ਮਾਨਤਾ ਦੇਣਾ ਹੈ। ਇਸ ਦੇ ਨਾਲ ਹੀ ਉਦਯੋਗਾਂ ਅਤੇ ਖੇਤਰਾਂ ਨੂੰ ਉਨ੍ਹਾਂ ਦੀਆਂ ਇਕਾਈਆਂ ਵਿੱਚ ਇਨੋਵੇਸ਼ਨ ਊਰਜਾ ਕੁਸ਼ਲਤਾ ਪ੍ਰਯਤਨਾਂ ਨੂੰ ਵਿਕਸਿਤ ਕਰਨ ਬਾਰੇ ਪ੍ਰੇਰਿਤ ਕਰਨ ਦੇ ਲਈ ਮੁਕਾਬਲੇ ਦੀ ਭਾਵਨਾ ਪੈਦਾ ਕਰਨਾ ਹੈ। ਇਸ ਦੇ ਲਈ ਸ਼੍ਰੇਣੀ ਏ (ਉਦਯੋਗ, ਪਰਿਵਹਨ, ਭਵਨ) ਅਤੇ ਸ਼੍ਰੇਣੀ ਬੀ (ਵਿਦਿਆਰਥੀ ਅਤੇ ਰਿਸਰਚ ਸਕੌਲਰਾਂ) ਤੋਂ ਔਨਲਾਈਨ ਅਰਜੀ ਦੀ ਮੰਗ ਕੀਤੀ ਗਈ ਸੀ। ਅਰਜੀ ਦੇ ਲਈ ਤੈਅ ਸਮੇਂ-ਸੀਮਾ ਸਮਾਪਤ ਹੋਣ ਤੱਕ ਐੱਨਈਈਆਈਏ-2021 ਕੁੱਲ 149 ਬਿਨੈਕਾਰਾਂ ਨੇ ਹਿੱਸਾ ਲਿਆ। ਨਵੀਆਂ ਟੈਕਨੋਲੋਜੀਆਂ ਤੇ ਵਿਚਾਰਾਂ ਨੂੰ ਹੁਲਾਰਾ ਦੇਣ ਅਤੇ ਵੱਡੇ ਸਮੂਹਾਂ ਦੇ ਇਨ੍ਹਾਂ ਇਨੋਵੇਸ਼ਨਾਂ ਨੂੰ ਅਪਣਾਉਣ ਦੇ ਰਸਤੇ ਖੋਲ੍ਹਣ ਦੇ ਲਈ ਊਰਜਾ ਕੁਸ਼ਲਤਾ ਇਨੋਵੇਸ਼ਨ ਪੁਰਸਕਾਰ ਇਸ ਸਮੇਂ ਦੀ ਜ਼ਰੂਰਤ ਹੈ। ਇਹ ਪੁਰਸਕਾਰ ਊਰਜਾ ਕੁਸ਼ਲਤਾ ਹਾਸਲ ਕਰਨ ਅਤੇ ਰਿਸਰਚ ਤੇ ਵਿਕਾਸ ‘ਤੇ ਵਧ ਜੋਰ ਦੇਣ ਨੂੰ ਲੈਕੇ ਨਵੀਆਂ ਵਿਧੀਆਂ ਨੂੰ ਅਪਣਾਉਣ ਦੇ ਲਈ ਪ੍ਰੋਤਸਾਹਿਤ ਕਰੇਗਾ। ਇਨੋਵੇਸ਼ਨ ਵਿੱਚ ਘੱਟ ਮਿਆਦ ਵਿੱਚ ਬਦਲਾਅ ਲਿਆਉਣ ਅਤੇ ਰੋਜ਼ਗਾਰ ਦੇ ਨਵੇਂ ਅਵਸਰਾਂ ਦੇ ਲਈ ਰਸਤਾ ਬਣਾਉਣ ਦੀ ਸਮਰੱਥਾ ਹੈ।
ਊਰਜਾ ਕੁਸ਼ਲਤਾ ਅਤੇ ਨਵਿਆਉਣਯੋਗ ਊਰਜਾ ਨੂੰ ਹੁਲਾਰਾ ਦੇਣਾ ਘੱਟ ਕਾਰਬਨ ਬਦਲਾਅ ਦੇ ਲਈ ਪ੍ਰਮੁੱਖ ਅਧਾਰ ਹਨ। ਇਨ੍ਹਾਂ ਦੇ ਲਈ ਵਿਭਿੰਨ ਪ੍ਰਤੀਭਾਗੀਆਂ ਦੇ ਪ੍ਰਯਤਨਾਂ ਨੂੰ ਮਾਨਤਾ ਪ੍ਰਦਾਨ ਕਰਕੇ ਅੱਗੇ ਦੀ ਕਾਰਵਾਈ ਦੇ ਲਈ ਇਸ ਬਦਲਾਅ ਨੂੰ ਤੇਜ਼ ਕਰਨਾ ਹੈ। ਇਨ੍ਹਾਂ ਦੇ ਨਤੀਜੇ ਆਖਿਰ ਵਿੱਚ ਭਾਰਤ ਦੇ ਰਾਸ਼ਟਰੀ ਪੱਧਰ ‘ਤੇ ਨਿਰਧਾਰਿਤ ਯੋਗਦਾਨ (ਐੱਨਡੀਸੀ) ਅਤੇ ਵਿਆਪਕ ਜਲਵਾਯੂ ਟੀਚਿਆਂ ਨੂੰ ਪੂਰਾ ਕਰਨ ਵਿੱਚ ਆਪਣਾ ਯੋਗਦਾਨ ਕਰਦੇ ਹਨ।
***
ਐੱਮਵੀ/ਆਈਜੀ
(Release ID: 1778561)
Visitor Counter : 160