ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ
ਓਐੱਨਜੀਸੀ ਨੇ ਐੱਸਈਸੀਆਈ ਦੇ ਨਾਲ ਨਵਿਆਉਣਯੋਗ ਅਤੇ ਈਸੀਜੀ ਪ੍ਰੋਜੈਕਟਾਂ ਨੂੰ ਵਿਕਸਿਤ ਕਰਨ ਦੇ ਲਈ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ
Posted On:
03 DEC 2021 10:51AM by PIB Chandigarh
ਆਪਣੇ ਗ੍ਰੀਨ ਐਨਰਜੀ ਉਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ, ਤੇਲ ਅਤੇ ਕੁਦਰਤੀ ਗੈਸ ਨਿਗਮ ਲਿਮਿਟੇਡ (ਓਐੱਨਜੀਸੀ) ਨੇ ਭਾਰਤੀ ਸੌਰ ਊਰਜਾ ਨਿਗਮ (ਐੱਸਈਸੀਆਈ) ਦੇ ਨਾਲ ਇੱਕ ਸਹਿਮਤੀ ਪੱਤਰ (ਐੱਮਓਯੂ) ‘ਤੇ ਦਸਤਖਤ ਕੀਤਾ ਹੈ। ਦੋਵਾਂ ਸਰਕਾਰੀ ਊਰਜਾ ਕੰਪਨੀਆਂ ਦੇ ਵੱਲੋਂ ਓਐੱਨਜੀਸੀ ਦੇ ਸੀਐੱਮਡੀ ਸੁਭਾਸ਼ ਕੁਮਾਰ ਅਤੇ ਐੱਸਈਸੀਆਈ ਦੇ ਐੱਮਡੀ ਸੁਮਨ ਸ਼ਰਮਾ ਨੇ ਅੱਜ, 2 ਦਸੰਬਰ 2021 ਨੂੰ ਨਵੀਂ ਦਿੱਲੀ ਵਿੱਚ ਸਹਿਮਤੀ ਪੱਤਰ ‘ਤੇ ਦਸਤਖਤ ਕੀਤੇ। ਸਹਿਮਤੀ ਪੱਤਰ ਦੇ ਤਹਿਤ ਓਐੱਨਜੀਸੀ ਅਤੇ ਐੱਸਈਸੀਆਈ ਸੌਰ ਊਰਜਾ, ਪਵਨ ਊਰਜਾ, ਸੌਰ ਪਾਰਕ, ਈਵੀ ਇਨਫ੍ਰਾਸਟ੍ਰਕਚਰ, ਗ੍ਰੀਨ ਹਾਈਡ੍ਰੋਜਨ, ਭੰਡਾਰਣ ਸਹਿਤ ਅਖੁੱਟ ਊਰਜਾ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਦੇ ਲਈ ਵਿਆਪਕ ਢਾਂਚਾ ਬਣਾਉਣ ਵਿੱਚ ਇੱਕ ਦੂਸਰੇ ਨੂੰ ਸਹਿਯੋਗ ਕਰਾਂਗੇ।
ਇਹ ਸਾਂਝੇਦਾਰੀ ਓਐੱਨਜੀਸੀ ਨੂੰ ਨਵਿਆਉਣਯੋਗ ਊਰਜਾ, ਵਿਸ਼ੇਸ਼ ਤੌਰ ‘ਤੇ ਸੌਰ ਊਰਜਾ ਵਿੱਚ ਆਪਣੀ ਪਕੜ ਨੂੰ ਮਜ਼ਬੂਤ ਕਰਨ ਵਿੱਚ ਸਮਰੱਥ ਬਣਾਵੇਗੀ
ਇਸ ਅਵਸਰ ‘ਤੇ ਬੋਲਦੇ ਹੋਏ, ਸ਼੍ਰੀ ਸੁਭਾਸ਼ ਕੁਮਾਰ ਨੇ ਕਿਹਾ, “ਜਦੋਂ ਅਸੀਂ ਜਲਵਾਯੂ ਪਰਿਵਰਤਨ ਚੁਣੌਤੀ ਦੀ ਗੰਭੀਰਤਾ ਅਤੇ ਜਟਿਲਤਾ ਨੂੰ ਮਹਿਸੂਸ ਕਰ ਰਹੇ ਹਨ, ਤਾਂ ਅਸੀਂ ਦੇਸ਼ ਦੀ ਊਰਜਾ ਸੁਰੱਖਿਆ ਦੇ ਪ੍ਰਤੀ ਆਪਣੀ ਪ੍ਰਤੀਬਧਤਾ ਨੂੰ ਵੀ ਸਮਝਦੇ ਹਾਂ। ਇਸ ਦੇ ਨਾਲ ਹੀ ਅਸੀਂ ਆਪਣੇ ਵਪਾਰ ਨੂੰ ਇੱਕ ਲੰਬੇ ਸਮੇਂ ਤੱਕ ਚਲ ਸਕਣ ਵਾਲੇ ਮਾਡਲ ਨਾਲ ਚਲਾਉਣ ਦੇ ਲਈ ਪ੍ਰਤੀਬੱਧ ਹਨ। ਓਐੱਨਜੀਸੀ ਦੇ ਪਾਸ ਆਪਣੇ ਗ੍ਰੀਨ ਐਨਰਜੀ ਪੋਰਟਫੋਲੀਓ ਨੂੰ ਸਮ੍ਰਿੱਧ ਬਣਾਉਣ ਦੇ ਲਈ ਇੱਕ ਬਹੁਪੱਖੀ ਰਣਨੀਤੀ ਹੈ ਅਤੇ ਪ੍ਰਭਾਵੀ ਕਾਰਬਨ ਪ੍ਰਬੰਧਨ ਅਤੇ ਅਖੁੱਟ ਊਰਜਾ ਸਮਰੱਥਾ ਨੂੰ ਨਾਲ ਲੈਕੇ ਜੀਰੋ ਕਾਰਬਨ ਨਿਕਾਸੀ ਦੇ ਵੱਲ ਵਧਣ ਦੀ ਯੋਜਨਾ ਵੀ ਹੈ।
ਸੁਸ਼੍ਰੀ ਸੁਮਨ ਸ਼ਰਮਾ ਨੇ ਕਿਹਾ, ਐੱਸਈਸੀਆਈ ਇਸ ਪਥ-ਪ੍ਰਦਰਸ਼ਕ ਪਹਿਲ ਵਿੱਚ ਓਐੱਨਜੀਸੀ ਦੇ ਨਾਲ ਜੁੜ ਕੇ ਖੁਸ਼ ਹੈ ਜੋ ਸਮੁੱਚੇ ਵਿਕਾਸ ਦੇ ਨਵੇਂ ਰਸਤੇ ਖੋਲ੍ਹੇਗਾ ਅਤੇ ਭਾਰਤ ਨੂੰ ਟੈਕਨੋਲੋਜੀ ਅਤੇ ਪੈਮਾਨੇ ਦੇ ਨਵੇਂ ਮੋਰਚੇ ‘ਤੇ ਲੈ ਜਾਣ ਦਾ ਵਾਅਦਾ ਕਰੇਗਾ। ਅਸੀਂ ਭਾਰਤ ਦੀ ਜਲਵਾਯੂ ਪ੍ਰਤੀਬੱਧਤਾਵਾਂ ਨੂੰ ਪੂਰਾ ਕਰਨ ਦੇ ਲਈ ਸਮਰਪਿਤ ਹਾਂ ਅਤੇ ਇੱਕ ਸਮੁੱਚੀ ਸਾਂਝੇਦਾਰੀ ਦੀ ਆਸ਼ਾ ਕਰਦੇ ਹਾਂ।
ਓਐੱਨਜੀਸੀ ਦੇ ਸੀਐੱਮਡੀ ਅਤੇ ਐੱਸਈਸੀਆਈ ਦੇ ਐੱਮਡੀ ਸਹਿਮਤੀ ਪੱਤਰ ‘ਤੇ ਦਸਤਖਤ ਕਰਦੇ ਹੋਏ
ਓਐੱਨਜੀਸੀ, ਭਾਰਤ ਦੀ ਮੋਹਰੀ ਤੇਲ ਅਤੇ ਗੈਸ ਕੰਪਨੀ, ਊਰਜਾ ਦੇ ਵਿਭਿੰਨ ਵਿਕਲਪਾਂ ਅਤੇ ਨਵਿਆਉਣਯੋਗ ਸਰੋਤਾਂ ਦੇ ਮਾਧਿਅਮ ਨਾਲ ਗ੍ਰੀਨ ਐਨਰਜੀ ਏਜੰਡਾ ਨੂੰ ਅੱਗੇ ਵਧਾ ਰਹੀ ਹੈ। ਕੰਪਨੀ ਨੇ ਮੁੱਖ ਈਐਂਡਪੀ ਬਿਜ਼ਨਸ ‘ਤੇ ਆਪਣਾ ਧਿਆਨ ਜਾਰੀ ਰੱਖਦੇ ਹੋਏ 2040 ਤੱਕ ਨਿਊਨਤਮ 10 ਗੀਗਾਵਾਟ ਨਵਿਆਉਣਯੋਗ ਊਰਜਾ ਦਾ ਉਤਪਾਦਨ ਕਰਨ ਦਾ ਟੀਚਾ ਰੱਖਿਆ ਹੈ।
ਓਐੱਨਜੀਸੀ ਗਲੋਬਲ ਮੀਥੇਨ ਇਨਿਸ਼ੀਏਟਿਵ (ਜੀਐੱਮਆਈ) ਦਾ ਹਿੱਸਾ ਬਣਨ ਵਾਲੀ ਪਹਿਲੀ ਗ਼ੈਰ-ਅਮਰੀਕਾ ਕੰਪਨੀ ਹੈ। ਇਕੱਲੇ ਇਸ ਪ੍ਰੋਗਰਾਮ ਦੇ ਮਾਧਿਅਮ ਨਾਲ, ਓਐੱਨਜੀਸੀ ਲਗਭਗ 20.48 ਐੱਮਐੱਮਐੱਸਸੀਐੱਮ ਮੀਥੇਨ ਗੈਸ ਦੇ ਰਿਸਾਵ ਨੂੰ ਵਾਤਾਵਰਣ ਵਿੱਚ ਜਾਣ ਤੋਂ ਰੋਕ ਸਕਦਾ ਹੈ। ਇਹ 3 ਲੱਖ ਟਨ ਕਾਰਬਨ ਡਾਇਔਕਸਾਈਡ ਗੈਸ ਨਿਕਾਸੀ ਦੇ ਬਰਾਬਰ ਹੋਵੇਗਾ। ਜੀਰੋ ਕਾਰਬਨ ਨਿਕਾਸੀ ਵਿੱਚ ਸੀਸੀਯੂਐੱਸ ਟੈਕਨੋਲੋਜੀ ਦੇ ਰਣਨੀਤਕ ਮਹੱਤਵ ਨੂੰ ਧਿਆਨ ਵਿੱਚ ਰਖਦੇ ਹੋਏ, ਓਐੱਨਜੀਸੀ ਜਰਜਰ ਤੇਲ ਖੇਤਰਾਂ ਨਾਲ ਸੰਵਰਧਿਤ ਤੇਲ ਕੱਢਣ (ਈਓਆਰ) ਦੇ ਲਈ ਆਈਓਸੀ ਦੇ ਨਾਲ ਇੱਕ ਸੀਸੀਯੂਐੱਸ ਪ੍ਰੋਜੈਕਟ ਸਥਾਪਿਤ ਕਰਨ ਦੇ ਲਈ ਸਾਂਝੇਦਾਰੀ ਕਰ ਰਿਹਾ ਹੈ।
ਇਹ ਪ੍ਰੋਜੈਕਟ ਆਈਓਸੀ ਦੀ ਕੋਲਾ ਰਿਫਾਇਨਰੀ ਤੋਂ ਪ੍ਰਾਪਤ ਕਾਰਬਨ ਡਾਇਔਕਸਾਈਡ (ਸੀਓ2) ਦਾ ਉਪਯੋਗ ਗੁਜਰਾਤ ਵਿੱਚ ਗਾਂਧਾਰ ਦੇ ਜਰਜਰ ਤੇਲ ਖੇਤਰਾਂ ਤੋਂ ਤੇਲ ਕੱਢਣ ਦੇ ਲਈ ਕਰੇਗੀ। ਓਐੱਨਜੀਸੀ ਭਾਰਤ ਦੀ ਪਹਿਲੀ 200-300 ਮੈਗਾਵਾਟ ਪਵਨ ਸਮੁੰਦਰੀ ਬਿਜਲੀ ਪ੍ਰੋਜੈਕਟ ਸ਼ੁਰੂ ਕਰਨ ‘ਤੇ ਵੀ ਵਿਚਾਰ ਕਰ ਰਹੀ ਹੈ। ਕੰਪਨੀ ਇਸ ਦੇ ਲਈ ਐੱਨਟੀਪੀਸੀ ਲਿਮਿਟੇਡ ਦੇ ਨਾਲ ਸੰਯੁਕਤ ਤੌਰ ‘ਤੇ ਵਿਵਹਾਰਤ ਅਧਿਐਨ ਕਰ ਰਹੀ ਹੈ।
*******
ਵਾਈਬੀ/ਆਰਕੇਐੱਮ
(Release ID: 1777793)
Visitor Counter : 144