ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਭਾਰਤ ਵਿੱਚ ਕੋਵਿਡ - 19 ਟੀਕਾਕਰਣ ਦੀ ਕੁੱਲ ਕਵਰੇਜ 125.75 ਕਰੋੜ ਦੇ ਪਾਰ


ਪਿਛਲੇ 24 ਘੰਟਿਆਂ ਵਿੱਚ 73.67 ਲੱਖ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਮੌਜੂਦਾ ਰਿਕਵਰੀ ਦਰ 98.35% ਹੈ

ਪਿਛਲੇ 24 ਘੰਟਿਆਂ ਵਿੱਚ 9,216 ਨਵੇਂ ਕੇਸ ਦਰਜ

ਭਾਰਤ ਦਾ ਐਕਟਿਵ ਕੇਸਲੋਡ 99,976 ਹੈ

ਸਪਤਾਹਿਕ ਪਾਜ਼ਿਟਿਵਿਟੀ ਦਰ ( 0.84 ) ਪਿਛਲੇ 19 ਦਿਨਾਂ ਤੋਂ 1% ਤੋਂ ਘੱਟ ‘ਤੇ ਕਾਇਮ

Posted On: 03 DEC 2021 9:30AM by PIB Chandigarh

ਪਿਛਲੇ 24 ਘੰਟਿਆਂ ਦੇ ਦੌਰਾਨ ਟੀਕੇ ਦੀਆਂ 73,67,230 ਖੁਰਾਕਾਂ ਲਗਾਉਣ ਦੇ ਨਾਲ ਅੱਜ ਸੱਤ ਵਜੇ ਸਵੇਰ ਤੱਕ ਦੀ ਆਰਜ਼ੀ ਰਿਪੋਰਟਾਂ ਦੇ ਅਨੁਸਾਰ ਦੇਸ਼ ਦੀ ਕੋਵਿਡ-19 ਟੀਕਾਕਰਣ ਕਵਰੇਜ 125.75 ਕਰੋੜ  (1,25,75,05,514) ਦੇ ਪਾਰ ਪਹੁੰਚ ਗਈ। ਇਸ ਨੂੰ 1,30,65,773 ਸੈਸ਼ਨਾਂ ਦੇ ਜ਼ਰੀਏ ਪੂਰਾ ਕੀਤਾ ਗਿਆ ।

ਅੱਜ ਸਵੇਰੇ ਸੱਤ ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

 ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,84,113

ਦੂਸਰੀ ਖੁਰਾਕ

95,21,499

 

 ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,79,693

ਦੂਸਰੀ ਖੁਰਾਕ

1,65,40,678

 

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

46,28,14,781

ਦੂਸਰੀ ਖੁਰਾਕ

23,38,72,325

 

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

18,57,50,859

ਦੂਸਰੀ ਖੁਰਾਕ

12,33,19,876

 

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,63,10,847

ਦੂਸਰੀ ਖੁਰਾਕ

8,06,10,843

ਕੁੱਲ

1,25,75,05,514

ਪਿਛਲੇ 24 ਘੰਟਿਆਂ ਵਿੱਚ 8,612 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ (ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ)ਜੋ ਇਸ ਸਮੇਂ 3,40,45,666 ਹੈ ।

ਨਤੀਜੇ ਵਜੋਂ, ਭਾਰਤ ਦੀ ਰਿਕਵਰੀ ਦਰ ਇਸ ਸਮੇਂ 98.35% ਹੈ ।

ਲਗਾਤਾਰ 159 ਦਿਨਾਂ ਤੋਂ 50 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਮਿਲੇ - ਜੁਲੇ ਅਤੇ ਨਿਰੰਤਰ ਪ੍ਰਯਤਨਾਂ ਦਾ ਨਤੀਜਾ ਹੈ ।

ਪਿਛਲੇ 24 ਘੰਟਿਆਂ ਵਿੱਚ ਕੁੱਲ 9,216 ਨਵੇਂ ਕੇਸ ਦਰਜ ਕੀਤੇ ਗਏ ।

ਇਸ ਸਮੇਂ ਐਕਟਿਵ ਕੇਸਲੋਡ 99,976 ਹੈ। ਐਕਟਿਵ ਕੇਸ ਇਸ ਸਮੇਂ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.29% ਹੈ ,  ਜੋ ਮਾਰਚ 2020 ਤੋਂ ਆਪਣੇ ਨਿਊਨਤਮ ਪੱਧਰ ਤੇ ਹੈ ।

ਦੇਸ਼ ਵਿੱਚ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈਜਿਸ ਦੇ ਸਿਲਸਿਲੇ ਵਿੱਚ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 11,57,156 ਟੈਸਟ ਕੀਤੇ ਗਏ। ਸਮੁੱਚੇ ਤੌਰ ‘ਤੇ ਭਾਰਤ ਵਿੱਚ ਹੁਣ ਤੱਕ 64.46 ਕਰੋੜ ਤੋਂ ਅਧਿਕ (64,46,68,082) ਟੈਸਟ ਕੀਤੇ ਗਏ ਹਨ ।

ਇੱਕ ਤਰਫ ਦੇਸ਼ਭਰ ਵਿੱਚ ਟੈਸਟ ਸਮਰੱਥਾ ਵਧਾਈ ਗਈ,  ਤਾਂ ਦੂਜੇ ਪਾਸੇ ਸਪਤਾਹਿਕ ਪਾਜ਼ਿਟਿਵਿਟੀ ਦਰ ਇਸ ਸਮੇਂ 0.84% ਹੈਜੋ ਪਿਛਲੇ 19 ਦਿਨਾਂ ਤੋਂ 1% ਤੋਂ ਨੀਚੇ ਕਾਇਮ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ 0.80% ਦਰਜ ਕੀਤੀ ਗਈ ਹੈ ।  ਉਹ ਵੀ ਪਿਛਲੇ 60 ਦਿਨਾਂ ਤੋਂ 2% ਤੋਂ ਨੀਚੇ ਅਤੇ ਲਗਾਤਾਰ 95 ਦਿਨਾਂ ਤੋਂ 3% ਤੋਂ ਘੱਟ ਤੇ ਬਣੀ ਹੋਈ ਹੈ ।

****

ਐੱਮਵੀ



(Release ID: 1777572) Visitor Counter : 150