ਪੇਂਡੂ ਵਿਕਾਸ ਮੰਤਰਾਲਾ
azadi ka amrit mahotsav

ਦਿੱਵਯਾਂਗ ਵਿਅਕਤੀਆਂ ਨੂੰ ਮਿਲ ਰਹੀ ਪੈਨਸ਼ਨ ਤੇ ਐਕਸ–ਗ੍ਰੇਸ਼ੀਆ

Posted On: 01 DEC 2021 2:56PM by PIB Chandigarh

ਸਰਕਾਰ  ਨੇ ਗ਼ਰੀਬਾਂ ਲਈ 26 ਮਾਰਚ, 2020 ਨੂੰ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ’ (PMGKY) ਅਧੀਨ 1.70 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ, ਤਾਂ ਉਨ੍ਹਾਂ ਨੂੰ ਕੋਰੋਨਾ ਵਾਇਰਸ ਵਿਰੁੱਧ ਲੜਨ ’ਚ ਮਦਦ ਮਿਲ ਸਕੇ। ਇਸ ਪੈਕੇਜ ਦੇ ਵੱਖੋ–ਵੱਖਰੇ ਪੱਖਾਂ ’ਚੋਂ ਇੱਕ ਸੀ ‘ਨੈਸ਼ਨਲ ਸੋਸ਼ਲ ਅਸਿਸਟੈਂਸ ਪ੍ਰੋਗਰਾਮ’ (NSAP – ਰਾਸ਼ਟਰੀ ਸਮਾਜਕ ਸਹਾਇਤਾ ਪ੍ਰੋਗਰਾਮ) ਦੇ ਮੌਜੂਦਾ ਬਿਰਧ ਅਵਸਥਾ, ਵਿਧਵਾ ਤੇ ਅੰਗਹੀਣ/ਦਿੱਵਯਾਂਗਜਨ ਲਾਭਪਾਤਰੀਆਂ ਨੂੰ ਦੋ ਕਿਸ਼ਤਾਂ (500/– ਰੁਪਏ ਹਰੇਕ) ’ਚ 1,000  ਰੁਪਏ ਦੀ ਐਕਸ–ਗ੍ਰੇਸ਼ੀਆ ਰਾਸ਼ੀ ਮੁਹੱਈਆ ਕਰਵਾਈ ਗਈ ਸੀ। ਐੱਨਐੱਸਏਪੀ ਯੋਜਨਾਵਾਂ ਦੇ 282 ਲੱਖ ਲਾਭਪਾਤਰੀਆਂ ਲਈ ਪੀਐੰਮਜੀਕੇਵਾਈ ਅਧੀਨ ਅਪ੍ਰੈਲ 2020 ਅਤੇ ਮਈ 2020 ਦੌਰਾਨ ਦੋ ਭਾਗਾਂ ’ਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੁੱਲ 22814.50 ਕਰੋੜ ਰੁਪਏ ਦੀ ਐਕਸ–ਗ੍ਰੇਸ਼ੀਆ ਰਾਸ਼ੀ ਜਾਰੀ ਕੀਤੀ ਗਈ ਸੀ। ਇਸ ਵਿੱਚ ‘ਇੰਦਰਾ ਗਾਂਧੀ ਨੈਸ਼ਨਲ  ਡਿਸਏਬਿਲਿਟੀ ਪੈਨਸ਼ਨ ਸਕੀਮ’ (1GNPDS) ਦੇ 7.73 ਲੱਖ ਦਿੱਵਯਾਂਗ ਲਾਭਪਾਤਰੀਆਂ ਨੂੰ 77.34 ਕਰੋੜ ਰੁਪਏ ਜਾਰੀ ਕਰਨਾ ਸ਼ਾਮਲ ਸੀ।

ਅੰਤਿਕਾ ’ਚ ‘ਇੰਦਰਾ ਗਾਂਧੀ ਨੈਸ਼ਨਲ ਡਿਸਏਬਿਲਿਟੀ ਪੈਨਸ਼ਨ ਸਕੀਮ’ (IGNDPS) ਅਧੀਨ ਕਵਰ ਕੀਤੇ ਲਾਭਪਾਤਰੀਆਂ ਦੇ ਰਾਜ//ਕੇਂਦਰ ਸ਼ਾਸਿਤ ਪ੍ਰਦੇਸ਼ ਕ੍ਰਮ ਅਨੁਸਸਾਰ ਵੇਰਵੇ ਕਵਰ ਕੀਤੇ ਗਏ ਹਨ।

ਐੱਨਐੱਸਏਪੀ ਦੇ ਦਿਸ਼ਾ–ਨਿਰਦੇਸ਼ਾਂ ਅਨੁਸਸਾਰ ਆਈਜੀਐੱਨਡੀਪੀਐੱਸ ਅਧੀਨ ਗ਼ਰੀਬੀ ਰੇਖਾ ਤੋਂ ਹੇਠਾਂ ਰਹਿੰਦੇ ਪਰਿਵਾਰਾਂ ਨਾਲ ਸਬੰਧਤ ਗੰਭੀਰ ਕਿਸਮ ਦੇ ਅਤੇ ਕਈ ਤਰ੍ਹਾਂ ਦੀਆਂ ਅੰਗਹੀਣਤਾਵਾਂ ਵਾਲੇ 18–79 ਸਾਲ ਉਮਰ ਵਿਚਕਾਰਲੇ ਵਿਅਕਤੀਆਂ ਨੂੰ ਕਵਰ ਕੀਤਾ ਜਾਣਾ ਹੈ। 

ਵਿੱਤੀ ਸਾਲ 2021-2022 ਦੇ ਆਈਜੀਐੱਨਡੀਪੀਐੱਸ ਲਾਭਪਾਤਰੀਆਂ ਦੇ ਵੇਰਵੇ

ਲੜੀ ਨੰ.

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼

s

1

ਆਂਧਰਾ ਪ੍ਰਦੇਸ਼

24413

2

ਬਿਹਾਰ

126156

3

ਛੱਤੀਸਗੜ੍ਹ

31953

4

ਗੋਆ

466

5

ਗੁਜਰਾਤ

20557

6

ਹਰਿਆਣਾ

11537

7

ਹਿਮਾਚਲ ਪ੍ਰਦੇਸ਼

853

8

ਝਾਰਖੰਡ

26496

9

ਕਰਨਾਟਕ

43639

10

ਕੇਰਲ

29935

11

ਮੱਧ ਪ੍ਰਦੇਸ਼

99924

12

ਮਹਾਰਾਸ਼ਟਰ

8870

13

ਓਡੀਸ਼ਾ

85805

14

ਪੰਜਾਬ

5656

15

ਰਾਜਸਥਾਨ

30502

16

ਤਾਮਿਲ ਨਾਡੂ

63261

17

ਤੇਲੰਗਾਨਾ

17448

18

ਉੱਤਰ ਪ੍ਰਦੇਸ਼

75280

19

ਉੱਤਰਾਖੰਡ

2880

20

ਪੱਛਮੀ ਬੰਗਾਲ

62049

 

ਉੱਪ–ਜੋੜ

767680

ਉੱਤਰ–ਪੂਰਬੀ ਰਾਜ

 

 

21

ਅਰੁਣਾਚਲ ਪ੍ਰਦੇਸ਼

112

22

ਅਸਾਮ

18916

23

ਮਨੀਪੁਰ

1007

24

ਮੇਘਾਲਿਆ

969

25

ਮਿਜ਼ੋਰਮ

400

26

ਨਾਗਾਲੈਂਡ

960

27

ਸਿੱਕਮ

457

28

ਤ੍ਰਿਪੁਰਾ

1769

 

 ਉੱਪ–ਜੋੜ

24590

ਕੇਂਦਰ ਸ਼ਾਸਿਤ ਪ੍ਰਦੇਸ਼

 

 

29

ਅੰਡੇਮਾਨ ਅਤੇ ਨਿਕੋਬਾਰ ਦ੍ਵੀਪ

2

30

ਚੰਡੀਗੜ੍ਹ

100

31

ਦਾਦਰਾ ਤੇ ਨਾਗਰ ਹਵੇਲੀ ਅਤੇ ਦਮਨ ਤੇ ਦੀਊ

254

32

ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ

6321

33

ਜੰਮੂ ਅਤੇ ਕਸ਼਼ਮੀਰ

2426

34

ਲੱਦਾਖ

150

35

ਲਕਸ਼ਦ੍ਵੀਪ

51

36

ਪੁਡੂਚੇਰੀ

1259

 

ਉੱਪ–ਜੋੜ

10563

 

ਕੁੱਲ ਜੋੜ

802833

 

ਇਹ ਜਾਣਕਾਰੀ ਕੱਲ੍ਹ ਲੋਕ ਸਭਾ ’ਚ ਕੇਂਦਰੀ ਗ੍ਰਾਮੀਣ ਵਿਕਾਸ ਰਾਜ ਮੰਤਰੀ ਸੁਸ਼੍ਰੀ ਸਾਧਵੀ ਨਿਰੰਜਨ ਜਿਓਤੀ ਨੇ ਇੱਕ ਲਿਖਤੀ ਜੁਆਬ ਰਾਹੀਂ ਦਿੱਤੀ।

****

ਏਪੀਐੱਸ/ਆਈਏ/ਜੇਕੇ


(Release ID: 1777442) Visitor Counter : 346