ਪ੍ਰਧਾਨ ਮੰਤਰੀ ਦਫਤਰ
azadi ka amrit mahotsav g20-india-2023

ਪ੍ਰਧਾਨ ਮੰਤਰੀ ਨੇ ਚੱਕਰਵਾਤੀ ਤੁਫ਼ਾਨ ‘ਜਵਾਦ’ ਨਾਲ ਨਿਪਟਣ ਦੀਆਂ ਤਿਆਰੀਆਂ ਦੀ ਸਮੀਖਿਆ ਲਈ ਉੱਚ–ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕੀਤੀਪ੍ਰਧਾਨ ਮੰਤਰੀ ਨੇ ਅਧਿਕਾਰੀਆਂ ਨੂੰ ਦਿੱਤੀ ਲੋਕਾਂ ਨੂੰ ਯਕੀਨੀ ਤੌਰ ‘ਤੇ ਸੁਰੱਖਿਅਤ ਬਾਹਰ ਕੱਢਣ ਲਈ ਸਾਰੇ ਜ਼ਰੂਰੀ ਕਦਮ ਚੁੱਕਣ ਦੀ ਹਦਾਇਤਟੁੱਟ–ਭੱਜ ਹੋਣ ਦੀ ਹਾਲਤ ‘ਚ ਸਾਰੀਆਂ ਜ਼ਰੂਰੀ ਸੇਵਾਵਾਂ ਦਾ ਰੱਖ–ਰਖਾਅ ਤੇ ਉਨ੍ਹਾਂ ਦੀ ਬਹਾਲੀ ਯਕੀਨੀ ਬਣਾਓ: ਪ੍ਰਧਾਨ ਮੰਤਰੀਮਿਲ ਕੇ ਕੰਮ ਕਰਨ ਵਾਲੇ ਸਾਰੇ ਸਬੰਧਿਤ ਮੰਤਰਾਲੇ ਤੇ ਏਜੰਸੀਆਂ ਇਸ ਚੱਕਰਵਾਤੀ ਤੁਫ਼ਾਨ ਦੇ ਅਸਰ ਦਾ ਮੁਕਾਬਲਾ ਚੁਸਤੀ ਨਾਲ ਕਰਨਐੱਨਡੀਆਰਐੱਫ ਵੱਲੋਂ ਕਿਸ਼ਤੀਆਂ, ਰੁੱਖ–ਕਟਰਾਂ, ਦੂਰਸੰਚਾਰ ਉਪਕਰਣਾਂ ਆਦਿ ਨਾਲ ਲੈਸ 29 ਟੀਮਾਂ ਪਹਿਲਾਂ ਤੋਂ ਤੈਨਾਤ; 33 ਟੀਮਾਂ ਤਿਆਰ–ਬਰ–ਤਿਆਰਭਾਰਤੀ ਤਟ ਰੱਖਿਅਕ ਤੇ ਸਮੁੰਦਰੀ ਫ਼ੌਜ ਵੱਲੋਂ ਰਾਹਤ, ਖੋਜ ਤੇ ਬਚਾਅ ਕਾਰਜਾਂ ਲਈ ਸਮੁੰਦਰੀ ਜਹਾਜ਼ ਤੇ ਹੈਲੀਕੌਪਟਰ ਤੈਨਾਤਹਵਾਈ ਫ਼ੌਜ ਤੇ ਥਲ–ਸੈਨਾ ਦੀਆਂ ਇੰਜੀਨੀਅਰ ਟਾਸਕ ਫੋਰਸ ਇਕਾਈਆਂ ਤੈਨਾਤੀ ਲਈ ਪੂਰੀ ਤਰ੍ਹਾਂ ਤਿਆਰਪੂਰਬੀ ਸਮੁੰਦਰੀ ਤਟ ‘ਤੇ ਆਪਦਾ ਰਾਹਤ ਟੀਮਾਂ ਤੇ ਮੈਡੀਕਲ ਟੀਮਾਂ ਤਿਆਰ

Posted On: 02 DEC 2021 3:39PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਚੱਕਰਵਾਤੀ ਤੁਫ਼ਾਨ ਜਵਾਦ ਦੇ ਆਉਣ ਦੀ ਸੰਭਾਵਨਾ ਦੇ ਮੱਦੇਨਜ਼ਰ ਹਾਲਾਤ ਨਾਲ ਨਿਪਟਣ ਲਈ ਰਾਜਾਂਕੇਂਦਰੀ ਮੰਤਰਾਲਿਆਂ ਤੇ ਸਬੰਧਿਤ ਏਜੰਸੀਆਂ ਦੀਆਂ ਤਿਆਰੀਆਂ ਦੀ ਸਮੀਖਿਆ ਕਰਨ ਵਾਸਤੇ ਅੱਜ ਇੱਕ ਉੱਚਪੱਧਰੀ ਮੀਟਿੰਗ ਕੀਤੀ।

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਯਕੀਨੀ ਤੌਰ ਤੇ ਸੁਰੱਖਿਅਤ ਬਾਹਰ ਕੱਢਣ ਅਤੇ ਬਿਜਲੀਦੂਰਸੰਚਾਰਸਿਹਤਪੀਣ ਵਾਲੇ ਪਾਣੀ ਆਦਿ ਜਿਹੀਆਂ ਸਾਰੀਆਂ ਜ਼ਰੂਰੀ ਸੇਵਾਵਾਂ ਦਾ ਰੱਖਰਖਾਅ ਯਕੀਨੀ ਬਣਾਉਣ ਅਤੇ ਕਿਸੇ ਤਰ੍ਹਾਂ ਦੀ ਟੁੱਟਭੱਜ ਦੀ ਹਾਲਤ ਵਿੱਚ ਉਨ੍ਹਾਂ ਨੂੰ ਤੁਰੰਤ ਬਹਾਲ ਕਰਨ ਵਾਸਤੇ ਹਰ ਸੰਭਵ ਕਦਮ ਚੁੱਕਣ ਦੀ ਅਧਿਕਾਰੀਆਂ ਨੂੰ ਹਦਾਇਤ ਦਿੱਤੀ। ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਜ਼ਰੂਰੀ ਦਵਾਈਆਂ ਤੇ ਸਪਲਾਈਜ਼ ਦਾ ਉਚਿਤ ਭੰਡਾਰ ਕਰ ਕੇ ਰੱਖਣ ਅਤੇ ਆਵਾਜਾਈ ਬੇਰੋਕ ਚਲਦੀ ਰੱਖਣ ਲਈ ਯੋਜਨਾ ਉਲੀਕਣ ਦੀ ਵੀ ਹਦਾਇਤ ਦਿੱਤੀ। ਉਨ੍ਹਾਂ ਕੰਟਰੋਲ ਰੂਮਸ ਨੂੰ 24*7 ਘੰਟੇ ਚਲਦੇ ਰੱਖਣ ਦੇ ਵੀ ਨਿਰਦੇਸ਼ ਜਾਰੀ ਕੀਤੇ।

ਭਾਰਤ ਮੌਸਮ ਵਿਭਾਗ (IMD) ਨੇ ਸੂਚਿਤ ਕੀਤਾ ਕਿ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲੇ ਖੇਤਰ ਦੇ ਚੱਕਰਵਾਤੀ ਤੂਫ਼ਾਨ ਜਵਾਦ’ ਦੇ ਤੇਜ਼ ਹੋਣ ਦੀ ਸੰਭਾਵਨਾ ਹੈ ਅਤੇ ਸ਼ਨੀਵਾਰ ਦਸੰਬਰ 2021 ਦੀ ਸਵੇਰ ਦੇ ਨੇੜੇਤੇੜੇ ਉੱਤਰੀ ਆਂਧਰ ਪ੍ਰਦੇਸ਼ - ਓਡੀਸ਼ਾ ਦੇ ਤਟ ਤੱਕ ਪਹੁੰਚਣ ਦੀ ਸੰਭਾਵਨਾ ਹੈਹਵਾ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟਾ ਤੱਕ ਹੋਵੇਗੀ। ਇਸ ਕਾਰਨ ਆਂਧਰ ਪ੍ਰਦੇਸ਼ਓਡੀਸ਼ਾ ਅਤੇ ਪੱਛਮ ਬੰਗਾਲ ਦੇ ਸਮੁੰਦਰੀ ਕੰਢੇ ਵਾਲੇ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤੀ ਮੌਸਮ ਵਿਭਾਗ ਸਾਰੇ ਸਬੰਧਿਤ ਰਾਜਾਂ ਨੂੰ ਤਾਜ਼ਾ ਪੂਰਵ ਅਨੁਮਾਨ ਦੇ ਨਾਲ ਨਿਯਮਿਤ ਬੁਲੇਟਿਨ ਜਾਰੀ ਕਰ ਰਿਹਾ ਹੈ।

ਕੈਬਨਿਟ ਸਕੱਤਰ ਨੇ ਸਾਰੇ ਤਟਵਰਤੀ ਰਾਜਾਂ ਅਤੇ ਕੇਂਦਰੀ ਮੰਤਰਾਲਿਆਂ/ਏਜੰਸੀਆਂ ਦੇ ਮੁੱਖ ਸਕੱਤਰਾਂ ਨਾਲ ਸਥਿਤੀ ਅਤੇ ਤਿਆਰੀ ਦੀ ਸਮੀਖਿਆ ਕੀਤੀ ਹੈ।

ਗ੍ਰਹਿ ਮੰਤਰਾਲਾ 24*7 ਸਥਿਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਸਬੰਧਿਤ ਕੇਂਦਰੀ ਏਜੰਸੀਆਂ ਦੇ ਸੰਪਰਕ ਵਿੱਚ ਹੈ। ਗ੍ਰਹਿ ਮੰਤਰਾਲੇ ਨੇ ਸਾਰੇ ਰਾਜਾਂ ਨੂੰ SDRF ਦੀ ਪਹਿਲੀ ਕਿਸ਼ਤ ਪਹਿਲਾਂ ਹੀ ਜਾਰੀ ਕਰ ਦਿੱਤੀ ਹੈ। ਐੱਨਡੀਆਰਐੱਫ ਨੇ ਰਾਜਾਂ ਵਿੱਚ ਕਿਸ਼ਤੀਆਂਰੁੱਖਕਟਰਾਂਦੂਰਸੰਚਾਰ ਉਪਕਰਣਾਂ ਆਦਿ ਨਾਲ ਲੈਸ 29 ਟੀਮਾਂ ਪਹਿਲਾਂ ਤੋਂ ਤੈਨਾਤ ਕੀਤੀਆਂ ਹਨ ਅਤੇ 33 ਟੀਮਾਂ ਨੂੰ ਪੂਰੀ ਤਰ੍ਹਾਂ ਤਿਆਰਬਰਤਿਆਰ ਰੱਖਿਆ ਹੈ।

ਭਾਰਤੀ ਤਟ ਰੱਖਿਅਕ ਅਤੇ ਜਲ ਸੈਨਾ ਨੇ ਰਾਹਤਖੋਜ ਅਤੇ ਬਚਾਅ ਕਾਰਜਾਂ ਲਈ ਜਹਾਜ਼ ਅਤੇ ਹੈਲੀਕੌਪਟਰ ਤੈਨਾਤ ਕੀਤੇ ਹਨ। ਹਵਾਈ ਫੌਜ ਅਤੇ ਥਲਸੈਨਾ ਦੀਆਂ ਇੰਜੀਨੀਅਰ ਟਾਸਕ ਫੋਰਸ ਯੂਨਿਟਾਂਕਿਸ਼ਤੀਆਂ ਅਤੇ ਬਚਾਅ ਉਪਕਰਣਾਂ ਦੇ ਨਾਲਤੈਨਾਤੀ ਲਈ ਪੂਰੀ ਤਰ੍ਹਾਂ ਤਿਆਰ ਹਨ। ਨਿਗਰਾਨੀ ਜਹਾਜ਼ ਅਤੇ ਹੈਲੀਕੌਪਟਰ ਸਮੁੰਦਰੀ ਤਟ 'ਤੇ ਲੜੀਵਾਰ ਨਿਗਰਾਨੀ ਕਰ ਰਹੇ ਹਨ। ਆਫ਼ਤ ਰਾਹਤ ਟੀਮਾਂ ਅਤੇ ਮੈਡੀਕਲ ਟੀਮਾਂ ਪੂਰਬੀ ਤਟ ਦੇ ਨਾਲ-ਨਾਲ ਸਥਾਨਾਂ 'ਤੇ ਤਿਆਰਬਰਤਿਆਰ ਹਨ।

ਬਿਜਲੀ ਮੰਤਰਾਲੇ ਨੇ ਐਮਰਜੈਂਸੀ ਪ੍ਰਤੀਕਿਰਿਆ ਪ੍ਰਣਾਲੀਆਂ ਨੂੰ ਸਰਗਰਮ ਕਰ ਦਿੱਤਾ ਹੈ ਅਤੇ ਬਿਜਲੀ ਦੀ ਤੁਰੰਤ ਬਹਾਲੀ ਲਈ ਤਿਆਰ ਟ੍ਰਾਂਸਫਾਰਮਰਾਂਡੀਜੀ ਸੈੱਟਾਂ ਅਤੇ ਉਪਕਰਣਾਂ ਆਦਿ ਨੂੰ ਰੱਖਿਆ ਜਾ ਰਿਹਾ ਹੈ। ਸੰਚਾਰ ਮੰਤਰਾਲਾ ਸਾਰੇ ਟੈਲੀਕਾਮ ਟਾਵਰਾਂ ਅਤੇ ਐਕਸਚੇਂਜਾਂ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਦੂਰਸੰਚਾਰ ਨੈੱਟਵਰਕ ਨੂੰ ਬਹਾਲ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਪ੍ਰਭਾਵਿਤ ਖੇਤਰਾਂ ਵਿੱਚ ਕੋਵਿਡ ਪ੍ਰਤੀ ਸਿਹਤ ਖੇਤਰ ਦੀ ਤਿਆਰੀ ਅਤੇ ਪ੍ਰਤੀਕਿਰਿਆ ਲਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਇੱਕ ਸਲਾਹ ਜਾਰੀ ਕੀਤੀ ਹੈ।

ਬੰਦਰਗਾਹਸ਼ਿਪਿੰਗ ਅਤੇ ਜਲ ਮਾਰਗ ਮੰਤਰਾਲੇ ਨੇ ਸਾਰੇ ਸਮੁੰਦਰੀ ਜਹਾਜ਼ਾਂ ਨੂੰ ਸੁਰੱਖਿਅਤ ਬਣਾਉਣ ਲਈ ਉਪਾਅ ਕੀਤੇ ਹਨ ਅਤੇ ਐਮਰਜੈਂਸੀ ਜਹਾਜ਼ਾਂ ਨੂੰ ਤੈਨਾਤ ਕੀਤਾ ਹੈ। ਰਾਜਾਂ ਨੂੰ ਤਟ ਦੇ ਨੇੜੇ ਕੈਮੀਕਲ ਅਤੇ ਪੈਟਰੋ ਕੈਮੀਕਲ ਯੂਨਿਟਾਂ ਜਿਹੀਆਂ ਉਦਯੋਗਿਕ ਸੰਸਥਾਵਾਂ ਨੂੰ ਅਲਰਟ ਕਰਨ ਲਈ ਵੀ ਕਿਹਾ ਗਿਆ ਹੈ।

ਐੱਨਡੀਆਰਐੱਫ ਕਮਜ਼ੋਰ ਥਾਵਾਂ ਤੋਂ ਲੋਕਾਂ ਨੂੰ ਕੱਢਣ ਲਈ ਤਿਆਰੀਆਂ ਵਿੱਚ ਰਾਜ ਏਜੰਸੀਆਂ ਦੀ ਸਹਾਇਤਾ ਕਰ ਰਿਹਾ ਹੈ ਅਤੇ ਚੱਕਰਵਾਤੀ ਸਥਿਤੀ ਨਾਲ ਕਿਵੇਂ ਨਜਿੱਠਣਾ ਹੈ ਇਸ ਬਾਰੇ ਲਗਾਤਾਰ ਸਮੁਦਾਇਕ ਜਾਗਰੂਕਤਾ ਮੁਹਿੰਮਾਂ ਦਾ ਆਯੋਜਨ ਕਰ ਰਿਹਾ ਹੈ।

ਮੀਟਿੰਗ ਵਿੱਚ ਪ੍ਰਧਾਨ ਮੰਤਰੀ ਦੇ ਪ੍ਰਮੁੱਖ ਸਕੱਤਰਕੈਬਨਿਟ ਸਕੱਤਰਗ੍ਰਹਿ ਸਕੱਤਰਡੀਜੀ ਐੱਨਡੀਆਰਐੱਫ ਅਤੇ ਡੀਜੀ ਆਈਐੱਮਡੀ ਸ਼ਾਮਲ ਹੋਏ।

 

 

 ************

ਡੀਐੱਸ/ਐੱਸਐੱਚ(Release ID: 1777425) Visitor Counter : 155