ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਭਾਰਤ ਵਿੱਚ ਕੋਵਿਡ - 19 ਟੀਕਾਕਰਣ ਦੀ ਸਮੁੱਚੀ ਕਵਰੇਜ 124.96 ਕਰੋੜ ਦੇ ਪਾਰ
ਪਿਛਲੇ 24 ਘੰਟਿਆਂ ਵਿੱਚ 80.35 ਲੱਖ ਤੋਂ ਅਧਿਕ ਖੁਰਾਕਾਂ ਦਿੱਤੀਆਂ ਗਈਆਂ
ਮੌਜੂਦਾ ਰਿਕਵਰੀ ਦਰ ਇਸ ਸਮੇਂ 98.35% ਹੈ
ਪਿਛਲੇ 24 ਘੰਟਿਆਂ ਵਿੱਚ 9,765 ਨਵੇਂ ਕੇਸ ਦਰਜ
ਭਾਰਤ ਦਾ ਐਕਟਿਵ ਕੇਸਲੋਡ 99,763 ਹੈ
ਹਫ਼ਤਾਵਾਰ ਪਾਜ਼ਿਟਿਵਿਟੀ ਦਰ (0.85%) ਪਿਛਲੇ 18 ਦਿਨਾਂ ਤੋਂ 1% ਤੋਂ ਘੱਟ ‘ਤੇ ਕਾਇਮ
Posted On:
02 DEC 2021 9:19AM by PIB Chandigarh
ਪਿਛਲੇ 24 ਘੰਟਿਆਂ ਦੇ ਦੌਰਾਨ ਟੀਕੇ ਦੀਆਂ 80,35,261 ਖੁਰਾਕਾਂ ਲਗਾਉਣ (ਦੇਣ) ਦੇ ਨਾਲ ਅੱਜ ਸੱਤ ਵਜੇ ਸਵੇਰੇ ਤੱਕ ਦੀ ਆਰਜ਼ੀ ਰਿਪੋਰਟਾਂ ਦੇ ਅਨੁਸਾਰ ਦੇਸ਼ ਦੀ ਕੋਵਿਡ - 19 ਟੀਕਾਕਰਣ ਕਵਰੇਜ 124.96 ਕਰੋੜ ( 1,24,96,19,515 ) ਦੇ ਪਾਰ ਪਹੁੰਚ ਗਈ। ਇਸ ਨੂੰ 1,29,79,828 ਸੈਸ਼ਨਾਂ ਦੇ ਜ਼ਰੀਏ ਪੂਰਾ ਕੀਤਾ ਗਿਆ ।
ਅੱਜ ਸਵੇਰੇ ਸੱਤ ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਪੂਰਾ ਬਿਓਰਾ ਇਸ ਪ੍ਰਕਾਰ ਹੈ:
ਹੈਲਥ ਕੇਅਰ ਵਰਕਰ
|
ਪਹਿਲੀ ਖੁਰਾਕ
|
1,03,83,998
|
ਦੂਸਰੀ ਖੁਰਾਕ
|
95,09,164
|
ਫ੍ਰੰਟਲਾਈਨ ਵਰਕਰ
|
ਪਹਿਲੀ ਖੁਰਾਕ
|
1,83,79,363
|
ਦੂਸਰੀ ਖੁਰਾਕ
|
1,65,20,117
|
18 ਤੋਂ 44 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
46,11,59,223
|
ਦੂਸਰੀ ਖੁਰਾਕ
|
23,00,04,760
|
45 ਤੋਂ 59 ਸਾਲ ਉਮਰ ਵਰਗ
|
ਪਹਿਲੀ ਖੁਰਾਕ
|
18,53,50,013
|
ਦੂਸਰੀ ਖੁਰਾਕ
|
12,22,12,176
|
60 ਸਾਲ ਤੋਂ ਵੱਧ ਉਮਰ ਵਰਗ
|
ਪਹਿਲੀ ਖੁਰਾਕ
|
11,60,67,930
|
ਦੂਸਰੀ ਖੁਰਾਕ
|
8,00,32,771
|
ਕੁੱਲ
|
1,24,96,19,515
|
ਪਿਛਲੇ 24 ਘੰਟਿਆਂ ਵਿੱਚ 8,548 ਮਰੀਜ਼ਾਂ ਦੇ ਠੀਕ ਹੋਣ ਨਾਲ ਠੀਕ ਹੋਣ ਵਾਲੇ ਮਰੀਜ਼ਾਂ ਦੀ ਕੁੱਲ ਸੰਖਿਆ ਵਿੱਚ ਵਾਧਾ ਦਰਜ ਕੀਤਾ ਗਿਆ ਹੈ ( ਮਹਾਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ), ਜੋ ਇਸ ਸਮੇਂ 3,40,37,054 ਹੈ ।
ਨਤੀਜੇ ਵਜੋਂ, ਭਾਰਤ ਦੀ ਰਿਕਵਰੀ ਦਰ ਇਸ ਸਮੇਂ 98.35% ਹੈ ।

ਲਗਾਤਾਰ 158 ਦਿਨਾਂ ਤੋਂ 50 ਹਜ਼ਾਰ ਤੋਂ ਘੱਟ ਰੋਜ਼ਾਨਾ ਕੇਸ ਆ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮਿਲੇ - ਜੁਲੇ ਅਤੇ ਨਿਰੰਤਰ ਪ੍ਰਯਤਨਾਂ ਦਾ ਨਤੀਜਾ ਹੈ ।
ਪਿਛਲੇ 24 ਘੰਟਿਆਂ ਵਿੱਚ ਕੁੱਲ 9,765 ਨਵੇਂ ਕੇਸ ਦਰਜ ਕੀਤੇ ਗਏ ।

ਇਸ ਸਮੇਂ ਐਕਟਿਵ ਕੇਸਲੋਡ 99,763 ਹੈ । ਐਕਟਿਵ ਕੇਸ ਇਸ ਸਮੇਂ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.29% ਹੈ , ਜੋ ਮਾਰਚ 2020 ਤੋਂ ਆਪਣੇ ਨਿਊਨਤਮ ਪੱਧਰ ‘ਤੇ ਹੈ ।

ਦੇਸ਼ ਵਿੱਚ ਟੈਸਟ ਸਮਰੱਥਾ ਨੂੰ ਲਗਾਤਾਰ ਵਧਾਇਆ ਜਾ ਰਿਹਾ ਹੈ , ਜਿਸ ਦੇ ਸਿਲਸਿਲੇ ਵਿੱਚ ਦੇਸ਼ ਵਿੱਚ ਪਿਛਲੇ 24 ਘੰਟਿਆਂ ਦੇ ਦੌਰਾਨ ਕੁੱਲ 10,98,611 ਟੈਸਟ ਕੀਤੇ ਗਏ । ਸਮੁੱਚੇ ਤੌਰ ‘ਤੇ ਭਾਰਤ ਵਿੱਚ ਹੁਣ ਤੱਕ 64.35 ਕਰੋੜ ਤੋਂ ਅਧਿਕ ( 64,35,10,926 ) ਟੈਸਟ ਕੀਤੇ ਗਏ ਹਨ ।
ਇੱਕ ਤਰਫ ਦੇਸ਼ਭਰ ਵਿੱਚ ਟੈਸਟ ਸਮਰੱਥਾ ਵਧਾਈ ਗਈ , ਤਾਂ ਦੂਜੇ ਪਾਸੇ ਸਪਤਾਹਿਕ ਪਾਜ਼ਿਟਿਵਿਟੀ ਦਰ ਇਸ ਸਮੇਂ 0.85% ਹੈ, ਜੋ ਪਿਛਲੇ 18 ਦਿਨਾਂ ਤੋਂ 1% ਤੋਂ ਨੀਚੇ ਕਾਇਮ ਹੈ। ਰੋਜ਼ਾਨਾ ਪਾਜ਼ਿਟਿਵਿਟੀ ਦਰ 0.89% ਦਰਜ ਕੀਤੀ ਗਈ ਹੈ । ਉਹ ਵੀ ਪਿਛਲੇ 59 ਦਿਨਾਂ ਤੋਂ 2% ਤੋਂ ਨੀਚੇ ਅਤੇ ਲਗਾਤਾਰ 94 ਦਿਨਾਂ ਤੋਂ 3% ਤੋਂ ਘੱਟ ‘ਤੇ ਬਣੀ ਹੋਈ ਹੈ ।

****
ਐੱਮਵੀ
(Release ID: 1777223)