ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਵਿੱਚ ਸਾਰਸ-ਕੋਵ-2 ਦੇ ਡੇਲਟਾ ਵੈਰੀਏਂਟ ਦੇ ਖਿਲਾਫ ਸੀਐੱਚਏਡੀਓਐਕਸ1 ਐੱਨਕੋਵ-19 (ਕੋਵਿਸ਼ੀਲਡ) ਵੈਕਸੀਨ ਦੀ ਪ੍ਰਭਾਵਸ਼ੀਲਤਾ
Posted On:
30 NOV 2021 12:20PM by PIB Chandigarh
ਵਰਲਡ ਹੈਲਥ ਔਰਗੇਨਾਈਜ਼ੇਸ਼ਨ ਦੇ ਅੰਕੜਿਆਂ ਦੇ ਅਨੁਸਾਰ ਸਾਰਸ-ਕੋਵ-2 ਨੇ 200 ਮਿਲੀਅਨ ਤੋਂ ਵੱਧ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਇਸ ਨਾਲ 5 ਮਿਲੀਅਨ ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ। ਸਾਰਸ-ਕੋਵ-2 ਵਾਇਰਸ ਦੇ ਮਿਊਟੈਂਟ ਵੈਰੀਏਂਟ (ਰੂਪਾਂਤਰਣ) ਵਿੱਚ ਹੋਏ ਵਾਧੇ ਨਾਲ ਵੈਕਸੀਨ ਦੀ ਪ੍ਰਭਾਵਸ਼ੀਲਤਾ ਬਾਰੇ ਚਿੰਤਾਵਾਂ ਨੂੰ ਹੁਲਾਰਾ ਮਿਲਿਆ ਹੈ। ਡੇਲਟਾ (ਬੀ.1.617.2) ਵੈਰੀਏਂਟ ਭਾਰਤ ਵਿੱਚ ਸਾਬਕਾ ਪ੍ਰਭਾਵਿਤ ਸਟ੍ਰੇਨ ਹੈ। ਭਾਰਤ ਵਿੱਚ ਟੀਕਾਕਰਣ ਪ੍ਰੋਗਰਾਮ ਮੁੱਖ ਰੂਪ ਨਾਲ ਕੋਵਿਸ਼ੀਲਡ ਵੈਕਸੀਨ (ਸੀਐੱਚਏਡੀਓਐਕਸ1 ਐੱਨਕੋਵ-19) ਦੁਆਰਾ ਸੰਚਾਲਿਤ ਹੈ।
ਟਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ (ਟੀਐੱਚਐੱਸਟੀਆਈ) ਦੀ ਅਗਵਾਈ ਵਿੱਚ ਭਾਰਤੀ ਸ਼ੋਧਕਰਤਾਵਾਂ ਦੀ ਇੱਕ ਮਲਟੀ-ਇੰਸਟੀਟਿਊਸ਼ਨਲ ਟੀਮ ਨੇ ਅਪ੍ਰੈਲ ਅਤੇ ਮਈ, 2021 ਦੇ ਮੱਧ ਸਾਰਸ-ਕੋਵ-2 ਦੇ ਸੰਕ੍ਰਮਣ ਦੌਰਾਨ ਕੋਵਿਸ਼ੀਲਡ ਵੈਕਸੀਨ ਦੀ ਵਾਸਤਵਿਕ-ਦੁਨੀਆ ਪ੍ਰਭਾਵਸ਼ੀਲਤਾ ਦਾ ਆਕਲਨ ਕੀਤਾ ਹੈ। ਇਸ ਟੀਮ ਨੇ ਸੁਰੱਖਿਆ ਦੇ ਤੰਤਰ ਨੂੰ ਸਮਝਣ ਦੇ ਲਈ ਟੀਕਾ ਲਗੇ ਸਿਹਤਮੰਦ ਵਿਅਕਤੀਆਂ ਵਿੱਚ ਵੈਰੀਏਂਟ ਨੂੰ ਬੇਅਸਰ ਕਰਨ ਦੀ ਗਤੀਵਿਧੀ ਅਤੇ ਸੈਲੁਲਰ ਪ੍ਰਤੀਰੱਖਿਆ ਪ੍ਰਤੀਕਿਰਿਆਵਾਂ ਦਾ ਵੀ ਆਕਲਨ ਕੀਤਾ ਹੈ।
“ਦ ਲੈਂਸੇਟ ਇੰਫੈਕਸ਼ੀਅਸ ਡਿਜ਼ੀਜ਼ਿਜ਼” ਪੱਤ੍ਰਿਕਾ ਵਿੱਚ ਪ੍ਰਕਾਸ਼ਿਤ ਅਧਿਐਨ ਵਿੱਚ ਸਾਰਸ-ਕੋਵ-2 ਸੰਕ੍ਰਮਣ ਦੇ ਪੁਸ਼ਟੀ ਕੀਤੇ ਗਏ 2379 ਅਤੇ ਕੰਟਰੋਲ ਕੀਤੇ ਗਏ 1981 ਮਾਮਲਿਆਂ ਦੇ ਤੁਲਨਾਤਮਕ ਅਧਿਐਨ ਸ਼ਾਮਲ ਹਨ। ਇਸ ਵਿੱਚ ਦੱਸਿਆ ਗਿਆ ਹੈ ਕਿ ਪੂਰੀ ਤਰ੍ਹਾਂ ਟੀਕਾਕਰਣ ਕੀਤੇ ਗਏ ਵਿਅਕਤੀਆਂ ਵਿੱਚ ਸਾਰਸ-ਕੋਵ-2 ਸੰਕ੍ਰਮਣ ਦੇ ਖਿਲਾਫ ਵੈਕਸੀਨ ਦੀ ਪ੍ਰਭਾਵਸ਼ੀਲਤਾ 63 ਪ੍ਰਤੀਸ਼ਤ ਪਾਈ ਗਈ, ਜਦਕਿ ਮਧਿਅਮ ਤੋਂ ਗੰਭੀਰ ਬਿਮਾਰੀ ਦੇ ਖਿਲਾਫ ਪੂਰਨ ਟੀਕਾਕਰਨ ਵਿੱਚ ਵੈਕਸੀਨ ਦੀ ਪ੍ਰਭਾਵਸ਼ੀਲਤਾ 81 ਪ੍ਰਤੀਸ਼ਤ ਪਾਈ ਗਈ। ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਵਿਗਿਆਨੀਕਾਂ ਨੇ ਇਹ ਵੀ ਪਤਾ ਲਗਾਇਆ ਹੈ ਕਿ ਡੇਲਟਾ ਵੈਰੀਏਂਟ ਅਤੇ ਵਾਈਲਡ ਟਾਈਪ ਸਾਰਸ-ਕੋਵ-2 ਦੋਵਾਂ ਦੇ ਖਿਲਾਫ ਸਪਾਈਕ ਵਿਸ਼ਿਸ਼ਠ ਟੀ-ਸੇਲ ਪ੍ਰਤੀਕਿਰਿਆਵਾਂ ਨੂੰ ਸੁਰੱਖਿਅਤ ਕੀਤਾ ਗਿਆ ਸੀ। ਇਸ ਤਰ੍ਹਾਂ ਦੀ ਪ੍ਰਤੀਰੱਖਿਅਕ ਸੁਰੱਖਿਆ ਵਾਇਰਸ ਦੇ ਵੈਰੀਏਂਟ ਦੇ ਖਿਲਾਫ ਹਿਊਮੂਰਲ ਪ੍ਰਤੀਰੱਖਿਆ ਘੱਟ ਕਰਨ ਅਤੇ ਮਧਿਅਮ ਤੋਂ ਗੰਭੀਰ ਬਿਮਾਰੀ ਦੀ ਰੋਕਥਾਮ ਅਤੇ ਹਸਪਤਾਲ ਵਿੱਚ ਭਰਤੀ ਹੋਣ ਦੀ ਜ਼ਰੂਰਤ ਨੂੰ ਘੱਟ ਕਰ ਸਕਦੀ ਹੈ। ਇਹ ਅਧਿਐਨ ਵਾਸਤਵਿਕ ਦੁਨੀਆ ਵੈਕਸੀਨ ਪ੍ਰਭਾਵਸ਼ੀਲਤਾ ਅਤੇ ਟੀਕਾਕਰਣ ਦੇ ਲਈ ਪ੍ਰਤੀਰੱਖਿਆਤਮਕ ਪ੍ਰਤੀਕਿਰਿਆ ਬਾਰੇ ਵਿਆਪਕ ਡੇਟਾ ਉਪਲੱਬਧ ਕਰਾਉਂਦਾ ਹੈ ਜਿਸ ਨਾਲ ਨੀਤੀ ਦੇ ਮਾਰਗਦਰਸ਼ਨ ਵਿੱਚ ਮਦਦ ਮਿਲਣੀ ਚਾਹੀਦੀ ਹੈ।
ਪਬਲੀਕੇਸ਼ਨ ਲਿੰਕ: https://www.thelancet.com/action/showPdf?pii=S1473-3099%2821%2900680-0
*****
ਐੱਸਐੱਨਸੀ/ਆਰਆਰ
(Release ID: 1776679)
Visitor Counter : 174