PIB Headquarters

ਕੋਵਿਡ-19 ਬਾਰੇ ਪੀਆਈਬੀ ਦਾ ਬੁਲੇਟਿਨ

Posted On: 29 NOV 2021 6:13PM by PIB Chandigarh

 

 

https://static.pib.gov.in/WriteReadData/userfiles/image/image0020FX3.pngA picture containing text

Description automatically generated

 

  • ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 122.41 ਕਰੋੜ ਵੈਕਸੀਨ ਦੀਆਂ ਖੁਰਾਕਾਂ ਦਿੱਤੀਆਂ ਜਾ ਚੁੱਕੀਆਂ ਹਨ

  • ਰਿਕਵਰੀ ਦਰ ਵਰਤਮਾਨ ਵਿੱਚ 98.34% ਹੈ; ਮਾਰਚ 2020 ਤੋਂ ਬਾਅਦ ਸਭ ਤੋਂ ਵੱਧ

  • ਪਿਛਲੇ 24 ਘੰਟਿਆਂ ਵਿੱਚ 9,905 ਰਿਕਵਰੀ ਨਾਲ ਕੁੱਲ ਰਿਕਵਰੀ 3,40,08,183 ਹੋ ਗਈ ਹੈ

  • ਪਿਛਲੇ 24 ਘੰਟਿਆਂ ਵਿੱਚ 8,309 ਨਵੇਂ ਮਾਮਲੇ ਸਾਹਮਣੇ ਆਏ ਹਨ

  • ਭਾਰਤ ਦਾ ਐਕਟਿਵ ਕੇਸ ਲੋਡ 1,03,859 ਹੈ; 544 ਦਿਨਾਂ ਵਿੱਚ ਸਭ ਤੋਂ ਘੱਟ

  • ਐਕਟਿਵ ਕੇਸਾਂ ਦੀ ਸੰਖਿਆ ਕੁੱਲ ਮਰੀਜ਼ਾਂ ਦਾ 1% ਤੋਂ ਵੀ ਘੱਟ ਹਿੱਸਾ ਹੈ; ਵਰਤਮਾਨ ਵਿੱਚ 0.30% ਹੈ;  ਜੋ ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ ਹੈ

  • ਰੋਜ਼ਾਨਾ ਪਾਜ਼ਿਟਿਵਿਟੀ ਦਰ ਪਿਛਲੇ 56 ਦਿਨਾਂ ਤੋਂ (1.09%)  2% ਤੋਂ ਹੇਠਾਂ ਬਣੀ ਹੋਈ ਹੈ

  • ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (0.85%) ਪਿਛਲੇ 15 ਦਿਨਾਂ ਲਈ 1% ਤੋਂ ਘੱਟ ਬਣੀ ਹੋਈ ਹੈ

  • ਹੁਣ ਤੱਕ ਕੁੱਲ 64.02ਕਰੋੜ ਟੈਸਟ ਕੀਤੇ ਜਾ ਚੁੱਕੇ ਹਨ

 

#Unite2FightCorona

#IndiaFightsCorona

 

ਪੱਤਰ ਸੂਚਨਾ ਦਫ਼ਤਰ

ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਭਾਰਤ ਸਰਕਾਰ

 

Image

Image

 

ਕੋਵਿਡ-19 ਅੱਪਡੇਟ

 

ਭਾਰਤ ਵਿੱਚ ਕੁੱਲ ਕੋਵਿਡ-19 ਟੀਕਾਕਰਣ ਕਵਰੇਜ਼ ਦਾ ਅੰਕੜਾ 122.41 ਕਰੋੜ ਦੇ ਪਾਰ ਪਹੁੰਚਿਆ

ਪਿਛਲੇ 24 ਘੰਟਿਆਂ ਵਿੱਚ42.04 ਲੱਖ ਤੋਂ ਅਧਿਕ ਟੀਕੇ ਦੀ ਖੁਰਾਕ ਦਿੱਤੀ ਗਈ

ਰਿਕਵਰੀ ਦਰ ਵਧ ਕੇ 98.34% ‘ਤੇ ਪਹੁੰਚੀ

ਪਿਛਲੇ 24 ਘੰਟਿਆਂ ਵਿੱਚ 8,309 ਨਵੇਂ ਮਾਮਲੇ ਦਰਜ ਕੀਤੇ ਗਏ

ਭਾਰਤ ਦੇ ਐਕਟਿਵ ਮਾਮਲੇ 1,03,859ਹਨ

ਪਿਛਲੇ 15ਦਿਨਾਂ ਤੋਂ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ (0.85%) 1% ਤੋਂ ਘੱਟ ਬਣੀ ਹੈ


 

ਪਿਛਲੇ 24 ਘੰਟਿਆਂ ਵਿੱਟ 42,04,171 ਲੋਕਾਂ ਨੂੰ ਟੀਕੇ ਦੀ ਖੁਰਾਕ ਲਗਣ ਦੇ ਨਾਲ, ਭਾਰਤ ਦੀ ਕੁੱਲ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੇ ਅਸਥਾਈ ਰਿਪੋਰਟਾਂ ਦੇ ਅਨੁਸਾਰ 122.41 ਕਰੋੜ (1,22,41,68,929) ਤੋਂ ਪਾਰ ਪਹੁੰਚੀ। ਇਹ ਉਪਲਬਧੀ 1,26,81,072 ਸ਼ੈਸਨਾਂ ਦੇ ਮਾਧਿਅਮ ਤੋਂ ਪ੍ਰਾਪਤ ਹੋਈ ਹੈ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਹੈ:

 

 

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,03,83,537

ਦੂਸਰੀ ਖੁਰਾਕ

94,73,049

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,83,78,371

ਦੂਸਰੀ ਖੁਰਾਕ

1,64,59,656

 

18 ਤੋਂ 44 ਸਾਲ ਉਮਰ ਵਰਗ 

ਪਹਿਲੀ ਖੁਰਾਕ

45,56,32,538

ਦੂਸਰੀ ਖੁਰਾਕ

21,75,96,173

45 ਤੋਂ 59 ਸਾਲ ਉਮਰ ਵਰਗ 

ਪਹਿਲੀ ਖੁਰਾਕ

18,40,16,833

ਦੂਸਰੀ ਖੁਰਾਕ

11,87,56,597

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

11,52,40,200

ਦੂਸਰੀ ਖੁਰਾਕ

7,82,31,975

ਕੁੱਲ

1,22,41,68,929

 

ਪਿਛਲੇ 24 ਘੰਟਿਆਂ ਵਿੱਚ 9,905 ਰੋਗੀਆਂ ਦੇ ਠੀਕ ਹੋਣ ਨਾਲ ਸਿਹਤਮੰਦ ਹੋਣ ਵਾਲੇ ਰੋਗੀਆਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 3,40,08,183 ਹੋ ਗਈ ਹੈ।

ਭਾਰਤ ਦੀ ਰਿਕਵਰੀ ਦਰ ਵਧ ਕੇ 98.34% ਹੋ ਗਈ ਹੈ।

 

Chart, bar chart

Description automatically generated

ਪਿਛਲੇ 155ਦਿਨਾਂ ਤੋਂ ਲਗਾਤਾਰ 50,000 ਤੋਂ ਘੱਟ ਨਵੇਂ ਦੈਨਿਕ ਮਾਮਲੇ ਦਰਜ ਕੀਤੇ ਜਾ ਰਹੇ ਹਨ। ਇਹ ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਨਿਰੰਤਰ ਅਤੇ ਸਹਿਯੋਗਾਤਮਕ ਯਤਨਾਂ ਦਾ ਨਤੀਜਾ ਹੈ

ਪਿਛਲੇ 24 ਘੰਟਿਆਂ ਵਿੱਚ 8,309 ਨਵੇਂ ਕੋਰੋਨਾ ਦੇ ਮਰੀਜ਼ ਸਾਹਮਣੇ ਆਏ ਹਨ।

 

Chart, line chart

Description automatically generated

ਕੋਰੋਨਾ ਦੇ ਐਕਟਿਵ ਕੇਸ ਵਰਤਮਾਨ ਵਿੱਚ 1,03,859 ਹੈ। ਵਰਤਮਾਨ ਵਿੱਚ ਐਕਟਿਵ ਕੇਸ ਦੇਸ਼ ਦੇ ਕੁੱਲ ਐਕਟਿਵ ਕੇਸਾਂ ਦਾ  0.30% ਹੈ, ਜੋ ਮਾਰਚ 2020 ਦੇ ਬਾਅਦ ਸਭ ਤੋਂ ਘੱਟ ਹੈ।

 

Chart, line chart

Description automatically generated

ਦੇਸ਼ ਭਰ ਵਿੱਚ ਟੈਸਟਿੰਗ ਸਮਰੱਥਾ ਵਿੱਚ ਜ਼ਿਕਰਯੋਗ ਰੂਪ ਨਾਲ ਵਾਧੇ ਦੇ ਨਾਲ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ 7,62,268ਟੈਸਟ ਕੀਤੇ ਗਏ। ਕੁੱਲ ਮਿਲਾ ਕੇ, ਭਾਰਤ ਨੇ ਹੁਣ ਤੱਕ 64.02 ਕਰੋੜ ਤੋਂ ਅਧਿਕ (64,02,91,325) ਜਾਂਚ ਕੀਤੀ ਜਾ ਚੁੱਕੀ ਹੈ।

ਇੱਕ ਪਾਸੇ ਜਿੱਥੇ, ਟੈਸਟਿੰਗ ਸਮਰੱਥਾ  ਦੇਸ਼ ਭਰ ਵਧਾ ਦਿੱਤੀ ਗਈ ਹੈ, ਉੱਥੇ ਹਫ਼ਤਾਵਾਰੀ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.85% ਹੈ ਜੋ ਬੀਤੇ  15 ਦਿਨਾਂ ਤੋਂ 1% ਤੋਂ ਘੱਟ ਹੈ। ਦੈਨਿਕ ਪਾਜ਼ਿਟਿਵਿਟੀ ਦਰ ਅੱਜ 1.09% ਹੈ। ਦੈਨਿਕ ਪਾਜ਼ਿਟਿਵਿਟੀ ਦੀ ਦਰ ਲਗਾਤਾਰ 56 ਦਿਨਾਂ ਤੋਂ 2% ਤੋਂ ਘੱਟ ਬਣੀ ਹੋਈ ਹੈ ਅਤੇ ਲਗਾਤਾਰ 91ਦਿਨਾਂ ਤੋਂ 3%  ਤੋਂ ਘੱਟ ਬਣੀ ਹੋਈ ਹੈ।

 

Chart, line chart, histogram

Description automatically generated

https://static.pib.gov.in/WriteReadData/userfiles/image/image005GWGJ.jpg

 

https://pib.gov.in/PressReleasePage.aspx?PRID=1775972

 

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕਿਆਂ ਦੀ ਉਪਲਬਧਤਾ ਸਬੰਧੀ ਤਾਜ਼ਾ ਜਾਣਕਾਰੀ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕਿਆਂ ਦੀਆਂ 137ਕਰੋੜ ਤੋਂ ਵੱਧ ਖੁਰਾਕਾਂ ਉਪਲਬਧ ਕਰਵਾਈਆਂ ਗਈਆਂ

ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਹਾਲੇ ਵੀ 24.61ਕਰੋੜ ਤੋਂ ਵੱਧ ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਮੌਜੂਦ ਹਨ

ਕੇਂਦਰ ਸਰਕਾਰ ਦੇਸ਼ ਭਰ ਵਿੱਚ ਕੋਵਿਡ-19 ਟੀਕਾਕਰਣ ਦੇ ਦਾਇਰੇ ਨੂੰ ਵਿਸਤ੍ਰਿਤ ਕਰਨ ਅਤੇ ਲੋਕਾਂ ਨੂੰ ਟੀਕੇ ਲਗਾਉਣ ਦੀ ਗਤੀ ਨੂੰ ਤੇਜ਼ ਕਰਨ ਦੇ ਲਈ ਪ੍ਰਤੀਬੱਧ ਹੈ। ਕੋਵਿਡ-19 ਟੀਕਾਕਰਣ ਦਾ ਨਵਾਂ ਸਰਬਵਿਆਪੀਕਰਣ ਪੜਾਅ 21 ਜੂਨ 2021 ਤੋਂ ਸ਼ੁਰੂ ਕੀਤਾ ਗਿਆ ਸੀ। ਟੀਕਾਕਰਣ ਮੁਹਿੰਮ ਦੀ ਰਫ਼ਤਾਰ ਨੂੰ ਜ਼ਿਆਦਾ ਤੋਂ ਜ਼ਿਆਦਾ ਟੀਕਿਆਂ ਦੀ ਉਪਲਬਧਤਾ ਦੇ ਜ਼ਰੀਏ ਵਧਾਇਆ ਗਿਆ ਹੈ। ਇਸ ਦੇ ਤਹਿਤ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਟੀਕੇ ਦੀ ਉਪਲਬਧਤਾ ਬਾਰੇ ਪਹਿਲਾਂ ਸੂਚਨਾ ਪ੍ਰਦਾਨ ਕੀਤੀ ਜਾਂਦੀ ਹੈ, ਤਾਕਿ ਉਹ ਬਿਹਤਰ ਯੋਜਨਾ ਦੇ ਨਾਲ ਟੀਕੇ ਲਗਾਉਣ ਦਾ ਇੰਤਜ਼ਾਮ ਕਰ ਸਕਣ ਅਤੇ ਟੀਕੇ ਦੀ ਸਪਲਾਈ ਚੇਨ ਨੂੰ ਦਰੁਸਤ ਕੀਤਾ ਜਾ ਸਕੇ।

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਹਿੱਸੇ ਵਜੋਂ, ਭਾਰਤ ਸਰਕਾਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੋਵਿਡ ਟੀਕੇ ਮੁਫ਼ਤ ਪ੍ਰਦਾਨ ਕਰਕੇ ਉਨ੍ਹਾਂ ਨੂੰ ਪੂਰਾ ਸਹਿਯੋਗ ਦੇ ਰਹੀ ਹੈ। ਕੋਵਿਡ-19 ਟੀਕਾਕਰਣ ਮੁਹਿੰਮ ਦੇ ਸਰਬਵਿਆਪੀਕਰਣ ਦੇ ਨਵੇਂ ਪੜਾਅ ਵਿੱਚ, ਕੇਂਦਰ ਸਰਕਾਰ ਦੇਸ਼ ਵਿੱਚ ਟੀਕੇ ਨਿਰਮਾਤਾਵਾਂ ਦੁਆਰਾ ਤਿਆਰ ਕੀਤੇ ਜਾ ਰਹੇ 75 ਪ੍ਰਤੀਸ਼ਤ ਟੀਕੇ ਖਰੀਦ ਕੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਮੁਫ਼ਤ ਪ੍ਰਦਾਨ ਕਰੇਗੀ।

 

 

ਟੀਕਿਆਂ ਦੀਆਂ ਖੁਰਾਕਾਂ

  (29 ਨਵੰਬਰ 2021 ਤੱਕ)

 ਹੁਣ ਤੱਕ ਹੋਈ ਸਪਲਾਈ 

 1,37,01,65,070

 ਬਾਕੀ ਟੀਕੇ

 24,61,87,131

 

ਕੇਂਦਰ ਸਰਕਾਰ ਦੁਆਰਾ ਹੁਣ ਤੱਕ ਮੁਫ਼ਤ ਅਤੇ ਸਿੱਧੇ ਰਾਜ ਸਰਕਾਰ ਖਰੀਦ ਮਾਧਿਅਮਾਂ ਨਾਲ ਟੀਕੇ ਦੀਆਂ 137 ਕਰੋੜ ਤੋਂ ਜ਼ਿਆਦਾ (1,37,01,65,070) ਖੁਰਾਕਾਂ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਉਪਲਬਧ ਕਰਵਾਈਆਂ ਗਈਆਂ ਹਨ।

ਹੁਣ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪਾਸ ਕੋਵਿਡ-19 ਟੀਕੇ ਦੀਆਂ 24.61ਕਰੋੜ ਤੋਂ ਅਧਿਕ  (24,61,87,131)  ਅਤਿਰਿਕਤ ਅਤੇ ਬਿਨਾ ਇਸਤੇਮਾਲ ਹੋਈਆਂ ਖੁਰਾਕਾਂ ਉਪਲਬਧ ਹਨ, ਜਿਨ੍ਹਾਂ ਨੂੰ ਲਗਾਇਆ ਜਾਣਾ ਹੈ। 

 https://pib.gov.in/PressReleasePage.aspx?PRID=1775968

 

ਕੋਵਿਡ-19 'ਤੇ ਅੱਪਡੇਟ

 

ਵਿਸ਼ਵ ਭਰ ਵਿੱਚ ਨਵੇਂ ਐੱਸਏਆਰਐੱਸ-ਸੀਓਵੀ-2 ਵੈਰੀਐਂਟ (ਓਮੀਕ੍ਰੋਨ) ਦੇ ਨਵੇਂ ਮਾਮਲਿਆਂ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਭਾਰਤ ਨੇ ਅੰਤਰਰਾਸ਼ਟਰੀ ਯਾਤਰੀਆਂ ਲਈ ਸੰਸ਼ੋਧਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ

 

ਦਿਸ਼ਾ-ਨਿਰਦੇਸ਼ਾਂ ਦੇ ਤਹਿਤ 'ਜੋਖਮ ਵਾਲੇ ਦੇਸ਼ਾਂ' ਵਜੋਂ ਪਛਾਣੇ ਗਏ ਦੇਸ਼ਾਂ ਤੋਂ ਭਾਰਤ ਆਉਣ ਵਾਲੇ ਸਾਰੇ ਯਾਤਰੀਆਂ (ਕੋਵਿਡ-19 ਟੀਕਾਕਰਣ ਸਥਿਤੀ ਦੇ ਬਾਵਜੂਦ) ਲਈ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਦੀ ਕੋਵਿਡ-19 ਟੈਸਟ ਲਾਜ਼ਮੀ ਕਰ ਦਿੱਤਾ ਗਿਆ ਹੈ


 

ਕੋਵਿਡ-19 ਮਹਾਮਾਰੀ ਦੇ ਪ੍ਰਬੰਧਨ ਲਈ ਸਕਾਰਾਤਮਕ ਅਤੇ ਜੋਖਮ ਅਧਾਰਿਤ ਪਹਿਲਾਂ ਨੂੰ ਜਾਰੀ ਰੱਖਦੇ ਹੋਏ, ਕੇਂਦਰੀ ਸਿਹਤ ਮੰਤਰਾਲੇ ਨੇ 28 ਨਵੰਬਰ, 2021 ਨੂੰ 'ਅੰਤਰਰਾਸ਼ਟਰੀ ਆਮਦ ਲਈ ਦਿਸ਼ਾ-ਨਿਰਦੇਸ਼' ਜਾਰੀ ਕੀਤੇ। ਸੋਧੇ ਗਏ ਦਿਸ਼ਾ-ਨਿਰਦੇਸ਼ਾਂ ਦੇ ਤਹਿਤ, 'ਜੋਖਮ' ਵਾਲੇ ਦੇਸ਼ਾਂ ਵਜੋਂ ਪਹਿਚਾਣੇ ਗਏ ਦੇਸ਼ਾਂ ਤੋਂ ਭਾਰਤ ਰਵਾਨਗੀ ਤੋਂ 72 ਘੰਟੇ ਪਹਿਲਾਂ ਕੀਤੇ ਗਏ ਪ੍ਰੀ-ਡਿਪਾਰਚਰ ਕੋਵਿਡ-19 ਜਾਂਚ ਤੋਂ ਇਲਾਵਾ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਸਾਰੇ ਯਾਤਰੀਆਂ (ਕੋਵਿਡ-19 ਟੀਕਾਕਰਣ ਦੀ ਸਥਿਤੀ ਦੇ ਬਾਵਜੂਦ) ) ਨੂੰ ਲਾਜ਼ਮੀ ਤੌਰ 'ਤੇ ਕੋਵਿਡ-19 ਟੈਸਟ ਕਰਵਾਉਣਾ ਪਵੇਗਾ। ਇਨ੍ਹਾਂ ਟੈਸਟਾਂ ਵਿੱਚ ਸੰਕ੍ਰਮਿਤ ਪਾਏ ਗਏ ਯਾਤਰੀਆਂ ਨੂੰ ਆਇਸੋਲੇਸ਼ਨ ਵਿੱਚ ਰੱਖਿਆ ਜਾਵੇਗਾ ਅਤੇ ਕਲੀਨਿਕਲ ਪ੍ਰਬੰਧਨ ਪ੍ਰੋਟੋਕੋਲ ਅਨੁਸਾਰ ਇਲਾਜ ਕੀਤਾ ਜਾਵੇਗਾ ਅਤੇ ਉਨ੍ਹਾਂ ਦੇ ਸੈਂਪਲ ਵੀ ਪੂਰੀ ਜੀਨੋਮ ਸੀਕੁਏਂਸਿੰਗ ਲਈ ਲਏ ਜਾਣਗੇ। ਸੰਕ੍ਰਮਣ ਤੋਂ ਮੁਕਤ ਪਾਏ ਗਏ ਯਾਤਰੀ ਹਵਾਈ ਅੱਡੇ ਨੂੰ ਛੱਡ ਸਕਦੇ ਹਨ, ਪਰ ਉਨ੍ਹਾਂ ਨੂੰ 7 ਦਿਨਾਂ ਲਈ ਘਰੇਲੂ ਆਈਸੋਲੇਸ਼ਨ ਵਿੱਚ ਰਹਿਣਾ ਪਏਗਾ, ਇਸ ਤੋਂ ਬਾਅਦ ਭਾਰਤ ਵਿੱਚ ਪਹੁੰਚਣ ਦੇ 8ਵੇਂ ਦਿਨ ਦੁਬਾਰਾ ਜਾਂਚ ਕੀਤੀ ਜਾਵੇਗੀ, ਫਿਰ 7 ਦਿਨਾਂ ਲਈ ਸਵੈ-ਨਿਗਰਾਨੀ ਹੋਵੇਗੀ।

ਇਸ ਤੋਂ ਇਲਾਵਾ, ਓਮੀਕ੍ਰੋਨ ਵੈਰੀਐਂਟ ਦੀ ਰਿਪੋਰਟ ਕਰਨ ਵਾਲੇ ਦੇਸ਼ਾਂ ਦੀ ਵਧਦੀ ਗਿਣਤੀ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ, ਮੌਜੂਦਾ ਦਿਸ਼ਾ-ਨਿਰਦੇਸ਼ਾਂ ਵਿੱਚ ਇਹ ਵੀ ਜ਼ਰੂਰੀ ਹੈ ਕਿ ਉਨ੍ਹਾਂ ਦੇਸ਼ਾਂ ਤੋਂ ਆਉਣ ਵਾਲੇ 5 ਫੀਸਦੀ ਯਾਤਰੀ ਜੋ 'ਜੋਖਮ' ਸ਼੍ਰੇਣੀ ਵਿੱਚ ਨਹੀਂ ਹਨ, ਉਨ੍ਹਾਂ ਦੇ ਵੀ ਹਵਾਈ ਅੱਡਿਆਂ 'ਤੇ ਬੇਤਰਤੀਬੇ ਅਧਾਰ 'ਤੇ ਕੋਵਿਡ-19 ਲਈ ਜਾਂਚ ਕੀਤੀ ਜਾਵੇਗੀ।

ਹਵਾਈ ਅੱਡਿਆਂ 'ਤੇ ਘਰੇਲੂ ਆਈਸੋਲੇਸ਼ਨ ਦੌਰਾਨ ਜਾਂ ਬੇਤਰਤੀਬੇ ਸੈਂਪਲ ਲੈਣ ਦੌਰਾਨ ਕੋਵਿਡ-19 ਨਾਲ ਸੰਕ੍ਰਮਿਤ ਪਾਏ ਗਏ ਸਾਰੇ ਵਿਅਕਤੀਆਂ ਨੂੰ ਐੱਸਏਆਰਐੱਸ-ਸੀਓਵੀ-2 ਵੈਰੀਐਂਟ(ਓਮਿਕਰੋਨ) ਦੀ ਮੌਜੂਦਗੀ ਦਾ ਪਤਾ ਲਗਾਉਣ ਲਈ ਮਨੋਨੀਤ ਆਈਐੱਨਐੱਸਏਸੀਓਜੀ ਨੈੱਟਵਰਕ ਪ੍ਰਯੋਗਸ਼ਾਲਾਵਾਂ ਨੂੰ ਸੰਪੂਰਨ ਜੀਨੋਮਿਕ ਸੀਕੁਐਂਸਿੰਗ ਲਈ ਭੇਜਿਆ ਜਾਵੇਗਾ।

ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਨੇ ਸਭ ਤੋਂ ਪਹਿਲਾਂ 24 ਨਵੰਬਰ 2021 ਨੂੰ ਦੱਖਣੀ ਅਫ਼ਰੀਕਾ ਤੋਂ ਬੀ.1.1.1.529 ਵੈਰੀਐਂਟ (ਓਮੀਕ੍ਰੋਨ) ਦੀ ਰਿਪੋਰਟ ਮਿਲੀ ਸੀ ਅਤੇ ਡਬਲਿਊਐੱਚਓ ਦੇ ਤਕਨੀਕੀ ਸਲਾਹਕਾਰ ਗਰੁੱਪ ਔਨ ਐੱਸਏਆਰਐੱਸ-ਸੀਓਵੀ-2 ਵਾਇਰਸ ਈਵੇਲੂਸ਼ਨ (ਟੀਏਜੀ-ਵੀਈ) ਨੇ ਵੈਰੀਐਂਟ ਵਿੱਚ ਉੱਚ ਪਰਿਵਰਤਨ ਨੂੰ ਧਿਆਨ ਵਿੱਚ ਰੱਖਦੇ ਹੋਏ, ਜਿਨ੍ਹਾਂ ਵਿਚੋਂ ਕੁਝ ਪਰਿਵਰਤਨ ਵਧੇਰੇ ਸੰਕ੍ਰਮਣ ਅਤੇ ਇਮਿਊਨ ਤੋਂ ਬੇਅਸਰ ਪਾਏ ਗਏ, 26 ਨਵੰਬਰ 2021 ਨੂੰ ਇਸ ਨੂੰ ਚਿੰਤਾਜਨਕ ਵੈਰੀਐਂਟ ਵਜੋਂ ਸ਼੍ਰੇਣੀਬੱਧ ਕੀਤਾ ਗਿਆ ਸੀ। ਇਸ ਮੁੱਦੇ 'ਤੇ ਉੱਭਰ ਰਹੇ ਸਬੂਤਾਂ 'ਤੇ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਨਜ਼ਰ ਰੱਖੀ ਜਾ ਰਹੀ ਹੈ।

https://pib.gov.in/PressReleasePage.aspx?PRID=1776028

 

*********

 

ਏਐੱਸ



(Release ID: 1776352) Visitor Counter : 130