ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਐੱਨਸੀਸੀ ਦਿਵਸ ‘ਤੇ ਐੱਨਸੀਸੀ ਕੈਡਿਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਐੱਨਸੀਸੀ ਦੇ ਪੁਰਾਣੇ ਵਿਦਿਆਰਥੀਆਂ ਨੂੰ ਐੱਨਸੀਸੀ ਐਲੂਮਨੀ ਐਸੋਸੀਏਸ਼ਨ ਨੂੰ ਸਮ੍ਰਿੱਧ ਬਣਾਉਣ ਦੀ ਤਾਕੀਦ ਕੀਤੀ

Posted On: 28 NOV 2021 5:12PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐੱਨਸੀਸੀ ਦਿਵਸ ਤੇ ਐੱਨਸੀਸੀ ਕੈਡਿਟਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।  ਸ਼੍ਰੀ ਮੋਦੀ ਨੇ ਦੇਸ਼ ਭਰ ਦੇ ਐੱਨਸੀਸੀ ਦੇ ਪੁਰਾਣੇ ਵਿਦਿਆਰਥੀਆਂ ਨੂੰ ਐੱਨਸੀਸੀ ਐਲੂਮਨੀ ਐਸੋਸੀਏਸ਼ਨ ਨੂੰ ਸਮਰਥਨ ਦੇਣ ਅਤੇ ਗਤੀਵਿਧੀਆਂ ਵਿੱਚ ਭਾਗੀਦਾਰੀ ਨਾਲ ਐਸੋਸੀਏਸ਼ਨ ਨੂੰ ਸਮ੍ਰਿੱਧ ਬਣਾਉਣ ਦੀ ਵੀ ਤਾਕੀਦ ਕੀਤੀ ।

ਕਈ ਟਵੀਟਾਂ ਦੀ ਲੜੀ  ਵਿੱਚ, ਪ੍ਰਧਾਨ ਮੰਤਰੀ  ਨੇ ਕਿਹਾ;  

ਐੱਨਸੀਸੀ ਦਿਵਸ ਤੇ ਸ਼ੁਭਕਾਮਨਾਵਾਂ। ਏਕਤਾ ਅਤੇ ਅਨੁਸ਼ਾਸਨ” ਦੇ ਆਦਰਸ਼ ਵਾਕ ਤੋਂ ਪ੍ਰੇਰਿਤ ਐੱਨਸੀਸੀ ਭਾਰਤ ਦੇ ਨੌਜਵਾਨਾਂ ਨੂੰ ਉਨ੍ਹਾਂ ਦੀਆਂ ਅਸਲੀ ਸਮਰੱਥਾਵਾਂ ਦਾ ਅਹਿਸਾਸ ਕਰਵਾਉਣ ਅਤੇ ਰਾਸ਼ਟਰ ਨਿਰਮਾਣ ਵਿੱਚ ਅੰਸ਼ਦਾਨ ਦੇ ਲਈ ਇੱਕ ਮਹਾਨ ਅਨੁਭਵ ਦੀ ਪੇਸ਼ਕਸ਼ ਕਰਦੀ ਹੈ। ਇਹ ਇਸ ਸਾਲ ਜਨਵਰੀ ਵਿੱਚ ਐੱਨਸੀਸੀ ਰੈਲੀ ਦੇ ਦੌਰਾਨ ਦਿੱਤਾ ਗਿਆ ਮੇਰਾ ਭਾਸ਼ਣ ਹੈ ।

ਕੁਝ ਦਿਨ ਪਹਿਲਾਂ,  ਝਾਂਸੀ ਵਿੱਚ ਰਾਸ਼ਟਰ ਰਕਸ਼ਾ ਸਮਰਪਣ ਪਰਵ’  ਦੇ ਦੌਰਾਨ ਮੈਨੂੰ ਐੱਨਸੀਸੀ ਐਲੂਮਨੀ ਐਸੋਸੀਏਸ਼ਨ ਦੇ ਪਹਿਲੇ ਮੈਂਬਰ  ਵਜੋਂ ਰਜਿਸਟ੍ਰੇਸ਼ਨ ਕਰਵਾਉਣ ਦਾ ਸਨਮਾਨ ਪ੍ਰਾਪਤ ਹੋਇਆ। ਇੱਕ ਐਲੂਮਨੀ ਐਸੋਸੀਏਸ਼ਨ ਦੀ ਸਥਾਪਨਾ ਉਨ੍ਹਾਂ ਸਾਰਿਆਂ ਨੂੰ ਇਕੱਠੇ ਲਿਆਉਣ ਦਾ ਪ੍ਰਸ਼ੰਸਾਯੋਗ ਪ੍ਰਯਤਨ ਹੈ,  ਜੋ ਐੱਨਸੀਸੀ  ਦੇ ਨਾਲ ਜੁੜੇ ਰਹੇ ਹਨ ।

ਮੈਂ ਦੇਸ਼ ਭਰ ਦੇ ਐੱਨਸੀਸੀ ਐਲੂਮਨੀ ਨੂੰ ਐਸੋਸੀਏਸ਼ਨ ਨੂੰ ਆਪਣੇ ਸਮਰਥਨ ਅਤੇ ਗਤੀਵਿਧੀਆਂ ਵਿੱਚ ਭਾਗੀਦਾਰੀ ਨਾਲ ਐੱਨਸੀਸੀ ਐਲੂਮਨੀ ਐਸੋਸੀਏਸ਼ਨ ਨੂੰ ਸਮ੍ਰਿੱਧ ਬਣਾਉਣ ਦੀ ਤਾਕੀਦ ਕਰਦਾ ਹਾਂ।  ਭਾਰਤ ਸਰਕਾਰ ਨੇ ਐੱਨਸੀਸੀ  ਦੇ ਅਨੁਭਵ ਨੂੰ ਜ਼ਿਆਦਾ ਜੀਵੰਤ ਅਤੇ ਸਾਰਥਕ ਬਣਾਉਣ ਦੇ ਲਈ ਕਈ ਪ੍ਰਯਤਨ ਕੀਤੇ ਹਨ। https://t.co/CPMGLryRXX

 

***

ਡੀਐੱਸ/ਐੱਸਐੱਚ



(Release ID: 1776042) Visitor Counter : 173