ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰਾਲਾ
azadi ka amrit mahotsav

ਪਸ਼ੂ-ਪਾਲਣ ਅਤੇ ਡੇਅਰੀ ਵਿਭਾਗ 26 ਨਵੰਬਰ, 2021 ਨੂੰ "ਰਾਸ਼ਟਰੀ ਦੁੱਧ ਦਿਵਸ" ਮਨਾਏਗਾ


'ਪ੍ਰਤਿਸ਼ਠਿਤ ਹਫ਼ਤਾ' - ਵਿਭਾਗ ਦੁਆਰਾ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਹਫ਼ਤਾ ਭਰ ਚਲਣ ਵਾਲਾ ਆਯੋਜਨ ਰਾਸ਼ਟਰੀ ਦੁੱਧ ਦਿਵਸ ਸਮਾਗਮ ਨਾਲ ਸਮਾਪਤ ਹੋਵੇਗਾ



ਕੇਂਦਰੀ ਮੱਛੀ ਪਾਲਣ, ਪਸ਼ੂ-ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪੁਰਸ਼ੋਤਮ ਰੁਪਾਲਾ ਇਸ ਮੌਕੇ ਰਾਸ਼ਟਰੀ ਗੋਪਾਲ ਰਤਨ ਪੁਰਸਕਾਰ ਪ੍ਰਦਾਨ ਕਰਨਗੇ



ਗੁਜਰਾਤ ਅਤੇ ਕਰਨਾਟਕ ਵਿੱਚ ਵੀ ਆਈਵੀਐੱਫ ਪ੍ਰਯੋਗਸ਼ਾਲਾਵਾਂ ਵੀ ਸ਼ੁਰੂ ਕੀਤੀਆਂ ਜਾਣਗੀਆਂ

Posted On: 25 NOV 2021 12:48PM by PIB Chandigarh

ਪਸ਼ੂ-ਪਾਲਣ ਅਤੇ ਡੇਅਰੀ ਵਿਭਾਗ ਡਾ. ਵਰਗਿਜ਼ ਕੁਰੀਅਨ (ਮਿਲਕਮੈਨ ਆਵ੍ ਇੰਡੀਆ) ਦੀ ਜਨਮ ਸ਼ਤਾਬਦੀ ਨੂੰ ਸਮਰਪਿਤ 26 ਨਵੰਬਰ, 2021 ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 2.00 ਵਜੇ ਤੱਕ ਟੀ ਕੇ ਪਟੇਲ ਆਡੀਟੋਰੀਅਮ, ਰਾਸ਼ਟਰੀ ਡੇਅਰੀ ਵਿਕਾਸ ਬੋਰਡ (ਐੱਨਡੀਡੀਬੀ) ਕੰਪਲੈਕਸ, ਐੱਨਡੀਡੀਬੀ ਆਨੰਦ, ਗੁਜਰਾਤ ਵਿੱਚ "ਰਾਸ਼ਟਰੀ ਦੁੱਧ ਦਿਵਸ" ਦਾ ਆਯੋਜਨ ਕਰੇਗਾ। ਵਿਭਾਗ ਇਸ ਪ੍ਰੋਗਰਾਮ ਦਾ ਆਯੋਜਨ ਰਾਸ਼ਟਰੀ ਡੇਅਰੀ ਵਿਕਾਸ ਬੋਰਡ ਅਤੇ ਡਾ. ਕੁਰੀਅਨ ਦੁਆਰਾ ਸਥਾਪਿਤ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਕਰੇਗਾ।

'ਪ੍ਰਤਿਸ਼ਠਿਤ ਹਫ਼ਤਾ'- ਵਿਭਾਗ ਦੁਆਰਾ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਹਫ਼ਤਾ ਭਰ ਚਲਣ ਵਾਲਾ ਆਯੋਜਨ ਰਾਸ਼ਟਰੀ ਦੁੱਧ ਦਿਵਸ ਦੇ ਸਮਾਗਮ ਨਾਲ ਸਮਾਪਤ ਹੋਵੇਗਾ।

ਸਮਾਗਮ ਦੌਰਾਨ ਕੇਂਦਰੀ ਪਸ਼ੂ-ਪਾਲਣ ਅਤੇ ਡੇਅਰੀ ਮੰਤਰੀ ਸ੍ਰੀ ਪੁਰਸ਼ੋਤਮ ਰੁਪਾਲਾ ਨੇ ਦੇਸ਼ ਦੇ ਨਸਲ ਦੀਆਂ ਗਾਵਾਂ/ਮੱਝਾਂ ਨੂੰ ਪਾਲਣ ਵਾਲੇ ਦੇਸ਼ ਦੇ ਸਰਵੋਤਮ ਡੇਅਰੀ ਕਿਸਾਨ, ਸਰਵੋਤਮ ਨਕਲੀ ਗਰਭਧਾਰਨ ਤਕਨੀਸ਼ੀਅਨ ਅਤੇ ਸਰਵੋਤਮ ਡੇਅਰੀ ਸਹਿਕਾਰੀ ਸਭਾ (ਡੀਸੀਐੱਸ)/ਦੁੱਧ ਉਤਪਾਦਕ ਕੰਪਨੀ/ਡੇਅਰੀ ਕਿਸਾਨ ਉਤਪਾਦਕ ਸੰਸਥਾਵਾਂ ਦੇ ਜੇਤੂਆਂ ਨੂੰ ਗੋਪਾਲ ਰਤਨ ਪੁਰਸਕਾਰ ਸਨਮਾਨਿਤ ਕਰਨਗੇ। 

ਪ੍ਰਸਿੱਧ ਰਾਸ਼ਟਰੀ ਗੋਪਾਲ ਰਤਨ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ, ਸ਼੍ਰੀ ਪੁਰਸ਼ੋਤਮ ਰੁਪਾਲਾ ਧਾਮਰੋਦ, ਗੁਜਰਾਤ ਅਤੇ ਹੇਸਰਗੱਟਾ, ਕਰਨਾਟਕ ਵਿੱਚ ਆਈਵੀਐੱਫ ਪ੍ਰਯੋਗਸ਼ਾਲਾ ਅਤੇ ਸਟਾਰਟ-ਅੱਪ ਗ੍ਰੈਂਡ ਚੈਲੇਂਜ 2.0 ਦਾ ਉਦਘਾਟਨ ਵੀ ਕਰਨਗੇ। ਇਸ ਮੌਕੇ ਰਾਜ ਮੰਤਰੀ ਡਾ. ਮੁਰੂਗਨ ਅਤੇ ਸੰਜੀਵ ਬਲਿਯਾਨ ਵੀ ਮੌਜੂਦ ਰਹਿਣਗੇ।

 

****

 

ਐੱਮਵੀ/ਐੱਮਜੀ 


(Release ID: 1775221) Visitor Counter : 234