ਰੇਲ ਮੰਤਰਾਲਾ

ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਨਵ ਨੇ 'ਭਾਰਤ ਗੌਰਵ ਟ੍ਰੇਨਾਂ' ਸ਼ੁਰੂ ਕਰਨ ਦਾ ਐਲਾਨ ਕੀਤਾ

ਭਾਰਤ ਗੌਰਵ ਟ੍ਰੇਨਾਂ ਜ਼ਰੀਏ ਭਾਰਤ ਅਤੇ ਦੁਨੀਆ ਦੇ ਲੋਕਾਂ ਨੂੰ ਭਾਰਤ ਦੀ ਸਮ੍ਰਿਧ ਸੱਭਿਆਚਾਰਕ ਵਿਰਾਸਤ ਅਤੇ ਸ਼ਾਨਦਾਰ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਾਏ ਜਾਣਗੇ

ਭਾਰਤ ਦੀਆਂ ਵਿਸ਼ਾਲ ਟੂਰਿਜ਼ਮ ਸੰਭਾਵਨਾਵਾਂ ਦਾ ਲਾਭ ਲੈਣ ਵਿੱਚ ਮਦਦ ਮਿਲੇਗੀ

ਸੇਵਾ ਪ੍ਰਦਾਤਾ ਸੈਲਾਨੀਆਂ ਨੂੰ ਸਾਰੇ ਸੰਮਲਿਤ ਪੈਕੇਜ ਦੀ ਪੇਸ਼ਕਸ਼ ਕਰੇਗਾ

Posted On: 23 NOV 2021 3:57PM by PIB Chandigarh

 ਸ਼੍ਰੀ ਅਸ਼ਵਿਨੀ ਵੈਸ਼ਨਵ, ਰੇਲ ਮੰਤਰੀ, ਨੇ ਅੱਜ ਥੀਮ-ਆਧਾਰਿਤ ਟੂਰਿਸਟ ਸਰਕਟ ਟ੍ਰੇਨਾਂ - ਭਾਰਤ ਗੌਰਵ ਟ੍ਰੇਨਾਂ ਸ਼ੁਰੂ ਕਰਨ ਦਾ ਐਲਾਨ ਕੀਤਾ। ਇੱਕ ਪ੍ਰੈਸ ਕਾਨਫਰੰਸ ਵਿੱਚ ਮੀਡੀਆ ਨਾਲ ਗੱਲ ਕਰਦੇ ਹੋਏ, ਉਨ੍ਹਾਂ ਕਿਹਾ ਕਿ ਇਹ ਟ੍ਰੇਨਾਂ ਭਾਰਤ ਅਤੇ ਦੁਨੀਆ ਦੇ ਲੋਕਾਂ ਨੂੰ ਭਾਰਤ ਦੀ ਸਮ੍ਰਿਧ ਸੱਭਿਆਚਾਰਕ ਵਿਰਾਸਤ ਅਤੇ ਸ਼ਾਨਦਾਰ ਇਤਿਹਾਸਕ ਸਥਾਨਾਂ ਨੂੰ ਦਿਖਾਉਣ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਮਦਦ ਕਰਨਗੀਆਂ। ਉਨ੍ਹਾਂ ਅੱਗੇ ਕਿਹਾ ਕਿ ਟੂਰਿਜ਼ਮ ਖੇਤਰ ਦੇ ਪੇਸ਼ੇਵਰਾਂ ਦੀ ਮੁੱਖ ਯੋਗਤਾ ਦਾ ਲਾਭ ਟੂਰਿਜ਼ਮ ਸਰਕਟਾਂ ਨੂੰ ਵਿਕਸਿਤ ਕਰਨ/ਪਛਾਣਣ ਅਤੇ ਭਾਰਤ ਦੀ ਵਿਸ਼ਾਲ ਟੂਰਿਜ਼ਮ ਸੰਭਾਵਨਾ ਨੂੰ ਵਰਤਣ ਲਈ ਥੀਮ-ਅਧਾਰਿਤ ਟ੍ਰੇਨਾਂ ਚਲਾਉਣ ਲਈ ਲਿਆ ਜਾਵੇਗਾ। 

 

 ਸਕੋਪ:

 

 • ਸੇਵਾ ਪ੍ਰਦਾਤਾ ਸਿੱਖ ਸੰਸਕ੍ਰਿਤੀ ਦੇ ਮਹੱਤਵਪੂਰਨ ਸਥਾਨਾਂ ਨੂੰ ਕਵਰ ਕਰਨ ਲਈ ਗੁਰੂ ਕ੍ਰਿਪਾ ਟ੍ਰੇਨਾਂ, ਭਗਵਾਨ ਸ਼੍ਰੀ ਰਾਮ ਨਾਲ ਜੁੜੇ ਸਥਾਨਾਂ ਲਈ ਰਾਮਾਇਣ ਟ੍ਰੇਨਾਂ ਆਦਿ ਵਰਗੇ ਥੀਮ ਦਾ ਫੈਸਲਾ ਕਰਨ ਲਈ ਸੁਤੰਤਰ ਹੋਣਗੇ।

 • ਸੇਵਾ ਪ੍ਰਦਾਤਾ ਸੈਲਾਨੀਆਂ ਨੂੰ ਰੇਲ ਯਾਤਰਾ, ਹੋਟਲ ਰਿਹਾਇਸ਼, ਸੈਰ-ਸਪਾਟੇ ਦਾ ਪ੍ਰਬੰਧ, ਇਤਿਹਾਸਕ/ਵਿਰਾਸਤੀ ਸਥਾਨਾਂ ਦਾ ਦੌਰਾ, ਟੂਰ ਗਾਈਡ ਆਦਿ ਸਮੇਤ ਸਾਰੇ ਸੰਮਲਿਤ ਪੈਕੇਜ ਦੀ ਪੇਸ਼ਕਸ਼ ਕਰੇਗਾ।

 • ਪੇਸ਼ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਪੱਧਰ ਦੇ ਆਧਾਰ 'ਤੇ ਪੈਕੇਜ ਦੀ ਲਾਗਤ ਦਾ ਫੈਸਲਾ ਕਰਨ ਲਈ ਪੂਰਨ ਲਚੀਲਾਪਨ।

 • ਕੋਚਾਂ ਦੀ ਗਾਹਕ ਅਨੁਕੂਲ ਚੋਣ, ਵਿਭਿੰਨ ਹਿੱਸੇ ਜਿਵੇਂ ਲਗਜ਼ਰੀ, ਬਜਟ ਆਦਿ।

 • ਥੀਮ ਦੇ ਅਧਾਰ 'ਤੇ ਕੋਚਾਂ ਦੇ ਅੰਦਰੂਨੀ ਡਿਜ਼ਾਇਨ/ਸਜਾਵਟ ਲਈ ਸੁਤੰਤਰਤਾ।

 • ਟ੍ਰੇਨ ਦੇ ਅੰਦਰ ਅਤੇ ਬਾਹਰ ਬ੍ਰਾਂਡਿੰਗ ਅਤੇ ਇਸ਼ਤਿਹਾਰਬਾਜ਼ੀ ਦੀ ਇਜਾਜ਼ਤ ਹੈ।

 • ਟ੍ਰੇਨ ਦੀ ਬਣਤਰ 14 ਤੋਂ 20 ਕੋਚਾਂ ਦੀ ਹੋਵੇਗੀ ਜਿਸ ਵਿੱਚ 2 ਐੱਸਐੱਲਆਰ (ਗਾਰਡ ਵੈਨ) ਸ਼ਾਮਲ ਹਨ।

 

 ਪ੍ਰਕਿਰਿਆ:

 

 • ਆਸਾਨ ਵਨ ਸਟੈੱਪ ਪਾਰਦਰਸ਼ੀ ਔਨਲਾਈਨ ਰਜਿਸਟ੍ਰੇਸ਼ਨ ਪ੍ਰਕਿਰਿਆ। ਰਜਿਸਟ੍ਰੇਸ਼ਨ ਫ਼ੀਸ ਸਿਰਫ਼ 1 (ਇੱਕ) ਲੱਖ ਰੁਪਏ।

 • ਉਪਲਬਧਤਾ ਦੇ ਅਧੀਨ ਸਾਰੇ ਯੋਗ ਬਿਨੈਕਾਰਾਂ ਨੂੰ ਕੋਚਾਂ ਦੀ ਅਲਾਟਮੈਂਟ। ਰੇਕ ਸਕਿਉਰਿਟੀ ਡਿਪਾਜ਼ਿਟ ਦੇ ਸਮੇਂ ਅਤੇ ਮਿਤੀ ਦੇ ਆਧਾਰ ‘ਤੇ ਤਰਜੀਹ ਦਿੱਤੀ ਜਾਵੇਗੀ। ਪ੍ਰਤੀ ਰੇਕ 1 (ਇੱਕ) ਕਰੋੜ ਰੁਪਏ ਦਾ ਸਕਿਉਰਿਟੀ ਡਿਪੋਜ਼ਿਟ।

 • ਵਿਅਕਤੀਗਤ, ਭਾਈਵਾਲੀ ਫਰਮ, ਕੰਪਨੀ, ਸੋਸਾਇਟੀ, ਟਰੱਸਟ, ਜੇਵੀ /ਕੰਸੋਰਟੀਅਮ (ਅਣ-ਨਿਗਮਿਤ/ਨਿਗਮਿਤ) ਯੋਗ ਹਨ।

 • ਪਾਲਿਸੀ ਵਿੱਚ ਸੂਚਿਤ ਕੀਤੇ ਅਨੁਸਾਰ ਸੇਵਾ ਪ੍ਰਦਾਤਾ ਨੂੰ ਵਰਤੋਂ ਖਰਚਿਆਂ ਅਤੇ ਆਵਾਜਾਈ ਖਰਚਿਆਂ ਲਈ ਆਪਣੇ ਕਾਰੋਬਾਰੀ ਮਾਡਲ ਨੂੰ ਨਿਰਧਾਰਿਤ ਕਰਨ ਦਾ ਅਧਿਕਾਰ।

 • ਵਰਤੋਂ ਦਾ ਅਧਿਕਾਰ: 2-10 ਸਾਲ।

 

 

 ਗਾਹਕ ਸਹਾਇਤਾ:

 

 • ਸੇਵਾ ਪ੍ਰਦਾਤਾ ਦੀ ਹੈਂਡ ਹੋਲਡਿੰਗ ਅਤੇ ਇਸ ਸਕੀਮ ਨੂੰ ਸੁਚਾਰੂ ਢੰਗ ਨਾਲ ਲਾਗੂ ਕਰਨ ਲਈ ਖੇਤਰ ਵਿੱਚ ਗਾਹਕ ਸਹਾਇਤਾ ਯੂਨਿਟਾਂ ਨੂੰ ਕਾਰਜਸ਼ੀਲ ਬਣਾਇਆ ਜਾਵੇਗਾ।

  

          

 ********


ਆਰਕੇਜੇ/ਐੱਮ(Release ID: 1774437) Visitor Counter : 13