ਸੰਸਦੀ ਮਾਮਲੇ
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਸੰਵਿਧਾਨ ਦਿਵਸ ਸਮਾਰੋਹ
ਮਾਣਯੋਗ ਰਾਸ਼ਟਰਪਤੀ ਸੰਵਿਧਾਨ ਦਿਵਸ ਸਮਾਰੋਹ ਦੀ ਅਗਵਾਈ ਕਰਨਗੇ; 26 ਨਵੰਬਰ ਨੂੰ ਸਵੇਰੇ 11:00 ਵਜੇ ਸੰਸਦ ਦੇ ਕੇਂਦਰੀ ਹਾਲ ਵਿੱਚ ਪ੍ਰੋਗਰਾਮ ਦਾ ਆਯੋਜਨ
ਦੋ ਪੋਰਟਲ ਵਿਕਸਿਤ - ਪਹਿਲਾ 23 ਭਾਸ਼ਾਵਾਂ (22 ਰਾਜ ਭਾਸ਼ਾਵਾਂ ਅਤੇ ਅੰਗਰੇਜ਼ੀ) ਵਿੱਚ "ਸੰਵਿਧਾਨ ਦੀ ਪ੍ਰਸਤਾਵਨਾ ਦੀ ਔਨਲਾਈਨ ਰੀਡਿੰਗ" ਅਤੇ ਦੂਜਾ "ਸੰਵਿਧਾਨਕ ਲੋਕਤੰਤਰ 'ਤੇ ਔਨਲਾਈਨ ਕੁਇਜ਼" (mpa.nic.in/constitution-day)
प्रविष्टि तिथि:
23 NOV 2021 2:06PM by PIB Chandigarh
ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਪ੍ਰਗਤੀਸ਼ੀਲ ਭਾਰਤ 75 ਸਾਲਾਂ ਅਤੇ ਇਸ ਦੇ ਲੋਕਾਂ ਦੇ, ਸੱਭਿਆਚਾਰ ਅਤੇ ਉਪਲਬਧੀਆਂ ਦੇ ਗੌਰਵਸ਼ਾਲੀ ਇਤਿਹਾਸ ਨੂੰ ਮਨਾਉਣ ਅਤੇ ਯਾਦ ਕਰਨ ਲਈ ਭਾਰਤ ਸਰਕਾਰ ਦੀ ਇੱਕ ਪਹਿਲ ਹੈ। ਇਸ ਮਹੋਤਸਵ ਦੇ ਹਿੱਸੇ ਵਜੋਂ, ਭਾਰਤ 26 ਨਵੰਬਰ ਨੂੰ ਸੰਸਦ ਭਵਨ ਦੇ ਕੇਂਦਰੀ ਹਾਲ ਵਿੱਚ ਸੰਵਿਧਾਨ ਦਿਵਸ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾ ਰਿਹਾ ਹੈ।

ਇਸ ਮੌਕੇ ਦੀ ਪੂਰਵ ਭੂਮਿਕਾ ਦੇ ਰੂਪ ਵਿੱਚ ਮਾਣਯੋਗ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਮਾਣਯੋਗ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਵੀ ਮੁਰਲੀਧਰਣ ਅਤੇ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ (ਡਾ. ਐੱਲ ਮੁਰੂਗਨ) ਦੇ ਨਾਲ ਨੈਸ਼ਨਲ ਮੀਡੀਆ ਸੈਂਟਰ ਵਿਖੇ ਅੱਜ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਵਜੋਂਸੰਵਿਧਾਨ ਦਿਵਸ (26 ਨਵੰਬਰ, 2021) ਦੀਆਂ ਤਿਆਰੀਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ।
ਮਾਣਯੋਗ ਸੰਸਦੀ ਮਾਮਲੇ ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਦੱਸਿਆ ਕਿ:

1. ਭਾਰਤ ਦੇ ਮਾਣਯੋਗ ਰਾਸ਼ਟਰਪਤੀ 26 ਨਵੰਬਰ, 2021 ਨੂੰ ਸਵੇਰੇ 11:00 ਵਜੇ ਸੰਸਦ ਦੇ ਕੇਂਦਰੀ ਹਾਲ ਤੋਂ ਸੰਵਿਧਾਨ ਦਿਵਸ ਸਮਾਰੋਹ ਦੀ ਲਾਈਵ ਅਗਵਾਈ ਕਰਨਗੇ।
2. ਇਸ ਮੌਕੇ 'ਤੇ ਮਾਣਯੋਗ ਉਪ-ਰਾਸ਼ਟਰਪਤੀ, ਮਾਣਯੋਗ ਪ੍ਰਧਾਨ ਮੰਤਰੀ, ਲੋਕ ਸਭਾ ਦੇ ਮਾਣਯੋਗ ਸਪੀਕਰ, ਮੰਤਰੀ, ਸਾਂਸਦ ਅਤੇ ਹੋਰ ਪਤਵੰਤੇ ਵੀ ਮੌਜੂਦ ਰਹਿਣਗੇ। ਸਮਾਗਮ ਦਾ ਸਿੱਧਾ ਪ੍ਰਸਾਰਣ ਸੰਸਦ ਟੀਵੀ/ਦੂਰਦਰਸ਼ਨ/ਹੋਰ ਟੀਵੀ ਚੈਨਲਾਂ ਅਤੇ ਔਨਲਾਈਨ ਪੋਰਟਲਾਂ ਦੇ ਜ਼ਰੀਏ ਕੀਤਾ ਜਾਵੇਗਾ।
3. ਮਾਣਯੋਗ ਰਾਸ਼ਟਰਪਤੀ ਦੇ ਭਾਸ਼ਣ ਤੋਂ ਬਾਅਦ, ਪੂਰਾ ਦੇਸ਼ ਸੰਵਿਧਾਨ ਦੀ ਪ੍ਰਸਤਾਵਨਾ ਨੂੰ ਉਹਨਾਂ ਦੇ ਨਾਲ ਲਾਈਵ ਪੜ੍ਹ ਸਕਦਾ ਹੈ।
4. ਭਾਰਤ ਸਰਕਾਰ ਦੇ ਮੰਤਰਾਲਿਆਂ/ਵਿਭਾਗਾਂ, ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰਾਂ, ਸਕੂਲਾਂ/ਕਾਲਜਾਂ/ਯੂਨੀਵਰਸਿਟੀਆਂ/ਸੰਸਥਾਵਾਂ, ਬਾਰ ਕੌਂਸਲਾਂ ਆਦਿ ਸਮੇਤ ਵੱਡੀ ਪੱਧਰ 'ਤੇ ਲੋਕਾਂ ਨੂੰ ਬੇਨਤੀ ਕੀਤੀ ਗਈ ਹੈ ਕਿ 26.11.2021 ਨੂੰ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹਨ ਵਿੱਚ ਮਾਣਯੋਗ ਰਾਸ਼ਟਰਪਤੀ ਦੇ ਨਾਲ ਕੋਵਿਡ-19 ਪ੍ਰੋਟੋਕੋਲ ਦੀ ਪਾਲਣਾ ਕਰਦੇ ਹੋਏ ਆਪੋ-ਆਪਣੇ ਸਥਾਨਾਂ ਤੋਂ ਸ਼ਾਮਲ ਹੋਵੋ।
5. ਰੇਡੀਓ/ਟੀਵੀ/ਸੋਸ਼ਲ ਮੀਡੀਆ ਆਦਿ 'ਤੇ ਵੱਖ-ਵੱਖ ਖੇਤਰਾਂ ਦੇ ਪਤਵੰਤਿਆਂ ਰਾਹੀਂ ਵੱਡੇ ਪੱਧਰ 'ਤੇ ਆਮ ਜਨਤਾ ਨੂੰ ਮਾਣਯੋਗ ਰਾਸ਼ਟਰਪਤੀ ਦੇ ਨਾਲ ਪ੍ਰਸਤਾਵਨਾ ਪੜ੍ਹਨ ਦੀ ਅਪੀਲ ਕੀਤੀ ਗਈ ਹੈ।

6. ਇਸ ਨੂੰ ਇੱਕ ਜਨ ਅਭਿਯਾਨ ਬਣਾਉਣ ਅਤੇ ਜਨ ਭਾਗੀਦਾਰੀ ਨੂੰ ਸੁਨਿਸ਼ਚਿਤ ਲਈ, ਇਸ ਮੰਤਰਾਲੇ ਨੇ ਦੋ ਪੋਰਟਲ ਵਿਕਸਿਤ ਕੀਤੇ ਹਨ, ਪਹਿਲਾ 23 ਭਾਸ਼ਾਵਾਂ (22 ਰਾਜ ਭਾਸ਼ਾਵਾਂ ਅਤੇ ਅੰਗਰੇਜ਼ੀ) ਵਿੱਚ "ਸੰਵਿਧਾਨ ਦੀ ਪ੍ਰਸਤਾਵਨਾ ਦੀ ਔਨਲਾਈਨ ਰੀਡਿੰਗ" ਅਤੇ ਦੂਜਾ "ਸੰਵਿਧਾਨਕ ਲੋਕਤੰਤਰ 'ਤੇ ਔਨਲਾਈਨ ਕੁਇਜ਼"(mpa.nic.in/constitution-day) ਜਿਸ ਵਿੱਚ ਕੋਈ ਵੀ ਕਿਤੋਂ ਵੀ ਹਿੱਸਾ ਲੈ ਸਕਦਾ ਹੈ ਅਤੇ ਪ੍ਰਮਾਣਪੱਤਰ ਪ੍ਰਾਪਤ ਕਰ ਸਕਦਾ ਹੈ।
7. ਮੰਤਰੀ ਸ਼੍ਰੀ ਪ੍ਰਹਲਾਦ ਜੋਸ਼ੀ ਨੇ ਦੱਸਿਆ ਕਿ 23 ਭਾਸ਼ਾਵਾਂ (22 ਰਾਜ ਭਾਸ਼ਾਵਾਂ ਅਤੇ ਅੰਗਰੇਜ਼ੀ) ਵਿੱਚ “ਸੰਵਿਧਾਨ ਦੀ ਪ੍ਰਸਤਾਵਨਾ ਦੀ ਔਨਲਾਈਨ ਰੀਡਿੰਗ ਲਈ ਪੋਰਟਲ (mpa.nic.in/constitution-day) ਵਿਕਸਿਤ ਕੀਤਾ ਗਿਆ ਹੈ ਜੋ 26 ਨਵੰਬਰ, 2021 ਤੋਂ ਚਾਲੂ ਹੋ ਜਾਵੇਗਾ। ਇਸ ਪੋਰਟਲ 'ਤੇ ਕੋਈ ਵੀ ਪੰਜੀਕਰਣ ਕਰ ਸਕਦਾ ਹੈ ਅਤੇ 23 ਭਾਸ਼ਾਵਾਂ ਵਿੱਚੋਂ ਕਿਸੇ ਵੀ ਭਾਸ਼ਾ ਵਿੱਚ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹ ਸਕਦਾ ਹੈ ਅਤੇ ਪ੍ਰਮਾਣ ਪੱਤਰ ਪ੍ਰਾਪਤ ਕਰ ਸਕਦਾ ਹੈ।
8. ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ, ਸ਼੍ਰੀ ਜੈ ਪ੍ਰਕਾਸ਼ ਲਖੀਵਾਲ ਨੇ ਇਸ ਪੋਰਟਲ ਵਿੱਚ ਪ੍ਰਸਤਾਵਨਾ ਦੀ ਫਰੇਮ ਨੂੰ ਇਸ ਤਰ੍ਹਾਂ ਨਾਲ ਡਿਜ਼ਾਈਨ ਕੀਤਾ ਹੈ ਕਿ ਇਸ ਵਿੱਚ ਭਾਰਤ ਦੇ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਕਲਾ ਦੇ ਤੱਤ ਸ਼ਾਮਲ ਹਨ। ਇਹ ਡਿਜ਼ਾਈਨ ਸਰਟੀਫਿਕੇਟਾਂ 'ਤੇ ਵੀ ਦਿਖਾਈ ਦੇਵੇਗਾ।
9. “ਸੰਵਿਧਾਨਕ ਲੋਕਤੰਤਰ 'ਤੇ ਔਨਲਾਈਨ ਕੁਇਜ਼” (mpa.nic.in/constitution-day) ਪੋਰਟਲ ਦੀ ਸ਼ੁਰੂਆਤ 26 ਨਵੰਬਰ, 2021 ਨੂੰ ਸੰਸਦ ਦੇ ਕੇਂਦਰੀ ਹਾਲ ਵਿੱਚ ਮਾਣਯੋਗ ਰਾਸ਼ਟਰਪਤੀ ਦੁਆਰਾ ਕੀਤੀ ਜਾਵੇਗੀ। ਇਹ "ਜਨ ਭਾਗੀਦਾਰੀ" ਦੇ ਉਦੇਸ਼ ਨਾਲ ਇੱਕ ਸਰਲ ਡਿਜੀਟਲ ਕੁਇਜ਼ ਹੈ, ਜਿਸ ਵਿੱਚ ਭਾਰਤੀ ਸੰਵਿਧਾਨ, ਇਸ ਵਿੱਚ ਦਰਜ ਬੁਨਿਆਦੀ ਕਰਤੱਵਾਂ ਅਤੇ ਲੋਕਤੰਤਰ ਦੇ ਵਿਸ਼ੇਸ਼ ਸੰਦਰਭ ਦੇ ਨਾਲ ਬਹੁਤ ਹੀ ਸਰਲ ਅਤੇ ਬੁਨਿਆਦੀ ਪ੍ਰਸ਼ਨ ਸ਼ਾਮਲ ਹਨ। ਕੋਈ ਵੀ ਵਿਅਕਤੀ ਇਸ ਕੁਇਜ਼ ਵਿੱਚ ਹਿੱਸਾ ਲੈ ਸਕਦਾ ਹੈ ਅਤੇ ਆਪਣਾ ਨਾਮ, ਟੈਲੀਫੋਨ ਨੰਬਰ, ਉਮਰ ਸਮੂਹ ਦਿੰਦੇ ਹੋਏ ਆਮ ਰਜਿਸਟ੍ਰੇਸ਼ਨ ਦੇ ਨਾਲ ਭਾਗੀਦਾਰੀ ਪ੍ਰਮਾਣ ਪੱਤਰ ਪ੍ਰਾਪਤ ਕਰ ਸਕਦਾ ਹੈ। ਇੱਕ ਹੀ ਮੋਬਾਈਲ ਨੰਬਰ 'ਤੇ ਕਈ ਰਜਿਸਟ੍ਰੇਸ਼ਨਾਂ ਕੀਤੀਆਂ ਜਾ ਸਕਦੀਆਂ ਹਨ। ਇਸ ਵਿੱਚ ਲਗਭਗ 1000 ਪ੍ਰਸ਼ਨਾਂ ਦਾ ਪ੍ਰਸ਼ਨ ਬੈਂਕ ਹੋਵੇਗਾ ਅਤੇ ਹਰ ਵਾਰ 5 ਪ੍ਰਸ਼ਨ ਬੇਤਰਤੀਬੇ ਰੂਪ ਵਿੱਚ ਸਾਹਮਣੇ ਆਉਣਗੇ, ਜੋ ਕਿ ਕੁਇਜ਼ ਵਿੱਚ ਕਿਸੇ ਵੀ ਭਾਗੀਦਾਰ ਦੁਆਰਾ ਕੋਸ਼ਿਸ਼ ਕੀਤੀ ਜਾਵੇਗੀ। ਭਾਗੀਦਾਰ ਆਪਣੇ ਜਵਾਬਾਂ ਦੀ ਸ਼ੁੱਧਤਾ ਦੀ ਜਾਂਚ ਕਰ ਸਕਦੇ ਹਨ। ਲੇਕਿਨ ਸਿਰਫ਼ ਭਾਗੀਦਾਰੀ 'ਤੇ ਹੀ ਹਰ ਕੋਈ ਸਰਟੀਫਿਕੇਟ ਪ੍ਰਾਪਤ ਕਰੇਗਾ ਕਿਉਂਕਿ ਕੁਇਜ਼ ਦਾ ਉਦੇਸ਼ ਭਾਰਤੀ ਸੰਵਿਧਾਨ ਅਤੇ ਸੰਸਦੀ ਲੋਕਤੰਤਰ ਦੀਆਂ ਮੂਲ ਕਦਰਾਂ-ਕੀਮਤਾਂ ਨੂੰ ਮਕਬੂਲ ਬਣਾਉਣਾ ਹੈ ਨਾ ਕਿ ਕਿਸੇ ਦੇ ਗਿਆਨ ਦੀ ਪਰਖ ਕਰਨਾ। ਇਹ ਹਿੰਦੀ ਅਤੇ ਅੰਗਰੇਜ਼ੀ ਦੋਵਾਂ ਭਾਸ਼ਾਵਾਂ ਵਿੱਚ ਹੋਵੇਗਾ ਤਾਕਿ ਦੁਨੀਆ ਭਰ ਦੇ ਸੀਨੀਅਰ ਸਿਟੀਜ਼ਨਾਂ ਸਮੇਤ ਵੱਧ ਤੋਂ ਵੱਧ ਲੋਕ ਹਿੱਸਾ ਲੈ ਸਕਣ।
10. ਮੀਡੀਆ ਰਾਹੀਂ ਮੰਤਰੀ ਨੇ ਆਮ ਜਨਤਾ ਨੂੰ ਵੀ ਬੇਨਤੀ ਕੀਤੀ ਕਿ ਉਸ ਦਿਨ ਵੱਧ ਤੋਂ ਵੱਧ ਲੋਕ ਸੰਸਦ ਦੇ ਕੇਂਦਰੀ ਹਾਲ ਵਿੱਚ ਹੋਣ ਵਾਲੇ ਸਮਾਰੋਹ ਵਿੱਚ ਮਾਣਯੋਗ ਰਾਸ਼ਟਰਪਤੀ ਅਤੇ ਮਾਣਯੋਗ ਪ੍ਰਧਾਨ ਮੰਤਰੀ ਜੀ ਨਾਲ ਆਪੋ-ਆਪਣੇ ਸਥਾਨਾਂ ਤੋਂ ਜੁੜਨ ਅਤੇ ਪ੍ਰਸਤਾਵਨਾ ਪੜ੍ਹਦੇ ਹੋਏ ਅਤੇ ਪ੍ਰਮਾਣ ਪੱਤਰ ਦੀਆਂ ਤਸਵੀਰਾਂ ਫੇਸਬੁੱਕ @MOPAIndia, ਟਵਿੱਟਰ @mpa_india ਅਤੇ ਇੰਸਟਾਗ੍ਰਾਮ @min_mopa 'ਤੇ #SamvidhanDiwas ਟੈਗ ਕਰਦੇ ਹੋਏ ਸਾਂਝੀਆਂ ਕਰਨ।

11. ਮੰਤਰੀ ਨੇ ਸੰਵਿਧਾਨ ਦਿਵਸ ਦੇ ਇਤਿਹਾਸ ਵਿੱਚ ਜਾਂਦੇ ਹੋਏ ਕਿਹਾ ਕਿ 2010 ਵਿੱਚ ਗੁਜਰਾਤ ਦੇ ਮੁੱਖ ਮੰਤਰੀ ਦੇ ਰੂਪ ਵਿੱਚ, ਮਾਣਯੋਗ ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਇੱਕ "ਸੰਵਿਧਾਨ ਗੌਰਵ ਯਾਤਰਾ" ਕੀਤੀ ਸੀ ਅਤੇ 2015 ਤੋਂ 26 ਨਵੰਬਰ ਨੂੰ ਸੰਵਿਧਾਨ ਦਿਵਸ ਦੇ ਰੂਪ ਵਿੱਚ ਘੋਸ਼ਿਤ ਕਰਨ ਪਿੱਛੇ ਪ੍ਰੇਰਨਾ ਦਾ ਸਰੋਤ ਉਹੀ ਸਨ।
12. ਇਸ ਨੂੰ ਰਾਸ਼ਟਰੀ ਉਤਸਵ ਬਣਾਉਣ ਲਈ ਆਓ ਅਸੀਂ ਸਾਰੇ ਆਪਣੇ ਪ੍ਰਮਾਣ ਪੱਤਰ ਸੋਸ਼ਲ ਮੀਡੀਆ 'ਤੇ ਸਾਂਝੇ ਕਰੀਏ।
************
ਐੱਮਵੀ/ਐੱਸਕੇ
(रिलीज़ आईडी: 1774375)
आगंतुक पटल : 609