ਰੇਲ ਮੰਤਰਾਲਾ
azadi ka amrit mahotsav

ਰੇਲਵੇਜ਼ ਵੱਲੋਂ ਵਪਾਰ ਮੇਲੇ ’ਚ ਆਪਣੀ ਕਾਇਆ–ਕਲਪ ਦੀ ਪੂਰੀ ਯਾਤਰਾ ਪ੍ਰਦਰਸ਼ਿਤ


ਭਾਰਤੀ ਰੇਲਵੇਜ਼ ਨੇ ਵਿਭਿੰਨ ਪਹਿਲਕਦਮੀਆਂ ਕੀਤੀਆਂ ਹਨ, ਇਸ ਦੇ ਪੈਵਿਲੀਅਨ ’ਚ ਹਰ ਉਮਰ ਵਰਗ ਦੇ ਲੋਕਾਂ ਲਈ ਕੰਮ ਦੀਆਂ ਚੀਜ਼ਾਂ ਮੌਜੂਦ

Posted On: 23 NOV 2021 1:45PM by PIB Chandigarh

‘ਇੰਡੀਆ ਇੰਟਰਨੈਸ਼ਨਲ ਟ੍ਰੇਡ ਫ਼ੇਅਰ’ (ਭਾਰਤ ਦੇ ਕੌਮਾਂਤਰੀ ਵਪਾਰ ਮੇਲੇ) ’ਚ ਭਾਰਤੀ ਰੇਲਵੇਜ਼ ਆਪਣੀ ਕਾਇਆ–ਕਲਪ ਦੀ ਪੂਰੀ ਯਾਤਰਾ ਪ੍ਰਦਰਸ਼ਿਤ ਕਰ ਰਿਹਾ ਹੈ।

ਇਸ ਵਪਾਰ ਮੇਲੇ ’ਚ ਭਾਰਤੀ ਰੇਲਵੇਜ਼ ਸਮੇਤ 1,500 ਦੇ ਲਗਭਗ ਪ੍ਰਦਰਸ਼ਕ ਹਨ। ਆਪਣੀ ਹੁਣ ਤੱਕ ਦੇ ਸਾਰੇ ਪਰਿਵਰਤਨਾਂ ਦੀ ਯਾਤਰਾ ਦਾ ਵਰਨਣ ਬਹੁਤ ਹੀ ਦਿਲਚਸਪ ਤਰੀਕੇ ਨਾਲ ਕਰਦਿਆਂ ਇਸ ਰਾਸ਼ਟਰੀ ਟ੍ਰਾਂਸਪੋਰਟਰ ਨੇ ਆਪਣੀ ਪ੍ਰਦਰਸ਼ਨੀ ਹਾਲ ਨੰ. 11 ’ਚ ਲਾਈ ਹੋਈ ਹੈ ਤੇ ਇਸ ਦਾ ਵਿਸ਼ਾ ‘ਆਤਮਨਿਰਭਰ ਭਾਰਤ’ ਰੱਖਿਆ ਹੈ; ਇੱਥੇ ਦੇਸ਼ ’ਚ ਬਣੀ ਨੀਮ ਉੱਚ ਰਫ਼ਤਾਰ ਰੇਲ–ਗੱਡੀ ‘ਵੰਦੇ ਭਾਰਤ ਐਕਸਪ੍ਰੈੱਸ’ ਦਾ ਮਾੱਡਲ ਰੱਖਿਆ ਗਿਆ ਹੈ – ਇਹ ਗੱਡੀ ਦਿੱਲੀ–ਕਟੜਾ, ਦਿੱਲੀ–ਵਾਰਾਨਸੀ ਰੂਟ ਉੱਤੇ ਆਪਣੀਆਂ ਸੇਵਾਵਾਂ ਮੁਹੱਈਆ ਕਰਵਾ ਰਹੀ ਹੈ ਅਤੇ ਛੇਤੀ ਹੀ ਇਹ ਦੇਸ਼ ਭਰ ਦੇ ਹੋਰ ਟਿਕਾਣਿਆਂ ਨੂੰ ਜੋੜਨ ਲੱਗ ਪਵੇਗੀ।

ਰੇਲਵੇਜ਼ ਪੈਵਿਲੀਅਨ ਦਾ ਅਗਲਾ ਭਾਗ ਸਰ ਐੱਮ. ਵਿਸਵੇਸਵਰੱਈਆ ਟਰਮੀਨਲ ਰੇਲਵੇ ਸਟੇਸ਼ਨ (ਬੈਂਗਲੁਰੂ) ਦੇ ਮੁੱਖ ਸ਼ੈੱਡ ਦੇ ਮਾੱਡਲ ’ਤੇ ਆਧਾਰਤ ਹੈ, ਜੋ ਇਸ ਪੈਵਿਲੀਅਨ ਨੂੰ ਮਨਮੋਹਕ ਦ੍ਰਿਸ਼ ਪ੍ਰਦਾਨ ਕਰਦਾ ਹੈ।

image001R1JM

ਇਸ ਵਾਰ ਭਾਰਤੀ ਰੇਲਵੇਜ਼ ਨੇ ਵਿਭਿੰਨ ਪਹਿਲਕਦਮੀਆ ਕੀਤੀਆਂ ਹਨ, ਇਸ ਦੇ ਪੈਵਿਲੀਅਨ ਨੂੰ ਵੇਖਣ ’ਤੇ ਹਰ ਉਮਰ ਵਰਗ ਦੇ ਲੋਕਾਂ ਨੂੰ ਕੰਮ ਦੀਆਂ ਚੀਜ਼ਾਂ ਮਿਲਣਗੀਆਂ।

  • ਰੇਲਵੇਜ਼ ਬਾਰੇ ਪ੍ਰਸ਼ਨੋਤਰੀ ਲਈ ਅੱਗਿਓਂ ਹੁੰਗਾਰਾ ਦੇਣ ਵਾਲਾ ਸਕ੍ਰੀਨ, ਜਿਸ ਵਿੱਚ ਕੋਈ ਵੀ ਵਿਅਕਤੀ ਭਾਗ ਲੈ ਕੇ ਦਿਲਚਸਪ ਇਨਾਮ ਜਿੱਤ ਸਕਦਾ ਹੈ।

  • ਕਾਲਕਾ–ਸ਼ਿਮਲਾ ਸੈਕਸ਼ਨ ਦਾ ਵਰਚੁਅਲ ਹਕੀਕੀ ਅਨੁਭਵ ਵੀ ਇੱਕ ਅਜਿਹੀ ਚੀਜ਼ ਹੈ, ਜੋ ਇਸ ਪੈਵਿਲੀਅਨ ਦਾ ਗੇੜਾ ਲਾਉਣ ਸਮੇਂ ਤੁਸੀਂ ਖੁੰਝਾਉਣਾ ਨਹੀਂ ਚਾਹੋਗੇ। ਦਰਸ਼ਕ ਇੱਥੇ ਖਿਡੌਣਾ ਰੇਲ–ਗੱਡੀ ਵਿੱਚ ਯਾਤਰਾ ਦਾ ਹਕੀਕੀ (ਵਰਚੁਅਲ) ਅਨੁਭਵ ਹਾਸਲ ਕਰ ਸਕਦੇ ਹਨ, ਇੱਥੇ ਉਨ੍ਹਾਂ ਨੂੰ ਇਸ ਸੈਕਸ਼ਨ ਦੀਆਂ ਹਰੀਆਂ–ਭਰੀਆਂ ਵਾਦੀਆਂ ਤੇ ਪਹਾੜੀਆਂ ਦੇ ਦਿਲ–ਖਿੱਚਵੇਂ ਦ੍ਰਿਸ਼ ਵੇਖਣ ਨੂੰ ਮਿਲਣਗੇ।

  • ਟੱਚ ਸਕ੍ਰੀਨ ਵੀਡੀਓ ਗੈਲਰੀ, ਜਿੱਥੇ ਤੁਸੀਂ ਆਪਣੀ ਪਸੰਦ ਦੇ ਵਿਸ਼ੇ ਉੱਤੇ ਆਧਾਰਤ ਵੀਡੀਓਜ਼ ਦੀ ਗੈਲਰੀ ਵਿੱਚੋਂ ਆਪਣੀ ਪਸੰਦ ਦੀ ਕੋਈ ਵੀ ਵੀਡੀਓ ਵੇਖ ਸਕਦੇ ਹੋ।

  • ‘ਮਿਲੇ ਸੁਰ ਮੇਰਾ ਤੁਮਹਾਰਾ’ ਦਾ ਨਵੇਂ ਸੰਸਕਰਣ ਦਾ ਗੀਤ ਹਰੇਕ ਦਰਸ਼ਕ ਦੇ ਮਨ ਨੂੰ ਉਸ ਵੇਲੇ ਭਾਉਂਦਾ ਹੈ, ਜਦੋਂ ਵੀ ਉਹ ਸਟਾਲ ’ਚ ਦਾਖ਼ਲ ਹੁੰਦਾ ਹੈ। ਪਿੱਛੇ ਜਿਹੇ, ਇਸ ਨਵੇਂ ਸੰਸਕਰਣ ਨੂੰ ਪੂਰੇ ਦੇਸ਼ ਦੇ ਰੇਲਵੇ ਸਟਾਫ਼ ਨੇ ਗਾਇਆ ਸੀ ਤੇ ਇੰਝ ਸਾਡੇ ਦੇਸ਼ ਦੇ ਸਭਿਆਚਾਰ ਤੇ ਭਾਸ਼ਾ ਨੂੰ ਦਰਸਾਇਆ ਗਿਆ ਹੈ।

  • ਕੰਧਾਂ ਤੇ ਥੰਮ੍ਹਾਂ ਉੱਤੇ ਸਥਾਪਤ ‘ਟ੍ਰਾਂਸਲਾਈਟਸ’ ਨਾਲ ਪੈਵਿਲੀਅਨ ਬੇਹੱਦ ਜਾਣਕਾਰੀ ਨਾਲ ਭਰਪੂਰ ਬਣ ਗਿਆ ਹੈ। ਕੋਈ ਵੀ ਇੱਥੋਂ ਰੇਲਵੇਜ਼ ਦੇ ਹਾਲੀਆ ਵਿਕਾਸ ਕ੍ਰਮਾਂ ਤੇ ਭਵਿੱਖ ਦੀਆਂ ਰੇਲ ਯੋਜਨਾਵਾਂ ਬਾਰੇ ਤਾਜ਼ਾ ਜਾਣਕਾਰੀ ਹਾਸਲ ਕਰ ਸਕਦਾ/ਸਕਦੀ ਹੈ।

  • ਰੇਲਵੇ ਦੇ ਖਿਡਾਰੀਆਂ ਦੀਆਂ ਦੇਸ਼ ਵਾਸਤੇ ਕੀਤੀਆਂ ਖੇਡ–ਪ੍ਰਾਪਤੀਆਂ ਲਈ ਇੱਕ ਵਿਸ਼ੇਸ਼ ਸਮਰਪਿਤ ਕੋਨਾ ਰੱਖਿਆ ਗਿਆ ਹੈ; ਜਿਨ੍ਹਾਂ ਵਿੱਚ ਟੋਕੀਓ ਓਲੰਪਿਕਸ 2020 ਦੇ 05 ਤਮਗ਼ਾ–ਜੇਤੂ ਵੀ ਸ਼ਾਮਲ ਹਨ। ਇੱਥੇ ਇੱਕ ‘ਟ੍ਰੌਫ਼ੀ ਕੈਬਨਿਟ’ ਵੀ ਹੈ, ਜਿੱਥੇ ਦਰਸ਼ਕ ਉਹ ਸਾਰੀਆਂ ਪ੍ਰਾਪਤੀਆਂ ਵੇਖ ਸਕਦੇ ਹਨ, ਜੋ ਵੀ ਰੇਲਵੇ ਦੇ ਖਿਡਾਰੀਆਂ ਨੇ ਰਾਸ਼ਟਰ ਤੇ ਰੇਲਵੇਜ਼ ਦੇ ਪਰਿਵਾਰ ਲਈ ਹਾਸਲ ਕੀਤੀਆਂ ਹਨ।

image002FPB9

 

• 60+ ਸਾਲਾਂ ਦੇ ਅਮੀਰ ਇਤਿਹਾਸ ਵਾਲੇ ਭਾਰਤੀ ਰੇਲਵੇ ਮਾਸਿਕ ਮੈਗਜ਼ੀਨ ਨੂੰ ਵੀ ਪੈਵਿਲੀਅਨ ਵਿੱਚ ਜਗ੍ਹਾ ਦਿੱਤੀ ਜਾ ਰਹੀ ਹੈ। ਇੱਥੇ ਦਰਸ਼ਕ ‘ਭਾਰਤੀਯ ਰੇਲ’ (ਹਿੰਦੀ) ਅਤੇ ‘ਇੰਡੀਅਨ ਰੇਲਵੇਜ਼’ (ਅੰਗਰੇਜ਼ੀ) ਰਸਾਲਿਆਂ ਦੀ ਔਨਲਾਈਨ ਗਾਹਕੀ (ਸਬਸਕ੍ਰਿਪਸ਼ਨ) ਲੈ ਸਕਦਾ ਹੈ।

ਰੇਲਵੇ ਨੇ ਭਾਰਤੀ ਰੇਲਵੇ ਦੇ ਕਾਇਆ–ਕਲਪ ਨੂੰ ਦਰਸਾਉਂਦੇ ਵੱਖ-ਵੱਖ ਮਾਡਲ ਰੱਖੇ ਹਨ।

image003OV7O

  • ਮੁੜ–ਵਿਕਸਿਤ ਗਾਂਧੀਨਗਰ ਕੈਪੀਟਲ ਸਟੇਸ਼ਨ: ਦੇਸ਼ ਦਾ ਪਹਿਲਾ ਵਿਸ਼ਵ ਪੱਧਰੀ ਪੁਨਰਵਿਕਸਿਤ ਰੇਲਵੇ ਸਟੇਸ਼ਨ ਜਿਸ ਦੇ ਉੱਪਰ 5 ਸਟਾਰ ਹੋਟਲ ਦੀ ਇਮਾਰਤ ਹੈ। ਇਸ ਸਟੇਸ਼ਨ ਵਿੱਚ 32 ਥੀਮ ਆਧਾਰਤ ਰੌਸ਼ਨੀ ਵਾਲਾ ਅਤਿ-ਆਧੁਨਿਕ ਬਾਹਰੀ ਮੁਖ ਹੈ। LED ਦੀ ਕੰਧ ਅਤੇ ਸਿਵਲ ਢਾਂਚੇ ਵਾਲੀ ਆਰਟ ਗੈਲਰੀ 150 ਸਾਲਾਂ ਦੀ ਜੀਵਨ–ਯਾਤਰਾ ਨੂੰ ਦਰਸਾਉਂਦੀ ਹੈ।

  • ਪੁਨਰ-ਵਿਕਸਿਤ ਰਾਣੀ ਕਮਲਾਪਤੀ ਰੇਲਵੇ ਸਟੇਸ਼ਨ (ਭੋਪਾਲ) ਨੂੰ ਹਾਲ ਹੀ ਵਿੱਚ 15 ਨਵੰਬਰ 2021 ਨੂੰ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਰਾਸ਼ਟਰ ਨੂੰ ਸਮਰਪਿਤ ਕੀਤਾ ਗਿਆ ਹੈ। ਕੁਦਰਤੀ ਤੌਰ 'ਤੇ ਹਵਾਦਾਰ ਏਅਰ ਕਨਕੋਰਸ, ਇੰਫੋਟੇਨਮੈਂਟ- ਜਿਵੇਂ ਮੁਫਤ ਵਾਇ-ਫਾਇ, ਸਕ੍ਰੀਨ 'ਤੇ ਜਾਣਕਾਰੀ ਅੱਪਡੇਟ, ਵੱਖਰਾ ਐਂਟਰੀ ਐਗਜ਼ਿਟ, ਪਲੇਟਫਾਰਮ ਆਪਸ ਵਿੱਚ ਜੁੜੇ ਹੋਏ ਹਨ। ਸਬਵੇਅ ਅਤੇ 700 ਯਾਤਰੀਆਂ ਲਈ ਬੈਠਣ ਦੀ ਸਮਰੱਥਾ ਵਾਲੇ ਇਸ ਹਵਾਈ ਅੱਡੇ ਦੀਆਂ ਰੇਲਵੇ ਸਟੇਸ਼ਨ ਜਿਹੀਆਂ ਕੁਝ ਮੁੱਖ ਵਿਸ਼ੇਸ਼ਤਾਵਾਂ ਹਨ।

image004RHNN

 

  • ਵੰਦੇ ਭਾਰਤ ਐਕਸਪ੍ਰੈੱਸ: ਦੇਸ਼ ਦੀ ਪਹਿਲੀ ਨੀਮ ਹਾਈ ਸਪੀਡ ਰੇਲਗੱਡੀ ਇਸ ਸਮੇਂ ਦੋ ਰੂਟਾਂ ਨਵੀਂ ਦਿੱਲੀ-ਸ਼੍ਰੀ ਵੈਸ਼ਨੋ ਦੇਵੀ ਮਾਤਾ, ਕਟੜਾ ਅਤੇ ਨਵੀਂ ਦਿੱਲੀ-ਵਾਰਾਣਸੀ 'ਤੇ ਚੱਲ ਰਹੀ ਹੈ। ਛੇਤੀ ਹੀ ਇਹ ਟ੍ਰੇਨਾਂ ਦੇਸ਼ ਭਰ 'ਚ ਚੱਲਣਗੀਆਂ। ਵੰਦੇ ਭਾਰਤ ਐਕਸਪ੍ਰੈੱਸ ਰੇਲਗੱਡੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਇਸਦੀ ਬੁੱਧੀਮਾਨ ਬ੍ਰੇਕਿੰਗ ਪ੍ਰਣਾਲੀ ਹੈ, ਜੋ ਬਿਹਤਰ ਰਫ਼ਤਾਰ ਤੇ ਇਸ ਰਫ਼ਤਾਰ ਨੂੰ ਘੱਟ ਕਰਨ ਨੂੰ ਸਮਰੱਥ ਬਣਾਉਂਦੀ ਹੈ। ਟ੍ਰੇਨ ਵਿੱਚ ਮਨੋਰੰਜਨ ਲਈ ਔਨ ਬੋਰਡ ਵਾਇ-ਫਾਇ ਦੇ ਨਾਲ ਅਤਿ-ਆਧੁਨਿਕ ਸੁਵਿਧਾਵਾਂ ਹਨ।

  • ਆਈਕੌਨਿਕ ਚਨਾਬ ਪੁਲ: ਵਿਸ਼ਵ ਦਾ ਸਭ ਤੋਂ ਉੱਚਾ ਰੇਲਵੇ ਪੁਲ। ਇਸ ਪੁਲ ਦਾ ਆਰਕ ਪੂਰਾ ਹੋ ਗਿਆ ਹੈ ਅਤੇ ਇੱਕ ਵਾਰ ਪੂਰੀ ਤਰ੍ਹਾਂ ਨਾਲ ਮੁਕਾਬਲਾ ਕਰਨ ਤੋਂ ਬਾਅਦ ਇਹ ਪੁਲ ਕਸ਼ਮੀਰ ਘਾਟੀ ਅਤੇ ਬਾਕੀ ਦੇਸ਼ ਵਿਚਕਾਰ ਰੇਲ–ਸੰਪਰਕ ਪ੍ਰਦਾਨ ਕਰੇਗਾ ਜਿਸ ਨਾਲ ਖੇਤਰ ਵਿੱਚ ਸਮਾਜਿਕ–ਆਰਥਿਕ ਵਿਕਾਸ ਹੋਵੇਗਾ। ਇਹ ਪੁਲ ਫਰਾਂਸ ਦੇ ਪੈਰਿਸ ਦੇ ਮਸ਼ਹੂਰ ਆਈਫਲ ਟਾਵਰ ਤੋਂ ਉੱਚਾ ਹੈ।

  • 12000 ਹਾਰਸ ਪਾਵਰ ਇਲੈਕਟ੍ਰਿਕ ਲੋਕੋਮੋਟਿਵ: ਦੇਸ਼ ਦਾ ਸਭ ਤੋਂ ਸ਼ਕਤੀਸ਼ਾਲੀ 'ਮੇਡ ਇਨ ਇੰਡੀਆ' ਇਲੈਕਟ੍ਰਿਕ ਲੋਕੋਮੋਟਿਵ (ਬਿਜਲਈ ਇੰਜਣ)। ਇਹ 120 ਕਿਲੋਮੀਟਰ ਪ੍ਰਤੀ ਘੰਟਾ ਦੀ ਵੱਧ ਤੋਂ ਵੱਧ ਰਫ਼ਤਾਰ ਨਾਲ ਚੱਲਣ ਲਈ ਪ੍ਰਮਾਣਿਤ ਦੇਸ਼ ਦਾ ਪਹਿਲਾ ਈ-ਲੋਕੋ ਹੈ। ਇਸ ਲੋਕੋ ਦੀ ਢੋਆ-ਢੁਆਈ ਦੀ ਸਮਰੱਥਾ ਲਗਭਗ 6000 ਟਨ ਹੈ।

  • ਦਾਰਜੀਲਿੰਗ ਹਿਮਾਲੀਅਨ ਰੇਲਵੇ: ਯੂਨੈਸਕੋ ਸੂਚੀਬੱਧ ਵਿਸ਼ਵ ਵਿਰਾਸਤ ਸਾਈਟ। ਇਹ ਰੇਲਵੇ ਦਾਰਜੀਲਿੰਗ ਦੇ ਮਨਮੋਹਕ ਦ੍ਰਿਸ਼ਾਂ ਅਤੇ ਹਰੇ–ਭਰੇ ਖੇਤਰਾਂ ਨਾਲ ਭਰੇ ਸ਼ਾਨਦਾਰ ਹਿਮਾਲਿਆ ਲਈ ਗੇਟਵੇਅ ਦੀ ਪੇਸ਼ਕਸ਼ ਕਰਦਾ ਹੈ। ਇਸ ਰੇਲਵੇ ਨੂੰ 5 ਦਸੰਬਰ, 1999 ਨੂੰ ਵਿਸ਼ਵ ਵਿਰਾਸਤ ਸਥਾਨ ਵਜੋਂ ਐਲਾਨਿਆ ਗਿਆ ਸੀ।

  • ਵਿਸਟਾਡੋਮ ਟੂਰਿਸਟ ਕੋਚ: ਇਹ ਕੋਚ ਸੈਰ-ਸਪਾਟਾ ਰੂਟਾਂ 'ਤੇ ਬਿਹਤਰ ਯਾਤਰਾ ਅਨੁਭਵ ਲਈ ਕਈ ਵਿਸ਼ੇਸ਼ਤਾਵਾਂ ਨਾਲ ਤਿਆਰ ਕੀਤੇ ਗਏ ਹਨ। ਦੇਖਣ ਲਈ ਵਿਸ਼ਾਲ ਖਿੜਕੀਆਂ, ਨਿਯੰਤਰਿਤ ਓਪਲੇਸੈਂਸ ਦੇ ਨਾਲ ਸ਼ੀਸ਼ੇ ਵਾਲੀ ਛੱਤ, 180 ਡਿਗਰੀ ਤੱਕ ਘੁੰਮਣਯੋਗ ਸੀਟਾਂ, ਵਾਇ-ਫਾਇ ਅਧਾਰਤ ਯਾਤਰੀ ਸੂਚਨਾ ਪ੍ਰਣਾਲੀ, ਮਿੰਨੀ ਪੈਂਟਰੀ, ਇਕ ਸਿਰੇ 'ਤੇ ਨਿਰੀਖਣ ਵਿੰਡੋ, ਆਟੋਮੈਟਿਕ ਸਲਾਈਡਿੰਗ ਦਰਵਾਜ਼ੇ ਇਨ੍ਹਾਂ ਕੋਚਾਂ ਦੀਆਂ ਮੁੱਖ ਵਿਸ਼ੇਸ਼ਤਾਵਾਂ ਹਨ।

  • 3 ਟੀਅਰ AC ਆਰਥਿਕ ਕੋਚ: ਵਧੇਰੇ ਲਗਜ਼ਰੀ (ਸ਼ਾਹੀ ਐਸ਼) ਪਰ ਘੱਟ ਕਿਰਾਇਆ। ਇਨ੍ਹਾਂ ਕੋਚਾਂ ਨੂੰ ਵਧੇਰੇ ਲਗਜ਼ਰੀ ਪਰ ਘੱਟ ਕਿਰਾਏ 'ਤੇ ਦੇਣ ਲਈ ਤਿਆਰ ਕੀਤਾ ਗਿਆ ਹੈ। 3 ਟੀਅਰ ਏਸੀ ਇਕੌਨਮੀ ਕੋਚ ਦਾ ਕਿਰਾਇਆ 3 ਟੀਅਰ ਏਸੀ ਕੋਚ ਦੇ ਮੁਕਾਬਲੇ ਲਗਭਗ 8% ਘੱਟ ਹੈ। ਇਹ ਕੋਚ ਹਰੇਕ ਬਰਥ ਲਈ ਵਿਅਕਤੀਗਤ AC ਵੈਂਟ, ਰੀਡਿੰਗ ਲਾਈਟਾਂ ਅਤੇ USB ਚਾਰਜਿੰਗ ਪੁਆਇੰਟ ਦੇ ਨਾਲ-ਨਾਲ ਮੱਧ ਅਤੇ ਉਪਰਲੀ ਬਰਥ ਲਈ ਵਧੇ ਹੋਏ ਹੈੱਡਰੂਮ ਦੀ ਪੇਸ਼ਕਸ਼ ਕਰਦਾ ਹੈ।

  • ਨਵਾਂ ਮੌਡੀਫਾਈਡ ਗੁਡਸ ਕੋਚ (NMGH): ਦੇਸ਼ ਭਰ ਵਿੱਚ ਆਟੋਮੋਬਾਈਲਜ਼ ਨੂੰ ਟ੍ਰਾਂਸਪੋਰਟ ਕਰਨ ਲਈ ਤਿਆਰ ਕੀਤਾ ਗਿਆ ਇੱਕ ਕੋਚ। ਇਸ ਨੂੰ ਬਿਹਤਰ ਫਾਲ ਪਲੇਟ, ਐਂਡ ਪੈਨਲ ਦੇ ਦਰਵਾਜ਼ੇ ਅਤੇ ਪ੍ਰਵੇਸ਼ ਦੁਆਰ ਲਈ ਸਪਸ਼ਟ ਉਚਾਈ ਨਾਲ ਆਟੋਮੋਬਾਈਲਜ਼ ਨੂੰ ਸੁਵਿਧਾਜਨਕ ਤੌਰ 'ਤੇ ਲੋਡ ਕਰਨ ਲਈ ਤਿਆਰ ਕੀਤਾ ਗਿਆ ਹੈ। ਨਾਲ ਹੀ, ਆਟੋਮੋਬਾਈਲ ਡਰਾਈਵਰਾਂ ਦੇ ਮਾਰਗ–ਦਰਸ਼ਨ ਲਈ ਰੈਟਰੋ-ਰਿਫਲੈਕਟਿਵ ਮਾਰਕਰ ਦਾ ਪ੍ਰਬੰਧ ਹੈ। ਇਹ ਕੋਚ ਪਿਛਲੇ ਕੋਚਾਂ ਦੀ 75 ਕਿਲੋਮੀਟਰ ਪ੍ਰਤੀ ਘੰਟਾ ਦੇ ਮੁਕਾਬਲੇ 110 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚੱਲਣ ਲਈ ਫਿੱਟ ਹਨ।

  • • ਹਮਸਫ਼ਰ ਐਕਸਪ੍ਰੈੱਸ: ਇੱਕ ਨਿਵੇਕਲੀ 3 ਟੀਅਰ ਏਸੀ ਰੇਲਗੱਡੀ। ਇਨ੍ਹਾਂ ਰੇਲ–ਗੱਡੀਆਂ ਵਿੱਚ ਸਾਰੀਆਂ ਆਧੁਨਿਕ ਸੁਵਿਧਾਵਾਂ ਹਨ; ਜਿਵੇਂ ਕਿ ਗੰਧ ਨਿਯੰਤਰਿਤ ਪ੍ਰਣਾਲੀ, ਸੁਹਜਾਤਮਕ ਸੁਹਜ, ਇਨ–ਬਿਲਟ ਪੈਂਟ੍ਰੀ, ਮੋਬਾਈਲ ਅਤੇ ਲੈਪਟੌਪ ਚਾਰਜਿੰਗ ਪੁਆਇੰਟ, ਧੂੰਆਂ ਅਤੇ ਫਾਇਰ ਅਲਾਰਮ ਸਿਸਟਮ।

  • X- ਕਲਾਸ ਭਾਫ਼ ਦਾ ਇੰਜਣ: ਨੀਲਗਿਰੀ ਪਹਾੜੀ ਰੇਲਵੇ ਦਾ ਪਹਿਲਾ, ਸਵਦੇਸ਼ੀ ਤੌਰ 'ਤੇ ਤਿਆਰ ਕੋਲੇ ਨਾਲ ਚੱਲਣ ਵਾਲਾ ਇੰਜਣ। ਇਹ ਲੋਕੋ ਵਰਤਮਾਨ ਵਿੱਚ ਨੀਲਗਿਰੀ ਪਹਾੜੀ ਰੇਲਵੇ ਦੁਆਰਾ ਕੂੰਨੂਰ ਅਤੇ ਮੇਥੁਪਲਯਾਮ ਦੇ ਵਿਚਕਾਰ 28 ਕਿਲੋਮੀਟਰ ਲੰਬੇ ਸੈਕਸ਼ਨ 'ਤੇ ਨੀਲਗਿਰੀ ਪਹਾੜੀਆਂ ਵਿੱਚ ਵਰਤੇ ਜਾ ਰਹੇ ਹਨ, ਜੋ ਦੁਨੀਆ ਦੇ ਦੂਜੇ ਸਭ ਤੋਂ ਉੱਚੇ ਗਰੇਡੀਐਂਟ (12.5 ਵਿੱਚ 1) ’ਤੇ ਚੱਲਦੇ ਹਨ।

  • ਤੇਜਸ ਐਕਸਪ੍ਰੈੱਸ ਟ੍ਰੇਨ: ਨੀਮ ਹਾਈ ਸਪੀਡ ਪੂਰੀ ਏਅਰ ਕੰਡੀਸ਼ਨਡ ਟ੍ਰੇਨ। ਤੇਜਸ ਐਕਸਪ੍ਰੈੱਸ IRCTC ਅਤੇ ਰੇਲਵੇ ਦੁਆਰਾ ਚਲਾਈ ਜਾਂਦੀ ਹੈ। ਇਸ ਟ੍ਰੇਨ ਵਿੱਚ ਏਕੀਕ੍ਰਿਤ ਬਰੇਲ ਡਿਸਪਲੇ, ਬਾਇਓ-ਵੈਕਿਊਮ ਟਾਇਲਟ ਅਤੇ ਹੋਰ ਆਧੁਨਿਕ ਯਾਤਰੀ ਸੁਵਿਧਾਵਾਂ ਵਾਲੇ ਕੋਚ ਹਨ। ਪਹਿਲੀ ਵਾਰ ਤੇਜਸ ਐਕਸਪ੍ਰੈੱਸ 24 ਮਈ 2017 ਨੂੰ ਉਦਘਾਟਨੀ ਦੌੜ ਦੌੜੀ ਸੀ।

  • WP ਭਾਫ਼ ਲੋਕੋਮੋਟਿਵ: ਇਹ ਲੋਕੋਮੋਟਿਵ ਦੁਨੀਆ ਦੇ ਸਭ ਤੋਂ ਸ਼ਾਨਦਾਰ ਭਾਫ਼ ਲੋਕੋਮੋਟਿਵਾਂ ਵਿੱਚੋਂ ਇੱਕ ਹੈ। ਇਹ ਵਿੰਟੇਜ ਲੋਕੋਮੋਟਿਵ ਭਾਫ਼ ਇੰਜਣ ਦੇ ਪ੍ਰਸ਼ੰਸਕਾਂ ਲਈ ਦੇਖਣ ਹਿਤ ਇੱਕ ਤਰ੍ਹਾਂ ਦੀ ਟ੍ਰੀਟ ਹੈ।

  • ਹੋਰ ਮਾਡਲਾਂ ਵਿੱਚ ਸ਼ਾਮਲ ਹਨ BOXNHL ਵੈਗਨ- ਭਾਰਤ ਦੀ ਪਹਿਲੀ ਸਟੇਨਲੈੱਸ ਸਟੀਲ ਵੈਗਨ ਅਤੇ BTFLN ਵੈਗਨ - ਹਲਕੇ ਭਾਰ ਵਾਲੇ ਪੈਟਰੋਲੀਅਮ ਤੇਲ ਅਤੇ ਲੁਬਰੀਕੈਂਟਸ ਨੂੰ ਲੈ ਕੇ ਟੈਂਕ ਵੈਗਨ।

*********

ਆਰਜੇ/ਐੱਮ


(Release ID: 1774374) Visitor Counter : 238