ਕਬਾਇਲੀ ਮਾਮਲੇ ਮੰਤਰਾਲਾ
‘ਜਨਜਾਤੀਯ ਗੌਰਵ ਦਿਵਸ’ ਹਫ਼ਤੇ ਵਿੱਚ ਕਬਾਇਲੀ ਜੀਵਨ ਦੇ ਤਿੰਨ ਪੱਖਾਂ ਦਾ ਪ੍ਰਸਤੁਤੀਕਰਣ – ਸ਼ਿਲਪ, ਖਾਣ-ਪਾਣ ਅਤੇ ਸੱਭਿਆਚਾਰਕ ਵਿਰਾਸਤ
Posted On:
20 NOV 2021 12:25PM by PIB Chandigarh
ਹਫ਼ਤੇ ਭਰ ਚਲਣ ਵਾਲਾ ਸਮਾਰੋਹ ਭਾਰਤ ਦੇ ਕਬਾਇਲੀ ਭਾਈਚਾਰਿਆਂ ਨੂੰ ਸਮਰਪਿਤ ਹੈ, ਜੋ ਪੂਰੇ ਉਤਸ਼ਾਹ ਦੇ ਨਾਲ ਦੇਸ਼ਭਰ ਵਿੱਚ 15 ਨਵੰਬਰ, 2021 ਨੂੰ ਸ਼ੁਰੂ ਹੋਇਆ ਸੀ ਅਤੇ ਜਿਸ ਵਿੱਚ ਕਬਾਇਲੀ ਸੱਭਿਆਚਾਰ ਦੇ ਕਈ ਰੰਗਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਜਸ਼ਨ ਦੇ ਕ੍ਰਮ ਵਿੱਚ ‘ਜਨਜਾਤੀਯ ਗੌਰਵ ਦਿਵਸ’ ਸਮਾਰੋਹਾਂ ਦਾ ਉਦਘਾਟਨ ਪ੍ਰਧਾਨ ਮੰਤਰੀ ਨੇ ਕੀਤਾ ਸੀ। ਉਹ ਅੱਜ ਪੂਰੇ ਉਤਸ਼ਾਹ ਦੇ ਨਾਲ ਦੇਸ਼ਭਰ ਵਿੱਚ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ 15 ਨਵੰਬਰ ਨੂੰ ਮਹਾਨ ਕਬਾਇਲੀ ਸੁਤੰਤਰਤਾ ਸੈਨਾਨੀ ਭਗਵਾਨ ਬਿਰਸਾ ਮੁੰਡਾ ਦੀ ਜਯੰਤੀ ਹੈ ਅਤੇ ਇਸੇ ਦਿਨ ਹਰ ਸਾਲ ਜਨਜਾਤੀਯ ਗੌਰਵ ਦਿਵਸ ਮਨਾਇਆ ਜਾਵੇਗਾ। ਕਬਾਇਲੀ ਸੁਤੰਤਰਤਾ ਸੈਨਾਨੀਆਂ ਦੀ ਵਿਰਾਸਤ ਦੇ ਸਨਮਾਨ ਵਿੱਚ 15 ਨਵੰਬਰ ਨੂੰ ਸ਼ੁਰੂ ਹੋਣ ਵਾਲੇ ਪ੍ਰੋਗਰਾਮਾਂ ਦਾ ਆਯੋਜਨ ਪੂਰੇ ਦੇਸ਼ ਵਿੱਚ ਕੀਤਾ ਜਾ ਰਿਹਾ ਹੈ। ਸਾਡੇ ਸੁਤੰਤਰਤਾ ਸੰਗ੍ਰਾਮ ਦੇ ਇਹ ਸੈਨਾਨੀ ਹੁਣ ਤੱਕ ਗੁੰਮਨਾਮ ਮਹਾਨਾਇਕ ਰਹੇ ਹਨ ।
ਨਵੀਂ ਦਿੱਲੀ ਅਤੇ 13 ਰਾਜਾਂ ਵਿੱਚ ਸਮਾਰੋਹਾਂ ਵਿੱਚ ਆਕਰਸ਼ਕ ਸੱਭਿਆਚਾਰਕ ਗਤੀਵਿਧੀਆਂ ਦਾ ਆਯੋਜਨ ਹੋਇਆ। ਦਿੱਲੀ ਹਾਟ ਵਿੱਚ ਰਾਸ਼ਟਰੀ ਕਬਾਇਲੀ ਸਮਾਰੋਹ ‘ਆਦਿ ਮਹੋਤਸਵ’ ਦਾ ਉਦਘਾਟਨ ਭਗਵਾਨ ਬਿਰਸਾ ਮੁੰਡਾ ਦੇ ਪੋਤੇ ਸ਼੍ਰੀ ਸੁਖਰਾਮ ਮੁੰਡਾ ਨੇ ਕੀਤਾ ਸੀ। ਇਹ ਮਹੋਤਸਵ 30 ਨਵੰਬਰ ਤੱਕ ਚੱਲੇਗਾ । ਮਹੋਤਸਵ ਵਿੱਚ ਕਬਾਇਲੀ ਸ਼ਿਲਪ ਦੀ ਸ਼ਾਨ ਅਤੇ ਉੱਥੇ ਦੇ ਖਾਣ - ਪਾਣ ਅਤੇ ਕਈ ਕਬਾਇਲੀ ਭਾਈਚਾਰਿਆਂ ਦੀ ਵਿਰਾਸਤ ਨੂੰ ਪੇਸ਼ ਕੀਤਾ ਜਾਵੇਗਾ । ਪ੍ਰਦਰਸ਼ਨ ਵਿੱਚ 200 ਤੋਂ ਅਧਿਕ ਸਟਾਲਾਂ ‘ਤੇ ਤਰ੍ਹਾਂ - ਤਰ੍ਹਾਂ ਦੇ ਉਤਪਾਦਾਂ ਨੂੰ ਰੱਖਿਆ ਗਿਆ ਹੈ, ਜਿਨ੍ਹਾਂ ਵਿੱਚ ਦੇਸ਼ਭਰ ਦੇ ਹੁਨਰਮੰਦਾਂ ਦੁਆਰਾ ਹੱਥ ਨਾਲ ਬੁਣੇ ਸੂਤੀ ਕੱਪੜੇ , ਰੇਸ਼ਮੀ ਕੱਪੜੇ , ਹਸਤਨਿਰਮਿਤ ਗਹਿਣਾ ਅਤੇ ਸਵਾਦਿਸ਼ਟ ਵਿਅੰਜਨ ਸ਼ਾਮਿਲ ਹਨ ।
ਗੁਜਰਾਤ ਰਾਜ ਨੇ ਅਹਿਮਦਾਬਾਦ ਹਾਟ ਵਿੱਚ ਪੰਜ ਦਿਨਾਂ ਪਾਰੰਪਰਿਕ ਕਬਾਇਲੀ ਸ਼ਿਲਪ , ਖਾਣ-ਪਾਣ , ਹਰਬਲ ਸਮੱਗਰੀ ਦੀ ਵਿਕਰੀ ਅਤੇ ਪ੍ਰਦਰਸ਼ਨ ਦਾ ਆਯੋਜਨ ਕੀਤਾ ਸੀ, ਜਿਸ ਦਾ ਉਦਘਾਟਨ ਕਬਾਇਲੀ ਵਿਕਾਸ ਵਿਭਾਗ ਦੇ ਮੰਤਰੀ ਸ਼੍ਰੀ ਨਰੇਸ਼ ਪਟੇਲ ਅਤੇ ਕਬਾਇਲੀ ਵਿਕਾਸ ਦੀ ਰਾਜ ਮੰਤਰੀ ਸ਼੍ਰੀਮਤੀ ਨਿਮਿਸ਼ਾਬੇਨ ਸੁਥਾਰ ਨੇ ਕੀਤਾ। ਆਯੋਜਨ ਵਿੱਚ ਪਾਰੰਪਰਿਕ ਕਬਾਇਲੀ ਕਲਾ ਅਤੇ ਸ਼ਿਲਪ, ਜੈਵਿਕ ਖੁਰਾਕ ਅਤੇ ਕਬਾਇਲੀ ਜੜ੍ਹੀ - ਬੂਟੀਆਂ ਅਤੇ ਔਸ਼ਧੀ ਗਿਆਨ ਦੀ ਪੇਸ਼ਕਸ਼ ਕੀਤੀ ਗਈ। ਪ੍ਰਦਰਸ਼ਨੀ ਮੁਲਾਕਾਤ ਦਾ ਸਥਾਨ ਬਣ ਗਈ , ਜਿੱਥੇ ਰਾਜ ਦੇ ਕਬਾਇਲੀ ਲੋਕਾਂ ਅਤੇ ਸ਼ਹਿਰਵਾਸੀਆਂ ਨੂੰ ਆਪਸ ਵਿੱਚ ਗੱਲਬਾਤ ਕਰਨ ਦਾ ਮੌਕੇ ਵੀ ਮਿਲਿਆ। ਪ੍ਰੋਗਰਾਮ ਵਿੱਚ ਪਾਰੰਪਰਿਕ ਕਬਾਇਲੀ ਨਾਚ ਪ੍ਰਦਰਸ਼ਨ ਵੀ ਹੋਇਆ , ਜਿਸ ਨੇ ਸਮ੍ਰਿੱਧ ਕਬਾਇਲੀ ਸੱਭਿਆਚਾਰ ਅਤੇ ਆਪਸੀ ਏਕਤਾ ਦਾ ਪ੍ਰਤੀਨਿਧੀਤਵ ਕੀਤਾ ।
ਕਬਾਇਲੀ ਖੋਜ ਸੰਸਥਾਨ, ਮਣੀਪੁਰ , ਕਬਾਇਲੀ ਕਾਰਜ ਅਤੇ ਪਰਬਤ ਵਿਭਾਗ ਦੇ ਅਧੀਨ, ਨੇ ਤਿੰਨ ਦਿਨਾਂ ਰਾਜ ਕਬਾਇਲੀ ਕਲਾ ਅਤੇ ਚਿੱਤਰਕਾਰੀ ਮੁਕਾਬਲੇ ਦਾ ਆਯੋਜਨ ਕੀਤਾ , ਜੋ 16 ਤੋਂ 18 ਨਵੰਬਰ, 2021 ਤੱਕ ਚੱਲੀ । ਇਸ ਨੂੰ ਇੰਫਾਲ ਆਰਟ ਕਾਲਜ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਦਾ ਉਦਘਾਟਨ ਮਣੀਪੁਰ ਸਰਕਾਰ ਦੇ ਐਡੀਸ਼ਨਲ ਮੁੱਖ ਸਕੱਤਰ ਸ਼੍ਰੀ ਲੇਤਖੋਗਿਨ ਹਾਓਕਿਪ ਨੇ ਕੀਤਾ। ਮੁਕਾਬਲੇ ਦਾ ਉਦੇਸ਼ ਕਬਾਇਲੀ ਭਾਈਚਾਰਿਆਂ ਦੇ ਯੁਵਾਵਾਂ ਦੇ ਰਚਨਾਤਮਕ ਕੌਸ਼ਲ, ਸ਼ਖਸੀਅਤ, ਆਤਮਵਿਸ਼ਵਾਸ, ਮਾਨਸਿਕ ਕੌਸ਼ਲ ਅਤੇ ਕਲਪਨਾਸ਼ੀਲਤਾ ਨੂੰ ਪ੍ਰੋਤਸਾਹਿਤ ਕਰਨਾ ਸੀ ।
ਤੇਲੰਗਾਨਾ ਨੇ ਦੋ ਮਹਾਨ ਸੁਤੰਤਰਤਾ ਸੈਨਾਨੀ – ਰਾਮਜੀ ਗੋਂਡ ਅਤੇ ਕੋਮਾਰਨ ਭੀਮ ਦੇ ਜੀਵਨ ‘ਤੇ ਅਧਾਰਿਤ ਵੀਡੀਓ ਡਾਕੂਮੈਂਟਰੀਆਂ ਦੀ ਇੱਕ ਸਰੀਜ਼ ਜਾਰੀ ਕੀਤੀ। ਪ੍ਰੋਗਰਾਮ ਇਸ ਲਈ ਵੀ ਮਹੱਤਵਪੂਰਣ ਸੀ, ਕਿਉਂਕਿ ਇਸ ਵਿੱਚ ਦੋਨਾਂ ਸੁਤੰਤਰਤਾ ਸੈਨਾਨੀਆਂ ਦੇ ਵੰਸ਼ਾਂ ਨੇ ਵੀ ਹਿੱਸਾ ਲਿਆ ।
ਛੱਤੀਸਗੜ੍ਹ ਨੇ ਦੋ ਦਿਨਾਂ ਤੱਕ ਚਲਣ ਵਾਲਾ ਇੱਕ ਸ਼ਾਨਦਾਰ ਕਬਾਇਲੀ ਸ਼ਿਲਪ ਮੇਲੇ ਦਾ ਆਯੋਜਨ ਕੀਤਾ । ਇਹ ਪ੍ਰੋਗਰਾਮ 15 ਨਵੰਬਰ ਤੋਂ 17 ਨਵੰਬਰ, 2021 ਤੱਕ ਚਲਿਆ ਅਤੇ ਇਸ ਦੌਰਾਨ ਬਿਹਤਰ ਆਰਥਿਕ ਮੌਕੇ ਅਤੇ ਕਬਾਇਲੀ ਸ਼ਿਲਪਕਾਰਾਂ ਦੇ ਨਾਲ ਅੰਤਰ - ਸੱਭਿਆਚਾਰਕ ਸੰਵਾਦ ਦਾ ਮੌਕਾ ਵੀ ਮਿਲਿਆ। ਮੇਲੇ ਵਿੱਚ ਭਾਰੀ ਭੀੜ ਉਭਰ ਪਈ ਅਤੇ ਲੋਕਾਂ ਨੇ ਪੂਰੇ ਉਤਸ਼ਾਹ ਦੇ ਨਾਲ ਇਸ ਵਿੱਚ ਸ਼ਿਰਕਤ ਕੀਤੀ । ਲੋਕਾਂ ਨੇ ਕਬਾਇਲੀ ਸ਼ਿਲਪਕਾਰਾਂ ਦੇ ਨਾਲ ਗੱਲਬਾਤ ਵੀ ਕੀਤੀ । ਮੇਲੇ ਦੇ ਤਿੰਨ ਉਦੇਸ਼ ਸਨ – ਕਬਾਇਲੀ ਪਾਰੰਪਰਿਕ ਕਲਾ ਅਤੇ ਸ਼ਿਲਪ ਦੀ ਸੁਰੱਖਿਆ, ਪ੍ਰੋਤਸਾਹਨ ਅਤੇ ਲੋਕਪ੍ਰਿਯਤਾ । ਕਬਾਇਲੀ ਸ਼ਿਲਪਕਾਰਾਂ ਨੂੰ ਵਪਾਰਕ ਮੌਕੇ ਮਿਲਣ ਨਾਲ ਉਨ੍ਹਾਂ ਵਿੱਚ ਆਤਮਵਿਸ਼ਵਾਸ ਵੀ ਪੈਦਾ ਹੋਇਆ ।
ਜੰਮੂ ਅਤੇ ਕਸ਼ਮੀਰ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਜਨਜਾਤੀਯ ਗੌਰਵ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਦੌਰਾਨ ਕਈ ਵਰਗ ਦੇ ਲੋਕਾਂ ਨੇ ਹਿੱਸਾ ਲਿਆ । ਉਪ ਰਾਜਪਾਲ ਸ਼੍ਰੀ ਮਨੋਜ ਸਿਨ੍ਹਾ ਨੇ ਜੰਮੂ ਵਿੱਚ ਸਮਾਰੋਹ ਦੀ ਪ੍ਰਧਾਨਗੀ ਕੀਤੀ , ਜਦੋਂ ਕਿ ਡਿਵੀਜ਼ਨਲ ਕਮਿਸ਼ਨਰਾਂ ਅਤੇ ਜ਼ਿਲ੍ਹਾ ਅਧਿਕਾਰੀਆਂ ਨੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 20 ਭਿੰਨ - ਭਿੰਨ ਜ਼ਿਲ੍ਹਿਆਂ ਵਿੱਚ ਪ੍ਰੋਗਰਾਮ ਦਾ ਆਯੋਜਨ ਕੀਤਾ। ਸਾਰੇ ਵਿੱਦਿਅਕ ਸੰਸਥਾਨਾਂ, ਗੈਰ - ਸਰਕਾਰੀ ਸੰਗਠਨਾਂ ਨੇ ਵੱਖ - ਵੱਖ ਤਰ੍ਹਾਂ ਦੇ ਸਮਾਰੋਹਾਂ ਦਾ ਆਯੋਜਨ ਕਰਕੇ ਜਨਜਾਤੀਯ ਗੌਰਵ ਦਿਵਸ ਮਨਾਇਆ ।
ਕਬਾਇਲੀ ਇਲਾਕਿਆਂ ਵਿੱਚ ਗ੍ਰਾਮ ਪੰਚਾਇਤ ਵਿਕਾਸ ਯੋਜਨਾ (ਜੀਪੀਡੀਪੀ) ਦੀ ਤਿਆਰੀ ਲਈ ਦੋ ਦਿਨਾਂ ਸਮਰੱਥਾ ਨਿਰਮਾਣ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਇਹ ਆਯੋਜਨ ਰਾਸ਼ਟਰੀ ਕਬਾਇਲੀ ਖੋਜ ਸੰਸਥਾਨ ( ਐੱਨਟੀਆਰਆਈ), ਦਿੱਲੀ ਦੇ ਸਹਿਯੋਗ ਨਾਲ ਕੀਤਾ ਗਿਆ । ਕਬਾਇਲੀ ਮਾਮਲੇ ਮੰਤਰੀ ਸ਼੍ਰੀ ਅਰਜੁਨ ਮੁੰਡਾ ਨੇ ਵਰਚੁਅਲੀ ਇਸ ਵਿੱਚ ਹਿੱਸਾ ਲਿਆ ।
ਸੱਭਿਆਚਾਰਕ ਰੂਪ ਨਾਲ ਸਮ੍ਰਿੱਧ ਅੰਡੋਮਾਨ ਅਤੇ ਨਿਕੋਬਾਰ ਦੀਪਸਮੂਹ ਨੇ ਵੀ 16 ਨਵੰਬਰ , 2021 ਨੂੰ ‘ਜਰਾਵਾ ਕਬਾਇਲੀ ਦਾ ਸੱਭਿਆਚਾਰਕ ਪ੍ਰੋਗਰਾਮ’ ਆਯੋਜਿਤ ਕੀਤਾ, ਜਿਸ ਵਿੱਚ ਇਸ ਕਬਾਇਲੀ ਦੀ ਗੌਰਵਸ਼ਾਲੀ ਵਿਰਾਸਤ ਅਤੇ ਸ਼ਿਲਪ ਸ਼ੈਲੀਆਂ ਨੂੰ ਪੇਸ਼ ਕੀਤਾ ਗਿਆ ।
ਇਨ੍ਹਾਂ ਸਾਰੀਆਂ ਪਹਿਲਾਂ ਦਾ ਆਯੋਜਨ ਇਸ ਲਈ ਕੀਤਾ ਗਿਆ , ਤਾਕਿ ਕਬਾਇਲੀ ਭਾਈਚਾਰਿਆਂ ਨੂੰ ਇੱਕ ਮੰਚ ਪ੍ਰਾਪਤ ਹੋ ਸਕੇ , ਜਿੱਥੇ ਉਹ ਕਈ ਖੇਤਰਾਂ ਵਿੱਚ ਆਪਣੀ ਪ੍ਰਤਿਭਾ ਪੇਸ਼ ਕਰ ਸਕਣ ਅਤੇ ਉਨ੍ਹਾਂ ਦੀਆਂ ਜੜ੍ਹਾਂ ਤੱਕ ਵਿਕਾਸ ਲਈ ਇੱਕ ਰੋਡ - ਮੈਪ ਬਣਾਇਆ ਜਾ ਸਕੇ ।
******
ਐੱਨਬੀ/ਯੂਡੀ
(Release ID: 1774073)
Visitor Counter : 159