ਜਹਾਜ਼ਰਾਨੀ ਮੰਤਰਾਲਾ
ਕੇਂਦਰੀ ਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਨੇ ਹਲਦੀਆ ਡੌਕ ਕੰਪਲੈਕਸ ਵਿੱਚ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ; ਕਿਹਾ ਕਿ ਭਾਰਤੀ ਜਲਮਾਰਗ ਬੇਮਿਸਾਲ ਤੇਜ਼ੀ ਨਾਲ ਵੱਧ ਰਿਹਾ ਹੈ
Posted On:
22 NOV 2021 9:35AM by PIB Chandigarh
ਕੇਂਦਰੀ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਰਾਜਮੰਤਰੀ ਸ਼੍ਰੀ ਸ਼ਾਂਤਨੁ ਠਾਕੁਰ ਨੇ ਅੱਜ ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ, ਕੋਲਕਾਤਾ ਸਥਿਤ ਹਲਦੀਆ ਡੌਕ ਕੰਪਲੈਕਸ ਵਿੱਚ ਕਈ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਸ਼ੁਰੂਆਤ ਕੀਤੀ। ਇਨ੍ਹਾਂ ਪ੍ਰੋਜੈਕਟਾਂ ਵਿੱਚ 1 ) ਬਰਸਾਤੀ ਪਾਣੀ ਦੀ ਨਿਕਾਸੀ ਅਤੇ ਸੜਕਾਂ ਨੂੰ ਚੌੜਾ ਕਰਨਾ, 2 ) ਮਾਲ ਦੀ ਚੜ੍ਹਾਈ - ਉਤਰਾਈ ਵਾਲੇ ਖੇਤਰ ਵਿੱਚ 41000 ਵਰਗ ਮੀਟਰ ਹਿੱਸਾ ਜੋੜਨਾ, 3 ) ਬੰਦਰਗਾਹ ਮਹਿਮਾਨ ਘਰ ਦੀ ਸੁੰਦਰਤਾ ਵਧਾਉਣਾ ਅਤੇ ਉਸ ਨੂੰ ਦਰੁਸਤ ਕਰਨਾ ਅਤੇ 4 ) ਪੋਰਟ ਹਸਪਤਾਲ ਵਿੱਚ ਨਵੇਂ ਆਈਸੀਯੂ ਅਤੇ ਐਮਰਜੈਂਸੀ ਦਾ ਨਿਰਮਾਣ ਸ਼ਾਮਿਲ ਹੈ। ਸ਼੍ਰੀ ਸ਼ਾਂਤਨੁ ਠਾਕੁਰ ਦੇ ਨਾਲ ਸਾਂਸਦ ਸ਼੍ਰੀ ਦਿਬਯੇਂਦੁ ਅਧਿਕਾਰੀ, ਵਿਧਾਇਕ ਸ਼੍ਰੀਮਤੀ ਤਾਪਸੀ ਮੰਡਲ ਅਤੇ ਬੰਦਰਗਾਹ ਦੇ ਚੇਅਰਮੈਨ ਸ਼੍ਰੀ ਵਿਨੀਤ ਕੁਮਾਰ ਵੀ ਇਸ ਮੌਕੇ ‘ਤੇ ਮੌਜੂਦ ਸਨ ।
ਇਸ ਮੌਕੇ ‘ਤੇ ਸ਼੍ਰੀ ਠਾਕੁਰ ਨੇ ਕਿਹਾ ਕਿ ਭਾਰਤੀ ਜਲਮਾਰਗ ਪ੍ਰਣਾਲੀ ਦਾ ਇੰਨੀ ਤੇਜ਼ੀ ਨਾਲ ਵਿਸਤਾਰ ਹੋ ਰਿਹਾ ਹੈ ਕਿ ਹੋਰ ਕੋਈ ਵੀ ਦੇਸ਼ ਇਸ ਦੀ ਗਤੀ ਦਾ ਮੁਕਾਬਲਾ ਨਹੀਂ ਕਰ ਸਕਦਾ। ਉਨ੍ਹਾਂ ਨੇ ਕਿਹਾ ਕਿ ਪੋਰਟ, ਸ਼ਿਪਿੰਗ ਟ੍ਰਾਂਸਪੋਰਟ ਅਤੇ ਜਲਮਾਰਗ ਮੰਤਰਾਲਾ, ਲਾਗੂਕਰਨ ਅਤੇ ਵਿਕਾਸ ਬਾਰੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਨੂੰ ਪੂਰਾ ਕਰਨ ਲਈ ਪ੍ਰਤੀਬੱਧ ਹੈ, ਅਤੇ ਹਲਦੀਆ ਡੌਕ ਦਾ ਅੱਜ ਦਾ ਦੌਰਾ ਸਭ ਦੇ ਵਿਕਾਸ ਬਾਰੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੀ ਦਿਸ਼ਾ ਵਿੱਚ ਉਠਾਇਆ ਗਿਆ ਇੱਕ ਕਦਮ ਹੈ।
***
ਐੱਮਜੇਪੀਐੱਸ/ਐੱਮਐੱਸ/ਜੇਕੇ
(Release ID: 1774071)
Visitor Counter : 183