ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਦੇਸ਼ ਦੇ ਪੁਲਿਸ ਡਾਇਰੈਕਟਰ ਜਨਰਲਾਂ/ਪੁਲਿਸ ਇੰਸਪੈਕਟਰ ਜਨਰਲਾਂ ਦੀ ਕਾਨਫਰੰਸ – 2021 ’ਚ ਹਿੱਸਾ ਲਿਆ

Posted On: 21 NOV 2021 6:28PM by PIB Chandigarh

ਮਾਣਯੋਗ ਪ੍ਰਧਾਨ ਮੰਤਰੀ ਨੇ 20–21 ਨਵੰਬਰ, 2021 ਨੂੰ ਲਖਨਊ ਵਿਖੇ ਪੁਲਿਸ ਡਾਇਰੈਕਟਰ ਜਨਰਲਾਂ/ਪੁਲਿਸ ਇੰਸਪੈਕਟਰ ਜਨਰਲਾਂ ਦੀ 56ਵੀਂ ਕਾਨਫਰੰਸ ’ਚ ਹਿੱਸਾ ਲਿਆ। ਲਖਨਊ ਵਿਖੇ ਹੋਈ ਇਸ ਕਾਨਫਰੰਸ ’ਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 62 ਪੁਲਿਸ ਡਾਇਰੈਕਟਰ ਜਨਰਲਾਂ/ਪੁਲਿਸ ਇੰਸਪੈਕਟਰ ਜਨਰਲਾਂ ਅਤੇ ਸੀਏਪੀਐੱਫਜ਼/ਸੀਪੀਓਜ਼ (CAPFs/CPOs) ਦੇ ਡਾਇਰੈਕਟਰ ਜਨਰਲਾਂ ਨੇ ਸ਼ਿਰਕਤ ਕੀਤੀ। ਵਿਭਿੰਨ ਰੈਂਕਸ ਦੇ 400 ਤੋਂ ਵੱਧ ਅਧਿਕਾਰੀਆਂ ਨੇ ਦੇਸ਼ ਭਰ ਦੇ IB ਦਫ਼ਤਰਾਂ ਤੋਂ ਇਸ ਕਾਨਫਰੰਸ ’ਚ ਵਰਚੁਅਲੀ ਭਾਗ ਲਿਆ। 

ਪ੍ਰਧਾਨ ਮੰਤਰੀ ਨੇ ਕਾਨਫਰੰਸ ਦੌਰਾਨ ਵਿਚਾਰ-ਵਟਾਂਦਰੇ ’ਚ ਹਿੱਸਾ ਲਿਆ ਅਤੇ ਕੀਮਤੀ ਸੁਝਾਅ ਦਿੱਤੇ। ਕਾਨਫਰੰਸ ਦੀ ਸ਼ੁਰੂਆਤ ਵਿੱਚ, ਰਾਸ਼ਟਰੀ ਸੁਰੱਖਿਆ ਦੇ ਮੁੱਖ ਪਹਿਲੂਆਂ ਜਿਵੇਂ ਕਿ ਜੇਲ੍ਹ ਸੁਧਾਰ, ਅਤਿਵਾਦ, ਖੱਬੇ ਪੱਖੀ ਅਤਿਵਾਦ, ਸਾਈਬਰ-ਅਪਰਾਧ, ਨਸ਼ੀਲੇ ਪਦਾਰਥਾਂ ਦੀ ਤਸਕਰੀ, ਗ਼ੈਰ-ਸਰਕਾਰੀ ਸੰਗਠਨਾਂ ਦੀ ਵਿਦੇਸ਼ੀ ਫੰਡਿੰਗ, ਡ੍ਰੋਨ ਨਾਲ ਸਬੰਧਿਤ ਮਾਮਲਿਆਂ, ਸਰਹੱਦੀ ਪਿੰਡਾਂ ਦੇ ਵਿਕਾਸ ਆਦਿ 'ਤੇ ਚਰਚਾ ਕਰਨ ਲਈ ਡੀਜੀਐੱਸਪੀ ਦੇ ਵੱਖ-ਵੱਖ ਕੋਰ ਗਰੁੱਪ ਬਣਾਏ ਗਏ ਸਨ।

 

 

ਅੱਜ ਦੁਪਹਿਰ ਕਾਨਫਰੰਸ ਦੇ ਸਮਾਪਤੀ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪੁਲਿਸ ਨਾਲ ਸਬੰਧਿਤ ਸਾਰੀਆਂ ਘਟਨਾਵਾਂ ਦੇ ਵਿਸ਼ਲੇਸ਼ਣ ਅਤੇ ਕੇਸ ਅਧਿਐਨ ਵਿਕਸਿਤ ਕਰਨ ਦਾ ਸੱਦਾ ਦਿੱਤਾ, ਤਾਂ ਜੋ ਇਸ ਨੂੰ ਇੱਕ ਸੰਸਥਾਗਤ ਸਿਖਲਾਈ ਵਿਧੀ ਬਣਾਇਆ ਜਾ ਸਕੇ। ਉਨ੍ਹਾਂ ਕਾਨਫਰੰਸ ਦੇ ਹਾਈਬ੍ਰਿਡ ਫਾਰਮੈਟ ਦੀ ਸ਼ਲਾਘਾ ਕੀਤੀ ਕਿਉਂਕਿ ਇਹ ਵੱਖ-ਵੱਖ ਰੈਂਕਾਂ ਵਿਚਕਾਰ ਮੁਕਤ ਪ੍ਰਵਾਹ ਜਾਣਕਾਰੀ ਦੀ ਆਗਿਆ ਦਿੰਦੀ ਹੈ। ਉਨ੍ਹਾਂ ਅੰਤਰ-ਸੰਚਾਲਿਤ ਟੈਕਨੋਲੋਜੀਆਂ ਦੇ ਵਿਕਾਸ ਦਾ ਸੁਝਾਅ ਦਿੱਤਾ ਜਿਸ ਨਾਲ ਦੇਸ਼ ਭਰ ਦੇ ਪੁਲਿਸ ਬਲਾਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਜ਼ਮੀਨੀ ਪੱਧਰ ਦੀਆਂ ਪੁਲਿਸਿੰਗ ਜ਼ਰੂਰਤਾਂ ਲਈ ਭਵਿੱਖ ਦੀਆਂ ਤਕਨੀਕਾਂ ਨੂੰ ਅਪਣਾਉਣ ਹਿਤ ਕੇਂਦਰੀ ਗ੍ਰਹਿ ਮੰਤਰੀ ਦੀ ਅਗਵਾਈ ਹੇਠ ਇੱਕ ਉੱਚ-ਸ਼ਕਤੀ ਵਾਲਾ ਪੁਲਿਸ ਟੈਕਨੋਲੋਜੀ ਮਿਸ਼ਨ ਗਠਿਤ ਕਰਨ ਦਾ ਸੱਦਾ ਦਿੱਤਾ। ਆਮ ਲੋਕਾਂ ਦੇ ਜੀਵਨ ਵਿੱਚ ਟੈਕਨੋਲੋਜੀ ਦੇ ਮਹੱਤਵ ਦਾ ਹਵਾਲਾ ਦਿੰਦਿਆਂ ਪ੍ਰਧਾਨ ਮੰਤਰੀ ਨੇ CoWIN, GeM ਅਤੇ UPI ਦੀਆਂ ਉਦਾਹਰਣਾਂ ਦਿੱਤੀਆਂ। ਉਨ੍ਹਾਂ ਆਮ ਲੋਕਾਂ, ਖਾਸ ਕਰਕੇ ਕੋਵਿਡ ਤੋਂ ਬਾਅਦ ਪੁਲਿਸ ਦੇ ਰਵੱਈਏ ਵਿੱਚ ਸਕਾਰਾਤਮਕ ਤਬਦੀਲੀ ਦੀ ਸ਼ਲਾਘਾ ਕੀਤੀ। ਉਨ੍ਹਾਂ ਲੋਕਾਂ ਦੇ ਭਲੇ ਲਈ ਡ੍ਰੋਨ ਤਕਨੀਕ ਦੀ ਸਕਾਰਾਤਮਕ ਵਰਤੋਂ ਦਾ ਸੁਝਾਅ ਵੀ ਦਿੱਤਾ। ਉਨ੍ਹਾਂ 2014 ਵਿੱਚ ਪੇਸ਼ ਕੀਤੇ ਸਮਾਰਟ ਪੁਲਿਸਿੰਗ ਸੰਕਲਪ ਦੀ ਸਮੀਖਿਆ 'ਤੇ ਜ਼ੋਰ ਦਿੱਤਾ ਅਤੇ ਪੁਲਿਸ ਬਲਾਂ ਵਿੱਚ ਇਸ ਦੇ ਨਿਰੰਤਰ ਪਰਿਵਰਤਨ ਅਤੇ ਸੰਸਥਾਗਤ ਕਰਨ ਲਈ ਇੱਕ ਰੂਪ–ਰੇਖਾ ਦੇ ਵਿਕਾਸ ਦਾ ਸੁਝਾਅ ਦਿੱਤਾ। ਪੁਲਿਸ ਨੂੰ ਦਰਪੇਸ਼ ਕੁਝ ਰੁਟੀਨ ਚੁਣੌਤੀਆਂ ਨਾਲ ਨਜਿੱਠਣ ਲਈ, ਉਨ੍ਹਾਂ ਹੈਕਾਥੌਨ ਦੁਆਰਾ ਤਕਨੀਕੀ ਹੱਲ ਲੱਭਣ ਲਈ ਉੱਚ ਯੋਗਤਾ ਪ੍ਰਾਪਤ ਨੌਜਵਾਨਾਂ ਨੂੰ ਸ਼ਾਮਲ ਕਰਨ ਦੀ ਅਪੀਲ ਕੀਤੀ।

 

 

ਪ੍ਰਧਾਨ ਮੰਤਰੀ ਨੇ ਆਈ.ਬੀ. ਦੇ ਕਰਮਚਾਰੀਆਂ ਨੂੰ ਵਿਸ਼ੇਸ਼ ਸੇਵਾ ਲਈ ਰਾਸ਼ਟਰਪਤੀ ਪੁਲਿਸ ਮੈਡਲ ਨਾਲ ਵੀ ਸਨਮਾਨਿਤ ਕੀਤਾ। ਪਹਿਲੀ ਵਾਰ, ਪ੍ਰਧਾਨ ਮੰਤਰੀ ਦੇ ਨਿਰਦੇਸ਼ਾਂ ਅਨੁਸਾਰ, ਵੱਖ-ਵੱਖ ਰਾਜਾਂ ਦੇ ਆਈਪੀਐੱਸ ਅਧਿਕਾਰੀਆਂ ਨੇ ਸਮਕਾਲੀ ਸੁਰੱਖਿਆ ਮੁੱਦਿਆਂ 'ਤੇ ਲੇਖ ਪੇਸ਼ ਕੀਤੇ, ਜਿਸ ਨੇ ਕਾਨਫਰੰਸ ਨੂੰ ਹੋਰ ਮਹੱਤਵ ਦਿੱਤਾ।

 

 

ਇਸ ਤੋਂ ਪਹਿਲਾਂ, 19 ਨਵੰਬਰ, 2021 ਨੂੰ ਕੇਂਦਰੀ ਗ੍ਰਹਿ ਮੰਤਰੀ ਦੁਆਰਾ ਕਾਨਫਰੰਸ ਦਾ ਉਦਘਾਟਨ ਕੀਤਾ ਗਿਆ ਸੀ, ਜਿਸ ਵਿੱਚ ਉਨ੍ਹਾਂ ਨੇ ਦੇਸ਼ ਦੇ ਤਿੰਨ-ਸਰਵੋਤਮ ਪੁਲਿਸ ਸਟੇਸ਼ਨਾਂ ਨੂੰ ਟਰਾਫੀਆਂ ਨਾਲ ਸਨਮਾਨਿਤ ਕੀਤਾ ਸੀ। ਗ੍ਰਹਿ ਮੰਤਰੀ ਨੇ ਸਾਰੇ ਵਿਚਾਰ-ਵਟਾਂਦਰਿਆਂ ਵਿੱਚ ਹਿੱਸਾ ਲਿਆ ਅਤੇ ਆਪਣੇ ਕੀਮਤੀ ਸੁਝਾਅ ਦਿੱਤੇ ਅਤੇ ਮਾਰਗ–ਦਰਸ਼ਨ ਕੀਤਾ।

 

 

*****

ਡੀਐੱਸ/ਐੱਸਐੱਚ



(Release ID: 1773803) Visitor Counter : 220