ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਅਭਿਲਾਸ਼ੀ ਡਾਇਰੈਕਟਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਦ੍ਰਿੜ੍ਹ ਵਿਸ਼ਵਾਸ ਹੋਣਾ ਚਾਹੀਦਾ ਹੈ: 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਮਾਸਟਰ ਕਲਾਸ ਵਿੱਚ ਮਧੁਰ ਭੰਡਾਰਕਰ


“ਓਟੀਟੀ ਪਲੈਟਫਾਰਮ ਨਵੇਂ ਜ਼ਮਾਨੇ ਦੇ ਫਿਲਮ ਨਿਰਮਾਤਾਵਾਂ ਦੇ ਲਈ ਚੰਗਾ ਅਵਸਰ ਪ੍ਰਦਾਨ ਕਰਦੇ ਹਨ”

Posted On: 21 NOV 2021 5:04PM by PIB Chandigarh

ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਡਾਇਰੈਕਟ ਮਧੁਰ ਭੰਡਾਰਕਰ ਨੇ ਅੱਜ 52ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ‘ਫਿਲਮ ਨਿਰਮਾਣ’’ਤੇ ਮਾਸਟਰ ਕਲਾਸ ਵਿੱਚ ਕਿਹਾ ਕਿ ਇੱਕ ਚੰਗੀ ਫਿਲਮ ਲਿਆਉਣ ਦੇ ਲਈ, ਅਭਿਲਾਸ਼ੀ ਫਿਲਮ ਡਾਇਰੈਕਟਾਂ ਨੂੰ ਆਪਣੀਆਂ ਕਹਾਣੀਆਂ ਵਿੱਚ ਦ੍ਰਿੜ੍ਹ ਵਿਸ਼ਵਾਸ ਹੋਣਾ ਚਾਹੀਦਾ ਹੈ।

ਸ਼੍ਰੀ ਭੰਡਾਰਕਰ ਨੇ ਕਿਹਾ,“ਮੇਰੀ ਫਿਲਮ ਦਾ ਕਨਸੈਪਟ ਹਮੇਸ਼ਾ ਮੇਰੇ ਤੋਂ ਹੀ ਪੈਦਾ ਹੁੰਦਾ ਹੈ। ਮੈਨੂੰ ਖ਼ੁਦ ’ਤੇ ਅਤੇ ਆਪਣੀ ਕਹਾਣੀਆਂ ’ਤੇ ਵਿਸ਼ਵਾਸ ਹੈ। ਜਦੋਂ ਮੈਂ ਕਿਸੇ ਕਹਾਣੀ ਵਿੱਚ ਦ੍ਰਿੜ੍ਹ ਵਿਸ਼ਵਾਸ ਪ੍ਰਾਪਤ ਕਰਦਾ ਹਾਂ,ਉਦੋਂ ਹੀ ਮੈਂ ਫਿਲਮ ਬਣਾਉਣ ਦੇ ਲਈ ਅੱਗੇ ਜਾਂਦਾ ਹਾਂ।”

ਸ਼੍ਰੀ ਭੰਡਾਰਕਰ ਨੇ ਕਿਹਾ ਕਿ ਕੈਮਰੇ ਨੂੰ ਜੋ ਵੀ ਫੜਦਾ ਹੈ ਉਹ ਜੀਵਨ ਭਰ ਬਣਿਆ ਰਹਿੰਦਾ ਹੈ, ਇਸ ਲਈ ਫਿਲਮ ਦੀ ਗਤੀ ਬਹੁਤ ਆਕਰਸ਼ਕ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ,“ਮੈਂ ਹਮੇਸ਼ਾ ਕਲਾਤਮਕ ਅਤੇ ਵਪਾਰਕ ਫ਼ਿਲਮਾਂ ਦੇ ਵਿੱਚ ਸੰਤੁਲਨ ਬਣਾਈ ਰੱਖਿਆ ਅਤੇ ਵਾਸਤਵਿਕ ਕਹਾਣੀਆਂ ’ਤੇ ਅਧਾਰਿਤ ਆਕਰਸ਼ਕ ਫਿਲਮਾਂ ਬਣਾਉਣ ਦੀ ਕੋਸ਼ਿਸ਼ ਕਰਦਾ ਹਾਂ।”

 

ਸਿਨੇਮਾ ਪ੍ਰੇਮੀਆਂ ਦੇ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਅੱਜ-ਕੱਲ੍ਹ ਓਟੀਟੀ ਪਲੈਟਫਾਰਮ ਅਭਿਲਾਸ਼ੀ ਡਾਇਰੈਕਟਾਂ ਅਤੇ ਨਿਰਮਾਤਾਵਾਂ ਨੂੰ ਚੰਗਾ ਅਵਸਰ ਪ੍ਰਦਾਨ ਕਰਦੇ ਹਨ।

ਪੇਜ਼3 ਅਤੇ ਟ੍ਰੈਫਿਕ ਸਿਗਨਲ ਜਿਹੀਆਂ ਪੁਰਸਕਾਰ ਜੇਤੂ ਫਿਲਮਾਂ ਦੇ ਡਾਇਰੈਕਟ ਨੇ ਆਪਣੀ ਸਿਨਮਈ ਯਾਤਰਾ ਦਾ ਵਰਣਨ ਕਰਦੇ ਹੋਏ ਕਿਹਾ ਕਿ ਚਾਂਦਨੀ ਬਾਰ ਨੇ ਮੇਰੇ ਵਿਸ਼ਵਾਸ ਅਤੇ ਆਤਮ ਵਿਸ਼ਵਾਸ ਨੂੰ ਵਧਾਇਆ। ਸ਼੍ਰੀ ਭੰਡਾਰਕਰ ਨੇ ਕਿਹਾ,“ਮੈਂ ਫਿਲਮ ਵਿੱਚ ਸ਼ੁਰੂ ਤੋਂ ਅੰਤ ਤੱਕ ਸੀ, ਹਾਲਾਂਕਿ ਇਹ ਇੱਕ ਡਾਰਕ ਅਤੇ ਡਿਪਰੈਸਿਵ ਫਿਲਮ ਸੀ, ਪਰ ਇਹ ਆਕਰਸ਼ਕ ਸੀ ਅਤੇ ਇਸ ਨੇ ਕੰਮ ਕੀਤਾ।

ਆਪਣੀ ਭਵਿੱਖ ਦੀ ਯੋਜਨਾ ਦੇ ਬਾਰੇ ਗੱਲਬਾਤ ਕਰਦੇ ਹੋਏ ਉਨ੍ਹਾਂ ਨੇ ਕਿਹਾ, “ਅਸੀਂ ਮਹਾਮਾਰੀ ਦੀ ਮਿਆਦ ਦੇ ਦੌਰਾਨ ਬਹੁਤ ਕਠਿਨ ਅਤੇ ਇਮਤਹਾਨ ਦੇ ਦੌਰ ’ਚੋਂ ਗੁਜਰੇ। ਇਸ ਲਈ ਹੁਣ ਮੈਂ ਬਹੁਤ ਜਲਦੀ ਇੱਕ ਕਾਮੇਡੀ ਫਿਲਮ ’ਤੇ ਕੰਮ ਸ਼ੁਰੂ ਕਰਨ ਜਾ ਰਿਹਾ ਹਾਂ।”

ਮਾਸਟਰ ਕਲਾਸ ਦਾ ਸੰਚਾਲਨ ਪ੍ਰਸਿੱਧ ਫਿਲਮ ਸਮੀਖਿਅਕ ਤਰਣ ਆਦਰਸ਼ ਨੇ ਕੀਤਾ ਸੀ। ਸੈਸ਼ਨ ਦੀ ਸਮਾਪਤੀ ਰਾਸ਼ਟਰੀ ਪੁਰਸਕਾਰ ਜੇਤੂ ਡਾਇਰੈਕਟ ਨੀਲਾ ਮਾਧਬ ਪਾਂਡਾ ਦੁਆਰਾ ਮਧੁਰ ਭੰਡਾਰਕਰ ਅਤੇ ਤਰਣ ਆਦਰਸ਼ ਦੇ ਸੁਆਗਤ ਦੇ ਨਾਲ ਹੋਇਆ।

 

******

 

ਟੀਮ ਇੱਫੀ/ ਪੀਆਈਬੀ/ ਐੱਨਟੀ/ ਐੱਸਐੱਸਪੀ/ਇੱਫੀ



(Release ID: 1773800) Visitor Counter : 185