ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਆਓ ਅਤੇ 'ਸਹਿਯੋਗੀ ਵਿਵਿਧਤਾ' ਦੇ ਭਾਰਤ ਦੇ 'ਸਿਨੇਮੈਟਿਕ ਕਲਾਈਡੋਸਕੋਪ' ਦਾ ਹਿੱਸਾ ਬਣੋ: ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) 52 ਉਦਘਾਟਨ ਸਮਾਰੋਹ ਵਿੱਚ ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰੀ



“ਸਰਕਾਰ ਦਾ ਉਦੇਸ਼ ਭਾਰਤ ਨੂੰ ਵਿਸ਼ਵ ਸਿਨੇਮਾ ਦਾ ਕੇਂਦਰ ਬਣਾਉਣਾ ਹੈ, ਫ਼ਿਲਮ ਨਿਰਮਾਤਾਵਾਂ ਅਤੇ ਫ਼ਿਲਮ ਪ੍ਰੇਮੀਆਂ ਲਈ ਪਸੰਦ ਦਾ ਸਥਾਨ”: ਸੂਚਨਾ ਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ

“ਕਨੈਕਟੀਵਿਟੀ, ਸੰਸਕ੍ਰਿਤੀ ਅਤੇ ਵਣਜ ਦੇ ਵਿਲੱਖਣ ਸੁਮੇਲ ਨਾਲ, ਭਾਰਤ ਸਿਨੇਮੈਟਿਕ ਈਕੋਸਿਸਟਮ ਦੇ ਕੇਂਦਰ ਵਿੱਚ ਹੋਣ ਲਈ ਤਿਆਰ ਹੈ"

"ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਵਿੱਚ, ਭਾਰਤ ਦਾ ਟੀਚਾ ਫਿਲਮ ਨਿਰਮਾਣ ਲਈ ਵਿਸ਼ਵ ਪੱਧਰ 'ਤੇ ਪਸੰਦੀਦਾ ਸਥਾਨ ਬਣਨ ਦਾ ਹੈ": ਰਾਜ ਮੰਤਰੀ ਡਾ. ਐੱਲ ਮੁਰੂਗਨ

ਆਤਮਨਿਰਭਰ ਭਾਰਤ ਦੇ ਟੀਚੇ ਦੇ ਅਨੁਸਾਰ, ਗੋਆ ਦਾ ਟੀਚਾ ਫਿਲਮ ਅਤੇ ਮਨੋਰੰਜਨ ਦੇ ਖੇਤਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨਾ ਹੈ: ਗੋਆ ਦੇ ਮੁੱਖ ਮੰਤਰੀ, ਸ਼੍ਰੀ ਪ੍ਰਮੋਦ ਸਾਵੰਤ

ਕੋਵਿਡ-19 ਵੈਕਸੀਨ ਲਗਾਉਣ ਵਿੱਚ ਰਾਸ਼ਟਰ ਦੀ ਸ਼ਾਨਦਾਰ ਪ੍ਰਾਪਤੀ ਨੇ ਫਿਲਮ ਪ੍ਰੇਮੀਆਂ ਨੂੰ ਸ਼ਾਨ ਨਾਲ ਇੱਫੀ ਮਨਾਉਣ ਵਿੱਚ ਮਦਦ ਕੀਤੀ ਹੈ: ਕੇਂਦਰੀ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ

Posted On: 20 NOV 2021 6:23PM by PIB Chandigarh

ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਦੇ 52ਵੇਂ ਸੰਸਕਰਣ ਦੀ ਸ਼ੁਰੂਆਤ ਅੱਜ, 20 ਨਵੰਬਰ, 2021 ਨੂੰ ਪਣਜੀ, ਗੋਆ ਵਿੱਚ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਇਨਡੋਰ ਸਟੇਡੀਅਮ ਵਿੱਚ ਇੱਕ ਸ਼ਾਨਦਾਰ ਉਦਘਾਟਨੀ ਸਮਾਰੋਹ ਨਾਲ ਹੋਈ, ਜਿਸ ਵਿੱਚ, ਬਹੁਤ ਸਾਰੀਆਂ ਚੀਜ਼ਾਂ ਪਹਿਲੀ ਵਾਰ ਵਾਪਰ ਰਹੀਆਂ ਹਨ।




 

ਗੋਆ ਵਿੱਚ ਫਿਲਮ ਪ੍ਰੇਮੀਆਂ ਦਾ ਸੁਆਗਤ ਕਰਦੇ ਹੋਏ, ਉਨ੍ਹਾਂ ਯਾਦ ਕੀਤਾ ਕਿ ਗੋਆ ਆਪਣੀ ਆਜ਼ਾਦੀ ਦਾ 60ਵਾਂ ਵਰ੍ਹਾ ਮਨਾ ਰਿਹਾ ਹੈ, ਜਦੋਂ ਕਿ ਰਾਸ਼ਟਰ ਆਜ਼ਾਦੀ ਦਾ 75ਵਾਂ ਵਰ੍ਹਾ ਮਨਾ ਰਿਹਾ ਹੈ, ਕੇਂਦਰੀ ਸੂਚਨਾ ਤੇ ਪ੍ਰਸਾਰਣ ਅਤੇ ਯੁਵਾ ਮਾਮਲੇ ਅਤੇ ਖੇਡ ਮੰਤਰੀ, ਸ਼੍ਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ 

ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਸਾਡੇ ਲਈ ਇੱਕ ਅਜਿਹਾ ਅਵਸਰ ਹੈ ਜਦੋਂ ਅਸੀਂ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ਵੇਲੇ ਤੱਕ ਦੇਸ਼ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦਾ ਸਮੂਹਿਕ ਸੰਕਲਪ ਲੈਂਦੇ ਹਾਂ। "ਇਹ ਭਾਰਤੀ ਸਿਨੇਮਾ ਲਈ ਇੱਕ ਵਿਲੱਖਣ ਅਵਸਰ ਪੇਸ਼ ਕਰਦਾ ਹੈ ਅਤੇ ਸਾਰੇ ਪਲੈਟਫਾਰਮਾਂ ਵਿੱਚ, ਸਾਰੇ ਪੱਧਰਾਂ 'ਤੇ, ਸਾਰੀਆਂ ਖੇਤਰੀ ਭਾਸ਼ਾਵਾਂ ਵਿੱਚ, ਘਰੇਲੂ ਅਤੇ ਵਿਸ਼ਵ ਪੱਧਰ 'ਤੇ ਕੰਟੈਂਟ ਦੀ ਰਚਨਾ ਅਤੇ ਪ੍ਰਸਾਰ ਵਿੱਚ ਅਦੁੱਤੀ ਸੰਭਾਵਨਾਵਾਂ ਦੀ ਪੇਸ਼ਕਸ਼ ਕਰਦਾ ਹੈ।"




 

ਮੰਤਰੀ ਨੇ ਦੱਸਿਆ ਕਿ ਇਸ ਪਰਿਪੇਖ ਨੂੰ ਧਿਆਨ ਵਿੱਚ ਰੱਖਦੇ ਹੋਏ, ਇੱਫੀ 52 ਨੇ ਦੁਨੀਆ ਭਰ ਦੀਆਂ ਫਿਲਮਾਂ ਅਤੇ ਫਿਲਮ ਨਿਰਮਾਤਾਵਾਂ ਦਾ ਇੱਕ ਵਿਵਿਧ ਗੁਲਦਸਤਾ ਇਕੱਤਰ ਕੀਤਾ ਹੈ।  “ਇੱਫੀ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਹਿਲੀ ਵਾਰ ਹੋ ਰਹੀਆਂ ਹਨ। ਪਹਿਲੀ ਵਾਰ, ਇੱਫੀ ਨੇ ਓਟੀਟੀ (OTT) ਪਲੈਟਫਾਰਮਾਂ ਨੂੰ ਆਉਣ ਦੀ ਇਜਾਜ਼ਤ ਦਿੱਤੀ ਹੈ ਅਤੇ ਪਿਛਲੇ ਕੁਝ ਵਰ੍ਹਿਆਂ ਵਿੱਚ ਉਹਨਾਂ ਨੇ ਜੋ ਵੀ ਕੁਝ ਤਿਆਰ ਕੀਤਾ ਹੈ, ਉਸ ਨੂੰ ਦਿਖਾਉਣ ਅਤੇ ਪ੍ਰਸਤੁਤ ਕਰਨ ਦੀ ਇਜਾਜ਼ਤ ਦਿੱਤੀ ਹੈ।

 

ਮੰਤਰੀ ਨੇ ਦੱਸਿਆ ਕਿ ਇੱਫੀ (IFFI) ਨਵੀਂ ਟੈਕਨੋਲੋਜੀ ਨੂੰ ਅਪਣਾਅ ਰਿਹਾ ਹੈ ਅਤੇ ਬਦਲਾਅ ਦੀ ਗਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਕਲਾਕਾਰਾਂ ਅਤੇ ਉਦਯੋਗਾਂ ਨੂੰ ਇੱਕ ਦੂਜੇ ਨਾਲ ਜੁੜਨ ਲਈ ਇੱਕ ਪਲੈਟਫਾਰਮ ਪ੍ਰਦਾਨ ਕਰ ਰਿਹਾ ਹੈ।

 

ਪਹਿਲੀ ਵਾਰ, ਪੰਜ ਬ੍ਰਿਕਸ ਦੇਸ਼ਾਂ, ਯਾਨੀ ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫ਼ਰੀਕਾ ਅਤੇ ਨਿਸ਼ਚਿਤ ਤੌਰ ‘ਤੇ ਭਾਰਤ ਦੀਆਂ ਫਿਲਮਾਂ ਨੂੰ ਇੱਫੀ ਦੇ ਨਾਲ-ਨਾਲ ਬ੍ਰਿਕਸ ਫਿਲਮ ਫੈਸਟੀਵਲ ਜ਼ਰੀਏ ਪ੍ਰਦਰਸ਼ਿਤ ਕੀਤਾ ਜਾਵੇਗਾ। ਇੱਫੀ ਵਿੱਚ 300 ਤੋਂ ਵੱਧ ਫਿਲਮਾਂ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ। ਮੰਤਰੀ ਨੇ ਦੱਸਿਆ ਕਿ ਫੈਸਟੀਵਲ ਵਿੱਚ ਤਕਰੀਬਨ 75 ਦੇਸ਼ਾਂ ਦੀਆਂ 148 ਅੰਤਰਰਾਸ਼ਟਰੀ ਫਿਲਮਾਂ ਦਿਖਾਈਆਂ ਜਾਣਗੀਆਂ।

 

ਇੱਫੀ ਨੇ 75 ਉੱਭਰਦੇ "ਕੱਲ੍ਹ ਦੇ ਰਚਨਾਤਮਕ ਯੁਵਾ ਦਿਮਾਗ" ਦਾ ਐਲਾਨ ਕੀਤਾ ਅਤੇ ਸਨਮਾਨਿਤ ਕੀਤਾ ਜਦਕਿ ਦੇਸ਼ ਸਾਡੀ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤੀ ਆਜ਼ਾਦੀ ਦੇ 75ਵੇਂ ਵਰ੍ਹੇ ਦਾ ਜਸ਼ਨ ਮਨਾ ਰਿਹਾ ਹੈ, ਦੇਸ਼ ਦੇ ਹਰ ਰਾਜ ਵਿੱਚ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਝੰਡੇ ਲਹਿਰਾ ਰਹੇ ਹਨ, ਅਜਿਹੇ ਵਿੱਚ ਇੱਫੀ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਣ ਲਈ ਦੇਸ਼ ਭਰ ਤੋਂ 75 ਨੌਜਵਾਨ ਆਕਾਂਖੀ ਫਿਲਮ ਨਿਰਮਾਤਾਵਾਂ ਨੂੰ ਚੁਣਿਆ ਗਿਆ ਹੈ। ਅੱਜ ਉਦਘਾਟਨੀ ਸਮਾਰੋਹ ਦੌਰਾਨ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।

ਨਵੀਂ ਪਹਿਲ ਬਾਰੇ ਬੋਲਦੇ ਹੋਏ, ਮੰਤਰੀ ਨੇ ਕਿਹਾ: “ਪਹਿਲੀ ਵਾਰ, ਅਸੀਂ ਭਾਰਤ ਦੀ ਆਜ਼ਾਦੀ ਦੇ 75 ਵਰ੍ਹਿਆਂ ਦਾ ਜਸ਼ਨ ਮਨਾਉਂਦੇ ਹੋਏ, 75 ਨੌਜਵਾਨ ਦਿਮਾਗ਼ਾਂ ਨੂੰ ਪਹਿਚਾਣ ਅਤੇ ਸਲਾਹ ਦੇ ਰਹੇ ਹਾਂ।  ਉਨ੍ਹਾਂ ਦੀ ਚੋਣ ਗ੍ਰੈਂਡ ਜਿਊਰੀ ਅਤੇ ਚੋਣ ਜਿਊਰੀ ਦੁਆਰਾ ਪੂਰੀ ਸੁਚੇਤਤਾ ਨਾਲ ਅਪਣਾਈ ਗਈ ਚੋਣ ਪ੍ਰਕਿਰਿਆ ਤੋਂ ਬਾਅਦ ਕੀਤੀ ਗਈ ਹੈ।





 

ਮੰਤਰੀ ਨੇ ਦੱਸਿਆ ਕਿ ਸਭ ਤੋਂ ਛੋਟੀ ਉਮਰ ਦੇ ਉਮੀਦਵਾਰ ਦੀ ਉਮਰ ਸਿਰਫ਼ 16 ਸਾਲ ਹੈ ਅਤੇ 75 ਉੱਭਰਦੇ ਕਲਾਕਾਰਾਂ ਦੀ ਸੂਚੀ ਵਿੱਚ ਬਹੁਤ ਸਾਰੇ ਅਜਿਹੇ ਹਨ ਜੋ ਭਾਰਤ ਦੇ ਵਿਭਿੰਨ ਛੋਟੇ ਕਸਬਿਆਂ ਅਤੇ ਸ਼ਹਿਰਾਂ ਤੋਂ ਚੁਣੇ ਗਏ ਹਨ। 

 

ਮੰਤਰੀ ਨੇ ਇੱਫੀ ਲਈ ਸਰਕਾਰ ਦੇ ਪ੍ਰਗਤੀਸ਼ੀਲ ਅਤੇ ਉਤਸ਼ਾਹੀ ਵਿਜ਼ਨ ਦੀ ਰੂਪਰੇਖਾ ਵੀ ਦਿੱਤੀ।  "ਇੱਫੀ ਲਈ ਸਾਡੀ ਸਰਕਾਰ ਦਾ ਵਿਜ਼ਨ ਇੱਕ ਸਮਾਗਮ ਤੱਕ ਸੀਮਤ ਨਹੀਂ ਹੈ, ਬਲਕਿ ਇੱਫੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਦੋਂ ਭਾਰਤ ਆਪਣੀ ਆਜ਼ਾਦੀ ਦਾ 100ਵਾਂ ਵਰ੍ਹਾ ਮਨਾਉਂਦਾ ਹੈ।"

 

ਸੂਚਨਾ ਤੇ ਪ੍ਰਸਾਰਣ ਮੰਤਰੀ ਨੇ ਭਾਰਤ ਨੂੰ ਕੰਟੈਂਟ ਕ੍ਰੀਏਸ਼ਨ ਪਾਵਰਹਾਊਸ ਅਤੇ ਵਿਸ਼ਵ ਦਾ ਪੋਸਟ-ਪ੍ਰੋਡਕਸ਼ਨ ਹੱਬ ਬਣਾਉਣ ਲਈ ਸਰਕਾਰ ਦੀ ਦ੍ਰਿੜ੍ਹ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ।  “ਸਾਡਾ ਉਦੇਸ਼ ਖੇਤਰੀ ਫੈਸਟੀਵਲਾਂ ਨੂੰ ਵਧਾ ਕੇ ਭਾਰਤ ਨੂੰ ਸਮੱਗਰੀ ਨਿਰਮਾਣ, ਖ਼ਾਸ ਕਰਕੇ ਖੇਤਰੀ, ਦਾ ਇੱਕ ਪਾਵਰਹਾਊਸ ਬਣਾਉਣਾ ਹੈ। ਅਸੀਂ ਆਪਣੇ ਕੌਸ਼ਲ ਸੰਪਨ ਨੌਜਵਾਨਾਂ ਵਿੱਚ ਮੌਜੂਦ ਅਪਾਰ ਤਕਨੀਕੀ ਪ੍ਰਤਿਭਾ ਦਾ ਲਾਭ ਉਠਾ ਕੇ, ਭਾਰਤ ਨੂੰ ਵਿਸ਼ਵ ਦਾ ਪੋਸਟ-ਪ੍ਰੋਡਕਸ਼ਨ ਹੱਬ ਬਣਾਉਣ ਦੇ ਆਪਣੇ ਪ੍ਰਯਤਨਾਂ ਪ੍ਰਤੀ ਵੀ ਦ੍ਰਿੜ੍ਹ ਹਾਂ। ਸਾਡਾ ਉਦੇਸ਼ ਭਾਰਤ ਨੂੰ ਵਿਸ਼ਵ ਸਿਨੇਮਾ ਦਾ ਕੇਂਦਰ ਬਣਾਉਣਾ ਹੈ - ਫਿਲਮਾਂ ਅਤੇ ਫੈਸਟੀਵਲਾਂ ਲਈ ਇੱਕ ਮੰਜ਼ਿਲ ਅਤੇ ਫਿਲਮ ਨਿਰਮਾਤਾਵਾਂ ਅਤੇ ਪ੍ਰੇਮੀਆਂ ਲਈ ਸਭ ਤੋਂ ਪਸੰਦੀਦਾ ਸਥਾਨ!

 

"ਅੱਜ ਦੁਨੀਆ ਭਾਰਤ ਦੀ ਕਹਾਣੀ ਸੁਣਨਾ ਚਾਹੁੰਦੀ ਹੈ"

 

ਮੰਤਰੀ ਨੇ ਕਿਹਾ ਕਿ ਭਾਰਤ ਭਾਰਤ ਦੀ ਕਹਾਣੀ ਸੁਣਾ ਕੇ ਦੁਨੀਆ ਨੂੰ ਮੋਹਿਤ ਕਰ ਸਕਦਾ ਹੈ - ਉੱਭਰਦੇ, ਸ਼ਕਤੀਸ਼ਾਲੀ ਅਤੇ ਜੀਵੰਤ ਅਰਬਾਂ ਦੀ ਕਹਾਣੀ, ਜੋ ਦੁਨੀਆ ਨੂੰ ਭਾਰਤ ਦੇ ਮਾਰਗ 'ਤੇ ਅਗਵਾਈ ਕਰਨ ਲਈ ਤਿਆਰ ਹੈ।

 

ਕੇਂਦਰੀ ਮੰਤਰੀ ਨੇ ਇਸ ਖੇਤਰ ਵਿੱਚ ਰੋਜ਼ਗਾਰ ਦੀਆਂ ਅਥਾਹ ਸੰਭਾਵਨਾਵਾਂ ਨੂੰ ਵੀ ਉਜਾਗਰ ਕੀਤਾ। "ਫਿਲਮ ਅਤੇ ਮਨੋਰੰਜਨ ਉਦਯੋਗ ਰੋਜ਼ਗਾਰ ਦੇ ਵੱਡੇ ਅਵਸਰ ਪੇਸ਼ ਕਰਦਾ ਹੈ ਕਿਉਂਕਿ ਅਸੀਂ ਸਮੱਗਰੀ ਅਤੇ ਫਿਲਮ ਨਿਰਮਾਣ ਦੇ ਡਿਜੀਟਲ ਯੁੱਗ ਵਿੱਚ ਛਲਾਂਗ ਮਾਰਦੇ ਹਾਂ, ਫਿਲਮ ਪ੍ਰੇਮੀਆਂ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਫਿਲਮ ਆਰਕਾਈਵਿੰਗ ਦੀਆਂ ਸੰਭਾਵਨਾਵਾਂ ਨੂੰ ਵੀ ਨਹੀਂ ਭੁੱਲਣਾ ਚਾਹੀਦਾ।"

 

ਇਹ ਨੋਟ ਕਰਦੇ ਹੋਏ ਕਿ ਫਿਲਮ ਨਿਰਮਾਣ ਦੇ ਖੇਤਰ ਵਿੱਚ ਕੰਮ ਕਰਨ ਵਾਲੇ ਬਹੁਤੇ ਲੋਕ ਯੁਵਾ ਹਨ, ਮੰਤਰੀ ਨੇ ਕਿਹਾ ਕਿ ਨੌਜਵਾਨ ਨਵੀਂ ਸਮੱਗਰੀ ਲਈ ਪਾਵਰ ਹਾਊਸ ਹਨ।  "ਮੀਡੀਆ ਅਤੇ ਮਨੋਰੰਜਨ ਖੇਤਰ ਭਾਰਤ ਦੁਆਰਾ ਪੇਸ਼ ਕੀਤੇ ਗਏ ਤਿੰਨ ਵਿਲੱਖਣ ਪ੍ਰਸਤਾਵਾਂ 'ਤੇ ਅਧਾਰਿਤ ਹੈ - ਬਹੁਤੇਰੀ ਅਤੇ ਸਮਰੱਥ ਲੇਬਰ, ਲਗਾਤਾਰ ਵੱਧ ਰਹੇ ਖਪਤ ਖ਼ਰਚੇ ਅਤੇ ਇੱਕ ਵਿਵਿਧ ਸੰਸਕ੍ਰਿਤੀ ਅਤੇ ਭਾਸ਼ਾਈ ਵਿਰਾਸਤ।  ਦੁਨੀਆ ਵਿੱਚ ਤੁਹਾਡੇ ਪਾਸ ਮੋਬਾਈਲ, ਇੰਟਰਨੈਟ ਅਤੇ ਡਿਜੀਟਲਾਈਜ਼ੇਸ਼ਨ ਦੇ ਵਿਆਪਕ ਫੁਟ-ਪ੍ਰਿੰਟ ਦੁਆਰਾ ਸੰਚਾਲਿਤ ਚੀਜ਼ਾਂ ਹੋਰ ਕਿੱਥੇ ਹਨ?"

 

ਮੰਤਰੀ ਨੇ ਕਿਹਾ ਕਿ ਕਨੈਕਟੀਵਿਟੀ, ਸੰਸਕ੍ਰਿਤੀ ਅਤੇ ਵਣਜ ਦੇ ਇਸ ਵਿਲੱਖਣ ਸੁਮੇਲ ਨਾਲ, ਭਾਰਤ ਸਿਨੇਮੈਟਿਕ ਈਕੋਸਿਸਟਮ ਦੇ ਕੇਂਦਰ ਵਿੱਚ ਹੋਣ ਲਈ ਤਿਆਰ ਹੈ।  "ਅੱਜ ਭਾਰਤ ਦੀ ਕਹਾਣੀ ਭਾਰਤੀਆਂ ਦੁਆਰਾ ਲਿਖੀ ਅਤੇ ਪਰਿਭਾਸ਼ਿਤ ਕੀਤੀ ਜਾ ਰਹੀ ਹੈ।" 

 

ਫਿਲਮ ਪ੍ਰੇਮੀਆਂ ਨੂੰ ਸੰਬੋਧਿਤ ਕਰਦੇ ਹੋਏ, ਕੇਂਦਰੀ ਮੰਤਰੀ ਨੇ ਭਾਰਤ ਅਤੇ ਦੁਨੀਆ ਭਰ ਦੇ ਸਾਰੇ ਫਿਲਮ ਨਿਰਮਾਤਾਵਾਂ ਨੂੰ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਦੇ ਸਹਿਯੋਗੀ ਵਿਵਿਧਤਾ ਦੇ ਸਿਨੇਮੈਟਿਕ ਕਲਾਈਡੋਸਕੋਪ ਦਾ ਹਿੱਸਾ ਬਣਨ ਲਈ ਇੱਕ ਭਾਵੁਕ ਸੱਦਾ ਦਿੱਤਾ। “ਭਾਰਤ ਦੀ ਕਹਾਣੀ ਭਾਰਤੀਆਂ ਦੁਆਰਾ ਲਿਖੀ ਅਤੇ ਪਰਿਭਾਸ਼ਿਤ ਕੀਤੀ ਜਾ ਰਹੀ ਹੈ। ਸਾਰੇ ਫਿਲਮ ਨਿਰਮਾਤਾਵਾਂ ਨੂੰ ਸਾਡਾ ਸੰਦੇਸ਼ ਇਹ ਹੈ - ਆਓ ਭਾਰਤ ਦੇ 'ਸਹਿਯੋਗੀ ਵਿਵਿਧਤਾ' ਦੇ 'ਸਿਨੇਮੈਟਿਕ ਕਲਾਈਡੋਸਕੋਪ' ਦਾ ਹਿੱਸਾ ਬਣੋ, ਜੋ ਇੱਕ ਉੱਭਰ ਰਹੇ, ਆਕਾਂਖੀ ਅਰਬ ਦੀ ਅਵਾਜ਼ ਵਜੋਂ ਨਵੀਂ ਪ੍ਰਗਤੀ ਕਰਨ ਲਈ ਤਿਆਰ ਹੈ, ਇਸ ਦਹਾਕੇ ਅਤੇ ਇਸ ਤੋਂ ਬਾਅਦ ਦੀ ਅਗਵਾਈ ਕਰਨ ਅਤੇ ਕੇਂਦਰੀ-ਸਟੇਜ ਲੈਣ ਲਈ ਤਿਆਰ ਹੈ।"





 

ਮੰਤਰੀ ਨੇ ਅੱਜ ਉਦਘਾਟਨ ਸਮਾਰੋਹ ਵਿੱਚ ਹਾਲੀਵੁੱਡ ਫਿਲਮ ਨਿਰਮਾਤਾ ਮਾਰਟਿਨ ਸਕੋਰਸੇਸ ਅਤੇ ਹੰਗਰੀ ਦੇ ਫਿਲਮ ਨਿਰਮਾਤਾ ਇਸਤੇਵਾਨ ਸਾਬੋ ਨੂੰ ਵਧਾਈਆਂ ਦਿੱਤੀਆਂ, ਜਿਨ੍ਹਾਂ ਨੂੰ ਸੱਤਿਆਜੀਤ ਰੇ ਲਾਈਫ਼ਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।

ਸ਼੍ਰੀ ਠਾਕੁਰ ਨੇ “ਡ੍ਰੀਮ ਗਰਲ” ਹੇਮਾ ਮਾਲਿਨੀ ਦੀ ਸ਼ਲਾਘਾ ਕੀਤੀ, ਜਿਨ੍ਹਾਂ ਨੂੰ ਅੱਜ 2021 ਲਈ ਇੰਡੀਅਨ ਫਿਲਮ ਪਰਸਨੈਲਿਟੀ ਆਵ੍ ਦ ਯੀਅਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਹ ਜਿਨ੍ਹਾਂ ਨੇ ਫਿਲਮ ਪ੍ਰੇਮੀਆਂ ਦੀਆਂ ਪੀੜ੍ਹੀਆਂ ਨੂੰ ਮੰਤਰਮੁਗਧ ਕੀਤਾ ਹੈ। ਉਨ੍ਹਾਂ ਨੇ ਮਕਬੂਲ ਗੀਤਕਾਰ ਅਤੇ ਚੇਅਰਪਰਸਨ, ਸੀਬੀਐੱਫਸੀ, ਪ੍ਰਸੂਨ ਜੋਸ਼ੀ ਦੀ ਵੀ ਪ੍ਰਸ਼ੰਸਾ ਕੀਤੀ, ਜਿਨ੍ਹਾਂ ਨੂੰ ਵੀ 2021 ਲਈ ਇੰਡੀਅਨ ਫਿਲਮ ਪਰਸਨੈਲਿਟੀ ਆਵ੍ ਦ ਯੀਅਰ ਅਵਾਰਡ ਨਾਲ ਸਨਮਾਨਿਤ ਕੀਤਾ ਜਾ ਰਿਹਾ ਹੈ। 

ਕੇਂਦਰੀ ਸੂਚਨਾ ਤੇ ਪ੍ਰਸਾਰਣ ਰਾਜ ਮੰਤਰੀ ਡਾ. ਐੱਲ ਮੁਰੂਗਨ ਨੇ ਕਿਹਾ ਕਿ ਇੱਫੀ ਵਿਭਿੰਨ ਸਮਾਜਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਸਮਝਣ ਅਤੇ ਵਿਸ਼ਵ ਸਿਨੇਮਾ ਦੀ ਕਦਰ ਕਰਨ ਦੀ ਇਜਾਜ਼ਤ ਦਿੰਦਾ ਹੈ।  "ਸਾਡੇ ਅਭਿਨੇਤਾ ਅਤੀਤ ਦੇ ਮਹਾਨ ਨਾਇਕਾਂ ਅਤੇ ਮਹਾਨ ਘਟਨਾਵਾਂ ਨੂੰ ਜੀਵੰਤ ਕਰਦੇ ਹਨ।"




 

ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਗਤੀਸ਼ੀਲ ਅਗਵਾਈ ਹੇਠ ਭਾਰਤ ਦਾ ਟੀਚਾ ਫਿਲਮ ਨਿਰਮਾਣ ਲਈ ਆਕਰਸ਼ਕ ਸਥਾਨ ਬਣਨ ਦਾ ਹੈ।  "ਅਸੀਂ ਫਿਲਮ ਨਿਰਮਾਤਾਵਾਂ ਦੀ ਸੁਵਿਧਾ ਲਈ ਸੰਪਰਕ ਦੇ ਇੱਕ ਬਿੰਦੂ ਵਜੋਂ, ਫਿਲਮ ਸੁਵਿਧਾ ਦਫ਼ਤਰ ਖੋਲ੍ਹਿਆ ਹੈ।" 

 

 52ਵੇਂ ਇੱਫੀ ਵਿੱਚ ਡੈਲੀਗੇਟਾਂ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ, ਗੋਆ ਦੇ ਮੁੱਖ ਮੰਤਰੀ, ਸ਼੍ਰੀ ਪ੍ਰਮੋਦ ਸਾਵੰਤ ਨੇ ਸਾਬਕਾ ਕੇਂਦਰੀ ਰੱਖਿਆ ਮੰਤਰੀ ਸਵਰਗੀ ਡਾ. ਮਨੋਹਰ ਪਰੀਕਰ ਨੂੰ ਯਾਦ ਕੀਤਾ, ਜਿਨ੍ਹਾਂ ਨੇ ਗੋਆ ਦੇ ਮੁੱਖ ਮੰਤਰੀ ਵਜੋਂ ਪਹਿਲੀ ਵਾਰ ਗੋਆ ਵਿੱਚ ਇੱਫੀ ਦੀ ਮੇਜ਼ਬਾਨੀ ਕੀਤੀ ਸੀ, ਜਿਸ ਤੋਂ ਬਾਅਦ ਪਿਛਲੇ 17 ਵਰ੍ਹਿਆਂ ਤੋਂ ਇੱਫੀ ਦੀ ਮੇਜ਼ਬਾਨੀ ਬੀਚ ਸ਼ਹਿਰ ਵਿੱਚ ਕੀਤੀ ਜਾ ਰਹੀ ਹੈ। 




 

"ਟੂਰਿਜ਼ਮ ਵਾਲੇ ਰਾਜ ਵਿੱਚ ਫਿਲਮਾਂ ਦੀ ਸ਼ੂਟਿੰਗ ਨੂੰ ਉਤਸ਼ਾਹਿਤ ਕਰਨ ਲਈ, ਅਸੀਂ ਰਾਜ ਵਿੱਚ ਫਿਲਮਾਂ ਦੀ ਸ਼ੂਟਿੰਗ ਨੂੰ ਹੁਲਾਰਾ ਦੇਣ ਲਈ ਸਿੰਗਲ ਵਿੰਡੋ ਕਲੀਅਰੈਂਸ ਦੇ ਰਹੇ ਹਾਂ।" ਮੁੱਖ ਮੰਤਰੀ ਨੇ ਪ੍ਰਧਾਨ ਮੰਤਰੀ ਨੂੰ ਦੁਨੀਆ ਨੂੰ ਇਹ ਦਿਖਾਉਣ ਲਈ ਵਧਾਈ ਦਿੱਤੀ ਕਿ ਦੇਸ਼ ਤੇਜ਼ੀ ਨਾਲ ਸੈਂਕੜੇ ਕਰੋੜ ਲੋਕਾਂ ਦਾ ਟੀਕਾਕਰਣ ਕਰਨ ਦੇ ਸਮਰੱਥ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਤਮਨਿਰਭਰ ਭਾਰਤ ਦੇ ਟੀਚੇ ਦੇ ਅਨੁਸਾਰ, ਗੋਆ ਦਾ ਟੀਚਾ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਫਿਲਮ ਅਤੇ ਮਨੋਰੰਜਨ ਦੇ ਖੇਤਰ ਵਿੱਚ ਆਤਮਨਿਰਭਰਤਾ ਪ੍ਰਾਪਤ ਕਰਨਾ ਹੈ। 

ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ, ਸ਼੍ਰੀ ਅਪੂਰਵ ਚੰਦ੍ਰਾ ਨੇ ਕਿਹਾ ਕਿ ਇੱਫੀ 50 ਵਰ੍ਹਿਆਂ ਤੋਂ ਵੱਧ ਦੀ ਸਮ੍ਰਿੱਧ ਵਿਰਾਸਤ ਵਾਲਾ ਦੇਸ਼ ਦਾ ਸਭ ਤੋਂ ਵੱਡਾ ਅਤੇ ਸਰਵੋਤਮ ਫਿਲਮ ਫੈਸਟੀਵਲ ਹੈ।  "ਇੱਫੀ ਨੌਂ ਦਿਨਾਂ ਦੇ ਫੈਸਟੀਵਲ ਵਿੱਚ ਇੱਕ ਸਥਾਨ 'ਤੇ ਭਾਰਤ ਅਤੇ ਪੂਰੀ ਦੁਨੀਆ ਦੀਆਂ ਚੰਗੀਆਂ ਫਿਲਮਾਂ ਦਾ ਜਸ਼ਨ ਹੈ।"




 

ਸਕੱਤਰ ਨੇ ਦੱਸਿਆ ਕਿ ਕੋਵਿਡ-19 ਚੁਣੌਤੀ ਦੇ ਬਾਵਜੂਦ ਇਹ ਫੈਸਟੀਵਲ ਵੱਡਾ ਹੋ ਗਿਆ ਹੈ।  “ਭਾਵੇਂ ਅਸੀਂ ਹਾਈਬ੍ਰਿਡ ਮੋਡ ਵਿੱਚ ਜਸ਼ਨ ਮਨਾ ਰਹੇ ਹਾਂ, ਫਿਲਮ ਉਤਸਵ ਕਿਸੇ ਨਾਲੋਂ ਵੀ ਵੱਡਾ ਹੋ ਗਿਆ ਹੈ। ਸਾਨੂੰ ਪਿਛਲੇ ਸਾਲ 69 ਦੇਸ਼ਾਂ ਦੇ ਮੁਕਾਬਲੇ, ਕੋਵਿਡ-19 ਦੇ ਬਾਵਜੂਦ 96 ਦੇਸ਼ਾਂ ਤੋਂ 624 ਐਂਟਰੀਆਂ ਪ੍ਰਾਪਤ ਹੋਈਆਂ। ਭਾਰਤ ਦੀਆਂ 18 ਵਿਭਿੰਨ ਭਾਸ਼ਾਵਾਂ ਦੀਆਂ 44 ਫਿਲਮਾਂ ਭਾਰਤੀ ਪੈਨੋਰਮਾ ਸੈਕਸ਼ਨ ਵਿੱਚ ਪ੍ਰਦਰਸ਼ਿਤ ਕੀਤੀਆਂ ਜਾ ਰਹੀਆਂ ਹਨ, ਜਿਸ ਵਿੱਚ ‘ਦਿਮਾਸਾ’ ਭਾਸ਼ਾ ਦੀ ਇੱਕ ਫਿਲਮ ਵੀ ਸ਼ਾਮਲ ਹੈ, ਜਦਕਿ ਇਹ ਭਾਸ਼ਾ ਸੰਵਿਧਾਨ ਦੀ 8ਵੀਂ ਅਨੁਸੂਚੀ ਵਿੱਚ ਵੀ ਨਹੀਂ ਹੈ। ਇੱਥੇ 12 ਵਿਸ਼ਵ ਪ੍ਰੀਮੀਅਰ, 7 ਅੰਤਰਰਾਸ਼ਟਰੀ ਪ੍ਰੀਮੀਅਰ ਅਤੇ 64 ਰਾਸ਼ਟਰੀ ਪ੍ਰੀਮੀਅਰ ਹੋ ਰਹੇ ਹਨ, ਜੋ ਦਰਸਾਉਂਦੇ ਹਨ ਕਿ ਇੱਫੀ ਲਈ ਪਿਆਰ ਸਾਲ ਦਰ ਸਾਲ ਵਧ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਅਸੀਂ ਇਨ੍ਹਾਂ ਕੋਵਿਡ ਸਮਿਆਂ ਦੌਰਾਨ ਚੁਣੌਤੀ ਦਾ ਸਫ਼ਲਤਾਪੂਰਵਕ ਸਾਹਮਣਾ ਕੀਤਾ ਹੈ।”

 

ਬ੍ਰਿਕਸ ਫਿਲਮ ਫੈਸਟੀਵਲ ਅਤੇ ਫੋਕਸ ਕੰਟਰੀ ਸੈਕਸ਼ਨ ਦੋਵਾਂ ਦੇ ਭਾਗ ਵਜੋਂ ਬ੍ਰਿਕਸ ਦੇਸ਼ਾਂ ਦੇ ਸਿਨੇਮੈਟਿਕ ਰਤਨ ਪ੍ਰਦਰਸ਼ਿਤ ਕੀਤੇ ਜਾਣਗੇ।

 

https://twitter.com/PIB_India/status/1462027061623590923?ref_src=twsrc%5Etfw%7Ctwcamp%5Etweetembed%7Ctwterm%5E1462027061623590923%7Ctwgr%5E%7Ctwcon%5Es1_c10&ref_url=https%3A%2F%2Fpib.gov.in%2FPressReleasePage.aspx%3FPRID%3D1773511 


 

ਇੱਫੀ 52 ਦੀਆਂ ਬਹੁਤ ਸਾਰੀਆਂ ਪਹਿਲਾਂ ਬਾਰੇ ਬੋਲਦਿਆਂ, ਸਕੱਤਰ ਨੇ ਦੱਸਿਆ ਕਿ ਪਹਿਲੀ ਵਾਰ, ਪੰਜ ਬ੍ਰਿਕਸ ਦੇਸ਼ਾਂ ਦੀਆਂ ਫਿਲਮਾਂ, ਯਾਨੀ ਬ੍ਰਾਜ਼ੀਲ, ਰੂਸ, ਚੀਨ, ਦੱਖਣੀ ਅਫ਼ਰੀਕਾ ਅਤੇ ਨਿਸ਼ਚਿਤ ਤੌਰ ‘ਤੇ ਭਾਰਤ ਦੀਆਂ ਫਿਲਮਾਂ ਨੂੰ ਇੱਫੀ ਦੇ ਨਾਲ-ਨਾਲ ਬ੍ਰਿਕਸ ਫਿਲਮ ਫੈਸਟੀਵਲ ਜ਼ਰੀਏ ਪ੍ਰਦਰਸ਼ਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ, ਫੋਕਸ ਵਿੱਚ ਇੱਕ ਦੇਸ਼ ਦੀ ਮਿਸਾਲ ਦੇ ਉਲਟ, ਸਾਰੇ ਪੰਜ ਬ੍ਰਿਕਸ ਦੇਸ਼ ਇੱਫੀ 52 ਵਿੱਚ ਫੋਕਸ ਦੇਸ਼ ਹਨ, ਜਿਸ ਨਾਲ ਫਿਲਮ ਪ੍ਰੇਮੀਆਂ ਨੂੰ ਸਾਰੇ ਪੰਜ ਦੇਸ਼ਾਂ ਦੀ ਸਿਨੇਮਿਕ ਉੱਤਮਤਾ ਅਤੇ ਯੋਗਦਾਨ ਤੋਂ ਪ੍ਰੇਰਿਤ ਕੀਤਾ ਜਾ ਸਕਦਾ ਹੈ। 

ਸਕੱਤਰ ਨੇ ਦੱਸਿਆ ਕਿ ਇੱਫੀ ਦੇ ਇਤਿਹਾਸ ਵਿੱਚ ਪਹਿਲੀ ਵਾਰ, ਸਾਰੇ ਪ੍ਰਮੁੱਖ ਓਟੀਟੀ (OTT) ਪਲੈਟਫਾਰਮ ਜਿਵੇਂ ਕਿ ਨੈੱਟਫਲਿਕਸ (Netflix), ਐਮੇਜ਼ੌਨ (Amazon), ਸੋਨੀ (Sony) ਅਤੇ ਹੋਰ, ਵਿਸ਼ੇਸ਼ ਮਾਸਟਰ ਕਲਾਸਾਂ, ਕੰਟੈਂਟ ਲਾਂਚ ਅਤੇ ਪ੍ਰੀਵਿਊ, ਕਿਉਰੇਟਿਡ ਫਿਲਮ ਪੈਕੇਜ ਸਕ੍ਰੀਨਿੰਗ ਅਤੇ ਵਿਭਿੰਨ ਹੋਰ ਔਨ-ਗਰਾਊਂਡ ਅਤੇ ਵਰਚੁਅਲ ਈਵੈਂਟਸ ਜ਼ਰੀਏ ਫਿਲਮ ਫੈਸਟੀਵਲ ਵਿੱਚ ਹਿੱਸਾ ਲੈ ਰਹੇ ਹਨ।  "ਓਟੀਟੀ ਪਲੈਟਫਾਰਮਾਂ ਦੀ ਭਾਗੀਦਾਰੀ ਭਵਿੱਖ ਵਿੱਚ ਇੱਕ ਨਿਯਮਤ ਫੀਚਰ ਬਣ ਜਾਵੇਗੀ।"

ਸਕੱਤਰ ਨੇ ਯਾਦ ਕੀਤਾ ਕਿ ਫਿਲਮ ਪ੍ਰੇਮੀ ਉਦਘਾਟਨ ਸਮਾਰੋਹ ਵਿੱਚ ਇਕੱਤਰ ਹੋ ਸਕਦੇ ਹਨ ਕਿਉਂਕਿ ਰਾਸ਼ਟਰ ਛੇ ਮਹੀਨਿਆਂ ਦੇ ਅਰਸੇ ਵਿੱਚ 1.16 ਬਿਲੀਅਨ ਕੋਵਿਡ-19 ਵੈਕਸੀਨ ਦੀਆਂ ਖੁਰਾਕਾਂ ਪ੍ਰਦਾਨ ਕਰਨ ਦੇ ਸ਼ਾਨਦਾਰ ਕਾਰਨਾਮੇ ਨੂੰ ਹਾਸਲ ਕਰਨ ਦੇ ਯੋਗ ਹੋਇਆ ਹੈ।


 

 **********



(Release ID: 1773736) Visitor Counter : 131