ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
azadi ka amrit mahotsav

ਭਾਰਤ ਆਪਣੇ ਸਭ ਤੋਂ ਸਵੱਛ ਸ਼ਹਿਰਾਂ ਦਾ ਐਲਾਨ ਕਰੇਗਾ ਅਤੇ ਉਨ੍ਹਾਂ ਨੂੰ ਸਨਮਾਨਿਤ ਕਰੇਗਾ


ਰਾਸ਼ਟਰਪਤੀ ਉਨ੍ਹਾਂ ਸ਼ਹਿਰਾਂ ਨੂੰ ਸਨਮਾਨਿਤ ਕਰਨਗੇ ਜੋ ਸਵੱਛਤਾ ਕਰਮੀਆਂ ਦੀ ਸਭ ਤੋਂ ਵੱਧ ਸੁਰੱਖਿਆ ਕਰਦੇ ਹਨ

ਇਸ ਸਾਲ 342 ਸ਼ਹਿਰਾਂ ਨੂੰ ਸਟਾਰ ਰੇਟਿੰਗ ਸਰਟੀਫਿਕੇਸ਼ਨ ਮਿਲੀ

3,000 ਤੋਂ ਜ਼ਿਆਦਾ ਸ਼ਹਿਰੀ ਸਥਾਨਕ ਸਰਕਾਰਾਂ ਨੇ ਗੈਰ ਬਾਇਓਗ੍ਰੇਡੇਬਲ ਪਲਾਸਟਿਕ ਦੀਆਂ ਥੈਲੀਆਂ ’ਤੇ ਪਾਬੰਦੀ ਲਗਾਈ

ਸੀਵਰ ਅਤੇ ਸੈਪਟਿਕ ਟੈਂਕ ਕਲੀਨਰਾਂ ਦੀ ਸੁਰੱਖਿਆ ਅਤੇ ਮਾਣ ਯਕੀਨੀ ਕਰਨ ਲਈ 246 ਸ਼ਹਿਰਾਂ ਨੇ ‘ਸਫ਼ਾਈਮਿੱਤਰ ਸੁਰਕਸ਼ਾ ਚੈਲੰਜ’ ਵਿੱਚ ਭਾਗ ਲਿਆ

Posted On: 18 NOV 2021 1:13PM by PIB Chandigarh

ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ 20 ਨਵੰਬਰ, 2021 ਨੂੰ ਵਿਗਿਆਨ ਭਵਨ, ਨਵੀਂ ਦਿੱਲੀ ਵਿੱਚ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਆਯੋਜਿਤ ‘ਸਵੱਛ ਅੰਮ੍ਰਿਤ ਮਹੋਤਸਵ’ ਵਿੱਚ ਸਵੱਛ ਸਰਵੇਖਣ (ਐੱਸਐੱਸ) 2021 ਦੇ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕਰਨਗੇ। ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਤਹਿਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਕਚਰਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਅਨੁਸਾਰ ਸਮਾਰੋਹ ਵਿੱਚ ਕਚਰਾ ਮੁਕਤ ਸ਼ਹਿਰਾਂ ਲਈ ਸਟਾਰ ਰੇਟਿੰਗ ਪ੍ਰੋਟੋਕੋਲ ਤਹਿਤ ਪ੍ਰਮਾਣਿਤ ਸ਼ਹਿਰਾਂ ਨੂੰ ਵੀ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਮਹੋਤਸਵ ਵਿੱਚ ਮੰਤਰਾਲੇ ਵੱਲੋਂ ਪਹਿਲਾਂ ਸ਼ੁਰੂ ਕੀਤੇ ਗਏ ਸਫ਼ਾਈਮਿੱਤਰ ਸੁਰਕਸ਼ਾ ਚੈਲੰਜ ਤਹਿਤ ਸਰਵੋਤਮ ਕਾਰਗੁਜ਼ਾਰੀ ਕਰਨ ਵਾਲੇ ਸ਼ਹਿਰਾਂ ਨੂੰ ਮਹੱਤਵ ਦਿੰਦੇ ਹੋਏ ਸਵੱਛਤਾ ਕਰਮੀਆਂ ਨੂੰ ਸ਼ਰਧਾਂਜਲੀ ਵੀ ਦੇਵੇਗਾ। ਪ੍ਰਧਾਨ ਮੰਤਰੀ ਵੱਲੋਂ 1 ਅਕਤੂਬਰ, 2021 ਨੂੰ ਸਵੱਛ ਭਾਰਤ ਮਿਸ਼ਨ-ਸ਼ਹਿਰੀ (ਐੱਸਬੀਐੱਮ-ਯੂ) 2.0 ਦੀ ਸ਼ੁਰੂਆਤ ਦੇ ਬਾਅਦ ਤੋਂ ਇਹ ਇੱਕ ਮੀਲ ਦਾ ਪੱਥਰ ਹੈ।

ਪਿਛਲੇ ਸਾਲਾਂ ਦੌਰਾਨ ਸ਼ਹਿਰਾਂ ਦੀ ਸੰਖਿਆ ਵਿੱਚ ਲਗਾਤਾਰ ਵਾਧਾ ਹੋਣਾ ਵੀ ਸਵੱਛ ਸਰਵੇਖਣ ਦੇ ਅਧਿਐਨ ਰਾਹੀਂ ਪ੍ਰਮਾਣਿਤ ਹੈ। 2016 ਵਿੱਚ 73 ਪ੍ਰਮੁੱਖ ਸ਼ਹਿਰਾਂ ਦੇ ਸਰਵੇਖਣ ਤੋਂ ਸ਼ੁਰੂ ਹੋ ਕੇ 2021 ਵਿੱਚ ਛੇਵੇਂ ਸਵੱਛ ਸਰਵੇਖਣ ਵਿੱਚ 4,320 ਸ਼ਹਿਰਾਂ ਨੇ ਭਾਗ ਲਿਆ ਜੋ ਵਿਸ਼ਵ ਦਾ ਸਭ ਤੋਂ ਵੱਡਾ ਸ਼ਹਿਰੀ ਸਵੱਛਤਾ ਸਰਵੇਖਣ ਬਣ ਗਿਆ ਹੈ। ਇਸ ਸਰਵੇਖਣ ਦੀ ਸਫ਼ਲਤਾ ਦਾ ਅਨੁਮਾਨ ਇਸੀ ਸਾਲ ਪ੍ਰਾਪਤ ਸ਼ਾਨਦਾਰ ਸੰਖਿਆ ਵਿੱਚ 5 ਕਰੋੜ ਤੋਂ ਜ਼ਿਆਦਾ ਨਾਗਰਿਕਾਂ ਦੀ ਰੁਚੀ ਨਾਲ ਲਗਾਇਆ ਜਾ ਸਕਦਾ ਹੈ ਜੋ ਪਿਛਲੇ ਸਾਲ ਦੀ ਤੁਲਨਾ ਵਿੱਚ 1.87 ਕਰੋੜ ਜ਼ਿਆਦਾ ਹੈ। ਕੋਵਿਡ ਮਹਾਮਾਰੀ ਕਾਰਨ ਕਈ ਔਨਗ੍ਰਾਊਂਡ ਚੁਣੌਤੀਆਂ ਦੇ ਬਾਵਜੂਦ ਸਵੱਛ ਸਰਵੇਖਣ 2021 ਨੂੰ 28 ਦਿਨਾਂ ਦੇ ਰਿਕਾਰਡ ਸਮੇਂ ਵਿੱਚ ਆਯੋਜਿਤ ਕੀਤਾ ਗਿਆ ਸੀ। ਪਿਛਲੇ ਸਾਲ ਦੀ ਤੁਲਨਾ ਵਿੱਚ ਰਾਜਾਂ ਅਤੇ ਸ਼ਹਿਰਾਂ ਦੀ ਕਾਰਗੁਜ਼ਰੀ ਵਿੱਚ ਮਹੱਤਵਪੂਰਨ ਜ਼ਮੀਨੀ ਸੁਧਾਰ ਹੋਏ ਹਨ। ਉਦਾਹਰਨ ਲਈ,

•       ਪਿਛਲੇ ਸਾਲ ਦੀ ਤੁਲਨਾ ਵਿੱਚ 6 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਜ਼ਮੀਨੀ ਪੱਧਰ ’ਤੇ ਆਪਣੀ ਕਾਰਗੁਜ਼ਾਰੀ ਵਿੱਚ ਕੁੱਲ ਮਿਲਾ ਕੇ ਸੁਧਾਰ (5-25 ਪ੍ਰਤੀਸ਼ਤ ਵਿਚਕਾਰ) ਦਰਜ ਕੀਤਾ ਹੈ;

•       1,100 ਤੋਂ ਜ਼ਿਆਦਾ ਵਾਧੂ ਸ਼ਹਿਰਾਂ ਨੇ ਸਰੋਤ ਤੋਂ ਵੱਖ ਵੱਖ ਕਰਨਾ ਸ਼ੁਰੂ ਕਰ ਦਿੱਤਾ ਹੈ;

•       ਲਗਭਗ 1,800 ਵਾਧੂ ਸ਼ਹਿਰ ਸਥਾਨਕ ਸਰਕਾਰਾਂ ਨੇ ਆਪਣੇ ਸਫ਼ਾਈ ਕਰਮੀਆਂ ਨੂੰ ਕਲਿਆਣਕਾਰੀ ਲਾਭ ਦੇਣਾ ਸ਼ੁਰੂ ਕਰ ਦਿੱਤਾ ਹੈ:

•       1,500 ਤੋਂ ਜ਼ਿਆਦਾ ਵਾਧੂ ਸ਼ਹਿਰੀ ਸਥਾਨਕ ਸਰਕਾਰਾਂ ਨੇ ਗੈਰ ਬਾਇਓਗ੍ਰੇਡੇਬਲ ਪਲਾਸਟਿਕ ਬੈਗ ਦੇ ਉਪਯੋਗ, ਵਿਕਰੀ ਅਤੇ ਭੰਡਾਰਣ ’ਤੇ ਪਾਬੰਦੀ ਲਾਗੂ ਕੀਤੀ ਹੈ: ਕੁੱਲ ਮਿਲਾ ਕੇ 3,000 ਤੋਂ ਜ਼ਿਆਦਾ ਸ਼ਹਿਰੀ ਸਥਾਨਕ ਸਰਕਾਰਾਂ ਨੇ ਇਸ ਪਾਬੰਦੀ ਨੂੰ ਲਾਗੂ ਕੀਤਾ ਹੈ।

•       ਸਾਰੇ ਪੂਰਬਉੱਤਰੀ ਰਾਜਾਂ ਦੇ ਨਾਗਰਿਕਾਂ ਤੋਂ ਪ੍ਰਾਪਤ ਫੀਡਬੈਕ ਵਿੱਚ ਮਹੱਤਵਪੂਰਨ ਸੁਧਾਰ ਦਾ ਪਤਾ ਲੱਗਦਾ ਹੈ- ਇਹ ਇਸ ਗੱਲ ਦਾ ਇੱਕ ਹੋਰ ਪ੍ਰਮਾਣ ਹੈ ਕਿ ਕਿਸ ਪ੍ਰਕਾਰ ਇਹ ਮਿਸ਼ਨ ਦੂਰ ਦੁਰਾਡੇ ਦੇ ਖੇਤਰਾਂ ਸਮੇਤ ਹਰ ਨਾਗਰਿਕ ਤੱਕ ਪਹੁੰਚ ਰਿਹਾ ਹੈ।

ਕਚਰਾ ਮੁਕਤ ਸ਼ਹਿਰਾਂ ਦੇ ਸਟਾਰ ਰੇਟਿੰਗ ਪ੍ਰੋਟੋਕੋਲ ਤਹਿਤ ਸਰਟੀਫਿਕੇਸ਼ਨ ਪ੍ਰਕਿਰਿਆ ਵਿੱਚ ਇੱਕਸਮਾਨ ਕਠੋਰਤਾ ਦੇਖੀ ਗਈ ਸੀ ਜੋ ਕਿ ਕਚਰਾ ਪ੍ਰਬੰਧਨ ਮਿਆਰਾਂ ਵਿੱਚ ਸ਼ਹਿਰਾਂ ਦਾ ਸਮੁੱਚਾ ਮੁਲਾਂਕਣ ਕਰਨ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ 2018 ਵਿੱਚ ਪੇਸ਼ ਕੀਤਾ ਗਿਆ ਇੱਕ ਸਮਾਰਟ ਢਾਂਚਾ ਹੈ। 2018 ਵਿੱਚ ਸਿਰਫ਼ 56 ਸ਼ਹਿਰਾਂ ਨੂੰ ਕੁਝ ਸਟਾਰ ਰੇਟਿੰਗ ਸਰਟੀਫਿਕੇਟ ਨਾਲ ਸਨਮਾਨਿਤ ਕੀਤਾ ਗਿਆ ਸੀ। ਇਸ ਸਾਲ ਇਹ ਸੰਖਿਆ ਕਈ ਗੁਣਾ ਵਧ ਕੇ 342 ਸ਼ਹਿਰਾਂ (9 ਫਾਈਵ-ਸਟਾਰ ਸ਼ਹਿਰਾਂ, 166 ਥ੍ਰੀ-ਸਟਾਰ ਸ਼ਹਿਰਾਂ ਅਤੇ 167 ਵਨ-ਸਟਾਰ ਸ਼ਹਿਰਾਂ ਨਾਲ) ਤੱਕ ਪਹੁੰਚ ਗਈ ਹੈ। ਇਸ ਦੇ ਇਲਾਵਾ ਇਸ ਸਾਲ ਦੀ ਸਰਟੀਫਿਕੇਸ਼ਨ ਪ੍ਰਕਿਰਿਆ ਵਿੱਚ 2,238 ਸ਼ਹਿਰਾਂ ਦੀ ਸ਼ਮੂਲੀਅਤ ਦੇਖੀ ਗਈ ਜੋ ਸ਼ਹਿਰੀ ਭਾਰਤ ਦੇ ਕਚਰਾ ਮੁਕਤ ਭਾਰਤ ਦੇ ਦ੍ਰਿਸ਼ਟੀਕੋਣ ਪ੍ਰਤੀ ਸੰਕਲਪ ਨੂੰ ਦਰਸਾਉਂਦਾ ਹੈ।

ਸਵੱਛ ਅੰਮ੍ਰਿਤ ਮਹੋਤਸਵ ਸਫ਼ਾਈਮਿੱਤਰਾਂ, ਸਵੱਛਤਾ ਯਾਤਰਾ ਵਿੱਚ ਮੋਹਰੀ ਕਤਾਰ ਦੇ ਸਿਪਾਹੀਆਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਸਵੱਛ ਭਾਰਤ ਮਿਸ਼ਨ-ਸ਼ਹਿਰੀ ਦੇ ਦ੍ਰਿੜ ਸੰਕਲਪ ਦੀ ਪੁਸ਼ਟੀ ਹੈ। ਪੁਰਸਕਾਰ ਸਮਾਰੋਹ ‘ਸਫ਼ਾਈਮਿੱਤਰ ਸੁਰਕਸ਼ਾ ਚੁਣੌਤੀ’ ਤਹਿਤ ਮੋਹਰੀ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਦੇ ਯਤਨਾਂ ਨੂੰ ਸਲਾਮ ਕਰੇਗਾ, ਸੀਵਰ ਅਤੇ ਸੈਪਟਿਕ ਟੈਂਕ ਕਲੀਨਰ ਦੀ ਸੁਰੱਖਿਆ ਅਤੇ ਮਾਣ ਸਨਮਾਨ ਨੂੰ ਸੁਨਿਸ਼ਚਤ ਕਰਨ ਅਤੇ ਸ਼ਹਿਰੀ ਸਵੱਛਤਾ ਦੇ ਸੰਦਰਭ ਵਿੱਚ ਖਤਰਨਾਕ ਸਫ਼ਾਈ ਦੇ ਜੋਖਿਮ ਨੂੰ ਖਤਮ ਕਰਨ ਲਈ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਵੱਲੋਂ ਪਿਛਲੇ ਨਵੰਬਰ ਵਿੱਚ ਸ਼ੁਰੂ ਕੀਤੀ ਗਈ ਇੱਕ ਪਹਿਲ ਹੈ। ਕੁੱਲ 245 ਸ਼ਹਿਰ ਆਪਣੀ ਤਰ੍ਹਾਂ ਦੀ ਇਸ ਪਹਿਲੀ ਮੁਲਾਂਕਣ ਪ੍ਰਕਿਰਿਆ ਦਾ ਹਿੱਸਾ ਸਨ ਜੋ ਅੱਜ ਸ਼ਹਿਰੀ ਭਾਰਤ ਵਿੱਚ ‘ਮੈਨਹੋਲ ਟੂ ਮਸ਼ੀਨ ਹੋਲ’ ਕ੍ਰਾਂਤੀ ਨੂੰ ਪ੍ਰੋਤਸਾਹਨ ਦੇ ਰਹੀ ਹੈ ਜੋ ਸੀਵਰ ਅਤੇ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ‘ਜ਼ੀਰੋ-ਹਿਊਮਨ ਕੈਜੁਅਲਟੀ’ ਦੇ ਆਸਪਾਸ ਕੇਂਦਰਿਤ ਹੈ।

ਪੁਰਸਕਾਰ ਸਮਾਰੋਹ ਵਿੱਚ ਕੇਂਦਰੀ ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ, ਹਾਊਸਿੰਗ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ, ਮੁੱਖ ਮੰਤਰੀ, ਸ਼ਹਿਰੀ ਵਿਕਾਸ ਮੰਤਰੀ ਅਤੇ ਦੇਸ਼ ਭਰ ਦੇ ਮੇਅਰਾਂ ਸਮੇਂ ਕਈ ਪਤਵੰਤੇ ਵਿਅਕਤੀ ਸ਼ਾਮਲ ਹੋਣਗੇ। ਇਸ ਅਵਸਰ ’ਤੇ ਵਿਭਿੰਨ ਸ਼੍ਰੇਣੀਆਂ ਵਿੱਚ ਪ੍ਰਸਤੂਤ ਕੀਤੇ ਜਾ ਰਹੇ 300 ਤੋਂ ਜ਼ਿਆਦਾ ਪੁਰਸਕਾਰ ਪ੍ਰਦਾਨ ਕੀਤੇ ਜਾਣਗੇ। ਇਸ ਪ੍ਰੋਗਰਾਮ ਵਿੱਚ ਡਿਪਲੋਮੈਟ, ਰਾਜ ਅਤੇ ਸ਼ਹਿਰ ਦੇ ਪ੍ਰਸ਼ਾਸਕ ਅਤੇ ਸੀਨੀਅਰ ਅਧਿਕਾਰੀ, ਖੇਤਰ ਦੇ ਭਾਗੀਦਾਰ ਅਤੇ ਬਰਾਂਡ ਅੰਬੈਸਡਰ, ਗੈਰ ਸਰਕਾਰੀ ਸੰਗਠਨ ਅਤੇ ਸੀਐੱਸਓ ਸਮੇਤ ਲਗਭਗ 1,200 ਮਹਿਮਾਨ ਸ਼ਾਮਲ ਹੋਣਗੇ ਜਦੋਂਕਿ ਦੇਸ਼ ਭਰ ਦੇ ਨਾਗਰਿਕ ਇਸ ਆਯੋਜਨ ਨੂੰ ਵਰਚੁਅਲ ਤੌਰ ’ਤੇ ਦੇਖ ਸਕਣਗੇ। ਰਾਜਾਂ ਅਤੇ ਸ਼ਹਿਰਾਂ ਨੂੰ ਸਨਮਾਨਿਤ ਕਰਨ ਤੋਂ ਇਲਾਵਾ ਸਵੱਛ ਅੰਮ੍ਰਿਤ ਮਹੋਤਸਵ ਨੇ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਤਹਿਤ ਸ਼ੁਰੂ ਕੀਤੀ ਜਾਣ ਵਾਲੀ ਪਹਿਲ ਦੀ ਇੱਕ ਸੀਰੀਜ਼ ਤਿਆਰ ਕੀਤੀ ਹੈ।

ਪਿਛਲੇ ਸੱਤ ਸਾਲਾਂ ਵਿੱਚ ਮਿਸ਼ਨ ਨੇ ਦੇਸ਼ ਦੇ ਕੋਨੇ ਕੋਨੇ ਵਿੱਚ ਆਪਣੇ ‘ਪੀਪਲ ਫਸਟ’ ਫੋਕਸ ਨਾਲ ਅਣਗਿਣਤ ਨਾਗਰਿਕਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਮਿਸ਼ਨ ਨੇ 70 ਲੱਖ ਤੋਂ ਜ਼ਿਆਦਾ ਸ਼ੌਚਾਲਿਆਂ ਦਾ ਨਿਰਮਾਣ ਕਰਕੇ ਸਾਰਿਆਂ ਲਈ ਸੁਰੱਖਿਅਤ ਅਤੇ ਸਨਮਾਨਜਨਕ ਸਵੱਛਤਾ ਸਮਾਧਾਨ ਪ੍ਰਦਾਨ ਕਰਕੇ ਸ਼ਹਿਰੀ ਭਾਰਤ ਵਿੱਚ ਸਵੱਛਤਾ ਦੀ ਪਰਿਭਾਸ਼ਾ ਬਦਲ ਦਿੱਤੀ ਹੈ। ਸਵੱਛ ਭਾਰਤ ਮਿਸ਼ਨ-ਸ਼ਹਿਰੀ ਨੇ ਔਰਤਾਂ, ਟਰਾਂਸਜੈਂਡਰ ਸਮੁਦਾਇਆਂ ਅਤੇ ਦਿਵਯਾਂਗ ਵਿਅਕਤੀਆਂ ਦੀਆਂ ਜ਼ਰੂਰਤਾਂ ਨੂੰ ਤਰਜੀਹ ਦਿੱਤੀ ਹੈ। ਇਹ ਮਿਸ਼ਨ 3,000 ਤੋਂ ਜ਼ਿਆਦਾ ਸ਼ਹਿਰਾਂ ਅਤੇ 950 ਤੋਂ ਜ਼ਿਆਦਾ ਸ਼ਹਿਰਾਂ ਨੂੰ ਕ੍ਰਮਵਾਰ : ਓਡੀਐੱਫ+ ਅਤੇ ਓਡੀਐੱਫ++ ਪ੍ਰਮਾਣਿਤ ਕਰਨ ਦੇ ਨਾਲ ਸਥਾਈ ਸਵੱਛਤਾ ਦੀ ਰਾਹ ’ਤੇ ਅੱਗੇ ਵਧ ਰਿਹਾ ਹੈ। ਸ਼ਹਿਰ ਜਲ+ ਪ੍ਰਮਾਣੀਕਰਨ ਦੀ ਦਿਸ਼ਾ ਵਿੱਚ ਵੀ ਅੱਗੇ ਵਧ ਰਹੇ ਹਨ ਜਿਸ ਵਿੱਚ ਰਹਿੰਦ ਖੂਹੰਦ ਜਲ ਦਾ ਉਪਚਾਰ ਅਤੇ ਉਸ ਦਾ ਵੱਧ ਤੋਂ ਵੱਧ ਮੁੜ ਉਪਯੋਗ ਸੰਭਵ ਹੁੰਦਾ ਹੈ। ਵਿਗਿਆਨਕ ਰਹਿੰਦ ਖੂਹੰਦ ਪ੍ਰਬੰਧਨ ’ਤੇ ਜ਼ੋਰ ਸਪਸ਼ਟ ਰੂਪ ਨਾਲ ਦਿੱਤਾ ਜਾ ਰਿਹਾ ਹੈ, ਜਿਸ ਵਿੱਚ ਭਾਰਤ ਵਿੱਚ ਰਹਿੰਦ ਖੂਹੰਦ ਪ੍ਰੋਸੈੱਸਿੰਗ 2014 ਵਿੱਚ 18 ਪ੍ਰਤੀਸ਼ਤ ਤੋਂ ਚਾਰ ਗੁਣਾ ਵਧ ਕੇ ਅੱਜ 70 ਪ੍ਰਤੀਸ਼ਤ ਹੋ ਗਈ ਹੈ। ਇਸ ਤੋਂ ਵੀ ਮਹੱਤਵਪੂਰਨ ਗੱਲ ਇਹ ਹੈ ਕਿ ਮਿਸ਼ਨ ਸਫ਼ਾਈ ਕਰਮੀਆਂ ਅਤੇ ਅਨਉਪਚਾਰਕ ਰਹਿੰਦ ਖੂੰਹਦ ਦਾ ਕੰਮ ਕਰਨ ਵਾਲੇ ਕਰਮੀਆਂ ਦੇ ਜੀਵਨ ਵਿੱਚ ਜ਼ਿਕਰਯੋਗ ਅੰਤਰ ਲਿਆਉਣ ਵਿੱਚ ਸਮਰੱਥ ਰਿਹਾ ਹੈ। ਪ੍ਰੋਗਰਾਮ ਵਿੱਚ 20 ਕਰੋੜ ਨਾਗਰਿਕਾਂ (ਭਾਰਤ ਦੀ ਸ਼ਹਿਰੀ ਅਬਾਦੀ ਦਾ 50 ਪ੍ਰਤੀਸ਼ਤ ਤੋਂ ਜ਼ਿਆਦਾ ਸ਼ਾਮਲ) ਦੀ ਸਰਗਰਮ ਭਾਗੀਦਾਰੀ ਨੇ ਮਿਸ਼ਨ ਨੂੰ ਸਫ਼ਲਤਾਪੂਰਬਕ ਇੱਕ ਜਨ ਅੰਦੋਲਨ ਵਿੱਚ ਬਦਲ ਦਿੱਤਾ ਹੈ।

1 ਅਕਤੂਬਰ, 2021 ਨੂੰ ਸ਼ੁਰੂ ਕੀਤਾ ਗਿਆ ਸਵੱਛ ਭਾਰਤ ਮਿਸ਼ਨ- ਸ਼ਹਿਰੀ 2.0, ਸਾਰਿਆਂ ਲਈ ਸਵੱਛਤਾ ਸੁਵਿਧਾਵਾਂ ਤੱਕ ਸੰਪੂਰਨ ਪਹੁੰਚ ਸੁਨਿਸ਼ਚਤ ਕਰਨ ’ਤੇ ਧਿਆਨ ਕੇਂਦਰਿਤ ਕਰੇਗਾ। 1 ਲੱਖ ਤੋਂ ਘੱਟ ਜਨਸੰਖਿਆ ਵਾਲੇ ਸ਼ਹਿਰਾਂ ਵਿੱਚ ਸੰਪੂਰਨ ਤਰਲ ਰਹਿੰਦ ਖੂਹੰਦ ਪ੍ਰਬੰਧਨ-ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਤਹਿਤ ਪੇਸ਼ ਕੀਤਾ ਗਿਆ ਇਹ ਨਵਾਂ ਹਿੱਸਾ, ਇਹ ਸੁਨਿਸ਼ਚਤ ਕਰੇਗਾ ਕਿ ਸਾਰੇ ਰਹਿੰਦ ਖੂਹੰਦ ਜਲ ਨੂੰ ਸੁਰੱਖਿਅਤ ਰੂਪ ਨਾਲ ਨਿਰਧਾਰਤ, ਇਕੱਤਰ, ਢੋਆ ਢੁਆਈ ਅਤੇ ਟਰੀਟ ਕੀਤਾ ਜਾਵੇ ਤਾਂ ਕਿ ਕੋਈ ਵੀ ਰਹਿੰਦ ਖੂਹੰਦ ਜਲ ਸਾਡੇ ਜਲ ਸੋਮਿਆਂ ਨੂੰ ਪ੍ਰਦੂਸ਼ਿਤ ਨਾ ਕਰੇ। ਠੋਸ ਰਹਿੰਦ ਖੂਹੰਦ ਪ੍ਰਬੰਧਨ ਦੇ ਖੇਤਰ ਵਿੱਚ ਸਿੰਗਲ ਯੂਜ਼ ਪਲਾਸਟਿਕ ਨੂੰ ਖਤਮ ਕਰਨ, ਨਿਰਮਾਣ ਅਤੇ ਭਵਨ ਢਾਹੁਣ (ਸੀਐਂਡਡੀ) ਤੋਂ ਉਤਪੰਨ ਰਹਿੰਦ ਖੂਹੰਦ ਦੀ ਪ੍ਰੋਸੈੱਸਿੰਗ ਦੀ ਸਥਾਪਨਾ ’ਤੇ ਕੇਂਦਰਿਤ ਯਤਨਾਂ ਨਾਲ ਸਰੋਤ ਤੋਂ ਅਲੱਗ ਕਰਨ, ਸਮੱਗਰੀ ਪੁਨਰ ਪ੍ਰਾਪਤੀ ਸੁਵਿਧਾਵਾਂ ਦੀ ਸਥਾਪਨਾ ਅਤੇ ਰਹਿੰਦ ਖੂਹੰਦ ਪ੍ਰੋਸੈੱਸਿੰਗ ਸੁਵਿਧਾਵਾਂ ’ਤੇ ਜ਼ਿਆਦਾ ਧਿਆਨ ਦਿੱਤਾ ਜਾਵੇਗਾ। ਰਾਸ਼ਟਰੀ ਸਵੱਛ ਵਾਯੂ ਪ੍ਰੋਗਰਾਮ (ਐੱਨਸੀਏਪੀ) ਵਾਲੇ ਸ਼ਹਿਰਾਂ ਅਤੇ 5 ਲੱਖ ਤੋਂ ਜ਼ਿਆਦਾ ਜਨਸੰਖਿਆ ਵਾਲੇ ਸ਼ਹਿਰਾਂ ਵਿੱਚ ਮਕੈਨੀਕਲ ਸਫ਼ਾਈ ਕਰਮੀਆਂ ਦੀ ਸੁਵਿਧਾ ਅਤੇ ਤਾਇਨਾਤੀ ਕੀਤੀ ਜਾਵੇਗੀ। ਸ਼ਹਿਰਾਂ ਨੂੰ ਕਚਰਾ ਮੁਕਤ ਬਣਾਉਣ ਦੇ ਉਦੇਸ਼ ਨਾਲ ਸਾਰੀਆਂ ਪੁਰਾਣੀਆਂ ਡੰਪਸਾਈਟਾਂ ਨੂੰ ਟਰੀਟ ਕਰਨਾ ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਤਹਿਤ ਇੱਕ ਹੋਰ ਮਹੱਤਵਪੂਰਨ ਹਿੱਸਾ ਹੈ। ਸਵੱਛ ਭਾਰਤ ਮਿਸ਼ਨ-ਸ਼ਹਿਰੀ 2.0 ਸਵੱਛਤਾ ਅਤੇ ਅਣਉਪਚਾਰਕ ਰਹਿੰਦ ਖੂਹੰਦ ਵਰਕਰਾਂ ਦੀ ਭਲਾਈ ਨੂੰ ਤਰਜੀਹ ਦੇਵੇਗਾ। ਤੀਬਰ ਸੂਚਨਾ, ਸਿੱਖਿਆ ਅਤੇ ਸੰਚਾਰ (ਆਈਈਸੀ) ਅਤੇ ਵਿਵਹਾਰ ਪਰਿਵਰਤਨ ਗਤੀਵਿਧੀਆਂ ਜ਼ਰੀਏ ਮਿਸ਼ਨ ‘ਜਨ ਅੰਦੋਲਨ’ ਜਾਂ ਲੋਕਾਂ ਦੇ ਅੰਦੋਲਨ ਨੂੰ ਹੋਰ ਤੇਜ਼ ਅਤੇ ਮਜ਼ਬੂਤ ਕਰੇਗਾ ਜੋ ਸਵੱਛ ਭਾਰਤ ਮਿਸ਼ਨ-ਸ਼ਹਿਰੀ ਦਾ ਸਮਾਨਅਰਥੀ ਬਣ ਗਿਆ ਹੈ।

ਇਸ ਲਈ ਸਵੱਛ ਅੰਮ੍ਰਿਤ ਮਹੋਸਤਵ ਨਾ ਸਿਰਫ਼ ਸਵੱਛਤਾ ਪ੍ਰਤੀ ਸ਼ਹਿਰਾਂ ਦੇ ਅਟੁੱਟ ਸਮਰਪਣ ਲਈ ਇੱਕ ਢੁਕਵਾਂ ਸੁਆਗਤ ਹੈ, ਬਲਕਿ ਸ਼ਹਿਰੀ ਭਾਰਤ ਨੂੰ ਸਾਰਿਆਂ ਲਈ ਇੱਕ ਸਵੱਛ, ਸਵੱਸਥ ਅਤੇ ਜ਼ਿਆਦਾ ਸਮਾਵੇਸ਼ੀ ਈਕੋਸਿਸਟਮ ਦੇ ਨਿਰਮਾਣ ਦੇ ਆਪਣੇ ਸੰਕਲਪ ਨੂੰ ਫਿਰ ਤੋਂ ਦੁਹਰਾਉਣ ਲਈ ਇੱਕ ਸ਼ੰਖਨਾਦ ਹੈ।

 

*******

 

ਵਾਈਬੀ/ਐੱਸਐੱਸ


(Release ID: 1773350) Visitor Counter : 189