ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਨੇ ਕੈਲਾਇਡੋਸਕੋਪ ਪੈਕੇਜ ਬਾਰੇ ਜਾਣਕਾਰੀ ਦਿੱਤੀ,11 ਫਿਲਮਾਂ ਦਿਖਾਈਆਂ ਜਾਣਗੀਆਂ
52 ਵੇਂ ਇੰਟਰਨੈਸ਼ਨਲ ਫਿਲਮ ਫੈਸਟੀਵਲ ਆਵ੍ ਇੰਡੀਆ (ਇੱਫੀ) ਵਿੱਚ ਫੈਸਟੀਵਲ ਕੈਲਾਇਡੋਸਕੋਪ ਦੇ ਲਈ ਚੁਣੀਆਂ ਗਈਆਂ ਫਿਲਮਾਂ ਇਸ ਤਰ੍ਹਾਂ ਹਨ:-
1. 1. ਬੈਡ ਲੱਕ ਬੈਂਗਿੰਗ ਓਰ ਲੂਨੀ ਪੋਰਨ
ਡਾਇਰੈਕਟਰ: ਰਾਡੂ ਜੇਡ | ਰੋਮਾਨੀਆ, ਲਕਸਮਬਰਗ, ਕਰੋਏਸ਼ੀਆ, ਚੈੱਕ ਗਣਰਾਜ | ਰੋਮਾਨੀਅਈ
ਸਾਰੰਸ਼: ਇੱਕ ਵੀਡਿਓ ਵਾਇਰਲ ਹੋ ਜਾਂਦਾ ਹੈ। ਇਸ ਵਿੱਚ ਇੱਕ ਪੁਰਸ਼ ਅਤੇ ਮਹਿਲਾ ਨੂੰ ਮਾਸਕ ਪਹਿਨ ਕੇ ਸੈਕਸ ਕਰਦੇ ਹੋਏ ਦਿਖਾਇਆ ਗਿਆ ਹੈ। ਹਾਲਾਂਕਿ ਮਹਿਲਾ ਦੀ ਪਛਾਣ ਹੋ ਜਾਂਦੀ ਹੈ। ਬਹੁਤ ਬੁਰੀ ਗੱਲ ਇਹ ਹੈ ਕਿ ਇੱਕ ਅਧਿਆਪਕਾ ਹੈ ਅਤੇ ਜਿਸ ਨੂੰ ਇੱਕ ਆਦਰਸ਼ ਮੰਨਿਆ ਜਾਂਦਾ ਹੈ। ਅਤੇ ਕਿਸੇ ਸਮਾਜ (ਸਮਾਜਵਾਦ ਦੇ ਦੌਰ ਤੋਂ ਬਾਅਦ ਦਾ ਜਾਂ ਫਿਰ ਕੋਈ ਵੀ ਸਮਾਜ) ਵਿੱਚ ਸਮਾਜਿਕ ਤਾਣੇ-ਬਾਣੇ ਵਿੱਚ ਜੁੜੀ ਇੱਕ ਅਜਿਹੀ ਬਹਿਸ ਵਿੱਚ ਉਲਝ ਜਾਣ ਦੇ ਬਾਰੇ ਵਿੱਚ ਹੈ ਜੋ ਕਿ ਅਜਿਹੀ ਡਾਵਾਂ-ਡੋਲ ਪਰਵਿਰਤੀ, ਜਾਅਲੀ ਸਿਆਸੀ ਗਿਆਨ, ਪਵਿੱਤਰਵਾਦੀ ਰੂੜੀਵਾਦ ਅਤੇ ਅਜੀਬ ਸਾਜਿਸ਼ ਦੇ ਸਿਧਾਂਤ ਉੱਤੇ ਚਰਚਾ ਕਰਦੀ ਹੈ। ਸਭ ਦੀ ਆਪਣੀ ਆਪਣੀ ਰਾਇ ਹੈ। ਇਹ ਬਹਿਸ ਸਹਿਮਤੀ ਨਾਲ ਸੈਕਸ,ਪੋਰਨੋਗ੍ਰਾਫੀ ਅਤੇ ਹੋਰ ਵੀ ਬਹੁਤ ਕੁਝ ਨੂੰ ਲੈ ਕੇ ਇੱਕ ਟ੍ਰਿਬਿਊਨਲ ਤੱਕ ਪਹੁੰਚ ਜਾਂਦੀ ਹੈ।
2. ਬ੍ਰਾਇਟਨ ਫੋਰਥ
ਡਾਇਰੈਕਟਰ: ਲੇਵਾਨ ਕੋਗੁਸ਼ਵਿਲਿਕ| ਜਾਰਜੀਆ, ਰੂਸ, ਬੁਲਗਾਰੀਆ, ਮੋਨਾਕੋ, ਅਮਰੀਕਾ | ਜਾਰਜੀਅਨ
ਸਾਰੰਸ਼:ਇਹ ਇੱਕ ਕੁਸ਼ਤੀ ਚੈਂਪੀਅਨ ਰਾਖੀ ਦੀ ਕਹਾਣੀ ਹੈ, ਉਹ ਪਰਿਵਾਰ ਦੇ ਪ੍ਰਤੀ ਇੰਨਾ ਸਮਰਪਿਤ ਹੈ ਕਿ ਉਹ ਤਬਲਿਸੀ ਵਿੱਚ ਆਪਣੇ ਘਰ ਤੋਂ ਬਰੁੱਕਲਿਨ ਵਿੱਚ ਬਰਾਈਟਨ ਬੀਚ ’ਤੇ ਆਪਣੇ ਬੱਚੇ ਸੌਸੌ ਨੂੰ ਮਿਲਣ ਜਾਂਦਾ ਹੈ। ਉਹ ਉੱਥੇ ਡਾਕਟਰੀ ਦੀ ਪੜ੍ਹਾਈ ਨਹੀਂ ਕਰ ਰਿਹਾ ਹੈ ਜਿਵੇਂ ਕਿ ਉਸ ਨੂੰ ਭਰੋਸਾ ਸੀ। ਉਹ ਉੱਥੇ ਕਿਸੇ ਸਥਾਨਕ ਬੌਸ ਨੂੰ ਜੂਏ ਦਾ ਕਰਜ਼ ਚੁਕਾਉਣ ਦੇ ਲਈ ਇੱਕਮੁਵਿੰਗ ਕੰਪਨੀ ਵਿੱਚ ਕੰਮ ਕਰ ਰਿਹਾ ਹੈ। ਕਾਖੀ ਆਪਣੇ ਬੇਟੇ ਦੀ ਮਦਦ ਕਰਨ ਦੀ ਠਾਣ ਲੈਂਦਾ ਹੈ।
3. ਕੰਪਾਰਟਮੈਂਟ ਨੰਬਰ 6
ਡਾਇਰੈਕਟਰ: ਜੁਹੋ ਕੁਓਸਮੈਨਨ | ਫਿਨਲੈਂਡ, ਜਰਮਨੀ, ਇਸਟੋਨੀਆ, ਰੂਸ | ਫਿਨਿਸ਼, ਰੂਸੀ
ਸਾਰੰਸ਼:ਫ਼ਿਨਲੈਂਡ ਦੀ ਇੱਕ ਨੌਜਵਾਨ ਮਹਿਲਾ ਮਰਮੰਸਕ ਦੇ ਆਰਕਟਿਕ ਬੰਦਰਗਾਹ ਦੇ ਲਈ ਇੱਕ ਟ੍ਰੇਨ ਵਿੱਚ ਸਵਾਰ ਹੋ ਕੇ ਮਾਸਕੋ ਵਿੱਚ ਇੱਕ ਗੂੜ੍ਹੇ ਪ੍ਰੇਮ ਪ੍ਰਸੰਗ ਵਿੱਚ ਫ਼ਸਣ ਤੋਂ ਬਚ ਜਾਂਦੀ ਹੈ। ਇੱਕ ਰੂਸੀ ਬਾਲਗ ਦੇ ਨਾਲ ਲੰਬੀ ਦੂਰੀ ਦੀ ਸਵਾਰੀ ਅਤੇ ਇੱਕ ਛੋਟੀ ਕਾਰ ਸਾਂਝਾ ਕਰਨ ਦੇ ਲਈ ਮਜਬੂਰ ਹੁੰਦੀ ਹੈ। ਇਹ ਅਚਨਚੇਤ ਮੁਕਾਬਲਾ ਕੰਪਾਰਟਮੈਂਟ ਨੰਬਰ 6ਵਿੱਚ ਰਹਿਣ ਵਾਲਿਆਂ ਨੂੰ ਮਨੁੱਖੀ ਸਬੰਧਾਂ ਦੇ ਪ੍ਰਤੀ ਉਨ੍ਹਾਂ ਦੀ ਚਾਹਤ ਨਾਲ ਜੁੜੀਆਂ ਸੱਚਾਈਆਂ ਦਾ ਸਾਹਮਣਾ ਕਰਵਾਉਂਦਾ ਹੈ।
4. ਫੀਦਰਜ਼
ਡਾਇਰੈਕਟਰ: ਉਮਰ ਅਲ ਜ਼ੋਹੈਰੀ | ਫ਼ਰਾਂਸ, ਮਿਸਰ, ਨੀਦਰਲੈਂਡ, ਗ੍ਰੀਸ | ਅਰਬੀ
ਸਾਰੰਸ਼: ਜਦੋਂ ਬੱਚਿਆਂ ਦੀ ਜਨਮਦਿਨ ਦੀ ਪਾਰਟੀ ਵਿੱਚ ਕਿਸੇ ਜਾਦੂ ਦੀ ਟਰਿੱਕ ਦੇ ਨਾਲ ਪਰਿਵਾਰ ਦਾ ਅਧਿਕਾਰਤ ਪਿਤਾ ਮੁਰਗੇ ਵਿੱਚ ਬਦਲ ਜਾਂਦਾ ਹੈ। ਇਸਦਾ ਅਸਰ ਹਰ ਕਿਸੀ ’ਤੇ ਪੈਂਦਾ ਹੈ; ਮਾਂ, ਜਿਸਦਾ ਸੰਸਾਰਕ ਜੀਵਨ ਆਪਣੇ ਪਤੀ ਅਤੇ ਬੱਚਿਆਂ ਦੇ ਲਈ ਸਮਰਪਿਤ ਸੀ, ਤੋਂ ਹੁਣ ਅੱਗੇ ਵਧਣ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਦਾ ਸੱਦਾ ਦਿੱਤਾ ਜਾਂਦਾ ਹੈ। ਆਪਣੇ ਪਤੀ ਨੂੰ ਵਾਪਸ ਲਿਆਉਣ ਅਤੇ ਉਨ੍ਹਾਂ ਦੀ ਹੋਂਦ ਨੂੰ ਸੁਰੱਖਿਅਤ ਕਰਨ ਦੇ ਯਤਨ ਵਿੱਚ ਉਸ ਵਿੱਚ ਕਾਫੀ ਬਦਲਾਅ ਆ ਜਾਂਦਾ ਹੈ।
5. ਆਈ ਐਮ ਯੌਰਮੈਨ
ਡਾਇਰੈਕਟਰ: ਮਾਰੀਆ ਸ਼ਰੈੱਡਰ | ਜਰਮਨੀ | ਜਰਮਨ
ਸਾਰੰਸ਼: ਅਲਮਾ ਬਰਲਿਨ ਦੇ ਬਹੁਤ ਪ੍ਰਸਿੱਧ ਪ੍ਰਗਮੋਨ ਮਿਊਜ਼ੀਅਮ ਵਿੱਚ ਗ਼ੈਰ ਵਿਗਿਆਨਕ ਹੈ। ਆਪਣੀ ਪੜ੍ਹਾਈ ਦੇ ਵਾਸਤੇ ਸ਼ੋਧ ਫੰਡ ਪ੍ਰਾਪਤ ਕਰਨ ਦੇ ਲਈ ਉਹ ਇੱਕ ਅਸਾਧਰਣ ਪ੍ਰਯੋਗ ਵਿੱਚ ਹਿੱਸਾ ਲੈਣ ਦੇ ਪ੍ਰਸਤਾਵ ਨੂੰ ਸਵੀਕਾਰ ਕਰਦਾ ਹੈ। ਤਿੰਨ ਹਫ਼ਤਿਆਂ ਦੇ ਲਈ ਉਸ ਨੇ ਕਈ ਮਨੁੱਖ ਜਿਹੇ ਰੋਬੋਟ ਦੇ ਨਾਲ ਰਹਿਣਾ ਹੈ, ਜਿਸ ਦੀ ਆਰਟੀਫਿਸ਼ਲ ਇੰਟੈਲੀਜੈਂਸ ਨੂੰ ਉਸ ਦੇ ਆਦਰਸ਼ ਜੀਵਨ ਸਾਥੀ ਦੇ ਰੂਪ ਵਿੱਚ ਬਦਲਣ ਦੀ ਮਨਜ਼ੂਰੀ ਦੇਣ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਟਾਮ, ਮਨੁੱਖ ਰੂਪ ਵਿੱਚ ਇੱਕ ਮਸ਼ੀਨ (ਸੁੰਦਰ) ਹੈ, ਜਿਸ ਨੂੰ ਉਸ ਨੂੰ ਖੁਸ਼ ਕਰਨ ਦੇ ਲਈ ਬਣਾਇਆ ਗਿਆ ਸੀ। ਇਸ ਵਿੱਚ ਜੋ ਹੁੰਦਾ ਹੈ ਉਹ ਇੱਕ ਦੁਖਦ ਕਹਾਣੀ ਹੈ ਜੋ ਪਿਆਰ, ਲਾਲਸਾ ਅਤੇ ਸਾਨੂੰ ਮਨੁੱਖ ਬਣਾਉਣ ਦੀਆਂ ਧਾਰਨਾਵਾਂ ਦੀ ਪੜਤਾਲ ਕਰਦੀ ਹੈ।
6. ਰੈੱਡ ਕਾਰਪੈਟ
ਡਾਇਰੈਕਟਰ: ਸੀਨ ਬੀਕਰ | ਅਮਰੀਕਾ | ਅੰਗ੍ਰੇਜ਼ੀ
ਸਾਰੰਸ਼:ਲੇਖਕ-ਡਾਇਰੈਕਟਰ ਸੀਨ ਬੇਕਰ (ਦ ਫਲੋਰਿਡਾ ਪ੍ਰੋਜੈਕਟ, ਟੇਂਜੇਰੀਨ) ਦੀ ਨਵੀਂ ਫਿਲਮ, ਜਿਸ ਵਿੱਚ ਸਾਈਮਨ ਰੇਕਸ ਨੇ ਬਿਹਤਰ ਅਦਾਕਾਰੀ ਕੀਤੀ ਹੈ। ਇਸ ਵਿੱਚ ਰਾਕੇਟ ਇੱਕ ਮਜ਼ਾਕੀਆ, ਅੱਲ੍ਹੜ ਅਤੇ ਇੱਕ ਵਿਲੱਖਣ ਅਮਰੀਕੀ ਹੱਸਲਰ ਦਾ ਮਨੁੱਖੀ ਚਿੱਤਰ ਹੈ ਜਿਸਨੂੰ ਇੱਕ ਗੁਨਾਹਗਾਰ ਕਾਫੀ ਮੁਸ਼ਕਿਲ ਨਾਲ ਬਰਦਾਸ਼ਤ ਕਰਦਾ ਹੈ।
7. ਸੌਆਦ
ਡਾਇਰੈਕਟਰ: ਆਯਤਿਨ ਅਮੀਨ | ਮਿਸ਼ਰ, ਟਿਊਨੇਸ਼ੀਆ, ਜਰਮਨੀ | ਅਰਬੀ
ਸਾਰੰਸ਼: ਮਿਸ਼ਰ ਦੀ 19 ਸਾਲਾਂ ਦੀ ਸੌਆਦਬਾਲਗ ਹੋਣ ਦੀ ਦਹਿਲੀਜ਼ ’ਤੇ ਹੈ। ਆਪਣੇ ਦੈਨਿਕ ਜੀਵਨ ਵਿੱਚ, ਨਵੇਂ ਕਿਸਮ ਦੀ ਆਜ਼ਾਦੀ ਦੀ ਖੋਜ ਕਰਨ ਦੀ ਉਸ ਦੀ ਇੱਛਾ ਸਮਾਜ, ਉਸ ਦੇ ਪਰਿਵਾਰ ਅਤੇ ਧਾਰਮਿਕ ਸਮੁਦਾਇ ਦੀਆਂ ਉਮੀਦਾਂ ਦੇ ਨਾਲ ਟਕਰਾਉਂਦੀ ਹੈ, ਜਿਸ ਨੂੰ ਉਸ ਨੂੰ ਆਤਮਸਾਤ ਕਰ ਲਿਆ ਹੈ। ਇੱਕ ਪਾਸੇ, ਉਹ ਆਪਣੇ ਸਮਾਰਟਫ਼ੋਨ ’ਤੇ ਸ਼ਹਿਰੀ ਜ਼ਿੰਦਗੀ ਦੀ ਛਵੀ ਪੇਸ਼ ਕਰਦੀ ਹੈ ਅਤੇ ਆਨਲਾਈਨ ਰੁਮਾਂਟਿਕ ਸਬੰਧਾਂ ਦੀ ਤਲਾਸ਼ ਕਰਦੀ ਹੈ। ਦੂਸਰੇ ਪਾਸੇ, ਉਹ ਇੱਕ ਮਿਹਨਤੀ ਵਿਦਿਆਰਥਣ, ਆਗਿਆਕਾਰੀ ਬੇਟੀ ਅਤੇ ਵੱਡੀ ਭੈਣ ਹੈ। ਪਰ ਜਦੋਂ ਸਵੈ-ਨਿਰਧਾਰਿਤ ਜ਼ਿੰਦਗੀ ਦੇ ਬਾਰੇ ਵਿੱਚਸੌਆਦ ਦੀਆਂ ਧਾਰਨਾਵਾਂ ਬਿਖਰ ਜਾਂਦੀਆਂ ਹਨ, ਤਾਂ ਉਸ ਦੀ ਵਿਰੋਧਾਭਾਸੀ ਅਸਲੀਅਤ ਦਾ ਸ਼ੋਰ ਵੀ ਗਾਇਬ ਹੋ ਜਾਂਦਾ ਹੈ। ਇਸ ਨਾਲ ਦੋ ਲੋਕਾਂ ਦੇ ਵਿੱਚ ਦਾ ਟਕਰਾਓ ਉਜਾਗਰ ਹੋ ਜਾਂਦਾ ਹੈ, ਜਿਨ੍ਹਾਂ ਦੇ ਕੋਲ ਸੌਆਦ ਦੇ ਨਾਲ ਉਨ੍ਹਾਂ ਦੇ ਰਿਸ਼ਤੇ ਤੋਂ ਇਲਾਵਾ ਕੁਝ ਵੀ ਨਹੀਂ ਹੈ। ਸ਼ਾਇਦ ਹੁਣ ਵੀ, ਇਸ ਮੋੜ ’ਤੇ ਸੌਆਦ ਮੂਰਤ ਹੋ ਜਾਂਦੀ ਹੈ।
ਫਿਲਮ ਵਿੱਚ ਕਈ ਬਦਲਾਅ ਦੇ ਨਾਲ ਅਤੇ ਸੰਘਣੇ ਅਤੇ ਨਾਲ਼ ਨਾ ਰੱਖਣ ਦੇ ਪਲਾਂ ਨੂੰ ਜੋੜਦੇ ਹੋਏ ਆਏਤੇਨ ਅਮੀਨ ਨੇ ਕਿਸੇ ਹੋਰ ਮਨੁੱਖ ਨੂੰ ਜਾਣਨ ਦੀ ਉਸਦੀ ਇੱਛਾ ਅਤੇ ਖ਼ੁਦ ਨੂੰ ਪਛਾਣੇ ਜਾਣ ਦੀ ਲਾਲਸਾ ਨੂੰ ਚਿੱਤਰਤ ਕਰਨ ਦੇ ਲਈ ਆਪਣੇ ਪਾਤਰਾਂ ਨੂੰ ਬਿਆਨ ਕੀਤਾ ਹੈ।
8. ਸਪੈਂਸਰ
ਡਾਇਰੈਕਟਰ: ਪਾਬਲੋ ਲਾਰੇਨ | ਜਰਮਨੀ, ਯੂਕੇ | ਅੰਗਰੇਜ਼ੀ
ਸਾਰੰਸ਼: ਰਾਜਕੁਮਾਰੀ ਡਾਇਨਾ ਅਤੇ ਰਾਜਕੁਮਾਰ ਚਾਰਲਸ ਦੇ ਵਿੱਚ ਵਿਆਹ ਦੇ ਬਾਵਜੂਦ ਰਿਸ਼ਤਿਆਂ ਵਿੱਚ ਆਪਣਾਪਣ ਨਹੀਂਰਿਹਾ। ਹਾਲਾਂਕਿ ਪ੍ਰੇਮ ਪ੍ਰਸੰਗ ਅਤੇ ਤਲਾਕ ਦੀਆਂ ਅਫ਼ਵਾਹਾਂ ਲਾਜ਼ਮੀ ਹਨ, ਮਹਾਰਾਣੀ ਦੇ ਸੈਡਰੀਘਮ ਇਸਟੇਟ ਵਿੱਚ ਕ੍ਰਿਸਮਸ ਦੇ ਉਤਸਵ ਦੇ ਲਈ ਸ਼ਾਂਤੀ ਬਣਾਈ ਰੱਖੀ ਜਾਂਦੀ ਹੈ। ਉੱਥੇ ਖਾਣਾ-ਪੀਣਾ, ਸ਼ੂਟਿੰਗ ਅਤੇ ਸ਼ਿਕਾਰ ਸਭ ਹੁੰਦਾ ਹੈ। ਡਾਇਨਾ ਖੇਡ ਸਮਝਦੀ ਹੈ। ਲੇਕਿਨ ਇਸ ਸਾਲ ਚੀਜ਼ਾਂ ਪੂਰੀ ਤਰ੍ਹਾਂ ਤੋਂ ਅਲੱਗ ਹੋਣਗੀਆਂ।
ਸਪੈਂਸਰ ਇੱਕ ਕਲਪਨਾ ਹੈ ਕਿ ਉਨ੍ਹਾਂ ਕੁਝ ਵਿਨਾਸ਼ਕ ਦਿਨਾਂ ਦੇ ਦੌਰਾਨ ਕੀ ਹੋਇਆ ਹੋਵੇਗਾ।
9 ਦ ਸਟੋਰੀ ਆਫ਼ ਮਾਈ ਵਾਈਫ਼
ਡਾਇਰੈਕਟਰ: ਐਲਡੀਕੋ ਇਨਯੇਦੀ| ਹੰਗਰੀ, ਜਰਮਨੀ, ਇਟਲੀ,ਫ਼ਰਾਂਸ | ਅੰਗਰੇਜ਼ੀ, ਡੱਚ, ਫ਼ਰੈਂਚ, ਜਰਮਨ, ਇਤਾਲਵੀ
ਸਾਰੰਸ਼:‘ਦ ਸਟੋਰੀ ਆਫ਼ ਮਾਈ ਵਾਈਫ਼’ ਦੀ ਕਹਾਣੀ ਸਾਹਸੀ ਗਿਜਸ ਨਾਬੇਰ ਜਿਹੀ ਹੈ ਜੋ ਸ਼ਰਾਪਿਤ ਕੈਪਟਨ ਜੈਕਬ ਸਟਾਰ ਦੇ ਰੂਪ ਵਿੱਚ ਹੈ, ਜੋ ਇੱਕ ਸਹਿਯੋਗੀ ਨਾਲ ਸ਼ਰਤ ਲਗਾਉਂਦਾ ਹੈ ਕਿ ਉਹ ਕੈਫੇ ਵਿੱਚ ਦਾਖ਼ਲ ਕਰਨ ਵਾਲੀ ਪਹਿਲੀ ਮਹਿਲਾ ਨਾਲ ਵਿਆਹ ਕਰੇਗਾ ਜਿਸ ਵਿੱਚ ਉਹ ਬੈਠਾ ਹੈ। ਸਟਾਰ ਦੀ ਜ਼ਿੰਦਗੀ ਦੇ ਨਾਲ ਉਹੀ ਹੁੰਦਾ ਹੈ ਜੋ ਉਸ ਦੇ ਕਿਸਮਤ ਵਿੱਚ ਲਿਖਿਆ ਹੁੰਦਾ ਹੈ।
10. ਦ ਫਸਟ ਪਰਸਨ ਇਨ ਦ ਵਰਲਡ
ਡਾਇਰੈਕਟਰ: ਜੋਆਚਿਮ ਟ੍ਰਾਇਰ | ਨਾਰਵੇ,ਫ਼ਰਾਂਸ, ਸਵੀਡਨ, ਡੈਨਮਾਰਕ | ਨਾਰਵੇਜੀਅਨ
ਸਾਰੰਸ਼:ਸਮਕਾਲੀ ਓਸਲੋ ਵਿੱਚ ਪਿਆਰ ਅਤੇ ਅਰਥ ਦੀ ਤਲਾਸ਼ ਦੇ ਬਾਰੇ ਵਿੱਚਇੱਕ ਆਧੁਨਿਕ ਨਾਟਕ। ਇਹ ਜੂਲੀ ਦੇ ਜੀਵਨ ਵਿੱਚ ਚਾਰ ਸਾਲਾ ਘਟਨਾਕ੍ਰਮ ਹੈ। ਜੂਲੀ ਇੱਕ ਨੌਜਵਾਨ ਮਹਿਲਾ ਹੈ ਜੋ ਆਪਣੇ ਪ੍ਰੇਮ ਜੀਵਨ ਤੋਂ ਨਿਕਲ ਕੇ ਆਪਣੇ ਕੈਰੀਅਰ ਦੀ ਤਲਾਸ਼ ਵਿੱਚ ਸੰਘਰਸ਼ ਕਰਦੀ ਹੈ। ਇਸ ਵਿੱਚ ਉਸਨੂੰ ਅਸਲੀਅਤ ਰੂਪ ਵਿੱਚ ਇਹ ਦੇਖਣ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ ਕਿ ਉਹ ਅਸਲ ਵਿੱਚ ਕੌਣ ਹੈ।
11. ਟਾਈਟੇਨ
ਨਿਵੇਸ਼ਕ: ਜੁਲਿਆ ਡੂਕੌਰਨੋ | ਫ਼ਰਾਂਸ, ਬੈਲਜੀਅਮ | ਫ਼ਰੈਂਚ
ਸਾਰੰਸ਼: ਇੱਕ ਹਵਾਈ ਅੱਡੇ ’ਤੇ ਸੱਟ ਲੱਗੇ ਚਿਹਰੇ ਵਾਲਾ ਇੱਕ ਨੌਜਵਾਨ ਮਿਲਿਆ ਹੈ। ਉਹ ਦਾਅਵਾ ਕਰਦਾ ਹੈ ਕਿ ਉਸਦਾ ਨਾਮ ਐਡਰੀਅਨ ਲੇਗਰੈਂਡ ਹੈ–ਜੋ ਦਸ ਸਾਲ ਪਹਿਲਾਂ ਗਾਇਬ ਹੋ ਗਿਆ ਸੀ। ਜਿਵੇਂ ਹੀ ਉਹ ਆਪਣੇ ਪਿਤਾ ਨੂੰ ਮਿਲਿਆ, ਇਲਾਕੇ ਵਿੱਚ ਬਹੁਤ ਹੱਤਿਆਵਾਂ ਹੋਣ ਲੱਗੀਆਂ।
******
ਸੌਰਭ ਸਿੰਘ
(Release ID: 1773347)
Visitor Counter : 207