ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ
“ਬੀਤੇ 7 ਸਾਲਾਂ ’ਚ ਅਸੀਂ ਕਿਵੇਂ ਸਰਕਾਰ ਨੂੰ ਦਿੱਲੀ ਦੇ ਬੰਦ ਕਮਰਿਆਂ ’ਚੋਂ ਕੱਢ ਕੇ ਦੇਸ਼ ਦੇ ਕੋਣੇ–ਕੋਣੇ ’ਚ ਲੈ ਆਏ ਹਾਂ, ਮਹੋਬਾ ਉਸ ਦਾ ਪ੍ਰਤੱਖ ਗਵਾਹ ਹੈ”
“ਕਿਸਾਨਾਂ ਨੂੰ ਸਦਾ ਸਮੱਸਿਆਵਾਂ ’ਚ ਉਲਝਾ ਕੇ ਰੱਖਣਾ ਹੀ ਕੁਝ ਸਿਆਸੀ ਪਾਰਟੀਆਂ ਦਾ ਅਧਾਰ ਰਿਹਾ ਹੈ; ਇਹ ਸਮੱਸਿਆਵਾਂ ਦੀ ਰਾਜਨੀਤੀ ਕਰਦੇ ਹਨ ਅਤੇ ਅਸੀਂ ਸਮਾਧਾਨ ਦੀ ਰਾਸ਼ਟਰ–ਨੀਤੀ ਕਰਦੇ ਹਾਂ”
“ਪਹਿਲੀ ਵਾਰ ਬੁੰਦੇਲਖੰਡ ਦੇ ਲੋਕ, ਇੱਥੋਂ ਦੇ ਵਿਕਾਸ ਲਈ ਕੰਮ ਕਰਨ ਵਾਲੀ ਸਰਕਾਰ ਨੂੰ ਵੇਖ ਰਹੇ ਹਨ; ਪਿਛਲੀਆਂ ਸਰਕਾਰਾਂ ਉੱਤਰ ਪ੍ਰਦੇਸ਼ ਨੂੰ ਲੁੱਟਦਿਆਂ ਨਹੀਂ ਥੱਕਦੀਆਂ ਸਨ, ਅਸੀਂ ਕੰਮ ਕਰਦੇ–ਕਰਦੇ ਨਹੀਂ ਥੱਕਦੇ ਹਾਂ”
“ਪਰਿਵਾਰਵਾਦੀਆਂ ਦੀਆਂ ਸਰਕਾਰਾਂ ਕਿਸਾਨਾਂ ਨੂੰ ਸਿਰਫ਼ ਕਿੱਲਤ ’ਚ ਰੱਖਣਾ ਚਾਹੁੰਦੀਆਂ ਸਨ; ਉਹ ਕਿਸਾਨਾਂ ਦੇ ਨਾਮ ’ਤੇ ਐਲਾਨ ਕਰਦੇ ਸਨ ਪਰ ਕਿਸਾਨਾਂ ਤੱਕ ਇੱਕ ਪਾਈ ਵੀ ਨਹੀਂ ਪੁੱਜਦੀ ਸੀ”
“ਬੁੰਦੇਲਖੰਡ ਦੀ ਪ੍ਰਗਤੀ ਲਈ ਕਰਮ ਯੋਗੀਆਂ ਦੀ ਡਬਲ–ਇੰਜਣ ਵਾਲੀ ਸਰਕਾਰ ਅਣਥੱਕ ਕੋਸ਼ਿਸ਼ ਕਰ ਰਹੀ ਹੈ”
Posted On:
19 NOV 2021 4:18PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਉੱਤਰ ਪ੍ਰਦੇਸ਼ ਦੇ ਮਹੋਬਾ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਵਿੱਚ ਪਾਣੀ ਦੀ ਕਮੀ ਦੀ ਸਮੱਸਿਆ ਨੂੰ ਦੂਰ ਕਰਨ ’ਚ ਮਦਦ ਮਿਲੇਗੀ ਅਤੇ ਕਿਸਾਨਾਂ ਨੂੰ ਉਹ ਰਾਹਤ ਮਿਲੇਗੀ, ਜਿਸ ਦੀ ਜ਼ਰੂਰਤ ਉਨ੍ਰਾਂ ਨੂੰ ਬਹੁਤ ਪਹਿਲਾਂ ਤੋਂ ਸੀ। ਇਨ੍ਹਾਂ ਪ੍ਰੋਜੈਕਟਾਂ ’ਚ ਅਰਜੁਨ ਸਹਾਇਕ ਪ੍ਰੋਜੈਕਟ, ਰਤੌਲੀ ਵੀਅਰ ਪ੍ਰੋਜੈਕਟ, ਭਾਓਨੀ ਬੰਨ੍ਹ ਪ੍ਰੋਜੈਕਟ ਤੇ ਮਝਗਾਓਂ–ਚਿੱਲੀ ਸਪ੍ਰਿੰਕਲਰ ਪ੍ਰੋਜੈਕਟ ਸ਼ਾਮਲ ਹਨ। ਇਨ੍ਹਾਂ ਪ੍ਰੋਜੈਕਟਾਂ ਦੀ ਕੁੱਲ ਲਾਗਤ 3,250 ਕਰੋੜ ਰੁਪਏ ਤੋਂ ਵੱਧ ਹੈ ਅਤੇ ਇਨ੍ਹਾਂ ਦੇ ਸੰਚਾਲਨ ਨਾਲ ਮਹੋਬਾ, ਹਮੀਰਪੁਰ, ਬਾਂਦਾ ਅਤੇ ਲਲਿਤਪੁਰ ਜ਼ਿਲ੍ਹਿਆਂ ’ਚ ਲਗਭਗ 65,000 ਹੈਕਟੇਅਰ ਭੂਮੀ ਦੀ ਸਿੰਜਾਈ ’ਚ ਮਦਦ ਮਿਲੇਗੀ, ਜਿਸ ਨਾਲ ਖੇਤਰ ਦੇ ਲੱਖਾਂ ਕਿਸਾਨਾਂ ਨੂੰ ਫ਼ਾਇਦਾ ਹੋਵੇਗਾ। ਇਨ੍ਹਾਂ ਪ੍ਰੋਜੈਕਟਾਂ ਨਾਲ ਖੇਤਰ ਨੂੰ ਪੀਣ ਵਾਲਾ ਪਾਣੀ ਵੀ ਪ੍ਰਾਪਤ ਹੋਵੇਗਾ। ਇਸ ਮੌਕੇ ਰਾਜਪਾਲ ਸ਼੍ਰੀਮਤੀ ਆਨੰਦੀਬੇਨ ਪਟੇਲ, ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਅਤੇ ਰਾਜ ਦੇ ਮੰਤਰੀ ਵੀ ਮੌਜੂਦ ਸਨ।
ਪ੍ਰਧਾਨ ਮੰਤਰੀ ਨੇ ਜਨਤਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ, ਜਿਨ੍ਹਾਂ ਨੇ ਗ਼ੁਲਾਮੀ ਦੇ ਉਸ ਦੌਰ ’ਚ ਭਾਰਤ ਵਿੱਚ ਨਵੀਂ ਚੇਤਨਾ ਜਗਾਈ ਸੀ। ਉਨ੍ਹਾਂ ਨੇ ਕਿਹਾ,‘ਅੱਜ ਹੀ ਭਾਰਤ ਦੀ ਵੀਰ ਬੇਟੀ, ਬੁੰਦੇਲਖੰਡ ਦੀ ਸ਼ਾਨ, ਵੀਰਾਂਗਣਾ ਰਾਣੀ ਲਕਸ਼ਮੀਬਾਈ ਦੀ ਜਯੰਤੀ ਵੀ ਹੈ।’
ਪ੍ਰਧਾਨ ਮੰਤਰੀ ਨੇ ਕਿਹਾ,‘ਪਿਛਲੇ 7 ਸਾਲਾਂ ਵਿੱਚ ਮਹੋਬਾ ਇਸ ਗੱਲ ਦਾ ਪ੍ਰਤੱਖ ਗਵਾਹ ਹੈ ਕਿ ਕਿਵੇਂ ਅਸੀਂ ਸਰਕਾਰ ਨੂੰ ਦਿੱਲੀ ਦੇ ਬੰਦ ਕਮਰਿਆਂ ਵਿੱਚੋਂ ਬਾਹਰ ਕੱਢ ਕੇ ਦੇਸ਼ ਦੇ ਹਰ ਕੋਣੇ ਵਿੱਚ ਪਹੁੰਚਾਇਆ ਹੈ।’ ਪ੍ਰਧਾਨ ਮੰਤਰੀ ਨੇ ਕਿਹਾ,‘ਇਹ ਧਰਤੀ ਅਜਿਹੀਆਂ ਯੋਜਨਾਵਾਂ, ਅਜਿਹੇ ਫੈਸਲਿਆਂ ਦੀ ਗਵਾਹ ਰਹੀ ਹੈ, ਜਿਨ੍ਹਾਂ ਨੇ ਦੇਸ਼ ਦੀਆਂ ਗਰੀਬ ਮਾਵਾਂ-ਭੈਣਾਂ-ਧੀਆਂ ਦੇ ਜੀਵਨ ਵਿੱਚ ਵੱਡੀਆਂ ਅਤੇ ਸਾਰਥਿਕ ਤਬਦੀਲੀਆਂ ਲਿਆਂਦੀਆਂ ਹਨ।'' ਪ੍ਰਧਾਨ ਮੰਤਰੀ ਨੇ ਮੁਸਲਿਮ ਮਹਿਲਾਵਾਂ ਨੂੰ 'ਤਿੰਨ ਤਲਾਕ' ਦੇ ਸਰਾਪ ਤੋਂ ਮੁਕਤ ਕਰਨ ਦੇ ਆਪਣੇ ਵਾਅਦੇ ਨੂੰ ਯਾਦ ਕੀਤਾ, ਜੋ ਉਨ੍ਹਾਂ ਨੇ ਮਹੋਬਾ ਦੀ ਧਰਤੀ ਤੋਂ ਕੀਤਾ ਸੀ, ਅੱਜ ਵਾਅਦਾ ਪੂਰਾ ਹੋਇਆ। ‘ਉਜਵਲਾ 2.0’ ਨੂੰ ਵੀ ਇੱਥੋਂ ਲਾਂਚ ਕੀਤਾ ਗਿਆ ਸੀ।
ਪ੍ਰਧਾਨ ਮੰਤਰੀ ਨੇ ਇਹ ਨੁਕਤਾ ਉਜਾਗਰ ਕੀਤਾ ਕਿ ਕਿਵੇਂ ਇਹ ਖੇਤਰ ਸਮੇਂ ਦੇ ਨਾਲ ਪਾਣੀ ਦੀਆਂ ਚੁਣੌਤੀਆਂ ਅਤੇ ਹਿਜਰਤ ਦਾ ਕੇਂਦਰ ਬਣ ਗਿਆ? ਉਨ੍ਹਾਂ ਇਤਿਹਾਸਕ ਸਮੇਂ ਨੂੰ ਯਾਦ ਕੀਤਾ, ਜਦੋਂ ਇਹ ਖੇਤਰ ਆਪਣੇ ਸ਼ਾਨਦਾਰ ਜਲ ਪ੍ਰਬੰਧ ਲਈ ਜਾਣਿਆ ਜਾਂਦਾ ਸੀ। ਹੌਲੀ-ਹੌਲੀ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਇਸ ਖੇਤਰ ਨੂੰ ਭਾਰੀ ਅਣਗਹਿਲੀ ਅਤੇ ਭ੍ਰਿਸ਼ਟ ਸ਼ਾਸਨ ਦਾ ਸਾਹਮਣਾ ਕਰਨਾ ਪਿਆ। ਪ੍ਰਧਾਨ ਮੰਤਰੀ ਨੇ ਕਿਹਾ, 'ਅਜਿਹੀ ਸਥਿਤੀ ਵੀ ਆ ਗਈ ਸੀ ਕਿ ਇਸ ਖੇਤਰ ’ਚ ਲੋਕ ਆਪਣੀ ਧੀ ਦਾ ਵਿਆਹ ਕਰਨ ਤੋਂ ਕੰਨੀ ਕਤਰਾਉਣ ਲੱਗੇ ਸਨ, ਕਿਉਂ ਇੱਥੋਂ ਦੀਆਂ ਧੀਆਂ ਪਾਣੀ ਵਾਲੇ ਖੇਤਰ 'ਚ ਵਿਆਹ ਦੀ ਇੱਛਾ ਰੱਖਣ ਲੱਗੀਆਂ ਸਨ। ਮਹੋਬਾ ਦੇ ਲੋਕ, ਬੁੰਦੇਲਖੰਡ ਦੇ ਲੋਕ ਇਨ੍ਹਾਂ ਸਵਾਲਾਂ ਦੇ ਜਵਾਬ ਜਾਣਦੇ ਹਨ।’
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਿਛਲੀ ਸਰਕਾਰ ਨੇ ਬੁੰਦੇਲਖੰਡ ਨੂੰ ਲੁੱਟ ਕੇ ਆਪਣੇ ਪਰਿਵਾਰਾਂ ਦਾ ਭਲਾ ਕੀਤਾ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ,“ਉਨ੍ਹਾਂ ਨੇ ਤੁਹਾਡੇ ਪਰਿਵਾਰਾਂ ਦੀ ਪਾਣੀ ਦੀ ਸਮੱਸਿਆ ਬਾਰੇ ਕਦੇ ਚਿੰਤਾ ਨਹੀਂ ਕੀਤੀ।” ਪ੍ਰਧਾਨ ਮੰਤਰੀ ਨੇ ਕਿਹਾ ਕਿ ਬੁੰਦੇਲਖੰਡ ਦੇ ਲੋਕਾਂ ਨੇ ਦਹਾਕਿਆਂ ਤੋਂ ਅਜਿਹੀਆਂ ਸਰਕਾਰਾਂ ਨੂੰ ਦੇਖਿਆ ਹੈ ਜਿਨ੍ਹਾਂ ਨੇ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਲੁੱਟਿਆ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬੁੰਦੇਲਖੰਡ ਦੇ ਲੋਕ ਪਹਿਲੀ ਵਾਰ ਸਰਕਾਰ ਨੂੰ ਵਿਕਾਸ ਲਈ ਕੰਮ ਕਰਦੇ ਦੇਖ ਰਹੇ ਹਨ। “ਪਿਛਲੀਆਂ ਸਰਕਾਰਾਂ ਉੱਤਰ ਪ੍ਰਦੇਸ਼ ਨੂੰ ਲੁੱਟਦੀਆਂ ਨਹੀਂ ਥੱਕਦੀਆਂ ਸਨ, ਅਸੀਂ ਕੰਮ ਕਰਦੇ ਨਹੀਂ ਥੱਕਦੇ ਹਾਂ।” ਉਨ੍ਹਾਂ ਕਿਹਾ ਕਿ ਜਦੋਂ ਸੂਬੇ ਦੇ ਮਾਫੀਆ ਅਨਸਰਾਂ ਨੂੰ ਬੁਲਡੋਜ਼ਰਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਬਹੁਤ ਸਾਰੇ ਲੋਕ ਰੌਲਾ ਪਾ ਰਹੇ ਹਨ, ਪਰ ਫਿਰ ਵੀ ਇਹ ਸਭ ਕੁਝ ਰਾਜ ਦੇ ਵਿਕਾਸ ਕਾਰਜਾਂ ਨੂੰ ਨਹੀਂ ਰੋਕ ਸਕੇਗਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੂੰ ਸਮੱਸਿਆਵਾਂ ਵਿੱਚ ਉਲਝਾ ਕੇ ਰੱਖਣਾ ਕੁਝ ਸਿਆਸੀ ਪਾਰਟੀਆਂ ਦਾ ਹਮੇਸ਼ਾ ਅਧਾਰ ਰਿਹਾ ਹੈ; ਉਹ ਸਮੱਸਿਆਵਾਂ ਦੀ ਰਾਜਨੀਤੀ ਕਰਦੇ ਹਨ ਅਤੇ ਅਸੀਂ ਸਮਾਧਾਨ ਦੀ ਰਾਸ਼ਟਰ–ਨੀਤੀ ਕਰਦੇ ਹਾਂ। ਕੇਨ-ਬੇਤਵਾ ਲਿੰਕ ਦਾ ਹੱਲ ਵੀ ਸਾਡੀ ਆਪਣੀ ਸਰਕਾਰ ਨੇ ਸਾਰੀਆਂ ਧਿਰਾਂ ਨਾਲ ਗੱਲਬਾਤ ਕਰਕੇ ਕੱਢਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰਿਵਾਰਵਾਦੀਆਂ ਦੀਆਂ ਸਰਕਾਰਾਂ ਸਿਰਫ ਕਿਸਾਨਾਂ ਨੂੰ ਵਾਂਝੇ ਰੱਖਣਾ ਚਾਹੁੰਦੀਆਂ ਸਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕਰਦਿਆਂ ਕਿਹਾ,"ਉਹ ਕਿਸਾਨਾਂ ਦੇ ਨਾਮ 'ਤੇ ਐਲਾਨ ਕਰਦੇ ਸਨ, ਪਰ ਕਿਸਾਨ ਤੱਕ ਪਾਈ ਵੀ ਨਹੀਂ ਪਹੁੰਚਦੀ ਸੀ। ਜਦਕਿ ਅਸੀਂ ਹੁਣ ਤੱਕ ਪ੍ਰਧਾਨ ਮੰਤਰੀ ਕਿਸਾਨ ਸੰਮਾਨ ਨਿਧੀ ਤੋਂ 1,62,000 ਕਰੋੜ ਰੁਪਏ ਸਿੱਧੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਟ੍ਰਾਂਸਫਰ ਕਰ ਚੁੱਕੇ ਹਾਂ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਬੁੰਦੇਲਖੰਡ ਤੋਂ ਹਿਜਰਤ ਨੂੰ ਰੋਕਣ ਲਈ ਇਸ ਖੇਤਰ ਨੂੰ ਰੁਜ਼ਗਾਰ ਦੇ ਮਾਮਲੇ ਵਿੱਚ ਆਤਮ-ਨਿਰਭਰ ਬਣਾਉਣ ਹਿਤ ਵਚਨਬੱਧ ਹਾਂ। ਬੁੰਦੇਲਖੰਡ ਐਕਸਪ੍ਰੈੱਸਵੇਅ ਅਤੇ ਯੂਪੀ ਡਿਫੈਂਸ ਕੌਰੀਡੋਰ ਵੀ ਇਸ ਦਾ ਵੱਡਾ ਸਬੂਤ ਹਨ।
ਪ੍ਰਧਾਨ ਮੰਤਰੀ ਨੇ ਇਸ ਖੇਤਰ ਦੇ ਅਮੀਰ ਸੱਭਿਆਚਾਰ ਬਾਰੇ ਵੀ ਟਿੱਪਣੀ ਕੀਤੀ ਅਤੇ 'ਕਰਮ ਯੋਗੀਆਂ' ਦੇ 'ਡਬਲ ਇੰਜਣ ਕੀ ਸਰਕਾਰ' ਤਹਿਤ ਇਸ ਖੇਤਰ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਪ੍ਰਗਟਾਈ।
https://twitter.com/PMOIndia/status/1461636877262352384
https://twitter.com/PMOIndia/status/1461637580659707908
https://twitter.com/PMOIndia/status/1461639133953024003
https://twitter.com/PMOIndia/status/1461639586115850243
https://twitter.com/PMOIndia/status/1461640005814652928
https://twitter.com/PMOIndia/status/1461640337856688128
https://twitter.com/PMOIndia/status/1461642072830529539
https://twitter.com/PMOIndia/status/1461642428142657544
https://youtu.be/yWU4qY49-lw
*********
ਡੀਐੱਸ/ਏਕੇ
(Release ID: 1773339)
Visitor Counter : 167
Read this release in:
English
,
Urdu
,
Marathi
,
Hindi
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam