ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 20 - 21 ਨਵੰਬਰ ਨੂੰ ਪੁਲਿਸ ਹੈੱਡਕੁਆਰਟਰ , ਲਖਨਊ ਵਿੱਚ 56ਵੀਂ ਪੁਲਿਸ ਡਾਇਰੈਕਟਰ ਜਨਰਲ ਕਾਨਫਰੰਸ ਵਿੱਚ ਹਿੱਸਾ ਲੈਣਗੇ

Posted On: 18 NOV 2021 1:47PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ  20-21 ਨਵੰਬਰ2021 ਨੂੰ ਪੁਲਿਸ ਹੈੱਡਕੁਆਰਟਰ,  ਲਖਨਊ ਵਿੱਚ ਪੁਲਿਸ ਡਾਇਰੈਕਟਰ ਜਨਰਲਾਂ (ਡੀਜੀਪੀ) ਅਤੇ ਪੁਲਿਸ ਇੰਸਪੈਕਟਰ ਜਨਰਲਾਂ  (ਆਈਜੀਪੀ )   ਦੀ 56ਵੀਂ ਕਾਨਫਰੰਸ ਵਿੱਚ ਹਿੱਸਾ ਲੈਣਗੇ ।

 

ਦੋ-ਦਿਨਾਂ ਕਾਨਫਰੰਸ ਸੰਯੁਕਤ ਫਾਰਮੈਟ ਵਿੱਚ ਆਯੋਜਿਤ ਕੀਤੀ ਜਾਵੇਗੀ।  ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ  ਦੇ ਡੀਜੀਪੀ ਅਤੇ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਕੇਂਦਰੀ ਪੁਲਿਸ ਸੰਗਠਨਾਂ ਦੇ ਪ੍ਰਮੁੱਖ ਲਖਨਊ ਵਿੱਚ ਪ੍ਰੋਗਰਾਮ ਸਥਾਨ ਤੇ ਹਾਜ਼ਰ ਹੋ ਕੇ ਹਿੱਸਾ ਲੈਣਗੇ ,  ਜਦਕਿ ਬਾਕੀ ਸੱਦੇ ਵਿਅਕਤੀ ਆਈਬੀ/ਐੱਸਆਈਬੀ ਹੈੱਡਕੁਆਰਟਰ ਵਿੱਚ 37 ਵਿਭਿੰਨ ਸਥਾਨਾਂ ਤੋਂ ਵਰਚੁਅਲ ਤੌਰ ਤੇ ਇਸ ਵਿੱਚ ਹਿੱਸਾ ਲੈਣਗੇ। ਕਾਨਫਰੰਸ ਵਿੱਚ ਸਾਈਬਰ ਅਪਰਾਧ,  ਡੇਟਾ ਗਵਰਨੈਂਸ,  ਆਤੰਕਵਾਦ ਵਿਰੋਧੀ ਚੁਣੌਤੀਆਂ ,  ਖੱਬੇ ਪੱਖੀ ਅਤਿਵਾਦ,  ਨਸ਼ੀਲੇ ਪਦਾਰਥਾਂ ਦੀ ਤਸਕਰੀ ਵਿੱਚ ਉੱਭਰਦੇ ਰੁਝਾਨ,  ਜੇਲ੍ਹ ਸੁਧਾਰ ਸਹਿਤ ਕਈ ਮੁੱਦਿਆਂ ਤੇ ਚਰਚਾ ਹੋਵੇਗੀ ।

 

ਪ੍ਰਧਾਨ ਮੰਤਰੀ ਨੇ 2014 ਤੋਂ ਡੀਜੀਪੀ ਕਾਨਫਰੰਸ ਵਿੱਚ ਗਹਿਰੀ ਦਿਲਚਸਪੀ ਲਈ ਹੈ ।  ਪਹਿਲਾਂ ਦੀ ਪ੍ਰਤੀਕਾਤਮਕ ਉਪਸਥਿਤੀ  ਦੇ ਉਲਟ ,  ਉਹ ਕਾਨਫਰੰਸ  ਦੇ ਸਾਰੇ ਸੈਸ਼ਨਾਂ ਵਿੱਚ ਹਿੱਸਾ ਲੈ ਕੇ ਸੁਤੰਤਰ ਅਤੇ ਗ਼ੈਰ-ਰਸਮੀ ਚਰਚਾਵਾਂ ਨੂੰ ਪ੍ਰੋਤਸਾਹਿਤ ਕਰਦੇ ਹਨ ,  ਜਿਸ ਦੇ ਨਾਲ ਸਿਖਰਲੇ ਪੁਲਿਸ ਅਧਿਕਾਰੀਆਂ ਨੂੰ ਦੇਸ਼ ਨੂੰ ਪ੍ਰਭਾਵਿਤ ਕਰਨ ਵਾਲੇ ਪ੍ਰਮੁੱਖ ਨੀਤੀ-ਨਿਰਧਾਰਣ ਅਤੇ ਅੰਦਰੂਨੀ ਸੁਰੱਖਿਆ ਨਾਲ ਜੁੜੇ ਮੁੱਦਿਆਂ ਤੇ ਸਿੱਧੇ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇਣ ਦਾ ਅਵਸਰ ਮਿਲਦਾ ਹੈ ।

 

ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ  ਦੇ ਅਨੁਸਾਰ ,  2014 ਤੋਂ ਸਲਾਨਾ ਕਾਨਫਰੰਸ ਨੂੰ ਦਿੱਲੀ ਤੋਂ ਬਾਹਰ ਆਯੋਜਿਤ ਕੀਤਾ ਗਿਆ ਹੈ ,  ਜਿਸ ਨੂੰ ਪਰੰਪਰਾਗਤ ਰੂਪ ਨਾਲ ਦਿੱਲੀ ਵਿੱਚ ਆਯੋਜਿਤ ਕੀਤਾ ਜਾਂਦਾ ਸੀ ।  ਇਸ ਵਿੱਚ ਸਾਲ 2020 ਦੀ ਡੀਜੀਪੀ ਕਾਨਫਰੰਸ ਇੱਕ ਅਪਵਾਦ ਹੈ,  ਜਿਸ ਨੂੰ ਵਰਚੁਅਲ ਤੌਰ ਤੇ ਆਯੋਜਿਤ ਕੀਤਾ ਗਿਆ ਸੀ ।  ਕਾਨਫਰੰਸ ਨੂੰ 2014 ਵਿੱਚ ਗੁਵਾਹਾਟੀ ਵਿੱਚ ,  2015 ਵਿੱਚ ਧੋਰਡੋ,  ਕੱਛ ਦੀ ਖਾੜ੍ਹੀ ,  2016 ਵਿੱਚ ਰਾਸ਼ਟਰੀ ਪੁਲਿਸ ਅਕਾਦਮੀ,  ਹੈਦਰਾਬਾਦ,  2017 ਵਿੱਚ ਬੀਐੱਸਐੱਫ ਅਕਾਦਮੀ,  ਟੇਕਨਪੁਰ ,  2018 ਵਿੱਚ ਕੇਵਡੀਆ ਅਤੇ 2019 ਵਿੱਚ ਆਈਆਈਐੱਸਈਆਰ ,  ਪੁਣੇ ਵਿੱਚ ਆਯੋਜਿਤ ਕੀਤਾ ਗਿਆ ਸੀ ।

 

*****

ਡੀਐੱਸ/ਏਕੇਜੇ


(Release ID: 1773082) Visitor Counter : 182