ਉਪ ਰਾਸ਼ਟਰਪਤੀ ਸਕੱਤਰੇਤ

ਸਮਾਜ ਦੀ ਬਿਹਤਰੀ ਲਈ ਨਵੇਂ ਵਿਚਾਰਾਂ ਅਤੇ ਇਨੋਵੇਸ਼ਨਾਂ ਦੇ ਨਾਲ ਅੱਗੇ ਆਓ- ਇਨੋਵੇਟਰਸ ਅਤੇ ਉੱਦਮੀਆਂ ਨੂੰ ਉਪ ਰਾਸ਼ਟਰਪਤੀ ਨੇ ਕਿਹਾ


ਸ਼੍ਰੀ ਨਾਇਡੂ ਨੇ ਖੇਤੀਬਾੜੀ, ਸਿੱਖਿਆ ਸਿਹਤ ਅਤੇ ਸ਼ਾਸਨ ਵਿੱਚ ਸਮਾਰਟ ਟੈਕਨੋਲੋਜੀ ਦੇ ਦਖਲ ਦੀ ਜ਼ਰੂਰਤ ‘ਤੇ ਬਲ ਦਿੱਤਾ

ਟੈਕਨੋਲੋਜੀ ਦਾ ਅੰਤਿਮ ਲਕਸ਼ ਲੋਕਾਂ ਦੇ ਜੀਵਨ ਵਿੱਚ ਖੁਸ਼ੀਆਂ ਲਿਆਉਣਾ ਹੈ- ਉਪ ਰਾਸ਼ਟਰਪਤੀ
ਉਪ ਰਾਸ਼ਟਰਪਤੀ ਨੇ ਬਗਲੁਰੂ ਟੈੱਕ ਸਮਿਟ (ਬੀਟੀਐੱਸ) 2021 ਦਾ ਉਦਘਾਟਨ ਕੀਤਾ

ਉਪ ਰਾਸ਼ਟਰਪਤੀ ਨੇ ਪ੍ਰਸਿੱਧ ਕੰਨੜ ਅਭਿਨੇਤਾ ਸ਼੍ਰੀ ਪੁਨੀਤ ਰਾਜਕੁਮਾਰ ਦੇ ਅਚਾਨਕ ਦੇਹਾਂਤ ‘ਤੇ ਦੁਖ ਵਿਅਕਤ ਕੀਤਾ

Posted On: 17 NOV 2021 12:57PM by PIB Chandigarh

ਭਾਰਤ ਦੇ ਉਪ ਰਾਸ਼ਟਰਪਤੀ, ਸ਼੍ਰੀ ਐੱਮ. ਵੈਂਕਈਆ ਨਾਇਡੂ ਨੇ ਅੱਜ ਵਿਗਿਆਨੀਆਂ, ਟੈਕਨੋਕਰੈਟਸ ਅਤੇ ਉੱਦਮੀਆਂ ਨੂੰ ਤਾਕੀਦ ਕੀਤੀ ਕਿ ਉਹ ਮਾਨਵਤਾ ਦੀ ਪ੍ਰਗਤੀ ਅਤੇ ਵੱਡੇ ਪੈਮਾਨੇ ‘ਤੇ ਸਮਾਜ ਦੀ ਬਿਹਤਰੀ ਦੇ ਲਈ ਗਿਆਨ ਧਨ ਅਤੇ ਆਰਥਿਕ ਸੰਪਦਾ ਕਮਾਉਣ ਲਈ ਨਵੇਂ ਵਿਚਾਰਾਂ ਅਤੇ ਇਨੋਵੇਸ਼ਨਾਂ ਦੇ ਨਾਲ ਅੱਗੇ ਆਉਣ।

 

ਬੰਗਲੁਰੂ ਵਿੱਚ ਅੱਜ ਬੰਗਲੁਰੂ ਟੈੱਕ ਸਮਿਟ (ਬੀਟੀਐੱਸ) 2021 ਦਾ ਉਦਘਾਟਨ ਕਰਦੇ ਹੋਏ, ਸ਼੍ਰੀ ਨਾਇਡੂ ਨੇ ਕਿਹਾ ਕਿ ਟੈਕਨੋਲੋਜੀ ਦਾ ਅੰਤਿਮ ਲਕਸ਼ ਸਾਡੇ ਜੀਵਨ ਵਿੱਚ ਖੁਸ਼ੀ ਲਿਆਉਣਾ ਹੈ ਅਤੇ ਉਨ੍ਹਾਂ ਨੇ ਅਜਿਹੀਆਂ ਟੈਕਨੋਲੋਜੀਆਂ ਦੇ ਵਿਕਾਸ ਦਾ ਸੱਦਾ ਦਿੱਤਾ ਜੋ ਲੋਕਾਂ ਦੀਆਂ ਗੰਭੀਰ ਸਮੱਸਿਆਵਾਂ ਦਾ ਸਮਾਧਾਨ ਕਰਨ ਅਤੇ ਉਨ੍ਹਾਂ ਦੇ ਜੀਵਨ ਨੂੰ ਖੁਸ਼ਹਾਲ ਅਤੇ ਅਰਾਮਦਾਇਕ ਬਣਾਉਣ।

 

ਉਪ ਰਾਸ਼ਟਰਪਤੀ ਨੇ ਕਈ ਖੇਤਰਾਂ ਵਿੱਚ ਹਾਲ ਦੇ ਟੈਕਨੋਲੋਜੀਕਲ ਡਿਸਰਪਸ਼ਨਸ ਨੂੰ ਸਵੀਕਾਰ ਕਰਦੇ ਹੋਏ ਇਸ ਗੱਲ ‘ਤੇ ਜੋਰ ਦਿੱਤਾ ਕਿ ਖੇਤੀਬਾੜੀ, ਸਿੱਖਿਆ, ਸਿਹਤ ਦੇਖਭਾਲ, ਪ੍ਰਸ਼ਾਸਨ ਅਤੇ ਜਲਵਾਯੂ ਪਰਿਵਰਤਨ ਜਿਹੇ ਖੇਤਰਾਂ ਵਿੱਚ ਮਹੱਤਵਪੂਰਨ ਸੁਧਾਰ ਹੋਣ ‘ਤੇ ਟੈਕਨੋਲੋਜੀ ਦੀ ਅਸਲ ਸਮਰੱਥਾ ਨੂੰ ਉਜਾਗਰ ਕੀਤਾ ਜਾ ਸਕਦਾ ਹੈ।

 

ਖੇਤੀਬਾੜੀ ‘ਤੇ ਅਧਿਕ ਧਿਆਨ ਦੇਣ ਲਈ ਬੰਗਲੁਰੂ ਟੈੱਕ ਸਮਿਟ ਦੇ ਪ੍ਰਤੀਭਾਗੀਆਂ ਨੂੰ ਤਾਕੀਦ ਕਰਦੇ ਹੋਏ ਉਨ੍ਹਾਂ ਨੇ ਖੇਤੀਬਾੜੀ ਉਤਪਾਦਕਤਾ ਅਤੇ ਆਮਦਨ ਵਿੱਚ ਸੁਧਾਰ ਕਰਨ ਵਿੱਚ ਸਹਾਇਤਾ ਦੇਣ ਲਈ ਸਟੀਕ ਖੇਤੀ, ਔਨਲਾਈਨ ਬਜਾਰਾਂ (ਮਾਰਕਿਟਪਲੇਸ) ਅਤੇ ਖੇਤੀਬਾੜੀ ਵਿੱਚ ਆਰਟੀਫਿਸ਼ਲ ਇੰਟੈਲੀਜੈਂਸ ਜਿਹੇ ਬਿਹਤਰ ਖੇਤੀ-ਟੈਕਨੋਲੋਜੀ ਸਮਾਧਾਨ ਲੱਭਣ ਦਾ ਜਿਕਰ ਕੀਤਾ।

 

ਟੈਕਨੋਲੋਜੀ ਦੇ ਉਪਯੋਗ ਦੇ ਜ਼ਰੀਏ ਸ਼ਾਸਨ ਪ੍ਰਣਾਲੀ ਵਿੱਚ ਬਦਲਾਅ ਲਿਆਉਣ ‘ਤੇ ਧਿਆਨ ਕੇਂਦ੍ਰਿਤ ਕਰਨ ਲਈ ਸਰਕਾਰ ਦੀ ਪ੍ਰਸ਼ੰਸਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪ੍ਰਕਿਰਿਆਵਾਂ ਦੇ ਡਿਜੀਟਲੀਕਰਣ ਨਾਲ ਲੋਕਾਂ ਨੂੰ ਬਿਹਤਰ ਸੇਵਾਵਾਂ ਪ੍ਰਦਾਨ ਕਰਨ ਵਿੱਚ ਮਦਦ ਮਿਲੀ ਹੈ।

 

 “ਸਾਂਝਾ ਕਰਨ ਅਤੇ ਇੱਕ-ਦੂਸਰੇ ਦਾ ਧਿਆਨ ਰੱਖਣ” (‘ਸੇਅਰ ਐਂਡ ਕੇਅਰ’) ਦੇ ਸਦੀਆਂ ਪੁਰਾਣੇ ਭਾਰਤੀ ਦਰਸ਼ਨ ਨੂੰ ਦੁਹਰਾਉਂਦੇ ਹੋਏ, ਸ਼੍ਰੀ ਨਾਇਡੂ ਨੇ ਉਮੀਦ ਪ੍ਰਗਟਾਈ ਕਿ ਇਸ ਸੰਮੇਲਨ ਵਿੱਚ ਹਿੱਸਾ ਲੈਣ ਵਾਲੇ ਮਾਨਵਤਾ ਅਤੇ ਦੁਨੀਆ ਦੇ ਬੜੇ ਅੱਛੇ ਸਮੇਂ ਆਪਸ ਦੇ ਲਈ ਆਪਣੇ ਵਿਚਾਰਾਂ, ਅਨੁਭਵਾਂ ਅਤੇ ਇਨੋਵੇਸ਼ਨਾਂ ਨੂੰ ਸਾਂਝਾ ਕਰਕੇ ਉਪਯੋਗੀ ਵਿਚਾਰ-ਵਟਾਂਦਰਾ ਕਰਨਗੇ।

 

ਉਪ ਰਾਸ਼ਟਰਪਤੀ ਨੇ ਪ੍ਰਧਾਨ ਮੰਤਰੀ ਦੇ ਤਿੰਨ ਸ਼ਬਦਾਂ ਵਾਲੇ ਮੰਤਰ- ਰਿਫੌਰਮ, ਪਰਫੌਰਮ ਅਤੇ ਟ੍ਰਾਂਸਫੌਰਮ ਅਰਥਾਤ ਸੁਧਾਰ, ਪ੍ਰਦਰਸ਼ਨ ਅਤੇ ਪਰਿਵਰਤਨ ਦਾ ਜ਼ਿਕਰ ਕਰਦੇ ਹੋਏ ਸੁਝਾਅ ਦਿੱਤਾ ਕਿ ਆਉਣ ਵਾਲੇ ਦਿਨਾਂ ਵਿੱਚ ਸਾਨੂੰ ਗਿਆਨ ਅਧਾਰਿਤ ਅਰਥਵਿਵਸਥਾ, ਡਿਜੀਟਲੀਕਰਣ ਅਤੇ ਇਨੋਵੇਸ਼ਨ ‘ਤੇ ਜਿਆਦਾ ਧਿਆਨ ਦੇਣਾ ਚਾਹੀਦਾ ਹੈ।

 

ਇਸ ਅਵਸਰ ‘ਤੇ ਉਪ ਰਾਸ਼ਟਰਪਤੀ ਨੇ ਪ੍ਰਸਿੱਧ ਕੰਨੜ ਅਭਿਨੇਤਾ ਸ਼੍ਰੀ ਪੁਨੀਤ ਰਾਜਕੁਮਾਰ ਦੇ ਅਚਾਨਕ ਦੇਹਾਂਤ ‘ਤੇ ਵੀ ਸੋਗ ਵਿਅਕਤ ਕੀਤਾ। ਉਨ੍ਹਾਂ ਨੇ ਕਿਹਾ, “ਸ਼੍ਰੀ ਪੁਨੀਤ ਨਾ ਕੇਵਲ ਇੱਕ ਪ੍ਰਤਿਭਾਸ਼ਾਲੀ ਅਭਿਨੇਤਾ ਸਨ ਬਲਕਿ ਉਹ ਅਜਿਹੇ ਇੱਕ ਮਹਾਨ ਇਨਸਾਨ ਵੀ ਸਨ ਜਿਨ੍ਹਾਂ ਨੇ ਜ਼ਰੂਰਤਮੰਦਾਂ ਦੇ ਕਲਿਆਣ ਅਤੇ ਭਲਾਈ ਦਾ ਖਿਆਲ ਰੱਖਿਆ।

“ਉਪ ਰਾਸ਼ਟਰਪਤੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਬੀਟੀਐੱਸ-2021 ਵਿੱਚ ਸ਼ਾਮਲ ਹੋਣ ਦੇ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸ਼੍ਰੀ ਸਕੌਟ ਮੌਰਿਸਨ ਅਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਸ਼੍ਰੀ ਨਫਤਾਲੀ ਬੇਨੇਟ ਦਾ ਧੰਨਵਾਦ ਕੀਤਾ।

 

ਸ਼੍ਰੀ ਨਾਇਡੂ ਨੇ ਭਾਰਤ ਵਿੱਚ ਸੂਚਨਾ ਟੈਕਨੋਲੋਜੀ (ਆਈਟੀ) ਕ੍ਰਾਂਤੀ ਦੀ ਅਗਵਾਈ ਕਰਨ ਲਈ ਕਰਨਾਟਕ ਰਾਜ ਅਤੇ ਵਿਸ਼ਵ ਭਰ ਵਿੱਚ ਕਈ ਪ੍ਰਮੁੱਖ ਕੰਪਨੀਆਂ ਦੇ ਲਈ ਖੋਜ ਅਤੇ ਵਿਕਾਸ ਦੇ ਲਈ ਚੋਣਵਾਂ ਕੇਂਦਰ ਬਣਨ ਦੇ ਲਈ ਬੰਗਲੁਰੂ ਦੀ ਵੀ ਸਰਾਹਨਾ ਕੀਤੀ। ਉਨ੍ਹਾਂ ਨੇ ਇਨੋਵੇਸ਼ਨ ਅਤੇ ਟੈਕਨੋਲੋਜੀ ‘ਤੇ ਇੱਕ ਆਗਾਮੀ ਆਲਮੀ ਸੰਮੇਲਨ ਦੇ ਰੂਪ ਵਿੱਚ ਬੀਟੀਐੱਸ ਨੂੰ ਸਫ਼ਲਤਾਪੂਰਵਕ ਸਥਾਪਿਤ ਕਰਨ ਲਈ ਕਰਨਾਟਕ ਸਰਕਾਰ ਦੇ ਸਮਰਪਣ ਅਤੇ ਨਿਰੰਤਰ ਪ੍ਰਯਤਨ ਦੇ ਲਈ ਵੀ ਵਧਾਈ ਦਿੱਤੀ।

 

ਕਰਨਾਟਕ ਦੇ ਰਾਜਪਾਲ ਸ਼੍ਰੀ ਥਾਵਰਚੰਦ ਗਹਿਲੋਤ, ਕਰਨਾਟਕ ਰਾਜ ਦੇ ਮੁੱਖ ਮੰਤਰੀ ਸ਼੍ਰੀ ਬਸਵਰਾਜ ਬੋਮਈ, ਕੇਂਦਰੀ ਮੰਤਰੀ ਸ਼੍ਰੀ ਰਾਜੀਵ ਚੰਦਰਸ਼ੇਖਰ, ਕਰਨਾਟਕ ਸਰਕਾਰ ਵਿੱਚ ਮੰਤਰੀ ਡਾ. ਸੀ.ਐੱਨ. ਅਸ਼ਵਥ ਨਾਰਾਇਣ, ਕਰਨਾਟਕ ਸਰਕਾਰ ਵਿੱਚ ਮੰਤਰੀ ਸ਼੍ਰੀ ਮੁਰੂਗੇਸ਼ ਆਰ. ਨਿਰਾਨੀ, ਮੰਤਰੀ, ਕਰਨਾਟਕ ਦੇ ਮੁੱਖ ਸਕੱਤਰ ਸ਼੍ਰੀ ਪੀ. ਰਵੀ ਕੁਮਾਰ, ਹੋਰ ਸੀਨੀਅਰ ਸਰਕਾਰੀ ਅਧਿਕਾਰੀ ਅਤੇ ਵਿਸ਼ਵਭਰ ਤੋਂ ਸੋਧਕਰਤਾ, ਉੱਦਮੀ ਅਤੇ ਇਨੋਵੇਟਰਸ ਵਰਚੁਅਲ ਅਤੇ ਵਿਅਕਤੀਗਤ ਤੌਰ ‘ਤੇ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।

*****

ਐੱਮਐੱਸ/ਆਰਕੇ/ਐੱਨਐੱਸ/ਡੀਪੀ



(Release ID: 1773079) Visitor Counter : 120