ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਇੱਫੀ (IFFI) ਵਿੱਚ ਅਤੀਤਦਰਸ਼ੀ ਸੈਕਸ਼ਨ ਰੂਸੀ ਫਿਲਮ ਨਿਰਮਾਤਾ ਆਂਦਰੇਈ ਕੋਂਚਲੋਵਸਕੀ ਅਤੇ ਹੰਗੇਰੀਅਨ ਫਿਲਮ ਨਿਰਮਾਤਾ ਬੇਲਾ ਟਰ ਦੀਆਂ ਫਿਲਮਾਂ ਦਾ ਪ੍ਰਦਰਸ਼ਨ ਕਰੇਗਾ
52ਵੇਂ ਇੱਫੀ (IFFI) ਵਿੱਚ ਅਤੀਤਦਰਸ਼ੀ ਸੈਕਸ਼ਨ ਵਿੱਚ ਮਸ਼ਹੂਰ ਹੰਗੇਰੀਅਨ ਫਿਲਮ ਨਿਰਮਾਤਾ ਸ਼੍ਰੀ ਬੇਲਾ ਟਰ ਦੀਆਂ ਫਿਲਮਾਂ ਦਿਖਾਵਾਂਗੇ। ਉਨ੍ਹਾਂ ਦੀਆਂ ਫਿਲਮਾਂ ਨੇ ਬਰਲਿਨ, ਕਾਨਸ ਅਤੇ ਲੋਕਾਰਨੋ ਫਿਲਮ ਮਹੋਤਸਵ ਵਿੱਚ ਵਾਹੋ-ਵਾਹੀ ਖੱਟੀ ਹੈ। ਉਹ ਆਤਮ ਕੇਂਦ੍ਰਿਤ ਫਿਲਮ ਨਿਰਮਾਤਾ ਹਨ ਜਿੰਨ੍ਹਾਂ ਨੇ ਆਪਣੀ ਖੁਦ ਦੀ ਵੱਖਰੀ ਦ੍ਰਿਸ਼ ਸ਼ੈਲੀ ਬਣਾਈ ਹੈ। ਇਹ ਭਾਗ ਰੂਸੀ ਫਿਲਮ ਨਿਰਮਾਤਾ ਅਤੇ ਮੰਚ ਨਿਰਦੇਸ਼ਕ ਸ਼੍ਰੀ ਆਂਦਰੇਈ ਕੋਂਚਲੋਵਸਕੀ ਦੇ ਯੋਗਦਾਨ ਨੂੰ ਵੀ ਸਵੀਕਾਰ ਕਰੇਗਾ। ਉਨ੍ਹਾਂ ਦੀਆਂ ਫਿਲਮਾਂ ਨੇ ਕਈ ਪੁਰਸਕਾਰ ਜਿੱਤੇ ਹਨ, ਜਿਨ੍ਹਾਂ ਵਿੱਚ ਕਾਨਸ ਗ੍ਰੈਂਡ ਪ੍ਰਿਕਸ ਸਪੈਸ਼ਲ ਡੂ ਜੂਰੀ, ਇੱਕ ਐੱਫ਼ਆਈਪੀਆਰਈਐੱਸਸੀਆਈ ਅਵਾਰਡ, ਦੋ ਸਿਲਵਰ ਲਾਈਨਸ, ਤਿੰਨ ਗੋਲਡਨ ਈਗਲ ਅਵਾਰਡ ਅਤੇ ਇੱਕ ਪ੍ਰਾਈਮਟਾਈਮ ਐਮੀ ਅਵਾਰਡ ਸ਼ਾਮਲ ਹਨ।
ਆਂਦਰੇਈ ਸਰਗੇਵਿਚ ਕੋਂਚਲੋਵਸਕੀ (20 ਅਗਸਤ 1937, ਮਾਸਕੋ) ਦਾ ਜਨਮ ਪ੍ਰਸਿੱਧ ਲੇਖਕਾਂ ਸਰਗੇਈ ਮਿਖਾਲਕੋਵ ਅਤੇ ਨਤਾਲੀਆ ਕੋਂਚਲੋਵਸਕੀ ਦੇ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਸੈਂਟਰਲ ਸਕੂਲ ਆਵ੍ ਮਿਊਜ਼ਿਕ ਤੋਂ ਸੰਗੀਤ ਦੀ ਪੜ੍ਹਾਈ ਕੀਤੀ ਅਤੇ ਬਾਅਦ ਵਿੱਚ ਵੀਜੀਆਈਕੇ ਤੋਂ ਨਿਰਦੇਸ਼ਨ ਦੀ ਪੜ੍ਹਾਈ ਕੀਤੀ। 1965 ਵਿੱਚ ਅਕੀਰਾ ਕੁਰੋਸਾਵਾ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ‘ਦ ਫਸਟ ਟੀਚਰ’ ਫਿਲਮ ਬਣਾਈ। ਉਨ੍ਹਾਂ ਦੀਆਂ ਹੋਰ ਪ੍ਰਸਿੱਧ ਫਿਲਮਾਂ ਜਿਵੇਂ ਕਿ ‘ਦ ਸਟੋਰੀ ਆਵ੍ ਆਸਿਆ ਕਲੀਚਿਨਾ ਹੂ ਲਵਡ ਬਟ ਡਿਡ ਨਾਟ ਮੈਰੀ’ (1966) ਅਤੇ ‘ਅੰਕਲ ਵਾਨਿਆ’ (1970) ਨੂੰ ਫਿਲਮ ਸਮੀਖਿਅਕਾਂ ਦੀ ਪ੍ਰਸ਼ੰਸਾ ਤੋਂ ਤੁਰੰਤ ਬਾਅਦ ਰਿਲੀਜ਼ ਕੀਤਾ ਗਿਆ।
52ਵੇਂ ਇੱਫੀ (IFFI) ਵਿੱਚ ਦਿਖਾਈਆਂ ਜਾਣ ਵਾਲੀਆਂ ਮਿਸਟਰ ਕੋਂਚਲੋਵਸਕੀ ਦੀਆਂ ਫਿਲਮਾਂ ਇਸ ਤਰ੍ਹਾਂ ਹਨ:
1. ਦ ਫ਼ਸਟ ਟੀਚਰ
1965 | ਰੂਸੀ | ਰੂਸ
ਸਾਰੰਸ਼: ਇਹ ਫਿਲਮ ਚਿੰਗਿਜ ਐਤਮਾਤੋਵ ਦੇ ਇਸੇ ਨਾਮ ਦੇ ਨਾਵਲ ’ਤੇ ਅਧਾਰਿਤ ਹੈ। ਇਸ ਵਿੱਚ ਗ੍ਰਹਿ ਯੁੱਧ ਦੀ ਸਮਾਪਤੀ ਦੇ ਕੁਝ ਸਮੇਂ ਬਾਦ ਸੋਵੀਅਤ ਯੁੱਗ ਦੇ ਪਹਿਲੇ ਸਾਲਾਂ ਦੇ ਦੌਰਾਨ ਕਰੇਗਿਜ਼ਸਤਾਨ ਦਾ ਜ਼ਿਕਰ ਹੈ। ਲਾਲ ਸੈਨਾ ਦੇ ਇੱਕ ਸਾਬਕਾ ਸਿਪਾਹੀ ਡੂਸ਼ੇਨ ਨੂੰ ਕੋਮਸੋਮੋਲ ਦੁਆਰਾ ਇੱਕ ਛੋਟੇ ਜਿਹੇ ਪਿੰਡ ਵਿੱਚ ਸਥਾਨਕ ਬੱਚਿਆਂ ਨੂੰ ਪੜ੍ਹਾਉਣ ਦੇ ਲਈ ਭੇਜਿਆ ਜਾਂਦਾ ਹੈ। ਹਾਲਾਂਕਿ ਉਸ ਨੂੰ ਜਲਦੀ ਹੀ ਪਤਾ ਲਗ ਜਾਂਦਾ ਹੈ ਕਿ ਉਸਦੀ ਦੇਸ਼ ਭਗਤੀ ਅਤੇ ਤਰੱਕੀ ਲਿਆਉਣ ਦੀ ਉਤਸੁਕਤਾ ਨੂੰ ਉਸ ਜੀਵਨ ਸ਼ੈਲੀ ਦੇ ਨਾਲ ਮੁਕਾਬਲੇਬਾਜ਼ੀ ਕਰਨੀ ਹੈ ਜਿਸ ਦੀਆਂ ਜੜ੍ਹਾਂ ਸਦੀਆਂ ਪੁਰਾਣੀਆਂ ਹਨ।
2. ਅੰਕਲ ਵਾਨਿਆ
1970 | ਰੂਸੀ | ਰੂਸ
ਸਾਰੰਸ਼: ਇਹ ਫਿਲਮ ਐਂਟਨ ਚੇਖੋਵ ਦੇ ਨਾਟਕ ’ਤੇ ਅਧਾਰਿਤ ਹੈ। ਇਸ ਦੀ ਕਹਾਣੀ ਰੂਸੀ ਪ੍ਰਾਂਤਾਂ ਦੇ ਨੇੜੇ-ਤੇੜੇ ਘੁੰਮਦੀ ਹੈ, ਜਿੱਥੇ ਜ਼ਿੰਦਗੀ ਨੀਰਸ ਹੈ ਅਤੇ ਸਮਾਂ ਬੇਕਾਰ ਵਿੱਚ ਵਿਅਰਥ ਹੁੰਦਾ ਹੈ। ਅੰਕਲ ਵਾਨਿਆ ਇੱਕ ਮਹਿਲਾ ਦੇ ਲਈ ਆਪਣੇ ਇੱਕਤਰਫ਼ਾ ਪਿਆਰ ਦੇ ਕਾਰਨ ਨਿਰਾਸ਼ਾ ਅਤੇ ਵੀਰਾਨੀ ਤੋਂ ਉੱਭਰ ਗਏ ਹਨ, ਜਿਸ ਨੂੰ ਕਿਸਮਤ ਨੇ ਥੋੜ੍ਹੇ ਸਮੇਂ ਲਈ ਰਿਆਸਤੀ ਪ੍ਰਾਂਤ ਵਿੱਚ ਭੇਜਿਆ ਹੈ।
3. ਰਨਅਵੇ ਟ੍ਰੇਨ
1985 | ਅੰਗਰੇਜ਼ੀ
ਸਾਰੰਸ਼: ਅਲਾਸਕਾ ਵਿੱਚ ਬਣਾਈ ਗਈ ਇਸ ਫਿਲਮ ਵਿੱਚ ਮੈਨੀ (ਜੌਨ ਵੋਇਟ) ਜੋ ਇੱਕ ਖ਼ਤਰਨਾਕ ਮੁਜ਼ਰਮ ਹੈ, ਅਤੇ ਜੇਲ੍ਹ ਵਿੱਚ ਉਸਦੇ ਨਾਲ ਰਹਿਣ ਵਾਲਾ ਸਾਥੀ ਬੱਕ (ਐਰਿਕ ਰੌਬਰਟਸ), ਦੋਵੇਂ ਸੁਰੱਖਿਅਤ ਜੇਲ੍ਹ ਦੇ ਬਰਫ਼ੀਲੇ ਬੀਆਬਾਨ ਰਸਤੇ ਤੋਂ ਭੱਜ ਜਾਂਦੇ ਹਨ। ਦੋਵੇਂ ਭਗੌੜੇ ਇੱਕ ਮਾਲ ਗੱਡੀ ਵਿੱਚ ਚੜ੍ਹਦੇ ਹਨ। ਹਾਲਾਂਕਿ, ਜਦੋਂ ਟ੍ਰੇਨ ਡ੍ਰਾਈਵਰ ਦਿਲ ਦਾ ਦੌਰਾ ਪੈਣ ਨਾਲ ਮਰ ਜਾਂਦਾ ਹੈ, ਤਾਂ ਉਹ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦੇ ਹਨ।
4. ਦ ਪੋਸਟਮੈਨ’ਜ਼ ਵ੍ਹਾਈਟ ਨਾਈਟਸ
2014 | ਰੂਸੀ | ਰੂਸ
ਸਾਰੰਸ਼: ਬਾਹਰੀ ਦੁਨੀਆ ਤੋਂ ਬਿਲਕੁਲ ਅਲੱਗ ਅਤੇ ਆਪਣੇ ਦੂਰ-ਦੁਰਾਡੇ ਦੇ ਪਿੰਡ ਨੂੰ ਮੁੱਖ ਭੂਮੀ ਨਾਲ ਜੋੜਨ ਦੇ ਲਈ ਸਿਰਫ਼ ਇੱਕ ਕਿਸ਼ਤੀ ਦੇ ਸਹਾਰੇ ਕੇਨੋਜ਼ੇਰੋ ਝੀਲ ਦੇ ਵਸਨੀਕ ਸਦੀਆਂ ਤੋਂ ਉਨ੍ਹਾਂ ਦੇ ਪੂਰਵਜਾਂ ਦੀ ਤਰ੍ਹਾਂ ਰਹਿੰਦੇ ਹਨ: ਇਹ ਭਾਈਚਾਰਾ ਛੋਟਾ ਹੈ, ਹਰ ਕੋਈ ਇੱਕ ਦੂਜੇ ਨੂੰ ਜਾਣਦਾ ਹੈ ਅਤੇ ਉਹ ਸਿਰਫ਼ ਉਨ੍ਹਾਂ ਚੀਜ਼ਾਂ ਦਾ ਉਤਪਾਦਨ ਕਰਦੇ ਹਨ ਜੋ ਜਿਉਂਦੇ ਰਹਿਣ ਦੇ ਲਈ ਜ਼ਰੂਰੀ ਹਨ। ਪਿੰਡ ਦਾ ਪੋਸਟਮੈਨ (ਅਲੈਕਸੀ ਟ੍ਰਾਇਪਟੀਸਿਨ) ਬਾਹਰੀ ਦੁਨੀਆ ਨਾਲ ਉਨ੍ਹਾਂ ਨੂੰ ਜੋੜਨ ਦਾ ਇੱਕੋ ਇੱਕ ਜ਼ਰੀਆ ਹੈ, ਜੋ ਦੋ ਸੱਭਿਅਤਾਵਾਂ ਨੂੰ ਜੋੜਨ ਦੇ ਲਈ ਆਪਣੀ ਮੋਟਰਬੋਟ ’ਤੇ ਨਿਰਭਰ ਹੈ। ਪਰ, ਜਦੋਂ ਉਸ ਦੀ ਕਿਸ਼ਤੀ ਦੀ ਮੋਟਰ ਚੋਰੀ ਹੋ ਜਾਂਦੀ ਹੈ ਅਤੇ ਜਿਸ ਮਹਿਲਾ ਨੂੰ ਉਹ ਪਿਆਰ ਕਰਦਾ ਹੈ, ਉਹ ਸ਼ਹਿਰ ਨੂੰ ਚਲੀ ਜਾਂਦੀ ਹੈ ਤਾਂ ਉਹ ਡਾਕੀਆ ਉਸ ਦਾ ਪਿੱਛਾ ਕਰਦਾ ਹੈ। ਫਿਲਮ ਵਿੱਚ ਨਵੇਂ ਰੋਮਾਂਚ ਅਤੇ ਇੱਕ ਨਵੀਂ ਜ਼ਿੰਦਗੀ ਦੇ ਲਈ ਬੇਤਾਬੀ ਵਧ ਜਾਂਦੀ ਹੈ।
5. ਪੈਰਾਡਾਈਜ਼
2016 | ਰੂਸੀ, ਜਰਮਨ, ਫ੍ਰੈਂਚ | ਰੂਸ
ਸਾਰੰਸ਼: ਪੈਰਾਡਾਈਜ਼ ਤਿੰਨ ਲੋਕਾਂ, ਓਲਗਾ, ਜੂਲਸ ਅਤੇ ਹੈਲਮੁਟ ਦੀ ਦਮਦਾਰ ਕਹਾਣੀ ਹੈ, ਜੋ ਯੁੱਧ ਦੀ ਤਬਾਹੀ ਦੇ ਵਿੱਚੋਂ ਲੰਘਦੇ ਹਨ। ਓਲਗਾ ਇੱਕ ਰੂਸੀ ਕੁਲੀਨ ਪ੍ਰਵਾਸੀ ਅਤੇ ਫ਼ਰਾਂਸੀਸੀ ਪ੍ਰਤੀਰੋਧ ਦੀ ਮੈਂਬਰ ਹੈ, ਜਿਸ ਨੂੰ ਨਾਜ਼ੀ ਪੁਲਿਸ ਨੇ ਇੱਕ ਛਾਪੇਮਾਰੀ ਦੇ ਦੌਰਾਨ ਯਹੂਦੀ ਬੱਚਿਆਂ ਨੂੰ ਲੁਕਾਉਣ ਲਈ ਗ੍ਰਿਫ਼ਤਾਰ ਕਰ ਲਿਆ ਹੈ। ਸਜ਼ਾ ਦੇ ਅਨੁਸਾਰ, ਉਸਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਿੱਥੇ ਉਸਦੀ ਮੁਲਾਕਾਤ ਇੱਕ ਫ੍ਰੈਂਚ-ਨਾਜ਼ੀ ਸਹਿਯੋਗੀ ਜੂਲਸ ਨਾਲ ਹੁੰਦੀ ਹੈ, ਜਿਸਨੂੰ ਉਸਦੇ ਕੇਸ ਦੀ ਜਾਂਚ ਕਰਨ ਲਈ ਨਿਯੁਕਤ ਕੀਤਾ ਗਿਆ ਹੈ। ਜੂਲਸ ਓਲਗਾ ਨੂੰ ਪਸੰਦ ਕਰਨ ਲਗਦਾ ਹੈ ਅਤੇ ਉਸ ਨਾਲ ਜਿਨਸੀ ਸਬੰਧਾਂ ਦੇ ਬਦਲੇ ਉਸਦੀ ਸਜ਼ਾ ਨੂੰ ਘੱਟ ਕਰਨ ਦੀ ਪੇਸ਼ਕਸ਼ ਕਰਦਾ ਹੈ। ਹਾਲਾਂਕਿ ਓਲਗਾ ਸਹਿਮਤ ਹੋ ਜਾਂਦੀ ਹੈ, ਅਤੇ ਕਠੋਰ ਜ਼ੁਲਮ ਤੋਂ ਬਚਣ ਦੇ ਲਈ ਜੋ ਕੁਝ ਵੀ ਕਰਨਾ ਹੋਵੇਗਾ, ਉਹ ਕਰਨ ਨੂੰ ਤਿਆਰ ਹੋ ਜਾਂਦੀ ਹੈ, ਪਰ, ਜਦੋਂ ਘਟਨਾਵਾਂ ਅਚਾਨਕ ਮੋੜ ਲੈਂਦੀਆਂ ਹਨ ਅਤੇ ਜੇਲ੍ਹ ਤੋਂ ਛੁਟਣ ਦੀਆਂ ਉਸਦੀਆਂ ਉਮੀਦਾਂ ਫਿੱਕੀਆਂ ਪੈ ਜਾਂਦੀਆਂ ਹਨ।
ਬੇਲਾ ਟਰ ਦਾ ਜਨਮ 21 ਜੁਲਾਈ, 1955 ਨੂੰ ਪੈਕਸ, ਹੰਗਰੀ ਵਿੱਚ ਹੋਇਆ ਸੀ। ਉਹ ਬੁੱਡਾਪੈਸਟ ਵਿੱਚ ਥੀਏਟਰ ਅਤੇ ਫਿਲਮ ਅਕਾਦਮੀ ਦੇ ਵਿਦਿਆਰਥੀ ਸੀ। ਉਨ੍ਹਾਂ ਨੇ 16 ਸਾਲ ਦੀ ਉਮਰ ਵਿੱਚ ਇੱਕ ਸ਼ੌਕੀਆ ਫ਼ਿਲਮ ਨਿਰਮਾਤਾ ਦੇ ਰੂਪ ਵਿੱਚ ਆਪਣਾ ਕਰੀਅਰ ਸ਼ੁਰੂ ਕੀਤਾ। ਉਨ੍ਹਾਂ ਨੇ ਬਲਾਊਸਬੇਲਾ ਸਟੂਡੀਓ ਵਿੱਚ ਕੰਮ ਕੀਤਾ, ਜਿੱਥੇ ਉਨ੍ਹਾਂ ਨੇ ਫ਼ਿਲਮ ‘ਦਿ ਫ਼ੈਮਿਲੀ ਨੈਸਟ’ (1977) ਦੇ ਨਾਲ ਆਪਣੇ ਨਿਰਦੇਸ਼ਨ ਦੀ ਸ਼ੁਰੂਆਤ ਕੀਤੀ। ਡੈਮਨੇਸ਼ਨ (1988), ਵਰਕਮੇਸਟਰ ਹਾਰਮਨੀਜ਼ (2000), ਦਾ ਟਿਊਰਿਨ ਹੌਰਸ (2011), ਸਤਾਨਤੰਗੋ (1994) ਉਨ੍ਹਾਂ ਦੀਆਂ ਪ੍ਰਮੁੱਖ ਫਿਲਮਾਂ ਹਨ।
52 ਵੇਂ ਇੱਫੀ (IFFI) ਵਿੱਚ ਦਿਖਾਈਆਂ ਜਾਣ ਵਾਲੀਆਂ ਮਿਸਟਰ ਬੇਲਾ ਟਰ ਦੀਆਂ ਫ਼ਿਲਮਾਂ ਇਸ ਤਰ੍ਹਾਂ ਹਨ:-
-
ਫੈਮਿਲੀ ਨੈਸਟ
1977 | ਹੰਗੇਰੀਅਨ | ਹੰਗਰੀ
ਸਾਰੰਸ਼: ਈਰੇਨ ਆਪਣੀ ਬੇਟੀ ਦੇ ਨਾਲ ਬੁੱਡਾਪੈਸਟ ਸ਼ਹਿਰ ਦੇ ਵਿੱਚ ਆਪਣੇ ਸਸੁਰਾਲ ਦੇ ਇੱਕ ਛੋਟੇ ਜਿਹੇ ਅਪਾਰਟਮੈਂਟ ਵਿੱਚ ਰਹਿੰਦੀ ਹੈ। ਉਸ ਦੇ ਪਤੀ ਲੈਕੀ ਹਾਲੇ-ਹਾਲੇ ਆਪਣੀ ਰਾਸ਼ਟਰੀ ਸੇਵਾ ਤੋਂ ਵਾਪਸ ਆਏ ਹਨ ਅਤੇ ਈਰੇਨ ਦੇ ਨਾਲ ਉਨ੍ਹਾਂ ਦੇ ਸਬੰਧ ਵਿਗੜ ਰਹੇ ਹਨ। ਜਲਦੀ ਹੀ ਈਰੇਨ ਆਪਣਾ ਪਰਿਵਾਰ ਛੱਡਣਾ ਚਾਹੁੰਦੀ ਹੈ, ਲੇਕਿਨ ਉਸ ਦਾ ਆਵਾਸ ਬੇਨਤੀ ਕਮਿਊਨਿਸਟ ਪ੍ਰਸ਼ਾਸਨ ਵਿੱਚ ਫਸ ਜਾਂਦੀ ਹੈ।
-
ਆਊਟਸਾਈਡਰ
1981 | ਹੰਗੇਰੀਅਨ | ਹੰਗਰੀ
ਸਾਰੰਸ਼: ਹੰਗਰੀ ਦੇ ਇੱਕ ਉਦਯੋਗਿਕ ਸ਼ਹਿਰ ਵਿੱਚ ਸੰਗੀਤ-ਪ੍ਰੇਮੀ ਨੌਜਵਾਨ ਨਰਸ ਐਂਡਰਾਸ ਨੂੰ ਸ਼ਰਾਬ ਪੀਣ ਦੀ ਵਜ੍ਹਾ ਕਰਕੇ ਕੱਢ ਦਿੱਤਾ ਜਾਂਦਾ ਹੈ। ਇਹ ਉਸ ਦੇ ਜੀਵਨ ਦੀ ਇੱਕ ਹੋਰ ਅਸਫ਼ਲਤਾ ਹੈ। ਐਂਡਰਾਸ ਸਮਾਜਿਕ ਅਤੇ ਰੋਮਾਂਟਿਕ ਦੋਵੇਂ ਤਰ੍ਹਾਂ ਦੇ ਆਪਣੇ ਰਿਸ਼ਤਿਆਂ ਤੋਂ ਹੌਲ਼ੀ-ਹੌਲ਼ੀ ਕਿਨਾਰਾ ਕਰ ਲੈਂਦੀ ਹੈ।
-
ਡੈਮਨੇਸ਼ਨ
1988 | ਹੰਗੇਰੀਅਨ | ਹੰਗਰੀ
ਸਾਰੰਸ਼: ਕੈਰਰ ਦੁਨੀਆ ਦੇ ਬਾਕੀ ਹਿੱਸਿਆਂ ਤੋਂ ਕਟੇ ਹੋਏ ਇੱਕ ਉਜਾੜ ਇਲਾਕੇ ਵਿੱਚ ਸਾਲਾਂ ਤਕ ਜਿਉਂਦੇ ਰਹੇ। ਅੰਤ ਨੂੰ ਬਾਰਿਸ਼ ਵਿੱਚ ਅੱਖਾਂ ਤੋਂ ਅੰਨ੍ਹਾ ਹੁੰਦੇ ਡੰਪਸਟਰਾਂ ਨੂੰ ਘੂਰਦੇ ਹੋਏ ਉਨ੍ਹਾਂ ਦਾ ਸਮਾਂ ਬੀਤਿਆ ਹੈ। ਉਨ੍ਹਾਂ ਦਾ ਇੱਕੋ ਇੱਕ ਸਮਾਜਿਕ ਸਬੰਧ ਪੱਬ, ਟਾਈਟੈਨਿਕ ਹੈ, ਜਿੱਥੇ ਉਹ ਹਰ ਰਾਤ ਚੱਕਰ ਲਗਾਉਂਦਾ ਹੈ, ਅਤੇ ਉਸ ਦੇ ਮਾਲਕ ਬਿਲਾਰਸਕੀ ਹਨ। ਇਸ ਵਾਰ ਵਿੱਚ ਗਾਉਣ ਵਾਲੀ ਇੱਕ ਗਾਇਕਾ ਤੋਂ ਆਕਰਸ਼ਿਤ ਹੋ ਕੇ ਉਹ ਉਸ ਨਾਲ ਛੇੜਖਾਨੀ ਕਰਨ ਦੀ ਕੋਸ਼ਿਸ਼ ਕਰਦਾ ਹੈ।
-
ਦ ਟੂਰਿਨ ਹਾਊਸ
2011 | ਹੰਗੇਰੀਅਨ, ਜਰਮਨ | ਹੰਗਰੀ, ਫ਼ਰਾਂਸ
ਸਾਰੰਸ਼: ਇੱਕ ਗੱਡੀ ਚਾਲਕ ਨੂੰ ਆਪਣੇ ਘੋੜੇ ਨੂੰ ਕੁੱਟਦੇ ਹੋਏ ਦੇਖਣ ਤੋਂ ਬਾਅਦ, ਦਾਰਸ਼ਨਿਕ ਫਰੈਡਰਿਕ ਨੀਤਸ਼ੇ ਘਟਨਾ ਵਾਲੀ ਜਗ੍ਹਾ ’ਤੇ ਪਹੁੰਚੇ। ਉਨ੍ਹਾਂ ਨੇ ਉਸ ਦੀਆਂ ਬਾਹਾਂ ਮਰੋੜੀਆਂ ਅਤੇ ਉਹ ਡਿੱਗ ਪਿਆ। ਫਿਰ, ਕਦੇ ਠੀਕ ਨਹੀਂ ਹੋਇਆ। ਇਹ ਕਹਾਣੀ ਇਸ ਬਾਰੇ ਵਿਚ ਹੈ ਕਿ ਗੱਡੀ ਚਾਲਕ, ਉਸ ਦੇ ਪਰਿਵਾਰ ਅਤੇ ਉਸ ਦੇ ਘੋੜੇ ਦੇ ਨਾਲ ਕੀ ਹੋਇਆ।
*****
ਐੱਸਐੱਸ
(Release ID: 1772912)
Visitor Counter : 196